ਕਮਰਾਨ ਅਕਮਲ (Urdu: کامران اکمل; (ਜਨਮ 13 ਜਨਵਰੀ 1982) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ। ਉਸਦੇ ਭਰਾ ਵੀ ਕ੍ਰਿਕਟ ਖੇਡਦੇ ਹਨ ਅਤੇ ਓਨਾਂ ਦਾ ਨਾਮ ਅਦਨਾਨ ਅਕਮਲ ਅਤੇ ਉਮਰ ਅਕਮਲ ਹੈ। ਕਮਰਾਨ ਆਪਣੇ ਭਰਾਵਾਂ ਵਾਂਗ ਹੀ ਪੱਕੇ ਤੌਰ 'ਤੇ ਕ੍ਰਿਕਟ ਖੇਡਦਾ ਆ ਰਿਹਾ ਅਤੇ ਉਹ ਪਾਕਿਸਤਾਨ ਕ੍ਰਿਕਟ ਟੀਮ ਵਿੱਚ ਬਤੌਰ ਵਿਕਟ-ਰੱਖਿਅਕ ਬੱਲੇਬਾਜ਼ ਵਜੋਂ ਖੇਡਦਾ ਹੈ। 2006 ਵਿੱਚ ਕਮਰਾਨ ਦਾ ਵਿਆਹ ਹੋ ਗਿਆ ਸੀ ਅਤੇ ਉਹ ਆਪਣੀ ਪਤਨੀ ਅਇਜ਼ਾ ਅਤੇ ਬੇਟੀ ਲਇਬਾ ਨਾਲ ਰਹਿ ਰਿਹਾ ਹੈ।[1] ਕਮਰਾਨ ਨੇ ਲਾਹੌਰ ਦੇ ਬੈਕਨਹਾਊਸ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਹੋਈ ਹੈ।[2] ਉਹ ਸੱਜੇ ਹੱਥ ਦਾ ਬੱਲੇਬਾਜ਼ ਹੈ ਅਤੇ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਟੈਸਟ ਕ੍ਰਿਕਟ, ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਅਤੇ ਟਵੰਟੀ ਟਵੰਟੀ ਕ੍ਰਿਕਟ ਖੇਡਦਾ ਹੈ।[3] ਉਸਨੇ ਆਪਣੇ ਅੰਤਰਰਾਸ਼ਟਰੀ ਖੇਡ-ਜੀਵਨ ਦੀ ਸ਼ੁਰੂਆਤ ਨਵੰਬਰ 2002 ਵਿੱਚ ਹਰਾਰੇ ਸਪੋਰਟਸ ਕਲੱਬ ਵਿਖੇ ਟੈਸਟ ਮੈਚ ਖੇਡਦੇ ਹੋਏ ਕੀਤੀ ਸੀ ਅਤੇ ਇਸ ਮੈਚ ਵਿੱਚ ਪਾਕਿਸਤਾਨ ਜੇਤੂ ਰਿਹਾ ਸੀ।[4] ਉਸਨੇ 53 ਟੈਸਟ ਮੈਚ ਖੇਡਦੇ ਹੋਏ 2,648 ਦੌੜਾਂ ਬਣਾਈਆਂ ਹਨ ਅਤੇ ਇਸ ਵਿੱਚ ਉਸਦੇ 6 ਸੈਂਕਡ਼ੇ ਵੀ ਸ਼ਾਮਿਲ ਹਨ। ਜਦਕਿ 137 ਓਡੀਆਈ ਖੇਡਦੇ ਹੋਏ ਉਸਨੇ ਪੰਜ ਸੈਂਕਡ਼ਿਆਂ ਦੀ ਮਦਦ ਨਾਲ 2,924 ਦੌੜਾਂ ਬਣਾਈਆਂ ਹਨ। ਟਵੰਟੀ20 ਕ੍ਰਿਕਟ ਵਿੱਚ ਉਸਦੀਆਂ 704 ਦੌੜਾਂ ਹਨ।[3] ਵਿਕਟ-ਰੱਖਿਅਕ ਵਜੋਂ ਉਸਨੇ 206 ਬੱਲੇਬਾਜ਼ਾਂ ਨੂੰ ਟੈਸਟ ਕ੍ਰਿਕਟ ਵਿੱਚ, 169 ਨੂੰ ਓਡੀਆਈ ਵਿੱਚ ਅਤੇ 52 ਬੱਲੇਬਾਜ਼ਾਂ ਨੂੰ ਟਵੰਟੀ20 ਕ੍ਰਿਕਟ ਵਿੱਚ ਆਊਟ ਕੀਤਾ ਹੈ।

