ਪੰਜਾਬੀ ਸਾਹਿਤ ਦਾ ਇਤਿਹਾਸ

ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ।[1] ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:-

1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ

2. ਪੰਜਾਬੀ ਸਾਹਿਤ ਦਾ ਲੋਕ ਧਰਾਈ ਪਿਛੋਕੜ-ਡਾ. ਜੋਗਿੰਦਰ ਸਿੰਘ ਕੈਰੋਂ, (2006)

3. ਪੰਜਾਬੀ ਸੂਫੀ ਕਾਵਿ ਦਾ ਇਤਿਹਾਸ- ਡਾ. ਗੁਰਦੇਵ ਸਿੰਘ, (2005)

4. ਗੁਰਮਤਿ ਕਾਵਿ ਦਾ ਇਤਿਹਾਸ- ਡਾ. ਜਗਬੀਰ ਸਿੰਘ, (2004)

5. ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ- ਕੁਲਬੀਰ ਸਿੰਘ ਕਾਂਗ, (2005)

6. ਪੰਜਾਬੀ ਵਾਰ ਕਾਵਿ ਦਾ ਇਤਿਹਾਸ-ਸਤਿੰਦਰ ਸਿੰਘ ਨੂਰ, (2005)

7. ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ- ਕਰਨਜੀਤ ਸਿੰਘ,(2004)

8. ਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸ-ਡਾ. ਰਾਜਿੰਦਰ ਪਾਲ ਸਿੰਘ

9. ਪੰਜਾਬੀ ਕਹਾਣੀ ਦਾ ਇਤਿਹਾਸ- ਬਲਦੇਵ ਸਿੰਘ ਧਾਲੀਵਾਲ, (2006)

10. ਪੰਜਾਬੀ ਨਾਵਲ ਦਾ ਇਤਿਹਾਸ- ਗੁਰਪਾਲ ਸਿੰਘ ਸੰਧੂ, (2005)

11. ਪੰਜਾਬੀ ਨਾਟਕ ਦਾ ਇਤਿਹਾਸ- ਸਤੀਸ਼ ਕੁਮਾਰ ਵਰਮਾ, (2005)

12. ਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸ- ਡਾ. ਸਤਿੰਦਰ ਸਿੰਘ, (2006)

13. ਪੰਜਾਬੀ ਖੋਜ ਦਾ ਇਤਿਹਾਸ- ਡਾ. ਧਰਮ ਸਿੰਘ, (2004)

14. ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ-ਹਰਿਭਜਨ ਸਿੰਘ ਭਾਟੀਆ, (2004)[2]

ਉਪਰੋਕਤ 14 ਪੁਸਤਕਾਂ ਵਿੱਚੋਂ ਡਾ. ਪੇ੍ਮ ਸਿੰਘ ਦੀ ਮੌਤ ਹੋ ਜਾਣ ਕਾਰਣ ਕੇਵਲ 13 ਪੁਸਤਕਾਂ ਹੀ ਪ੍ਰਕਾਸ਼ਿਤ ਹੋ ਸਕੀਆਂ ਹਨ। ਪਰ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਵਿਊਂਤ ਦਾ ਇੱਕ ਲਾਭ ਇਹ ਹੈ ਕਿ ਜਿਥੇ ਸਮੁੱਚੀਆਂ ਜਿਲਦਾਂ ਪਾਠਕਾਂ ਤੇ ਵਿਦਿਆਰਥੀਆਂ ਲਈ ਲਾਹੇਵੰਦ ਹਨ ਉਥੇ ਅਲੱਗ ਅਲੱਗ ਵਿਧਾਵਾਂ ਦੇ ਇਤਿਹਾਸਾਂ ਦਾ ਜੇਕਰ ਉਹ ਅਧਿਐਨ ਕਰਨਾ ਚਾਹੁਣ ਤਾਂ ਉਸੇ ਵਿਧਾ ਦਾ ਇਤਿਹਾਸ ਉਹਨਾਂ ਦੀ ਮੁੱਠੀ ਵਿੱਚ ਹੈ। ਇੰਜ ਇਹ ਸਮੁੱਚਾ ਪੋ੍ਜੈਕਟ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਮਹਾਨ ਦੇਣ ਹੈ।

ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ (ਡਾ. ਕੁਲਬੀਰ ਸਿੰਘ ਕਾਂਗ)

ਸੋਧੋ

ਪੰਜਾਬੀ ਸਾਹਿਤ ਵਿੱਚ ਕਿੱਸਿਆ ਦਾ ਵਿਸ਼ੇਸ਼ ਸਥਾਨ ਹੈ। ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਪ੍ਰਾਪਤ ਹੁੰਦੀਆ ਹਨ। ਕਿੱਸਿਆ ਉਪਰ ਫਾਰਸੀ ਮਸਨਵੀ ਪਰੰਪਰਾ ਦਾ ਪ੍ਰਭਾਵ ਵਧੇਰੇ ਮੰਨਿਆ ਜਾਂਦਾ ਹੈ। ਡਾ. ਕੁਲਬੀਰ ਸਿੰਘ ਕਾਂਗ ਦਾ ਵੀ ਇਹੋ ਮੱਤ ਹੈ ਕਿ ਪੰਜਾਬੀ ਕਿੱਸਾ ਕਾਵਿ ਫਾਰਸੀ ਦੇ ਮਸਨਵੀ ਪਰੰਪਰਾ ਦੇ ਵਧੇਰੇ ਨੇੜੇ ਹੈ। ਪੰਜਾਬ ਕਈ ਸਦੀਆ ਤੱਕ ਇਰਾਨ ਦੇ ਅਧੀਨ ਰਿਹਾ ਹੈ ਇੱਥੇ ਕਈ ਫ਼ਾਰਸੀ ਸ਼ਾਇਰ ਹੋੲੇ। ਬਾਅਦ ਵਿੱਚ ਫ਼ਾਰਸੀ ਅੱਠ ਸੋ ਸਦੀਆ ਤੱਕ ਸਰਕਾਰੀ ਭਾਸ਼ਾ ਦੇ ਰੂਪ ਵਿੱਚ ਕੰਮ ਕਰਦੀ ਰਹੀ। ਫਾਰਸੀ ਸਾਹਿਤ ਦੇ ਵਿਸ਼ੇਸ਼ ਕਰ ਜਿਸਦਾ ਵਾਹਨ ਮਸਨਵੀ ਸੀ, ਦਾ ਪ੍ਰਭਾਵ ਪੰਜਾਬੀ ਕਿੱਸਾਕਾਰੀ ਨੇ ਬਹੁਤ ਹੱਦ ਤੱਕ ਕਬੂਲਿਆ।[3] ਪਰ ਡਾ. ਕੁਲਬੀਰ ਸਿੰਘ ਕਾਂਗ ਕਿੱਸਾ ਕਾਵਿ ਦੀ ਨਿਰੋਲ ਫ਼ਾਰਸੀ ਮਸਨਵੀ ਪਰੰਪਰਾ ਦੀ ਦੇਣ ਹੋਣ ਦਾ ਖੰਡਨ ਵੀ ਕਰਦਾ ਹੈ। ਵੈਦਿਕ ਸੰਹਿਤਾਵਾਂ ਤੋਂ ਲੈ ਕੇ ਅਪਭ੍ੰਸ਼ੀ ਪੇ੍ਮਾਖਿਆਨ ਤੱਕ ਦੇ ਸਾਹਿਤ ਦਾ ਵਿਸ਼ਲੇਸਣਾਤਮਕ ਕਰਕੇ ਉਹ ਉਜਾਗਰ ਕਰ ਦਿੰਦਾ ਹੈ ਕਿ ਬੀਜ ਰੂਪ ਵਿੱਚ ਇਹ ਕਾਵਿ ਪਰੰਪਰਾਂ ਸਾਡੇ ਆਪਣੇ ਹੀ ਕਲਾਸੀਕਲ ਸਾਹਿਤ ਵਿੱਚ ਵਿਦਵਾਨ ਰਹੀ ਹੈ। ਮਸਨਵੀ ਪਰੰਪਰਾ ਨੇ ਇਸ ਬੀਜ ਨੂੰ ਪੁੰਗਰਣ ਲਈ ਕੇਵਲ ਲੋੜੀਂਦੀ ਫਿਜ਼ਾ ਹੀ ਪ੍ਰਦਾਨ ਕੀਤੀ।

ਡਾ. ਕੁਲਬੀਰ ਸਿੰਘ ਕਾਂਗ ਨੇ ਦੁਖਾਂਤ, ਮਿਥਿਹਾਸਕਤਾ, ਪਰਾਸਰੀਰਕਤਾ ਅਤੇ ਨਾਟਕੀਅਤਾ ਨਾਲ ਸਬੰਧਿਤ ਕੁਝ ਉਨ੍ਹਾਂ ਕਿੱਸਾ ਰੂੜੀਆ ਦੇ ਮਹੱਤਵ ਬਾਰੇ ਚਾਨਣਾ ਪਾਇਆ ਹੈ। ਜਿਹੜਾ ਪੰਜਾਬੀ ਦੇ ਲਗਭਗ ਹਰ ਕਿੱਸੇ ਵਿੱਚ ਵਿਦਮਾਨ ਹੈ ਉਹ ਕਿੱਸਾ ਕਾਵਿ ਪਰੰਪਰਾ ਨੂੰ ਆਪਣੇ ਆਪ ਵਿੱਚ ਬੰਦ ਸੁਤੰਤਰ ਪਰੰਪਰਾ ਦੇ ਰੂਪ ਵਿੱਚ ਦੇਖਣ ਦੀ ਆਦਰਸ਼ਵਾਦੀ ਗਲਤੀ ਨਹੀਂ ਕਰਦਾ। ਉਹ ਇਸ ਪਰੰਪਰਾ ਉਸਦੇ ਇਤਿਹਾਸਕ ਸੱਭਿਆਚਾਰ ਪਸਾਰਾਂ ਵਿੱਚ ਰੱਖ ਕੇ ਵੇਖਦਾ ਅਤੇ ਸਮਝਦਾ ਹੈ। ਕਿੱਸਾ ਕਾਵਿ ਦੀਆਂ ਅਲੱਗ ਅਲੱਗ ਰੂੜੀਆਂ ਨੂੰ ਉਹ ਪੰਜਾਬੀ ਸਾਹਿਤ ਦੇ ਹੋਰ ਰੂਪਾਂ ਦੇ ਸੰਦਰਭ ਵਿੱਚ ਰੱਖ ਕੇ ਵੇਖਣ ਦੀ ਪਹਿਲ ਕਰਦਾ ਹੈ।

ਆਪਣੀ ਪੁਸਤਕ ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ ਵਿੱਚ ਉਸਨੇ ਕਿੱਸਾਕਾਰਾਂ ਬਾਰੇ ਸਮਾਂ ਨਿਰਧਾਰਿਤ ਵੰਡ ਇਸ ਪ੍ਰਕਾਰ ਕੀਤੀ ਹੈ:-

  • 17 ਵੀਂ ਤੋਂ 19 ਵੀਂ ਸਦੀ ਤੱਕ ਦੇ ਕਿੱਸਾਕਾਰ
  • ਵੀਹਵੀਂ ਸਦੀ ਦੇ ਕਿੱਸਾਕਾਰ

ਹੇਠ ਲਿਖੇ ਕਿੱਸਾਕਾਰ ਮਹਾਰਥੀ ਆਖੇ ਜਾ ਸਕਦੇ ਹਨ:-

ਇਹਨਾਂ ਤੋਂ ਇਲਾਵਾਂ ਪੀਲੂ, ਹਾਫਜ਼ ਬਰਖੁਰਦਾਰ, ਕਾਦਰਯਾਰ, ਅਹਿਮਦਯਾਰ, ਅਮਾਮ ਬਖਸ਼, ਹਾਸ਼ਮ ਸ਼ਾਹ, ਫਜ਼ਲ ਸ਼ਾਹ, ਮੁਹੰਮਦ ਬਖਸ਼ ਮਕਬੂਲ ਕਿੱਸਾਕਾਰ ਹਨ।

ਇਸ ਤੋਂ ਇਲਾਵਾਂ ਕੁਝ ਅਲਪ ਕਿੱਸਾਕਾਰਾਂ ਅਹਿਮਦ, ਮੁਕਬਲ, ਮੀਆਂ ਚਿਰਾਗ ਅਵਾਣ, ਸਦੀਕ ਲਾਲੀ ਆਦਿ ਦਾ ਜ਼ਿਕਰ ਕੀਤਾ ਹੈ।

ਫਿਰ ਵੀਹਵੀਂ ਸਦੀ ਦੇ ਕਿੱਸਾਕਾਰਾਂ ਕਾਲੀਦਾਸ ਗੁਜਰਾਵਾਲੀਆਂ, ਕਿਸ਼ਨ ਸਿੰਘ ਆਰਿਫ, ਧਨੀ ਰਾਮ ਚਾਤ੍ਰਿਕ, ਮੌਲਾ ਬਖਸ਼ ਕੁਸ਼ਤਾ, ਚਿਰਾਗਦੀਨ ਦਾਮਨ ਆਦਿ ਦਾ ਜ਼ਿਕਰ ਕੀਤਾ ਹੈ।

ਇਸ ਤੋਂ ਬਾਅਦ ਕਿੱਸਾ ਕਾਵਿ ਦਾ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਤੇ ਪ੍ਰਭਾਵ ਬਾਰੇ ਆਧੁਨਿਕ ਪੱਖ ਤੋਂ ਵਿਚਾਰ ਕਿਤਾ ਗਿਆ ਹੈ:-

  • ਪੰਜਾਬੀ ਭਾਸ਼ਾ ਦਾ ਲਹਿੰਦੀ ਤੇ ਕੇਂਦਰੀ ਤੱਕ ਦਾ ਸਫਰ ਕਿੱਸਾ ਕਾਵਿ ਨੇ ਮੁਕੰਮਲ ਕੀਤਾ, ਦਮੋਦਰ ਤੋਂ ਵਾਰਿਸ, ਕਾਦਰ, ਹਾਸ਼ਮ, ਫਜਲ ਸ਼ਾਹ ਤੱਕ ਦੇ ਕਵੀਆਂ ਦੀਆਂ ਰਚਨਾਵਾਂ ਵਿੱਚ ਉਦਾਹਰਣਾਂ, ਪੰਜਾਬੀ ਮੁਹਾਵਰੇ ਨੂੰ ਕਾਇਮ ਕੀਤਾ।
  • ਸਾਹਿਤ ਵਿੱਚ ਕਥਾ ਸਾਹਿਤ ਦਾ ਇੱਕ ਸਟੈਂਡਰਡ ਕਾਇਮ ਕੀਤਾ ਜੋ ਅਜੋਕੇ ਗਲਪ ਸਾਹਿਤ ਦੀਆਂ ਰੂੜ੍ਹੀਆਂ ਦਾ ਪਤਾ ਦਿੰਦਾ ਹੈ।
  • ਬੈਂਤ ਛੰਦ ਅਤੇ ਹੋਰ ਛੰਦਾਂ ਦੀ ਮਕਬੂਲੀਅਤ
  • ਦੁਖਾਂਤ ਦਾ ਮੁੱਢ
  • ਅਧਿਆਤਮਵਾਦ ਦੀ ਬਹੁਲਤਾ ਤੋਂ ਬੇਮੁੱਖ ਹੋ ਕੇ ਲੌਕਿਕ ਸਾਹਿਤ ਦਾ ਪ੍ਰਚਲਿਤ।
  • ਇਸਤਰੀ ਸੁਤੰਤਰਤਾ ਅਤੇ ਆਦਰਸ਼ਕਤਾ ਦੇ ਪੱਖ ਤੋਂ ਪੰਜਾਬੀ ਨਾਰੀ ਤੇ ਪ੍ਰਭਾਵ। ਜਿਵੇਂ ਕਿ ਹੀਰ 360 ਸਹੇਲੀਆਂ ਲੈ ਕਿ ਬਾਗਾਂ ਵਿੱਚ ਘੁੰਮਦੀ ਹੈ, ਝਨਾਂ ਵਿੱਚ ਇੱਕ ਬੇੜੀ ਪਾ ਰੱਖੀ ਹੈ, ਬੜੀਆਂ ਮੂੰਹ ਜ਼ੋਰ ਕੁੜੀਆਂ ਹਨ।

ਡਾ. ਕੁਲਬੀਰ ਸਿਘ ਕਾਂਗ ਆਪਣੀ ਇਸ ਕਿਤਾਬ ਨੂੰ ਆਪਣੀ ਇੱਕ ਖੋਜ ਪੁਸਤਿਕਾ ਪੰਜਾਬੀ ਕਿੱਸਾ ਕਾਵਿ: ਇੱਕ ਸੰਖੇਪ ਅਧਿਐਨ ਵਿੱਚ ਕਿੱਸਾ ਕਾਵਿ ਸਾਹਿਤ ਦੀ ਭੂਮਿਕਾ ਮਾਤਰ ਹੀ ਦੱਸਦਾ ਹੈ ਸਗੋਂ ਇਸ ਦੇ ਮੁਕੰਮਲ ਅਧਿਐਨ ਲਈ ਇੱਕ ਹੋਰ ਵੱਡੀ ਪੁਸਤਕ ਦੀ ਲੋੜ ਦੱਸੀ ਹੈ।

ਪੰਜਾਬੀ ਵਾਰ ਕਾਵਿ ਦਾ ਇਤਿਹਾਸ(ਡਾ. ਸਤਿੰਦਰ ਸਿੰਘ ਨੂਰ)

ਸੋਧੋ
ਪੰਜਾਬੀ ਸਾਹਿਤ ਵਿੱਚ ਵਾਰ ਕਾਵਿ ਦੇ ਇਤਿਹਾਸ ਨੂੰ ਵਿਸ਼ੇਸ਼ ਥਾਂ ਪ੍ਪਤ ਹੈ। ਵਾਰ ਪੰਜਾਬੀ ਕਵਿਤਾ ਦੀ ਇੱਕ ਵਿਧਾ ਹੈ। ਵਾਰ ਸ਼ਬਦ ਦੀ ਉਤਪਤੀ ਬਾਰੇ ਕਈ ਵਿਚਾਰ ਹਨ। ਡਾ. ਗੰਡਾ ਸਿੰਘ ਨੇ “ਪੰਜਾਬ ਦੀ ਵਾਰ ਵਿਚ” ਵਾਰ ਸ਼ਬਦ ਦੀ ਉਤਪਤੀ ਬਾਰੇ ਲਿਖਿਆ ਹੈ, “ਵਾਰ ਸ਼ਬਦ ਦਾ ਮੁੱਢ ̔ਵ੍ਰਿ ਧਾਤੂ ਤੋਂ ਹੈ ਜਿਸ ਤੋਂ ਕਿ ਵਾਰੀ ਯਾ ਵੈਰੀ ਅਰਥਾਤ ਵਾਰ ਕਰਨ ਵਾਲਾ ਯਾ ਵਾਰ ਰੋਕਣ ਵਾਲਾ, ਵਾਹਰ ਅਤੇ ਵਾਹਰੀ ਯਾ ਵਾਹਰੂ ਸ਼ਬਦ ਬਣੇ ਹਨ। ਜੁੱਧ ਜੰਗ ਇਕੱਲੇ ਬੰਦੇ ਦਾ ਕੰਮ ਤਾਂ ਹੁੰਦਾ ਨਹੀਂ।”[4] ਵਾਰ ਪੰਜਾਬੀ ਦਾ ਉਹ ਕਾਵਿ ਰੂਪ ਹੈ ਜਿਸ ਵਿੱਚ ਕਿਸੇ ਯੁੱਧ ਦੀ ਬਹਾਦਰੀ ਦਾ ਚਿਤਰਨ ਕੀਤਾ ਜਾਂਦਾ ਹੈ ਤੇ ਵਾਰ ਸਰੋਤਿਆਂ ਦਾ ਉਤਸ਼ਾਹ ਵਧਾਉਂਦੀ ਸੀ। ਇਸਨੂੰ ਢਾਡੀ ਪੇਸ਼ ਕਰਦੇ ਸਨ। ਵਾਰ ਨੂੰ ਆਰੰਭ ਕਰਨ ਲੱਗਿਆਂ ਮੰਗਲਾਚਰਣ ਦੀ ਰਚਨਾ ਕੀਤੀ ਜਾਂਦੀ ਹੈ ਤੇ ਉਸ ਤੋਂ ਪਿੱਛੋਂ ਵਾਰ ਦਾ ਵਿਕਾਸ ਹੁੰਦਾ ਹੈ। ਵਾਰ ਪਹਿਲਾ ਜੰਗ ਯੁੱਧ ਦੇ ਕਾਰਨ ਨੂੰ ਬਿਆਨ ਕਰਦੀ ਹੈ ਤੇ ਉਸ ਤੋਂ ਪਿੱਛੋਂ ਜੰਗ ਯੁੱਧ ਦਾ ਬਿਆਨ ਹੁੰਦਾ ਹੈ।ਵਾਰ ਵਿੱਚ ਜਿਨ੍ਹਾਂ ਨੇ ਯੁੱਧਾਂ ਜਾਂ ਹੋਰ ਘਟਨਾਵਾਂ ਨੂੰ ਬਿਆਨ ਕੀਤਾ ਜਾਂਦਾ ਹੈ ਉਹ ਭੂਤਕਾਲ ਵਿੱਚ ਬੀਤ ਚੁੱਕੀਆ ਹੁੰਦੀਆ ਹਨ। ਵਾਰ ਪਉੜੀ ਛੰਦ ਵਿੱਚ ਲਿਖੀ ਜਾਣੀ ਚਾਹੀਦੀ ਹੈ। ਪਉੜੀ ਦੇ ਦੋ ਭੇਦ ਹਨ - ਸਿਰਖੰਡੀ ਤੇ ਨਿਸ਼ਾਨੀ, ਸਿਰਖੰਡੀ ਵਿੱਚ ਤੁਕਾਂਤ ਮੱਧ ਵਿੱਚ ਹੁੰਦਾ ਹੈ ਤੇ ਨਿਸ਼ਾਨੀ ਵਿੱਚ ਅੰਤ ਵਿੱਚ ਹੁੰਦਾ ਹੈ। ਵਾਰ ਕਾਵਿ ਦੇ ਇਤਿਹਾਸ ਨੂੰ ਦੋ ਧਾਰਾਵਾਂ ਵਿੱਚ ਵੰਡਿਆ ਜਾ ਸਕਦਾ ਹੈ; ਵਾਰਾਂ ਅਤੇ ਜੰਗਨਾਮੇ।
  1. ਵਾਰਾਂ

"ਪੰਜਾਬੀ ਵਾਰਾਂ ਦਾ ਇਤਿਹਾਸ ਕਦੋਂ ਸ਼ੁਰੂ ਹੋਇਆ, ਇਸ ਬਾਰੇ ਪੱਕੀ ਤਰ੍ਹਾਂ ਤਾਂ ਨਹੀਂ ਕਿਹਾ ਜਾ ਸਕਦਾ ਪਰ ਇਹ ਕਿਹਾ ਜਾਂਦਾ ਹੈ ਕਿ ਅਮੀਰ ਖੁਸਰੋ (1251-1305 ਈ.) ਨੇ ̔ਤੁਗ਼ਲਕ ਦੀ ਵਾਰ̕ ਲਿਖੀ ਪਰ ਇਸ ਵਾਰ ਦਾ ਕੇਵਲ ਜ਼ਿਕਰ ਹੀ ਮਿਲਦਾ ਹੈ। ਡਾ. ਸਤਿੰਦਰ ਸਿੰਘ ਨੂਰ ਨੇ ̔ਪੰਜਾਬੀ ਵਾਰ ਕਾਵਿ ਦਾ ਇਤਿਹਾਸ"[5] ਵਿੱਚ ਵਾਰਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਮੱਧਕਾਲ ਤੇ ਆਧੁਨਿਕ ਕਾਲ। ਮੱਧਕਾਲ ਦੀਆਂ ਪੰਜਾਬੀ ਵਾਰਾਂ ਬਾਰੇ ਚਰਚਾ ਲੋਕ ਵਾਰਾਂ ਤੋਂ ਸ਼ੁਰੂ ਹੁੰਦੀ ਹੈ। ਇਸ ਵਿਚੋਂ ਕੁਝ ਵਾਰਾਂ ਪੂਰਵ ਨਾਨਕ ਕਾਲ ਵਿੱਚ ਲਿਖੀਆ ਗਈਆ ਅਤੇ ਕੁਝ ਵਾਰਾਂ ਨਾਨਕ ਕਾਲ ਵਿਚ।

-ਮੱਧਕਾਲ ਦੀਆਂ ਵਾਰਾਂ

  • ਮੁੱਢਲੀਆਂ ਲੋਕ ਵਾਰਾਂ - ਮੱਧਕਾਲ ਵਿੱਚ ਰਚੀਆਂ ਗਈਆਂ ਵਾਰਾਂ ਬਾਰੇ ਪਹਿਲੀ ਵਾਕਫ਼ੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ 22 ਵਾਰਾਂ ਵਿਚੋਂ ਪ੍ਰਾਪਤ ਹੋਈ। ਇਹਨਾਂ ਵਿਚੋਂ ਮੁਢਲੀਆਂ ਵਾਰਾਂ ਵਿੱਚ 9 ਵਾਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ, ਜਿਨ੍ਹਾਂ ਦੀਆਂ ਧਾਰਨਾਵਾਂ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ ਗਾਉਣ ਦਾ ਉਪਦੇਸ਼ ਦਿੱਤਾ ਗਿਆ।
  • ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਵਾਰਾਂ - ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਅਧਿਆਤਮਕ ਵਾਰਾਂ ਨੇ ਪੰਜਾਬੀ ਵਾਰ ਕਾਵਿ ਨੂੰ ਵਿਕਸਤ ਕਰਨ ਲਈ ਅਹਿਮ ਭੂਮਿਕਾ ਨਿਭਾਈ। ਇਨ੍ਹਾਂ ਵਾਰਾਂ ਦੀ ਸੰਰਚਨਾ ਬੀਰ ਰਸੀ ਵਾਰਾਂ ਤੋਂ ਵੱਖਰੀ ਭਾਂਤ ਦੀ ਹੈ। ਇਨ੍ਹਾਂ ਵਾਰਾਂ ਦਾ ਵਿਸਥਾਰ ਇਉਂ ਹੈ-

ਗੁਰੂ ਨਾਨਕ ਦੇਵ ਜੀ (1469-1539) ਦੀਆਂ ਵਾਰਾਂ-ਮਲਾਰ ਕੀ ਵਾਰ, ਮਾਝ ਕੀ ਵਾਰ, ਆਸਾ ਕੀ ਵਾਰ।

ਗੁਰੂ ਅਮਰਦਾਸ (1479-1574) ਦੀਆਂ ਵਾਰਾਂ-ਗੁਜਰੀ ਦੀ ਵਾਰ, ਸੂਹੀ ਕੀ ਵਾਰ, ਮਾਰੂ ਕੀ ਵਾਰ, ਰਾਮਕਲੀ ਕੀ ਵਾਰ।

ਗੁਰੂ ਰਾਮਦਾਸ (1534-1581) ਦੀਆਂ ਵਾਰਾਂ-ਸਿਰੀ ਰਾਗ ਕੀ ਵਾਰ, ਗਉੜੀ ਕੀ ਵਾਰ ਬਿਹਾਗੜੇ ਕੀ ਵਾਰ, ਵਡਹੰਸ ਕੀ ਵਾਰ, ਸੋਰਠ ਕੀ ਵਾਰ, ਬਿਲਾਵਲ ਕੀ ਵਾਰ, ਸਾਰੰਗ ਕੀ ਵਾਰ, ਕਾਨੜੇ ਕੀ ਵਾਰ।

ਗੁਰੂ ਅਰਜਨ ਦੇਵ (1563-1606) ਦੀਆਂ ਵਾਰਾਂ-ਗਉੜੀ ਕੀ ਵਾਰ, ਗੁਜਰੀ ਕੀ ਵਾਰ, ਜੈਤਸਰੀ ਕੀ ਵਾਰ, ਰਾਮਕਲੀ ਕੀ ਵਾਰ, ਮਾਰੂ ਕੀ ਵਾਰ, ਬਸੰਤ ਕੀ ਵਾਰ। ਇਨ੍ਹਾਂ ਤੋਂ ਬਿਨਾਂ ਰਾਮਕਲੀ ਰਾਗ ਵਿੱਚ ਸੱਤੇ ਬਲਵੰਡ ਦੀ ਵਾਰ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੈ।

