ਓਸ਼ੇਨੀਆ ਵਿੱਚ ਕੋਰੋਨਾਵਾਇਰਸ ਮਹਾਂਮਾਰੀ 2020
2019–20 ਦੀ ਕੋਰੋਨਾਵਾਇਰਸ ਮਹਾਮਾਰੀ ਦੇ ਜਨਵਰੀ 2020 ਵਿੱਚ ਓਸ਼ੀਨੀਆ ਪਹੁੰਚਣ ਦੀ ਪੁਸ਼ਟੀ ਕੀਤੀ ਗਈ ਸੀ।
ਬਿਮਾਰੀ | COVID-19 |
---|---|
Virus strain | SARS-CoV-2 |
ਸਥਾਨ | Oceania |
First outbreak | Wuhan, Hubei, China |
ਇੰਡੈਕਸ ਕੇਸ | Melbourne, Victoria, Australia |
ਪਹੁੰਚਣ ਦੀ ਤਾਰੀਖ | 25 January 2020 (4 ਸਾਲ, 9 ਮਹੀਨੇ, 1 ਹਫਤਾ ਅਤੇ 1 ਦਿਨ ago) |
ਪੁਸ਼ਟੀ ਹੋਏ ਕੇਸ | 6,328[1] |
ਠੀਕ ਹੋ ਚੁੱਕੇ | 698[1] |
ਮੌਤਾਂ | 31[1] |
ਪ੍ਰਦੇਸ਼ | 8[1] |
ਆਸਟਰੇਲੀਆ
ਸੋਧੋ1 ਮਾਰਚ ਨੂੰ ਇਹ ਖ਼ਬਰ ਮਿਲੀ ਸੀ ਕਿ ਪੱਛਮੀ ਆਸਟਰੇਲੀਆ ਦਾ ਇੱਕ 78 ਸਾਲਾ ਵਿਅਕਤੀ ਆਸਟਰੇਲੀਆ ਵਿੱਚ ਕੋਰੋਨਵਾਇਰਸ ਨਾਲ ਮਰਨ ਵਾਲਾ ਪਹਿਲਾ ਵਿਅਕਤੀ ਹੈ, ਜੋ ਡਾਇਮੰਡ ਪ੍ਰਿੰਸਸ ਦਾ ਯਾਤਰੀ ਸੀ।[2][3]
ਪਹਿਲੀ ਅਪ੍ਰੈਲ ਤੱਕ ਆਸਟਰੇਲੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ 20 ਹੋ ਗਈ, ਤਕਰੀਬਨ 4,711 ਮਾਮਲਿਆਂ ਦੀ ਰਿਪੋਰਟ ਦਰਜ ਕੀਤੀ ਗਈ ਹੈ। [ਹਵਾਲਾ ਲੋੜੀਂਦਾ]
ਚਿਲੀ
ਸੋਧੋਈਸਟਰ ਟਾਪੂ
ਸੋਧੋ19 ਮਾਰਚ ਨੂੰ ਈਸਟਰ ਆਈਲੈਂਡ (ਰਾਪਾ ਨੂਈ) ਦੀ ਸਥਾਨਕ ਸਰਕਾਰ ਨੇ ਇਸ ਟਾਪੂ ਨੂੰ ਲਾਕਡਾਊਨ ਕਰਨ ਦਾ ਆਦੇਸ਼ ਦਿੱਤਾ ਅਤੇ ਲਟਾਮ ਏਅਰਲਾਇੰਨਜ ਨੂੰ ਟਾਪੂ 'ਤੇ ਸਾਰੇ ਯਾਤਰੀਆਂ ਨੂੰ ਵਾਪਿਸ ਭੇਜਣ ਦੀ ਬੇਨਤੀ ਕੀਤੀ।[4] ਹਾਲਾਂਕਿ 24 ਮਾਰਚ ਨੂੰ ਟਾਪੂ 'ਤੇ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ।[5]
ਫਿਜੀ
ਸੋਧੋ2 ਅਪ੍ਰੈਲ ਤੱਕ ਫਿਜੀ ਵਿੱਚ ਪੁਸ਼ਟੀ ਕੀਤੇ ਮਾਮਲਿਆਂ ਦੀ ਗਿਣਤੀ ਸੱਤ ਹੋ ਗਈ ਸੀ।[6]
ਫਰਾਂਸ
ਸੋਧੋਫਰੈਂਚ ਪੋਲੀਨੇਸੀਆ
ਸੋਧੋ11 ਮਾਰਚ ਨੂੰ ਫਰੈਂਚ ਪੋਲੀਸਨੀਆ ਵਿੱਚ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ। ਪਹਿਲਾ ਮਰੀਜ਼ ਮਾਇਨਾ ਸੇਜ ਸੀ, ਜੋ ਫਰੈਂਚ ਨੈਸ਼ਨਲ ਅਸੈਂਬਲੀ ਦੀ ਮੈਂਬਰ ਸੀ।[7]
ਨਿਊ ਕੈਲੇਡੋਨੀਆ
ਸੋਧੋ25 ਮਾਰਚ ਤੱਕ ਨਿਊ ਕੈਲੇਡੋਨੀਆ ਵਿੱਚ ਚੌਦਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਸੀ।[8]
ਨਿਊਜ਼ੀਲੈਂਡ
ਸੋਧੋ3 ਅਪ੍ਰੈਲ ਤੱਕ ਨਿਊਜ਼ੀਲੈਂਡ ਵਿੱਚ 868 ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਮਾਮਲੇ ਸਾਹਮਣੇ ਆਏ।[9] ਪਹਿਲੇ ਮਾਮਲੇ ਵਾਲਾ ਨਾਗਰਿਕ ਈਰਾਨ ਤੋਂ ਆਇਆ ਸੀ ਜਿਸ ਦੀ 26 ਫ਼ਰਵਰੀ ਨੂੰ ਪੁਸ਼ਟੀ ਕੀਤੀ ਗਈ ਸੀ।[10] ਦੂਜਾ ਮਾਮਲਾ ਵੀ ਅਜਿਹੇ ਨਾਗਰਿਕ ਦਾ ਸੀ ਜੋ ਹਾਲ ਹੀ 'ਚ ਉੱਤਰੀ ਇਟਲੀ ਦੀ ਯਾਤਰਾ ਕਰਕੇ ਆਇਆ ਸੀ।[11] ਵਾਇਰਸ ਦਾ ਪਹਿਲਾ ਸਥਾਨਕ ਸੰਕਰਣ ਆਕਲੈਂਡ ਵਿੱਚ ਸਥਿਤ 4 ਮਾਰਚ ਨੂੰ ਹੋਇਆ ਸੀ।[12] 29 ਮਾਰਚ ਨੂੰ ਨਿਊਜ਼ੀਲੈਂਡ ਨੇ ਇਸ ਵਾਇਰਸ ਨਾਲ ਹੋਈ ਪਹਿਲੀ ਮੌਤ ਦੀ ਖ਼ਬਰ ਦਿੱਤੀ, ਜੋ ਪੱਛਮੀ ਤੱਟ ਖੇਤਰ ਦੀ ਰਹਿਣ ਵਾਲੀ 70 ਸਾਲਾਂ ਦੀ ਔਰਤ ਸੀ।[13][14] 3 ਅਪ੍ਰੈਲ ਤੱਕ 103 ਵਿਅਕਤੀ ਇਸ ਵਾਇਰਸ ਤੋਂ ਠੀਕ ਹੋਏ ਦਰਜ ਕੀਤੇ ਗਏ।
ਪਾਪੂਆ ਨਿਊ ਗਿਨੀ
ਸੋਧੋ20 ਮਾਰਚ ਨੂੰ ਪਾਪੂਆ ਨਿਊ ਗਿਨੀ ਵਿੱਚ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਸੀ।[15]
