ਨਸਤਾਲੀਕ ਲਿਪੀ

(ਨਸਤਾਲੀਕ ਤੋਂ ਰੀਡਿਰੈਕਟ)

ਨਸਤਾਲੀਕ (نستعلیق), ਇਸਲਾਮੀ ਕੈਲੀਗਰਾਫੀ ਦੀ ਇੱਕ ਪ੍ਰਮੁੱਖ ਲਿਖਣ ਸ਼ੈਲੀ ਹੈ। ਇਹ ਇਰਾਨ, ਦੱਖਣ ਏਸ਼ੀਆ ਅਤੇ ਤੁਰਕੀ ਦੇ ਖੇਤਰਾਂ ਵਿੱਚ ਬਹੁਤੀ ਵਰਤੀ ਜਾਂਦੀ ਰਹੀ ਹੈ। ਕਦੇ ਕਦੇ ਇਸ ਦਾ ਪ੍ਰਯੋਗ ਅਰਬੀ ਲਿਖਣ ਲਈ ਵੀ ਕੀਤਾ ਜਾਂਦਾ ਹੈ। ਸਿਰਲੇਖ ਆਦਿ ਲਿਖਣ ਲਈ ਇਸ ਦਾ ਪ੍ਰਯੋਗ ਖੂਬ ਹੁੰਦਾ ਹੈ।

Chalipa panel, Mir Emad.

ਇਹ ਆਮ ਤੌਰ 'ਤੇ ਉਰਦੂ ਜ਼ਬਾਨ ਲਈ ਵਰਤੀ ਜਾਂਦੀ ਹੈ। ਇਹ ਈਰਾਨ ਵਿੱਚ ਚੌਧਵੀਂ-ਪੰਦਰ੍ਹਵੀਂ ਸਦੀ ਵਿੱਚ ਪ੍ਰਵਾਨ ਚੜ੍ਹੀ। ਕੈਲੀਗਰਾਫੀ ਦੀ ਇਸ ਲਿਪੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਦਾ ਬਾਨੀ ਈਰਾਨ ਦਾ ਮਸ਼ਹੂਰ ਖ਼ੱਤਾਤ ਮੀਰ ਅਲੀ ਤਬਰੇਜ਼ੀ ਸੀ। ਇਹ ਕੈਲੀਗਰਾਫੀ ਦੇ ਇਲਾਵਾ, ਬਹੁਤ ਵਾਰ ਅਰਬੀ ਪਾਠ ਲਿਖਣ ਲਈ ਵੀ ਇਸਤੇਮਾਲ ਕੀਤੀ ਜਾਂਦੀ ਹੈ। ਨਸਤਾਲੀਕ ਖ਼ੁਸ਼ਨਵੀਸੀ ਦਾ ਜ਼ਿਆਦਾਤਰ ਇਸਤੇਮਾਲ ਈਰਾਨ, ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਭਾਰਤ ਵਿੱਚ ਕੀਤਾ ਜਾਂਦਾ ਹੈ। ਨਸਤਾਲੀਕ ਦਾ ਇੱਕ ਨੁਸਖ਼ਾ ਫ਼ਾਰਸੀ, ਪਸ਼ਤੋ, ਖੁਆਰ ਅਤੇ ਉਰਦੂ ਲਿਖਣ ਲਈ ਤਰਜੀਹੀ ਤੌਰ 'ਤੇ ਇਸਤੇਮਾਲ ਹੁੰਦਾ ਹੈ।

ਇਸਲਾਮ ਦੀ ਈਰਾਨ ਆਮਦ ਦੇ ਬਾਦ, ਇਰਾਨੀਆਂ ਨੇ ਫ਼ਾਰਸੀ-ਅਰਬੀ ਲਿਪੀ ਨੂੰ ਅਪਣਾਇਆ। ਇਸ ਤਰ੍ਹਾਂ ਅਰਬੀ ਖ਼ੁਸ਼ਨਵੀਸੀ ਈਰਾਨ ਅਤੇ ਨਾਲ ਹੀ ਦੂਸਰੇ ਇਸਲਾਮੀ ਦੇਸ਼ਾਂ ਵਿੱਚ ਪ੍ਰਚਲਿਤ ਹੋ ਗਈ। ਅਰਬੀ ਵਿੱਚ ਕਈ ਲਿਖਣ ਸ਼ੈਲੀਆਂ ਜਿਵੇਂ ਸੁਲਸ, ਰੁੱਕਾ, ਦਿਵਾਨੀ ਅਤੇ ਨਸਖ਼ ਵਿੱਚੋਂ ਨਸਖ਼ ਆਮ ਤੌਰ 'ਤੇ ਕੁਰਆਨ ਦੀ ਲਿਖਤ ਵਿੱਚ ਆਮ ਇਸਤੇਮਾਲ ਹੁੰਦਾ ਸੀ ਜਦ ਕਿ ਕੁਰਆਨ ਦੇ ਸਫ਼ਿਆਂ ਦੇ ਅਸਲ ਪਾਠ ਦੇ ਚਾਰੇ ਪਾਸੇ ਵਿਆਖਿਆ ਲਿਖਣ ਦਾ ਰਿਵਾਜ ਸੀ ਅਤੇ ਇਸ ਵਿਆਖਿਆ ਨੂੰ ਕੁਰਆਨ ਦੇ ਪਾਠ ਤੋਂ ਅਲੱਗ ਅੰਦਾਜ਼ ਵਿੱਚ ਲਿਖਿਆ ਜਾਂਦਾ ਸੀ ਜਿਸ ਨੂੰ ਹਾਸ਼ੀਏ ਤੇ ਹੋਣ ਕਰ ਕੇ ਅਰਬੀ ਲਫ਼ਜ਼ ਅਲਕ ਤੋਂ ਤਾਲੀਕ ਕਹਿੰਦੇ ਸਨ। ਮੀਰ ਅਲੀ ਤਬਰੇਜ਼ੀ ਨੇ 14ਵੀਂ ਸਦੀ ਵਿੱਚ ਦੋ ਲਿਪੀਆਂ ਨਸਖ਼ ਔਰ ਤਾਲੀਕ ਨੂੰ ਆਪਸ ਵਿੱਚ ਮਿਲਾ ਕੇ ਇੱਕ ਨਵੀਂ ਲਿਪੀ ਬਣਾਈ ਜਿਸ ਨੂੰ ਨਸਖ਼-ਤਾਲੀਕ (ਨਸਖ਼ਤਾਲੀਕ) ਦਾ ਨਾਮ ਦਿੱਤਾ ਗਿਆ ਜੋ ਬਾਦ ਵਿੱਚ ਮੁਖ਼ਤਸਰ ਹੋ ਕੇ ਨਸਤਾਲੀਕ ਬਣਿਆ।

ਹਵਾਲੇ ਸੋਧੋ