ਅੰਤਰਰਾਸ਼ਟਰੀ ਭੌਤਿਕ ਓਲੰਪੀਆਡ
ਅੰਤਰਰਾਸ਼ਟਰੀ ਭੌਤਿਕ ਓਲੰਪੀਆਡ ਇੱਕ ਸਲਾਨ ਪ੍ਰੀਖਿਆ ਹੈ ਜੋ ਹਰ ਸਾਲ ਜੂਨ ਦੇ ਮਹੀਨੇ ਹੁੰਦੀ ਹੈ। ਆਦਰਸ ਅਧਿਆਪਕ ਵਿਦਿਆਰਥੀਆਂ ਨੂੰ ਵਿਗਿਆਨ ਦੀਆਂ ਸ਼ਾਖਾ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾ ਰਹੇ ਹਨ।ਪਹਿਲੀ ਓਲੰਪੀਆਡ ਵਾਰਸਾ ਪੋਲੈਂਡ ਵਿੱਖੇ 1967 ਵਿੱਚ ਹੋਈ ਸੀ[1]। ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਸਾਇੰਸ-ਓਲੰਪੀਆਡ ਦਾ ਮੁਕਾਬਲਾ ਹੁੰਦਾ ਹੈ। ਇਸ ਪ੍ਰੀਖਿਆ ਹਰ ਸਾਲ ਅਲੱਗ ਅਲੱਗ ਦੇਸ਼ ਵਿੱਚ ਹੁੰਦੀ ਹੈ। ਭਾਰਤ ਨੇ ਪਹਿਲੀ ਵਾਰ ਸੰਨ 1998 ਦੌਰਾਨ ਇਸ ਵਿੱਚ ਭਾਗ ਲਿਆ ਸੀ। ਫਿਜ਼ਿਕਸ ਵਿਸ਼ੇ ਨਾਲ ਸਬੰਧਤ ਇਹ ਪ੍ਰੀਖਿਆ ਸਾਰੇ ਦੇਸ਼ਾਂ ਦੇ ਪ੍ਰੀ-ਯੂਨੀਵਰਸਿਟੀ ਵਿਦਿਆਰਥੀਆਂ ਲਈ ਖੁੱਲ੍ਹੀ ਹੈ।
ਉਦੇਸ਼
ਸੋਧੋਇਸ ਪ੍ਰੋਗਰਾਮ ਦਾ ਮੁੱਖ ਮੰਤਵ ਪ੍ਰੀ-ਯੂਨੀਵਰਸਿਟੀ ਪੱਧਰ ਤੋਂ ਹੀ ਫਿਜ਼ਿਕਸ ਸਿੱਖਿਆ ਵਿੱਚ ਉਤਮਤਾ ਨੂੰ ਉਤਸ਼ਾਹਿਤ ਕਰਕੇ ਖੋਜ ਕਾਰਜਾਂ ’ਚ ਨਿਪੁੰਨ ਬਣਾਉਣਾ ਹੈ।
ਯੋਗਤਾ
ਸੋਧੋਨੌਵੀਂ, ਦਸਵੀਂ, ਗਿਆਰਵੀਂ ਅਤੇ ਬਾਰ੍ਹਵੀਂ ਕਲਾਸ ਵਿੱਚ ਪੜ੍ਹ ਰਹੇ ਵਿਦਿਆਰਥੀ ਇਸ ਪ੍ਰੀਖਿਆ ਲਈ ਯੋਗ ਹਨ। ਕੁਝ ਖ਼ਾਸ ਹਾਲਤਾਂ ’ਚ ਅੱਠਵੀਂ ਦੇ ਵਿਦਿਆਰਥੀ ਵੀ ਖੇਤਰੀ ਅਤੇ ਰਾਸ਼ਟਰੀ ਪੱਧਰ ਤਕ ਇਹ ਪ੍ਰੀਖਿਆ ਦੇ ਸਕਦੇ ਹਨ। ਇੱਕ ਵਿਦਿਆਰਥੀ ਇੱਕ ਜਾਂ ਵੱਧ ਵਿਸ਼ਿਆਂ, ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ, ਗਣਿਤ ਆਦਿ ਵਿੱਚ ਪ੍ਰੀਖਿਆ ਦੇ ਸਕਦਾ ਹੈ। ਬਾਰ੍ਹਵੀਂ ਪਾਸ ਕਰ ਚੁੱਕੇ ਵਿਦਿਆਰਥੀ, ਇਸ ਪ੍ਰੀਖਿਆ ਲਈ ਯੋਗ ਨਹੀਂ ਹਨ। ਪ੍ਰੀਖਿਆ ਦਾ ਪਾਠਕਰਮ ਸੀਨੀਅਰ ਸੈਕੰਡਰੀ ਪੱਧਰ ਦਾ ਹੁੰਦਾ ਹੈ। ਇਹ ਪ੍ਰੀਖਿਆ ਦੀ ਪ੍ਰਕਿਰਿਆ ਪੰਜ ਸਟੇਜਾਂ ’ਚ ਮੁਕੰਮਲ ਹੁੰਦੀ ਹੈ।
