ਥਾਮਸ ਓਡੋਯੋ ਦਾ ਪੂਰਾ ਨਾਮ ਥਾਮਸ ਓਡੋਯੋ ਮਿਗਾਈ ਹੈ। ਓਹ ਇੱਕ ਸਾਬਕਾ ਕੀਨੀਆ ਕ੍ਰਿਕਟ ਖਿਡਾਰੀ ਅਤੇ ਇੱਕ ਸਾਬਕਾ ਇੱਕ ਰੋਜ਼ਾ ਅੰਤਰਰਾਸ਼ਟਰੀ ਕਪਤਾਨ ਹੈ।ਜਿਸਦਾ (ਜਨਮ 12 ਮਈ 1978) ਨੂੰ ਹੋਇਆ ਉਹ ਇੱਕ ਸੱਜੇ ਹੱਥ ਦਾ ਬੱਲੇਬਾਜ਼ ਅਤੇ ਇੱਕ ਸੱਜੇ ਹੱਥ ਦਾ ਮੱਧਮ-ਤੇਜ਼ ਗੇਂਦਬਾਜ਼ ਹੈ, ਜਿਸਨੂੰ ਕੌਮਾਂਤਰੀ ਖੇਤਰ ਵਿੱਚ ਕੀਨੀਆ ਦੁਆਰਾ ਪੈਦਾ ਕੀਤਾ ਗਿਆ ਸਭ ਤੋਂ ਵਧੀਆ ਗੇਂਦਬਾਜ਼ ਕਿਹਾ ਜਾਂਦਾ ਹੈ।

ਥਾਮਸ ਓਡੋਯੋ
ਨਿੱਜੀ ਜਾਣਕਾਰੀ
ਪੂਰਾ ਨਾਮ
ਥਾਮਸ ਓਡੋਯੋ ਮਿਗਾਈ
ਜਨਮ (1978-05-12) 12 ਮਈ 1978 (ਉਮਰ 46)
ਨਾਇਰੋਬੀ, ਕੀਨੀਆ
ਬੱਲੇਬਾਜ਼ੀ ਅੰਦਾਜ਼ਸੱਜਾ-ਹੱਥ
ਗੇਂਦਬਾਜ਼ੀ ਅੰਦਾਜ਼ਸੱਜੀ-ਬਾਂਹ ਮੀਡੀਅਮ
ਭੂਮਿਕਾਆਲ ਰਾਊਂਡਰ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 5)18 ਫਰਵਰੀ 1996 ਬਨਾਮ ਭਾਰਤ
ਆਖ਼ਰੀ ਓਡੀਆਈ30 ਜਨਵਰੀ 2014 ਬਨਾਮ ਸਕਾਟਲੈਂਡ
ਓਡੀਆਈ ਕਮੀਜ਼ ਨੰ.55
ਪਹਿਲਾ ਟੀ20ਆਈ ਮੈਚ (ਟੋਪੀ 7)1 ਸਤੰਬਰ 2007 ਬਨਾਮ ਬੰਗਲਾਦੇਸ਼
ਆਖ਼ਰੀ ਟੀ20ਆਈ24 ਨਵੰਬਰ 2013 ਬਨਾਮ ਅਫਗਾਨਿਸਤਾਨ
ਟੀ20 ਕਮੀਜ਼ ਨੰ.55
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008–2009ਨਾਰਥਰਨ ਨਾਮਰਡ
2009/10ਸਾਊਥਰਨ ਰਾਕਸ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਓਡੀਆਈ ਟੀ-20ਆਈ FC LA
ਮੈਚ 136 11 41 203
ਦੌੜਾਂ 2,420 95 1,525 3,772
ਬੱਲੇਬਾਜ਼ੀ ਔਸਤ 23.49 9.50 26.75 25.14
100/50 1/8 0/0 2/8 1/17
ਸ੍ਰੇਸ਼ਠ ਸਕੋਰ 111* 22 137 111*
ਗੇਂਦਾਂ ਪਾਈਆਂ 5,649 216 4,475 8,092
ਵਿਕਟਾਂ 145 11 87 216
ਗੇਂਦਬਾਜ਼ੀ ਔਸਤ 29.89 15.45 25.37 28.27
ਇੱਕ ਪਾਰੀ ਵਿੱਚ 5 ਵਿਕਟਾਂ 0 0 3 1
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 4/25 3/17 5/21 5/27
ਕੈਚਾਂ/ਸਟੰਪ 28/– 5/– 13/– 46/–
ਸਰੋਤ: Cricinfo, 11 May 2017