ਗੋਰੋਕਾ ਦੇ ਮੈਡੀਕਲ ਰਿਸਰਚ ਇੰਸਟੀਚਿਊਟ ਵਿੱਚ ਜਾਂਚ ਕਰਨ ਤੋਂ ਬਾਅਦ ਪਹਿਲਾਂ ਸਿਹਤ ਮੰਤਰੀ ਜੈਲਟਾ ਵੋਂਗ ਨੇ ਇੱਕ ਸੰਭਾਵਿਤ ਮਾਮਲੇ ਦੀ ਘੋਸ਼ਣਾ ਕੀਤੀ ਅਤੇ ਪ੍ਰਧਾਨਮੰਤਰੀ ਜੇਮਸ ਮਰਾਪ ਨੇ ਨਤੀਜਿਆਂ ਨੂੰ ਨਕਾਰਾਤਮਕ ਕਰਾਰ ਦਿੱਤਾ।[16][17] ਅਗਲੇਰੀ ਜਾਂਚ ਕੀਤੀ ਗਈ ਤਾਂ ਪ੍ਰਧਾਨ ਮੰਤਰੀ ਨੇ ਕੋਵਿਡ -19 ਦੇ ਸਕਾਰਾਤਮਕ ਨਤੀਜੇ ਦੀ ਪੁਸ਼ਟੀ ਕੀਤੀ।[18] ਪੁਲਿਸ ਮੰਤਰੀ ਬ੍ਰਾਇਨ ਕ੍ਰਾਮਰ ਨੇ ਫਿਰ ਫੇਸਬੁੱਕ 'ਤੇ ਕਿਹਾ ਕਿ ਨਾਮੁਨਾਸਿਬ ਨਤੀਜੇ, ਜਾਂਚ ਦੇ ਖ਼ਰਾਬ ਸਾਧਨਾਂ ਕਾਰਨ ਸਨ ਅਤੇ ਮੈਲਬੋਰਨ ਵਿੱਚ ਹੋਰ ਟੈਸਟ ਕਰਵਾਉਣ ਲਈ ਬੇਨਤੀਆਂ ਕੀਤੀਆਂ ਗਈਆਂ।[19]
ਸੰਯੁਕਤ ਪ੍ਰਾਂਤ
ਸੋਧੋਗੁਆਮ
ਸੋਧੋ3 ਅਪ੍ਰੈਲ ਤੱਕ ਯੂ.ਐਸ. ਦੇ ਗੁਆਮ ਪ੍ਰਦੇਸ਼ ਵਿੱਚ ਵਾਇਰਸ ਦੇ 82 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਵਿੱਚ ਕਈ ਸੰਭਾਵਿਤ ਮਾਮਲੇ ਵੀ ਸ਼ਾਮਿਲ ਹਨ ਅਤੇ 3 ਮੌਤਾਂ ਦੀ ਜਾਂਚ ਹੋ ਰਹੀ ਹੈ।[20][21][22]
ਹੁਵਾਈ
ਸੋਧੋ19 ਮਾਰਚ ਤੱਕ ਹੁਵਾਈ ਰਾਜ ਵਿੱਚ 22 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ।[23]
ਉੱਤਰੀ ਮਾਰੀਆਨਾ ਟਾਪੂ
ਸੋਧੋ28 ਮਾਰਚ ਨੂੰ ਟਾਪੂਆਂ ਨੇ ਆਪਣੇ ਪਹਿਲੇ ਦੋ ਕੋਰੋਨਾਵਾਇਰਸ ਮਾਮਲਿਆਂ ਦੀ ਪੁਸ਼ਟੀ ਕੀਤੀ।[24]
ਦੂਜੇ ਦੇਸ਼ਾਂ ਅਤੇ ਪ੍ਰਾਂਤਾਂ ਵਿੱਚ ਰੋਕਥਾਮ
ਸੋਧੋਆਸਟਰੇਲੀਆ
ਸੋਧੋਨਾਰਫੋਕ ਟਾਪੂ
ਸੋਧੋ20 ਮਾਰਚ ਤੱਕ ਨਾਰਫੋਕ ਟਾਪੂ 'ਤੇ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਸਾਵਧਾਨੀ ਲਈ ਸਰਕਾਰ ਨੇ 32 ਦਿਨਾਂ ਤੱਕ ਯਾਤਰਾ 'ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ।[25] ਪ੍ਰਸ਼ਾਸਕ ਐਰਿਕ ਹਚਿੰਸਨ ਨੇ ਦੱਸਿਆ ਕਿ ਉਪਾਅ, ਰਿਮੋਟ ਟਾਪੂ ਦੀ ਅਤਿਅੰਤ ਸੀਮਤ ਸਿਹਤ ਸਮਰੱਥਾ ਦੇ ਕਾਰਨ ਜ਼ਰੂਰੀ ਸਨ।
ਫਰਾਂਸ
ਸੋਧੋਵਾਲਿਸ ਅਤੇ ਫੁਤੂਨਾ
ਸੋਧੋ28 ਮਾਰਚ ਤੱਕ ਇਹ ਇਲਾਕਾ ਕੋਰੋਨਾ ਰਹਿਤ ਰਿਹਾ ਹੈ। 4 ਮਾਰਚ ਨੂੰ ਵਾਲਿਸ ਅਤੇ ਫੁਤੂਨਾ ਨੇ ਲਾਗ ਦੇ ਡਰੋਂ ਇੱਕ ਕਰੂਜ਼ ਜਹਾਜ਼ ਨੂੰ ਵਾਪਿਸ ਮੋੜ ਦਿੱਤਾ ਸੀ ਅਤੇ ਮਹੀਨੇ ਦੇ ਅੰਤ ਤੱਕ ਕਿਸੇ ਵੀ ਹੋਰ ਸਮੁੰਦਰੀ ਜਹਾਜ਼ ਦੀ ਦਖ਼ਲ 'ਤੇ ਪਾਬੰਧੀ ਦੀ ਸੰਭਾਵਨਾ ਅਜੇ ਵਿਚਾਰ ਅਧੀਨ ਹੈ।[26] ਆਉਣ ਵਾਲੀਆਂ ਉਡਾਣਾਂ ਨੂੰ ਵੀ ਘਟਾ ਦਿੱਤਾ ਗਿਆ ਹੈ, ਉਨ੍ਹਾਂ ਲਈ ਜੋ ਬਚਾਓ ਜ਼ਰੂਰੀ ਸਨ, ਉਹ ਜਾਰੀ ਕਰ ਦਿੱਤੇ ਗਏ ਹਨ।[27]
ਕਿਰੀਬਾਤੀ
ਸੋਧੋ1 ਫ਼ਰਵਰੀ ਨੂੰ ਕਿਰੀਬਾਤੀ ਦੀ ਸਰਕਾਰ ਨੇ ਚੀਨ ਦੇ ਸਾਰੇ ਵੀਜ਼ੇ ਰੋਕ ਦਿੱਤੇ ਹਨ ਅਤੇ ਕੋਰੋਨਾਵਾਇਰਸ ਵਾਲੇ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੋਂ ਸਿਹਤ ਫਾਰਮ ਭਰਨ ਅਤੇ ਸਵੈ-ਕੁਆਂਰਟੀਨ ਅਵਧੀ ਦੀ ਮੰਗ ਕੀਤੀ ਹੈ।[28] ਕੋਈ ਕੇਸ ਨਾ ਹੋਣ ਦੇ ਬਾਵਜੂਦ ਵੀ 28 ਮਾਰਚ ਨੂੰ ਰਾਸ਼ਟਰਪਤੀ ਤਨੇਤੀ ਮਾਅਮਉ ਨੇ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਸੀ।[29]
ਮਾਰਸ਼ਲ ਟਾਪੂ
ਸੋਧੋ24 ਜਨਵਰੀ ਨੂੰ ਮਾਰਸ਼ਲ ਟਾਪੂ ਦੇ ਗਣਤੰਤਰ ਨੇ ਇੱਕ ਯਾਤਰਾ ਅਡਵਾਈਜ਼ਰੀ ਜਾਰੀ ਕੀਤੀ ਜਿਸ ਵਿੱਚ ਕਿਹਾ ਗਿਆ ਕਿ ਦੇਸ਼ ਆਉਣ ਵਾਲੇ ਕਿਸੇ ਵੀ ਸੈਲਾਨੀ ਨੂੰ ਵਾਇਰਸ ਮੁਕਤ ਦੇਸ਼ ਵਿੱਚ ਘੱਟੋ ਘੱਟ 14 ਦਿਨ ਬਿਤਾਉਣ ਦੀ ਲੋੜ ਹੈ।[30] 1 ਮਾਰਚ ਨੂੰ ਚੀਨ, ਮਕਾਉ, ਹਾਂਗ ਕਾਂਗ, ਜਪਾਨ, ਦੱਖਣੀ ਕੋਰੀਆ, ਇਟਲੀ ਅਤੇ ਈਰਾਨ 'ਤੇ ਲੱਗੀ ਪਾਬੰਧੀ ਦੀ ਅਵਧੀ ਵਿੱਚ ਵਾਧਾ ਕਰ ਦਿੱਤਾ ਗਿਆ ਹੈ।[31]
