- 23 ਜਨਵਰੀ – ਗ਼ਦਰੀਆਂ ਨੇ ਸਾਹਨੇਵਾਲ ਵਿੱਚ ਡਾਕਾ ਮਾਰਿਆ।
- 3 ਫ਼ਰਵਰੀ – ਰਾਹੋਂ ਵਿੱਚ ਗ਼ਦਰੀ ਕਾਰਕੁੰਨਾਂ ਨੇ ਡਾਕਾ ਮਾਰਿਆ।
- 7 ਫ਼ਰਵਰੀ – ਚਲਦੀ ਗੱਡੀ ਵਿਚੋਂ ਪਹਿਲਾ ਵਾਇਰਲੈੱਸ ਮੈਸੇਜ ਭੇਜਿਆ ਗਿਆ।
- 20 ਫ਼ਰਵਰੀ – ਗ਼ਦਰ ਪਾਰਟੀ ਵਿੱਚ ਕਿਰਪਾਲ ਸਿੰਘ ਮੁਖ਼ਬਰ ਦੇ ਵੜ ਜਾਣ ਕਾਰਨ ਪੁਲਿਸ ਨੂੰ ਉਹਨਾਂ ਦੇ ਲਾਹੌਰ ਦੇ ਅੱਡੇ ਦਾ ਪਤਾ ਲੱਗ ਗਿਆ ਤੇ 20 ਫ਼ਰਵਰੀ, 1915 ਦੇ ਦਿਨ ਸਾਰੇ ਆਗੂ ਗਿ੍ਫ਼ਤਾਰ ਕਰ ਲਏ ਗਏ।
- 12 ਅਕਤੂਬਰ – ਅਮਰੀਕਨ ਰਾਸ਼ਟਰਪਤੀ ਫ਼ਰੈਂਕਲਿਨ ਡੀ ਰੂਜ਼ਵੈਲਟ ਨੇ ਆਪਣੇ ਆਪ ਨੂੰ ਦੋਹਰੇ ਸ਼ਹਿਰੀ ਮੰਨਣ ਵਾਲਿਆਂ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਸਾਰੇ ਖ਼ੁਦ ਨੂੰ ਸਿਰਫ਼ ਅਮਰੀਕਨ ਸਮਝਿਆ ਕਰਨ।
- 16 ਨਵੰਬਰ – ਕੋਕਾ ਕੋਲਾ ਕੰਪਨੀ ਨੇ ਅਪਣਾ 'ਕੋਲਾ' ਪੇਟੈਂਟ ਕਰਵਾਇਆ, ਪਰ ਇਸ ਦੀ ਸੇਲ 1916 ਵਿੱਚ ਹੀ ਸ਼ੁਰੂ ਹੋ ਸਕੀ।
- 27 ਮਾਰਚ – ਗ਼ਦਰੀ ਆਗੂਆਂ ਕਾਸ਼ੀ ਰਾਮ (ਵਾਸੀ ਮੜੌਲੀ) ਤੇ ਜੀਵਨ ਸਿੰਘ (ਵਾਸੀ ਦੌਲੇ ਸਿੰਘ ਵਾਲਾ-ਪਟਿਆਲਾ) ਨੂੰ ਲਾਹੌਰ ਜੇਲ ਵਿੱਚ; ਅਤੇ ਰਹਿਮਤ ਅਲੀ, ਲਾਲ ਸਿੰਘ (ਵਾਸੀ ਸਾਹਿਬਆਣਾ) ਤੇ ਜਗਤ ਸਿੰਘ (ਵਾਸੀ ਬਿੰਝਲ, ਲੁਧਿਆਣਾ) ਨੂੰ ਮਿੰਟਗੁਮਰੀ ਜੇਲ ਵਿੱਚ ਫਾਂਸੀ ਦਿਤੀ ਗਈ।
|
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
|
|