ਡਗਲਸ ਤਫਦਜ਼ਵਾ ਹੌਂਡੋ (ਜਨਮ 7 ਜੁਲਾਈ 1979) ਇੱਕ ਸਾਬਕਾ ਜ਼ਿੰਬਾਬਵੇ ਦਾ ਕ੍ਰਿਕਟਰ ਹੈ, ਜਿਸ ਨੇ ਸੱਜੇ ਹੱਥ ਦੇ ਮੱਧਮ-ਤੇਜ਼ ਸਵਿੰਗ ਗੇਂਦਬਾਜ਼ ਵਜੋਂ ਨੌਂ ਟੈਸਟ ਮੈਚ ਅਤੇ 56 ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡੇ ਹਨ,[1] ਅਤੇ ਆਪਣੇ ਡਰੇਡਲੌਕਸ ਲਈ ਵਿਲੱਖਣ ਹੈ।[2]

ਡਗਲਸ ਹੌਂਡੋ
ਨਿੱਜੀ ਜਾਣਕਾਰੀ
ਪੂਰਾ ਨਾਮ
ਡਗਲਸ ਤਫਦਜ਼ਵਾ ਹੌਂਡੋ
ਜਨਮ (1979-07-07) 7 ਜੁਲਾਈ 1979 (ਉਮਰ 45)
ਬੁਲਾਵਯੋ, ਜ਼ਿੰਬਾਬਵੇ ਰੋਡੇਸ਼ੀਆ
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜੀ ਬਾਂਹ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 54)7 ਸਤੰਬਰ 2001 ਬਨਾਮ ਦੱਖਣੀ ਅਫਰੀਕਾ
ਆਖ਼ਰੀ ਟੈਸਟ14 ਜਨਵਰੀ 2005 ਬਨਾਮ ਬੰਗਲਾਦੇਸ਼
ਪਹਿਲਾ ਓਡੀਆਈ ਮੈਚ (ਟੋਪੀ 66)3 ਅਕਤੂਬਰ 2001 ਬਨਾਮ ਇੰਗਲੈਂਡ
ਆਖ਼ਰੀ ਓਡੀਆਈ29 ਜਨਵਰੀ 2005 ਬਨਾਮ ਬੰਗਲਾਦੇਸ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1999/2000ਸੀਐੱਫਐਕਸ ਅਕੈਡਮੀ
2000/01ਮਿਡਲੈਂਡਸ ਕ੍ਰਿਕਟ ਟੀਮ
2001/02–2004/05ਮਸ਼ੋਨਾਲੈਂਡ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ODI FC LA
ਮੈਚ 9 56 50 102
ਦੌੜਾਂ 83 127 651 286
ਬੱਲੇਬਾਜ਼ੀ ਔਸਤ 9.22 7.47 13.28 11.44
100/50 0/0 0/0 0/3 0/0
ਸ੍ਰੇਸ਼ਠ ਸਕੋਰ 19 17 85* 39*
ਗੇਂਦਾਂ ਪਾਈਆਂ 1486 2381 7,344 4,381
ਵਿਕਟਾਂ 21 61 133 124
ਗੇਂਦਬਾਜ਼ੀ ਔਸਤ 36.85 35.59 27.27 30.29
ਇੱਕ ਪਾਰੀ ਵਿੱਚ 5 ਵਿਕਟਾਂ 1 0 3 0
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 6/59 4/37 6/59 4/32
ਕੈਚਾਂ/ਸਟੰਪ 5/– 15/– 28/– 29/-
ਸਰੋਤ: ESPNcricinfo, 10 ਸਤੰਬਰ 2017