18 ਮਾਰਚ ਤੱਕ ਆਉਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਯਾਤਰਾਵਾਂ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਕੁਝ ਅੰਤਰ-ਟਾਪੂ ਉਡਾਣ ਸੇਵਾਵਾਂ ਨੂੰ ਵੀ ਰੋਕ ਦਿੱਤਾ ਗਿਆ ਹੈ।[32]
ਮਾਈਕ੍ਰੋਨੇਸ਼ੀਆ
ਸੋਧੋ3 ਫ਼ਰਵਰੀ ਤੱਕ ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜਾਂ ਦੇ ਰਾਸ਼ਟਰਪਤੀ ਡੇਵਿਡ ਡਬਲਯੂ. ਪੈਨੁਏਲੋ ਨੇ ਇੱਕ ਘੋਸ਼ਣਾ ਪੱਤਰ 'ਤੇ ਦਸਤਖ਼ਤ ਕੀਤੇ ਸਨ, ਜਿਸ ਵਿੱਚ ਮਾਈਕ੍ਰੋਨੇਸ਼ੀਆ ਦੇ ਨਾਗਰਿਕਾਂ ਦੇ ਚੀਨ ਅਤੇ ਹੋਰ ਪ੍ਰਭਾਵਤ ਦੇਸ਼ਾਂ ਦੀ ਯਾਤਰਾ ਕਰਨ 'ਤੇ ਪਾਬੰਦੀ ਲਗਾ ਦਿੱਤੀ ਸੀ।[33]
5 ਮਾਰਚ ਤੋਂ ਮਾਈਕ੍ਰੋਨੇਸ਼ੀਆ ਨੇ ਉਨ੍ਹਾਂ ਸਾਰੇ ਯਾਤਰੀਆਂ 'ਤੇ ਮਾਈਕ੍ਰੋਨੇਸ਼ੀਆ ਵਿੱਚ ਦਾਖ਼ਲ ਹੋਣ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ ਸੀ, ਜੋ ਜਨਵਰੀ 2020 ਤੋਂ ਕਿਸੇ ਵੀ ਸਮੇਂ ਚੀਨ ਵਿੱਚ ਸਨ - ਜਾਂ ਪਿਛਲੇ 14 ਦਿਨਾਂ ਤੋਂ ਕਿਸੇ ਹੋਰ ਪ੍ਰਭਾਵਿਤ ਦੇਸ਼ ਵਿੱਚ ਸਨ।[34] 18 ਮਾਰਚ ਤੱਕ ਦੇਸ਼ ਦੇ ਸਾਰੇ ਸਕੂਲ ਵੀ ਬੰਦ ਕਰ ਦਿੱਤੇ ਗਏ ਹਨ।[32]
ਨੌਰੂ
ਸੋਧੋ28 ਮਾਰਚ ਤੱਕ ਇੱਥੇ ਕੋਈ ਮਾਮਲਾ ਨਹੀਂ ਮਿਲਿਆ। ਹਾਲਾਂਕਿ, ਸਰਕਾਰ ਨੇ ਰੋਕਥਾਮੀ ਉਪਾਅ ਵਜੋਂ ਰਾਸ਼ਟਰੀ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਹੈ, ਜਿਸ ਵਿੱਚ ਹਫ਼ਤਾਵਾਰੀ ਉਡਾਣ ਨੂੰ ਛੱਡ ਕੇ ਬਾਕੀ ਸਾਰੇ ਦੇਸ਼ਾਂ ਦੀਆਂ ਉਡਾਣਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਸਾਰੇ ਆਉਣ ਵਾਲੇ ਲੋਕਾਂ ਲਈ 14 ਦਿਨਾਂ ਦੀ ਵੱਖ ਵੱਖ ਕੁਆਂਰਟੀਨ ਦੀ ਮੰਗ ਕੀਤੀ ਗਈ ਹੈ।[35]
ਨਿਊਜ਼ੀਲੈਂਡ ਸਹਿਯੋਗੀ ਦੇਸ਼
ਸੋਧੋਕੁੱਕ ਟਾਪੂ
ਸੋਧੋ28 ਮਾਰਚ ਤੱਕ ਕੁੱਕ ਟਾਪੂ ਵਿੱਚ ਕੋਈ ਕੇਸ ਨਹੀਂ ਪਾਇਆ ਗਿਆ। ਇੱਕ ਸਾਵਧਾਨੀ ਦੇ ਉਪਾਅ ਵਜੋਂ ਇਥੇ ਸਾਰੀਆਂ ਅੰਤਰ ਰਾਸ਼ਟਰੀ ਅਤੇ ਬਹੁਤ ਸਾਰੀਆਂ ਅੰਤਰ-ਟਾਪੂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਗੈਰ ਜ਼ਰੂਰੀ ਸਰਜਰੀਆਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।[36][37][38] 26 ਮਾਰਚ ਨੂੰ ਪ੍ਰਧਾਨ ਮੰਤਰੀ ਹੈਨਰੀ ਪੁੰਨਾ ਨੇ ਘੋਸ਼ਣਾ ਕੀਤੀ ਕਿ 'ਕੋਡ ਯੈਲੋ' ਉਪਾਅ ਟਾਪੂਆਂ 'ਤੇ ਲਾਗੂ ਕੀਤੇ ਜਾਣਗੇ, ਜਿਸ ਵਿੱਚ ਜਨਤਕ ਇਕੱਠਾਂ 'ਤੇ ਰੋਕ ਹੁੰਦੀ ਹੈ।[39]
ਨਿਊਏ
ਸੋਧੋ28 ਮਾਰਚ 2020 ਤੱਕ ਨਿਊਏ ਵਿੱਚ ਕੋਈ ਕੇਸ ਨਹੀਂ ਮਿਲਿਆ। ਸਾਵਧਾਨੀ ਦੇ ਤੌਰ 'ਤੇ ਸਰਕਾਰ ਨੇ ਬਹੁਤ ਪ੍ਰਭਾਵਿਤ ਦੇਸ਼ਾਂ ਦੇ ਸੈਲਾਨੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ।[38]
ਤੋਕਲੌ
ਸੋਧੋ28 ਮਾਰਚ 2020 ਤੱਕ ਤੋਕਲੌ ਵਿੱਚ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਸਾਵਧਾਨੀ ਵਜੋਂ ਪ੍ਰਭਾਵਿਤ ਦੇਸ਼ਾਂ ਤੋਂ ਪਹੁੰਚਣ ਵਾਲੀਆਂ ਕਿਸ਼ਤੀਆਂ 'ਤੇ ਪਾਬੰਦੀ ਲਗਾਈ ਗਈ ਹੈ।[38] 19 ਮਾਰਚ ਨੂੰ ਤੋਕਲੌ ਦੇ ਨਾਗਰਿਕਾਂ ਤੋਂ ਇਲਾਵਾ ਬਾਕੀ ਆਉਣ ਵਾਲੀਆਂ ਸਾਰੀਆਂ ਯਾਤਰਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।[40]
