ਆਬਿਦਾ ਪਰਵੀਨ
ਆਬਿਦਾ ਪਰਵੀਨ(ਉਰਦੂ: عابده پروين) ਸਿੰਧ, ਪਾਕਿਸਤਾਨ ਦੀ ਇੱਕ ਗਾਇਕਾ ਹਨ ਜੋ ਮੁੱਖ ਤੌਰ ’ਤੇ ਆਪਣੇ ਸੂਫ਼ੀ ਕਲਾਮਾਂ ਅਤੇ ਗੀਤਾਂ-ਗਜ਼ਲਾਂ ਕਰਕੇ ਜਾਣੀ ਜਾਂਦੀ ਹੈ|[1] ਉਹਨਾਂ ਸੂਫ਼ੀ ਕਵੀਆਂ ਦੀਆਂ ਲਿਖਤਾਂ ਨੂੰ ਆਵਾਜ਼ ਦੇ ਕੇ ਵੀ ਵਧੇਰੇ ਨਾਮਣਾ ਖੱਟਿਆ ਹੈ|[2] ਉਹ ਉਰਦੂ, ਪੰਜਾਬੀ ਅਤੇ ਪਾਰਸੀ ਵਿੱਚ ਗਾਉਂਦੇ ਹਨ| ਉਹਨਾਂ ਆਪਣੀ ਸ਼ੁਰੂ ਦੀ ਸੰਗੀਤ ਦੀ ਸਿੱਖਿਆ ਆਪਣੇ ਪਿਤਾ ਗੁਲਾਮ ਹੈਦਰ ਤੋਂ ਲਈ ਤੇ ਸਿਰਫ ਤਿੰਨ ਸਾਲਾਂ ਦੀ ਉਮਰ ਵਿੱਚ ਹੀ ਇੱਕ ਕਲਾਮ ਗਾ ਦਿੱਤਾ ਸੀ| 1975 ਵਿੱਚ ਉਹਨਾਂ ਨੇ ਗ਼ੁਲਾਮ ਹੁਸੈਨ ਸ਼ੇਖ ਨਾਲ ਵਿਆਹ ਦੇ ਬੰਧਨ ਵਿੱਚ ਬੱਧ ਗਏ|
ਆਬਿਦਾ ਪਰਵੀਨ | |
---|---|
![]() ਕੋਕ ਸਟੂਡੀਓ ਵਿੱਚ ਆਬਿਦਾ ਪਰਵੀਨ | |
ਜਾਣਕਾਰੀ | |
ਜਨਮ ਦਾ ਨਾਂ | ਆਬਿਦਾ ਪਰਵੀਨ |
ਉਰਫ਼ | ਮਲਿਕਾ-ਏ-ਸੂਫ਼ੀ ਸੰਗੀਤ |
ਮੂਲ | ਸਿੰਧ, ਪਾਕਿਸਤਾਨ |
ਵੰਨਗੀ(ਆਂ) | ਕਾਫ਼ੀ ਗਜ਼ਲ ਕਵਾਲੀ |
ਸਰਗਰਮੀ ਦੇ ਸਾਲ | 1973–ਹੁਣ ਤੱਕ |
ਚਰਚਿਤ ਗੀਤਸੋਧੋ
- ਤੇਰੇ ਇਸ਼ਕ਼ ਨਚਾਇਆ ਕਰ ਥਈਆ
- ਇੱਕ ਨੁਕਤਾ ਯਾਰ ਪੜਾਇਆ ਏ
- ਹਜ਼ਾਰੋਂ ਖਵਾਹਿਸ਼ੇਂ ਐਸੀ ਕਿ ਹਰ ਖਵਾਹਿਸ਼ ਪੇ ਦਮ ਨਿਕਲੇ
- ਤੇਰੇ ਆਨੇ ਕਾ ਧੋਖਾ ਸਾ
- ਲਾਲ ਸ਼ਾਹਬਾਜ਼
- ਦਮਾ ਦਮ ਮਸਤ ਕਲੰਦਰ
- ਇੱਕ ਨੁਕਤੇ ਵਿੱਚ ਗੱਲ ਮੁੱਕਦੀ ਏ
- ਨੀਂ ਮੈਂ ਜਾਣਾ ਜੋਗੀ ਦੇ ਨਾਲ
- ਐ ਦਿਲ ਨਸ਼ੀਨ
ਸਨਮਾਨਸੋਧੋ
- ਪਾਕਿਸਤਾਨ ਦੇ ਰਾਸ਼ਟਰਪਤੀ ਵਲੋਂ ਪ੍ਰਾਇਡ ਆਫ਼ ਪਰਫ਼ਾਮੈਂਸ (1984)
- ਸ਼ਾਹਬਾਜ਼ ਕਲੰਦਰ ਮੈਡਲ (1984)
- ਸ਼ਾਹ ਬਹਿਠਈ ਸਨਮਾਨ (ਦੋ ਵਾਰ)
- ਸਿੰਧ ਗ੍ਰੈਜੁਏਟ ਐਸੋਸੀਏਸ਼ਨ ਸਨਮਾਨ
- ਪਾਕਿਸਤਾਨ ਟੈਲੀਵਿਜ਼ਨ ਸਨਮਾਨ
- ਸਚਲ ਸਰਮਸਤ ਸਨਮਾਨ
- ਸਿਤਾਰਾ-ਏ-ਇਮਤਿਆਜ਼ (2005)
- ਹਿਲਾਲ-ਏ-ਇਮਤਿਆਜ਼ (2012)[3]
- ਲਾਈਫਟਾਈਮ ਅਚੀਵਮੈਂਟ ਅਵਾਰਡ[4]
ਹਵਾਲੇਸੋਧੋ
- ↑ Madhumita Dutta (2008). Let's Know Music and Musical Instruments of India. p. 56. ISBN 9781905863297.
- ↑ Singer with the knock-out effect: Abida Parveen is one of the world's great singers – even if you can't understand her, By Peter Culshaw, The Telegraph, 15 Sep 2001.
- ↑ http://tribune.com.pk/story/525517/recognition-president-zardari-confers-top-civil-awards
- ↑ http://dawn.com/2012/10/09/india-honours-abida-parveen-with-life-time-achievement-award/