  • ਭਾਈ ਗੁਰਦਾਸ ਦੀਆਂ ਵਾਰਾਂ - ਭਾਈ ਗੁਰਦਾਸ ਨੇ 39 ਵਾਰਾਂ ਲਿਖੀਆਂ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਵੀ ਆਖਿਆ ਜਾਂਦਾ ਹੈ। ਇਨ੍ਹਾਂ ਦੀਆਂ ਵਾਰਾਂ ਪਉੜੀ ਛੰਦ ਵਿੱਚ ਲਿਖੀਆਂ ਗਈਆਂ ਹਨ।
  • ਵਾਰ ਸ੍ਰੀ ਭਗਉਤੀ ਜੀ ਕੀ/ ਚੰਡੀ ਦੀ ਵਾਰ - ਇਹ ਵਾਰ ਪੰਜਾਬੀ ਦੇ ਨਵੇਂ ਦੌਰ ਨੂੰ ਸਾਹਮਣੇ ਲਿਆਉਂਦੀ ਹੈ। ਇਸ ਵਾਰ ਵਿੱਚ 55 ਪਉੜੀਆਂ ਹਨ।
  • ਅਗਰੇ ਦੀ ਵਾਰ ਹਕੀਕਤ ਰਾਏ - ਪੰਜਾਬੀ ਵਾਰ ਦੇ ਇਤਿਹਾਸ ਵਿੱਚ ਅਗਰੇ ਦੀ ਵਾਰ ਹਕੀਕਤ ਰਾਇ ਦਾ ਚਰਚਾ ਰਿਹਾ। ਇਹ ਵਾਰ ਠੇਠ ਸ਼ੈਲੀ ਦੇ ਵਿਕਾਸ ਵਿੱਚ ਸਹਾਇਕ ਹੋਈ।
  • ਪੀਰਾਂ ਦੀ ਵਾਰ - ਇਸ ਵਾਰ ਉਪਰ ਲਿਖਿਆ ਗਿਆ ਕਿ ਇਸ ਵਾਰ ਨੂੰ ਇਸ ਧੁਨੀ ਉੱਤੇ ਗਾਇਆ ਜਾਏ, ਸੁਲਤਾਨ ਪੇਰੋ ਸਾਹ ਸ਼ੇਖੋ ਖੋਖਰ ਕੀ ਵਾਰ ਕੀ ਧੁਨ ਉੱਤੇ ਗਾਵਣੀ।
  • ਜਸ਼ੋਧਾ ਨੰਦਨ ਦੀ ਲਵ ਕੁਸ਼ ਦੀ ਵਾਰ - ਜਸੋਧਾ ਨੰਦਨ ਨੇ ਜਿਸ ਕਥਾ ਨੂੰ ਇਸ ਵਾਰ ਦਾ ਆਧਾਰ ਬਣਾਇਆ ਹੈ ਉਹ ਕਥਾ ਉੱਤਮ ਰਾਮ ਚਰਿਤ ਵਿੱਚ ਸ਼ਾਮਲ ਹੈ। ਇਸ ਦੀ ਵਿਸ਼ੇਸ਼ਤਾ ਇਸਦੀ ਸ਼ੈਲੀ ਕਰਕੇ ਹੈ।
  • ਦੇਵੀ ਦਾਸ ਦੀ ਲਵ ਕੁਸ਼ ਦੀ ਵਾਰ - ਦੇਵੀਦਾਸ ਦੀ ਲਵ ਕੁਸ਼ ਦੀ ਵਾਰ ਜਸੋਧਾ ਨੰਦਨ ਦੀ ਵਾਰ ਦੇ ਪ੍ਰਭਾਵ ਹੇਠ ਲਿਖੀ ਗਈ। ਇਸ ਵਾਰ ਉੱਤੇ ਲਹਿੰਦੀ ਦਾ ਕਾਫ਼ੀ ਪ੍ਰਭਾਵ ਹੈ ਤੇ ਬ੍ਰਜ ਭਾਸ਼ਾ ਦੀ ਜ਼ਿਆਦਾ ਵਰਤੋਂ ਹੈ। ਇਸ ਵਾਰ ਨੂੰ ਮਾਰੂ ਰਾਗ ਨਾਲ ਸੰਬੰਧਿਤ ਕੀਤਾ ਹੈ।
  • ਨਜਾਬਤ ਦੀ ਨਾਦਰ ਸ਼ਾਹ ਦੀ ਵਾਰ - ਨਜਾਬਤ ਨੇ ਨਾਦਰਸ਼ਾਹ ਦੀ ਵਾਰ ਲਿਖੀ। ਇਹ ਵਾਰ ਨਾਦਰਸ਼ਾਹ ਬਾਰੇ ਹੈ ਤੇ ਉਸਦੇ ਹਮਲੇ ਤੋਂ ਪਿਛੋਂ ਲਿਖੀ ਗਈ।
  • ਸੋਢੀਆਂ ਦੀ ਵਾਰ - ਇਸ ਵਾਰ ਦਾ ਕਵੀ ਰਾਮ ਸਿੰਘ ਸੀ। ਇਸ ਵਾਰ ਵਿੱਚ ਸੋਢੀਆਂ ਦੀ ਪ੍ਰਸੰਸਾ ਕੀਤੀ ਗਈ ਹੈ ਪਰ ਨਾਲ ਹੀ ਕਵੀ ਉਸ ਸਮੇਂ ਤੇ ਸਮਾਜ ਦਾ ਯਥਾਰਥ ਅਤੇ ਉਸ ਸਮਾਜ ਦਾ ਅਵਚੇਤਨ ਵੀ ਉਘੜਦਾ ਹੈ।
  • ਚੂੜ੍ਹ ਸਿੰਘ ਭਦੌੜੀਏ ਦੀ ਵਾਰ - ਇਸ ਵਾਰ ਵਿੱਚ ਹੋਰ ਲੋਕ ਧੁਨਾਂ ਜਾਂ ਛੰਦਾਂ ਨੂੰ ਵਰਤਿਆ ਗਿਆ ਹੈ, ਜਿਵੇਂ ਇਹ ਵਾਰ ਜੋ ਸੱਦਾਂ ਤੇ ਕਲੀਆਂ ਦੇ ਮਿਲੇ ਜੁਲੇ ਰੂਪ ਵਿੱਚ ਲਿਖੀ ਗਈ ਹੈ।
  • ਕੇਸ਼ਵ ਦਾਸ ਦੀ ਵਾਰ ਰਾਜਾ ਅਮਰ ਸਿੰਘ ਦੀ - ਇਹ ਵਾਰ ਕਵੀ ਕੇਸ਼ਵ ਦਾਸ ਦੀ ਲਿਖੀ ਹੋਈ ਹੈ। ਇਸ ਵਾਰ ਵਿੱਚ ਹਿੰਦੀ ਪੰਜਾਬੀ ਰਲੀ-ਮਿਲੀ ਹੋਈ ਹੈ। ਬ੍ਰਜ ਭਾਸ਼ਾ ਦਾ ਪ੍ਰਭਾਵ ਹੈ।
  • ਪੀਰ ਮੁਹੰਮਦ ਦੀ ਚੱਠਿਆਂ ਦੀ ਵਾਰ - ਇਸ ਵਾਰ ਦਾ ਪੰਜਾਬੀ ਵਾਰ ਦੇ ਇਤਿਹਾਸ ਵਿੱਚ ਕਾਫ਼ੀ ਚਰਚਾ ਹੋਇਆ ਹੈ।ਇਸ ਵਾਰ ਦੀ ਭਾਸ਼ਾ ਭਾਵੇਂ ਠੇਠ ਪੰਜਾਬੀ ਹੈ ਪਰ ਇਸ ਵਿੱਚ ਵਰਤੀ ਗਈ ਫ਼ਾਰਸੀ ਦੀ ਸ਼ਬਦਾਵਲੀ ਸੰਕਲਪਾਂ ਅਤੇ ਇਤਿਹਾਸ ਨਾਲ ਸੰਬੰਧਿਤ ਹੈ।
  • ਭਾਈ ਦਿਆਲ ਸਿੰਘ ਦੀ ਸਿੰਘਾਂ ਦੀ ਵਾਰ - ਇਸ ਵਾਰ ਬਾਰੇ ਵਧੇਰੇ ਵਿੲਥਾਰ ਨਹੀਂ ਮਿਲਦਾ ਪਰ ਇਹ ਵਾਰ ਯੁੱਧ ਦੇ ਬਿਆਨ ਅਤੇ ਸਿੰਘਾਂ ਦੀ ਵਾਰ ਹੋਣ ਕਰਕੇ ਢਾਡੀਆਂ ਦੀ ਜ਼ੁਬਾਨ ਤੇ ਰਹੀ।
  • ਤੇਜਭਾਨ ਦੀ ਕਾਨ੍ਹ ਭਗਵਾਨ ਦੀ ਵਾਰ - ਤੇਜਭਾਨ ਨੇ ਇਸ ਵਾਰ ਵਿੱਚ ਕ੍ਰਿਸ਼ਨ ਦੇ ਜਿਸ ਪ੍ਰਸੰਗ ਨੂੰ ਪੇਸ਼ ਕੀਤਾ ਹੈ ਇਸ ਪ੍ਰਸੰਗ ਦੇ ਕੁਝ ਹਿੱਸੇ ਕਵੀ ਸੋਂਧਾ ਨੇ ਵੀ ਆਪਣੀ ਪ੍ਰੇਮ ਦੀ ਵਾਰ ਵਿੱਚ ਪੇਸ਼ ਕੀਤੇ ਹਨ।
  • ਕਵੀ ਸੌਂਧਾ ਦੀ ਪ੍ਰੇਮ ਦੀ ਵਾਰ - ਕਵੀ ਇਸ ਵਾਰ ਨੂੰ ਪਉੜੀਆਂ ਤੇ ਦੋਹਰਿਆਂ ਦੇ ਰੂਪ ਵਿੱਚ ਲਿਖਦਾ ਹੈ। ਪਉੜੀ ਵਿੱਚ ਉਹ ਕਥਾ ਦੇ ਬਿਰਤਾਂਤ ਨੂੰ ਪੇਸ਼ ਕਰਦਾ ਹੈ।
  • ਭੰਗਾਣੀ ਦੀ ਵਾਰ - ਕਵੀ ਇਸ ਵਾਰ ਦੀ ਠੇਠ ਭਾਸ਼ਾ ਵਰਤਦਾ ਹੈ ਅਤੇ ਵਾਰ ਦੇ ਵਿਸ਼ੇ ਅਤੇ ਬਿਰਤਾਂਤ ਦੇ ਮੁਤਾਬਿਕ ਸ਼ਬਦਾ ਦੀ ਚੋਣ ਕਰਦਾ ਹੈ। ਛੰਦ ਅਤੇ ਸ਼ਬਦ ਇੱਕ ਮਿੱਕ ਹੋ ਕੇ ਬੀਰ ਰਸੀ ਪ੍ਰਭਾਵ ਪੈਦਾ ਕਰਦੇ ਹਨ।
  • ਕਵੀ ਸੋਭਾ (ਬਲੋਚ) ਦੀ ਮੁਲਤਾਨ ਦੀ ਵਾਰ - ਕਵੀ ਸੋਭਾ ਬਲੋਚ ਨੇ ਮੁਲਤਾਨ ਦੀ ਵਾਰ ਲਿਖੀ ਹੈ। ਮੁਲਤਾਨ ਦੀ ਜੰਗ ਨੂੰ ਹੋਰ ਕਵੀਆਂ ਨੇ ਵੀ ਬਿਆਨ ਕੀਤਾ ਹੈ ਪਰ ਮੁਲਤਾਨੀ ਵਿੱਚ ਬਿਆਨ ਕਰਨ ਵਾਲਾ ਕੇਵਲ ਸੋਭਾ ਬਲੋਚ ਹੀ ਹੈ।

-ਆਧੁਨਿਕ ਕਾਲ ਦੀਆਂ ਵਾਰਾਂ

  • ਵਿਧਾਤਾ ਸਿੰਘ ਤੀਰ ਦੀ ਸਰਹੰਦ ਦੀ ਵਾਰ - ਵਿਧਾਤਾ ਸਿੰਘ ਤੀਰ ਨੇ ਸਰਹੰਦ ਦੀ ਵਾਰ ਲਿਖੀ।ਇਸ ਵਾਰ ਦਾ ਸਰੂਪ ਵਧੇਰੇ ਜੰਗਨਾਮੇ ਨਾਲ ਮਿਲਦਾ ਹੈ ਪਰ ਉਸਨੇ ਇਸਨੂੰ ਇੱਕ ਵਾਰ ਦੇ ਛੰਦ ਦੇ ਰੂਪ ਵਿੱਚ ਲਿਖਿਆ ਹੈ।
  • ਹਰਿੰਦਰ ਸਿੰਘ ਰੂਪ ਦੀਆਂ ਵਾਰਾਂ - ਹਰਿੰਦਰ ਸਿੰਘ ਰੂਪ ਨੇ ਵਾਰਾਂ ਦੀਆਂ ਚਾਰ ਪੁਸਤਕਾਂ ਦੀ ਰਚਨਾ ਕੀਤੀ: ਪੰਜਾਬ ਦੀਆਂ ਵਾਰਾਂ(1942),ਲੋਕ ਵਾਰਾਂ(1951),ਮਨੁੱਖ ਦੀ ਵਾਰ(1952),ਹਿਮਾਲਾ ਦੀ ਵਾਰ(1969)
  • ਮੋਹਨ ਸਿੰਘ ਦੀਆਂ ਵਾਰਾਂ - ਮੋਹਨ ਸਿੰਘ ਪੰਜਾਬੀ ਦਾ ਚਰਚਿਤ ਰਮਾਂਟਿਕ ਅਤੇ ਪ੍ਰਗਤੀਸ਼ੀਲ ਕਵੀ ਹੈ। ਉਸਨੇ ਚਾਰ ਵਾਰਾਂ ਲਿਖੀਆਂ ਕੁਸੰਭੜ ਕਾਵਿ ਸੰਗ੍ਰਹਿ ਵਿੱਚ ਰਾਣੀ ਸਾਹਿਬ ਕੌਰ ਦੀ ਵਾਰ, ਵੱਡਾ ਵੇਲਾ ਵਿੱਚ ਕਿਹਰੇ ਦੀ ਵਾਰ, ਆਵਾਜ਼ਾਂ ਵਿੱਚ ਮੰਗਲੀ ਦੀ ਵਾਰ ਅਤੇ ਗੱਜਣ ਸਿੰਘ ਦੀ ਵਾਰ।
  • ਪਿਆਰਾ ਸਿੰਘ ਸਹਿਰਾਈ ਦੀਆਂ ਵਾਰਾਂ - ਇਹ ਪੰਜਾਬੀ ਦਾ ਪ੍ਰਗਤੀਸ਼ੀਲ ਕਵੀ ਸੀ। ਉਸਦੀ ਲਿਖੀ ਤਿਲੰਗਨਾ ਦੀ ਵਾਰ ਉਸਦੇ ਕਾਵਿ ਸੰਗ੍ਰਹਿ ਸਮੇਂ ਦੀ ਵਾਰ ਵਿੱਚ ਸਾਹਮਣੇ ਆਈ।
  • ਸੋਹਣ ਸਿੰਘ ਸ਼ੀਤਲ ਦੀਆਂ ਵਾਰਾਂ - ਸੋਹਣ ਸਿੰਘ ਗਲਪਕਾਰ ਵੀ ਸੀ ਤੇ ਇਤਿਹਾਸਕਾਰ ਵੀ। ਉਸ ਨੇ ਆਪਣੀਆਂ ਵਾਰਾਂ ਨੂੰ ਢਾਡੀ ਵਾਰਾਂ ਆਖਿਆ ਹੈ। ਉਸਦੀ ਇੱਕ ਵਾਰ ਵਲੀ ਕੰਧਾਰੀ ਹੈ।
  • ਹਜ਼ਾਰਾ ਸਿੰਘ ਗੁਰਦਾਸਪੁਰੀ ਦੀਆਂ ਵਾਰਾਂ - ਹਜ਼ਾਰਾ ਸਿੰਘ ਗੁਰਦਾਸਪੁਰੀ ਦਾ ਚਰਚਾ ਜਿਥੇ ਉਸਦੇ ਗੀਤਾਂ, ਨਜ਼ਮਾਂ ਤੇ ਗ਼ਜ਼ਲਾਂ ਕਰਕੇ ਹੋਇਆ, ਉਥੇ ਉਸਦੀ ਪੁਸਤਕ ਵਾਰਾਂ ਦੀ ਬਾਦਸ਼ਾਹੀ ਕਰਕੇ ਵੀ ਹੋਇਆ। ਇਸ ਪੁਸਤਕ ਵਿੱਚ ਉਸਦੀਆਂ ਕਈ ਵਾਰਾਂ ਹਨ।
  • ਗੁਰਦੇਵ ਸਿੰਘ ਮਾਨ ਦੀ ਅਕਾਲੀ ਫੂਲਾ ਸਿੰਘ ਦੀ ਵਾਰ - ਗੁਰਦੇਵ ਸਿੰਘ ਮਾਨ ਦੀ ਇਹ ਵਾਰ ਕਾਫ਼ੀ ਚਰਚਿਤ ਰਹੀ। ਇਸ ਵਾਰ ਦਾ ਚਰਚਾ ਇਸ ਦੇ ਬੀਰ ਰਸੀ ਬਿਆਨ ਕਰਕੇ ਹੋਇਆ ਹੈ।
  • ਬਲਜੀਤ ਤੁਲਸੀ ਦੀ ਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ - ਬਲਜੀਤ ਤੁਲਸੀ ਨੇ ਇਸ ਵਾਰ ਨੂੰ ਆਮ ਵਾਰਾਂ ਤੋਂ ਵੱਖਰੀ ਵਿਧੀ ਵਿੱਚ ਲਿਖੀਆ ਹੈ। ਇਸ ਵਾਰ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਪ੍ਰਸ਼ਨ ਉੱਤਰ ਹਨ।
  • ਰਾਮ ਨਰੈਣ ਦਰਦੀ ਦੀ ਵਾਰ ਮੇਜਰ ਭੁਪਿੰਦਰ ਸਿੰਘ - ਰਾਮ ਨਰੈਣ ਸਿੰਘ ਦਰਦੀ ਦੀਆਂ ਦੋ ਵਾਰਾਂ ਵਿਸ਼ੇਸ਼ ਚਰਚਾ ਵਿੱਚ ਹਨ। ਵਾਰ ਭੁਪਿੰਦਰ ਸਿੰਘ 1967 ਵਿੱਚ ਪ੍ਰਕਾਸ਼ਤ ਹੋਈ ਅਤੇ ਵਾਰ ਗੋਆ ਦਾ ਜੇਤੂ ਮੇਜਰ ਸ਼ਿਵਦੇਵ 1972 ਵਿੱਚ ਪ੍ਰਕਾਸ਼ਤ ਹੋਈ।
  • ਤੇਰਾ ਸਿੰਘ ਚੰਨ ਦੀਆਂ ਵਾਰਾਂ - ਤੇਰਾ ਸਿੰਘ ਚੰਨ ਨੇ ਦੋ ਵਾਰਾਂ ਲਿਖੀਆਂ। 1950 ਵਿੱਚ ਅਗਸਤ 1947 ਦੀ ਵਾਰ ਅਤੇ 1951 ਵਿੱਚ ਭਗਤ ਸਿੰਘ ਦੀ ਵਾਰ।
  • ਪ੍ਰੀਤਮ ਸਿੰਘ ਕਾਸਦ ਦੀ ਅਕਾਲੀ ਫੂਲਾ ਸਿੰਘ ਦੀ ਵਾਰ - ਪ੍ਰੀਤਮ ਸਿੰਘ ਕਾਸਦ ਪੰਜਾਬ ਦਾ ਪ੍ਰਸਿੱਧ ਸਟੇਜੀ ਕਵੀ ਹੈ।ਉਸਨੇ ਵਾਰ ਅਕਾਲੀ ਫੂਲਾ ਸਿੰਘ ਲਿਖੀ। ਉਸਨੇ ਇਹ ਵਾਰ 1965 ਵਿੱਚ ਲਿਖੀ ਪਰ ਇਹ ਵਾਰ ਚਰਚਿਤ ਨਾ ਹੋ ਸਕੀ।
  • ਅਹਿਮਦ ਸਲੀਮ ਦੀ ਯੂਨੀਵਰਸਿਟੀ ਕੈਂਪਸ ਵਾਰ - ਅਹਿਮਦ ਸਲੀਮ ਪਾਕਿਸਤਾਨ ਦਾ ਪ੍ਰਗਤੀਸ਼ੀਲ ਕਵੀ ਹੈ। ਉਸਨੇ ਆਪਣੇ ਕਾਵਿ ਸੰਗ੍ਰਹਿ ਤਨਤੰਬਰੂ ਵਿੱਚ ਇੱਕ ਸੰਖੇਪ ਯੂਨੀਵਰਸਿਟੀ ਕੈਂਪਸ ਦੀ ਵਾਰ ਲਿਖੀ ਹੈ।

-ਜੰਗਨਾਮਾ "ਵਾਰ ਤੇ ਜੰਗਨਾਮਾ ਕਵਿਤਾ ਦੀਆਂ ਬਹੁਤ ਨੇੜੇ ਦੀਆਂ ਵਿਧਾਵਾਂ ਹਨ। ਕਾਨ੍ਹ ਸਿੰਘ ਨਾਭਾ ਨੇ ਇਸ ਨੂੰ “ਯੁੱਧ ਦੀ ਕਥਾ ਦਾ ਗ੍ਰੰਥ” ਆਖਿਆ ਤੇ ਇਸ ਨੂੰ ਵਾਰ ਨਾਲੋਂ ਵਧੇਰੇ ਵੱਖ ਨਾ ਕੀਤਾ।"[6] ਡਾ. ਰਤਨ ਸਿੰਘ ਜੱਗੀ ਨੇ ̔ਸਾਹਿਤ ਕੋਸ਼ ਵਿੱਚ ਕਿਹਾ “ਜੰਗਨਾਮੇ ਵਿੱਚ ਕੋਈ ਵਾਸਤਵਿਕ ਘਟਨਾ ਦਾ ਹੀ ਬਿਆਨ ਹੁੰਦਾ ਹੈ, ਪਰ ਵਾਰ ਕਾਲਪਨਿਕ ਘਟਨਾਵਾਂ ਉੱਤੇ ਵੀ ਲਿਖੀ ਜਾ ਸਕਦੀ ਹੈ।”[7] ਪੰਜਾਬੀ ਵਿੱਚ ਚਰਚਿਤ ਜੰਗਨਾਮਾ ਕਵੀ ਮੁਕਬਲ ਨੇ 1747 ਵਿੱਚ ਸਾਹਮਣੇ ਲਿਆਂਦਾ। ਇਸ ਵਿੱਚ ਹਸਨ ਹੁਸੈਨ ਦੀ ਸ਼ਹੀਦੀ ਨੂੰ ਬਿਆਨ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਦੇ ਦਰਬਾਰੀ ਕਵੀ ਅਣੀ ਰਾਇ ਨੇ ̔ਜੰਗਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਲਿਖਿਆ। ਪੰਜਾਬੀ ਵਿੱਚ ਇਸ ਤੋਂ ਪਿੱਛੋਂ ਕਾਨ੍ਹ ਸਿੰਘ ਬੰਗਾ ਦਾ ਜੰਗਨਾਮਾ ਲਾਹੌਰ ਦਾ ਚਰਚਾ ਹੋਇਆ। ਸ਼ਾਹ ਮੁਹੰਮਦ ਦਾ ਜੰਗਨਾਮਾ ਕਾਫੀ ਪ੍ਰਮੁੱਖ ਹੈ। ਜੰਗਨਾਮਾ ਅਸਲੋਂ ਫ਼ਾਰਸੀ ਪ੍ਰਧਾਨ ਸ਼ੈਲੀ ਵਿੱਚ ਪੰਜਾਬੀ ਕਾਵਿ ਰੂਪ ਹੈ। ਜੰਗਨਾਮੇ ਅਧਿਕਤਰ ਮੁਸਲਮਾਨ ਕਵੀਆਂ ਨੇ ਲਿਖੇ।

ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ (ਭਾਗ ਪਹਿਲਾ)

ਸੋਧੋ
ਭੂਮਿਕਾ
ਸੋਧੋ

ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲ ਵੰਡ ਦੀ ਸਮੱਸਿਆ ਦੇ ਸਮਾਧਾਨ ਲਈ ਸਾਹਿਤ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ

  1. ਆਦਿ ਕਾਲ (ਸੰਨ 1000-1500 ਈ.)
  2. ਮੱਧਕਾਲ (1500-1870 ਈ.)
  3. ਆਧੁਨਿਕ ਕਾਲ (0170-2000 ਈ.)

ਪੰਜਾਬੀ ਸਾਹਿਤ ਲਈ ਇਹ ਸਮੱਸਿਆ ਵੀ ਖੜੀ ਹੁੰਦੀ ਹੈ ਕਿ ਕਿਸ ਰਚਨਾ ਨੂੰ ਸਾਹਿਤ ਦਾ ਹਿੱਸਾ ਮੰਨਿਆ ਜਾਵੇ ਤੇ ਕਿਸ ਨੂੰ ਨਹੀਂ। ਉਚਿੱਤ ਇਹ ਹੈ ਕਿ ਜਿਸ ਦੀ ਰਚਨਾ ਪੰਜਾਬ ਵਿੱਚ ਹੋਈ, ਜਿਸ ਵਿੱਚ ਪੰਜਾਬੀ ਤੱਤ ਮੌਜੂਦ ਹੈ ਤੇ ਜਿਸ ਵਿੱਚ ਪੰਜਾਬੀ ਸਭਿਆਚਾਰ ਨੂੰ ਰੂਪਾਇਤ ਕੀਤਾ ਗਿਆ ਹੈ। ਉਸ ਸਾਰੇ ਸਾਹਿਤ ਨੂੰ ਪੰਜਾਬੀ ਦਾ ਮੰਨ ਲੈਣਾ ਚਾਹੀਦਾ ਹੈ। ਆਦਿ ਕਾਲ ਦੇ ਸਾਹਿਤ-ਇਤਿਹਾਸ ਦੀ ਆਰੰਭ ਸੀਮਾ ਨਿਸ਼ਚਿਤ ਕਰਨਾ ਵੀ ਫਿਰ ਇੱਕ ਸਮੱਸਿਆ ਹੈ। ਕਿਉਂਕਿ ਇਸ ਕਾਲ ਦੇ ਸਾਹਿਤ ਦਾ ਸਹੀ ਰਚਨਾ ਕਾਲ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਇੱਕ ਹੋਰ ਸਮੱਸਿਆ ਇਸ ਕਾਲ ਦਾ ਅਧਿਕਤਰ ਸਾਹਿਤ ਅਪ੍ਰਮਾਣਿਕ ਹੈ। ਜਿਵੇਂ ਨਾਥ ਸਾਹਿਤ, ਅਮੀਰ ਖੁਸਰੋ ਸਾਹਿਤ ਆਦਿ। ਇਤਿਹਾਸ ਲਿਖਣ ਵੇਲੇ ਕੋਸ਼ਿਸ਼ ਇਹ ਕੀਤੀ ਹੈ ਕਿ ਵਿਚਾਰਧਾਰਕ ਸਰੋਤਾਂ ਤੇ ਧਾਰਮਿਕ ਪਰੰਪਰਾਵਾਂ ਦੇ ਸੰਦਰਭ ਵਿੱਚ ਸਾਹਿਤਕਾਰਾਂ ਤੇ ਉਨ੍ਹਾਂ ਦੀਆਂ ਕ੍ਰਿਤੀਆਂ ਨੂੰ ਵਿਚਾਰਿਆ ਜਾਏ। ਵਿਦਵਾਨਾਂ ਨੇ ਕਿਸੇ ਸਾਹਿਤ ਦੇ ਉਦਭਵ ਅਤੇ ਵਿਕਾਸ ਸਬੰਧੀ ਮੁੱਖ ਤੌਰ ਤੇ ਦੋ ਆਵੱਸ਼ਕ ਤੱਤ ਮੰਨੇ ਹਨ- ਇੱਕ ਹੈ ਵਿਰਸਾ, ਜਿਸ ਨਾਲ ਲੇਖਕ ਦੀ ਸਾਂਝ। ਦੂਜਾ ਤੱਤ ਹੈ ਬਾਹਰਲਾ ਪ੍ਰਭਾਵ ਜਾਂ ਸੰਪਰਕ ਜੋ ਨਾਲ-ਨਾਲ ਪ੍ਰਾਪਤ ਹੁੰਦਾ ਹੈ। ਇਹ ਦੋਵੇਂ ਤੱਤ ਹੀ ਸਰੋਤਾਂ ਦੀ ਭੂਮਿਕਾ ਨਿਭਾਉਂਦੇ ਹਨ।

-ਵਿਸ਼ੇ ਪ੍ਰਵੇਸ਼

ਭਾਸ਼ਿਕ ਪਿਛੋਕੜ
ਸੋਧੋ

ਰਤਨ ਸਿੰਘ ਜੱਗੀ ਨੇ ਕਿਹਾ ਪੰਜਾਬੀ ਭਾਸ਼ਾ ਆਰਿਆਈ ਭਾਰਤੀ ਆਰਿਆਈ ਪਰਿਵਾਰ ਦੀ ਭਾਸ਼ਾ ਹੈ, ਜਿਸ ਨਾਲ ਇਸ ਦਾ ਭਾਸ਼ਾਈ ਪਿਛੋਕੜ ਸੰਸਕ੍ਰਿਤ ਨਾਲ ਜੁੜਦਾ ਹੈ। ਸੰਸਕ੍ਰਿਤ ਭਾਸ਼ਾ ਦੇ ਮੁੱਢਲੇ ਸਰੂਪ ਨੂੰ ਵੱਖ-ਵੱਖ ਨਾਂ ਦਿੱਤੇ ਜਾਂਦੇ ਹਨ, ਕਿਸੇ ਨੇ ਇਸ ਨੂੰ ਵੈਦਿਕ ਭਾਸ਼ਾ ਕਿਹਾ, ਕਿਸੇ ਨੇ ਵੈਦਿਕ ਸੰਸਕ੍ਰਿਤ, ਕਿਸੇ ਨੇ ਛਾਂਦਸ। ਇਹਨਾਂ ਨਾਵਾਂ ਵਿਚੋਂ ਵਿਦਵਾਨਾਂ ਦੀ ਬਹੁ ਗਿਣਤੀ ਇਸ ਨੂੰ ਵੈਦਿਕ ਸੰਸਕ੍ਰਿਤ ਰਹਿਣ ਦੇ ਹੱਕ ਵਿੱਚ ਹੈ। ਵੈਦਿਕ ਸੰਸਕ੍ਰਿਤ ਵਿੱਚ ਵੇਦਾਂ, ਬ੍ਰਾਹਮਣਾਂ, ਆਰਣਯਕਾਂ, ਉਪਨਿਸ਼ਦਾਂ, ਵੇਦਾਗਾਂ ਦੀ ਰਚਨਾ ਹੋਈਏ ਲੌਕਿਕ ਸੰਸਕ੍ਰਿਤ ਵਿੱਚ ਨਾਟਕ, ਕਾਵਿ, ਨੈਤਿਕ ਕਥਾਵਾਂ ਆਦੀ ਦੀ ਸਿਰਜਨਾ ਹੁੰਦੀ ਹੈ। ਆਰਯ ਲੋਕ 1500 ਪੂ. ਈ. ਪੰਜਾਬ ਦੀ ਧਰਤੀ ਉੱਤੇ ਆਪਣੇ ਪੈਰ ਪਸਾਰ ਚੁੱਕੇ ਸਨ ਅਤੇ ਉਦੋਂ ਤੋਂ ਹੀ ਇਹਨਾਂ ਦੀ ਭਾਸ਼ਾ ਨੇ ਵਿਕਾਸ ਕਰਨਾ ਸ਼ੁਰੂ ਕਰ ਦਿੱਤਾ ਸੀ।[8] ਭਾਸ਼ਾ ਦਾ ਕ੍ਰਮਿਕ ਵਿਕਾਸ ਹੇਠ ਲਿਖੇ ਅਨੁਸਾਰ ਹੁੰਦਾ ਹੈ,

ਵੈਦਿਕ
ਸੋਧੋ
ਸੰਸਕ੍ਰਿਤ
ਸੋਧੋ
ਪਾਲੀ (ਈ. ਸੰਨ ਤੋਂ 500 ਸਾਲ ਪਹਿਲਾਂ)
ਸੋਧੋ
ਪ੍ਰਾਕ੍ਰਿਤ
ਸੋਧੋ
  • ਮਹਾਰਾਸ਼ਟਰੀ
  • ਪੈਸ਼ਾਚੀ
  • ਮਾਗਧੀ
  • ਸੌਰਸ਼ੈਨੀ
ਅਪਭ੍ਰੰਸ਼ (501 ਈ. ਤੋਂ 1000 ਈ.)
ਸੋਧੋ
  • ਸੌਰਸ਼ੈਨੀ
  • ਕੈਕੇਈ
  • ਟੱਕੀ

ਇਸ ਤਰ੍ਹਾਂ ਦਸਵੀਂ ਸਦੀ ਤੋਂ ਬਾਅਦ ਪੰਜਾਬੀ ਉੱਤੇ ਮੁਸਲਮਾਨੀ ਸਭਿਆਚਾਰ ਤੇ ਤੇ ਅੰਗਰੇਜ਼ੀ ਆਪਣਾ ਸਥਾਨ ਬਣਾਇਆ। ਮੁਸਲਮਾਨੀ ਸਭਿਆਚਾਰ ਦੇ ਤੋਂ ਪੈਦਾ ਹੋਏ ਸਾਹਿਤ ਦੀ 19ਵੀਂ ਸਦੀ ਦੇ ਅੱਧ ਤਕ ਸਪਸ਼ਟ ਪਛਾਣੀ ਜਾ ਸਕਦੀ ਹੈ। ਉਸ ਤੋਂ ਅੰਗਰੇਜ਼ੀ ਸਭਿਆਚਾਰ ਦੀ।[9]

ਸਭਿਆਚਾਰਕ ਪਿਛੋਕੜ
ਸੋਧੋ

ਰਤਨ ਸਿੰਘ ਜੱਗੀ ਕਹਿੰਦੇ ਹਨ ਕਿ ਸਭਿਆਚਾਰ ਕਿਸੇ ਦੇਸ਼ ਅਥਵਾ ਕੌਮ ਦੀ ਅੰਤਰ-ਆਤਮਾ ਦਾ ਦਰਪਣ ਹੈ ਕਿਉਂਕਿ ਇਸ ਰਾਹੀਂ ਉਸ ਦੇਸ਼ ਜਾਂ ਕੌਮ ਦੇ ਸਾਰੇ ਗਿਆਨ, ਸੰਸਕਾਰ ਅਤੇ ਸ਼ਿਸ਼ਟਾਚਾਰ ਦਾ ਪਤਾ ਚੱਲਦਾ ਹੈ, ਜੋ ਉਹ ਆਪਣੇ ਵਿੱਚ ਸਮੇਟੀ ਬੈਠਾ ਹੈ। ਸਭਿਆਚਾਰਕ ਵਿਸ਼ਿਸ਼ਟਤਾਵਾਂ ਹੀ ਇੱਕ ਦੇਸ਼ ਜਾਂ ਕੌਮ ਨੂੰ ਦੂਜੀ ਨਾਲੋਂ ਨਿਖੇੜਦੀਆਂ ਹਨ। ਇਸ ਲਈ ਹਰ ਦੇਸ਼ ਦੇ ਸਭਿਆਚਾਰ ਦੀ ਪਹਿਲੀ ਵਿਸ਼ੇਸ਼ਤਾ ਉਸ ਦਾ ਨਿਵੇਕਲਾਪਣ ਹੈ।[9]

ਪੰਜਾਬ ਦਾ ਵੀ ਆਪਣਾ ਨਿਵੇਕਲਾ ਸਭਿਆਚਾਰ ਹੈ। ਇਹ ਸਭਿਆਚਾਰ ਦਸਵੀਂ ਸਦੀ ਦੇ ਨੇੜੇ ਤੇੜੇ ਦੀ ਕੋਈ ਅਕਸਮਾਤ ਘਟਨਾ ਨਹੀਂ, ਨਾ ਹੀ ਇੱਕ ਦਮ ਹੋਂਦ ਵਿੱਚ ਆਇਆ ਕੋਈ ਜੀਵਨ ਢੰਗ ਹੈ, ਸਗੋਂ ਹਜ਼ਾਰਾਂ ਸਾਲਾਂ ਵਿੱਚ ਵੱਖ-ਵੱਖ ਇਤਿਹਾਸਕ ਦੌਰਾਂ ਵਿਚੋਂ ਲੰਘਿਆ ਇੱਕ ਅਜਿਹਾ ਜੀਵਨ ਪ੍ਰਵਾਹ ਹੈ ਜੋ ਸਥਿਤੀਆਂ ਨਾਲ ਸੰਵਾਦ ਰਚਾ ਕੇ ਆਪਣੀ ਸਰੂਪ ਨਿਖਾਰਦਾ ਰਿਹਾ ਹੈ। ਇਸ ਨੂੰ ਸੰਯੁਕਤ ਸਭਿਆਚਾਰ ਕਹਿ ਸਕਦੇ ਹਾਂ ਕਿਉਂਕਿ ਇਸ ਦੇਸ਼ ਵਿੱਚ ਸਮੇਂ ਸਮੇਂ ਅਨੇਕਾਂ ਨਸਲਾਂ ਬਾਹਰੋਂ ਆ ਕੇ ਵੱਸਦੀਆਂ ਰਹੀਆਂ ਹਨ ਅਤੇ ਉਨ੍ਹਾਂ ਦਾ ਸਭਿਆਚਾਰ ਇੱਥੋਂ ਦੇ ਮੂਲ ਸਭਿਆਚਾਰ ਨਾਲ ਇਕਮਿਕ ਹੁੰਦੇ ਰਹੇ ਹਨ। ਇਸ ਤਰ੍ਹਾਂ ਪੰਜਾਬੀ ਸਭਿਆਚਾਰ ਦਾ ਸਭਿਆਚਾਰ ਬਹੁ ਨਸਲੀ ਸੰਯੁਕਤ ਸਭਿਆਚਾਰ ਹੈ। ਪੰਜਾਬੀ ਸਭਿਆਚਾਰ ਦੇ ਪਿਛੋਕੜ ਦੇ ਵਿੱਚ ਨੀਗ੍ਰਟੋ, ਆਸਟ੍ਰਿਕ, ਹੜੱਪਾ ਅਤੇ ਆਰਯਜਾਤੀ ਆਦਿ ਨਸਲਾਂ ਸਮਾਈਆਂ ਹੋਈਆਂ ਹਨ।[9]
ਇਤਿਹਾਸਕ ਪਿਛੋਕੜ
ਸੋਧੋ