ਪਲਾਊ
ਸੋਧੋਪਲਾਊ ਦੇ ਰਾਸ਼ਟਰਪਤੀ ਥਾਮਸ ਰੇਮੇਂਗੇਸੌ ਜੂਨੀਅਰ ਨੇ ਇੱਕ ਕਾਰਜਕਾਰੀ ਆਦੇਸ਼ ਜਾਰੀ ਕਰਦਿਆਂ ਚੀਨ, ਮਕਾਓ ਅਤੇ ਹਾਂਗ ਕਾਂਗ ਤੋਂ 1-22 ਫ਼ਰਵਰੀ ਤੱਕ ਸਾਰੀਆਂ ਚਾਰਟਰਾਂ ਦੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਸੀ।[41] ਸਕੂਲ ਵੀ ਅਪ੍ਰੈਲ ਤੋਂ ਸ਼ੁਰੂ ਹੋ ਜਾਣਗੇ।[38]
ਸਮੋਆ
ਸੋਧੋਕੋਵਿਡ -19 ਦੇ ਦੇਸ਼ ਵਿੱਚ ਫੈਲਣ ਤੋਂ ਰੋਕਣ ਲਈ ਸਮੋਆ ਵਿੱਚ ਯਾਤਰਾ 'ਤੇ ਪਾਬੰਦੀ ਲਗਾਈ ਗਈ ਹੈ। ਦੇਸ਼ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਲੋਕਾਂ ਨੂੰ ਵਾਇਰਸ ਮੁਕਤ ਦੇਸ਼ ਵਿੱਚ ਘੱਟੋ ਘੱਟ 14 ਦਿਨ ਬਿਤਾਏ ਹੋਣ ਦੇ ਨਾਲ ਨਾਲ ਡਾਕਟਰੀ ਮਨਜ਼ੂਰੀ ਲਈ ਹੋਣੀ ਚਾਹੀਂਦੀ ਹੈ।[42] ਦੋ ਸਮੋਨੀ ਨਾਗਰਿਕ ਜਿਹੜੇ ਕੁਝ ਸਮੇਂ ਲਈ ਚੀਨ ਵਿੱਚ ਰੁਕੇ ਸਨ, ਉਨ੍ਹਾਂ ਨੂੰ 28 ਜਨਵਰੀ ਨੂੰ ਫੈਲੇਓਲੋ ਜ਼ਿਲ੍ਹਾ ਹਸਪਤਾਲ ਵਿੱਚ ਦੋ ਹਫ਼ਤਿਆਂ ਲਈ ਵੱਖਰਾ ਰੱਖਿਆ ਗਿਆ ਸੀ।[43][44] ਨਿਊਜ਼ੀਲੈਂਡ ਦੀ ਸਹਾਇਤਾ ਨਾਲ ਤਿੰਨ ਵਿਦਿਆਰਥੀਆਂ ਅਤੇ ਇੱਕ ਸਾਬਕਾ ਵਿਦਿਆਰਥੀ ਨੂੰ ਬਾਹਰ ਰੱਖਿਆ ਗਿਆ।[45] 9 ਫ਼ਰਵਰੀ ਨੂੰ ਭਾਰਤ ਤੋਂ ਯਾਤਰਾ ਕਰ ਰਹੇ ਅੱਠ ਸਮੋਈ ਨਾਗਰਿਕਾਂ ਨੂੰ ਸਿੰਗਾਪੁਰ ਵਿੱਚ ਜੁੜਣ ਵਾਲੀ ਫਲਾਈਟ ਫੜਨ ਤੋਂ ਬਾਅਦ ਦੇਸ਼ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।[46]
22 ਫ਼ਰਵਰੀ ਨੂੰ ਸਮੋਆ ਨੇ ਸਾਰੇ ਕਰੂਜ਼ ਸਮੁੰਦਰੀ ਜਹਾਜ਼ਾਂ ਦੇ ਦੇਸ਼ ਆਉਣ 'ਤੇ ਪਾਬੰਦੀ ਲਗਾ ਦਿੱਤੀ ਸੀ।[47] 29 ਫ਼ਰਵਰੀ ਨੂੰ ਸਰਕਾਰ ਨੇ ਹਵਾਈ ਯਾਤਰਾ 'ਤੇ ਪਾਬੰਦੀ ਦਾ ਐਲਾਨ ਕੀਤਾ, ਸਮੋਆ ਵਿੱਚ ਅੰਤਰਰਾਸ਼ਟਰੀ ਉਡਾਣਾਂ ਦੀ ਬਾਰੰਬਾਰਤਾ 2 ਮਾਰਚ ਤੋਂ ਘਟਾ ਦਿੱਤੀ ਗਈ ਹੈ।[48]
18 ਮਾਰਚ ਨੂੰ ਸਮੋਆ ਨੇ ਆਪਣੇ ਪਹਿਲੇ ਕੋਰੋਨਾਵਾਇਰਸ ਦੇ ਸ਼ੱਕੀ ਮਾਮਲੇ ਦੀ ਰਿਪੋਰਟ ਕੀਤੀ, ਇੱਕ ਵਿਅਕਤੀ ਜੋ ਨਿਊਜ਼ੀਲੈਂਡ ਤੋਂ ਆਇਆ ਸੀ। ਵਿਅਕਤੀ ਦੇ ਸਰੀਰ ਦੇ ਨਮੂਨੇ ਜਾਂਚ ਲਈ ਮੈਲਬਰਨ ਲਿਆਂਦੇ ਗਏ।[49][50] ਇਸ ਦੇ ਨਤੀਜੇ ਵਜੋਂ ਸਮੋਆ ਦੀ ਸਰਕਾਰ ਨੇ ਸਮੋਆ ਦੇ ਨਾਗਰਿਕਾਂ ਸਮੇਤ ਸਾਰੇ ਯਾਤਰੀਆਂ ਨੂੰ ਵਾਪਸ ਪਰਤਣ ਵੇਲੇ ਡਾਕਟਰੀ ਜਾਂਚ ਕਰਵਾਉਣ ਦੀ ਮੰਗ ਕੀਤੀ।[51] 20 ਮਾਰਚ ਨੂੰ ਸਮੋਆ ਨੇ ਐਮਰਜੈਂਸੀ ਦੀ ਘੋਸ਼ਣਾ ਕੀਤੀ, ਆਪਣੀਆਂ ਸਰਹੱਦਾਂ ਨੂੰ ਬੰਦ ਕਰ ਦਿੱਤਾ।[52]
21 ਮਾਰਚ ਨੂੰ ਸਮੋਈ ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਕੋਰੋਨਵਾਇਰਸ ਦੇ ਅੱਠ ਸ਼ੱਕੀ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰਿਆਂ ਵਿਅਕਤੀਆਂ ਦੀ ਯਾਤਰਾ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਦਾ ਪੁਰਾਣਾ ਇਤਿਹਾਸ ਸੀ ਜੋ ਵਿਦੇਸ਼ ਤੋਂ ਆਏ ਜਾਂ ਗਏ ਸਨ।[53][54] 22 ਮਾਰਚ ਨੂੰ ਪ੍ਰਧਾਨ ਮੰਤਰੀ ਨੇ ਕੋਵਿਡ-19 ਦੇ ਪਹਿਲੇ ਸ਼ੱਕੀ ਮਾਮਲੇ ਦੇ ਵਾਇਰਸ ਮੁਕਤ ਹੋਣ ਦਾ ਐਲਾਨ ਕੀਤਾ, ਜਦੋਂ ਕਿ ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਅੱਠ ਸ਼ੱਕੀ ਮਾਮਲਿਆਂ ਵਿਚੋਂ ਛੇ ਦੇ ਕੋਰੋਨਵਾਇਰਸ ਲਈ ਨਕਾਰਾਤਮਕ ਟੈਸਟ ਆਏ ਹਨ, ਉਹ ਅਜੇ ਵੀ ਨਿਊਜ਼ੀਲੈਂਡ ਤੋਂ ਬਾਕੀ ਦੋ ਮਰੀਜ਼ਾਂ ਦੇ ਟੈਸਟ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਸਨ।[55] ਉਸੇ ਦਿਨ ਸਮੋਆ ਨੇ ਆਸਟਰੇਲੀਆ ਦੀ ਹਵਾਈ ਯਾਤਰਾ ਵੀ ਮੁਅੱਤਲ ਕਰ ਦਿੱਤੀ ਸੀ ਅਤੇ ਨਿਊਜ਼ੀਲੈਂਡ ਤੋਂ ਉਡਾਣਾਂ ਨੂੰ ਪ੍ਰਤੀਬੰਧਿਤ ਕੀਤਾ ਸੀ।[56]