ਕੌਮਾਂਤਰੀ ਕੈਰੀਅਰ

ਸੋਧੋ

1996 ਵਿਸ਼ਵ ਕੱਪ ਵਿੱਚ ਕੀਨੀਆ ਦੀ ਕਪਤਾਨੀ ਕਰਨ ਤੋਂ ਬਾਅਦ, ਓਡੋਯੋ ਦਾ ਪ੍ਰਦਰਸ਼ਨ ਟੀਮ ਲਈ ਮਹੱਤਵਪੂਰਨ ਰਿਹਾ ਹੈ। ਮੱਧ ਕ੍ਰਮ ਵਿੱਚ ਉਸਦੀ ਸ਼ਕਤੀਸ਼ਾਲੀ ਬੱਲੇਬਾਜ਼ੀ ਅਤੇ ਉਸਦੀ ਤੇਜ਼ ਗੇਂਦਬਾਜ਼ੀ ਕਾਰਨ ਕੀਨੀਆ ਦੇ ਟਿੱਪਣੀਕਾਰਾਂ ਨੇ ਉਸਨੂੰ "ਬਲੈਕ ਬੋਥਮ " ਕਿਹਾ। [1] ਓਡੋਯੋ ਨੇ ਉਦੋਂ ਤੋਂ ਮਾਰਟਿਨ ਸੂਜੀ ਦੇ ਨਾਲ ਇੱਕ ਗੇਂਦਬਾਜ਼ੀ ਸਾਂਝੇਦਾਰੀ ਬਣਾਈ ਹੈ, ਅਤੇ 1997-98 ਵਿੱਚ ਸੂਜੀ ਦੇ ਭਰਾ ਟੋਨੀ ਦੇ ਨਾਲ ਇੱਕ ਦਿਨਾ ਅੰਤਰਰਾਸ਼ਟਰੀ (ODI) ਸੱਤਵੇਂ ਵਿਕਟ ਲਈ 119 ਦਾ ਇੱਕ ਓਸ ਵੇਲੇ ਵਿਸ਼ਵ ਰਿਕਾਰਡ ਬਣਾਇਆ ਸੀ।

ਉਹ ਇੱਕ ਗੈਰ- ਟੈਸਟ ਦੇਸ਼ ਦਾ ਪਹਿਲਾ ਖਿਡਾਰੀ ਸੀ ਜਿਸ ਨੇ ਇਕ ਦਿਨਾਂ ਮੈਚਾ ਵਿੱਚ 1,500 ਰਨ ਬਣਾਏ ਅਤੇ 100 ਵਿਕਟਾਂ ਵੀ ਲਈਆਂ। [2] ਹਾਲਾਂਕਿ ਸੱਟ ਨੇ ਉਸਨੂੰ 2003-04 ਵਿੱਚ ਕੈਰੀਬ ਬੀਅਰ ਕੱਪ ਤੋਂ ਬਾਹਰ ਕਰ ਦਿੱਤਾ, ਪਰ ਉਸਨੇ ਇੱਕ ਵਾਰ ਫਿਰ 2004 ਆਈਸੀਸੀ ਚੈਂਪੀਅਨਜ਼ ਟਰਾਫੀ ਵਿਚ ਖੇਡਣ ਲਈ ਹਿੱਸਾ ਲਿਆ।