ਪੰਜਾਬ ਦੇ ਇਤਿਹਾਸਕ ਪਿਛੋਕੜ ਤੋਂ ਪਹਿਲਾਂ ਇੱਕ ਗੱਲ ਚੰਗੀ ਤਰ੍ਹਾਂ ਆਪਣੇ ਮਤ ਵਿੱਚ ਬਿਠਾ ਲੈਣੀ ਵਾਜਬ ਹੈ ਕਿ ਜਿਸ ਨੂੰ ਅਸੀਂ ਪੰਜਾਬ ਆਖਦੇ ਹਾਂ ਉਸ ਦੀਆਂ ਹੱਦਾਂ ਕਈ ਵਾਰ ਵਧੀਆਂ ਅਤੇ ਕਈ ਵਾਰ ਘਟੀਆਂ, ਇਸ ਵਾਸਤੇ ਕਿਸੇ ਇੱਕ ਸਥਿਰ ਪ੍ਰਾਦੇਸ਼ਕ ਇਕਾਈ ਦਾ ਨਾਂ ਨਹੀਂ ਹੈ। ਜੇ ਅਸੀਂ ਇਸ ਗੱਲ ਨੂੰ ਘੋਖਣ ਲਈ ਪਿੱਛੇ ਨੂੰ ਝਾਤ ਮਾਰੀਏ ਤਾਂ ‘ਮਹਾਂਭਾਰਤ’ ਦੇ ‘ਭੀਸ਼ਮ ਪਰਵ’ ਦੇ ਆਧਾਰ ਤੇ ਸੰਕੇਤ ਮਿਲਦਾ ਹੈ ਕਿ ਕੌਰਵ ਪਾਂਡਵਾਂ ਦੀ ਲੜਾਈ ਵੇਲੇ ਪੰਜਾਬ ਕਈ ਜਨਪਦਾਂ ਵਿੱਚ ਵੰਡਿਆ ਹੋਇਆ ਸੀ ਅਤੇ ਇਨ੍ਹਾਂ ਜਨਪਦਾਂ ਦੇ ਰਾਜਿਆਂ ਤੇ ਰਾਜਕੁਮਾਰਾਂ ਨੇ ਦੋਹਾਂ ਧਿਰਾਂ ਵੱਲੋਂ ਯੁੱਧ ਵਿੱਚ ਭਾਗ ਲਿਆ ਸੀ। ਸਪਸ਼ਟ ਹੈ ਕਿ ਉਦੋਂ ਪੰਜਾਬ ਇੱਕ ਤਰੀ ਰਾਜ ਨਹੀਂ ਸੀ।[10] ਈਸਵੀ ਸੰਨ ਦੇ ਸ਼ੁਰੂ ਹੋਣ ਤੋਂ ਲਗਭਗ ਪੰਜ ਸੌ ਸਾਲ ਪਹਿਲਾਂ ਇਸ ਦੇ ਕੁੱਝ ਹਿੱਸੇ ਈਰਾਨ ਰਾਜ ਅਧੀਨ ਸਨ। ਸਿਕੰਦਰ ਦੇ ਆਕਰਮਣ ਵੇਲੇ ਵੀ ਇੱਥੇ ਕੋਈ ਦ੍ਰਿੜ੍ਹ ਰਾਜ ਵਿਵਸਥਾ ਨਹੀਂ ਸੀ। ਉਦੋਂ ਤ੍ਰਿਗਰਤ, ਗਾਂਧਾਰ, ਉਰਮਾ, ਅਭਿਸਾਰ ਆਦਿ ਜਨਪਦਾਂ ਤੋਂ ਇਲਾਵਾ ਪੋਰਸ ਅਤੇ ਅੰਭੀ ਵਰਗਿਆਂ ਦਾ ਰਾਜ ਸੀ। ਪਹਿਲੀ ਵਾਰ ਚੰਦਰਗੁਪਤ ਮੌਰੀਆ ਨੇ ਸਿਕੰਦਰ ਦੇ ਉੱਤਰਾਧਿਕਾਰੀਆਂ ਦੀ ਕਮਜ਼ੋਰੀ ਕਾਰਨ ਇਹ ਇਕਾਈ ਫਿਰ ਭੰਗ ਹੋ ਗਈ। ਪੱਛਮੀ ਭਾਗ ਕਨਿਸ਼ਕ ਦੇ ਅਧੀਨ ਰਿਹਾ, ਕਦੇ ਗੁਪਤ ਰਾਜਿਆਂ ਨੇ ਜਿਹਲਮ ਤਕ ਆਪਣੀਆਂ ਹੱਦਾਂ ਵਧਾਈਆਂ।[11]

ਪੰਜਾਬੀ ਸਾਹਿਤ ਦੇ ਭਾਰਤੀ ਸਰੋਤ
ਸੋਧੋ

ਰਤਨ ਸਿੰਘ ਜੱਗੀ ਅਨੁਸਾਰ ਪੁਰਾਤਨ ਪੰਜਾਬੀ ਸਾਹਿਤ ਧਰਮ ਆਧਾਰਿਤ ਹੈ।ਇਸ ਦਾ ਲਗਭਗ ਅੱਠ ਸਦੀਆਂ ਦਾ ਇਤਿਹਾਸ ਧਰਮ ਦੀ ਕੁੱਖ ਵਿੱਚ ਪਲਿਆ ਹੈ। ਇਸ ਨੂੰ ਧਰਮ ਮੁਖੀ ਉਚਿੱਤ ਹੋਵੇਗਾ। ਕਿ ਸੇਵੀ ਧਰਮ ਦੇ ਸਰੂਪ ਨੂੰ ਸਮਝਣ ਤੇ ਉਸ ਦੇ ਮਹੱਤਵ ਦਾ ਅੰਦਾਜ਼ਾ ਲਗਾਉਣ ਲਈ ਆਮ ਤੌਰ ਤੇ ਚਾਰ ਪੱਖਾਂ ਨੂੰ ਵਿਚਾਰਿਆ ਜਾਂਦਾ ਹੈ।

  • ਵਿਚਾਰ ਪੱਖ

ਇਸ ਨੂੰ ਕਿਸੇ ਧਰਮ ਦਾ ਦਰਸ਼ਨ ਅਥਵਾ ਸ਼ਾਸਤਰ ਵੀ ਕਿਹਾ ਜਾ ਸਕਦਾ ਹੈ। ਇਸ ਅਮਲ ਵਿੱਚ ਕਿਸੇ ਧਰਮ ਦੀ ਆਧਾਰ-ਭੂਮੀ ਹੈ। ਇਸ ਵਿੱਚ ਉਸ ਧਰਮ ਸੰਬੰਧੀ ਸਾਰੇ ਦਾਰਸ਼ਨਿਕ ਅਤੇ ਅਧਿਆਤਮਕ ਤੱਤ ਸ਼ਾਮਿਲ ਕੀਤੇ ਜਾ ਸਕਦੇ ਹਨ, ਜਿਸ ਧਰਮ ਦਾ ਇਹ ਪੱਖ ਅਵਿਵਸਥਿਤ ਹੈ, ਕਮਜ਼ੋਰ ਹੈ ਜਾਂ ਪਤਲਾ ਹੈ, ਉਹ ਧਰਮ ਕੁੱਝ ਬਾਹਰਲੇ ਆਡੰਬਰਾਂ, ਪੂਜਾ-ਵਿਧੀਆਂ ਅਤੇ ਅਨੁਸ਼ਠਾਨਾਂ ਦਾ ਸਮੁੱਚ ਬਣ ਕੇ ਰਹਿ ਜਾਂਦਾ ਹੈ।

  • ਦੂਜਾ ਵਿਚਾਰ ਪੱਖ ਹੈ ਆਚਾਰ

ਜਿੱਥੇ ਪਹਿਲਾ ਪੱਖ ਦਾਰਸ਼ਨਿਕ ਆਧਾਰ ਭੂਮੀ ਤਿਆਰ ਕਰਦਾ ਹੈ, ਉੱਥੇ ਇਹ ਪੱਖ ਉਸ ਧਰਮ ਦੇ ਵਿਹਾਰਕ ਪੱਖ ਦੀ ਭੂਮਿਕਾ ਨਿਭਾਉਂਦਾ ਹੈ। ਇਸ ਤੋਂ ਧਰਮ ਦਾ ਸਮਾਜ ਉੱਤੇ ਨਿਯੰਤਰਨ ਖ਼ਤਮ ਹੋ ਜਾਂਦਾ ਹੈ। ਇਸ ਨਾਲ ਧਰਮ ਜਨ ਸਧਾਰਨ ਦੇ ਗ੍ਰਹਿਣ ਕਰਨ ਯੋਗ ਬਣਦਾ ਹੈ।

  • ਤੀਜਾ ਪੱਖ

ਇਸ ਵਿੱਚ ਧਰਮ ਦੀ ਸਾਧਨਾ ਨੂੰ ਸਮੇਟਿਆ ਜਾਂਦਾ ਹੈ। ਇਸ ਦੇ ਵੀ ਅੱਗੋਂ ਦੋ ਸਰੂਪ ਹਨ। ਇੱਕ ਉਪਾਸਨਾ ਅਤੇ ਦੂਜਾ ਪੂਜਾ। ਉਪਾਸਨਾ ਦਾ ਸੰਬੰਧ ਮਾਨਸਿਕਤਾ ਜਾਂ ਭੀਤਰੀ ਨਿਸ਼ਠਾ ਨਾਲ ਹੈ ਅਤੇ ਪੂਜਾ ਬਾਹਰਲੇ ਉਪਚਾਰਾਂ ਨੂੰ ਰੂਪਮਾਨ ਕਰਦੀ ਹੈ। ਰਾਹ ਮੋਕਲਾ ਕੀਤਾ ਜਾਂਦਾ ਹੈ।

  • ਚੌਥਾ ਅੰਗ ਹੈ ਪੌਰਾਣਿਕਤਾ

ਜਨ ਸਾਧਾਰਨਤਾ ਦੀਆਂ ਮਾਨਤਾਵਾਂ, ਰੀਤਾਂ, ਸਥਾਪਨਾਵਾਂ, ਲੋਕ ਵਾਰਤਾਵਾਂ ਆਦਿ ਇਸ ਦੇ ਅੰਤਰਗਤ ਰੱਖੀਆਂ ਜਾ ਸਕਦੀਆਂ ਹਨ। ਕਿਸੇ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਪੌਰਾਣਿਕ ਤੱਤਾਂ ਦੀ ਬਹੁਤ ਅਧਿਕ ਲੋੜ ਹੁੰਦੀ ਹੈ।[12]

ਵੈਦਿਕ ਸਾਹਿਤ
ਸੋਧੋ

ਵੇਦ, ਬ੍ਰਾਹਮਣ, ਆਰਣਯਕ, ਉਪਨਿਸ਼ਦ ਆਦਿ ਹਨ। ਵੇਦਾਂ ਨੂੰ ਪ੍ਰਮਾਣ ਵਾਕ ਨਾ ਮੰਨਣ ਵਾਲੇ ਮੱਤ- ਚਾਰਵਾਕ ਦਰਸ਼ਨ, ਜੈਨ ਮੱਤ, ਬੁੱਧ ਧਰਮ। ਵੇਦਾਂ ਨੂੰ ਪ੍ਰਮਾਣ ਮੰਨਣ ਵਾਲੇ ਮੱਤ- ਖੱਟ ਸ਼ਾਸਤਰ, ਛੇ ਦਰਸ਼ਨ।

  1. ਛੇ ਦਰਸ਼ਨ
  • ਨਿਆਇ ਦਰਸ਼ਨ
  • ਵੈਸ਼ੇਸ਼ਕ ਦਰਸ਼ਨ
  • ਸਾਂਖ ਦਰਸ਼ਨ
  • ਯੋਗ ਦਰਸ਼ਨ
  • ਪੂਰਵ ਮੀਮਾਂਸਾ
  • ਵੇਦਾਂਤ ਦਰਸ਼ਨ।

ਰਮਾਇਣ, ਮਹਾਂਭਾਰਤ, ਗੀਤਾ, ਪੌਰਾਣਿਕ ਸਾਹਿਤ, ਵੈਸ਼ਣਵ ਧਰਮ, ਸਮਾਰਤ ਧਰਮ, ਅਵਤਾਰਵਾਦ, ਦੇਵਤਾ ਅਤੇ ਦੈਂਤ, ਸ਼ੈਵ ਮੱਤ, ਸ਼ਕਤ ਮੱਤ।

ਭਗਤੀ ਅੰਦੋਲਨ
ਸੋਧੋ

ਰਤਨ ਸਿੰਘ ਜੱਗੀ ਅਨੁਸਾਰ ਮੱਧ ਯੁੱਗ ਵਿੱਚ ਪਰੰਪਰਾਗਤ ਭਗਤੀ ਭਾਵਨਾ ਇੱਕ ਅੰਦੋਲਨ ਦਾ ਰੂਪ ਧਾਰਦੀ ਹੈ। ਆਧੁਨਿਕ ਭਾਰਤੀ ਭਾਸ਼ਾਵਾਂ ਵਿੱਚ ਮੱਧ ਯੁੱਗ ਵਿੱਚ ਜੋ ਸਾਹਿਤ ਸਿਰਜਣਾ ਹੋਈ ਹੈ, ਉਹ ਭਗਤੀ ਅੰਦੋਲਨ ਦੀ ਹੀ ਵਿਸ਼ੇਸ਼ ਤੇ ਪ੍ਰਮੁੱਖ ਦੇਣ ਹੈ। ਇਸ ਅੰਦੋਲਨ ਤੋਂ ਬਾਅਦ ਵੀ ਤੇ ਹੁਣ ਵੀ ਬਹੁਤ ਸਾਰੇ ਸਾਹਿਤ ਦੇ ਸਰੋਤ ਭਾਰਤੀ ਅੰਦੋਲਨ ਵਿਚੋਂ ਲੱਭੇ ਜਾ ਸਕਦੇ ਹਨ। ਇਸ ਅੰਦੋਲਨ ਨੇ ਸਾਰੇ ਭਾਰਤ ਨੂੰ ਏਕਤਾ ਦੇ ਸੂਤਰ ਵਿੱਚ ਪਰੋ ਦਿੱਤਾ। ਭਾਰਤ ਵਿੱਚ ਸਮੇਂ ਸਮੇਂ ਚੱਲਣ ਵਾਲੇ ਅੰਦੋਲਨਾਂ ਵਿਚੋਂ ਭਾਰਤੀ ਅੰਦੋਲਨ ਜ਼ਿਆਦਾ ਮਹੱਤਵਪੂਰਨ ਹੈ। ਕਿਉਂਕਿ ਇਸ ਦਾ ਪਸਾਰ-ਕਾਲ ਕਈ ਸਦੀਆਂ ਵਿੱਚ ਨਿੱਬੜਦਾ ਹੈ। ਇਹ ਅੰਦੋਲਨ ਇਕੋ ਸਮੇਂ ਸਾਰੇ ਭਾਰਤ ਵਿੱਚ ਵਿਆਪਕ ਹੁੰਦਾ ਹੈ।ਇਸ ਦੌਰਾਨ ਮਨੁੱਖ ਮਨੁੱਖ ਦੇ ਨੇੜੇ ਹੀ ਨਹੀਂ ਲਿਆਉਂਦਾ ਗਿਆ ਸਗੋਂ ਉਸ ਨੂੰ ਸੱਚਾ ਮਨੁੱਖ ਬਣਨ ਦੀ ਪ੍ਰੇਰਨਾ ਵੀ ਦਿੱਤੀ ਗਈ।[13]

  1. ਭਗਤੀ ਦਾ ਸਰੂਪ
  2. ਭਗਤੀ ਦੇ ਭੇਦ
  • ਰਾਮ ਭਗਤੀ
  • ਕ੍ਰਿਸ਼ਨ ਭਗਤੀ।
  1. ਭਗਤੀ ਦੀ ਪਰੰਪਰਾ
  2. ਦੱਖਣ ਵਿੱਚ ਭਗਤੀ
  3. ਭਗਤੀ ਦਾ ਵਿਸਤਾਰ
ਨਿਰਗੁਣ ਭਗਤੀ
ਸੋਧੋ

ਰਤਨ ਸਿੰਘ ਜਗੀ ਅਨੁਸਾਰ ਵੈਸ਼ਣਵ ਭਗਤੀ ਦੇ ਸਮਾਨਾਂਤਾਰ ਉੱਤਰੀ ਭਾਰਤ ਵਿੱਚ ਮੱਤਾਂ ਦੀ ਨਿਰਗੁਣ ਭਗਤੀ ਦਾ ਵੀ ਵਿਸ਼ੇਸ਼ ਰੂਪ ਵਿੱਚ ਵਿਕਾਸ ਹੋਇਆ। ਇਹ ਭਗਤੀ ਵੈਸ਼ਣਵ ਭਗਤੀ ਦੀਆਂ ਸੰਕੀਤਣਤਾਵਾਂ ਅਤੇ ਵਿਧੀ ਵਿਧਾਨਾਂ ਪ੍ਰਤੀ ਵਿਦਰੋਹ ਦੀ ਭਾਵਨਾ ਤੋਂ ਪੈਦਾ ਹੋਈ ਪ੍ਰਤੀਤ ਹੁੰਦੀ ਹੈ। ਵਿਦਵਾਨਾਂ ਨੇ ਇਨ੍ਹਾਂ ਦੇ ਦੋ ਭੇਦ ਮੰਨੇ ਹਨ। ਗਿਆਨ ਆਧਾਰਿਤ ਅਤੇ ਪ੍ਰੇਮ ਆਧਾਰਿਤ। ਪ੍ਰੇਮ ਆਧਾਰਿਤ ਭਗਤੀ ਨੂੰ ਉਹ ਸੂਫ਼ੀ ਫ਼ਕੀਰਾਂ ਨਾਲ ਜੋੜਦੇ ਹਨ ਅਤੇ ਗਿਆਨ ਆਧਾਰਿਤ ਨੂੰ ਸੰਤ ਕਬੀਰ ਆਦਿ ਨਾਲ਼।[14] ਇਨ੍ਹਾਂ ਸੰਤਾਂ ਵਿੱਚ ਪ੍ਰਮੁੱਖ ਹਨ, ਭਗਤ ਜੈਦੇਵ, ਭਗਤ ਨਾਮਦੇਵ, ਸੁਆਮੀ ਰਾਮਾਨੰਦ, ਭਗਤ ਪੀਪਾ, ਭਗਤ ਸੈਣ, ਭਗਤ ਤ੍ਰਿਲੋਚਨ, ਭਗਤ ਸਧਨਾ, ਭਗਤ ਰਵਿਦਾਸ, ਸੰਤ ਕਬੀਰ

ਸਿੱਧ ਤੇ ਨਾਥ ਮੱਤ
ਸੋਧੋ

ਸਿੱਧ ਮੱਤ ਦਾ ਵਿਕਾਸ ਬੁੱਧ ਮੱਤ ਦੇ ਖੰਡਰਾਂ ਵਿਚੋਂ ਹੁੰਦਾ ਹੈ। ਬੁੱਧ ਦੀ ਸਹਿਜਯਾਨੀ ਅਥਵਾ ਵਜਯਾਨੀ ਸ਼ਾਖਾਵਾਂ ਹੀ ਸਿੱਧ ਮੱਤ ਨੂੰ ਵਿਕਸਿਤ ਕਰਦੀਆਂ ਹਨ। ਸਿੱਧ ਮੱਤ ਤੋਂ ਭਾਵ ਹੈ ਜੋ ਸਾਧਕ ਲੌਕਿਕ ਸਿੱਧੀਆਂ ਵਿੱਚ ਪ੍ਰਬੀਨ ਅਤੇ ਅਤਿ ਮਾਨਵੀ ਸ਼ਕਤੀਆਂ ਨਾਲ ਯੁਕਤ ਹੋਵੇ। ਇਸ ਮੱਤ ਦੇ ਉਦਭਵ ਬਾਰੇ ਸਮੇਂ ਦੀ ਕੋਈ ਰੇਖਾ ਖਿੱਚ ਸਕਣਾ ਸਰਲ ਨਹੀਂ ਹੈ। ਪਰ ਇਤਨਾ ਜ਼ਰੂਰ ਮੰਨਣਾ ਪਵੇਗਾ ਕਿ ਦਸਵੀਂ ਸਦੀ ਤੋਂ ਪਹਿਲਾਂ ਇਸ ਮੱਤ ਦਾ ਆਰੰਭ ਹੋ ਚੁੱਕਿਆ ਸੀ। ਵੱਖ ਵੱਖ ਸਮੇਂ ਹੋਏ ਸਿੱਧਾਂ ਦੀ ਗਿਣਤੀ 84 ਮੰਨੀ ਗਈ ਹੈ। ਪਰ ਇਹ ਸਿੱਧ ਕਿਹੜੇ ਹਨ ਇਸ ਬਾਰੇ ਪੱਕੇ ਪੈਰਾਂ ਤੇ ਕੋਈ ਗੱਲ ਨਹੀਂ ਕਹੀ ਜਾ ਸਕਦੀ। ਕਿਸੇ ਨੇ ਸਰਾਪਾ ਨੂੰ ਪਹਿਲਾ ਸਿੱਧ ਮੰਨਿਆ ਹੈ ਅਤੇ ਕਿਸੇ ਨੇ ਲਈਪਾ ਨੂੰ, ਇਨ੍ਹਾਂ ਦੇ ਜੀਵ ਬਿਰਤਾਂਤ ਬਾਰੇ ਕੋਈ ਤੱਥਕ ਜਾਣਕਾਰੀ ਨਹੀਂ ਮਿਲਦੀ। ਡਾ. ਰਤਨ ਸਿੰਘ ਜੱਗੀ ਕਿਤਾਬ ਵਿੱਚ ਸਿੱਧ ਮੱਤ, ਨਾਥ ਮੱਤ ਅਤੇ ਨਾਥਾਂ ਬਾਰੇ ਦੱਸਿਆ ਹੈ ਕਿ ਇਹ ਨਾਥ ਹਨ- ਮਛੰਦਰ ਨਾਥ, ਜਲੰਧਰ ਨਾਥ, ਸਾਧਨਾ ਦਾ ਸਰੂਪ, ਹਠ ਯੋਗ, ਚੌਰੰਗੀਨਾਥ, ਚਰਪਟ ਨਾਥ, ਭਰਥਰੀ ਹਰੀ, ਪਰਵਰਤੀ ਸਾਹਿਤ ਉੱਤੇ ਪ੍ਰਭਾਵ।[15]

ਪੰਜਾਬੀ ਸਾਹਿਤ ਦੇ ਅਭਾਰਤੀ ਸਰੋਤ
ਸੋਧੋ

ਇਸਲਾਮ

ਸੋਧੋ

ਰਤਨ ਸਿੰਘ ਜੱਗੀ ਅਨੁਸਾਰ ਮੁਸਲਮਾਨਾਂ ਦੇ ਧਰਮ ਨੂੰ ਇਸਲਾਮ ਕਿਹਾ ਜਾਂਦਾ ਹੈ। ਇਸਲਾਮ ਦਾ ਸ਼ਾਬਦਿਕ ਅਰਥ ਹੈ ਸਿਰ ਨਿਭਾਉਣਾ, ਅਰਥਾਤ ਖ਼ੁਦਾ ਦੀ ਰਜ਼ਾ ਮੰਨਣਾ, ਖ਼ੁਦਾਈ ਆਗਿਆ ਦੀ ਪਾਲਣਾ ਕਰਨਾ। ਹੁਣ ਇਹ ਸ਼ਬਦ ਉਸ ਧਰਮ ਲਈ ਰੂੜ੍ਹ ਹੋ ਚੁੱਕਿਆ ਹੈ। ਜਿਸ ਵਿੱਚ ਹਜ਼ਰਤ ਮੁਹੰਮਦ ਨੇ ਸੱਤਵੀਂ ਸਦੀ ਦੇ ਆਰੰਭ ਵਿੱਚ ਇਸ ਦਾ ਪ੍ਰਚਾਰ ਮੱਕੇ ਤੋਂ ਸ਼ੁਰੂ ਕੀਤਾ। ਇਸ ਲਈ ਇਸ ਧਰਮ ਦੀ ਜਨਮ ਭੂਮੀ ਅਰਬ ਦੇਸ਼ ਹੈ। ਇਸਲਾਮ ਦੇ ਵਿਸ਼ਵਾਸ ਅਨੁਸਾਰ ਇਹ ਖ਼ੁਦਾ ਵੱਲੋਂ ਦਿੱਤੇ ਆਖ਼ਰੀ ਪੈਗ਼ਾਮ ਉੱਤੇ ਸਥਿਤ ਹੈ। ਰਤਨ ਸਿੰਘ ਜੱਗੀ ਨੇ ਪੁਸਤਕ ਵਿੱਚ ਅਭਾਰਤੀ ਸਰੋਤ ਨੂੰ ਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ। ਇਸਲਾਮ- ਹਜ਼ਰਤ ਮੁਹੰਮਦ, ਕੁਰਾਨ ਮਜੀਦ, ਅੱਲਾਹ, ਪੰਜ ਰੁਕਨ, ਖ਼ਿਲਾਫ਼ਤ ਦਾ ਵਿਕਾਸ, ਧਾਰਮਿਕ ਤਿਉਹਾਰ, ਸੂਫ਼ੀਮਤ- ਸੂਫ਼ੀਮਤ ਦਾ ਵਿਕਾਸ, ਮੁੱਖ ਸਿਧਾਂਤ, ਚਤੁਰਾਂਗ ਮਾਰਗ, ਸੱਤ ਮੁਕਾਮ, ਸੂਫ਼ੀ ਸਿਲਸਿਲੇ।[16]

ਪੰਜਾਬੀ ਸੂਫ਼ੀ ਕਾਵਿ ਪਰੰਪਰਾ

ਸੋਧੋ
ਮੁੱਢਲੇ ਸੋਮੇ
ਸੋਧੋ

ਪੰਜਾਬੀ ਸੂਫ਼ੀ ਕਵਿਤਾ ਦੇ ਅਧੀਕਾਂਸ ਮੁੱਢਲੇ ਸੋਮੇ ਫ਼ਾਰਸੀ ਭਾਸ਼ਾ ਵਿੱਚ ਉਪਲਬਧ ਹੋਣ ਕਾਰਨ ਇਸ ਸੰਬੰਧੀ ਕੋਈ ਟਿਕਵਾਂ ਅਤੇ ਵਿਸ਼ਵਸਤ ਕੰਮ ਨਹੀਂ ਹੋ ਸਕਿਆ। ਸੂਫ਼ੀ ਫ਼ਕੀਰਾਂ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਬਹੁਤੀ ਸਮਗਰੀ ‘ਮਫਲੂਜ਼ਾਤ ਸਾਹਿਤ’ ਵਿੱਚ ਉਪਲਬਧ ਹੈ। ਮਫਲੂਜ਼ਾਤ ਤੋ ਭਾਵ ਹੈ ਉਹ ਪ੍ਰਵਚਨ ਸੰਗ੍ਰਹਿ ਜਿਨ੍ਹਾਂ ਵਿੱਚ ਕੁਝ ਕੁ ਪ੍ਰਸਿੱਧ ਅਤੇ ਪਰਿਭਾਸ਼ਿਤ ਸੂਫ਼ੀਆਂ ਦੇ ਆਪਣੇ ਅਨੁਆਈਆਂ ਅਥਵਾ ਜਗਿਆਸੂਆਂ ਨੂੰ ਸੰਬੰਧਿਤ ਕੀਤੇ ਭਾਸ਼ਣ ਸ਼ਾਮਿਲ ਹਨ। ਰਤਨ ਸਿੰਘ ਜੱਗੀ ਨੇ ਸੂਫ਼ੀ ਕਾਵਿ ਪਰੰਪਰਾ ਨੂੰ ਪੁਸਤਕ ਵਿੱਚ ਇਸ ਤਰ੍ਹਾਂ ਪੇਸ਼ ਕੀਤਾ ਹੈ, ਮੁੱਢਲੇ ਸੋਮੇ, ਬਾਬਾ ਫ਼ਰੀਦ ਰਚਨਾ, ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਬਾਣੀ, ਅਧਿਆਤਮਕ ਚਿੰਤਨ, ਕਾਵਿ ਗੁਣ, ਭਾਸ਼ਾ ਦਾ ਸਰੂਪ।[17]

ਫੁਟਕਲ ਸਾਹਿਤ
ਸੋਧੋ

ਆਦਿ ਕਾਲ ਵਿੱਚ ਅਨੇਕ ਪ੍ਰਕਾਰ ਦੀਆਂ ਸਾਹਿਤਕ ਵੰਨਗੀਆਂ ਰਚੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਮੱਧ ਕਾਲ ਵਿੱਚ ਪੈਦਾ ਹੋਇਆ ਪ੍ਰੌੜ੍ਹ ਸਾਹਿਤ ਆਪਣਾ ਕੋਈ ਨਾ ਕੋਈ ਪਿਛੋਕੜ ਜ਼ਰੂਰ ਰੱਖਦਾ ਹੈ। ਡਾ. ਰਤਨ ਸਿੰਘ ਜਗੀ ਨੇ ਫੁਟਕਲ ਸਾਹਿਤ ਨੂੰ ਆਪਣੀ ਪੁਸਤਕ ਵਿੱਚ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਹੈ, ਅੱਦਹਮਾਣ, ਰਾਉਲਵੇਲ, ਅਮੀਰ ਖੁਸਰੋ, ਵਾਰ ਕਾਵਿ, ਵਾਰਤਕ ਆਦਿ।[18]

ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ (ਡਾ ਰਤਨ ਸਿੰਘ ਜੱਗੀ)

ਸੋਧੋ

ਭਾਗ ਦੂਜਾ (ਪੂਰਵ ਮੱਧਕਾਲ)

ਭੂਮਿਕਾ:- ਪੰਜਾਬੀ ਸਾਹਿਤ ਦੇ ਸਰੋਤ ਦੇ ਸਰੋਤ ਮੂਲਕ ਇਤਿਹਾਸ ਦੀ ਇਹ ਦੂਜੀ ਸੈਂਚੀ ਹੈ।[19] ਕਿਸੇ ਵਿਕਸਿਤ ਭਾਸ਼ਾ ਦੇ ਸਾਹਿਤ ਨੂੰ ਸਹੀ ਢੰਗ ਨਾਲ ਸਮਝਣ ਲਈ ਸਭ ਤੋਂ ਉਚਿਤ ਵਸੀਲਾ ਉਸ ਦੇ ਸਾਹਿਤ ਦਾ ਇਤਿਹਾਸ ਹੈ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਸਾਹਿਤ ਕਈ ਇਤਿਹਾਸ ਪਹਿਲਾਂ ਲਿਖੇ ਜਾ ਚੁੱਕੇ ਹਨ ਪਰ ਸਭਿਆਚਾਰਕ ਸੰਦਰਭ ਵਿੱਚ ਸਰੋਤ ਆਧਾਰਿਤ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ ਇਸ ਲਈ ਯੂਨੀਵਰਸਿਟੀ ਵਲੋਂ ਦਸ ਸੈਂਚੀਆ ਵਿੱਚ ਅਜਿਹਾ ਇਤਿਹਾਸ ਲਿਖਵਾਉਣ ਦੀ ਯੋਜਨਾ ਬਣਾਈ ਗਈ। ਇਹ ਕੰਮ ਡਾ ਰਤਨ ਸਿੰਘ ਜੱਗੀ ਨੂੰ ਸੋਂਪਿਆ ਗਿਆ। ਇਸ ਦੀ ਪਹਿਲੀ ਸੈਂਚੀ ਛਪ ਚੁੱਕੀ ਹੈ ਦੂਜੀ ਸੈਂਚੀ ਵਿੱਚ ਪੰਜਾਬੀ ਦੀ ਨਿਰਗੁਣ ਭਗਤੀ ਲਹਿਰ ਤੋਂ ਪੈਂਦਾ ਹੋਈ।

