ਜੈਕਬ ਓਰਾਮ
ਜੈਕਬ ਡੇਵਿਡ ਫਿਲਿਪ ਓਰਾਮ (ਜਨਮ 28 ਜੁਲਾਈ 1978) ਇੱਕ ਸਾਬਕਾ ਨਿਊਜ਼ੀਲੈਂਡ ਕੌਮਾਂਤਰੀ ਕ੍ਰਿਕਟਰ ਹੈ, ਜਿਸਨੇ 10 ਸਾਲਾਂ ਤੱਕ ਕ੍ਰਿਕੇਟ ਦੇ ਸਾਰੇ ਰੂਪ ਖੇਡੇ ਹਨ। ਉਹ ਖੱਬੇ ਹੱਥ ਦਾ ਬੱਲੇਬਾਜ਼ ਅਤੇ ਸੱਜੇ ਹੱਥ ਦਾ ਤੇਜ਼-ਮਾਧਿਅਮ ਗੇਂਦਬਾਜ਼ ਸੀ। ਬੱਲੇ ਅਤੇ ਗੇਂਦ ਦੋਵਾਂ ਨਾਲ ਉਸਦੀ ਯੋਗਤਾ ਨੇ ਉਸਨੂੰ ਨਿਊਜ਼ੀਲੈਂਡ ਕੌਮਾਂਤਰੀ ਟੀਮਾਂ ਵਿੱਚ ਇੱਕ ਨਿਯਮਤ ਮੈਂਬਰ ਬਣਾਇਆ।
ਨਿੱਜੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਜੈਕਬ ਡੇਵਿਡ ਫਿਲਿਪ ਓਰਾਮ | |||||||||||||||||||||||||||||||||||||||||||||||||||||||||||||||||
ਜਨਮ | ਪਾਮਰਸਟਨ ਉੱਤਰੀ, ਮਾਨਵਾਤੂ, ਨਿਊਜ਼ੀਲੈਂਡ | 28 ਜੁਲਾਈ 1978|||||||||||||||||||||||||||||||||||||||||||||||||||||||||||||||||
ਕੱਦ | 1.98 m (6 ft 6 in) | |||||||||||||||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਖੱਬਾ ਹੱਥ | |||||||||||||||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੀ ਬਾਂਹ | |||||||||||||||||||||||||||||||||||||||||||||||||||||||||||||||||
ਭੂਮਿਕਾ | ਆਲ ਰਾਊਂਡਰ | |||||||||||||||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਰਾਸ਼ਟਰੀ ਟੀਮ |
| |||||||||||||||||||||||||||||||||||||||||||||||||||||||||||||||||
ਪਹਿਲਾ ਟੈਸਟ (ਟੋਪੀ 222) | 12 ਦਸੰਬਰ 2002 ਬਨਾਮ ਭਾਰਤ | |||||||||||||||||||||||||||||||||||||||||||||||||||||||||||||||||
ਆਖ਼ਰੀ ਟੈਸਟ | 26 ਅਗਸਤ 2009 ਬਨਾਮ ਸ੍ਰੀਲੰਕਾ | |||||||||||||||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ (ਟੋਪੀ 120) | 4 ਜਨਵਰੀ 2001 ਬਨਾਮ ਜ਼ਿੰਬਾਬਵੇ | |||||||||||||||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 6 ਨਵੰਬਰ 2011 ਬਨਾਮ ਸ੍ਰੀਲੰਕਾ | |||||||||||||||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 24 | |||||||||||||||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ (ਟੋਪੀ 15) | 21 ਅਕਤੂਬਰ 2005 ਬਨਾਮ ਦੱਖਣੀ ਅਫਰੀਕਾ | |||||||||||||||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 30 ਅਕਤੂਬਰ 2012 ਬਨਾਮ ਸ੍ਰੀਲੰਕਾ | |||||||||||||||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | ||||||||||||||||||||||||||||||||||||||||||||||||||||||||||||||||||
ਸਾਲ | ਟੀਮ | |||||||||||||||||||||||||||||||||||||||||||||||||||||||||||||||||
1997/98–2013/14 | ਸੈਂਟਰਲ ਡਿਕਟਿਕਸ | |||||||||||||||||||||||||||||||||||||||||||||||||||||||||||||||||
2008–2009 | ਚੇਨਈ ਸੁਪਰ ਕਿੰਗਜ਼ | |||||||||||||||||||||||||||||||||||||||||||||||||||||||||||||||||
2011 | ਰਾਜਸਥਾਨ ਰਾਇਲਜ਼ | |||||||||||||||||||||||||||||||||||||||||||||||||||||||||||||||||
2012 | ਉਵਾ ਨੈਕਸਟ | |||||||||||||||||||||||||||||||||||||||||||||||||||||||||||||||||
2013 | ਚਿਟਾਗਾਂਗ ਕਿੰਗਜ਼ | |||||||||||||||||||||||||||||||||||||||||||||||||||||||||||||||||
2013 | ਮੁੰਬਈ ਇੰਡੀਅਨਜ਼ | |||||||||||||||||||||||||||||||||||||||||||||||||||||||||||||||||
ਕਰੀਅਰ ਅੰਕੜੇ | ||||||||||||||||||||||||||||||||||||||||||||||||||||||||||||||||||
| ||||||||||||||||||||||||||||||||||||||||||||||||||||||||||||||||||
ਸਰੋਤ: Cricinfo, 29 ਅਪ੍ਰੈਲ 2022 |
