2 ਜੀ ਸਪੈਕਟ੍ਰਮ ਘੁਟਾਲਾ 2 ਜੀ ਸਪੈਕਟ੍ਰਮ ਵੰਡ ਕਾਰਨ ਸਰਕਾਰੀ ਖਜ਼ਾਨੇ ਨੂੰ 1.76 ਲੱਖ ਕਰੋੜ ਦਾ ਨੁਕਸਾਨ ਹੋਇਆ ਸੀ। ਕੇਂਦਰੀ ਜਾਂਚ ਬਿਊਰੋ ਨੇ ਇੱਕ ਕੇਸ 'ਚ ਦੋ ਰਾਜਨੇਤਾ ਨੂੰ ਮੁੱਖ ਦੋਸ਼ੀ ਦੱਸਦਿਆਂ ਸਪੈਕਟ੍ਰਮ ਦੀ ਵੰਡ ਦੀ ਤਾਰੀਖ ਬਦਲਣ ਕਾਰਨ 575 'ਚੋਂ 408 ਅਰਜ਼ੀਆਂ ਪਹਿਲਾਂ ਹੀ ਮੁਕਾਬਲੇ 'ਚੋਂ ਬਾਹਰ ਹੋ ਗਈਆਂ। ਦੋ ਦੋਸ਼ੀਆਂ 'ਤੇ ਪਹਿਲਾਂ ਆਓ, ਪਹਿਲਾਂ ਪਾਓ ਦੀ ਨੀਤੀ ਦਾ ਉਲੰਘਣ ਕਰਨ ਅਤੇ ਤਜਰਬੇਕਾਰ ਕੰਪਨੀਆਂ ਨੂੰ ਲਾਇਸੈਂਸ ਦੇਣ ਦਾ ਇਲਜ਼ਾਮ ਲਾਇਆ ਗਿਆ ਸੀ। ਭਾਰਤ ਦਾ ਸੰਚਾਲਕ ਅਤੇ ਲੇਖਾ ਪ੍ਰੀਖਿਅਕ ਜਾਂ pਕੈਗ ਨੇ ਲਾਇਸੈਂਸ ਬਹੁਤ ਹੀ ਘੱਟ ਦਰਾਂ 'ਤੇ ਦੇਣ ਦਾ ਇਲਜ਼ਾਮ ਲਾਇਆ ਸੀ। ਇਹ 2 ਜੀ ਮਾਮਲਾ ਨਵੰਬਰ 2010 'ਚ 'ਕੈਗ' ਵੱਲੋਂ ਪੇਸ਼ ਕੀਤੀ ਰਿਪੋਰਟ ਤੋਂ ਬਾਅਦ ਸੁਰਖੀਆਂ 'ਚ ਆਇਆ ਸੀ। ਯੂ.ਪੀ.ਏ. ਸਰਕਾਰ 'ਤੇ ਗੈਰਕਾਨੂੰਨੀ ਢੰਗ ਨਾਲ ਲਾਇਸੈਂਸ ਵੰਡਣ ਅਤੇ ਕੁਝ ਟੈਲੀਕਾਮ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਦਾ ਇਲਜ਼ਾਮ ਲਾਇਆ ਗਿਆ ਸੀ।[1]