ਸ਼ੁਰੂਆਤੀ ਕੈਰੀਅਰ

ਸੋਧੋ

ਹੋਂਡੋ ਨੇ ਪਹਿਲੀ ਵਾਰ ਪ੍ਰਾਇਮਰੀ ਸਕੂਲ ਵਿੱਚ ਕ੍ਰਿਕੇਟ ਖੇਡਿਆ ਸੀ, ਉਸਦਾ ਵੱਡਾ ਭਰਾ ਇਸ ਖੇਡ ਨੂੰ ਅਪਣਾਉਣ ਵਾਲੇ ਪਰਿਵਾਰ ਵਿੱਚ ਪਹਿਲਾ ਸੀ। ਹੋਂਡੋ ਅਤੇ ਉਸਦਾ ਭਰਾ ਪੀਟਰ ਸ਼ਾਰਪਲਸ ਦੇ ਮਾਰਗਦਰਸ਼ਨ ਵਿੱਚ ਸਨ, ਜੋ ਕਿ ਜ਼ਿੰਬਾਬਵੇ ਵਿੱਚ ਕ੍ਰਿਕੇਟ ਨੂੰ ਪਿੰਡਾਂ ਜਾਂ ਕਸਬਿਆਂ,ਸ਼ਹਿਰਾਂ ਵਿੱਚ ਲਿਜਾਣ ਦੇ ਮੋਢੀ ਸਨ। ਉਹ ਕਵੀਂਸਡੇਲ ਪ੍ਰਾਇਮਰੀ ਸਕੂਲ ਦੀ ਟੀਮ ਦਾ ਕੋਚ ਵੀ ਰਿਹਾ ਹੈ। ਜਿਸ ਵਿੱਚ ਜਿਆਦਾ ਉਹ ਖਿਡਾਰੀ ਸ਼ਾਮਲ ਸਨ ਜਿਨ੍ਹਾਂ ਦਾ ਰੋਡੇਸ਼ੀਅਨ ਨਸਲਵਾਦੀ ਨੀਤੀਆਂ ਕਰਕੇ ਖੇਡ ਵਿੱਚ ਕੋਈ ਪਰਿਵਾਰਕ ਪਿਛੋਕੜ ਨਹੀਂ ਸੀ।

ਹੋਂਡੋ 6 ਅਤੇ 7 ਗ੍ਰੇਡ ਵਿੱਚ ਟੀਮ ਦਾ ਕਪਤਾਨ ਸੀ, ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੀ ਸ਼ੁਰੂਆਤ ਕਰਦਾ ਸੀ। ਟੇਟੇਂਡਾ ਤਾਇਬੂ ਅਤੇ ਉਸਦੇ ਸਾਥੀਆਂ ਵਾਂਗ, ਹੋਂਡੋ ਚਰਚਿਲ ਸਕੂਲ ਵਿੱਚ ਪੜ੍ਹਿਆ ਸੀ। ਉਸਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ, ਪਹਿਲਾਂ ਅੰਡਰ 15 ਦੇ ਕਪਤਾਨ ਵਜੋਂ ਅਤੇ ਫਿਰ ਪੂਰੀ ਟੀਮ ਵਿੱਚ, ਜਿਸ ਵਿੱਚ ਗੇਟਵੇ ਹਾਈ ਸਕੂਲ ਦੇ ਵਿਰੁਧ 7-10 ਅਤੇ ਹਿਲਕ੍ਰੈਸਟ ਦੇ ਵਿਰੁਧ 121 ਦਾ ਸਕੋਰ ਸ਼ਾਮਲ ਸੀ।

ਘਰੇਲੂ ਕੈਰੀਅਰ

ਸੋਧੋ

ਹੋਂਡੋ ਨੇ ਮੈਸ਼ੋਨਾਲੈਂਡ ਅੰਡਰ-13 ਟੀਮ ਅਤੇ ਫਿਰ ਕੌਮੀ ਅੰਡਰ-15 ਟੀਮ ਬਣਾਈ। ਪਿੱਠ ਦੀ ਸੱਟ ਨੇ ਹੌਂਡੋ ਨੂੰ ਇੱਕ ਸਾਲ ਲਈ ਅੰਡਰ19 ਮੁਕਾਬਲੇ ਤੋਂ ਬਾਹਰ ਕਰ ਦਿੱਤਾ ਪਰ ਹੋਂਡੋ ਨੇ ਸਾਲ 2000 ਵਿੱਚ CFX ਅਕੈਡਮੀ ਬਣਾਈ।