24 ਮਾਰਚ ਨੂੰ ਇਹ ਖ਼ਬਰ ਮਿਲੀ ਸੀ ਕਿ ਕੋਰੋਨਾਵਾਇਰਸ ਦੇ ਕੁੱਲ ਸੱਤ ਸ਼ੱਕੀ ਮਾਮਲੇ ਨਿਊਜ਼ੀਲੈਂਡ ਵਿੱਚ ਜਾਂਚ ਦੇ ਇੰਤਜ਼ਾਰ ਵਿੱਚ ਸਨ।[57]
25 ਮਾਰਚ ਨੂੰ ਪ੍ਰਧਾਨਮੰਤਰੀ ਟੂਇਲੱਪਾ ਸਾਈਲੇ ਮਲੀਲੇਗਾਓਈ ਨੇ ਘੋਸ਼ਣਾ ਕੀਤੀ ਕਿ ਜਿਨ੍ਹਾਂ ਵਿਅਕਤੀਆਂ ਨੇ ਕੋਵਿਡ-19 ਦੀ ਪਾਬੰਦੀ ਦੀ ਪਾਲਣਾ ਨਹੀਂ ਕੀਤੀ, ਉਨ੍ਹਾਂ ਨੂੰ ਜੁਰਮਾਨਾ ਕੀਤਾ ਜਾਵੇਗਾ।[58] 26 ਮਾਰਚ ਨੂੰ ਸਮੋਆ ਸਰਕਾਰ ਨੇ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਦੇ ਸਮੋਆ ਵਿੱਚ ਦਾਖ਼ਲ ਹੋਣ 'ਤੇ ਪਾਬੰਦੀ ਲਗਾਉਣ ਅਤੇ ਕਾਰੋਬਾਰ ਨੂੰ ਭੰਗ ਕਰਨ ਵਾਲੇ ਵਪਾਰੀਆਂ ਨੂੰ ਜੁਰਮਾਨਾ ਕਰਨ ਸਮੇਤ ਤਾਲਾਬੰਦ ਕਰਨ ਦੇ ਆਦੇਸ਼ ਦਿੱਤੇ। ਸਿਰਫ਼ ਮਾਲ ਅਤੇ ਸਮੁੰਦਰੀ ਜਹਾਜ਼ਾਂ ਨੂੰ ਸਮੋਆ ਵਿੱਚ ਦਾਖ਼ਲ ਹੋਣ ਦਿੱਤਾ ਜਾਵੇਗਾ।[59]
ਸੋਲੋਮਨ ਟਾਪੂ
ਸੋਧੋ28 ਮਾਰਚ ਤੱਕ ਇੱਥੇ ਕੋਈ ਕੇਸ ਨਹੀਂ ਪਾਇਆ ਗਿਆ। ਸਾਵਧਾਨੀ ਦੇ ਤੌਰ 'ਤੇ ਸਰਕਾਰ ਨੇ ਆਉਣ ਵਾਲੇ ਸੈਲਾਨੀਆਂ ਦੇ ਚੈਕਅਪ ਵਧਾ ਦਿੱਤੇ ਅਤੇ ਉਨ੍ਹਾਂ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਸੈਲਾਨੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ।[60] 27 ਮਾਰਚ ਨੂੰ ਪ੍ਰਧਾਨ ਮੰਤਰੀ ਮਨੱਸ਼ਹ ਸੋਗਾਵੇਅਰ ਨੇ ਦੇਸ਼ ਵਿੱਚ ਸਭ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਅਤੇ ਹੋਨੀਆਰਾ ਨੂੰ ਬੰਦ ਕਰ ਦਿੱਤਾ।[61]
31 ਮਾਰਚ ਨੂੰ ਸਿੱਖਿਆ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਥਾਈ ਸਕੱਤਰ ਫਰੈਂਕੋ ਰੋਡੀ ਨੇ ਸੋਲੋਮਨ ਟਾਪੂ ਦੇ ਸਾਰੇ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ।[62]
ਟੋਂਗਾ
ਸੋਧੋ28 ਮਾਰਚ 2020 ਤੱਕ ਦੇਸ਼ ਵਿੱਚ ਕੋਈ ਕੇਸ ਨਹੀਂ ਮਿਲਿਆ। ਸਾਵਧਾਨੀ ਵਜੋਂ ਵੱਖ ਵੱਖ ਦੇਸ਼ਾਂ ਦੀ ਯਾਤਰਾ ਅਤੇ ਆਉਣ ਵਾਲੇ ਯਾਤਰੀਆਂ 'ਤੇ ਪਾਬੰਧੀ ਲਗਾਈ ਗਈ ਹੈ।[35] ਕਰੂਜ਼ ਸਮੁੰਦਰੀ ਜਹਾਜ਼ਾਂ ਅਤੇ ਕਿਸ਼ਤੀਆਂ ਨੂੰ ਵੀ ਦੇਸ਼ ਵਿੱਚ ਡੌਕਿੰਗ 'ਤੇ ਪਾਬੰਦੀ ਲਗਾਈ ਗਈ ਹੈ।[63] 27 ਮਾਰਚ ਨੂੰ ਪ੍ਰਧਾਨ ਮੰਤਰੀ ਪੋਹਿਵਾ ਤੁਆਨੀਓਤੋਆ ਨੇ ਘੋਸ਼ਣਾ ਕੀਤੀ ਕਿ ਦੇਸ਼ 29 ਮਾਰਚ ਤੋਂ 5 ਅਪ੍ਰੈਲ ਤੱਕ ਲੋਕਡਾਊਨ ਹੋਵੇਗਾ।[64]
ਤੁਵਾਲੁ
ਸੋਧੋ28 ਮਾਰਚ 2020 ਤੱਕ ਦੇਸ਼ ਵਿੱਚ ਕੋਈ ਕੇਸ ਦਰਜ ਨਹੀਂ ਕੀਤਾ ਗਿਆ। ਸਾਵਧਾਨੀ ਦੇ ਉਪਾਅ ਵਜੋਂ ਤੀਜੇ ਪੱਖ ਦੇ ਰਾਜ ਵਿੱਚ ਸੈਲਾਨੀਆਂ ਨੂੰ 14 ਦਿਨਾਂ ਦੀ ਕੁਆਂਰਟੀਨ ਤੋਂ ਬਿਨਾਂ ਉਤਰਨ ਦੀ ਆਗਿਆ ਨਹੀਂ ਹੋਵੇਗੀ।[38] ਲਗਭਗ 26 ਮਾਰਚ ਕਾਰਜਕਾਰੀ ਰਾਜਪਾਲ ਨੇ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ।[65]
ਯੂਨਾਈਟਡ ਕਿੰਗਡਮ
ਸੋਧੋਪਿਟਕੇਰਨ ਟਾਪੂ
ਸੋਧੋ28 ਮਾਰਚ ਤੱਕ ਬ੍ਰਿਟਿਸ਼ ਖੇਤਰ ਵਿੱਚ ਕੋਈ ਕੇਸ ਨਹੀਂ ਪਾਇਆ ਗਿਆ। ਸਾਵਧਾਨੀ ਦੇ ਤੌਰ 'ਤੇ ਟਾਪੂਆਂ ਲਈ ਸਾਰੀਆਂ ਯਾਤਰੀ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ।[66]