ਕਮਰਾਨ ਅਕਮਲ
کامران اکمل
ਨਿੱਜੀ ਜਾਣਕਾਰੀ
ਪੂਰਾ ਨਾਮ
ਕਮਰਾਨ ਅਕਮਲ
ਜਨਮ (1982-01-13) 13 ਜਨਵਰੀ 1982 (ਉਮਰ 42)
ਲਾਹੌਰ, ਪੰਜਾਬ, ਪਾਕਿਸਤਾਨ
ਕੱਦ5 ft 6 in (1.68 m)
ਬੱਲੇਬਾਜ਼ੀ ਅੰਦਾਜ਼ਸੱਜੂ ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ (ਮੱਧਮ ਗਤੀ ਨਾਲ)
ਭੂਮਿਕਾਵਿਕਟ-ਰੱਖਿਅਕ ਬੱਲੇਬਾਜ਼
ਪਰਿਵਾਰਅਦਨਾਨ ਅਕਮਲ (ਭਰਾ)
ਉਮਰ ਅਕਮਲ (ਭਰਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 172)9 ਨਵੰਬਰ 2002 ਬਨਾਮ ਜ਼ਿੰਬਾਬਵੇ
ਆਖ਼ਰੀ ਟੈਸਟ26 ਅਗਸਤ 2010 ਬਨਾਮ ਇੰਗਲੈਂਡ
ਪਹਿਲਾ ਓਡੀਆਈ ਮੈਚ (ਟੋਪੀ 143)23 ਨਵੰਬਰ 2002 ਬਨਾਮ ਜ਼ਿੰਬਾਬਵੇ
ਆਖ਼ਰੀ ਓਡੀਆਈ6 ਜਨਵਰੀ 2013 ਬਨਾਮ ਭਾਰਤ
ਓਡੀਆਈ ਕਮੀਜ਼ ਨੰ.23
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2005-2012ਲਾਹੌਰ ਲਾਇਨਜ਼
2012-2014ਲਾਹੌਰ ਈਗਲਜ਼
2008ਰਾਜਸਥਾਨ ਰੌਇਲਜ਼
2015ਮੁਲਤਾਨ ਟਾਈਗਰਜ਼
2015ਤ੍ਰਿੰਬਾਗੋ ਨਾਈਟ ਰਾਈਡਰਜ਼
2015ਚਿਤਾਗੌਂਗ ਵਿਨਕਿੰਗਜ਼
2016-ਵਰਤਮਾਨਪੇਸ਼ਾਵਰ ਜ਼ਾਲਮੀ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਟਵੰਟੀ20 ਪਹਿਲਾ ਦਰਜਾ ਕ੍ਰਿਕਟ
ਮੈਚ 53 154 54 183
ਦੌੜਾਂ ਬਣਾਈਆਂ 2,648 3,168 897 8,591
ਬੱਲੇਬਾਜ਼ੀ ਔਸਤ 30.79 26.18 20.86 33.42
100/50 6/12 5/10 0/5 17/42
ਸ੍ਰੇਸ਼ਠ ਸਕੋਰ 158* 124 73 268
ਕੈਚਾਂ/ਸਟੰਪ 184/22 156/31 28/32 622/52
ਸਰੋਤ: ESPNricinfo, 26 ਮਈ 2013