ਉਸਨੂੰ ਕਵੇਕਵੇ ਵਿੱਚ ਮਿਡਲੈਂਡਜ਼ ਟੀਮ ਦੇ ਨਾਲ ਰੱਖਿਆ ਗਿਆ ਸੀ। ਹੋਂਡੋ ਖਰਾਬ ਫਾਰਮ ਨਾਲ ਜੂਝ ਰਿਹਾ ਸੀ।

ਜ਼ਿੰਬਾਬਵੇ ਦੀ ਟੀਮ ਤੋਂ ਬਾਹਰ ਹੋਣ ਤੋਂ ਬਾਅਦ ਹੌਂਡੋ ਨੂੰ ਐਡੀਲੇਡ ਵਿੱਚ ਸਟੂਅਰਟ ਮਾਟਸਿਕਨੇਰੀ ਨਾਲ ਕਲੱਬ ਕ੍ਰਿਕਟ ਖੇਡਣ ਲਈ ਭੇਜਿਆ ਗਿਆ ਸੀ।

ਅੰਤਰਰਾਸ਼ਟਰੀ ਕੈਰੀਅਰ

ਸੋਧੋ

ਇਸ ਦੇ ਬਾਵਜੂਦ ਉਸ ਨੂੰ ਹੈਰਾਨੀਜਨਕ ਤੌਰ 'ਤੇ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਲਈ ਬੁਲਾਇਆ ਗਿਆ। ਹੌਂਡੋ ਨੇ ਮੰਨਿਆ ਕਿ ਉਹ ਇੱਕ ਨੈੱਟ ਗੇਂਦਬਾਜ਼ ਹੈ ਪਰ ਉਹ ਨੈੱਟ ਵਿੱਚ ਚੰਗੀ ਗੇਂਦਬਾਜ਼ੀ ਕਰ ਰਿਹਾ ਸੀ ਅਤੇ ਫਿਰ ਪਹਿਲੀ ਪਸੰਦ, ਬ੍ਰਾਈਟਨ ਵਾਟੰਬਵਾ, ਸੱਟ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ ਅਤੇ ਹੌਂਡੋ ਨੇ ਆਪਣੀ ਸ਼ੁਰੂਆਤ ਕੀਤੀ। ਉਸ ਨੇ ਵਧੀਆ ਗੇਂਦਬਾਜ਼ੀ ਨਹੀਂ ਕੀਤੀ, ਟੀਮ ਦੇ ਭੱਦੇ ਪ੍ਰਦਰਸ਼ਨ ਵਿੱਚ, ਅਤੇ ਦੱਖਣੀ ਅਫ਼ਰੀਕਾ ਨੇ 600-3 ਤੇ ਪਾਰੀ ਘੋਸ਼ਿਤ ਕੀਤੀ, ਹੌਂਡੋ ਨੇ ਗੈਰੀ ਕਰਸਟਨ ਦਾ 212 ਦੌੜਾਂ 'ਤੇ ਵਿਕਟ ਲਿਆ। ਹੋਂਡੋ ਤੇ ਐਂਡੀ ਫਲਾਵਰ ਦੀ ਜੋੜੀ ਦੇ ਸੈਂਕੜੇ ਲਈ ਸਹਾਇਕ ਪਾਰੀ ਖੇਡੀ, ਪਰ ਫਲਾਵਰ 199* ਦੇ ਸਕੋਰ 'ਤੇ ਫਸੇ ਹੋਣ ਨਾਲ ਦੂਜੀ ਪਾਰੀ ਵਿੱਚ ਆਊਟ ਹੋ ਗਿਆ ਸੀ।

