ਨਾਨਕਸ਼ਾਹੀ ਕੈਲੰਡਰ

ਕਲੰਡਰ
(ਨਾਨਾਕਸ਼ਾਹੀ ਕਲੰਡਰ ਤੋਂ ਮੋੜਿਆ ਗਿਆ)

ਨਾਨਕਸ਼ਾਹੀ ਜੰਤਰੀ ਇੱਕ ਸੂਰਜੀ ਜੰਤਰੀ ਹੈ, ਜੋ ਸਿੱਖ ਧਰਮ ਵਿੱਚ ਵਰਤੀ ਜਾਂਦੀ ਹੈ ਅਤੇ ਸਿੱਖ ਗੁਰੂਆਂ ਵੱਲੋਂ ਰਚੀ 'ਬਾਰਾ ਮਾਹਾ' ਦੀ ਬਾਣੀ 'ਤੇ ਆਧਾਰਿਤ ਹੈ। ਇਹ ਹਿੰਦੂ ਜੰਤਰੀ ਦੀ ਜਗ੍ਹਾ ਵਰਤਣ ਲਈ ਪਾਲ ਸਿੰਘ ਪੁਰੇਵਾਲ ਨੇ ਬਣਾਈ ਸੀ। ਇਸ ਜੰਤਰੀ ਮੁਤਾਬਕ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਹੁੰਦੀ ਹੈ, 1 ਚੇਤ ਯਾਨੀ ਕਿ 14 ਮਾਰਚ। ਨਾਨਕਸ਼ਾਹੀ ਕੈਲੰਡਰ ਦਾ ਪਹਿਲਾ ਸਾਲ 1469 ਈ. ਨੂੰ ਸ਼ੁਰੂ ਹੁੰਦਾ ਹੈ: ਜਿਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਇਸ ਧਰਤੀ ਉੱਤੇ ਜਨਮ ਲਿਆ।

ਨਾਨਕਸ਼ਾਹੀ ਜੰਤਰੀ ਦੇ ਮਹੀਨੇ

ਸੋਧੋ
ਅੰਕ ਮਹਿਨੇ ਦਿਨ ਅੰਗਰੇਜ਼ੀ ਮਹੀਨੇ
1 ਚੇਤ 31 ਮਾਰਚ - ਅਪਰੈਲ
2 ਵੈਸਾਖ 31 ਅਪਰੈਲ - ਮਈ
3 ਜੇਠ 31 ਮਈ - ਜੂਨ
4 ਹਾੜ 31 ਜੂਨ - ਜੁਲਾਈ
5 ਸਾਵਣ 31 ਜੁਲਾਈ - ਅਗਸਤ
6 ਭਾਦੋਂ 30 ਅਗਸਤ - ਸਤੰਬਰ
7 ਅੱਸੂ 30 ਸਤੰਬਰ - ਅਕਤੂਬਰ
8 ਕੱਤਕ 30 ਅਕਤੂਬਰ - ਨਵੰਬਰ
9 ਮੱਘਰ 30 ਨਵੰਬਰ - ਦਸੰਬਰ
10 ਪੋਹ 30 ਦਸੰਬਰ - ਜਨਵਰੀ
11 ਮਾਘ 30 ਜਨਵਰੀ - ਫ਼ਰਵਰੀ
12 ਫੱਗਣ 30/31 ਫ਼ਰਵਰੀ - ਮਾਰਚ

ਬਾਹਰੀ ਕੜੀ

ਸੋਧੋ