ਸਿੰਘ ਕਰੋੜਾ ਮਿਸਲ, ਜਾਂ ਪੰਜਗੜੀਆ ਮਿਸਲ, ਦੀ ਸਥਾਪਨਾ,[1] ਸਰਦਾਰ ਕਰੋੜਾ ਸਿੰਘ ਨੇ ਕੀਤੀ ਸੀ। ਇਸ ਦੀ ਤਾਕਤ 10,000 ਰੈਗੂਲਰ ਘੋੜਸਵਾਰ ਸੀ।

ਪੰਜਾਬ ਖੇਤਰ ਦਾ 1780 ਦਾ ਨਕਸ਼ਾ ਸਿੱਖ ਮਿਸਲਾਂ ਅਤੇ ਹੋਰ ਰਾਜਾਂ ਦੀਆਂ ਸੰਬੰਧਿਤ ਸਥਿਤੀਆਂ ਦਿਖਾਉਂਦਾ ਹੈ।  
ਸਿੱਖ ਮਿਸਲਾਂ
(1707-1799)

ਕਰੋੜ ਸਿੰਘੀਆ ਮਿਸਲ ਦਾ ਨਾਂ ਲਾਹੌਰ ਜ਼ਿਲ੍ਹੇ ਦੇ ਬਰਕੀ ਪਿੰਡ ਦੇ ਸਰਦਾਰ ਕਰੋੜਾ ਸਿੰਘ ਦੇ ਨਾਂ ਤੇ ਰੱਖਿਆ ਗਿਆ ਸੀ। ਜਥੇ ਦਾ ਬਾਨੀ ਜਿਸਨੇ ਬਾਅਦ ਵਿੱਚ ਮਿਸਲ ਦਾ ਰੂਪ ਅਤੇ ਤਾਕਤ ਗ੍ਰਹਿਣ ਕਰ ਲਈ ਉਹ ਅੰਮ੍ਰਿਤਸਰ ਜ਼ਿਲੇ ਦੇ ਨਾਰਲੇ ਪਿੰਡ ਦੇ ਸਰਦਾਰ ਸ਼ਾਮ ਸਿੰਘ ਨਾਰਲਾ ਸੀ ਜਿਸਨੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਨ ਤੋਂ ਲੈਕੇ ਵੱਡੇ ਨਿੱਕੇ ਘੱਲੂਘਾਰੇ ਪਿੰਡੇ ਉੱਤੇ ਹੰਢਾਏ ਅਤੇ ਖਾਲਸੇ ਨੂੰ ਦਿਲੀ ਤਖ਼ਤ ਉੱਤੇ ਝੰਡਾ ਝੁਲਾਓਂਦਿਆ ਤੱਕਿਆ । ਜਥੇਦਾਰ ਬਾਬਾ ਸ਼ਾਮ ਸਿੰਘ ਨਾਰਲਾ ਨੇ ਸੁੱਖਾ ਸਿੰਘ ਕੰਬੋਕੇ ਨੂੰ ਮਿਸਲ ਦੀ ਜ਼ਿਮੇਵਾਰੀ ਦਿੱਤੀ ਜਿਸਦੀ ਮੌਤ ਮਗਰੋਂ ਕਰਮ ਸਿੰਘ, ਜਿਲ੍ਹਾ ਤਰਨਤਾਰਨ ਦੇ ਪਿੰਡ ਨਾਰਲੀ ਦਾ ਸੰਧੂ ਜੱਟ ਸੀ ਜਿਸਨੇ ਜਨਵਰੀ 1748 ਵਿੱਚ ਅਹਿਮਦ ਸ਼ਾਹ ਦੁੱਰਾਨੀ ਨਾਲ ਲੜਾਈ ਕੀਤੀ ਵਾਰਿਸ ਬਣਿਆਂ ਤੇ ਸ਼ਹੀਦ ਹੋ ਗਿਆ ਉਸਦੀ ਮੌਤ ਮਗਰੋਂ ਉਸਦਾ ਵਾਰਸ ਸਰਦਾਰ ਕਰੋੜਾ ਸਿੰਘ ਪੈਜਗੜ੍ਹ ਬਣਿਆ ਜਿਸਦੇ ਚਲਾਣੇ ਮਗਰੋਂ ਇਸਦੀ ਵਾਗਡੋਰ ਬਘੇਲ ਸਿੰਘ ਝਬਾਲ ਕੋਲ ਆਈ ਜਿਸਨੇ ਦਿੱਲੀ ਨੂੰ ਫਤਹਿ ਕੀਤਾ। 

ਹਵਾਲੇ

ਸੋਧੋ
  1. "Singh Karora history". Archived from the original on 2018-08-15. Retrieved 2018-06-01. {{cite web}}: Unknown parameter |dead-url= ignored (|url-status= suggested) (help)