ਪੂਰਵ ਮੱਧ ਕਾਲ ਦੀ ਸੀਮਾ ਸੰਨ 1500 ਈ. ਤੋਂ 1700 ਈ. ਤੱਕ ਨਿਰਧਾਰਿਤ ਕੀਤੀ ਹੈ।[20] ਇਸ ਕਾਲ ਵਿੱਚ ਰਚੇ ਗਏ ਸਾਹਿਤ ਨੂੰ ਸੁਵਿਧਾ ਲਈ ਤਿੰਨ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਸਿੱਖ ਭਗਤੀ ਅੰਦੋਲਨ ਏ ਸਾਹਿਤ ਨੂੰ ਸ਼ਾਮਿਲ ਕੀਤਾ ਹਿਆ ਹੈ, ਇਸ ਕਾਲ ਦਾ ਆਰੰਭ 1500 ਈ. ਵਿੱਚ ਮੰਨਿਆ ਗਿਆ ਹੈ ਕਿਉਂਕਿ 1469 ਈ. ਵਿੱਚ ਗੁਰੂ ਨਾਨਕ ਦੇਵ ਦਾ ਜਨਮ ਹੋਇਆ ਸੀ। 1500 ਈ. ਤੱਕ ਉਹਨਾਂ ਦੇ ਵਿਅਕਤਿਤਵ ਦੇ ਪੑਭਾਵ ਨੇ ਯੁੱਗ ਬੋਧ ਵਿੱਚ ਇੱਕ ਖਾਸ ਤਬਦੀਲੀ ਲਿਆਂ ਦਿੱਤੀ ਸੀ ਰਾਜਨੀਤਿਕ,ਧਾਰਮਿਕ,ਸਮਾਜਿਕ ਖੇਤਰਾਂ ਵਿੱਚ ਖੜੋਤ ਖਤਮ ਹੋ ਗਈ ਸੀ ਉਦਾੱਤ ਸਾਹਿਤ ਦਾ ਪੑਵਾਹ ਚੱਲ ਪਿਆ ਸੀ।

  • ਇਸ ਅਧਿਐਨ ਵਿੱਚ ਹਰ ਰਚਨਾ ਅਤੇ ਰਚੈਤਾ ਨੂੰ ਉਸ ਦੇ ਮਹੱਤਵ ਅਤੇ ਸਥਿਤੀ ਅਨੁਸਾਰ ਸਥਾਨ ਦਿੱਤਾ ਹੈ ਸਭ ਥਾਂ ਸੁੰਤਲਨ ਰੱਖਣ ਦਾ ਯਤਨ ਕੀਤਾ।
ਪੰਜਾਬੀ ਸਾਹਿਤ ਦੇ ਸਰੋਤ ਦੇ ਸਰੋਤ-ਮੂਲਕ ਇਤਿਹਾਸ ਦੀ ਇਹ ਦੂਜੀ ਸੈਂਚੀ ਹੈ।[21] ਕਿਸੇ ਵਿਕਸਿਤ ਭਾਸ਼ਾ ਦੇ ਸਾਹਿਤ ਨੂੰ ਸਹੀ ਢੰਗ ਨਾਲ ਸਮਝਣ ਲਈ ਸਭ ਤੋਂ ਉਚਿੱਤ ਵਸੀਲਾ ਉਸ ਦੇ ਸਾਹਿਤ ਦਾ ਇਤਿਹਾਸ ਹੈ ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਸਾਹਿਤ ਕਈ ਇਤਿਹਾਸ ਪਹਿਲਾ ਲਿਖੇ ਜਾ ਚੁੱਕੇ ਹਨ ਪਰ ਸਭਿਆਚਾਰਕ ਸੰਦਰਭ ਵਿੱਚ ਸਰੋਤ ਆਧਾਰਿਤ ਪੰਜਾਬੀ ਸਾਹਿਤ ਦੇ ਇਤਿਹਾਸ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ। ਇਸ ਲਈ ਯੂਨੀਵਰਸਿਟੀ ਵੱਲੋਂ ਦਸ ਸੈਂਚੀਆਂ ਵਿੱਚ ਅਜਿਹਾ ਇਤਿਹਾਸ ਲਿਖਵਾਉਣ ਦੀ ਯੋਜਨਾ ਬਣਾਈ ਗਈ। ਇਹ ਕੰਮ ਡਾ. ਰਤਨ ਸਿੰਘ ਜੱਗੀ ਨੂੰ ਸੌਂਪਿਆ ਗਿਆ। ਇਸ ਦੀ ਪਹਿਲੀ ਸੈਂਚੀ ਛਪ ਚੁੱਕੀ ਹੈ। ਦੂਜੀ ਸੈਂਚੀ ਵਿੱਚ ਪੰਜਾਬ ਦੀ ਨਿਰਗੁਣ ਭਗਤੀ ਲਹਿਰ ਤੋਂ ਪੈਂਦਾ ਹੋਈ ਪੂਰਵ ਮੱਧ ਕਾਲ ਦੀ ਸੀਮਾ ਸੰਨ 1500 ਈ. ਤੋਂ 1700 ਈ. ਤੱਕ ਨਿਰਧਾਰਿਤ ਕੀਤੀ ਗਈ ਹੈ।[22] ਇਸ ਕਾਲ ਵਿੱਚ ਰਚੇ ਗਏ ਸਾਹਿੱਤ ਨੂੰ ਸੁਵਿਧਾ ਲਈ ਤਿੰਨ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਭਾਗ ਵਿੱਚ ਭਗਤੀ ਅੰਦੋਲਨ ਕਰ ਕੇ ਪੈਦਾ ਹੋਏ ਸਾਹਿੱਤ ਤੇ ਇਤਿਹਾਸ ਨੂੰ ਅਰਪਿਤ ਹੈ ਇਸ ਕਾਲ ਦਾ ਆਰੰਭ 1500ਈ. ਵਿੱਚ ਮੰਨਿਆ ਗਿਆ ਹੈ। ਕਿਉਂਕਿ 1469 ਈ. ਵਿੱਚ ਗੁਰੂ ਨਾਨਕ ਦੇਵ ਦਾ ਜਨਮ ਹੋਇਆ ਸੀ। 1500 ਈ. ਤੱਕ ਉਨ੍ਹਾਂ ਦੇ ਵਿਅਕਤਿਤ੍ਵ ਦੇ ਪ੍ਰਭਾਵ ਨੇ ਯੁੱਗ ਬੋਧ ਵਿੱਚ ਇੱਕ ਖ਼ਾਸ ਤਬਦੀਲੀ ਲਿਆ ਦਿੱਤੀ ਸੀ। ਰਾਜਨੈਤਿਕ, ਧਾਰਮਿਕ, ਸਮਾਜਿਕ ਖੇਤਰਾਂ ਵਿੱਚ ਖੜੋਤ ਖ਼ਤਮ ਹੋ ਗਈ ਸੀ। ਉਦਾਤ ਸਾਹਿੱਤ ਦਾ ਪ੍ਰਵਾਹ ਚੱਲ ਪਿਆ ਸੀ। 

ਇਸ ਅਧਿਐਨ ਵਿੱਚ ਹਰ ਰਚਨਾ ਅਤੇ ਰਚੇਤਾ ਨੂੰ ਉਸ ਦੇ ਮਹੱਤਵ ਅਤੇ ਸਥਿਤੀ ਅਨੁਸਾਰ ਸਥਾਨ ਦਿੱਤਾ ਹੈ ਸਭ ਥਾਂ ਸੰਤੁਲਨ ਰੱਖਣ ਦਾ ਯਤਨ ਕੀਤਾ ਹੈ।

ਗੁਰੂ ਨਾਨਕ ਦੇਵ ਜੀ (1469-1539 ਈ.)

ਸੋਧੋ

ਵਿਅਕਤਿਤ੍ਵ

ਸੋਧੋ

ਗੁਰੂ ਨਾਨਕ ਦੇਵ ਮਹਾਨ ਅਤੇ ਸ੍ਰੇਸ਼ਠ ਵਿਅਕਤਿਤ੍ਵ ਦੇ ਸੁਆਮੀ ਸਨ। ਗੁਰਬਾਣੀ ਅਨੁਸਾਰ ਬਾਣੀ ਵਿੱਚ ਗੁਰੂ ਵੱਸਦਾ ਹੈ- “ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ”ਸਾਰਾ ਜੀਵਨ ਉਹ ਸੱਚੇ ਧਰਮ ਦੇ ਪ੍ਰਚਾਰ ਲਈ ਯਤਨ ਕਰਦੇ ਰਹੇ ਇਸ ਲਈ ਉਨ੍ਹਾਂ ਬਾਰੇ ਧਾਰਨਾ ਬਣ ਗਈ ਸੀ ਉਹ ਇੱਕ ਮਹਾਨ ਸਾਧਕ ਹੀ ਨਹੀਂ ਸਗੋਂ ਵੀਰ ਸਾਧਕ ਅਤੇ ਸਾਖਿਆਤ ਸਿੱਧ ਪੁਰਸ਼ ਹਨ। ਉਨ੍ਹਾਂ ਨੇ ਸਾਰਾ ਜੀਵਨ ਅਧਰਮ ਅਥਵਾ ਅਨਾਚਾਰ ਦੀਆਂ ਸਥਿਤੀਆਂ ਨਾਲ ਸੰਘਰਸ਼ ਕਰਦਿਆਂ ਬਤੀਤ ਕਰ ਦਿੱਤਾ ਪਰ ਕਿਤੇ ਵੀ ਵਿਚਲਿਤ ਨਹੀਂ ਹੋਏ। ਗੁਰੂ ਨਾਨਕ ਦੇਵ ਸੰਬੰਧੀ ਮਿਲਦੇ ਅਨੇਕ ਪੁਰਾਣੇ ਚਿੱਤਰਾਂ ਤੋਂ ਵੀ ਉਨ੍ਹਾਂ ਦੇ ਵਿਅਕਤਿਤ੍ਵ ਦਾ ਕੁਝ ਆਭਾਸ ਹੁੰਦਾ ਹੈ ਇਹ ਚਿੱਤਰ ਜਨਮ-ਸਾਖੀਆਂ, ਧਰਮ-ਧਾਮਾ, ਸਰਾਂਵਾਂ,ਰਾਜ ਮਹੱਲਾਂ ਦੀਆਂ ਦੀਵਾਰਾਂ ਉੱਤੇ ਬਣੇ ਮਿਲਦੇ ਹਨ।[23]

ਰਚਨਾ

ਸੋਧੋ

ਗੁਰੂ ਜੀ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਬਾਣੀ ਦਰਜ ਹੈ ਆਪ ਨੇ ਉਹ ਬਾਣੀ ਕਿਵੇਂ ਲਿਖੀ ਅਤੇ ਸੰਭਾਲੀ? ਇਹ ਇੱਕ ਮਹੱਤਵਪੂਰਨ ਵਿਸ਼ਾ ਹੈ। ਖੇਦ ਦੀ ਗੱਲ ਹੈ ਕਿ ਹੁਣ ਤੱਕ ਗੁਰੂ ਜੀ ਦੀ ਕੋਈ ਵੀ ਸ੍ਵੈ-ਹੱਥ ਲਿਖਤ ਜਾਂ ਹੋਰ ਕੋਈ ਪੁਰਾਤਨ ਦਸਤਾਵੇਜ਼ ਉਪਲਬਧ ਨਹੀਂ ਹੈ। ਗੁਰੂ ਨਾਨਕ ਦੀ ਪ੍ਰਮਾਣਿਕ ਬਾਣੀ ਇਸ ਪ੍ਰਕਾਰ ਹੈ:-

  1. ਜਪੁਜੀ= ਮੂਲਮੰਤ੍ਰ-1, ਪਉੜੀਆਂ-38, ਸ਼ਲੋਕ-2,41
  2. ਸਿਰੀ ਰਾਗ= ਚਉਪਦੇ 33, ਅਸ਼ਟਪਦੀਆਂ 18, ਪਹਰੇ 2, ਸ਼ਲੋਕ 7
  3. ਮਾਝ ਰਾਗ= ਅਸ਼ਟਪਦੀ 1, ਪਉੜੀਆਂ 27, ਸ਼ਲੋਕ 46
  4. ਆਸਾ ਰਾਗ= ਚੁਪਦੇ 39, ਅਸ਼ਟਪਦੀਆਂ 22, ਪਦੇ 35, ਛੰਦ 5, ਪਉੜੀਆਂ 24, ਸ਼ਲੋਕ 44
  5. ਸੁਤੰਤਰ ਬਾਣੀਆਂ= ਜਪੁ, ਪਹਰੇ, ਵਾਰ,ਮਾਝ, ਪਟੀ, ਵਾਰ ਆਸਾ, ਅਲਾਹੁਣੀ, ਥਿਤੀ, ਓਅੰਕਾਰ, ਬਾਰਾਂਮਾਹਾ, ਵਾਰ ਮਲ੍ਹਾਰ।[24]

ਅਪ੍ਰਮਾਣਿਕ ਬਾਣੀ

ਸੋਧੋ

ਡਾ. ਰਤਨ ਸਿੰਘ ਜੱਗੀ ਨੇ ਇਸ ਅਧਿਆਇ ਵਿੱਚ ਅਪ੍ਰਮਾਣਿਤ ਬਾਣੀ ਬਾਰੇ ਲਿਖਿਆ ਹੈ। ਇਸ ਪ੍ਰਕਾਰ ਦੀ ਬਾਣੀ ਨੂੰ ਕੱਚੀ ਬਾਣੀ ਦਾ ਨਾਂ ਦਿੱਤਾ ਜਾਣ ਲੱਗਿਆ। ਗੁਰੂ ਨਾਨਕ ਦੇਵ ਦੇ ਨਾਂ ਨਾਲ ਪ੍ਰਚਲਿਤ ਅਪ੍ਰਮਾਣਿਕ ਬਾਣੀ ਨੂੰ ਤਿੰਨ ਸਿਰਲੇਖਾਂ ਅਧੀਨ ਰੱਖ ਕੇ ਵਿਚਾਰ ਕਰਨਾ ਉਚਿੱਤ ਹੋਵੇਗਾ।

  1. ਪ੍ਰਾਣ ਸੰਗਲੀ
  2. ਖਾਰੀ ਬੀੜ ਵਿੱਚ ਸੰਕਲਿਤ ਵਾਧੂ ਬਾਣੀ
  3. ਨਾਮਾ ਸਾਹਿੱਤ

ਇਸ ਵਿੱਚ ਅਪ੍ਰਮਾਣਿਕ ਬਾਣੀ ਦੇ ਨਾਲ ਨਾਲ ਪ੍ਰਾਣ ਸੰਗਲੀ, ਖਾਰੀ ਬੀੜ ਵਿੱਚ ਸੰਕਲਿਤ ਵਾਧੂ ਬਾਣੀ, ਨਾਮਾ ਸਾਹਿੱਤ ਬਾਰੇ ਹੀ ਬਹੁਤ ਵਧੀਆ ਢੰਗ ਨਾਲ ਲਿਖਿਆ ਹੈ।

ਪ੍ਰਮਾਣਿਕ ਬਾਣੀ ਪਰਿਚਯ

ਸੋਧੋ

ਪ੍ਰਮਾਣਿਕ ਬਾਣੀ ਦਾ ਸੰਖਿਪਤ ਪਰਿਚਯ ਇੱਥੇ ਦੇ ਦੇਣਾ ਆਵੱਸ਼ਕ ਪ੍ਰਤੀਤ ਹੁੰਦਾ ਹੈ ਕਿਉਂਕਿ ਇਸ ਸੰਬੰਧੀ ਅਜੇ ਕੋਈ ਵਿਵਸਥਿਤ ਯਤਨ ਨਹੀਂ ਹੋਇਆ। ਅਜਿਹੀ ਜਾਣਕਾਰੀ ਦੇ ਅਭਾਵ ਵਿੱਚ ਕਈ ਪ੍ਰਕਾਰ ਦੀਆਂ ਭਾਂਤ੍ਰੀਆਂ ਪੈਦਾ ਹੋ ਸਕਦੀਆਂ ਹਨ। ਗੁਰੂ ਜੀ ਦੀ ਕਾਵਿ ਸਾਧਨਾ ਨੂੰ ਸਮਝਣਾ ਸਰਲ ਨਹੀਂ ਹੋਵੇਗਾ ਅਧਿਐਨ ਦੀ ਸੁਵਿਧਾ ਲਈ ਸਾਰੀ ਬਾਣੀ ਨੂੰ ਚਾਰ ਵਰਗਾਂ ਵਿੱਚ ਵੰਡਿਆ ਜਾ ਸਕਦਾ ਹੈ:

  1. ਵਡਕਾਰੀ ਕ੍ਰਿਤੀਆਂ
  2. ਲਘੂ ਆਕਾਰੀ ਕ੍ਰਿਤੀਆਂ
  3. ਵਾਰ-ਕਾਵਿ
  4. ਫੁਟਕਲ ਪਦ

ਗੁਰੂ ਅੰਗਦ ਦੇਵ ਜੀ (1504-1552 ਈ.)

ਸੋਧੋ

ਬਾਣੀ ਰਚਨਾ

ਸੋਧੋ

ਆਪ ਨੇ ਬਾਣੀ ਰਚਨਾ ਬਹੁਤ ਘੱਟ ਕੀਤੀ ਸੀ। ਕੁਲ 63 ਸ਼ਲੋਕ ਆਪ ਜੀ ਦੇ ਨਾਂ ਅਧੀਨ ਗੁਰੂ ਗ੍ਰੰਥ ਸਾਹਿਬ ਦੀਆਂ 9 ਵਾਰਾਂ ਵਿੱਚ ਦਰਜ ਮਿਲਦੇ ਹਨ।

  1. ਸਿਰੀ ਰਾਗ ਦੀ ਵਾਰ ਮ. 4 ਵਿੱਚ 2 ਸਲੋਕ
  2. ਮਾਝ ਦੀ ਵਾਰ ਮ. 1 ਵਿੱਚ 12 ਸ਼ਲੋਕ
  3. ਆਸਾ ਦੀ ਵਾਰ ਮ. 1 ਵਿੱਚ 15 ਸ਼ਲੋਕ
  4. ਰਾਮਕਲੀ ਕੀ ਵਾਰ ਮ. 3 ਵਿੱਚ 7 ਸ਼ਲੋਕ
  5. ਮਲ੍ਹਾਰ ਕੀ ਵਾਰ ਮ. 1 ਸ਼ਲੋਕ........

ਉਪਰੋਕਤ 63 ਸ਼ਲੋਕਾਂ ਵਿਚੋਂ “ਮਾਝ ਰਾਗ ਦੀ ਵਾਰ” ਦੀ 23ਵੀਂ ਪਉੜੀ ਨਾਲ ਲਗਦਾ ਇੱਕ ਸ਼ਲੋਕ ਅਤੇ ”ਆਸਾ ਰਾਗ ਦੀ ਵਾਰ’ ਦੀ 12ਵੀਂ ਪਉੜੀ ਨਾਲ ਲਗਦੇ ਦੋ ਸ਼ਲੋਕ ਵੀ ਦਰਜ ਹਨ।[25]

ਗੁਰੂ ਅਮਰਦਾਸ(1479-1579 ਈ.)

ਸੋਧੋ

ਰਚਨਾ

ਸੋਧੋ

ਗੁਰੂ ਗੱਦੀ ਉੱਪਰ ਉੱਪਰ ਬੈਠਣ ਉਪਰੰਤ ਆਪਣੇ ਰਹੱਸਵਾਦੀ ਅਨੁਭਵ ਨੂੰ ਬਾਣੀ ਰਾਹੀਂ ਅਭਿਵਿਅਕਤ ਕਰਨਾ ਸ਼ੁਰੂ ਕੀਤਾ। ਆਪ ਦੀ 18 ਰਾਗਾਂ ਵਿੱਚ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੇਠ ਲਿਖੇ ਰਾਗ ਕ੍ਰਮ ਅਨੁਸਾਰ ਦਰਜ ਹੈ।

  1. ਸਿਰੀ ਰਾਗ= ਚਉਪਦੇ 31, ਅਸ਼ਟਪਦੀਆਂ 8, ਸ਼ਲੋਕ 33
  2. ਮਾਝ ਰਾਗ = ਅਸ਼ਟਪਦੀਆਂ 32, ਸ਼ਲੋਕ 3
  3. ਗਉੜੀ ਰਾਗ ਚਉਪਦੇ 18, ਅਸ਼ਟਪਦੀਆਂ 9, ਛੰਦ 5, ਸ਼ਲੋਕ 7
  4. ਆਸਾ ਰਾਗ ਚਉਪਦੇ 13, ਅਸ਼ਟਪਦੀਆਂ 15, ਪਦੇ 18, ਚੰਦ 2
  5. ਗੂਜਰੀ ਰਾਗ ਚਉਪਦੇ 7, ਅਸ਼ਟਪਦੀਆਂ 1, ਪਉੜੀਆਂ22, ਸ਼ਲੋਕ 43
  6. ਬਿਹਰੜਾ ਰਾਗ ਸ਼ਲੋਕ 33
  7. ਵਡਹੰਸ ਰਾਗ ਚਉਪਦੇ 9, ਅਸ਼ਟਪਦੀਆਂ 2, ਸ਼ਲੋਕ 40, ਅਲਾਹੁਣੀਆਂ 4
  8. ਸੋਰਠ ਰਾਗ ਚਉਪਦੇ 12,ਅਸ਼ਟਪਦੀਆਂ 3, ਸ਼ਲੋਕ 48
  9. ਧਨਾਸਰੀ ਰਾਗ ਚਉਪਦੇ 9
  10. ਸੂਹੀ ਰਾਗ ਅਸ਼ਟਪਦੀਆਂ 4, ਛੰਦ 7, ਪਉੜੀਆਂ 20, ਸ਼ਲੋਕ 15
  11. ਬਿਲਾਵਲ ਰਾਗ ਚਉਪਦੇ 6, ਅਸ਼ਟਪਦੀ 1, ਪਦੇ 20, ਸ਼ਲੋਕ 24
  12. ਰਾਮਕਲੀ ਰਾਗ ਚਉਪਦੇ 1, ਅਸ਼ਟਪਦੀਆਂ 5, ਪਦੇ40, ਪਉੜੀਆਂ 21, ਸ਼ਲੋਕ 24
  13. ਮਾਰੂ ਰਾਗ ਚਉਪਦੇ 5, ਅਸ਼ਟਪਦੀ 1, ਸੋਹਲੇ 24, ਪਉੜੀਆਂ 22, ਸ਼ਲੋਕ 23
  14. ਭੈਰਉ ਰਾਗ ਚਉਪਦੇ 21, ਅਸ਼ਟਪਦੀਆਂ 2
  15. ਬਸੰਤ ਰਾਗ ਚਉਪਦੇ 20
  16. ਸਾਰੰਗ ਰਾਗ ਅਸ਼ਟਪਦੀਆਂ 3, ਸ਼ਲੋਕ 23
  17. ਮਲ੍ਹਾਰ ਰਾਗ ਚਉਪਦੇ 13, ਅਸ਼ਟਪਦੀਆਂ 3, ਸ਼ਲੋਕ 27
  18. ਪ੍ਰਭਾਤੀ ਰਾਗ ਚਉਪਦੇ 7, ਅਸ਼ਟਪਦੀਆਂ 2 ਹਨ।[26]

ਗੁਰੂ ਰਾਮਦਾਸ ਜੀ (1534-1581 ਈ.)

ਸੋਧੋ

ਬਾਣੀ ਰਚਨਾ

ਸੋਧੋ

ਗੁਰੂ ਰਾਮਦਾਸ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਏ 31 ਰਾਗਾਂ ਵਿਚੋਂ 30 ਰਾਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਇਹਨਾਂ ਤੋਂ ਪਹਿਲਾਂ ਗੁਰੂ ਨਾਨਕ ਦੇਵ ਨੇ 20 ਰਾਗਾਂ ਵਿੱਚ ਅਤੇ ਗੁਰੂ ਅਮਰਦਾਸ ਨੇ 18 ਰਾਗਾਂ ਵਿੱਚ ਬਾਣੀ ਰਚੀ ਸੀ। ਗੁਰੂ ਅੰਗਦ ਦੇਵ ਦੇ ਸ਼ਲੋਕ ਵੀ ਕੇਵਲ 9ਵਾਰਾਂ ਨਾਲ ਦਰਜ ਹਨ। ਇਸ ਤਰਾ ਗੁਰੂ ਰਾਮਦਾਸ ਨੇ ਸਭ ਤੋਂ ਪਹਿਲਾਂ ਇਤਨੇ ਅਧਿਕ ਰਾਗਾਂ ਵਿੱਚ ਨਿਪੁੰਨਤਾ ਪ੍ਰਾਪਤ ਕਰ ਸਕਣਾ ਗੁਰੂ ਜੀ ਦੇ ਅਦੁੱਤੀ ਵਿਅਕਤਿਤ੍ਵ ਦਾ ਕ੍ਰਿਸ਼ਮਾ ਹੈ।[27]

ਵਿਚਾਰਧਾਰਾ

ਸੋਧੋ

ਗੁਰੂ ਰਾਮਦਾਸ ਨੇ ਜੋ ਅਧਿਆਤਮਕ ਵਿਚਾਰ ਆਪਣੀ ਬਾਣੀ ਰਾਹੀਂ ਪੇਸ਼ ਕੀਤੇ, ਉਨ੍ਹਾਂ ਦਾ ਮੂਲ ਆਧਾਰ ਗੁਰੂ ਪਰੰਪਰਾ ਤੋਂ ਪ੍ਰਾਪਤ ਜੀਵਨ ਦਰਸ਼ਨ ਹੈ। ਪਰ ਉਨ੍ਹਾਂ ਦੀ ਆਪਣੀ ਰਹੱਸ ਅਨੁਭੂਤੀ ਦੇ ਸੰਯੋਗ ਨਾਲ ਕਥਾ ਵਿੱਚ ਸਹਿਜ ਸੁਭਾਵਿਕ ਮੌਲਿਕਤਾ ਦਾ ਸੰਚਾਰ ਹੋਇਆ ਹੈ। ਇਹੀ ਉਨ੍ਹਾਂ ਦੀ ਵਿਚਾਰਧਾਰਾ ਦਾ ਮੂਲ ਅਧਾਰ ਹੈ। ਅਧਿਆਤਮਿਕ ਸਾਧਨਾ ਵਿੱਚ ਬ੍ਰਹਮ ਦੇ ਮੁੱਖ ਤੌਰ ਤੇ ਦੋ ਰੂਪਾਂ ਦੀ ਕਲਪਨਾ ਹੋਈ ਹੈ, ਨਿਰਗੁਣ ਅਤੇ ਸਰਗੁਣ।

“ਤੂੰ ਆਪਿ ਪੁਰਖੁ ਅਪਰੰਪਰੁ ਕਰਤਾ ਜੀ ਤੁਧ ਜੇਵਡ ਅਵਰੁ ਨ ਕੋਈ, ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ”।[28]

ਗੁਰੂ ਜੀ ਦੀ ਸਮਾਜਿਕ ਚੇਤਨਾ ਦੋ ਨੁਕਤਿਆਂ ਉੱਪਰ ਟਿਕੀ – ਮਾੜੇ ਕੰਮਾਂ ਪ੍ਰਤਿ ਅਰੁੱਚੀ ਅਤੇ ਚੰਗੇ ਕੰਮਾਂ ਪ੍ਰਤਿ ਖਿੱਚ। ਮਨਮਤ ਨੂੰ ਤਿਆਗਣ ਨਾਲ ਫਿਰ ਕਿਸੇ ਪ੍ਰਕਾਰ ਦਾ ਸਮਾਜਿਕ ਸੰਕਟ ਪੈਦਾ ਨਹੀਂ ਹੋ ਸਕਦਾ।

“ਤਿਆਗੇ ਮਨ ਕੀ ਮਤੜੀ, ਵਿਸਰੇ ਦੂਜਾ ਭਾਉ ਜੀਉ, ਇਉਂ ਪਾਵਹਿ ਹਰਿ ਦਰਸਾਵੜਾ ਨਹਿ ਲਗੇ ਤਤੀ ਵਾਉ ਜੀਉ”

ਗੁਰੂ ਅਰਜਨ ਦੇਵ ਦੀ (1563-1606 ਈ.)

ਸੋਧੋ

ਵਿਅਕਤਿਤ੍ਵ

ਸੋਧੋ

ਗੁਰੂ ਅਰਜਨ ਦੇਵ ਗੰਭੀਰ ਸੁਭਾ ਵਾਲੇ ਸੱਚੇ ਅਤੇ ਸੁੱਚੇ ਧਰਮ ਸਾਧਕ ਸਨ। ਜਿਨ੍ਹਾਂ ਨੇ ਸਿੱਖ ਧਰਮ ਨੂੰ ਵਿਵਸਥਿਤ ਰੂਪ ਦੇ ਕੇ ਅਧਿਆਤਮਿਕ ਵਲ ਪੂਰੀ ਦ੍ਰਿੜ੍ਹਤਾ ਨਾਲ ਰਚਿਤ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਕਰਕੇ ਭਾਰਤੀ ਪੁਸਤਕ ਇਤਿਹਾਸ ਵਿੱਚ ਇੱਕ ਨਵਾਂ ਮਾਲ ਪੱਥਰ ਸਥਾਪਿਤ ਕੀਤਾ। ਇਸ ਦੇ ਸਰੂਪ ਨੂੰ ਗੰਭੀਰਤਾ ਨਾਲ ਵਿਚਾਰਿਆ। ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਪ੍ਰਤਿਭਾ, ਸੰਗੀਤ ਕਲਾ ਦੀ ਪਕੜ ਅਤੇ ਬਾਣੀ ਸੰਪਾਦਨ ਨੂੰ ਡੂੰਘੇ ਗਿਆਨ ਦਾ ਬੋਧ ਹੁੰਦਾ ਹੈ। ਇਸ ਤਰ੍ਹਾਂ ਸੋਲ੍ਹਵੀਂ ਸਦੀ ਦੀ ਅੰਤਿਮ ਚੌਥਾਈ ਅਤੇ ਸਤਾਰ੍ਹਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਪੰਜਾਬ ਵਿੱਚ ਇੱਕ ਅਜਿਹੇ ਮਹਾਨ ਸਾਧਕ ਦਾ ਪ੍ਰਕਾਸ਼ ਹੋਇਆ ਜਿਸ ਨੇ ਮਨੁੱਖਤਾ ਲਈ ਸਰਬ ਸਾਂਝੇ ਧਰਮ ਨੂੰ ਪੱਕੇ ਪੈਰਾਂ ਤੇ ਖੜ੍ਹਾ ਕੀਤਾ ਅਤੇ ਲੋਕਾਂ ਦੇ ਮਨ ਵਿੱਚ ਸਹਿਣਸ਼ੀਲਤਾ ਦੀ ਭਾਵਨਾ ਦਾ ਵਿਕਾਸ ਕਰ ਕੇ ਇੱਕ ਨਵੇਂ ਸਮਾਜ ਨੂੰ ਜਨਮ ਦਿੱਤਾ। ਜਿਸ ਨੇ ਸਹਿਜੇ ਸਹਿਜੇ ਪੰਜਾਬ ਦੇ ਸਭਿਆਚਾਰ ਦਾ ਸੁਭਾ ਹੀ ਬਦਲ ਦਿੱਤਾ।

ਬਾਣੀ ਰਚਨਾ

ਸੋਧੋ
ਸੁਖਮਨੀ ਸਾਹਿਬ
ਸੋਧੋ

ਨਾਮ ਸਿਮਰਨ ਦੇ ਪ੍ਰਕਾਰਜ ਅਤੇ ਉਸ ਤੋਂ ਪ੍ਰਾਪਤ ਹੋਣ ਵਾਲੀਆਂ ਅਵਸਥਾਵਾਂ ਦਾ ਬੜੀ ਸੁੰਦਰਤਾ ਨਾਲ ਕੀਤਾ ਚਿਤਰਨ ਇਸ ਰਚਨਾ ਦਾ ਗੌਰਵ ਹੈ। ਗਉੜੀ ਰਾਗ ਵਿੱਚ ਅਸ਼ਟਪਦੀ ਕਾਵਿ ਜੁਗਤ ਵਿੱਚ ਕੀਤੀ ਗਈ ਪਰ ਰਚਨਾ ਵਿੱਚ ਕੁਲ 24 ਅਸ਼ਟਪਦੀਆਂ ਹਨ। ਹਰ ਅਸ਼ਟਪਦੀ ਵਿੱਚ ਦਸ ਦਸ ਤੁਕਾਂ ਦੀਆਂ ਅੱਠ-ਅੱਠ ਪਦੀਆਂ ਹਨ। ਇਸ ਤਰਾਂ 24 ਅਸ਼ਟਪਦੀਆਂ ਵਿੱਚ ਕੁਲ 1920 ਤੁਕਾਂ ਹਨ। ਪਹਿਲੀ ਅਸ਼ਟਪਦੀ ਦੀ ਪਹਿਲੀ ਪਉੜੀ ਤੋਂ ਬਾਅਦ ਦੋ ਤੁਕਾਂ ਦਾ “ਰਹਾਉ” ਹੈ, ਇਸ ਤਰ੍ਹਾਂ ਤੁਕਾਂ ਦੀ ਕੁਲ ਗਿਣਤੀ 1922 ਹੈ।[29]

ਸੁਖਮਨੀ ਸ਼ਬਦ ਦੀ ਵਿਆਖਿਆ ਲਈ ਕਈ ਢੰਗਾਂ ਨਾਲ ਕੀਤੀ ਗਈ ਹੈ। ਕਿਸੇ ਵਿਦਵਾਨ ਨੇ ਇਸ ਨੂੰ ਮਨ ਨੂੰ ਸੁਖ ਦੇਣ ਵਾਲੀ ਮੰਨਿਆ ਹੈ, ਕਿਸੇ ਨੇ ਸੁੱਖਾਂ ਦੀ ਮਣੀ ਕਿਹਾ, ਕਿਸੇ ਨੇ ਇਸ ਦਾ ਸਬੰਧ ਸੁਖਮਨਾ ਨਾੜੀ ਨਾਲ ਜੋੜਿਆ ਹੈ ਪਰ ਗੁਰੂ ਅਰਜਨ ਦੇਵ ਜੀ ਨੇ “ਰਹਾਉ” ਦੀਆਂ ਤੁਕਾਂ ਵਿੱਚ ਇਸ ਦਾ ਸਰੂਪ ਸਪਸ਼ਟ ਕਰ ਦਿੱਤਾ

“ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮੰਨ ਬਿਸ੍ਰਾਮ”

ਸਪਸ਼ਟ ਹੈ ਕਿ ਭਗਤਾਂ ਦੇ ਮਨ ਵਿੱਚ ਬਿਸ੍ਰਾਮ ਕਰਨ ਵਾਲੀ ਵਸਤੂ ਦੇ ਮਨ ਤੋਂ ਵੱਖਰੀ ਹੈ।

ਕਾਵਿ ਕਲਾ
ਸੋਧੋ

ਗੁਰੂ ਅਰਜਨ ਦੇਵ ਇੱਕ ਮਹਾਨ ਤਪੱਸਵੀ ਧਰਮ ਸਾਧਕ ਸਨ। ਉਨ੍ਹਾਂ ਦੀ ਬਾਣੀ ਜਿਗਿਆਸੂਆਂ ਦੇ ਕਲਿਆਣ ਲਈ ਸੇਧ ਪ੍ਰਦਾਨ ਕਰਦੀ ਹੈ। ਆਪਣੇ ਕਰਤੱਵ ਨੂੰ ਪਾਲਣ ਤੋਂ ਇਲਾਵਾ ਇਹ ਬਾਣੀ ਕਾਵਿ ਕਰਤੱਵ ਨੂੰ ਵੀ ਨਿਭਾਉਂਦੀ ਹੈ। ਇੱਕ ਸ੍ਰੇਸ਼ਟ ਕਵਿਤਾ ਦੇ ਸਾਰੇ ਗੁਣਾਂ ਨੂੰ ਉਜਾਗਰ ਕਰਦੀ ਹੈ। ਗੁਰੂ ਜੀ ਦੀ ਬਾਣੀ ਦਾ ਮਨੋਰਥ ਹੈ ਹਰਿਜਸ ਗਾਇਨ ਕਰਨਾ ਅਤੇ ਜਿਗਿਆਸੂਆਂ ਨੂੰ ਹਰਿ ਜਸ ਵਲ ਪ੍ਰੇਰਿਤ ਕਰਨਾ ਪਹਿਲੇ ਵਿੱਚ ਸਰਲ ਮਨ ਦੀ ਨਿਰਛਲ ਅਭਿਵਿਅਕਤੀ ਹੈ ਦੂਜੇ ਵਿੱਚ ਜਿਗਿਆਸੂ ਲਈ ਉਪਦੇਸ਼ ਹੈ। ਪਹਿਲੇ ਮਨੋਰਥ ਲਈ ਰਚੀ ਗਈ ਬਾਣੀ ਦਾ ਸਬੰਧ ਪ੍ਰੇਮ-ਭਗਤੀ ਨਾਲ ਹੈ।

ਸੁਖਮਨੀ ਨਾਂ ਦੀ ਬਾਣੀ ਵਿੱਚ ਗੁਣ ਉੱਘੜਿਆ ਹੈ। ਸ਼ਬਦਾਂ, ਵਾਕਾਂਸ਼ਾਂ ਦੀ ਪੂਰਨਾ ਵ੍ਰਿਤੀ ਵੀ ਇਸ ਵਿੱਚ ਸਹਾਇਕ ਹੋਈ ਹੈ। ਸਾਧਾਰਨ ਬੁੱਧੀ ਵਾਲਾ ਵਿਅਕਤੀ ਸਹਿਜ ਵਿੱਚ ਆਪ ਦੀ ਬਾਣੀ ਨੂੰ ਸੁਣ ਕੇ ਉਸ ਵਿੱਚ ਪ੍ਰਤੀਪਾਦਿਤ ਅਧਿਆਤਮਕ ਭਾਵਨਾ ਨੂੰ ਸਮਝ ਸਕਦਾ ਹੈ। ਗੁਰੂ ਅਰਜਨ ਦੇਵ ਨੇ ਕਿਹੋ-ਜਿਹੀ ਭਾਸ਼ਾ ਵਰਤੀ, ਵਿਆਕਰਨ ਦਾ ਸਰੂਪ ਵੀ ਉਹੋ ਜਿਹਾ ਰੱਖਿਆ। ਉਨ੍ਹਾਂ ਦੀਆਂ ਪੰਜਾਬੀ ਪ੍ਰਧਾਨ ਰਚਨਾਵਾਂ ਵਿੱਚ ਕਿਤੇ ਕਿਤੇ ਕੋਈ ਨਾ ਕੋਈ ਸਾਧ ਭਾਸ਼ਾਈ ਵਿਆਕਰਨ ਨਿਯਮ ਵਰਤਿਆ ਵੀ ਵੇਖਿਆ ਜਾ ਸਕਦਾ ਹੈ।

ਆਪ ਦੀ ਬਾਣੀ ਵਿੱਚ ਅਨੇਕ ਪ੍ਰਕਾਰ ਦੇ ਉਪਮਾਵਾਂ, ਪ੍ਰਤੀਕਾਂ, ਬਿੰਬਾਂ ਆਦਿ ਦੇ ਅਧਿਐਨ ਤੋਂ ਜਿੱਥੇ ਉਸ ਸਮੇਂ ਦੀ ਪ੍ਰਕਿਰਤੀ, ਜਨ ਜੀਵਨ ਆਦਿ ਦੀ ਸਹੀ ਜਾਣਕਾਰੀ ਮਿਲਦੀ ਹੈ। ਇਸ ਪ੍ਰਸੰਗ ਵਿੱਚ ਇੱਕ ਤੋਂ ਅਧਿਕ ਭਾਸ਼ਾਵਾਂ ਦੀ ਵਰਤੋਂ ਆਪ ਦੀ ਭਾਸ਼ਾਈ ਸੂਝ ਦਾ ਪ੍ਰਤੀਮਾਨ ਹੈ। ਆਪ ਦਾ ਹਰ ਕਥਨ ਅਨੁਭਵ ਤੇ ਆਧਾਰਿਤ ਹੋਣ ਕਾਰਨ ਜਨ ਸੱਚ ਹੋ ਨਿੱਬੜਿਆ ਹੈ।

ਗੁਰੂ ਗ੍ਰੰਥ ਸਾਹਿਬ ਜੀ(1604)

ਸੋਧੋ

ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਨਿਰੋਲ ਕਵਿਤਾ ਨਾ ਮੰਨ ਕੇ ਧਾਰਮਿਕ ਕਵਿਤਾ ਦੀ ਵੰਨਗੀ ਮੰਨਦੇ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਜੋ ਰਚਨਾਵਾਂ ਸ਼ਾਮਿਲ ਹਨ, ਉਹ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਚਾਰ ਉਦਾਸੀਆਂ ਦੇ ਸਮੇਂ ਜੋ ਯਾਤਰਾਵਾਂ ਕੀਤੀਆਂ ਉਨ੍ਹਾਂ ਯਾਤਰਾਵਾਂ ਦੇ ਦੌਰਾਨ ਸੰਤਾਂ, ਭੱਟਾਂ ਤੇ ਭਗਤਾਂ ਦੀ ਬਾਣੀ ਨੂੰ ਇਕੱਠੇ ਕੀਤਾ। ਆਦਿ ਗ੍ਰੰਥ ਵਿੱਚ ਗੁਰੂ ਅਰਜਨ ਦੇਵ ਜੀ ਨੇ ਉਨ੍ਹਾਂ ਰਚਨਾਵਾਂ ਨੂੰ ਪੰਜਾਬੀ ਲਹਿਜ਼ਾ ਦੇ ਕੇ ਉਸੇ ਤਰਾਂ ਹੀ ਆਦਿ ਗ੍ਰੰਥ ਵਿੱਚ ਸ਼ਾਮਿਲ ਕਰ ਲਿਆ ਤੇ ਉਸ ਦੇ ਨਾਲ ਗੁਰੂਆਂ ਨੇ ਆਪਣੇ ਸ਼ਲੋਕ ਨੂੰ ਜੋੜ ਦਿੱਤਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ 31 ਰਾਗਾਂ ਵਿੱਚ ਦਰਜ ਹੈ। ਇਸ ਮਹੱਤਵਪੂਰਨ ਗ੍ਰੰਥ ਨੂੰ ਸੰਕਲਿਤ ਕਰਨ ਦਾ ਆਪਣਾ ਹੀ ਇਤਿਹਾਸ ਹੈ। ਬਾਣੀ ਕਦ ਤੋਂ ਲਿਖਣੀ ਸ਼ੁਰੂ ਹੋਈ ਅਤੇ ਕਿਵੇਂ ਇਕੱਠੀ ਕੀਤੀ ਗਈ। ਇਹਨਾਂ ਪ੍ਰਸ਼ਨਾਂ ਦਾ ਉਤਰ ਇਤਿਹਾਸਕ ਦਸਤਾਵੇਜ਼ਾਂ ਅਤੇ ਸਪਸ਼ਟ ਪ੍ਰਮਾਣਾਂ ਦੇ ਅਭਾਵ ਵਿੱਚ ਦੇ ਸਕਣਾ ਭਾਵੇਂ ਸਰਲ ਨਹੀਂ, ਪਰ ਫਿਰ ਵੀ ਕੁਝ ਸਬੰਧ ਸੂਤਰਾਂ ਤੋਂ ਸੇਧ ਗ੍ਰਹਿਣ ਕੀਤੀ ਜਾ ਸਕਦੀ ਹੈ।[30]

ਭਾਈ ਗੁਰਦਾਸ ਜੀ (1553-1637 ਈ.)

ਸੋਧੋ

ਭਾਈ ਗੁਰਦਾਸ ਦੀ ਸਿੱਖ ਧਰਮ ਵਿੱਚ ਅਹਿਮ ਸਥਾਨ ਰੱਖਦੇ ਹਨ। ਭਾਈ ਗੁਰਦਾਸ ਜੀ ਦੀ ਰਚਨਾ ਵਾਰਾਂ ਵਿੱਚ ਦਰਜ ਹੈ ਅਤੇ ਉਨ੍ਹਾਂ ਦੀਆਂ 39 ਵਾਰਾਂ ਮਿਲਦੀਆਂ ਹਨ। ਪਰ ਕੁਝ ਵਿਦਵਾਨ ਇੱਕ ਹੋਰ ਵਾਰ ਇਸ ਵਿੱਚ ਮਿਲਾਉਂਦੇ ਹਨ ਤੇ ਕੁਲ 40 ਵਾਰਾਂ ਦੱਸਦੇ ਹਨ। ਇਸ ਵਿੱਚ ਵਿਦਵਾਨਾਂ ਵਿੱਚ ਮਤਭੇਦ ਹੈ। ਭਾਈ ਮਨੀ ਸਿੰਘ ਦੇ ਨਾਂ ਨਾਲ ਸਬੰਧਿਤ ਜਨਮ-ਸਾਖੀ ਦੀ ਪ੍ਰਸਤਾਵਨਾ ਅਨੁਸਾਰ ਭਾਈ ਗੁਰਦਾਸ ਨੇ ਆਪਣੀ ਪਹਿਲੀ ਵਾਰ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ (1604 ਈ.) ਤੋਂ ਬਾਅਦ ਜਨਮ-ਸਾਖੀ ਜਾਂ ਗੋਸ਼ਟਿ ਦੀ ਸਹੀ ਮਰਯਾਦਾ ਨੂੰ ਕਾਇਮ ਰੱਖਣ ਲਈ ਕੀਤੀ ਸੀ ਅਤੇ ਇਸ ਦਾ ਇੱਕ ਨਾਂ “ਗਿਆਨ ਰਤਨਾਵਲੀ” ਵੀ ਪ੍ਰਚੱਲਿਤ ਸੀ। ਭਾਈ ਗੁਰਦਾਸ ਵੀ ਗੁਰੂ ਨਾਨਕ ਵਾਂਗ ਨਿਰਗੁਣ ਭਗਤੀ ਤੇ ਚੱਲਦੇ ਹੋਏ ਰਚਦੇ ਹਨ:-

ਬਿਸਨ ਲਏ ਅਵਤਾਰ ਦਸ ਵੈਰ ਵਿਰੋਧ ਜੋਧ ਸੰਘਾਰੋ।

ਮਛ ਕਛ ਵੈਰਾਹ ਰੂਪ ਹੋਇ ਨਰ ਸਿੰਘ ਬਾਵਨ ਬਉਧਾਰੇ।

ਪਰਸਰਾਮ ਰਾਮੁ ਕਿਸਨੁ ਹੋਇ ਕਿਲੁਕਿ ਕਲੰਕੀ ਅਤਿ ਅਹੰਕਾਰੇ।

ਖਤ੍ਰੀ ਮਾਰਿ ਇਕੀਹ ਵਾਰ ਰਾਮਾਇਣ ਕਰਿ ਭਾਰਥ ਭਾਰੇ।

ਕਾਮ ਕਰੋਧ ਨ ਸਾਧਿਓ ਲੋਭੁ ਮੋਹ ਅਹੰਕਾਰ ਨ ਮਾਰੇ।

ਸਤਿਗੁਰੂ ਪੁਰਖੁ ਨ ਭੇਟਿਆ ਸਾਧ ਸੰਗਿਤ ਸਹਲੰਗ ਨ ਸਾਰੇ।

ਹਉਮੇ ਅੰਦਰਿ ਕਾਰਿ ਵਿਕਾਰੈ। (ਵਾਰ 12)[31]

ਗੁਰੂ ਤੇਗ਼ ਬਹਾਦਰ ਜੀ (1621-1675 ਈ.)

ਸੋਧੋ

ਗੁਰੂ ਤੇਗ਼ ਬਹਾਦਰ ਜੀ ਨੇ ਆਪਣੀ ਰਚਨਾ 15 ਰਾਗਾਂ ਵਿੱਚ 59 ਸ਼ਬਦਾਂ ਦੀ ਰਚਨਾ ਕੀਤੀ ਹੈ। ਆਪ ਦੇ 57 ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਆਪ ਨੇ ਆਪਣੀ ਬਾਣੀ ਵਿੱਚ ਬਹੁਤ ਸਾਰੇ ਸੰਦੇਸ਼ ਲੋਕਾਂ ਨੂੰ ਦਿੱਤੇ ਹਨ। ਜੋ ਕਿ ਬਾਣੀ ਵਿੱਚ ਦਰਜ ਹਨ। ਭਾਈ ਗੁਰਦਾਸ ਨੇ ਆਪਣੀ ਬਾਣੀ ਵਿੱਚ ਪਰਮਾਤਮਾ ਨੂੰ ਆਪਣਾ ਸੱਚਾ ਮਿੱਤਰ ਦੱਸਿਆ ਹੈ:-

ਹਰਿ ਜਸੁ ਰੇ ਮਨਾਂ ਗਾਇ ਲੇ ਜੋ ਸੰਗੀ ਹੈ ਤੇਰੋ।[32]

ਸੋਰਠ ਰਾਗ ਵਿੱਚ ਆਪ ਨੇ 12 ਸ਼ਬਦਾਂ ਦੀ ਰਚਨਾ ਕੀਤੀ ਜਿਨ੍ਹਾਂ ਵਿਚੋਂ 4 ਦੁਪਦੇ ਹਨ ਤੇ 8 ਤ੍ਰਿਪਦੇ ਹਨ। ਟੋਡੀ ਰਾਗ ਵਿਚਲੇ ਇੱਕ ਦੁਪਦੇ ਵਿੱਚ ਗੁਰੂ ਜੀ ਨੇ ਪਰਮਾਤਮਾ ਤੋਂ ਵਿਛੁੰਨੇ ਮਨੁੱਖ ਦੀ ਅਧਮ ਅਵਸਥਾ ਦਾ ਸੁੰਦਰ ਚਿੱਤਰ ਖਿੱਚਿਆ ਹੈ। ਗੁਰੂ ਜੀ ਨੇ ਰਾਮਕਲੀ ਰਾਗ ਦੇ ਤਿੰਨ ਤ੍ਰਿਪਦਿਆ ਵਿੱਚ ਉਸ ਜੁਗਤ ਨੂੰ ਪ੍ਰਾਪਤ ਕਰਨ ਦੀ ਇੱਛਾ ਪ੍ਰਗਟਾਈ ਹੈ ਜਿਸ ਨਾਲ ਪਰਮਾਤਮਾ ਦੀ ਸ਼ਰਨ ਵਿੱਚ ਪਹੁੰਚਿਆ ਜਾ ਸਕਦਾ ਹੈ।

ਗੁਰੂ ਗੋਬਿੰਦ ਸਿੰਘ ਜੀ (1666-1708 ਈ.)

ਸੋਧੋ

ਗੁਰੂ ਗੋਬਿੰਦ ਸਿੰਘ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਨਹੀਂ ਹੈ। ਪਰ ਉਨ੍ਹਾਂ ਦੀ ਰਚਨਾ ਨੂੰ ਗੁਰਮਤਿ ਕਾਵਿ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਉਹਨਾ ਦੀ ਰਚਨਾ ਹੈ:-

  1. ਜਾਪ
  2. ਸਸਤ੍ਰਨਾਮ ਮਾਲਾ
  3. ਅਕਾਲ ਉਸਤਿਤ
  4. ਬਚਿਤ੍ਰ ਨਾਟਕ
  5. ਚੰਡੀ ਚਰਿਤ੍ਰ (ਉਕਤੀ ਬਿਲਾਸ)
  6. ਚੋਬੀਸ ਅਵਤਾਰ
  7. ਬ੍ਰਹਮਾਵਤਾਰ
  8. ਰਦ੍ਰਾਵਤਾਰ
  9. ਗਿਆਨ ਪ੍ਰਬੋਧ
  10. ਚਰਿਤ੍ਰੋਪਾਖਿਆਨ
  11. ਸੰਸਾਹਰ ਸੁਖਮਨਾ
  12. ਵਾਰ ਮਾਲਕੌਂਸ ਕੀ
  13. ਛਾਕਾ ਭਗੌਤੀ ਜੀ ਕਾ
  14. ਬਿਸਨਪਦੇ
  15. ਜ਼ਫ਼ਰਨਾਮਾ (ਗੁਰਮੁਖੀ ਅਤੇ ਫ਼ਾਰਸੀ ਲਿਪੀਆਂ ਵਿਚ)
  16. ਸਵੈਯੇ 33
  17. ਅਸਫੋਟਕ ਕਬਿਤ
  18. ਬਿਨਾ ਸਿਰਲੇਖ ਕੁਝ ਪਦ।[33]

ਸਿੱਟਾ

ਸੋਧੋ

ਉਪਰੋਕਤ ਤੱਥਾਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਡਾ. ਰਤਨ ਸਿੰਘ ਜੱਗੀ ਦੀ ਪੁਸਤਕ ਪੰਜਾਬੀ ਸਾਹਿੱਤ ਦਾ ਸਰੋਤ ਮੂਲਕ ਇਤਿਹਾਸ ਆਪਣੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਸਫ਼ਲ ਰਹੀ ਹੈ। ਇਸ ਵਿੱਚ ਜੋ ਪੰਜਾਬੀ ਸਾਹਿੱਤ ਨੂੰ ਲੱਭਣ ਲਈ ਸਰੋਤਾਂ ਦੀ ਖੋਜ ਕੀਤੀ ਹੈ। ਜਿਸ ਨਾਲ ਪੰਜਾਬੀ ਸਾਹਿੱਤ ਨੂੰ ਸਮਝਣ ਵਿੱਚ ਵਿਦਿਆਰਥੀਆਂ ਨੂੰ ਬਹੁਤ ਲਾਭ ਮਿਲਿਆ ਹੈ। ਉਨ੍ਹਾਂ ਨੇ ਆਪਣੀ ਇਸ ਪੁਸਤਕ ਵਿੱਚ ਗੁਰਮਤਿ ਕਾਵਿ ਦੇ ਜੋ ਤੱਥ ਚੁੱਕੇ ਹਨ, ਉਹ ਬਹੁਤ ਢੁਕਵੇਂ ਹਨ ਅਤੇ ਇਸ ਨਾਲ ਡਾ. ਰਤਨ ਸਿੰਘ ਜੱਗੀ ਆਪਣੇ ਵਿਸ਼ੇ ਤਕ ਪਹੁੰਚਦਾ ਹੈ।

ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ

ਸੋਧੋ

ਭਾਗ ਪੰਜਵਾਂ (ਉੱਤਰ ਮੱਧਕਾਲ)

ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ ਭਾਗ ਪੰਜਵਾਂ ਡਾ. ਰਤਨ ਸਿੰਘ ਜੱਗੀ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਫੈਲੋ ਰਹੇ ਹਨ, ਦੀ ਬਹੁਮੁੱਲੀ ਰਚਨਾ ਹੈ। ਇਸ ਪੰਜਵੇਂ ਭਾਗ ਦੇ ਲਿਖੇ ਜਾਣ ਨਾਲ ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਦੇ ਪੁਰਾਤਨ ਕਾਲ ਦੇ ਸਰਵੇਖਣ ਅਤੇ ਵਿਸ਼ਲੇਸ਼ਣ ਦਾ ਕਾਰਜ ਸਮਾਪਤ ਹੋ ਗਿਆ ਹੈ। ਇਸ ਵਿੱਚ ਕੁੱਝ ਅਜਿਹੀਆਂ ਦ੍ਰਿਸ਼ਟੀਆਂ ਦੀ ਪੁਨਰ ਉਸਾਰੀ ਕੀਤੀ ਗਈ ਹੈ, ਜਿਨ੍ਹਾਂ ਦੀ ਪੰਜਾਬੀ ਦੇ ਚਿੰਤਕਾਂ ਨੂੰ ਚਿਰਾਂ ਤੋਂ ਉਡੀਕ ਸੀ। ਇਸ ਤਰ੍ਹਾਂ ਰਤਨ ਸਿੰਘ ਜੱਗੀ ਨੇ ਆਪਣੇ ਪਹਿਲੇ ਪੰਜੇ ਭਾਗਾਂ ਵਿੱਚ ਪੁਰਾਤਨ ਸਾਹਿਤ ਨੂੰ ਪੂਰੀ ਤਰ੍ਹਾਂ ਸਮੇਟਣ ਦੀ ਕੋਸ਼ਿਸ਼ ਕੀਤੀ ਹੈ। ਇਸ ਅਧਿਐਨ ਵਿੱਚ ਹਰ ਰਚਨਾ ਅਤੇ ਰਚੈਤਾ ਨੂੰ ਉਸ ਦੇ ਮਹੱਤਵ ਅਤੇ ਸਥਿਤੀ ਅਨੁਸਾਰ ਸਥਾਨ ਦਿੱਤਾ ਹੈ ਅਤੇ ਸਭ ਥਾਂ ਬਰਾਬਰ ਰੱਖਣ ਦਾ ਯਤਨ ਕੀਤਾ ਹੈ। ਸਾਰੇ ਅਧਿਐਨਾਂ ਨੂੰ ਪ੍ਰਮੁੱਖ ਕਾਵਿ ਪਰੰਪਰਾ ਅਨੁਸਾਰ ਵੰਡਿਆ ਹੈ, ਪ੍ਰਤੀ ਹਵਾਲਿਆਂ ਅਤੇ ਖਾਹਮਖਾਹ ਦੇ ਵਿਸਤਾਰ ਨੂੰ ਸੀਮਿਤ ਕੀਤਾ ਹੈ। ਉਨ੍ਹਾਂ ਅਨੇਕ ਵਿਦਵਾਨਾਂ ਦੀ ਲਿਖਤ ਸਾਮੱਗਰੀ ਤੋਂ ਸਹਾਇਤਾ ਲਈ ਹੈ। ਇਸ ਤਰ੍ਹਾਂ ਪੂਰਬਲੇ ਅਤੇ ਸਮਕਾਲੀ ਰਚਨਾਕਾਰਾਂ ਦਾ ਬਣਦਾ ਸਥਾਨ ਵੀ ਨਿਸ਼ਚਿਤ ਕੀਤਾ ਹੈ। ਇਸ ਤਰ੍ਹਾਂ ਰਤਨ ਸਿੰਘ ਜੱਗੀ ਨੇ ਆਪਣੇ ਪੰਜਵੇਂ ਭਾਗ ਵਿੱਚ ਉੱਤਰ ਮੱਧਕਾਲ ਦੇ ਕਾਵਿ ਨੂੰ ਪੰਜ ਪ੍ਰਕਰਣਾਂ ਵਿੱਚ ਵੰਡਿਆ ਹੈ। ਇਹ ਮੁੱਖ ਮੱਧਕਾਲੀਨ ਪ੍ਰਕਰਨ ਹਨ: (1) ਕਿੱਸਾ ਕਾਵਿ-ਪਰੰਪਰਾ (2) ਵੀਰ ਕਾਵਿ-ਪਰੰਪਰਾ (3) ਸੂਫ਼ੀ ਕਾਵਿ-ਪਰੰਪਰਾ (4) ਧਾਰਮਿਕ-ਕਾਵਿ-ਪਰੰਪਰਾ (5) ਸੰਪ੍ਰਦਾਵਾਂ ਦੀ ਕਾਵਿ-ਸਾਧਨਾ। ਇਹ ਕਾਰਜ ਦੱਸ ਭਾਗਾਂ ਵਿੱਚ ਸੰਪੰਨ ਕਰਨ ਦੀ ਯੋਜਨਾ ਹੈ, ਸੋ ਅਗਲੇ ਪੰਜਵੇਂ ਭਾਗ ਵਿੱਚ ਆਧੁਨਿਕ ਕਾਲ ਦਾ ਵਿਸ਼ਲੇਸ਼ਣ ਛੋਹਿਆ ਜਾਵੇਗਾ। ਪੰਜਾਬੀ ਸਾਹਿਤ ਦਾ ਸਰੋਤ ਮੂਲਮ ਇਤਿਹਾਸ ਭਾਗ ਪੰਜਵਾਂ (ਉੱਤਰ ਮੱਧਕਾਲ) ਪੁਸਤਕ ਵਿੱਚ ਪੇਸ਼ ਵਿਸ਼ਾ ਸੂਚੀ ਹੇਠ ਲਿਖੇ ਪੰਜ ਪ੍ਰਕਰਣਾਂ ਅਨੁਸਾਰ ਹੈ:

ਪ੍ਰਕਰਣ 1- ਕਿੱਸਾ ਕਾਵਿ-ਪਰੰਪਰਾ

ਸੋਧੋ

ਮੁਕਬਲ-ਵਾਰਿਸ਼ ਸ਼ਾਹ -ਹਾਮਦ-ਚਿਰਾਗ ਆਵਾਣ-ਆੜਤ ਕਵੀ-ਸਦੀਕ ਲਾਲੀ- ਸੁੰਦਰਦਾਸ ਆਗਮ-ਅਬਦੁਲ ਹਕੀਮ-ਬਿਹਬਲ-ਮੀਆਂ ਜਾਨ ਮੁਹੰਮਦ; ਹਾਸ਼ਮ ਸੱਸੀ ਪੁੰਨੂੰ-ਹੀਰ ਰਾਂਝੇ ਦੀ ਬਿਰਤੀ-ਕਿੱਸਾ ਸੋਹਣੀ ਮਹੀਂਵਾਲ-ਸੀਰੀ ਫਰਹਾਦ ਦੀ ਵਾਰਤਾ-ਦੋਹੜੇ ਅਤੇ ਡਿਉਡਾਂ; ਅਹਿਮਯਾਰ-ਹੀਰ ਰਾਂਝਾ ਕਾਮ ਰੂਪ-ਯੂਸਫ਼ ਜੁਲੈਖਾਂ-ਸੱਸੀ ਪੁੰਨੂ ਰਾਜ ਬੀਬੀ-ਨਾਮਦਾਰ -ਹਾਤਮਨਾਮਾ; ਮੀਆਂ ਇਮਾਮ ਬਖ਼ਸ਼-ਮਲਕ-ਜ਼ਾਦਾ ਵਾ ਸ਼ਾਹਪੁਰੀ ਮਲਕਾਣੀ-ਸ਼ਾਹ ਬਹਿਰਾਮ-ਚੰਦਨ ਬਦਨ ਤੇ ਮਈਆਰ - ਲੈਲਾ ਮਜਨੂੰ-ਇਬਰਾਹੀਮ ਅਦਹਮ ਬਲਖ਼ੀ ਬਦੀਆ-ਉਲ-ਜਮਾਲ; ਕਾਦਰਯਾਰ-ਪੂਰਨ ਭਗਤ-ਕਿੱਸਾ-ਸੋਹਣੀ ਮਹੀਂਵਾਲ-ਕਿੱਸਾ ਰਾਜਾ ਰਸਾਲੂ-ਵਾਰ ਰਾਣੀ ਕੋਕਿਲਾ; ਵੀਰ ਸਿੰਘ ਬੱਲ ਜੋਗ ਸਿੰਘ ਲਖ ਸ਼ਾਹ-ਰਕੁਨਉਦੀਨ-ਗੰਗਾ ਰਾਮ -ਕਵੀ ਸੌਂਧਾ-ਗੁਰਬਖ਼ਸ਼ ਸਿੰਘ- ਮੌਲਵੀ ਗੁਲਾਮ ਰਸੂਲ ਆਵਾਨ-ਸੱਯਦ ਫਜ਼ਲ ਸ਼ਾਹ-ਮੀਆਂ ਮੁਹੰਮਦ ਬਖ਼ਸ਼-ਕਿਸ਼ਲ ਸਿੰਘ ਆਰਿਫ਼-ਹਦਾਇਤੁੱਲਾ-ਮੌਲਵੀ ਗ਼ੁਲਾਮ ਰਸੂਲ-ਕਵੀਸ਼ਰੀ ਭਗਵਾਨ ਸਿੰਘ (1842-1902 ਈ.)