ਦੂਜੇ ਟੈਸਟ ਲਈ ਬਾਹਰ ਕੀਤੇ ਗਏ, ਹੋਂਡੋ ਨੇ ਇੰਗਲੈਂਡ ਦੇ ਖਿਲਾਫ ਦੋ ODI ਖੇਡੇ,ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ ਲਈ ਭਾਰਤ ਵਿੱਚ ਟੀਮ ਵਿੱਚ ਬੁਲਇਆ ਗਿਆ ਉਹ ਪਹਿਲੇ ਦੋ ਮੈਚਾਂ ਵਿੱਚ ਨਹੀਂ ਖੇਡਿਆ ਸੀ ਪਰ ਤੀਜੇ ਵਿੱਚ ਉਸਨੇ ਤਿੰਨ ਵਿਕਟਾਂ ( ਦਿਨੇਸ਼ ਮੋਂਗੀਆ, ਸੌਰਵ ਗਾਂਗੁਲੀ ਅਤੇ ਵੀਵੀਐਸ ਲਕਸ਼ਮਣ )ਦੀਆਂ ਲਈਆਂ ਅਤੇ ਪੋਮੀ ਐਮਬਾਂਗਵਾ ਦੇ ਨਾਲ ਮਿਲ ਕੇ ਭਾਰਤ ਦੀਆਂ 51 ਦੌੜਾਂ ਉੱਤੇ 4 ਵਿਕਟਾਂ ਆਉਟ ਕਰ ਦਿਤੀਆਂ। ਹੌਂਡੋ ਨੇ ਆਖਰੀ ਵਿਕਟ ਲਈ ਅਤੇ ਜ਼ਿੰਬਾਬਵੇ ਨੇ ਜਿੱਤ ਦਰਜ ਕੀਤੀ, ਹੌਂਡੋ ਨੂੰ ਮੈਨ ਆਫ ਦ ਮੈਚ ਚੁਣਿਆ ਗਿਆ।

ਸਾਲ 2002 ਆਈਸੀਸੀ ਚੈਂਪੀਅਨਜ਼ ਟਰਾਫੀ ਵਿੱਚ, ਉਸਨੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ ਭਾਰਤ ਦੇ ਖਿਲਾਫ ਇੱਕ ਹੋਰ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿੱਥੇ ਉਸਨੇ ਸੌਰਵ ਗਾਂਗੁਲੀ, ਦਿਨੇਸ਼ ਮੋਂਗੀਆ, ਸਚਿਨ ਤੇਂਦੁਲਕਰ ਅਤੇ ਯੁਵਰਾਜ ਸਿੰਘ ਦੀਆਂ ਵਿਕਟਾਂ ਲੈ ਕੇ ਭਾਰਤੀ ਸਿਖਰਲੇ ਕ੍ਰਮ ਨੂੰ ਤਬਾਹ ਕਰ ਦਿੱਤਾ ਅਤੇ ਉਹਨਾਂ ਨੂੰ 5/87 ਤੇ ਆਉਟ ਕਰ ਦਿੱਤਾ। ਹਾਲਾਂਕਿ, ਕੈਫ (ਅਜੇਤੂ 111) ਦੇ ਸੈਂਕੜੇ ਅਤੇ ਦ੍ਰਾਵਿੜ ਦੇ 71 ਰਨਾਂ ਦੀ ਮਦਦ ਨਾਲ ਭਾਰਤ ਚੰਗੀ ਤਰ੍ਹਾਂ ਉਭਰਿਆ ਅਤੇ ਮੈਚ 14 ਰਨਾਂ ਨਾਲ ਜਿੱਤ ਲਿਆ। ਚਾਰ ਦਿਨ ਬਾਅਦ, ਹੋਂਡੋ ਨੇ ਆਪਣੇ ਅਗਲੇ ਮੈਚ ਵਿੱਚ ਉਸੇ ਟੂਰਨਾਮੈਂਟ ਵਿੱਚ ਇੰਗਲੈਂਡ ਵਿਰੁੱਧ 4/45 ਵਿਕਟਾਂ ਲਈਆਂ ਤੇ ਆਪਣਾ ਗੇਂਦਬਾਜ਼ੀ ਰਿਕਾਰਡ ਬਣਾਇਆ।