ਸੂਚੀਸੋਧੋ

ਕੰਪਨੀ ਇਲਾਕਾ ਲਾਇਸੈਂਸ ਦੀ ਗਿਣਤੀ
ਅਡੋਨਿਸ ਪ੍ਰੋਜੈਕਟ ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਦਾ ਪੂਰਬੀ ਹਿੱਸਾ 6
ਨਾਹਰ ਪ੍ਰੋਪਰਟੀਜ਼ ਅਸਾਮ, ਬਿਹਾਰ, ਓਡੀਸ਼ਾ, ਉੱਤਰ ਪ੍ਰਦੇਸ਼ ਦਾ ਪੂਰਬੀ ਹਿੱਸਾ, ਪੱਛਮੀ ਬੰਗਾਲ 6
ਅਕਸਾ ਪ੍ਰੋਜੈਕਟ ਆਂਧਰਾ ਪ੍ਰਦੇਸ਼, ਕੇਰਲਾ, ਕਰਨਾਟਕ 3
ਵੋਲਗਾ ਪ੍ਰੋਪ੍ਰਟੀਜ਼ ਗੁਜਰਾਤ, ਮੱਧ ਪ੍ਰਦੇਸ਼, ਮਹਾਰਾਸ਼ਟਰ 3
ਅਜ਼ੁਰੇ ਪ੍ਰੋਪ੍ਰਟੀਜ਼ ਕੋਲਕਾਤਾ 1
ਹੁਡਸਨ ਪ੍ਰੋਪ੍ਰਟੀਜ਼ ਦਿੱਲੀ 1
ਯੂਨੀਟੈਕ ਬਿਲਡਰਜ਼ ਅਤੇ ਇਸਟੇਟ ਤਾਮਿਲ ਨਾਡੂ ਅਤੇ ਚੇਨਈ 1
ਯੂਨੀਟੈਕ ਇੰਫਰਾਸਟਰੱਕਚਰ ਮੁੰਬਈ 1
ਲੂਪ ਮੋਬਾਇਲ ਬਿਹਾਰ, ਗੁਜਰਾਤ, ਹਿਮਾਚਲ ਪ੍ਰਦੇਸ਼, ਕੇਰਲਾ, ਕੋਲਕਾਤਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਦਿੱਲੀ, ਹਰਿਆਣਾ, ਕਰਨਾਟਕ, ਮਹਾਂਰਾਸ਼ਟਰ, ਓਡੀਸ਼ਾ, ਤਾਮਿਲ ਨਾਡੂ, ਚੇਨਈ, ਜੰਮੂ ਅਤੇ ਕਸ਼ਮੀਰ, ਮੱਧ ਪ੍ਰਦੇਸ਼ 21
ਡਾਟਾਕਾਮ ਸਲੂਸ਼ਨਜ਼ ਆਂਧਰਾ ਪ੍ਰਦੇਸ਼, ਅਸਾਮ, ਬਿਹਾਰ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਕਰਨਾਟਕ, ਕੇਰਲ, ਕੋਲਕਾਤਾ, ਮੱਧ ਪ੍ਰਦੇਸ਼, ਮਹਾਂਰਾਸ਼ਟਰ, ਓਡੀਸ਼ਾ, ਰਾਜਸਥਾਨ, ਤਮਿਲ ਨਾਡੂ, ਚੇਨਈ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਦਿੱਲੀ, ਮੁੰਬਈ 21
ਸ਼ਿਆਮ ਟੇਲਲਿੰਕ ਮੱਧ ਪ੍ਰਦੇਸ਼, ਕੇਰਲ, ਕੋਲਕਾਤਾ, ਪੰਜਾਬ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਦਿੱਲੀ, ਹਰਿਆਣਾ, ਕਰਨਾਟਕ, ਮਹਾਂਰਾਸ਼ਟਰ, ਓਡੀਸ਼ਾ, ਤਾਮਿਲ ਨਾਡੂ, ਚੇਨਈ, ਅਸਾਮ, ਜੰਮੂ ਅਤੇ ਕਸ਼ਮੀਰ, ਉੱਤਰ ਪੂਰਬ 17
ਸ਼ਿਆਨੀ ਟੈਲਲਿੰਕ ਮੁੰਬਈ, ਬਿਹਾਰ, ਗੁਜਰਾਤ, ਹਿਮਾਚਲ ਪ੍ਰਦੇਸ਼ 4
ਸਵਾਨ ਟੈਲਕਾਮ ਆਂਧਰਾ ਪ੍ਰਦੇਸ਼, ਗੁਜਰਾਤ, ਹਰਿਆਣਾ, ਕਰਨਾਟਕ, ਕੇਰਲ, ਮਹਾਂਰਾਸ਼ਟਰ, ਪੰਜਾਬ, ਰਾਜਸਥਾਨ, ਤਾਮਿਲ ਨਾਡੂ, ਚੇਨਈ, ਉੱਤਰ ਪ੍ਰਦੇਸ਼, ਦਿੱਲੀ, ਮੁੰਬਈ 13
ਅਲਾਇਨਜ਼ ਇੰਫਰਾਟੈਕ ਬਿਹਾਰ, ਮੱਧ ਪ੍ਰਦੇਸ਼ 2
ਆਇਡੀਆ ਸੈਲੂਲਰ ਅਸਾਮ, ਪੰਜਾਬ, ਕਰਨਾਟਕ, ਜੰਮੂ ਅਤੇ ਕਸ਼ਮੀਰ, ਕੋਲਕਾਤਾ, ਉੱਤਰੀ ਪੂਰਬ, ਪੱਛਮੀ ਬੰਗਾਲ, ਓਡੀਸ਼ਾ, ਤਾਮਿਲ ਨਾਡੂ, ਚੇਨਈ 9
ਸਪਾਈਸ ਟੈਲਕਾਮ ਦਿੱਲੀ, ਆਂਧਰਾ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ 4
ਐਸ ਟੈਲ ਅਸਾਮ, ਜੰਮੂ ਅਤੇ ਕਸ਼ਮੀਰ, ਓਡੀਸ਼ਾ, ਬਿਹਾਰ, ਹਿਮਾਚਲ ਪ੍ਰਦੇਸ਼, ਉੱਤਰੀ ਪੂਰਬ 6
ਟਾਟਾ ਟੈਲੀਸਰਵਿਸਜ਼ ਜੰਮੂ ਅਤੇ ਕਸ਼ਮੀਰ, ਅਸਾਮ ਅਤੇ ਉੱਤਰ ਪੂਰਬ 3

ਹਵਾਲੇਸੋਧੋ