ਪ੍ਰਕਰਣ 2- ਵੀਰ ਕਾਵਿ-ਪਰੰਪਰਾ

ਸੋਧੋ

ਵਾਰਾਂ

ਸੋਧੋ
  1. ਵਾਰ ਭੇੜੇ ਕੀ ਪਾਤਿਸ਼ਾਹੀ 10
  2. ਲਵ-ਕੁੱਲ ਦੀ ਵਾਰ (ਦੇਵੀ ਦਾਸ)
  3. ਲਵ-ਕੁਸ਼ ਦੀ ਵਾਰ (ਜਸੋਧਾਨੰਦਨ)
  4. ਕਾਨ੍ਹ ਭਗਵਾਨ ਦੀ ਵਾਰ
  5. ਵਾਰ ਪਾਤਿਸ਼ਾਹੀ ਦਸਵੀਂ ਕੀ
  6. ਗੁਰੂ ਗੋਬਿੰਦ ਸਿੰਘ ਜੀ ਦੀ ਵਾਰ
  7. ਸਰਬਲੋਹ ਦੀ ਵਾਰ
  8. ਵਾਰ ਨਾਦਰਸ਼ਾਹ
  9. ਚੱਠਿਆਂ ਦੀ ਵਾਰ
  10. ਚੌਧਰੀਆਂ ਦੀ ਵਾਰ
  11. ਵਾਰ ਹਕੀਕਤ ਰਾਇ
  12. ਵਾਰ ਸ੍ਰੀ ਰਾਮ ਚੰਦਰ ਜੀ ਕੀ
  13. ਵਾਰ ਰਾਜ ਅਮਰ ਸਿੰਘ ਕੀ

ਜੰਗਨਾਮੇ

ਸੋਧੋ
  1. ਜੰਗਨਾਮਾ (ਮੁਕਬਲ ਰਚਿਤ)
  2. ਜੰਗਨਾਮਾ (ਹਾਮਦ ਰਚਿਤ) ;
  3. ਸੋਢੀਆਂ ਦੀ ਵਾਰ
  4. ਮੁਲਤਾਨ ਦੀ ਵਾਰ
  5. ਸੀਹਰਫ਼ੀ ਗੁਰੂ ਖ਼ਾਲਸੇ ਸ਼ਾਹ ਕੀ
  6. ਜੰਗਨਾਮਾ ਸਰਦਾਰ ਹਰੀ ਸਿੰਘ
  7. ਵਾਰ ਸਰਦਾਰ ਹਰੀ ਸਿੰਘ ਨਲਵਾ
  8. ਬੈਂਤਾਂ ਸ਼ੇਰ ਸਿੰਘ ਕੀਆਂ
  9. ਲਾਹੌਰ ਦੀ ਖ਼ਾਨਾਜੰਗੀ
  10. ਸਿੱਖ ਰਾਜ ਦੇ ਦੁਖਾਂਤ ਸੰਬੰਧੀ ਲਿਖੀ ਕਵਿਤਾ
  11. ਜੰਗਨਾਮਾ ਸਿੰਘਾਂ ਅਤੇ ਫਰੰਗੀਆਂ-ਜੰਗ ਸਿੰਘਾਂ ਤੇ ਫ਼ਰੰਗੀਆਂ ਦਾ ਇਸਲਾਮੀ ਜੰਗਨਾਮੇ।

ਪ੍ਰਕਰਣ 3- ਸੂਫ਼ੀ ਕਾਵਿ-ਪਰੰਪਰਾ

ਸੋਧੋ
  1. ਅਲੀ ਹੈਦਰ- ਸੀਹਰਫ਼ੀਆਂ- ਕਾਫ਼ੀਆਂ- ਵਾਰਤਾਲਾਪ;
  2. ਬੁਲ੍ਹੇ ਸ਼ਾਹ- ਰਚਨਾ ਕਾਫ਼ੀਆ- ਸੀਹਰਫ਼ੀਆਂ-ਗੰਢਾਂ-ਦੋਹੜੇ ਬਾਰਾਮਾਹ ਅਠਵਾਰਾ ਕਲਾਤਮਕਤਾ;
  3. ਮੀਰਾ ਸ਼ਾਹ ਜਲੰਧਰੀ - ਖ਼੍ਵਾਜਾ ਗ਼ੁਲਾਮ ਫ਼ਰੀਦ

ਪ੍ਰਕਰਣ 4- ਧਾਰਮਿਕ ਕਾਵਿ-ਪਰੰਪਰਾ

ਸੋਧੋ
  1. ਇਸਲਾਮੀ- ਕਾਵਿ ;
  2. ਹਿੰਦੂ ਕਾਵਿ-ਰਾਗ ਕਾਵਿ-ਬਾਰਾਮਾਹ ਸ੍ਰੀ ਰਾਮ ਚੰਦਰ ਜੀ
  3. ਕ੍ਰਿਸ਼ਨ ਕਾਵਿ-ਕ੍ਰਿਸ਼ਨ-ਲੀਲਾ ਬਿਸ਼ਨਪਦੇ-ਬਾਰਾਮਾਹ ਮਿੱਠੜੇ;
  4. ਸਿੱਖ-ਕਾਵਿ;
  5. ਭਗਤੀ-ਕਾਵਿ।

ਪ੍ਰਕਰਣ 5- ਸੰਪ੍ਰਦਾਵਾਂ ਦੀ ਕਾਵਿ-ਸਾਧਨਾ

ਸੋਧੋ
  1. ਉਦਾਸੀ ਸੰਪ੍ਰਦਾਇ-ਸੰਤ ਰੇਵ-ਰਚਨਾ ਗੁਰੂ ਨਾਨਕ ਵਿਜੈ - ਸਿਰਜਨ - ਮਨੋਰਥ - ਵਿਚਾਰਧਾਰਾ-ਵਸਤੂ ਵਿਧਾ-ਸਾਹਿਤਤਿਕਤਾ;
  2. ਸੇਵਾਪੰਥੀ ਸੰਪ੍ਰਦਾਇ-ਸੰਤ ਬਾਣੀ- ਭਾਈ ਅੱਡਣ ਸ਼ਾਹ-ਭਗਤ ਦਰਸ਼ਨ-ਭਾਈ ਦੁਖ ਭੰਜਨ-ਭਾਈ ਸਹਿਜ ਰਾਮ- ਸੇਵਾ ਪੰਥ ਦਾ ਛੰਦ -ਬੱਧ ਇਤਿਹਾਸ ; ਗੁਲਾਬਦਾਸੀ ਸੰਪ੍ਰਦਾਇ; ਧਰਮ-ਪ੍ਰਚਾਰਕ ਲਹਿਰਾਂ ਦਾ ਵਿਕਾਸ-ਈਸਾਈ ਮਤ ਦੀ ਪ੍ਰਚਾਰ-ਲਹਿਰ ਸਿੱਖ ਧਰਮ-ਉਧਾਰ ਸੰਬੰਧੀ ਲਹਿਰਾਂ ਸਿੰਘ ਸਭਾ ਲਹਿਰ ਗੈਰ ਸਿੱਖ ਲਹਿਰਾਂ।

ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਤੀਜਾ (ਪੂਰਵ ਮੱਧਕਾਲ-2) ਡਾ ਰਤਨ ਸਿੰਘ ਜੱਗੀ

ਸੋਧੋ

ਭੂਮਿਕਾ- ਪੂਰਬ ਮੱਧ-ਕਾਲ ਵਿੱਚ ਰਚੇ ਗਏ 1500 ਈ  ਤੋਂ 1700 ਈ  ਸਾਹਿਤ ਦੇ ਵਿਸ਼ਲੇਸ਼ਣ ਨਾਲ ਸੰਬੰਧਿਤ ਇਹ ਤੀਸਰੀ ਸੈਂਚੀ ਹੈ। ਜਿਸ ਵਿੱਚ ਕ੍ਰਮਵਾਰ ਕੱਚੀ ਬਾਣੀ,ਨਿਰਗੁਣ ਭਗਤੀ ਕਾਵਿ ਪ੍ਰੰਪਰਾ,ਨਿਰਗੁਣ-ਸਗੁਣ ਮਿਸ਼ਰਿਤ ਭਗਤੀ ਪਰੰਪਰਾ, ਸਗੁਣਵਾਦੀ ਭਗਤੀ ਕਾਵਿ ਪਰੰਪਰਾ,ਅਵਤਾਰ ਪ੍ਰਬੰਧ ਕਾਵਿ ਪਰੰਪਰਾ,ਸੂਫੀ ਕਾਵਿ ਪਰੰਪਰਾ,ਕਿੱਸਾ ਕਾਵਿ ਅਤੇ ਵੀਰ ਕਾਵਿ ਪਰੰਪਰਾ ਦਾ ਵਰਣਨ ਕਰ ਰਹੇ ਹਾਂ।

ਕੱਚੀ ਬਾਣੀ ਪਰੰਪਰਾ:-

ਸੋਧੋ

ਕੱਚੀ ਬਾਣੀ ਤੋਂ ਭਾਵ ਉਹ ਭਗਤੀ ਕਾਵਿ ਜੋ ਗਰੂ ਨਾਨਕ ਦੇਵ ਜੀ ਦੇ ਨਾਂ ਨਾਲ ਪ੍ਰਚੱਲਿਤ ਕਰ ਦਿੱਤਾ ਗਿਆ ਅਤੇ ਜਿਹੜਾ ਦੂਜੇ ਅਤੇ ਤੀਜੇ ਗੁਰੂ ਸਾਹਿਬਾਨ ਦੇ ਵੇਲੇ ਤੱਕ ਜਾਰੀ ਰਿਹਾ ਤੇ ਨਾਨਕ ਨਾਮ ਵਰਤ ਕੇ ਸਧਾਰਨ ਵਿਚਾਰਾਂ ਨੂੰ ਘਟੀਆਂ ਸ਼ੈਲੀ ਵਿੱਚ ਪ੍ਰਚੱਲਿਤ ਕੀਤਾ ਗਿਆ। ਗੁਰੂ ਸਾਹਿਬ ਤੋਂ ਭਿੰਨ ਵਿਅਕਤੀਆਂ ਨੇ ਗੁਰੂ ਜੀ ਦੇ ਨਾਂ ਤੇ ਬਾਣੀ ਰਚਣੀ ਸ਼ੁਰੂ ਕਰ ਦਿੱਤੀ।(1) ਸੋਢੀ ਮਿਹਰਬਾਨ ਤੇ ਉਸਦਾ ਪੁੱਤਰ ਹਰਿਜੀ 'ਬਸੰਤ ਕੀ ਵਾਰ' ਨੂੰ ਪੂਰਾ ਕਰਕੇ ਤਿੰਨ ਦੀ ਥਾਂ 15 ਪੌੜੀਆਂ ਬਣਾ ਦਿੱਤੀਆਂ। ਨਾਨਕ ਬਾਣੀ ਵਿੱਚ ਰਲਾ ਪਾਉਣ ਲਈ ਨਾਨਕਦਾਸ,ਦਾਸਨਾਨਕ,ਜਨ-ਨਾਨਕ,ਨਾਨਕਜਨ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ।ਇਸ ਲਈ ਗੁਰੂ ਅਮਰਦਾਸ ਜੀ ਨੇ ਸਿੱਖਾਂ ਨੂੰ ਸੱਚੀ ਬਾਣੀ ਪੜ੍ਹਨ ਦੀ ਪ੍ਰੇਰਣਾਂ ਦਿੰਦੇ ਹੋਏ ਆਖਿਆ ਸੀ,

ਆਵਹੁ ਸਿੱਖ ਸਤਿਗੁਰੂ ਕੇ ਪਿਆਰਿਹੋ,ਗਾਵਹੁ ਸੱਚੀ ਬਾਣੀ।

ਬਾਣੀ ਤੇ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰਿ ਬਾਣੀ।

ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ।

ਨਿਰਗੁਣ ਭਗਤੀ ਕਾਵਿ ਪਰੰਪਰਾ:-

ਸੋਧੋ

ਪੰਜਾਬ ਵਿੱਚ ਨਿਰਗੁਣ ਭਗਤੀ ਕਾਵਿ ਪਰੰਪਰਾ ਦਾ ਪ੍ਰਵਾਹ ਗੁਰੂ ਸਾਹਿਬਾਨ ਦੁਆਰਾ ਹੀ ਚਲਾਇਆ ਗਿਆ ਹੈ।ਉਹਨਾਂ ਤੋਂ ਇਲਾਵਾ ਕੁਝ ਹੋਰ ਸਾਧਕਾਂ ਜਿਵੇਂ, ਬਾਬਾ ਸ਼੍ਰੀਚੰਦ:-1494 ਈਸਵੀ ਵਿੱਚ ਸੁਲਤਾਨਪੁਰ ਵਿਖੇ ਗੁਰੂ ਨਾਨਕ ਦੇਵ ਜੀ ਦੇ ਘਰ ਜਨਮੇ ਬਾਬਾ ਸ਼੍ਰੀਚੰਦ ਜੀ ਨੇ ਵੈਰਾਗੀ ਅਥਵਾ ਉਦਾਸੀ ਜੀਵਨ ਬਤੀਤ ਕੀਤਾ।ਬਾਬਾ ਸ਼੍ਰੀਚੰਦ ਦੇ ਨਾਮ ਨਾਲ 'ਮਾਤਰਾ'ਨਾਮਕ ਰਚਨਾ ਪ੍ਰਸਿੱਧ ਹੈ।ਜਿਸ ਵਿਚੋਂ ਇਹ ਤਕਾਂਤ ਹੈ,

ਐਸੀ ਮਾਤ੍ਰਾ ਲੈ ਪਤਰੈ ਕੋਇ। 

ਆਵਾਗਵਣ ਮਿਟਾਵੈ ਸੋਇ॥(2) 

ਬਾਬਾ ਹੰਦਾਲ:-ਮਹਾਨ ਕੋਸ਼ ਅਨੁਸਾਰ ਪੰਜਾਬ ਵਿੱਚ ਨਿਰੰਜਨੀ ਸੰਪਰਦਾਇ ਦੇ ਸੰਚਾਲਕ ਬਾਬਾ ਹੰਦਾਲ ਦਾ ਜਨਮ 1573 ਵਿੱਚ ਜੰਡਿਆਲਾ(ਅੰਮ੍ਰਿਤਸਰ) ਵਿੱਚ ਹੋਇਆ। ਬਾਬਾ ਜੀ ਦੀਆਂ ਹੱਥ-ਲਿਖਤਾਂ ਵਿੱਚ ਬਾਣੀ ਵੀ ਸ਼ਾਮਿਲ ਹੈ।ਅਜਿਹੀ ਬਾਣੀ `ਚ ਕਹੈ ਹੰਦਾਲ, ਜਨ ਹੰਦਾਲ ਕਵੀ ਛਾਪਾਂ ਵਰਤੀਆਂ ਗਈਆਂ ਹਨ।

ਇਸ ਤੋਂ ਬਿਨਾਂ ਭਗਤ ਛੱਜੂ, ਭਗਤ ਪੀਲੂ, ਭਗਤ ਕਾਨ੍ਹਾ, ਜੱਲ੍ਹਣ ਜੱਟ ਅਤੇ ਨਨੂਆ ਭਗਤ ਦੇ ਨਾਂ ਨਿਰਗੁਣ ਕਾਵਿ ਪਰੰਪਰਾ ਵਿੱਚ ਆਉਂਦੇ ਹਨ।

ਨਿਰਗੁਣ-ਸਗੁਣ ਮਿਸ਼ਰਿਤ ਭਗਤੀ ਕਾਵਿ ਪਰੰਪਰਾ:-

ਸੋਧੋ

ਇਸ ਭਗਤੀ ਕਾਵਿ ਪਰੰਪਰਾ ਵਿੱਚ ਬਾਬਾ ਸਾਧੂਜਨ, ਬਾਬਾ ਹਰੀਆ, ਬਾਬਾ ਸਾਈਂਦਾਸ ਦੇ ਨਾਂ ਉਲੇਖ-ਯੋਗ ਹਨ।ਜਿਵੇਂ,

ਬਾਬਾ ਸਾਧੂਜਨ:-ਬਾਬਾ ਜੀ ਇਸ ਕਾਲ ਦੇ ਮਹੱਤਵਪੂਰਣ ਧਰਮ ਸਾਧਕ ਹਨ।ਜਿਹਨਾਂ ਦੀ ਬਾਣੀ ਕੁਝ ਹੱਥ ਲਿਖਤਾਂ ਅਤੇ ਛਪੀਆਂ ਹੋਈਆਂ ਪੋਥੀਆਂ ਦੇ ਰੂਪ ਵਿੱਚ ਮਿਲਦੀ ਹੈ,(3)ਜੋ 'ਸਹੰਸ੍ਰਨਾਮਾ ਚੂੰਕਿ ਦਸਮਗੁਰੂ' ਰਚਿਤ ਜਾਪੂ ਸਾਹਿਬ ਤੋਂ ਪ੍ਰਭਾਵਿਤ ਸੀ।

ਬਾਬਾ ਹਰੀਆ:-ਆਪ ਚੰਗੇ ਬਾਣੀਕਾਰ ਹੋਣ ਦੇ ਨਾਲ ਦਿਵਾਨਾ ਸੰਪਰਦਾਇ ਦੇ ਮੋਢੀ ਸਨ।ਬਾਬਾ ਜੀ ਬਾਲੇ ਜੱਟ ਦੇ ਛੋਟੇ ਭਰਾ ਸਨ ਜਿਸ ਦੀ ਬਾਣੀ ਵਿੱਚ ਨਾਮ ਸਾਧਨਾ `ਤੇ ਜ਼ੋਰ ਦਿੱਤਾ ਗਿਆ ਹੈ।

ਸਗੁਣਵਾਦੀ ਭਗਤੀ ਕਾਵਿ ਪਰੰਪਰਾ:-

ਸੋਧੋ

ਪੰਜਾਬ ਵਿੱਚ ਸਗੁਣ ਜਾਂ ਸਰਗੁਣਵਾਦੀ ਭਗਤੀ ਦੀ ਉਹ ਧਾਰਾ ਚੱਲ ਨਾ ਸਕੀ ਜੋ ਹਿੰਦੀ ਜਗਤ ਵਿੱਚ ਇੱਕ ਵੱਡਾ ਪ੍ਰਵਾਹਿ ਬਣ ਕੇ ਸਾਹਮਣੇ ਆਈ ਸੀ। 17ਵੀਂ ਸਦੀ ਤੱਕ ਸਗੁਣਵਾਦੀ ਭਗਤੀ ਨਾਲ ਸੰਬੰਧਿਤ ਕੇਵਲ ਕੁਝ ਕੁ ਕਥਾ ਅੰਸ਼,ਸੰਕੇਤਾਂ,ਅਧਿਆਨਾਂ-ਅਵਤਾਰ ਤੇ ਪ੍ਰਸੰਗਾਂ ਆਦਿ ਦਾ ਚਿਤਰਣ ਹੋਇਆ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਗੁਣਵਾਦ ਨਾਲ ਸੰਬੰਧਿਤ ਤੱਤਵ:-ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਿੱਖ-ਗੁਰੂਆਂ,ਭਗਤਾਂ,ਭੱਟਾਂ ਤੇ ਗੁਰੂ ਘਰ ਦੇ ਨਜ਼ਦੀਕੀਆਂ ਦੀ ਬਾਣੀ ਸੰਕਲਿਤ ਹੈ।ਸਗੁਣਵਾਦੀ ਤੱਤਵ ਦਾ ਮੂਲ ਸਰੋਤ ਅਵਤਾਰਵਾਦ ਅਤੇ ਉਸ ਤੋਂ ਵਿਕਸਿਤ ਹੋਈ ਪੋਰਾਣਿਕਤਾ ਹੈ।(4)ਜਿਸ ਵਿੱਚ ਭਾਈ ਗੁਰਦਾਸ(1543-1637) ਦੀ ਬਾਣੀ ਵਿੱਚ ਸਗੁਦ ਵਾਦੀ ਤੱਤਵ ਮੌਜੂਦ ਹੈ।ਇਸ ਤੋਂ ਬਿਨਾ ਪੰਜਾਬ ਵਿੱਚ ਰਾਮ-ਕ੍ਰਿਸ਼ਨ ਭਗਤੀ ਦਾ ਉਦਭਵ ਅਤੇ ਵਿਕਾਸ ਹਿੰਦੀ ਜਗਤ ਦੇ ਮੁਕਾਬਲੇ ਕਾਫੀ ਦੇਰ ਬਾਅਦ ਹੋਇਆ,ਜਿਸ ਦੇ ਦੇਵ-ਪਾਤਰਾਂ ਦੇ ਜਨਮ ਸੰਬੰਧੀ ਕੁਝ ਵੀ ਵਰਣਨ ਨਹੀਂ ਮਿਲਦਾ।

ਇਸ ਤੋਂ ਬਿਨਾ ਭਗਤ ਗੁਆਲਦਾਸ,ਕ੍ਰਿਸ਼ਨਲਾਲ ਆਦਿ ਭਗਤ ਹਨ ਜੋ ਇਸ ਪਰੰਪਰਾ ਅਧੀਨ ਆਉਂਦੇ ਹਨ।

ਅਵਤਾਰਵਾਦ ਕਾਵਿ-ਪਰੰਪਰਾ:-

ਸੋਧੋ

ਇਸ ਅਧੀਨ ਮੁਕਤਕ ਰੂਪ `ਚ ਨਾ ਹੋ ਕੇ ਸ਼ੈਲੀ ਪ੍ਰਬੰਧ ਅਧੀਨ ਰਚਨਾਵਾਂ ਆਉਂਦੀਆਂ ਹਨ,ਜਿਹਨਾਂ ਦਾ ਮੁੱਖ ਉਦੇਸ਼ ਧਰਮ-ਯੁੱਧ ਦੇ ਅੰਦੋਲਨ ਨੂੰ ਸਪਸ਼ਟ ਕਰਨਾ ਸੀ।ਇਸ ਵਿੱਚ ਹੇਠ ਲਿਖੀਆ ਰਚਨਾਵਾਂ ਆਉਂਦੀਆਂ ਹਨ,

ਹਿਰਦੇ ਰਾਮ ਭੱਲਾ ਕ੍ਰਿਤ ਹਨੂੰਮਾਨ ਨਾਟਕ:-ਜਹਾਂਗੀਰ ਬਾਦਸ਼ਾਹ ਦੇ ਸਮੇਂ ਹੋਏ ਹਿਰਦੇ ਰਾਮ ਭੱਲਾ ਨੇ ਪੰਜਾਬ ਦੇ ਦੱਖਣੀ ਭਾਗ `ਤੇ 1623 ਈਸਵੀ ਵਿੱਚ ਸ਼੍ਰੀ ਰਾਮ ਦੇ ਚਰਿਤ੍ਰ ਦੀ ਬ੍ਰਜ਼ ਭਾਸ਼ਾ ਵਿੱਚ ਰਚਨਾ ਕੀਤੀ।ਜਿਸ ਦਾ ਇੱਕ ਤੁਕਾਂਤ ਇਸ ਪ੍ਰਕਾਰ ਹੈ,

ਰਘੂਪਤਿ ਚਰਿਤ ਤਿਨ ਜਥਾ ਮਤਿ ਪ੍ਰਗਟ ਕਰਯੋ ਸੁਭ ਲਗਣ ਰਣਿ।

ਦੈ ਭਗਤਿ ਦਾਨ ਨਿਰਭੈ ਕਰਹੁ ਜੋ ਰਘੁਪਤਿ ਰਘੁਬੰਸ ਮਣਿ।(5)

ਦਸਮ ਗ੍ਰੰਥ ਵਿਚਲੇ ਚੌਬੀਸਾਵਤਾਰ,ਉਪ-ਅਵਤਾਰ,ਸਰਬ-ਲੋਹ ਗ੍ਰੰਥ,ਨਿਹਕਲੰਕੀ ਅਵਤਾਰ,ਸਰਭ-ਲੋਹ ਅਤੇ ਉਪ-ਅਵਤਾਰ ਦਾ ਇਸ ਅਧੀਨ ਵਰਣਨ ਮਿਲਦਾ ਹੈ।ਦਸਮ ਗ੍ਰੰਥ ਦੇ ਚੌਬੀਸਾਵਤਾਰ ਵਿੱਚ ਸ਼੍ਰੀ ਰਾਮ,ਸ਼੍ਰੀ ਕ੍ਰਿਸ਼ਨ ਦਾ ਵਰਣਨ ਮਿਲਦਾ ਹੈ।ਇਹਨਾਂ ਅਵਤਾਰਾਂ ਦਾ ਭਾਰਤੀ ਗ੍ਰੰਥਾਂ ਵਿੱਚ ਵੀ ਵਰਣਨ ਮਿਲਦਾ ਹੈ।

ਸੂਫੀ ਕਾਵਿ-ਪਰੰਪਰਾ:-

ਸੋਧੋ

ਇਸ ਕਾਵਿ ਪਰੰਪਰਾ ਦਾ ਆਰੰਭ ਮੁਗ਼ਲਾਂ ਦੇ ਆਉਣ ਨਾਲ ਆਦਿ-ਕਾਲ ਵਿੱਚ ਹੀ ਹੋ ਗਿਆ ਸੀ ਕਿਉਂਕਿ ਉਹ ਆਪਣੇ ਨਾਲ ਆਪਣਾ ਸੱਭਿਆਚਾਰ ਨਾਲ ਆਪਣਾ ਇਹ ਮਤਿ ਵੀ ਲਿਆਏ ਜਿਸ ਵਿੱਚ ਸੁਹਰਵਰਤੀ ਸ਼ਾਖਾ ਅਤੇ ਚਿਸ਼ਤੀ ਸ਼ਾਖਾ ਦੀ ਗੱਦੀ ਕਾਇਮ ਹੈ।

ਬਾਬਾ ਫਰੀਦ:-1173 ਈਸਵੀ ਵਿੱਚ ਜਨਮੇ ਬਾਬਾ ਫਰੀਦ ਦੀ ਇਸ ਕਾਵਿ ਧਾਰਾ ਅਧੀਨ ਸਭ ਤੋਂ ਪਹਿਲਾਂ ਰਚਨਾ ਮਿਲਦੀ ਹੈ।ਜੋ ਮੁਲਤਾਨ ਵਿੱਚ ਰਹਿੰਦੇ ਸਨ।

ਸ਼ਾਹ ਹੁਸੈਨ:-ਸ਼ੇਖ ਉਸਮਾਨ ਦੇ ਘਰ 945 ਹਿਜ਼ਰੀ(16ਵੀਂ ਸਦੀ) `ਚ ਜਨਮੇ ਸ਼ਾਹ ਹੁਸੈਨ ਹਜ਼ਰਤ ਬਹਿਲੋਲ ਦੇ ਚੇਲੇ ਸਨ।ਜਿਹਨਾਂ ਨੇ ਕਾਫੀ ਬਾਣੀ ਰਚੀ ਜਿਸ ਵਿੱਚ ਪ੍ਰੇਮੀ-ਪ੍ਰੇਮਿਕਾ ਨੂੰ ਰੱਬ ਤੇ ਜੀਵ ਇਸਤਰੀ ਵੱਜੋਂ ਲਿਆ ਗਿਆ ਹੈ।ਚੰਗੇ ਕਰਮਾਂ ਲਈ ਉਸ ਦੀ ਬਾਣੀ ਪ੍ਰੇਰਦੀ ਹੈ ਜਿਵੇਂ,

ਅਮਲਾ ਦੇ ਉਪਰਿ ਹੋਗ।

ਨਬੇੜਾ ਕਿਹਾ ਸੂਫੀ ਕਿਆ ਭੋਗ।(6)

ਇਸ ਤੋਂ ਬਿਨਾਂ ਸੂਫੀ ਮਤਿ ਵਿੱਚ ਸੁਲਤਾਨ ਬਾਹੂ, ਸ਼ਾਹ ਹਰਫ ਤੇ ਸ਼ਾਹ ਮੁਰਾਦ ਦੀਆਂ ਰਚਨਾਵਾਂ ਆਉਂਦੀਆਂ ਹਨ।

ਕਿੱਸਾ ਕਾਵਿ-ਪਰੰਪਰਾ:-

ਸੋਧੋ

ਪੰਜਾਬੀ ਵਿੱਚ ਕਿੱਸਾ ਕਾਵਿ ਪਿਛਲੇ ਚਾਰ ਸੌ ਵਰ੍ਹਿਆਂ ਤੋਂ ਚਲੀ ਆ ਰਹੀ ਹੈ।ਕਿੱਸਾ ਅਰਬੀ ਭਾਸ਼ਾ ਦੇ `ਕਮ` ਧਾਤੂ ਤੋਂ ਬਣਿਆ ਹੈ। ਸੋ ਇਸ ਦਾ ਪਿਛੋਕੜ ਵੀ ਅਰਬੀ-ਫਾਰਸੀ ਸਾਹਿਤ ਦਾ ਹੈ।ਕਿੱਸਿਆਂ ਵਿੱਚ ਹੇਠ ਲਿਖੇ ਕਿੱਸਿਆਂ ਦੀ ਕਿਸਮਾਂ ਹਨ,

ਪੰਜਾਬੀ ਕਿੱਸੇ,ਵਿਦੇਸੀ ਕਿੱਸੇ,ਭਾਰਤੀ ਕਿੱਸੇ ਤੇ ਅੰਤਰ-ਰਾਸ਼ਟਰੀ ਕਿੱਸੇ।

ਕਿੱਸਾਕਾਰ:-ਕਿੱਸਾਕਾਰਾਂ ਵਿੱਚ ਸਭ ਤੋਂ ਪਹਿਲਾਂ ਦਮੋਦਰ ਦਾ ਨਾਂ ਆਉਂਦਾ ਹੈ। ਫਿਰ ਪੀਲੂ, ਹਾਫਿਜ਼-ਬਰਖੁਰਦਾਰ ਅਤੇ ਅਹਿਮਦ ਗੁੱਜਰ ਦਾ ਨਾਂ ਆਉਂਦਾ ਹੈ।ਅਹਿਮਦ ਗੁੱਜਰ ਦੀ ਹੀਰ ਦਾ ਕਿੱਸਾ ਵਿਲੱਖਣ ਹੈ,ਜੋ ਪਾਠਕ ਨੂੰ ਸਜੀਵ ਚਿਤਰਨ ਦਾ ਅਹਿਸਾਸ ਕਰਾਉਂਦਾ ਹੈ।ਜਿਵੇਂ,

ਪਰਾ ਕਠਨੁ ਦਰੀਆਓ ਹੈ ਇਸ਼ਕ ਵਾਲਾ,

ਦਰਦ ਤੁਲਹੜਾ ਬੰਨਿ ਕੇ ਪਾਰ ਤਰੀਏ॥(7)

ਵੀਰ ਕਾਵਿ ਪਰੰਪਰਾ:-

ਸੋਧੋ

ਵੀਰ ਕਾਵਿ ਨੂੰ ਵਿਕਸਤ ਹੋਣ ਦਾ ਅਵਸਰ ਅਧਿਆਤਮਕ ਕਾਵਿ ਪਿੱਛੋਂ ਮਿਲਿਆ।ਇਸ ਕਾਵਿ ਦਾ ਮੁੱਖ ਉਦੇਸ਼ ਯੋਧਿਆਂ ਦੇ ਅੰਦਰ ਬੀਰ-ਕਾਵਿ ਪੈਦਾ ਕਰਨਾ ਹੈ।ਇਸ ਵਿੱਚ ਵਾਰਾਂ ਅਤੇ ਜੰਗਨਾਮੇ ਆਉਂਦੇ ਹਨ।ਵਾਰਾਂ ਦੇਸੀ ਕਾਵਿ ਤੇ ਜੰਗਨਾਮੇ ਵਿਦੇਸ਼ੀ ਕਾਵਿ ਹੈ।

ਵਾਰ ਕਾਵਿ:-ਵਾਰ ਦਾ ਅਰਥ ਸਾਹਮਣਾ ਕਰਨਾ ਹੈ।ਇਸਦਾ ਮੁੱਖ ਮਕਸਦ ਬੀਰ ਭਾਵ ਪੈਦਾ ਕਰਨਾ ਅਤੇ ਯੋਧਿਆਂ ਦਾ ਜ਼ਸ ਗਾਉਣਾ ਹੈ।ਇਸ ਵਿੱਚ ਵਾਰ ਯੋਧੇ ਪੁਰਬਾਣੀ ਕੀ,ਵਾਰ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ,ਵਾਰ ਹਸਨੇ ਮਹਿਮੇ ਕੀ ਅਤ ਹੋਰ ਕਈ ਵਾਰਾਂ ਹਨ।

ਜੰਗਨਾਮੇ:-ਜੰਗਨਾਮੇ ਦਾ ਅਰਥ ਜੰਗ ਅਤੇ ਨਾਮੇ ਤੋਂ ਲਿਆ ਹੈ।ਜੰਗ ਦਾ ਅਰਥ ਯੁੱਧ ਅਤੇ ਨਾਮ ਦਾ ਅਰਥ ਚਿੱਠੀ ਜਾਂ ਪੱਤਰ ਤੋਂ ਹੈ।ਇਹ ਵਿਦੇਸ਼ੀ ਕਾਵਿ ਰੂਪ ਹੈ।ਇਸ ਵਿੱਚ ਹੇਠ ਲਿਖੇ ਜੰਗਨਾਮ ਪ੍ਰਮੁੱਖ ਹਨ, 

ਪੀਰ ਮੁਹੰਮਦ ਕਾਸਬੀ ਦਾ `ਜੰਗਨਾਮ ਕਰਬਲਾ`,ਅਣੀਰਾਇ ਦੀ ਗੁਰ ਗੋਬਿੰਦ ਸਿੰਘ ਦੀ ਜੰਗ ਸੰਬੰਧੀ ਰਚਿਤ ਜੰਗਨਾਮਾ 'ਪ੍ਰਾਚੀਨ ਜੰਗਨਾਮੇ' ਦੇ ਨਾਂ ਹੇਠ ਦਰਜ਼ ਹੈ। ਇਸ ਤੋਂ ਬਿਨਾ ਕਵੀ ਸੈਨਾਪਤਿ ਰਚਿਤ ਸ਼੍ਰੀ ਗੁਰੂ ਸ਼ੋਭਾ ਅਤੇ ਭਾਈ ਜੈਤਾ ਰਚਿਤ ਸ਼੍ਰੀ ਗੁਰੂ-ਕਥਾ ਆਦਿ ਜੰਗਨਾਮੇ ਹਨ।ਇਹਨਾਂ ਵਾਰਾਂ ਅਤੇ ਜੰਗਨਾਮਿਆਂ ਸੰਬੰਧੀ ਪ੍ਰਮਾਣਾਂ ਸੰਬੰਧੀ ਅਸਪਸ਼ਟਤਾ ਹੈ।ਵੀਰ ਕਾਵਿ ਵਿੱਚ ਸਿਰਫ ਚੰਡੀ ਦੀ ਵਾਰ ਹੀ ਪ੍ਰਮਾਣਿਕ ਰੂਪ ਵਿੱਚ ਮਿਲਦੀ ਹੈ।

ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ(ਡਾ ਜੀਤ ਸਿੰਘ ਸ਼ੀਤਲ)

ਸੋਧੋ

ਪੰਜਾਬੀ ਸਾਹਿਤ ਦਾ ਆਲੋਚਲਾਤਮਕ ਇਤਿਹਾਸ (1700 ਈ: ਤੱਕ) ਦਾ ਜਿਨ੍ਹਾ ਨਿੱਘਾ ਤੇ ਸਤਿਕਾਰ ਭਰਿਆ ਸਵਾਗਤ ਪੰਜਾਬੀ ਪਾਠਕਾਂ, ਵਿਦਿਆਰਥੀਆਂ ਆਲੋਚਕਾਂ ਤੇ ਅਧਿਆਪਕ ਨੇ ਕੀਤਾ।ਉਸਨੇ ਸਾਨੂੰ ਸਾਹਸ ਦਵਾਇਆ ਅਸੀਂ ਸਾਹਿਤ ਦੇ ਇਤਿਹਾਸ ਨੂੰ ਮੁਕੰਮਲ ਕਰੀਏ।