ਆਈਪੀਐੱਲ ਖੇਡ-ਜੀਵਨ

ਸੋਧੋ

ਕਮਰਾਨ ਅਕਮਲ ਨੇ ਰਾਜਸਥਾਨ ਰੋਇਅਲਜ਼ ਨਾਲ ਇੰਡੀਅਨ ਪ੍ਰੀਮੀਅਰ ਲੀਗ ਖੇਡਣ ਲਈ ਸਮਝੌਤਾ ਕੀਤਾ ਸੀ। ਸੋ ਆਈਪੀਐੱਲ ਸੀਜ਼ਨ ਖੇਡਦੇ ਹੋਏ ਉਸਨੂੰ ਰਾਜਸਥਾਨ ਦੀ ਟੀਮ ਵਿੱਚ ਬਤੌਰ ਵਿਕਟ-ਰੱਖਿਅਕ ਅਤੇ ਟਾਪ-ਆਰਡਰ ਬੱਲੇਬਾਜ਼ ਵਜੋਂ ਪੰਜ ਮੈਚ ਖੇਡਣ ਦਾ ਮੌਕਾ ਮਿਲਿਆ ਅਤੇ ਇਸ ਵਿੱਚ ਆਈਪੀਐੱਲ ਦਾ ਫ਼ਾਈਨਲ ਮੁਕਾਬਲਾ ਵੀ ਸ਼ਾਮਿਲ ਸੀ, ਜੋ ਕਿ ਚੇਨੱਈ ਸੁਪਰ ਕਿੰਗਜ਼ ਖਿਲਾਫ਼ ਹੋਇਆ ਸੀ। ਉਸਨੇ ਇਸ ਫ਼ਾਈਨਲ ਮੁਕਾਬਲੇ ਵਿੱਚ ਖੇਡਦੇ ਹੋਏ ਦੋ ਕੈਚ ਲਏ ਅਤੇ ਜਦੋਂ ਦੌੜਾਂ ਬਣਾਉਣ ਦੀ ਵਾਰੀ ਆਈ ਤਾਂ ਉਹ ਛੇ ਦੌੜਾਂ ਬਣਾ ਕੇ ਰਨ-ਆਊਟ ਹੋ ਗਿਆ ਸੀ। ਫਿਰ ਵੀ ਰਾਜਸਥਾਨ ਰੋਇਅਲਜ਼ ਦੀ ਟੀਮ ਨੇ ਅੰਤਿਮ ਸਮੇਂ ਵਧੀਆ ਖੇਡਦੇ ਹੋਏ ਇਹ ਮੈਚ ਜਿੱਤ ਲਿਆ ਸੀ। ਫਿਰ 2009 ਵਿੱਚ ਅਤੇ ਇਸ ਤੋਂ ਬਾਅਦ ਕਮਰਾਨ ਅਕਮਲ ਇਹ ਟੂਰਨਾਮੈਂਟ ਨਾ ਖੇਡ ਸਕਿਆ ਕਿਉਂਕਿ 2008 ਮੁੰਬਈ ਹਮਲੇ ਕਾਰਨ ਪਾਕਿਸਤਾਨੀ ਕ੍ਰਿਕਟ ਖਿਡਾਰੀਆਂ ਦਾ ਇੰਡੀਅਨ ਪ੍ਰੀਮੀਅਰ ਲੀਗ ਖੇਡਣਾ ਬੰਦ ਕਰ ਦਿੱਤਾ ਗਿਆ ਸੀ।