ਸਟੇਜ 1
ਸੋਧੋਪਹਿਲੀ ਸਟੇਜ ਭਾਰਤੀ ਭੌਤਿਕ ਅਧਿਆਪਕ ਸੰਸਥਾ ਵੱਲੋਂ ਇਹ ਪ੍ਰੀਖਿਆ ਅਯੋਜਿਤ ਕੀਤੀ ਜਾਂਦੀ ਹੈ ਅਤੇ ਬਾਕੀ ਚਾਰ ਸਟੇਜਾਂ ਹੋਮੀ ਭਾਬਾ ਸੈਂਟਰ ਫਾਰ ਸਾਇੰਸ ਐਜੂਕੇਸ਼ਨ, ਮੁੰਬਈ ਵੱਲੋਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਹਰ ਵਿਸ਼ੇ ਵਿੱਚੋਂ ਕੁੱਲ 300 ਵਿਦਿਆਰਥੀ ਚੁਣੇ ਜਾਂਦੇ ਹਨ।
ਸਟੇਜ-2
ਸੋਧੋਫਰਵਰੀ ਦੇ ਪਹਿਲੇ ਹਫ਼ਤੇ ਕਰਵਾਈ ਜਾਣ ਵਾਲੀ ਇਸ ਪ੍ਰੀਖਿਆ ਲਈ ਵਧੀਆ ਪ੍ਰਦਰਸ਼ਨ ਅਨੁਸਾਰ ਉਪਰਲੇ 35 ਵਿਦਿਆਰਥੀਆਂ ਦੀ ਮੈਰਿਟ ਸੂਚੀ ਤਿਆਰ ਕੀਤੀ ਜਾਂਦੀ ਹੈ।
ਸਟੇਜ-3
ਸੋਧੋਇਹ ਪ੍ਰੀਖਿਆ ਅਪਰੈਲ ਤੋਂ ਜੂਨ ਮਹੀਨੇ ਵਿੱਚ 2-3 ਹਫ਼ਤਿਆਂ ਲਈ ਚਲਾਇਆ ਜਾਂਦਾ ਹੈ। ਇਸ ਕੈਂਪ ਦੌਰਾਨ ਕਈ ਲਿਖਤੀ ਅਤੇ ਪ੍ਰਯੋਗੀ ਟੈਸਟ ਲਏ ਜਾਂਦੇ ਹਨ, ਪ੍ਰਯੋਗੀ ਭਾਗ ਲਈ ਇਹ ਕੈਂਪ ਵਿਸ਼ੇਸ਼ ਉਪਯੋਗੀ ਹੁੰਦਾ ਹੈ। ਮੈਰਿਟ ਸੂਚੀ ਵਿੱਚੋਂ ਪਹਿਲੇ ਪੰਜ ਵਿਦਿਆਰਥੀ ਚੁਣੇ ਜਾਂਦੇ ਹਨ ਅਤੇ ਹਰ ਇੱਕ ਵਿਦਿਆਰਥੀ ਨੂੰ 5,000 ਰੁਪਏ, ਕਿਤਾਬਾਂ ਜਾਂ ਨਕਦ ਰੂਪ ਵਿੱਚ ਐਵਾਰਡ ਦਿੱਤੇ ਜਾਂਦੇ ਹਨ। ਇਹ ਪੰਜੇ ਵਿਦਿਆਰਥੀ ਭਾਰਤੀ ਪਾਸਪੋਰਟ, ਉਮਰ ਸੀਮਾ, ਮੈਡੀਕਲ ਫਿੱਟਨੈੱਸ, ਮਾਪਿਆਂ ਦੀ ਸਹਿਮਤੀ ਦੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ।
ਸਟੇਜ-4
ਸੋਧੋਇਹ ਪੰਜ ਮੈਂਬਰੀ ਟੀਮ ਮੁੰਬਈ ਵਿਖੇ ਲਿਖਤੀ ਅਤੇ ਪ੍ਰਯੋਗੀ ਭਾਗ ਵਿੱਚ ਟਰੇਨਿੰਗ ਪ੍ਰੋਗਰਾਮ ਵਿੱਚੋਂ ਲੰਘਦੀ ਹੈ। ਫਿਜ਼ਿਕਸ ਪ੍ਰਯੋਗੀ ਵਿਸ਼ੇ ਲਈ ਵਿਸ਼ੇਸ਼ ਲੈਬਾਰਟਰੀਆਂ ਦੀ ਵਿਵਸਥਾ ਕੀਤੀ ਗਈ ਹੈ, ਜਿੱਥੇ ਦੇਸ਼ ਦੇ ਉੱਘੇ ਵਿਗਿਆਨੀ ਟਰੇਨਿੰਗ ਦੇਣ ਲਈ ਪਹੁੰਚਦੇ ਹਨ।