1700 ਈ: ਤੋਂ 1900 ਈ: ਤੱਕ ਦਾ ਸਮਾਂ ਆਪਣੇ-ਆਪ ਵਿੱਚ ਇੱਕ ਮਹਾਨ ਸਾਹਿਤਕ ਤੇ ਇਤਿਹਾਸਿਕ ਯੁੱਗ ਹੈ। ਇਸ ਯੁੱਗ ਦੀਆਂ ਰਾਜਸੀ ਤੇ ਸਾਹਿਤਕ ਪ੍ਰਸਥਿਤੀਆਂ ਤੋਂ ਪ੍ਰਾਪਤੀਆਂ ਆਪਣੀ ਵਿਸੇ਼ਸ਼ ਮਹੱਤਤਾ ਰੱਖਦੀਆਂ ਹਨ। ਗੁਰੂ ਨਾਨਕ ਕਾਲ ਪੰਜਾਬੀ ਸਾਹਿਤ ਦੀ ਜਿੰਦ ਜਾਨ ਹੈ ਤਾਂ ਉੱਤਰ ਨਾਨਕ ਕਾਲ ਇਸ ਦਾ ਪਿੰਡਾ ਹੈ। ਇਹ ਦੋਵੇਂ ਕਾਲ ਪੰਜਾਬੀ ਸਾਹਿਤ ਦੀਆਂ ਮੋਨ-ਸੁਨਹਿਰੀ ਰਵਾਇਤਾਂ ਆਪਣੇ ਵਿੱਚ ਲੁਕਾਈ ਬੇਠੈ ਹਨ। ਇਸ ਤਰ੍ਹਾਂ ਭਾਵੇਂ 1900 ਈ: ਤੱਕ ਦੇ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਤਿੰਨ ਭਾਗ ਬਣ ਗਏ ਹਨ। 

(1) 1700 ਈ: ਤੱਕ ਦਾ ਪਹਿਲ ਭਾਗ

(2) ਅਠਾਰ੍ਹਵੀ ਸਦੀ ਦਾ ਦੂਜਾ ਭਾਗ

(3) ਉਨ੍ਹੀਵੀਂ ਸਦੀ ਦਾ ਤੀਜਾ

ਪੰਰਤੂ ਇਨ੍ਹਾਂ ਤਿੰਨਾਂ ਭਾਗਾਂ ਨੂੰ ਇੱਕ ਥਾਂ ਸੰਕਲਨ ਕਰਨ ਨਾਂਲ ਇਹ ਸਮੁੱਚੇ ਤੌਰ ਤੇ (ਪੰਜਾਬੀ ਕਲਾਸਕੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ ਦਾ ਰੂਪ ਧਾਰਨ ਕਰ ਲੈਦਾ ਹੈ।

ਸਾਹਿਤ ਕੀ ਹੈ।

ਸਾਹਿਤ ਇੱਕ ਸੂਖਮ ਲਲਿਤ ਕਲਾ ਹੈ। ਜਿਸ ਦਾ ਲਕਸ਼ ਹੈ ਸਤਿ ਅਤੇ ਜਿਸ ਦਾ ਵਿਸ਼ਾ ਹੈ ਜੀਵਨ। ਇਸ ਦਾ ਪ੍ਰਯੋਜਨ ਹੈ ਅਭਿਵਿਅਕਤੀ, ਚਿਤ੍ਰਣ ਅਤੇ ਪੜਚੋਲ। ਇਸ ਦਾ ਸਰੋਤ ਹੈ ਅਨੁਭਵ ਅਤੇ ਅਹਿਸਾਸ। ਇਸ ਦਾ ਸਰੋਤ ਹੈ ਅਨੁਭਵ ਅਤੇ ਅਹਿਸਾਸ। ਇਸ ਦਾ ਬਾਹਰੀ ਪੱਖ ਉਹ ਸੁੰਦਰ ਰੂਪ ਵਿਧਾਨ ਅਤੇ ਪ੍ਰਭਾਵ-ਸ਼ਾਲੀ ਸੈ਼ਲੀ ਹੈ। ਜੋ ਸ਼ਬਦਾਂ ਦੀ ਸਹਾਇਤਾ ਨਾਲ ਹੋਦ ਵਿੱਚ ਆਉਂਦੀ ਹੈ। ਸਾਹਿਤ ਭਾਵਾਂ ਅਤੇ ਭਾਵਨਾਵਾਂ ਨੂੰ ਸੂਖਮ ਬਣਾਉਣਾ ਹੈ। ਸਾਹਿਤ ਬੁੱਧ ਵਿਵੇਕ ਦੀ ਆਗੂ ਵੀ ਹੈ। ਅਤੇ ਉਸਦਾ ਸਰਿਚਰ ਵੀ। ਸੱਚਾ ਸਾਹਿਤ ਕੁਬੁੱਧਤਾ ਅਤੇ ਕੁਮਾਰਗਤਾ ਵੱਲ ਨਹੀਂ ਖੜਦਾ ਸਗੋਂ ਸਾਊ ਉਤੱਮ ਅਤੇ ਸੰਤੁਲਿਤ ਬੁੱਧੀ ਦਾ ਸਮਰਥਕ ਹੈ।

ਸਾਹਿਤ ਦੀ ਮੂਲ ਆਤਮਾ ਭਾਵ-ਸਾਮਰਕੀ ਹੈ, ਐਸਾ ਭਾਵ ਜਿਹੜਾ ਗਤੀਸ਼ੀਲ, ਪ੍ਰਾਣਵੰਤ ਅਤੇ ਮਚਦਾ ਭਖਦਾ ਹੋਵੇ, ਨਾ ਕਿ ਸਿਖਿਲ ਅਤੇ ਨਿਰਜਿੰਦ।ਇਤਿਹਾਸ ਵਿਸੇ਼ਸ਼ ਕਰਕੇ ਸਾਹਿਤ ਦਾ ਇਤਿਹਾਸ ਐਸੇ ਗਤੀਸ਼ੀਲ ਭਾਵਾਂ ਦੀ ਪ੍ਰਚੰਡ ਪ੍ਰਰੈਕ ਸ਼ਕਤੀ ਦਾ ਅਧਿਐਨ ਹੈ।ਜਿਸਨੇ ਪ੍ਰਗਤੀ, ਚੜ੍ਰਦੀ ਕਲਾ ਅਤੇ ਸੰਤੁਲਨ ਨੇ ਸੰਸਥਾਪਨ ਲਈ ਟੁੰਬਿਆ। ਸਾਹਿਤਕਾਰਾਂ ਅਤੇ ਰਚਨਾਵਾਂ ਦਿਆਂ ਨਾਵਾਂ ਦੀ ਖਤੌਨੀ ਨੂੰ ਸਾਹਿਤ ਦਾ ਇਤਿਹਾਸ ਕਹਿਣਾ ਬੜੀ ਵੱਡੀ ਭੁੱਲ ਹੈ।

(1) 1700 ਈ: ਤੱਕ ਦਾ ਪਹਿਲਾ ਭਾਗ (ਪੂਰਵ ਨਾਨਕ ਕਾਲ)

ਪੂਰਵ ਨਾਨਕ ਕਾਲ ਨੂੰ ਪੰਜਾਬੀ ਸਾਹਿਤ ਦਾ ਉਦੈ ਕਾਲ ਕਿਹਾ ਜਾਂਦਾ ਹੈ। ਪੂਰਵ ਨਾਨਕ ਕਾਲ ਵਿੱਚ ਚਾਰ ਵਿਚਾਰ-ਧਾਰਵਾਂ ਨਾਲ ਵਿਕਸਿਤ ਹੁੰਦਾ ਹੈ। ਬੋਧ-ਧਾਰਾ ਨੇ ਸਿੱਧ ਤੇ ਨਾਥ ਸਾਹਿਤ ਨੂੰ ਜਨਮ ਦਿੱਤਾ ਹੈ। ਪੰਜਾਬੀ ਭਾਸ਼ਾ ਵਿੱਚ ਨਾਥਾਂ ਜੋਗੀਆਂ ਨੂੰ ਖੁੱਲਾਂ ਪ੍ਰਯੋਗ ਭਾਸ਼ਾ ਦਾ ਕੀਤਾ ਹੈ। ਇਨ੍ਹਾਂ ਵਿੱਚੋਂ ਜਾਲੱਧਰ, ਮਛੰਦਰ, ਗੋਰਖ, ਚਰਪਟ, ਚੌਰੰਗੀ ਨਾਥ (ਪੂਰਨ ਭਗਤ ਰਾਜੀ ਤੇ ਰਤਨ ਤੇ ਬ੍ਰਹਮਦਾਸ ਪ੍ਰਸਿੱਧ ਹਨ। ਦੂਜੀ ਵਿਚਾਰਧਾਰਾ ਮੁਸਲਮਾਨ ਕਵੀਆਂ, ਫਕੀਰਾਂ ਤੇ ਸੂਫੀਆਂ ਦੀ ਹੈ।ਭਾਸ਼ਾਂ ਦੇ ਖੇਤਰ ਵਿੱਚ ਮੁਸਲਮਾਨ ਕਵੀਆਂ ਦਾ ਪੂਰਾ ਯੋਗਦਾਨ ਹੈ। ਉਹ ਹਿੰਦੂ ਕਵੀਆਂ ਤੋਂ ਪਹਿਲਾ ਇਸ ਖੇਤਰ ਵਿੱਚ ਆਏ ਹਨ। ਇਸ ਲਈ ਮੁਸਲਮਾਨ ਕਵੀਆਂ ਨੇ ਪੰਜਾਬ ਅਤੇ ਦਿੱਲੀ ਦੀ ਭਾਸ਼ਾਂ ਹਿੰਦੀ, ਹਿੰਦੇਵੀ ਸਰਪ੍ਰਸਤੀ ਕੀਤੀ। ਸੇ਼ਖਾਂ ਅਤੇ ਸੂਫੀਆਂ ਦਾ ਸਿੱਧਾ ਸੰਬੰਧ ਲੋਕਾਂ ਤੱਕ ਸੀ। ਇਸ ਕਰਕੇ ਉਹਨਾਂ ਦੇਸੀ ਭਾਸ਼ਾਂ ਉਹਨਾਂ ਤੋਂ ਸ਼ੁਰੂ ਹੁੰਦੀ ਹੈ। ਪ੍ਰਸਿੱਧ ਕਵੀਆਂ ਫਰੀਦੁੱਦੀਨ ਮਸਊਦ, ਸ਼ਕਰ ਗੰਜ, ਸੇਖ ਨਿਜ਼ਾਮੁੱਦੀਮ ਔਲੀਆਂ, ਅਮੀਰ ਖੁਸਰੋ, ਸੇ਼ਖ ਸ਼ਰਫੱਦੀਨ ਬੂਅਲੀ ਕਲੰਦਰ ਪਾਨੀਪਤੀ ਆਦਿ।

ਤੀਜੀ ਵਿਚਾਰਧਾਰਾ :-

ਭਗਤੀ-ਕਾਵਿ ਦੀ ਹੈ। ਭਗਤੀ ਲਹਿਰ ਵਧੇਰੇ ਉੱਤਰੀ ਭਾਰਤ ਵਿੱਚ ਪ੍ਰਫਲਤ ਹੈ। ਸਾਰੇ ਸੰਤਾਂ, ਭਗਤਾਂ ਤੇ ਗੁਰੂਆਂ ਦੀ ਅਧਿਕਤਰ ਸ਼ਬਦਾਵਲੀ ਸਾਂਝੀ ਤੇ ਸਮਰੂਪ ਹੈ। ਚਿੰਨ੍ਹਾਂ, ਬਿੰਬ ਤੇ ਅਲੰਕਾਰ ਵੀ ਇੱਕ ਸਮਾਨ ਹਨ। ਇਹਨ੍ਹਾਂ ਦੀਆਂ ਰਚਨਾਵਾਂ ਵਿੱਚ ਪੁਰਾਤਨ ਪੰਜਾਬੀ ਅੰਸ੍ਰ ਕਾਫੀ ਮਾਤਰਾਂ ਵਿੱਚ ਮਿਲਦਾ ਹੈ। ਤੀਜੀ ਵਿਚਾਰਧਾਰਾ ਬੀਰ-ਕਾਵਿ ਦੀ ਹੈ। ਇਸ ਦੇ ਰੂਪ ਹਨ, ਇੱਕ ਤਾਂ (ਗਸੋ) ਵਾਲੀ ਤੇ ਦੂਜਾਂ (ਵਾਰਾਂ) ਵਾਲਾ। ਗਸੋ ਵਿੱਚ ਚੰਦਰਬਾਈ(ਪ੍ਰਿਥਵੀ ਰਾਜ ਰਾਸਾਂ) ਅਦੱਰਮਾਨ, (ਸੋਨੇਹ ਰਾਸੋ) ਮੁਲਾਦਾਊਦ (ਚਾਂਦ ਨਾਮਾ) ਆਦਿ ਅਤੇ ਵਾਰਾਂ ਅਮੀਰ ਖੁਸਰੋ ਦੀ ਤੁਗਲਕ-ਨਾਮਰੁੱਦੀਨ ਥਾਂ ਦੀ ਵਾਰ ਪਹਿਲੀ ਵਾਰ ਹੈ। ਜਿਹੜੀ ਉਸਨੇ ਬ-ਜਬਾਨਿ ਪੰਜਾਬ ਲਿਖੀ ਤੇ ਜਿਸਨੂੰ ਬ-ਜਬਾਨਿ ਹਿੰਦ (ਵਾਰ) ਕਹਿੰਦੇ ਹਨ। ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀਆਂ ਹਨ। ਟੁੱਡੇ ਅਸਰਾਜ ਦੀ ਵਾਰ, ਸਿਕੰਦਰਿ ਇਬਰਾਹੀਮ ਦੀ ਵਾਰ, ਰਾਏ ਮਹਿਮੇ ਦੀ ਵਾਰ ਆਦਿ ਹਨ।

ਚੌਥੀ ਵਿਚਾਰਧਾਰਾ ਕਿੱਸਾ-ਕਾਵਿ ਦੀ ਹੈ। ਲੈਲਾ ਮਜਨੂੰ ਤੇ ਯੂਸਫ-ਜੁਲੈਖਾ ਦੇ ਕਿੱਸੇ ਅਰਬੀ ਫਾਰਸੀ ਰਾਹੀਂ ਸਭ ਤੋਂ ਪਹਿਲਾ ਆਏ ਪੁਸ਼ਯਾ, ਜਾਂ ਪੁਸ਼ਪ ਦਾ ਸੱਸੀ ਪੁੰਨੂੰ ਹਿੰਦੀ ਸਾਹਿਤ ਵਿਚਲੀ ਪਹਿਲੀ ਰਚਨਾਂ ਮੰਨੀ ਜਾਂਦੀ ਹੈ। ਵਿਚਾਰਧਾਰਾ ਤੋਂ ਬਿਨ੍ਹਾਂ ਪੂਰਵ-ਨਾਨਕ ਕਾਲ ਵਿੱਚ ਕਵੀਆਂ ਵੱਲੋਂ ਕਾਵਿ -ਰੂਪ ਸੰਗੀਤ ਰੂਪ ਤੇ ਛੰਦ-ਰੂਪ ਉਸ ਸਮੇਂ ਬਹੁ- ਮੁਨੇ ਲੋਕ ਸਾਹਿਤ ਸੰਕੇਤ ਮਿਲਦੇ ਹਨ।

(2)ਅਠਾਰ੍ਹਵੀ ਸਦੀ ਦਾ ਦੂਜਾ ਭਾਗ:-

ਅਠਾਰ੍ਹਵੀ ਸਦੀ ਜਿੱਥੇ ਰਾਜਸੀ ਤੌਰ ਤੇ ਜੁਗ ਗਰਦੀ, ਅਸ਼ਾਤੀ ਤੇ ਅਧੋਗਤੀ ਦਾ ਸਮਾਂ ਸੀ, ਉੱਥੇ ਸਾਹਿਤਕ ਉੱਤਪਤੀ ਦੇ ਪੱਖ ਤੋਂ ਇਹ ਨਾਨਕ ਕਾਲ ਦੀ ਦਿੱਖ ਨੂੰ ਹੋਰ ਵੀ ਚਮਕਾਉਦਾ ਹੈ। ਉਸ ਪਰੰਪਰਾਂ ਨੂੰ ਅੱਗੇ ਵਧਾਉਦਾ ਹੈ। ਇਸ ਕਾਲ ਪੰਜਾਬੀ ਸਾਹਿਤ ਦੀ ਉਤਪਤੀ ਕਾਰਨਾਂ ਇਸ ਦੇ ਇਤਿਹਾਸ ਦਾ ਸੁਨਹਿਰੀ ਕਾਲ ਕਹਲਵਾਉਦਾ ਹੈ।ਇਸ ਸਦੀ ਵਿੱਚ ਤਿੰਨ ਵਿਚਾਰਧਾਰਵਾਂ ਸਿਖਤ ਤੇ ਪੁਜਦੀਆਂ ਹਨ। (ਸੂਫੀ ਕਾਵਿ ਵਿਚਾਰਧਾਰਾ) ਸੱਯਦ ਅਲੀ ਹੋਦਰ, ਖਵਾਜਾ ਫਰੂਦ ਫਕੀਰਾਂ, ਬੁਲ੍ਹੇ ਸ਼ਾਹ ਸੱਯਦ, ਗੁਲਾਮ ਕਾਦਿਰ ਤੇ ਸਚਲ ਜੇਹੇ ਉੱਚ ਕੋਟੀ ਦੇ ਸੂਫੀਆਂ ਦੇ ਕਲਾਮ ਨਾਲ ਨਾਨਕ ਕਾਲ ਕੀਆਂ ਰਵਾਇਤਾਂ ਨੂੰ ਸਥਿਰ ਰੱਖ ਸਕੀ। ਕਿੱਸਾ ਕਾਵਿ, ਜੋ ਦਮੋਦਰ ਦੀ ਿਹੀਰ ਨਾਲ-ਆਰੰਭ ਹੋਇਆ ਹੈ, ਆਡਤ, ਮੁਕਬਲ,ਆਰਾਮ, ਸਦੀਕ ਵਾਲੀਹ, ਚਿਰਾਗ ਅਵਾਨ, ਵਾਰਿਸ ਤੇ ਹਾਮਦ ਨਾਲ ਉੱਚ ਸਿਖਰਾਂ ਨੂੰ ਛੁਹਣ ਲਗਾ। ਬੀਰ-ਕਾਵਿ (ਜੰਗ-ਨਾਮਾ ਤੇ ਵਾਰ-ਕਾਵਿ) ਦੇ ਬੀਰ-ਰਸੀ ਕਵੀਆਂ ਨੇ ਆਪਣੀਆਂ ਵਾਰਾਂ ਤੇ ਜੰਗਨਾਮਿਆਂ ਨਾਲ ਲੋਕਾਂ ਦਾ ਲਹੂ ਗਰਮਾਇਆ ਜੰਗ-ਨਾਮਾ ਲਿਖਣ ਵਾਲਿਆਂ ਵਿੱਚੋਂ ਮੁਕਬਲ, ਗਮਦ ਤੇ ਮੌਲਵੀ ਗੁਲਾਮ ਮੁਸਤਫ਼ਾ ਅਤੇ ਵਾਰਾਂ ਰਚਣ ਵਾਲਿਆਂ ਵਿਚੋਂ ਨਜਾਬਤ ਤੇ ਆਗਰਾ ਸਿਰਕੱਢ ਕਵੀ ਸਨ। ਕਾਟਖ ਕਾਵਿ ਜੋ ਜਲਣ ਨਾਲ ਸ਼ੁਰੂ ਹੋਇਆ ਬਾਬਾ ਵਜੀਦ ਨਾਲ ਸਿਖਰ ਤੇ ਪੁੱਜਾ। ਇਸਲਾਮ ਕਾਵਿ ਰਚਨਹਾਰਾ ਮੌਲਵੀ, ਗੁਲਾਮ ਮੁਈਉੱਦੀਨ ੱਿੲਸ ਕਾਲ ਦਾ ਪ੍ਰਸਿੱਧ ਕਵੀ ਹੋਇਆ ਹੈ। ਇਸ ਤਰ੍ਹਾਂ ਇਸ ਕਾਲ ਵਿੱਚ ਸੂਫੀ ਕਾਵਿ ਦਾ ਬਾਦਸ਼ਾਹ ਬੁੱਲ੍ਹੇ ਸ਼ਾਹ, ਕਿੱਸ-ਕਾਵਿ ਦਾ ਸ਼ਹਿਨਸ਼ਾਹ ਵਾਰਿਸ਼ਸ਼ਾਹ, ਵਾਰ ਦਾ ਸ਼ਹਿਜ਼ਾਦਾ ਨਜਾਬਤ ਤੰਜੇਗਨਾਮੇ ਦਾ ਉਸਤਾਦ ਹਾਮਦਸ਼ਾਹ, ੱਿੲਸਲਾਮੀ ਕਾਵਿ ਦਾ ਇਮਾਮ ਸਯੱਦ ਗੁਲਾਮ ਕਾਦਿਰ ਸ਼ਾਹ ਅਤੇ ਸੰਤ ਰੇਣ ਭਗਤ ਕਾਵਿ ਤੇ ਗੁਰਮਤਿ ਸਾਹਿਤ ਦੇ ਰਸੀਏ ਹੋਏ ਹਨ। ਇਸੇ ਕਾਲ ਵਿੱਚ ਬੈਂਤ, ਕਾਫੀ, ਵਾਰ, ਸਾਂਝ ਤੇ ਬਾਰਾਮਾਹ ਕਾਵਿ-ਰੂਪ ਪੰਜਾਬੀ ਕਵੀਆਂ ਦੇ ਡੂੰਘੇ ਭਾਵਾਂ ਦੇ ਵਾਹੁਣ ਬਣੇ ਗੁਰੂ-ਇਤਿਹਾਸ ਕਾਵਿ ਵੀ ਬਹੁ-ਮਾਤਰਾਂ ਵਿੱਚ ਰਚਿਆ ਗਿਆ।

ਇਸੇ ਸਦੀ ਨੇ ਪੰਜਾਬੀ ਵਾਰਤਕ ਨੂੰ ਵੀ ਸਿਖਰ ਵੱਲ ਵੱਧਦਾ ਹੈ। (ਪ੍ਰੇਮ ਸੁਮਾਰਗ) ਇਸ ਦੀ ਮਹਾਨ ਤੇ ਮੱਹਤਵਪੂਰਨ ਰਚਨਾ ਹੈ, ਜਿਸ ਦੇ ਨਾਮ ਹੈ ਡਾ: ਮੋਹਨ ਸਿੰਘ ਨੇ ਇਸ ਕਾਲ ਨੂੰ (ਪ੍ਰੇਮ ਗੁਮਾਰਗ ਕਾਲ) ਦਾ ਨਾਮ ਦਿੱਤਾ ਹੈ। ਜੀਵਨੀ ਸਾਹਿਤ ਨਿਰਮਲਾਂ ਤੇ ਸੈਵਾਂ ਪੰਥੀ ਸਾਹਿਤ ਨੇ ਵੀ ਇਸ ਕਾਲ ਦੀ ਵਾਰਤਕ ਨੂੰ ਭਰਪੂਰ ਕੀਤਾ। ਪੰਜਾਬੀ ਭਾਸ਼ਾ ਦਾ ਰੂਪ ਵੀ ਇਸ ਕਾਲ ਵਿੱਚ ਨਿਖਰਿਆਂ ਤੇ ਉਸਨੇ ਟਕਸਾਲੀ ਰੂਪ ਧਾਰਨ ਕੀਤਾ।

(3) ਉਨ੍ਹੀਵੀ ਸਦੀ ਦਾ ਸਾਹਿਤ:-

ਉਨ੍ਹੀਵੀ ਸਦੀ ਰਾਜਸੀ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਹੀ ਜੀਵਨ-ਸੰਗ੍ਰਾਮੀਆਂ ਦੀ ਚੜ੍ਹਤ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਹੀ ਜੀਵਨ-ਸੰਗ੍ਰਾਮੀਆਂ ਦੀ ਚੜ੍ਹਤ ਤੇ ਵਿਜੈ ਦਾ ਸੁਨਹਿਰੀ ਕਾਲ ਹੈ। ਉਨ੍ਹੀਵੀਂ ਸਦੀ ਵਿੱਚ ਮਹਾਰਜਾ ਰਣਜੀਤ ਸਿੰਘ 1799 ਈ: ਤੋਂ 1839 ਈ: ਦਾ ਸਮਾਂ ਸੀ। ਉਸ ਇਸ ਸਮੇਂ ਸ਼ਾਤੀ ਵੀ ਸੀ ਪਰ ਮੁਲਕ ਪੰਜਾਬ ਦਾ ਘੇਰਾ ਚੌੜੇੜਾ ਹੁੰਦਾ ਗਿਆ।ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਦੀ ਰਾਜਸੀ, ਆਰਥਿਕ ਤੇ ਸਮਾਜਿਕ ਸਥਿਤੀ ਤੋਂ ਪਤਾ ਚੱਲਦਾ ਹੈ। ਉਨੀਵੀ ਦੇ ਪਿਛਲੇਰੇ ਅੱਧ ਵਿੱਚ ਸਿੱਖ ਇਤਿਹਾਸ ਸਾਹਿਤ, ਆਚਾਰ ਮਰਿਆਦਾ ਸਭ ਬ੍ਰਿਜ ਜਾਂ ਹਿੰਦੀ ਵਿੱਚ ਹੀ ਰਚਿਆ ਗਿਆ। ਬਸ ਕੁਝ ਕੁ ਪੰਜਾਬੀ ਸਾਹਿਤਕਾਰ ਜਾਂ ਕਵੀ ਹੋਣਗੇ ਜਿਨ੍ਹਾਂ ਨੇ ਉਨ੍ਹੀਵੀ ਸਦੀ ਦਾ ਸਾਹਿਤ ਤੇ ਭਾਸ਼ਾ ਸਾਂਭ ਕੇ ਰੱਖਿਆ ਉਨੀਵੀਂ ਸਦੀ ਦਾ ਸਾਹਿਤ ਤੇ ਭਾਸ਼ਾ ਸਾਂਭ ਕੇ ਰੱਖਿਆ। ਉਨ੍ਹੀਵੀਂ ਸਦੀ ਕਿੱਸਾ-ਕਾਵਿ, ਰੋਮਾਂਚਕ ਕਾਵਿ ਦਾ ਸੁਨਿਹਰੀ ਯੁੱਗ ਸੀ, ਜਿਨ੍ਹਾਂ ਦਾ ਵਾਹੁਣ ਬੈਂਤ, ਦਵੱਇਆਂ ਬਾਰਾਂ ਮਾਹ, ਮਾਝ, ਆਦਿ। ਇਸ ਕਾਲ ਵਿੱਚ ਪੰਜ ਵਿਚਾਰਧਾਰਾਂ ਪੰਜ ਦੇ ਪੰਜ ਦਰਿਆਵਾਂ ਵਾਂਗ ਨਾਲ 2 ਵਹਿੰਦੀਆਂ ਹਨ। ਗੁਰਮੀਤ ਕਾਵਿ ਧਾਰਾ ਅਤਿਆਤਮਕ ਅਤੇ ਧਾਰਮਿਕ ਕਾਵਿ ਵਿਚਾਰਧਾਰਾ ਜਿਸ ਦੁਆਰਾ ਗੁਰਮਤਿ ਤੇ ਭਗਤ ਕਾਵਿ ਸ਼ਬਦ ਸਲੋਕਾਂ ਦੇ ਵਾਹੁਣ ਰਾਹੀਂ ਦੁਆਰਾ ਹੋਇਆ। ਸੂਫੀ ਕਾਵਿ ਧਾਰਾ ਵਿਚਾਰਧਾਰਾ ਦੇ ਭਾਵਾਂ ਨੂੰ ਅੰਤਲੇ ਦੋ ਸੂਫੀ ਕਵੀਆਂ- ਹਾਸ਼ਮ ਤੇ ਖਵਾਜਾ ਗੁਲਾਮ ਕਿੱਸਾ ਕਾਵਿ ਵਿਚਾਰਧਾਰਾ ਜਿਹੜੀ ਇਸ ਕਾਲ ਦੀ ਮੁੱਖ ਧਾਰ ਹੋ ਦਵੱਈਆਂ, ਬੈਂਤ, ਦੁਆਰਾ ਪੁਰਾਣੇ ਤੇ ਨਵੀਲੀ ਪ੍ਰੀਤ ਕਿੱਸਿਆਂ ਦੀ ਰਚਨਾ ਕੀਤੀ। ਇਸ ਸਭ ਤੋਂ ਪ੍ਰਬਲ ਵਿਚਾਰਧਾਰਾ ਸੀ।ਬ੍ਰਿਹੜਾ ਤੇ ਬਿਗਰਾ ਕਾਵਿ ਵਿਚਾਰਧਾਰਾ, ਜੋ ਮੁੱਖ ਤੌਰ ਤੇ ਰੋਮਾਚਕ ਕਾਵਿ ਦਾ ਹੀ ਦੂਜਾ ਰੂਪ ਸੀ। ਇਹ ਧਾਰਾ ਬਾਰਾਮਾਂਹ, ਸਤਵਾਰਾ, ਅਨਵਾਰਾ, ਸਾਝਾਂ ਤੇ ਦੋਹੜਿਆਂ, ਰਾਹੀਂ ਵਿਕਸਿਤ ਹੋਈ। ਬੀਰ-ਕਾਵਿ ਵਿਚਾਰਧਾਰਾ, ਜਿਸਨੂੰ ਦੀਆਂ ਜੰਗਾਂ, ਯੁੱਧਾ ਤੇ ਸਿੱਖ- ਅੰਗਰੇਜ਼ੀ ਲੜਾਈਆਂ ਵਿਚੋਂ ਉਸਰਨ ਲਈ ਸਾਮਰਕੀ ਮਿਨੀ ਤੇ ਵਾਰ ਤੇ ਜੰਗਨਾਮ ਕਾਵਿ ਨੂੰ ਇਸ ਸਦੀ ਵਿੱਚ ਜਿਉਦਿਆਂ ਰੱਖਿਆ। ਉਨ੍ਹੀਵੀਂ ਸਦੀ ਦੀਆਂ ਦੋ ਮੱਹਤਵਪੂਰਨ ਗੱਲਾਂ ਹਨ। ਇੱਕ ਕਿ ਇਸ ਸਦੀ ਵਿੱਚ ਸਭ ਤੋਂ ਵੱਧ ਕਿੱਸੇ ਲਿਖੇ ਗਏ ਦੂਜਾ ਕਵੀਆ ਸ਼ੀਹਰਫੀਆਂ ਕਹੀਆਂ, ਬਾਰਾਮਾਹ ਕਹੇ, ਮਾਝਾ ਕਹੀਆਂ। ਇਨ੍ਹਾਂ ਵਿੱਚੋਂ ਕਈ ਸਾਰੇ ਕਵੀਆਂ ਨੇ ਰੋਮਾਂਚਿਕ ਤੇ ਧਾਰਮਿਕ ਕਵਿਤਾ ਕਹੀ, ਉਨ੍ਹੀਵੀਂ ਸਦੀ ਪੰਜਾਬੀ ਸਾਹਿਤ ਦੇ ੲਤਿਹਾਸ ਵਿੱਚ ਆਪਣਾ ਵਿੱਲਖਣ ਤੇ ਵਚਿੱਤਰ ਅਸਥਾਨ ਰੱਖਦੀ ਹੈ।