ਆਮ ਤੌਰ 'ਤੇ ਹੇਠਲੇ ਕ੍ਰਮ ਵਿੱਚ ਬੱਲੇਬਾਜ਼ੀ ਕਰਦੇ ਹੋਏ, ਓਰਮ ਦੀ ਗੇਂਦਬਾਜ਼ੀ ਛੋਟੇ ਫਾਰਮੈਟ ਵਿੱਚ ਵਧੇਰੇ ਸਫਲ ਰਹੀ ਹੈ - ICC ODI ਪਲੇਅਰ ਰੈਂਕਿੰਗ ਵਿੱਚ 5 ਤੱਕ ਪਹੁੰਚ ਗਈ ਸੀ। ਉਹ ਫੁੱਟਬਾਲ ਗੋਲਕੀਪਰ ਵਜੋਂ ਸਕੂਲੀ ਲੜਕਿਆਂ ਦਾ ਪ੍ਰਤੀਨਿਧੀ ਸੀ। ਉਹ ਹਾਕ ਕੱਪ ਵਿੱਚ ਮਨਵਾਤੂ ਕ੍ਰਿਕਟ ਟੀਮ ਵਾਸਤੇ ਖੇਡਿਆ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਲਈ ਵੀ ਖੇਡਿਆ ਹੈ।
ਓਰਾਮ 2008 ਵਿੱਚ ਇੰਗਲੈਂਡ ਦੇ ਵਿਰੁਧ ਆਪਣੇ ਟੈਸਟ ਸੈਂਕੜੇ ਲਈ ਲਾਰਡਸ ਆਨਰਸ ਬੋਰਡ ਵਿੱਚ ਸ਼ਾਮਲ ਹੈ ਅਤੇ ਕਈ ਮੌਕਿਆਂ 'ਤੇ ਵਿਸ਼ਵ #1-ਓਡੀਆਈ ਆਲਰਾਊਂਡਰ ਵੀ ਰਿਹਾ ਹੈ।
ਨਿੱਜੀ ਜੀਵਨ
ਸੋਧੋਓਰਾਮ ਨੇ ਪਾਮਰਸਟਨ ਨੌਰਥ ਇੰਟਰਮੀਡੀਏਟ ਨਾਰਮਲ ਸਕੂਲ, ਅਤੇ ਬਾਅਦ ਵਿੱਚ ਪਾਮਰਸਟਨ ਨੌਰਥ ਬੁਆਏਜ਼ ਹਾਈ ਸਕੂਲ ਵਿੱਚ ਪੜ੍ਹਾਈ ਕੀਤੀ।
ਸਾਲ 2008 ਦੇ ਮਾਰਚ ਵਿੱਚ ਓਰਮ ਨੇ ਆਪਣੇਤੋਂ ਅੱਠ ਸਾਲ ਛੋਟੀ ਸਾਥੀ, ਮਾਰਾ ਟੈਟ-ਜੈਮੀਸਨ ਨਾਲ ਵਿਆਹ ਕੀਤਾ, ਜੋ ਕਿ ਪਾਮਰਸਟਨ ਨਾਰਥ ਦੀ ਵੀ ਸੀ।[1] ਆਕਲੈਂਡ ਵਿੱਚ ਇੱਕ ਲੰਮਾ ਸਮਾਂ ਰਹਿਣ ਤੋਂ ਬਾਅਦ, ਇਹ ਜੋੜਾ ਹੁਣ ਆਪਣੇ ਪੁੱਤਰ, ਪੈਟਰਿਕ, ਅਤੇ ਪਿਆਰੇ ਲੈਬਰਾਡੋਰ, ਲੀਓ ਨਾਲ ਪਾਮਰਸਟਨ ਉੱਤਰ ਵਿੱਚ ਰਹਿੰਦਾ ਹੈ। ਓਰਾਮ ਦਾ ਭਰਾ ਡੈਨੀਅਲ ਆਕਲੈਂਡ ਗ੍ਰਾਮਰ ਸਕੂਲ ਵਿੱਚ ਅੰਗਰੇਜ਼ੀ ਦਾ ਅਧਿਆਪਕ ਹੈ।
ਕੌਮਾਂਤਰੀ ਕੈਰੀਅਰ
ਸੋਧੋਉਹ 1,000 ਦੌੜਾਂ ਬਣਾਉਣ ਵਾਲੇ ਨਿਊਜ਼ੀਲੈਂਡ ਦੇ 36 ਟੈਸਟ ਕ੍ਰਿਕਟ ਖਿਡਾਰੀਆਂ ਵਿੱਚੋਂ ਇੱਕ ਹੈ ਅਤੇ 1,000 ਇੱਕ ਦਿਨਾ ਦੌੜਾਂ ਅਤੇ 100 ਵਿਕਟਾਂ ਦੇ ਤੱਕ ਪਹੁੰਚਣ ਵਾਲੇ ਸਿਰਫ਼ ਛੇ ਨਿਊਜ਼ੀਲੈਂਡ ਖਿਡਾਰੀਆਂ ਵਿੱਚੋਂ ਇੱਕ ਹੈ।
ਸਾਲ 2003-04 ਦੇ ਸੀਜ਼ਨ ਵਿੱਚ, ਓਰਮ ਨੇ ਪਾਕਿਸਤਾਨ ਦੇ ਵਿਰੁਧ 97 ਦੌੜਾਂ ਦੇ ਨਾਲ, ਆਪਣੇ ਪਹਿਲੇ ਟੈਸਟ ਸੈਂਕੜੇ ਤੋਂ ਸਿਰਫ਼ 3 ਦੌੜਾਂ ਨਾਲ ਸੈਂਕੜੇ ਤੋ ਖੁੰਝ ਗਿਆ, ਦੱਖਣੀ ਅਫ਼ਰੀਕਾ ਦੇ ਖਿਲਾਫ, ਨਾਬਾਦ 119 ਦੌੜਾਂ ਦੇ ਨਾਲ, ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ ਅਤੇ ਅਗਲੇ ਟੈਸਟ ਵਿੱਚ 90 ਦੌੜਾਂ ਬਣਾਈਆਂ। ਉਸਦਾ ਦੂਜਾ ਟੈਸਟ ਸੈਂਕੜਾ ਆਸਟ੍ਰੇਲੀਆ ਦੇ ਵਿਰੁਧ ਬ੍ਰਿਸਬੇਨ ਵਿੱਚ ਸ਼ੇਨ ਵਾਰਨ ਅਤੇ ਗਲੇਨ ਮੈਕਗ੍ਰਾ ਦੋਵਾਂ ਦੇ ਖਿਲਾਫ ਨਾਬਾਦ 126 ਦੌੜਾਂ ਦਾ ਸੀ। ਉਸ ਦਾ ਤੀਜਾ ਟੈਸਟ ਸੈਂਕੜਾ 133 ਰਨ ਦੱਖਣੀ ਅਫ਼ਰੀਕਾ ਵਿਰੁਧ ਸੀ,