ਸੰਯੁਕਤ ਪ੍ਰਾਂਤ
ਸੋਧੋਅਮਰੀਕੀ ਸਮੋਆ
ਸੋਧੋ24 ਮਾਰਚ ਤੱਕ ਯੂ.ਐਸ. ਦੇ ਖੇਤਰ ਵਿੱਚ ਕੋਈ ਕੇਸ ਨਹੀਂ ਮਿਲਿਆ। 6 ਮਾਰਚ ਨੂੰ ਅਮਰੀਕੀ ਸਮੋਆ ਦੀ ਸਰਕਾਰ ਨੇ ਉਡਾਣਾ ਨੂੰ ਸੀਮਤ ਕਰਨ ਅਤੇ ਹੁਵਾਈ ਯਾਤਰੀਆਂ ਨੂੰ ਹੁਵਾਈ ਵਿੱਚ ਕੁਆਂਰਟੀਨ ਦੇ 14 ਦਿਨ ਬਿਤਾਉਣ ਅਤੇ ਸਿਹਤ ਅਧਿਕਾਰੀਆਂ ਤੋਂ ਸਿਹਤ ਪ੍ਰਵਾਨਗੀ ਪ੍ਰਾਪਤ ਕਰਨ ਸਮੇਤ ਨਵੇਂ ਪ੍ਰਵੇਸ਼ 'ਤੇ ਪਾਬੰਦੀ ਲਾਗੂ ਕਰ ਦਿੱਤੀ ਹੈ।[67] 11 ਮਾਰਚ ਨੂੰ ਵਾਇਰਸ ਨਾਲ ਨਜਿੱਠਣ ਲਈ ਸਰਕਾਰੀ ਟਾਸਕ ਫੋਰਸ ਜਾਰੀ ਕੀਤੀ ਗਈ ਸੀ ਅਤੇ ਆਉਣ ਵਾਲੇ ਯਾਤਰੀਆਂ ਨੂੰ ਅਲੱਗ ਅਲੱਗ ਰੱਖਿਆ ਗਿਆ।[68] 14 ਮਾਰਚ ਨੂੰ ਹੁਵਾਈ ਤੋਂ ਵਾਪਿਸ ਆਏ 210 ਯਾਤਰੀਆਂ ਵਿਚੋਂ ਅੱਧਿਆਂ ਨੂੰ ਘਰ ਵਿੱਚ ਸਵੈ-ਕੁਆਂਰਟੀਨ ਲਈ ਕਿਹਾ ਗਿਆ।[69] ਅਮਰੀਕਾ ਦੀ ਮੁੱਖ ਭੂਮੀ ਦੀ ਯਾਤਰਾ ਤੋਂ ਬਾਅਦ ਰਾਜਪਾਲ ਲੋਲੋ ਮਤਾਲਸੀ ਮੋਲੀਗਾ ਨੇ 16 ਮਾਰਚ ਨੂੰ ਸਾਵਧਾਨੀ ਵਜੋਂ ਸਵੈ-ਕੁਆਂਰਟੀਨ ਹੋ ਗਏ।[70]
26 ਮਾਰਚ ਨੂੰ ਅਮਰੀਕੀ ਸਮੋਆ ਦੇ ਰਾਜਪਾਲ ਦੇ ਕਾਰਜਕਾਰੀ ਸਹਾਇਕ ਅਤੇ ਪ੍ਰਦੇਸ਼ ਦੇ ਕੋਰੋਨਾਵਾਇਰਸ ਟਾਸਕ ਫੋਰਸ ਦੇ ਮੁਖੀ, ਆਈਓਲੋਗੋਲੋ ਜੋਸੇਫ ਪਰੇਰਾ ਨੇ ਸਵੀਕਾਰ ਕੀਤਾ ਕਿ ਇਸ ਖੇਤਰ ਵਿੱਚ ਕੋਵਿਡ -19 ਵਿਸ਼ਾਣੂ ਦੇ ਨਮੂਨਿਆਂ ਦੀ ਜਾਂਚ ਕਰਨ ਲਈ ਸਹੂਲਤਾਂ ਨਹੀਂ ਸਨ, ਜਿਸ ਲਈ ਐਟਲਾਂਟਾ, ਜਾਰਜੀਆ ਵਿੱਚ ਟੈਸਟਿੰਗ ਸਹੂਲਤਾਂ 'ਤੇ ਭਰੋਸਾ ਕਰਨਾ ਪਿਆ।[71]
ਵਨੁਆਤੂ
ਸੋਧੋ28 ਮਾਰਚ 2020 ਤੱਕ ਦੇਸ਼ ਵਿੱਚ ਕੋਈ ਕੇਸ ਨਹੀਂ ਮਿਲਿਆ। ਦੇਸ਼ ਵਿੱਚ ਦਾਖ਼ਲ ਹੋਣ ਵਾਲਿਆਂ ਲਈ ਯਾਤਰਾ ਪਾਬੰਦੀਆਂ ਅਤੇ ਵੱਖ-ਵੱਖ ਉਪਾਅ ਲਾਗੂ ਕੀਤੇ ਗਏ।[60] 22 ਮਾਰਚ ਨੂੰ ਵਨੁਆਤੂ ਦੇ ਸਿਹਤ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਕੋਰੋਨਵਾਇਰਸ ਦੇ ਇੱਕ ਸ਼ੱਕੀ ਮਾਮਲੇ ਵਿੱਚ ਰਿਜੋਰਟ ਵਰਕਰ ਦੇ ਟੈਸਟ ਨਕਾਰਾਤਮਕ ਆਏ ਹਨ।[72] 26 ਮਾਰਚ ਨੂੰ ਰਾਸ਼ਟਰਪਤੀ ਟੈਲਿਸ ਓਬੇਦ ਮੋਸਸ ਨੇ ਦੇਸ਼ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ।[73] ਐਨੀਟੀਅਮ ਟਾਪੂ 'ਤੇ ਜਾਣ ਵਾਲੇ ਕਰੂਜ਼ ਸਮੁੰਦਰੀ ਜਹਾਜ਼ ਦੇ ਇੱਕ ਯਾਤਰੀ ਦਾ ਟੈਸਟ ਪੋਜੀਟਿਵ ਆਇਆ, ਜਿਸ ਕਰਨ ਇਸ ਟਾਪੂ 'ਤੇ ਲੋਕਡਾਊਨ ਕਰ ਦਿੱਤਾ ਗਿਆ।
ਇਹ ਵੀ ਵੇਖੋ
ਸੋਧੋ- 2020 in Oceania
- Bubonic plague Four deaths in Fremantle, Western Australia, 1903
- Smallpox Epidemic in News South Wales, Australia, 1828
- Influenza
- Measles 40,000 died in 1875 Fiji Measles outbreak
- Spanish flu 1918 flu pandemic, killed 17 to 50 million people worldwide
- HIV/AIDS pandemic
- 2019 Samoa measles outbreak 83 deaths
- 2019–2020 dengue fever epidemic 276 cases and one death were reported in the Marshall Islands[74] Outbreaks were also reported in Palau, the Federated States of Micronesia, the Cook Islands, Tuvalu, and the Philippines.[75]
ਹਵਾਲੇ
ਸੋਧੋ- ↑ 1.0 1.1 1.2 1.3 "Coronavirus update (live)". 20 March 2020.