ਸਟੇਜ-5
ਸੋਧੋਪੰਜ ਮੈਂਬਰੀ ਟੀਮ ਦੇ ਨਾਲ ਦੋ ਗਾਈਡ ਅਧਿਆਪਕ ਅਤੇ ਇੱਕ ਸਾਇੰਟੀਫਿਕ ਅਬਜ਼ਰਵਰ ਡੈਲੀਗੇਟਜ਼ ਦੇ ਰੂਪ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦੇ ਹਨ। ਜੁਲਾਈ ਜਾਂ ਅਗਸਤ ਵਿੱਚ ਇਹ ਪ੍ਰੀਖਿਆ ਕਿਸੇ ਵੀ ਦੇਸ਼ ਵਿੱਚ ਹੋ ਸਕਦੀ ਹੈ।
ਸਨਮਾਨ
ਸੋਧੋਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸੋਨ, ਚਾਂਦੀ ਅਤੇ ਕਾਂਸੇ ਦੇ ਤਮਗੇ ਦਿੱਤੇ ਜਾਂਦੇ ਹਨ। ਸਾਰੇ ਵਿਦਿਆਰਥੀਆਂ ਨੂੰ ਭਾਗ ਲੈਣ ਲਈ ਸਰਟੀਫਿਕੇਟ ਪ੍ਰਦਾਨ ਕੀਤਾ ਜਾਂਦਾ ਹੈ। ਉੱਚਤਮ ਅੰਕ ਪ੍ਰਾਪਤ ਕਰਨ ਵਾਲੇ ਇੱਕ ਵਿਦਿਆਰਥੀ ਨੂੰ ਸੋਨ ਤਗਮੇ ਤੋਂ ਇਲਾਵਾ ਵਿਸ਼ੇਸ਼ ਪੁਰਸਕਾਰ ‘ਐਬਸੋਲੂਟ ਵਿਨਰ’ ਵੀ ਦਿੱਤਾ ਜਾਂਦਾ ਹੈ। ਲਗਪਗ 60 ਓਲੰਪੀਅਨ ਵਿਗਿਆਨ ਦੀ ਦੁਨੀਆ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਕਈ ਨੋਬੇਲ ਵਿਜੇਤਾ, ਕਈ ਇੰਜੀਨੀਅਰ ਜਾਂ ਡਾਕਟਰ ਬਣ ਕੇ ਸਮਾਜ ਲਈ ਵਰਦਾਨ ਬਣ ਗਏ ਹਨ।
ਸੂਚੀ
ਸੋਧੋਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2016-03-03. Retrieved 2017-06-19.
{{cite web}}
: Unknown parameter|dead-url=
ignored (|url-status=
suggested) (help) - ↑ "IPhO 2000 Results - Gold Medal Holders". University of Leicester. Archived from the original on 20 September 2000. Retrieved 12 March 2015.