ਅੰਤਰਰਾਸ਼ਟਰੀ ਸੈਂਕਡ਼ੇ

ਸੋਧੋ
ਕਮਰਾਨ ਅਕਮਲ ਦੇ ਟੈਸਟ ਕ੍ਰਿਕਟ ਸੈਂਕਡ਼ੇ
# ਦੌੜਾਂ ਮੁਕਾਬਲਾ ਵਿਰੋਧੀ ਸ਼ਹਿਰ/ਦੇਸ਼ ਸਥਾਨ ਸਾਲ ਨਤੀਜਾ
1 109 11   ਭਾਰਤ   ਮੋਹਾਲੀ, ਭਾਰਤ ਪੰਜਾਬ ਕ੍ਰਿਕਟ ਐਸੋਸ਼ੀਏਸ਼ਨ ਕ੍ਰਿਕਟ ਸਟੇਡੀਅਮ 2005 ਡਰਾਅ
2 154 18   ਇੰਗਲੈਂਡ   ਲਾਹੌਰ, ਪਾਕਿਸਤਾਨ ਗਦਾਫ਼ੀ ਸਟੇਡੀਅਮ 2005 ਜਿੱਤ
3 102* 19   ਭਾਰਤ   ਲਾਹੌਰ, ਪਾਕਿਸਤਾਨ ਗਦਾਫ਼ੀ ਸਟੇਡੀਅਮ 2006 ਡਰਾਅ
4 113 21   ਭਾਰਤ   ਕਰਾਚੀ, ਪਾਕਿਸਤਾਨ ਰਾਸ਼ਟਰੀ ਕ੍ਰਿਕਟ ਸਟੇਡੀਅਮ 2006 ਜਿੱਤ
5 119 37   ਭਾਰਤ   ਕੋਲਕਾਤਾ, ਭਾਰਤ ਈਡਨ ਗਾਰਡਨਜ਼ 2007 ਡਰਾਅ
6 158* 39   ਸ੍ਰੀਲੰਕਾ   ਕਰਾਚੀ, ਪਾਕਿਸਤਾਨ ਰਾਸ਼ਟਰੀ ਕ੍ਰਿਕਟ ਸਟੇਡੀਅਮ 2009 ਡਰਾਅ
ਕਮਰਾਨ ਅਕਮਲ ਦੇ ਓਡੀਆਈ ਸੈਂਕਡ਼ੇ
# ਦੌੜਾਂ ਮੁਕਾਬਲਾ ਵਿਰੋਧੀ ਸ਼ਹਿਰ/ਦੇਸ਼ ਸਥਾਨ ਸਾਲ ਨਤੀਜਾ
1 124 15   ਵੈਸਟ ਇੰਡੀਜ਼   ਬ੍ਰਿਸਬੇਨ, ਆਸਟਰੇਲੀਆ ਦ ਗਾਬਾ 2005 ਜਿੱਤ
2 102 31   ਇੰਗਲੈਂਡ   ਲਾਹੌਰ, ਪਾਕਿਸਤਾਨ ਗਦਾਫ਼ੀ ਸਟੇਡੀਅਮ 2005 ਜੇਤੂ
3 109 32   ਇੰਗਲੈਂਡ   ਕਰਾਚੀ, ਪਾਕਿਸਤਾਨ ਰਾਸ਼ਟਰੀ ਸਟੇਡੀਅਮ 2005 ਜੇਤੂ
4 100 83   ਬੰਗਲਾਦੇਸ਼   ਲਾਹੌਰ, ਪਾਕਿਸਤਾਨ ਗਦਾਫ਼ੀ ਸਟੇਡੀਅਮ 2008 ਜਿੱਤ
5 116* 99   ਆਸਟਰੇਲੀਆ   ਅਬੂ ਧਾਬੀ, ਸੰਯੁਕਤ ਅਰਬ ਅਮੀਰਾਤ ਸ਼ੇਖ ਜਾਏਦ ਸਟੇਡੀਅਮ 2009 ਜੇਤੂ

ਹਵਾਲੇ

ਸੋਧੋ
  1. "ਪੁਰਾਲੇਖ ਕੀਤੀ ਕਾਪੀ". Archived from the original on 2017-10-11. Retrieved 2016-11-23.
  2. "Pak school kids 'make up' for cricket team's defeat". 2007-11-14. Archived from the original on 2008-10-09. Retrieved 2009-06-27. {{cite web}}: Unknown parameter |dead-url= ignored (|url-status= suggested) (help)
  3. 3.0 3.1 "Profile: Kamran Akmal". ESPNcricinfo. Retrieved 7 ਜੁਲਾਈ 2012.
  4. "Pakistan in Zimbabwe Test Series – 1st Test". ESPNcricinfo. Retrieved 7 ਜੁਲਾਈ 2012.

ਬਾਹਰੀ ਕਡ਼ੀਆਂ

ਸੋਧੋ