{{cite web}}
: CS1 maint: url-status (link) - ↑ Western Australian man becomes first person in Australia to die from coronavirus Archived 1 March 2020 at the Wayback Machine. 7News 1 March 2020
- ↑ "Coronavirus (COVID-19) current situation and case numbers". Australian Government Department of Health. 18 March 2020. Archived from the original on 11 February 2020. Retrieved 18 March 2020.
- ↑ "Coronavirus en Chile: los moai de Isla de Pascua, en cuarentena". Clarín (in ਸਪੇਨੀ). 23 March 2020. Retrieved 24 March 2020.
- ↑ "De origen autóctono: Rapa Nui confirma primer contagio de coronavirus en la isla" (in ਸਪੇਨੀ). CNN Chile. 24 March 2020. Retrieved 24 March 2020.
- ↑ News, Indra Singh Manager. "Fiji confirms latest cases of COVID-19". Fiji Broadcasting Corporation. Archived from the original on 2020-04-06. Retrieved 2020-04-02.
{{cite web}}
:|last=
has generic name (help) - ↑ [1] 11 March 2020
- ↑ "COVID-19: Ninth case in New Caledonia confirmed". Radio New Zealand. 24 March 2020. Archived from the original on 24 ਮਾਰਚ 2020. Retrieved 24 March 2020.
{{cite news}}
: Unknown parameter|dead-url=
ignored (|url-status=
suggested) (help) - ↑ "COVID-19 - current cases". Ministry of Health. 1 April 2020. Retrieved 1 April 2020.
- ↑ "Single case of COVID-19 confirmed in New Zealand". Archived from the original on 28 February 2020. Retrieved 28 February 2020.
- ↑ "Second Case of COVID-19 Confirmed in NZ". 4 March 2020. Archived from the original on 4 March 2020. Retrieved 4 March 2020.
- ↑ "Coronavirus update: Family of NZ's third case had travelled to Iran". RNZ (in New Zealand English). 5 March 2020. Archived from the original on 6 March 2020. Retrieved 6 March 2020.
- ↑ Satherley, Dan; Quinlivan, Mark (29 March 2020). "Newshub: Coronavirus: First New Zealand death recorded". Newshub. Retrieved 29 March 2020.
- ↑ Manch, Thomas; Devlin, Collette (29 March 2020). "Coronavirus: New Zealand has 514 cases – one person dead on West Coast". Stuff. Archived from the original on 29 March 2020. Retrieved 29 March 2020.
- ↑ "PNG Confirms first Case of Coronavirus-COVID -19". Retrieved 20 March 2020.
- ↑ "Health Minister says Papua New Guinea has a probable case of COVID-19". Post Courier. 18 March 2020. Retrieved 31 March 2020.
- ↑ Author, Loop (18 March 2020). "'Probable' Lae COVID-19 case tests negative". Loop PNG. Archived from the original on 30 ਨਵੰਬਰ 2020. Retrieved 31 March 2020.
{{cite web}}
:|last=
has generic name (help); Unknown parameter|dead-url=
ignored (|url-status=
suggested) (help) - ↑ "Kramer Report". www.facebook.com. Retrieved 31 March 2020.
- ↑ Kabuni, Michael (26 March 2020). "COVID-19: the situation so far and challenges for PNG". Retrieved 31 March 2020.
- ↑ "NMI has 2 confirmed Covid-19 cases". Marianas Variety. 28 March 2020. Retrieved 28 March 2020.
- ↑ "CNMI confirms 2 cases". The Guam Daily Post. 29 March 2020. Retrieved 28 March 2020.
- ↑ Tomas, Jojo Santo (2 April 2020). "Five more test positive for coronavirus, Guam total at 82". Pacific Daily News. Retrieved 3 April 2020.
- ↑ "City closes all city parks, golf courses and Honolulu Zoo". Hawaii News Now. Retrieved March 18, 2020.
- ↑ "Pacific countries, already hard hit by epidemics, take extreme coronavirus measures". RNZ. 16 March 2020. Retrieved 17 March 2020.
- ↑ "Coronavirus fears on Norfolk Island prompt travel ban as state of emergency declared". 17 March 2020. Retrieved 20 March 2020.
- ↑ "Coronavirus: Cruise ship banned from Wallis and Futuna". RNZ. 4 March 2020. Retrieved 4 March 2020.
- ↑ "Mise en place des mesures de prévention contre l'épidémie de Covid-19 dans les îles Wallis et Futuna". Government of Wallis and Futuna. 23 March 2020. Retrieved 28 March 2020.
- ↑ "Coronavirus: Kiribati blocks Chinese travellers". 1 February 2020. Archived from the original on 31 January 2020. Retrieved 23 February 2020.
- ↑ "President declared Kiribati a state of public emergency for convid-19". Kiribati Updates. 29 March 2020. Archived from the original on 28 ਮਾਰਚ 2020. Retrieved 28 March 2020.
{{cite web}}
: Unknown parameter|dead-url=
ignored (|url-status=
suggested) (help) - ↑ Johnson, Giff (25 January 2020). "Marshall Islands bans direct travel from China". Radio New Zealand. Archived from the original on 25 January 2020. Retrieved 28 January 2020.
- ↑ Johnson, Giff (1 March 2020). "Marshall Islands prepares for coronavirus to come 'like a freight train'". RNZ. Archived from the original on 1 March 2020. Retrieved 1 March 2020.
- ↑ 32.0 32.1 "Coronavirus: Two more cases confirmed in Guam". 19 March 2020. Retrieved 18 March 2020.
- ↑ "FSM, Marshall Islands step up coronavirus travel bans". RNZ. 1 February 2020. Archived from the original on 1 February 2020. Retrieved 9 March 2020.
- ↑ Withers, Rachel (5 March 2020). "The Most Drastic Anti-Coronavirus Travel Ban in the World". Slate Magazine. Archived from the original on 9 March 2020. Retrieved 9 March 2020.
- ↑ 35.0 35.1 "Coronavirus: Sweeping restrictions introduced across the Pacific". RNZ. 17 March 2020. Retrieved 17 March 2020.
- ↑ "Coronavirus: Stricter measures introduced in Guam, Cook Islands". 17 March 2020. Retrieved 20 March 2020.
- ↑ "Cook Islands ramps up Covid-19 prevention and mitigation". 18 March 2020. Retrieved 20 March 2020.
- ↑ 38.0 38.1 38.2 38.3 38.4 "Coronavirus: A look at cases and restrictions in the Pacific". 20 March 2020. Retrieved 20 March 2020.
- ↑ "Covid-19: Cook Islands to move to Code Yellow". 25 March 2020. Retrieved 28 March 2020.