28 ਜਨਵਰੀ 2007 ਨੂੰ, ਪਰਥ ਵਿੱਚ, ਓਰਮ ਨੇ ਆਸਟਰੇਲੀਆ ਦੇ ਵਿਰੁੱਧ ਇੱਕ ਦਿਨਾਂ ਮੈਚ ਵਿੱਚ 72 ਗੇਂਦਾਂ ਵਿੱਚ ਨਾਬਾਦ 101 ਦੌੜਾਂ ਬਣਾਈਆਂ।[2] ਇਹ ਉਸ ਸਮੇਂ ਕਿਸੇ ਨਿਊਜ਼ੀਲੈਂਡ ਦੇ ਖਿਡਾਰੀ ਵਲ੍ਹੋਂ ਇੱਕ ਦਿਨਾਂ ਮੈਚ ਦਾ ਸਭ ਤੋਂ ਤੇਜ਼ ਸੈਂਕੜਾ ਸੀ, ਅਤੇ ਆਸਟ੍ਰੇਲੀਆ ਦੇ ਵਿਰੁੱਧ ਬਣਾਇਆ ਗਿਆ ਸਭ ਤੋਂ ਤੇਜ਼ ਸੈਂਕੜਾ ਵੀ ਸੀ। ਬ੍ਰੈਂਡਨ ਮੈਕੁਲਮ ਨਾਲ ਉਸ ਦੀ 137 ਦੌੜਾਂ ਦੀ ਹਿੱਸੇਦਾਰੀ ਉਸ ਸਮੇਂ ਨਿਊਜ਼ੀਲੈਂਡ ਦੀ 6ਵੀਂ ਵਿਕਟ ਲਈ ਸਭ ਤੋਂ ਵੱਧ ਸੀ, ਹਾਲਾਂਕਿ ਇਹ ਰਿਕਾਰਡ ਅਗਲੇ ਮਹੀਨੇ ਟੁੱਟ ਗਿਆ ਸੀ।[3]
ਸੱਟ ਦੇ ਮੁੱਦੇ
ਸੋਧੋਉਸ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਇੱਕ ODI ਵਿੱਚ ਆਪਣੀ ਖੱਬੀ ਰਿੰਗ ਉਂਗਲ ਨੂੰ ਸੱਟ ਲੱਗੀ ਸੀ, ਅਤੇ, 28 ਫਰਵਰੀ ਨੂੰ, ਟੂਰਨਾਮੈਂਟ ਤੋਂ ਕੁਝ ਹਫ਼ਤੇ ਦੂਰ, ਉਸਨੇ ਖੁਲਾਸਾ ਕੀਤਾ ਕਿ ਉਹ ਕ੍ਰਿਕਟ ਖੇਡਣ ਲਈ ਇਸਨੂੰ ਕੱਟਣ ਲਈ ਵੀ ਤਿਆਰ ਹੈ।[4] ਹਾਲਾਂਕਿ, ਓਰਾਮ ਨੇ ਬਾਅਦ ਵਿੱਚ ਆਪਣੇ ਦਾਅਵੇ ਨੂੰ ਇੱਕ ਮਜ਼ਾਕੀਆ ਸੰਦਰਭ ਵਿੱਚ ਹੋਣ ਦੇ ਰੂਪ ਵਿੱਚ ਸਪੱਸ਼ਟ ਕੀਤਾ ਅਤੇ ਟਿੱਪਣੀ ਦਾ ਇਰਾਦਾ ਹਿੱਸਾ ਲੈਣ ਦੀ ਉਸਦੀ ਪੱਕੇ ਇਰਾਦੇ ਨੂੰ ਪ੍ਰਗਟ ਕਰਨਾ ਸੀ।[5]
ਦੱਖਣੀ ਅਫਰੀਕਾ ਵਿੱਚ 2009 ਆਈਸੀਸੀ ਚੈਂਪੀਅਨਜ਼ ਟਰਾਫੀ ਵਿਚ ਓਰਾਮ ਇੱਕ ਵੀ ਮੈਚ ਨਹੀਂ ਖੇਡ ਸਕਿਆ ਕਿਉਂਕਿ ਉਸਦੇ ਗਿੱਟੇ ਤੇ ਜਿਆਦਾ ਸੱਟ ਲੱਗੀ ਹੋਈ ਸੀ।
3 ਮਾਰਚ 2010 ਨੂੰ ਓਰਮ ਆਸਟ੍ਰੇਲੀਆ ਦੇ ਵਿਰੁੱਧ ਦੁਬਾਰਾ ਜ਼ਖਮੀ ਹੋ ਗਿਆ,ਅਤੇ ਇਸ ਤਰ੍ਹਾਂ ਉਹ ਇੱਕ ਹੋਰ ਸੀਰੀਜ਼ ਅਤੇ 2010 ਆਈਪੀਐਲ ਤੋਂ ਖੁੰਝ ਗਿਆ।
ਵਾਪਸ ਆਉਣਾ
ਸੋਧੋ9 ਨਵੰਬਰ 2009 ਨੂੰ ਓਰਮ ਨੇ ਅਬੂ ਧਾਬੀ ਵਿੱਚ ਕੂਲ ਐਂਡ ਕੂਲ ਕੱਪ ਦੇ ਨਾਰਵੇਰੇਕਿੰਗ ਫਾਈਨਲ ਵਿੱਚ ਪਾਕਿਸਤਾਨ ਦੇ ਵਿਰੁੱਧ 3/20 ਵਿਕਟਾਂ ਲਈਆਂ।