ਹੌਂਡੋ ਨੇ ਸਾਲ 2003 ਵਿੱਚ ਇੰਗਲੈਂਡ ਦਾ ਦੌਰਾ ਕੀਤਾ ਪਰ ਵਧੀਆ ਪ੍ਰਦਰਸ਼ਨ ਨਹੀਂ ਕੀਤਾ।

ਪਿੱਠ ਅਤੇ ਹੈਮਸਟ੍ਰਿੰਗ ਦੀਆਂ ਸੱਟਾਂ ਦੀ ਲੜੀ ਦਾ ਮਤਲਬ ਹੈ ਕਿ ਹੋਂਡੋ ਨੇ ਜਨਵਰੀ 2005 ਤੋਂ ਬਾਅਦ ਕੌਮਾਂਤਰੀ ਕ੍ਰਿਕਟ ਨਹੀਂ ਖੇਡੀ ਹੈ।

ਕੋਚਿੰਗ ਕਰੀਅਰ

ਸੋਧੋ

ਜ਼ਿੰਬਾਬਵੇ ਕ੍ਰਿਕੇਟ ਦੇ ਨਾਲ ਮੱਤਭੇਦ ਤੋਂ ਬਾਅਦ,ਹੋਂਡੋ ਨੇ ਇੰਗਲੈਂਡ ਦਾ ਰਸਤਾ ਚੁਣਿਆ।

ਹੋਂਡੋ ਸ਼ੈਫਰਡ ਨੇਮ ਲੀਗ ਸਾਈਡ ਅਪਮਿੰਸਟਰ ਸੀਸੀ ਲਈ ਮੁੱਖ ਕੋਚ ਬਣ ਗਿਆ ਅਤੇ ਪ੍ਰੀਮੀਅਰ ਸਾਈਡ ਸੈਂਡਫੋਰਡ ਲਈ ਡੇਵੋਨ ਕ੍ਰਿਕਟ ਲੀਗ ਵਿੱਚ ਖੇਡਿਆ - ਆਪਣੀ ਪਹਿਲੇ ਮੈਚ ਵਿੱਚ ਉਸਨੇ 6 ਓਵਰਾਂ ਵਿੱਚ 10 ਰਨ ਦੇ ਕੇ 2 ਵਿਕਟਾਂ ਝਟਕਾਈਆਂ।

ਸਾਲ 2011 ਵਿੱਚ ਹੌਂਡੋ ਦੋ ਕਾਉਂਟੀ ਕ੍ਰਿਕਟ ਡਿਵੀਜ਼ਨ 1 ਸਾਈਡ ਇਪਸਵਿਚ ਕ੍ਰਿਕਟ ਕਲੱਬ ਲਈ ਕ੍ਰਿਕੇਟ ਖਿਡਾਰੀ/ਕੋਚ ਬਣ ਗਿਆ।

ਸਾਲ 2011 ਵਿੱਚ ਇੱਕ ਸਫਲ ਮੁਹਿੰਮ ਤੋਂ ਬਾਅਦ ਹੌਂਡੋ ਸਾਲ 2012 ਵਿੱਚ ਪਲੇਅਰ ਅਤੇ ਕੋਚ ਦੋਨਾਂ ਦੇ ਰੂਪ ਵਿੱਚ ਆਪਣੀ ਡਿਊਟੀ ਦੁਬਾਰਾ ਸ਼ੁਰੂ ਕਰਨ ਵਾਸਤੇ ਫਿਰ ਤੋਂ ਵਾਪਸ ਆ ਜਾਵੇਗਾ।

2012 ਵਿੱਚ ਨਿਊਜ਼ੀਲੈਂਡ ਵਿੱਚ ਹੌਂਡੋ ਨੇ ਹਾਵੇਰਾ ਯੂਨਾਈਟਿਡ ਕ੍ਰਿਕਟ ਕਲੱਬ ਲਈ, 2 ਸੀਜ਼ਨਾਂ ਵਿੱਚ ਖੇਡਿਆ।[3]

ਹਵਾਲੇ

ਸੋਧੋ
  1. "The Home of CricketArchive".
  2. "An audacious Indian". ESPNcricinfo. 7 July 2006. Retrieved 9 July 2019.
  3. "Hondo back to blast ahead for Hawera". Taranaki Daily News. 5 October 2012. Retrieved 7 June 2014.

ਬਾਹਰੀ ਲਿੰਕ

ਸੋਧੋ