- ↑ "Travel restrictions and entry requirements for COVID 19 revised 19th March 2020". Government of Tokelau. 19 March 2020. Retrieved 28 March 2020.
- ↑ "Palau to ban flights from China". The Guam Daily Post glish. 21 January 2020. Archived from the original on 29 January 2020. Retrieved 29 January 2020.
- ↑ Wilson, Soli (26 January 2020). "Coronavirus screening mandatory for visitors to Samoa". Samoa Observer. Archived from the original on 28 January 2020. Retrieved 28 January 2020.
- ↑ "Two men in quarantine in Samoa over coronavirus fears". Radio New Zealand. 28 January 2020. Archived from the original on 27 January 2020. Retrieved 28 January 2020.
- ↑ "Two men in quarantine in Samoa over virus fears". The New Zealand Herald. 27 January 2020. ISSN 1170-0777. Archived from the original on 11 February 2020. Retrieved 12 February 2020.
- ↑ Tamaalii, Funefe'ai Dikaiosune Atoa. "Samoan students in Wuhan, China – Government of Samoa". Archived from the original on 22 February 2020. Retrieved 22 February 2020.
- ↑ Dreaver, Barbara (15 February 2020). "Samoan coronavirus restrictions see eight citizens refused entry after flying through Singapore". TVNZ. Archived from the original on 29 February 2020. Retrieved 1 March 2020.
- ↑ "Samoa places blanket ban on cruise ship visits". Radio New Zealand. 22 February 2020. Archived from the original on 22 February 2020. Retrieved 23 February 2020.
- ↑ "Special health travel advisory in relation to the 2019 novel coronavirus (COVID-19)". Government of Samoa. 29 February 2020. Archived from the original on 29 February 2020. Retrieved 1 March 2020.
- ↑ Tamaaliii, Funefe'ai (18 March 2020). "Ministry of Health Coronavirus (COVID-19) Update 18/03/2020". Government of Samoa. Retrieved 18 March 2020.
- ↑ "Coronavirus: 10-20 day wait for Samoa test result". Radio New Zealand. 19 March 2020. Retrieved 19 March 2020.
- ↑ Tamaalii, Funefe'ia. "UPDATED TRAVEL ADVISORY NOVEL CORONAVIRUS (COVID-2019)". Government of Samoa. Archived from the original on 19 ਮਾਰਚ 2020. Retrieved 19 March 2020.
{{cite web}}
: Unknown parameter|dead-url=
ignored (|url-status=
suggested) (help) - ↑ "Tonga and Samoa declare states of emergency because of Covid-19". Radio New Zealand. 20 March 2020. Retrieved 20 March 2020.
- ↑ "Eight suspected cases of coronavirus under investigation in Samoa". 1 News. 22 March 2020. Archived from the original on 29 ਜੁਲਾਈ 2020. Retrieved 22 March 2020.
- ↑ Kerr, Florence (21 March 2020). "Coronavirus: Samoa tests eight suspected cases of Covid-19". Stuff. Retrieved 22 March 2020.
- ↑ "Test for suspected Covid-19 case in Samoa comes back negative". Radio New Zealand. 22 March 2020. Retrieved 22 March 2020.
- ↑ Kerr, Florence (22 March 2020). "Coronavirus: Samoa suspends all flights from Australia". Stuff. Retrieved 22 March 2020.
- ↑ "Samoa waits for seven COVID-19 tests". Radio New Zealand. 24 March 2020. Archived from the original on 24 ਮਾਰਚ 2020. Retrieved 24 March 2020.
{{cite news}}
: Unknown parameter|dead-url=
ignored (|url-status=
suggested) (help) - ↑ "Samoa to fine people who don't adhere to Covid-19 restrictions". Radio New Zealand (in New Zealand English). 2020-03-25. Retrieved 2020-03-25.
- ↑ "Samoa officially on lock down". Radio New Zealand. 26 March 2020. Retrieved 27 March 2020.
- ↑ 60.0 60.1 "Pacific nations take further measures against coronavirus". RNZ. 16 March 2020. Retrieved 17 March 2020.
- ↑ "Covid-19: Solomons closes borders, Honiara now emergency zone". RNZ. 27 March 2020. Retrieved 28 March 2020.
- ↑ "All schools ordered to close in Solomon Islands". Radio New Zealand. 31 March 2020. Retrieved 31 March 2020.
- ↑ "Tonga toughens travel advisory". Matangi Tonga. 17 March 2020. Retrieved 18 March 2020.
- ↑ "Tonga declares lockdown starting this weekend". RNZ. 27 March 2020. Retrieved 28 March 2020.
- ↑ "Covid-19: Pacific summary". RNZ (in New Zealand English). 2020-03-26. Retrieved 2020-03-26.
- ↑ "Pitcairn Islands Tourism". Pitcairn Islands Tourism (in ਅੰਗਰੇਜ਼ੀ). Archived from the original on 2020-03-20. Retrieved 2020-03-26.
{{cite web}}
: Unknown parameter|dead-url=
ignored (|url-status=
suggested) (help) - ↑ "American Samoa tightens entry requirements over Covid-19". Radio New Zealand. 6 March 2020. Retrieved 24 March 2020.
- ↑ "American Samoa establishes Covid-19 govt taskforce". Radio New Zealand. 11 March 2020. Retrieved 17 March 2020.
- ↑ "Half of flight's passengers to self-quarantine in American Samoa". Radio New Zealand. 14 March 2020. Retrieved 24 March 2020.
- ↑ "Covid-19: American Samoa governor self-isolates as a precaution". Radio New Zealand. 16 March 2020. Retrieved 17 March 2020.
- ↑ Georgiev, Peter; Kaplan, Adiel (26 March 2020). "American Samoa's coronavirus conundrum: No way to test". NBC News. Retrieved 27 March 2020.
- ↑ "Covid-19 tests in Samoa, Vanuatu come back negative". Radio New Zealand. 22 March 2020. Archived from the original on 24 ਮਾਰਚ 2020. Retrieved 24 March 2020.
{{cite news}}
: Unknown parameter|dead-url=
ignored (|url-status=
suggested) (help) - ↑ "Vanuatu declares State of Emergency over Covid-19". Radio New Zealand. 26 March 2020. Retrieved 28 March 2020.
- ↑ Marshalls confirms first dengue death by Giff Johnson, RNZ, 5 Sep 2019, retrieved 27 Mar 2020
- ↑ WHO says 2019 'worse than usual' for dengue in Pacific RNZ, 26 Aug 2019, retrieved 27 Mar 2020
ਬਾਹਰੀ ਲਿੰਕ
ਸੋਧੋ- ਵਿਸ਼ਵਵਿਆਪੀ ਕੋਰੋਨਾਵਾਇਰਸ ਦਾ ਨਕਸ਼ਾ, ਪੁਸ਼ਟੀ ਕੀਤੇ ਕੇਸ Archived 2020-02-17 at the Wayback Machine. - ਕੋਰੋਨਾਵਾਇਰਸ ਦੇ ਪੁਸ਼ਟੀ ਕੀਤੇ ਕੇਸਾਂ ਦਾ ਨਕਸ਼ਾ।
- ਐਨਕੋਵ - ਸੀਐਸਐਸਈ - ਯੂਰਪ ਅਤੇ ਵਿਸ਼ਵ ਵਿੱਚ ਵਿਸ਼ਾਣੂ ਦੇ ਫੈਲਣ ਦਾ ਨਕਸ਼ਾ
- ਸਿਹਤ ਵਿਭਾਗ - ਆਸਟ੍ਰੇਲੀਆਈ ਸਰਕਾਰ ਦੁਆਰਾ ਪੁਸ਼ਟੀ ਕੀਤੇ ਕੇਸ