ਓਰਮ ਨੇ 5 ਫਰਵਰੀ 2010 ਨੂੰ ਨੇਪੀਅਰ ਵਿੱਚ ਬੰਗਲਾਦੇਸ਼ ਦੇ ਵਿਰੁੱਧ 14 ਮਹੀਨਿਆਂ ਬਾਅਦ ਆਪਣਾ 12ਵਾਂ ਇੱਕ ਦਿਨਾਂ ਅਰਧ ਸੈਂਕੜਾ ਲਗਾਇਆ। ਉਸ ਨੇ ਸਿਰਫ 40 ਗੇਂਦਾਂ 'ਤੇ ਤੇਜ਼ 83 ਦੌੜਾਂ ਬਣਾਈਆਂ ਅਤੇ ਜਿਸ ਵਿਚ 8 ਚੌਕੇ ਅਤੇ 5 ਛੱਕੇ ਲਗਾਏ।
ਓਰਾਮ ਨੇ 2010 ਆਈਸੀਸੀ ਵਿਸ਼ਵ ਟੀ-20 ਵਿੱਚ ਕੌਮਾਂਤਰੀ ਐਕਸ਼ਨ ਵਿੱਚ ਦੁਬਾਰਾ ਵਾਪਸੀ ਕੀਤੀ।
ਹੈਟ੍ਰਿਕ ਕਲੱਬ
ਸੋਧੋ2 ਸਤੰਬਰ 2009 ਨੂੰ, ਓਰਾਮ ਨੇ ਕੋਲੰਬੋ ਵਿੱਚ ਇੱਕ ਟਵੰਟੀ20 ਕੌਮਾਂਤਰੀ ਮੈਚ ਵਿੱਚ ਸ਼੍ਰੀਲੰਕਾ ਦੇ ਵਿਰੁੱਧ ਹੈਟ੍ਰਿਕ ਲਈ,[6] ਐਂਜੇਲੋ ਮੈਥਿਊਜ਼,ਲਾਸਿਥ ਮਲਿੰਗਾ ,ਬੰਦਾਰਾ ਅਤੇ ਨੁਵਾਨ ਕੁਲਸੇਕਰਾ ਨੂੰ ਆਊਟ ਕੀਤਾ।
ਰਿਟਾਇਰਮੈਂਟ
ਸੋਧੋਸਾਲ 2009 13 ਅਕਤੂਬਰ ਨੂੰ, ਓਰਮ ਨੇ ਟੈਸਟ ਕ੍ਰਿਕਟ ਤੋਂ ਸੰਨਿਆਸ ਲੈ ਲਿਆ।
ਘਰੇਲੂ ਕੈਰੀਅਰ
ਸੋਧੋ2013 ਦੇ ਆਈਪੀਐਲ ਲਈ, ਜੈਕਬ ਓਰਾਮ ਨੂੰ ਮੁੰਬਈ ਇੰਡੀਅਨਜ਼ ਨੇ ਖਰੀਦਿਆ ਸੀ।
ਸਾਲ 2014 ਵਿੱਚ, ਓਰਮ ਬਲੈਕ ਕੈਪਸ ਲਈ ਇੱਕ ਰਿਜ਼ਰਵ ਸਾਈਡ "ਨਿਊਜ਼ੀਲੈਂਡ ਏ" ਦਾ ਗੇਂਦਬਾਜ਼ੀ ਕੋਚ ਬਣਿਆ, ਅਤੇ ਹੁਣ ਐਡਮ ਮਿਲਨੇ ਨੂੰ ਸਲਾਹ ਦੇ ਰਿਹਾ ਹੈ। ਸਾਲ 2019 ਵਿੱਚ ਉਸਨੂੰ ਮਾਨਵਾਤੂ ਕ੍ਰਿਕਟ ਟੀਮ ਦਾ ਕੋਚ ਲਗਾਇਆ ਗਿਆ ਸੀ, ਜੋ ਹਾਕ ਕੱਪ ਵਿੱਚ ਮੁਕਾਬਲਾ ਕਰਦੀ ਹੈ।[7]
ਹਵਾਲੇ
ਸੋਧੋ- ↑ "Oram weds his Manawatu beauty". Manawatu Standard. 31 March 2008. Archived from the original on 19 September 2012. Retrieved 6 October 2011.
- ↑ Video on ਯੂਟਿਊਬ
- ↑ "Highest partnership for the sixth wicket". Cricinfo.com. Retrieved 11 October 2008.
- ↑ "Oram talks about amputating injured finger". Cricinfo.com. 28 February 2007.
- ↑ "Oram confident broken finger is fine". Cricinfo.com. 9 March 2007.
- ↑ Alter, Jamie. "Fighting NZ overcome Dilshan blitz". Cricinfo. Retrieved 3 September 2009.
- ↑ "Jacob Oram names new-look side". stuff.co.nz. 31 October 2019. Retrieved 1 November 2019.