ਓਡੋਯੋ ਨੇ 2006 ਵਿੱਚ ਕੀਨੀਆ ਦੇ ਜ਼ਿੰਬਾਬਵੇ ਯਾਤਰਾ ਦੌਰਾਨ ਵਧੀਆ ਪ੍ਰਦਰਸ਼ਨ ਕੀਤਾ ਸੀ। ਉਸਨੇ 4 ਮੈਚਾਂ ਵਿੱਚ ਕੁਝ ਦੌੜਾਂ ਬਣਾਈਆਂ ਅਤੇ 8 ਵਿਕਟਾਂ ਲਈਆਂ ਕਿਉਂਕਿ ਕੀਨੀਆ ਨੇ ਜ਼ਿੰਬਾਬਵੇ ਨਾਲ 2-2 ਨਾਲ ਸਲੜੀ ਬਰਾਬਰ ਕਰ ਲਈ।ਥਾਮਸ ਓਡੋਯੋ ਨੂੰ ਕੀਨੀਆ ਦੇ ਘਰੇਲੂ ਕ੍ਰਿਕਟ ਮੁਕਾਬਲੇ ਸਹਾਰਾ ਏਲੀਟ ਲੀਗ ਵਿੱਚ ਉੱਤਰੀ ਨੋਮੈਡਸ ਫਰੈਂਚਾਇਜ਼ੀ ਦੇ ਕਪਤਾਨ ਨਿਯੁਕਤ ਗਿਆ ਸੀ।

ਕੋਚਿੰਗ ਕਰੀਅਰ

ਸੋਧੋ

ਓਡੋਯੋ ਨੂੰ ਸਾਲ 2012 ਵਿੱਚ ਰੋਬਿਨ ਬ੍ਰਾਊਨ ਦੀ ਅਗਵਾਈ ਵਿੱਚ ਕੌਮੀ ਕ੍ਰਿਕਟ ਟੀਮ ਦਾ ਸਹਾਇਕ ਕੋਚ ਅਤੇ ਨਾਲ ਹੀ ਕੀਨੀਆ ਦੀ ਕੌਮੀ ਅੰਡਰ-19 ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ

ਸਾਲ 2016 ਵਿੱਚ, ਓਡੋਯੋ ਨੂੰ ਕੀਨੀਆ ਦੀ ਕੌਮੀ ਕ੍ਰਿਕਟ ਟੀਮ ਦੇ ਅੰਤਰਿਮ ਮੁੱਖ ਕੋਚ ਵਜੋਂ ਸਿਬਟੇਨ ਕਾਸਾਮਾਲੀ ਦੇ ਸਥਾਨ ਤੇ ਨਿਯੁਕਤ ਕੀਤਾ ਗਿਆ ਸੀ। ਉਸਦੀ ਸਹਾਇਤਾ ਟੀਮ ਦੇ ਸਾਬਕਾ ਸਾਥੀ ਲੈਮੇਕ ਓਨਯਾਂਗੋ [3]

ਫਰਵਰੀ 2018 ਵਿੱਚ, ਕੀਨੀਆ ਟੀਮ 2018 ਆਈਸੀਸੀ ਵਿਸ਼ਵ ਕ੍ਰਿਕੇਟ ਲੀਗ ਡਿਵੀਜ਼ਨ ਦੋ ਟੂਰਨਾਮੈਂਟ ਵਿੱਚ ਛੇਵੇਂ ਅਤੇ ਆਖਰੀ ਸਥਾਨ 'ਤੇ ਰਹੀ ਅਤੇ ਡਿਵੀਜ਼ਨ ਤਿੰਨ ਵਿੱਚ ਵਾਪਸ ਚਲਾ ਗਿਆ। [4] ਨਤੀਜੇ ਵਜੋਂ, ਓਡੋਯੋ ਨੇ ਕੀਨੀਆ ਟੀਮ ਦੇ ਕੋਚ ਵਜੋਂ ਅਸਤੀਫਾ ਦੇ ਦਿੱਤਾ। [5]

ਹਵਾਲੇ

ਸੋਧੋ
  1. Thomas Odoyo, England Cricket Board, retrieved 24 February 2011
  2. "When Trumble made 'em tumble". ESPN Cricinfo. Retrieved 11 May 2017.
  3. "Odoyo, Onyango to coach Kenya team". Archived from the original on 2018-04-08. Retrieved 2023-07-30.
  4. "UAE win ICC World Cricket League Division 2". International Cricket Council. 15 February 2018. Retrieved 15 February 2018.
  5. "Kenya captain, coach and board president resign". ESPN Cricinfo. 22 February 2018. Retrieved 22 February 2018.

ਬਾਹਰੀ ਲਿੰਕ

ਸੋਧੋ