ਸਿੱਟੇ:- 

ਗੁਰੂ ਨਾਨਕ ਕਾਲ ਪੰਜਾਬੀ ਦਾ ਨਹੀਂ, ਭਾਰਤੀ ਸਾਹਿਤ ਦਾ ਸੋਨ-ਸੁਨਿਹਰੀ ਕਾਲ ਹੈ। ਇਸ ਕਾਲ ਵਿੱਚ ਸਾਰੀਆਂ ਧਰਾਵਾਂ ਨੇ ਖੁਲ ਕੇ ਅਪਣਾ ਯੋਗਦਾਨ ਦਿੱਤਾ ਹੈ।ਇਸ ਵਿੱਚ ਨਾਥਾ, ਜੋਗੀਆ,ਫਕੀਰਾ ਤੇ ਸੂਫੀਆ, ਮੁਸਲਾਨ ਕਵੀਆਂ ਦਾ ਯੋਗਦਾਨ ਹੈ। ਭਗਤ ਕਵਿ, ਕਿੱਸਾ ਕਵਿ,ਪੂਰਵ ਨਾਨਕ ਕਾਲ ਵਿੱਚ ਪ੍ਰਚਲਿਤ ਸਨ। ਅਲੀ ਹੈਦਰ, ਬੁੱਲ੍ਹੇ ਸ਼ਾਹ, ਫਰਦ ਫਕੀਰ ਤੇ ਗੁਲਾਮ ਸੂਫੀ ਕਵੀ। ਇਸ ਬੀਰ-ਕਾਵਿ ਵੀ ਪ੍ਰਫਲਿਤ ਸੀ। ਇਸ ਕਾਲ ਵਿੱਚ ਵਾਰਾਂ ਵੀ ਰਹੀਆਂ ਗਈਆਂ, ਵਾਰ ਨਾਦਰਸ਼ਾਹ ਦੀ, ਵਾਰ ਰਾਜਾਂ ਅਮਰ ਸਿੰਘ ਕੀ, ਪ੍ਰਸਿੱਧ ਵਾਰਾਂ ਸਨ। ਇਹ ਕਾਲ ਪੰਜਾਬੀ ਗੱਦ ਦਾ ਵੀ ਸੁਨਹਿਰੀ ਸਮਾਂ ਸੀ। ਇਸ ਵਿੱਚ ਸਾਥੀਆਂ ਪਰਚੀਆਂ, ਟੀਕੇ, ਪਰਮਾਰਥ, ਰਹਿਤਨਾਮੇ, ਭਗਤ ਮਾਲਾਂ ਆਦਿ ਅਨੇਕਾਂ ਗਦ ਰਚਨਾਵਾਂ ਰਚੀਆਂ ਗਈਆਂ। ਉਨ੍ਹੀਵੀਂ ਸਦੀ ਦੇ ਸਾਹਿਤ ਇਤਿਹਾਸ ਨੂੰ ਇੱਕ ਸੁੰਤਤਰ ਇਕਾਈ ਦੇ ਰੂਪ ਵਿੱਚ ਲੈਣਾ ਚਾਹੀਦਾ ਹੈ। ਉਨ੍ਹੀਵੀਂ ਸਦੀ ਦਾ ਕਿੱਸਾ-ਕਾਵਿ ਸਿਖਰ ਤੇ ਸੀ। ਹਾਸ਼ਮ, ਅਹਿਮਦਯਾਰ, ਕਾਦਰਯਾਰ, ਇਮਾਮ ਬਖਸ਼ ਮੀਆਂ ਮੁਹੰਮਦ, ਫਜ਼ਲ ਸ਼ਾਹ ਪ੍ਰਸਿੱਧ ਕਿੱਸਾਕਾਰ ਸਨ। ਇਸ ਸਦੀ ਦੇ ਕਿੱਸ-ਕਾਰਾਂ ਨੇ ਇੱਕ ਤੋਂ ਵੱਧ ਕਿੱਸੇ ਰਚੇ। ਇਸ ਵਿੱਚ ਸਭ ਤੋਂ ਵੱਧ ਵਾਰਾਂ ਲਿਖੀਆਂ ਗਈਆਂ ਇਹ ਸਦੀ ਇਸਲਾਮੀ ਵਿਚਾਰਧਾਰਾ ਦੀ ਕਵਿਤਾ ਦਾ ਸੁਨਹਿਰੀ ਯੁੱਗ ਸੀ। ਲਗਭਗ ਸਾਰੇ ਸ੍ਰੋਮਣੀ ਕਿੱਸਾ-ਕਵੀਆਂ ਤੇ ਸੂਫੀਆਂ ਨੇ ਇਸਲਾਮੀ ਗ੍ਰੰਥ ਵੀ ਰਚੇ। ਇਹ ਸਦੀ ਸੂਫੀ-ਕਾਵਿ ਹੈ ਅਤੇ ਖਵਾਜਾਂ ਗੁਲਾਮ ਫਰੀਦ ਅੰਤਮ ਸੂਫੀ ਦੁਰਵੇਸ ਕਵੀ। ਸਮੁੱਚੇ ਤੌਰ ਤੇ ਇਸ ਸਦੀ ਦੀ ਆਪਣੀ ਵੱਖਰੀ ਹੀ ਇਤਿਹਾਸਕ ਤੇ ਸਾਹਿਤਕ ਮਹਾਨਤਾ ਤੇ ਮੱਹਤਤਾ ਹੈ ਜਿਸਨੂੰ ਕੋਈ ਵੀ ਇਤਿਹਾਸਕਾਰਾਂ ਨਜੋਰ ਉਹਲੇ ਨਹੀਂ ਰੱਖ ਸਕਦਾ।

3[34]

ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ (ਕਰਨਜੀਤ ਸਿੰਘ)

ਜਾਣ ਪਛਾਣ:

ਸੋਧੋ

ਇਹ ਆਮ ਧਾਰਨਾ ਹੈ ਕਿ ਵਾਰਤਕ ਜਾ ਗੱਦ ਦਾ ਜਨਮ ਕਵਿਤਾ ਜਾਂ ਪੱਦ ਸਾਹਿਤ ਤੋਂ ਬਹੁਤ ਮਗਰੋਂ ਹੁੰਦਾ ਹੈ।ਇਸਦਾ ਕਾਰਨ ਇਹ ਦਸਿਆ ਜਾਂਦਾ ਹੈ ਕਿ ਮਨੁੱਖ ਚੇਤਨਾ ਦੀ ਮੁਢਲੀ ਅਵੱਸਥਾ ਵਿੱਚ ਵਧੇਰੇ ਭਾਵਕ ਜਾਂ ਜਜ਼ਬਾਤੀ ਹੁੰਦਾ ਹੈ ਅਤੇ ਭਾਵਾਵੇਗ ਤੇ ਜਜ਼ਬਾ ਹੀ ਕਵਿਤਾ ਦੀ ਜਿੰਦ ਜਾਨ ਹੁੰਦਾ ਹੈ।ਦੂਜੇ ਪਾਸੇ ਗੱਦ ਜਾਂ ਵਾਰਤਕ ਵਿੱਚ ਤਰਕ ਅਤੇ ਵਿਗਿਆਨਕ ਚਿੰਤਨ ਦੀ ਪ੍ੱਬਲਤਾ ਹੁੰਦੀ ਹੈ ਜੋ ਮਨੁੱਖੀ ਚੇਤਨਾ ਦੇ ਪ੍ਰੌਢ ਹੋ ਜਾਣ ਦੀ ਨਿਸ਼ਾਨੀ ਹੁੰਦੀ ਹੈ।ਸੰਤ ਸਿੰਘ ਸੇਖੋਂ ਦਾ ਕਥਨ ਹੈ,"ਵਿਗਿਆਨ ਵਾਂਗ ਗੱਦ ਦਾ ਸੰਬੰਧ ਵੀ ਸਮਾਜ ਵਿੱਚ ਮਧ-ਸ੍ਰੇਣੀ ਦੇ ਵਿਕਾਸ ਨਾਲ ਹੈ।ਗੱਦ ਦਾ ਸੰਬੰਧ ਆਧੁਨਿਕ ਵਿਗਿਆਨ ਦੀ ਉਤਪਤੀ ਤੇ ਵਿਕਾਸ ਨਾਲ ਹੈ,ਤੇ ਆਧੁਨਿਕ ਵਿਗਿਆਨ ਮਧ-ਸ੍ਰੇਣੀ ਦੇ ਵਿਕਾਸ ਦਾ ਇੱਕ ਫਲ ਹੈ।[35] ਵਾਰਤਕ ਤੇ ਕਵਿਤਾ ਦਾ ਅੰਤਰ ਇੱਕ ਤਾਂ ਉਸ ਦੀ ਅੰਤਰ-ਆਤਮਾ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਣਾ ਚਾਹੀਦਾ ਹੈ ਦੂਜਾ ਉਸਦੇ ਬਾਹਰੀ ਸਰੂਪ ਨੂੰ।ਕਵਿਤਾ ਜੇ ਪਿੰਗਲ ਦੇ ਨੇਮਾ ਅਧੀਨ ਰਹਿੰਦੀ ਹੈ ਅਤੇ ਛੰਦਾ ਬੰਦੀ ਦੀਆ ਲੌੜਾਂ ਨੂੰ ਪੂਰਾ ਕਰਨਾ ਉਸਦਾ ਕਰਤੱਵ ਹੈ ਤਾਂ ਵਾਰਤਕ ਵਿਆਕਰਣ ਦੇ ਨੇਮਾ ਦੇ ਅਧੀਨ ਰਹਿੰਦੀ ਹੈ ਅਤੇ ਉਸ ਦੀਆ ਮੰਗਾਂ ਨੂੰ ਪੁਰਾ ਕਰਨਾ ਉਸ ਲਈ ਜ਼ਰੂਰੀ ਹੈ।ਜਿਸ ਸਾਹਿਤਕ ਵੰਨਗੀ ਦੀ ਇਥੇ ਅਸੀਂ ਚਰਚਾ ਕਰ ਰਹੇ ਹਾਂ ਉਹਦੇ ਵਾਸਤੇ ਸਾਡੀ ਆਪਣੀ ਭਾਸ਼ਾ ਪੰਜਾਬੀ ਵਿੱਚ 'ਵਾਰਤਕ',ਹਿੰਦੀ ਭਾਸ਼ਾ ਵਿੱਚ 'ਗਦ',ਉਰਦੂ ਵਿੱਚ 'ਨਸਰ' ਅਤੇ ਅੰਗਰੇਜ਼ੀ ਵਿੱਚ ਪਰੋਜ਼(prose)ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।'ਵਾਰਤਕ' ਸ਼ਬਦ ਸੰਸਕ੍ਰਿਤ ਭਾਸ਼ਾ ਦੇ ਧਾਤੂ "ਵ੍ਰਿਤਿ" ਤੋਂ ਬਣਿਆ ਹੈ ਜਿਸ ਦਾ ਅਰਥ ਹੈ 'ਟੀਕਾ'।ਸੰਸਕ੍ਰਿਤ ਵਿੱਚ ਕਿਸੇ ਸੂਤਰ ਰਚਨਾ ਦੀ ਵਿਆਖਿਆ ਕਰਨ ਵਾਲੇ ਗ੍ਰੰਥ ਨੂੰ 'ਵਾਰਤਕ' ਕਿਹਾ ਜਾਂਦਾ ਹੈ।ਜਾਪਦਾ ਇੰਜ ਹੈ ਕਿ ਪੁਰਾਤਨ ਵਾਰਤਕ ਲਈ ਇਹ ਪਰਿਭਾਸ਼ਾ ਬਹੁਤ ਢੁਕਵੀ ਹੈ,ਪਰ ਜਿਸ ਨੂੰ ਅੱਜ ਵਾਰਤਕ ਦਾ ਨਾਮ ਦਿੱਤਾ ਜਾਂਦਾ ਹੈ ਉਹਦੇ ਲਈ ਇਹ ਪਰਿਭਾਸ਼ਾ ਅਧੂਰੀ ਹੈ।

ਵਾਰਤਕ ਦੇ ਪ੍ਰਕਾਰ:

ਸੋਧੋ

ਮੁਖ ਰੂਪ ਵਿੱਚ ਵਾਰਤਕ ਤਿੰਨ ਪ੍ਰਕਾਰ ਦੀ ਹੁੰਦੀ ਹੈ।ਬਿਆਨੀਆਂ(ਕਿਸੇ ਸਥਾਨ,ਵਸਤੂ,ਕਰਮ ਜਾਂ ਲੋਕਾਂ ਦਾ)ਵਿਆਖਿਆਮਈ ਅਤੇ ਭਾਵਾਤਮਕ।ਇਹ ਵੀ ਹੋ ਸਕਦਾ ਹੈ ਕਿ ਕਿਸੇ ਗੱਦ ਰਚਨਾ ਵਿੱਚ ਇਹ ਤਿੰਨੇ ਅੰਸ਼ ਮੌਜ਼ੂਦ ਹੋਣ।ਫੇਰ ਜਿਵੇਂ ਹਰ ਸਾਹਿਤਕ ਕਿਰਤ ਦੇ ਤਿੰਨ ਅੰਗ ਹੁੰਦੇ ਹਨ ਉਸੇ ਤਰ੍ਹਾਂ ਗੱਦ-ਰਚਨਾ ਦੇ ਵੀ ਤਿੰਨ ਅੰਗ ਹੁੰਦੇ ਹਨ।ਇਹ ਅੰਗ ਹਨ:ਵਿਸ਼ਾ,ਪ੍ਰਗਟਾ-ਢੰਗ ਜਾਂ ਸ਼ੈਲੀ ਅਤੇ ਉਦੇਸ਼।ਵਿਸ਼ੇ ਦੀ ਦ੍ਰਿਸ਼ਟੀ ਤੋਂ ਪੁਰਾਤਨ ਪੰਜਾਬੀ ਵਾਰਤਕ ਗੁਰੂ ਨਾਨਕ,ਦੂਜੇ ਗੁਰੂ ਸਾਹਿਬਾਨ,ਗੁਰੂ-ਦਰਸ਼ਨ ਅਤੇ ਗੁਰੂ ਲਹਿਰ ਨਾਲ ਜੁੜੀਆ ਮਹਾਨ ਸ਼ਖਸੀਅਤਾਂ ਤੇ ਉਹਨਾਂ ਦੇ ਚਮਤਕਾਰੀ ਕਾਰਨਾਮਿਆ ਦੇ ਆਲੇ-ਦੁਆਲੇ ਘੁੰਮਦੀ ਹੈ।ਇਸ ਲਈ ਵਿਸ਼ੇ ਦੇ ਪੱਖੋਂ ਇਹ ਸੰਕੁਚਿਤ,ਸੀਮਤ ਅਤੇ ਇਕਰਸ ਹੈ,ਇਸ ਵਿੱਚ ਵਿਸ਼ਿਆ ਦੀ ਵੰਨ-ਸੁਵੰਨਤਾ ਅਤੇ ਨਹੀਂ।ਪ੍ਰੋ.ਪੂਰਨ ਸਿੰਘ ਦਾ ਇਹ ਕਥਨ ਬਹੁ ਹੱਦ ਤਕ ਸੱਚ ਹੈ ਕਿ "ਪੰਜਾਬੀ ਦਾ ਸਾਹਿਤ ਗੁਰੂ ਨਾਨਕ ਦੇ ਮੰਦਰਾਂ ਦੇ ਆਲੇ-ਦੁਆਲੇ ਬ੍ਰਿੱਛਾ ਦੀਆ ਛਾਵਾਂ ਵਿੱਚ ਪਲਿਆ।ਨਸਰ ਉਹਨਾ ਪਹਿਲੀ ਵਾਰ ਲਿਖੀ ਜਿਨ੍ਹਾ ਦੇ ਹੋਂਠ ਗੁਰੂ ਦੇ ਪਿਆਰ - ਅੰਮ੍ਰਿਤ ਨਾਲ ਸਿੰਚੇ,ਗੁਲਾਬਾ ਦੀਆਂ ਪੱਤੀਆ ਵਾਂਗ ਸਿਫਤ ਸ਼ਮੀਰ ਵਿੱਚ ਹਿਲਦੇ ਸਨ।"[36]

ਪੁਰਾਤਨ ਪੰਜਾਬੀ ਵਾਰਤਕ ਦੀਆਂ ਵੰਨਗੀਆਂ

ਸੋਧੋ

ਡਾ.ਕਰਨਜੀਤ ਸਿੰਘ ਅਨੁਸਾਰ ਪੰਜਾਬੀ ਵਾਰਤਕ ਦਾ ਮੁੱਖ ਵਿਸ਼ਾ ਧਰਮ ਅਤੇ ਵਿਸ਼ੇਸ਼ ਕਰਕੇ ਸਿੱਖ ਧਰਮ ਰਿਹਾ ਹੈ।ਜੇ ਹੋਰ ਵੀ ਕੇਂਦਰਿਤ ਹੋਈੲੇ ਤਾਂ ਕਹਿ ਸਕਦੇ ਹਾਂ ਕਿ ਪੁਰਾਤਨ ਪੰਜਾਬੀ ਦਾ ਵਡੇਰਾ ਹਿੱਸਾ ਗੁਰੂ ਨਾਨਕ ਨੂੰ ਕੇਂਦਰ ਵਿੱਚ ਰੱਖ ਕੇ ਲਿਖਿਆ ਗਿਆ ਹੈ।ਪੁਰਾਤਨ ਵਾਰਤਕ ਦੀਆਂ ਮੁਖ ਵੰਨਗੀਆਂ ਜਨਮਸਾਖੀਆਂ,ਸਾਖੀਆਂ,ਗੋਸ਼ਠਾਂ,ਪਰਚੀਆਂ,ਹੁਕਮਨਾਮੇ,ਸੁਖਨ,ਬਚਨ ਤੇ ਮਹਾਤਮ ਹਨ।ਇਨ੍ਹਾਂ ਤੋਂ ਇਲਾਵਾ ਟੀਕੇ,ਕਥਾਵਾ,ਮਸਲੇ,ਸਾਰ ਅਤੇ ਅਨੁਵਾਦ ਵੀ ਮਿਲਦੇ ਹਨ।ਆਮ ਤੌਰ ਤੇ ਇਹ ਸਾਰੀਆਂ ਵੰਨਗੀਆਂ ਧਰਮ ਨਾਲ ਜੁੜੇ ਵਿਸ਼ਿਆਂ ਨੂੰ ਹੀ ਪੇਸ਼ ਕਰਦੀਆਂ ਹਨ।

ਜਨਮਸਾਖੀਆਂ:

ਸੋਧੋ

ਜਨਮਸਾਖੀਆਂ ਨੂੰ ਲਈੲੇ ਤਾਂ ਇਹ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸੰਬੰਧਿਤ ਕਹਾਣੀਆਂ ਨੂੰ ਸਾਖੀ ਰੂਪ ਵਿੱਚ ਪੇਸ਼ ਕਰਦੀਆਂ ਹਨ।ਸਾਖੀ ਦਾ ਅੱਖਰੀ ਭਾਵ ਹੈ ਅੱਖੀ ਦੇਖੀ ਕਹਾਣੀ;ਭਾਵ ਉਹ ਕਹਾਣੀ ਜਿਸ ਵਿੱਚ ਇਤਿਹਾਸਕ ਗਵਾਹੀ ਮਿਲੇ।ਇਹ ਜੀਵਨ ਬਿਰਤਾਂਤ ਨੂੰ ਪੇਸ਼ ਕਰਨ ਵਾਲੀਆਂ ਘਟਨਾਵਾ ਤਾ ਹੈਨ ਹੀ ਨਾਲ ਹੀ ਇਹ ਅਜਿਹੀ ਗਲਪ ਵਿਧੀ ਅਪਨਾਉਣ ਵਾਲੀਆਂ ਰਚਨਾਵਾਂ ਵੀ ਹਨ ਕਿ ਪੇਸ਼ ਬ੍ਰਿਤਾਂਤ ਦੇ ਤੱਥੀ ਹੋਣ ਦੀ ਗਵਾਹੀ(ਸਾਖੀ) ਮਿਲਦੀ ਹੈ।ਪੁਰਾਤਨ ਵਾਰਤਕ ਵਿੱਚ ਹੇਠ ਲਿਖੀਆਂ ਜਨਮਸਾਖੀਆਂ ਮਿਲਦੀਆਂ ਹਨ:

  1. ਪੁਰਾਤਨ ਜਨਮ ਸਾਖੀ(ਵਲੈਤ ਵਾਲੀ ਜਨਮ ਸਾਖੀ)
  2. ਸ਼ੰਭੂ ਨਾਥ ਵਾਲੀ ਜਨਮ ਪੱਤਰੀ(ਆਦਿ ਸਾਖੀਆਂ)
  3. ਮਿਹਰਵਾਨ ਵਾਲੀ ਜਨਮਸਾਖੀ
  4. ਭਾਈ ਬਾਲੇ ਵਾਲੀ ਜਨਮ ਸਾਖੀ(ਪੈੜੇ ਮੋਖੇ ਵਾਲੀ ਜਨਮ ਸਾਖੀ)
  5. ਭਾਈ ਬਿਧੀ ਚੰਦ ਵਾਲੀ ਜਨਮ ਸਾਖੀ
  6. ਭਾਈ ਮਨੀ ਸਿੰਘ ਵਾਲੀ ਜਨਮ ਸਾਖੀ

ਸਾਖੀਆਂ:

ਸੋਧੋ

ਪੁਰਾਤਨ ਪੰਜਾਬੀ ਵਾਰਤਕ ਦੀ ਦੂਜੀ ਵੰਨਗੀ ਸਾਖੀਆਂ ਦੀ ਹੈ।ਸਾਖੀਆਂ ਜਨਮ ਸਾਖੀਆਂ ਤੋਂ ਇਸ ਗੱਲੋਂ ਭਿੰਨ ਹਨ ਕਿ ਇਨ੍ਹਾਂ ਵਿੱਚ ਘਟਨਾ ਜਰੂਰੀ ਤੌਰ ਤੇ ਕਿਸੇ ਗੁਰੂ ਨਾਲ ਸੰਬੰਧਿਤ ਨਹੀਂ ਹੁੰਦੀ।ਸਾਖੀ ਵਿੱਚ ਗੁਰੂ ਤੋਂ ਇਲਾਵਾ ਕੋਈ ਸਾਧ,ਸੰਤ ਜਾਂ ਸਿੱਖ ਵੀ ਨਾਇਕ ਹੋ ਸਕਦਾ ਹੈ।ਉਦੇਸ਼ ਦੇ ਪਖੋਂ ਸਾਖੀਆਂ ਸਪਸ਼ਟ ਤੌਰ ਤੇ ਕਿਸੇ ਉਪਦੇਸ਼ ਨੂੰ ਪ੍ਰਪੱਕ ਕਰਨ ਵਲ ਰੁਚਿਤ ਹੁੰਦੀਆ ਹਨ।ਇਸ ਸਮੇਂ ਦੀਆ ਸਾਖੀਆਂ ਨਾਲ ਸੰਬੰਧਿਤ ਜੋ ਸੰਗ੍ਰਹਿ ਮਿਲਦੇ ਹਨ ਉਹ ਸਿੱਖਾਂ ਦੀ ਭਗਤਮਾਲਾ,ਸੌ ਸਾਖੀ,ਸਾਖੀਆ ਅੱਡਨ ਸ਼ਾਹ ਆਦਿ ਹਨ।ਇਨ੍ਹਾਂ ਤੋ ਇਲਾਵਾ ਗੁਰੂ ਤੇਗ ਬਹਾਦਰ ਜੀ ਦੀਆਂ ਸਾਖੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਖੀਆਂ ਵੀ ਮਿਲਦੀਆਂ ਹਨ।

ਗੋਸ਼ਟਾਂ:

ਸੋਧੋ

ਪੁਰਾਤਨ ਵਾਰਤਕ ਦੀ ਅਗਲੀ ਵੰਨਗੀ ਗੋਸ਼ਟਾ ਹਨ।ਗੋਸ਼ਟਿ ਦਾ ਸ਼ਬਦੀ ਅਰਥ "ਸਭਾ ਵਿਚਲੀ ਵਾਰਤਾਲਾਪ" ਹੈ।ਇਸ ਵਿਧੀ ਨੂੰ ਵਰਤਕੇ ਦੋ ਜਾਂ ਦੋ ਤੋਂ ਵਧ ਵਿਅਕਤੀਆਂ ਦੀ ਵਾਰਤਾਲਾਪ,ਗਿਆਨ ਚਰਚਾ ਨੂੰ ਪ੍ਰਸ਼ਨ ਉਤਰ ਦੇ ਰੂਪ ਵਿੱਚ ਪ੍ਰਸਤੁੱਤ ਕਰਨ ਵਾਲਾ ਇਹ ਵਾਰਤਕ ਰੂਪ ਇਸ ਸਮੇਂ ਦੀ ਵਾਰਤਕ ਦੀ ਇੱਕ ਅਜਿਹੀ ਵੰਨਗੀ ਹੈ ਜੋ ਧਾਰਮਿਕ ਵਿਚਾਰਧਾਰਾ ਨਾਲ ਸਿੱਧੀ ਜੁੜੀ ਹੋਈ ਹੈ।ਗੋਸ਼ਟਾ ਦਾ ਸਿੱਧਾ ਪ੍ਰਯੋਗ ਜਨਮ ਸਾਖੀਆਂ ਵਿੱਚ ਵੀ ਕੀਤਾ ਗਿਆ ਹੈ।ਮਿਹਰਬਾਨ ਦੀ ਪੋਥੀ ਸਚਖੰਡ ਵਾਲੀ ਸਾਖੀਆਂ ਨਾ ਹੋਕੇ ਗੋਸ਼ਟਾ ਦਾ ਹੀ ਸੰਗ੍ਰਹਿ ਹੈ।

ਪਰਚੀ:

ਸੋਧੋ

ਇਸ ਵਿਸ਼ੇ ਨਾਲ ਸੰਬੰਧਿਤ ਇੱਕ ਹੋਰ ਵਾਰਤਕ ਵੰਨਗੀ ਪਰਚੀ ਇਸ ਸਮੇਂ ਦੀ ਵਾਰਤਕ ਵਿੱਚ ਨਿਵੇਕਲਾ ਸਰੂਪ ਰਖਦੀ ਹੈ।ਪਰਚੀ ਸ਼ਬਦ ਦਾ ਮੂਲ ਸ਼ਬਦ ਹੈ ਪਰਿਚਯ।ਪਰਚੀ ਨਾਇਕ ਦਾ ਪਰਿਚਯ ਕਰਵਾਉਂਦੀ ਹੈ ਪਰ ਘਟਨਾ ਵਰਨਣ ਕਰਕੇ ਨਹੀਂ ਸਗੋਂ ਉਸਦੇ ਦਰਸ਼ਨ ਜਾਂ ਉਪਦੇਸ਼ ਦਾ ਜਿਕਰ ਕਰਕੇ।ਇਸ ਕਾਲ ਵਿੱਚ ਮਿਲਣ ਵਾਲੀਆਂ ਪ੍ਰਮੁੱਖ ਪਰਚੀਆਂ ਹਨ:ਪਰਚੀਆਂ ਸੇਵਾ ਦਾਸ ਅਤੇ ਪਰਚੀਆਂ ਸ੍ਰੀ ਭਾਈ ਕਨ੍ਹੱਯਾ ਜੀ।

ਪਰਮਾਰਥ ਤੇ ਟੀਕੇ:

ਸੋਧੋ

ਇਵੇਂ ਹੀ ਪਰਮਾਰਥ ਵੀ ਇਸ ਵੇਲੇ ਦੀ ਵਾਰਤਕ ਦਾ ਇੱਕ ਪ੍ਰਮੁੱਖ ਅੰਗ ਹੈ।ਜਿਵੇਂ ਕਿ ਇਸਦੇ ਸ਼ਬਦੀ ਸਰੂਪ ਤੋਂ ਹੀ ਪ੍ਰਤੀਤ ਹੁੰਦਾ ਹੈ ਪਰਮੈਂਅਰਥ ਭਾਵ ਇਹ ਕਠਿਨ ਲਿਖਤਾਂ ਦੇ ਅਰਥ ਸਮਝਾਉਂਦਾ ਹੈ;ਉਹ ਡੂੰਘੇਰੇ ਅਰਥ ਜੋ ਉਨ੍ਹਾ ਦੇ ਅੰਤਰੀਵ ਵਿੱਚ ਅੰਕਿਤ ਹੋੲੇ ਹੁੰਦੇ ਹਨ।ਪੁਰਾਤਨ ਪੰਜਾਬੀ ਵਾਰਤਕ ਵਿੱਚ ਮਿਹਰਬਾਨ ਦੇ ਲਿਖੇ ਜਪਜੀ ਦੇ ਪਰਮਾਰਥ ਮਿਲਦੇ ਹਨ।ਇਹੋ ਗਲ ਟੀਕਿਆਂ ਬਾਰੇ ਵੀ ਸਹੀ ਹੈ ਗਿਆਨ ਰਤਨਾਵਲੀ ਸਿੱਖਾਂ ਦੀ ਭਗਤਮਾਲਾ ਜਾਂ 'ਟੀਕਾ ਮਾਰਤੰਡ ਪੁਰਾਣ ਕਾ' ਪੁਰਾਤਨ ਪੰਜਾਬੀ ਵਾਰਤਕ ਵਿੱਚ ਇਨ੍ਹਾਂ ਦੋਹਾਂ ਵਾਰਤਕ ਰੂਪਾ ਬਾਰੇ ਮਿਲਦੇ ਪ੍ਰਮੁੱਖ ਸੰਗ੍ਰਹਿ ਹਨ।ਇਨ੍ਹਾ ਤੋਂ ਇਲਾਵਾ ਕਈ ਬਾਣੀਆ ਦੇ ਪਰਮਾਰਥ ਤੇ ਟੀਕੇ ਵੀ ਮਿਲਦੇ ਹਨ।

ਅਨੁਵਾਦ:

ਸੋਧੋ

ਅਨੁਵਾਦ ਪੁਰਾਤਨ ਪੰਜਾਬੀ ਵਾਰਤਕ ਵਿੱਚ ਮਹੱਤਵਪੂਰਨ ਸਥਾਨ ਰਖਦੇ ਹਨ।ਇਸ ਸਮੇਂ ਦੂਜਿਆਂ ਭਾਸ਼ਾਵਾਂ ਵਿੱਚ ਰਚੀਆਂ ਕਲਾਸਕੀ ਪੁਸਤਕਾਂ ਦੇ ਮਹੱਤਵ ਨੂੰ ਸਵੀਕਾਰ ਕਰਦੇ ਹੋੲੇ ਉਨ੍ਹਾਂ ਦਾ ਪੰਜਾਬੀ(ਜਾਂ ਬ੍ਰਜ ਮਿਲੀ ਪੰਜਾਬੀ)ਵਿਚ ਅਨੁਵਾਦ ਕੀਤਾ ਗਿਆ।ਅਨੁਵਾਦਾਂ ਵਿੱਚ ਸੰਪ੍ਰਦਾਇਕ ਟੋਲੀਆਂ ਨੇ ਵਿਸ਼ੇਸ਼ ਯੋਗਦਾਨ ਦਿੱਤਾ।ਇਸ ਦਾ ਸਦਕਾ ਹੀ 'ਪਾਰਸ ਭਾਗ' ਵਰਗੀ ਸੰਸਾਰ ਪ੍ਰਸਿੱਧ ਪੁਸਤਕ ਉਸ ਸਮੇਂ ਪੰਜਾਬੀ ਵਿੱਚ ਅਨੁਵਾਦਿਤ ਹੋਈ।ਇਸੇ ਤਰ੍ਹਾਂ ਯੋਗ ਵਸ਼ਿਸ਼ਟ,ਬਾਲਮੀਕੀ ਰਮਾਇਣ, ਵਿਸ਼ਨੂੰ ਪੁਰਾਣ,ਅਸ਼ਟਾਵਰ ਸੰਹਿਤਾ,ਭਾਗਵਤ ਪੁਰਾਣ ਤੇ ਹੋਰ ਗ੍ਰੰਥ ਉਪਨਿਸ਼ਦ ਆਦਿ ਪੰਜਾਬੀ ਵਿੱਚ ਉਲਥਾੲੇ ਗੲੇ।

ਰਹਿਤਨਾਮੇ:

ਸੋਧੋ

ਰਹਿਤਨਾਮੇ ਇਸ ਸਮੇਂ ਦੀ ਅਜਿਹੀ ਰਚਨਾ ਹੈ ਜੋ ਵਿਸੇਸ਼ ਸੰਪ੍ਰਦਾਿੲ ਦੇ ਰਹਿਣ ਬਹਿਣ ਦੇ ਢੰਗਾਂ ਨੂੰ ਨਿਯਮਬੱਧ ਕਰਕੇ ਲਿਖਦੇ ਹਨ।ਉਂਝ ਤਾਂ ਸਿੱਖੀ ਜੀਵਣ ਜਾਂਚ ਬਾਰੇ ਗੁਰਬਾਣੀ ਅਤੇ ਭਾਈ ਗੁਰਦਾਸ ਦੀ ਰਚਨਾ ਵਿੱਚ ਕਈ ਥਾਈ ਅਜਿਹੇ ਸੰਕੇਤ ਆੲੇ ਹਨ ਜੋ ਆਦਰਸ਼ ਸਿੱਖ ਦੇ ਵਿਉਹਾਰ ਤੇ ਦਿਨਚਰਯ ਬਾਰੇ ਨਿਯਮ ਅੰਕਿਤ ਕਰਦੇ ਹਨ ਤਾਂ ਵੀ ਇਸ ਦੀ ਵਿਸ਼ੇਸ਼ ਲੋੜ ਉਦੋਂ ਪਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ।ਇਸ ਨਵੇਂ ਸਾਜੇ ਪੰਥ ਦੇ ਚਿੰਨ੍ਹ ਚੱਕ੍ਰ ਨਿਸ਼ਚਿਤ ਕੀਤੇ।ਇਸ ਨਿਯਮਬੱਧਤਾ ਨੂੰ ਵਾਰਤਕ ਵਿੱਚ ਅੰਕਿਤ ਕਰਨ ਵਾਲੀ ਵੰਨਗੀ ਨੂੰ ਰਹਿਤਨਾਮਾ ਕਿਹਾ ਜਾਂਦਾ ਹੈ।ਇਸ ਸਮੇਂ ਗੁਰੂ ਬਚਨਾਂ ਨੂੰ ਭਾਈ ਦਈਆ ਸਿੰਘ,ਦੇਸਾ ਸਿੰਘ,ਚੌਪਾ ਸਿੰਘ ਆਦਿ ਨੇ ਲਿਖਿਆ।ਇਸ ਵੰਨਗੀ ਨਾਲ ਸੰਬੰਧਿਤ ਦੋ ਗ੍ਰੰਥ ਪ੍ਰੇਮ ਸੁਮਾਰਗ ਗ੍ਰੰਥ ਅਤੇ ਸੁਧਰਾਮ ਮਾਰਗ ਗ੍ਰੰਥ ਵੀ ਹਨ।ਇਸੇ ਤਰ੍ਹਾਂ ਦੀ ਇੱਕ ਪੁਸਤਕ 'ਪੱਕੀ ਰੋਟੀ' ਮੁਸਲਮਾਨਾ ਦੀ ਰਹਿਣੀ ਬਹਿਣੀ ਦੇ ਨਿਯਮ ਨਿਸ਼ਚਿਤ ਕਰਦੀ ਹੈ।

ਹੁਕਮਨਾਮੇ:

ਸੋਧੋ

ਹੁਕਮਨਾਮੇ ਵੀ ਆਦੇਸ਼ ਦੀ ਸ਼ੈਲੀ ਵਿੱਚ ਲਿਖੀ ਇਸ ਸਮੇਂ ਦੀ ਵਾਰਤਕ ਦੇ ਨਮੂਨੇ ਵਜੋਂ ਦੇਖੇ ਜਾ ਸਕਦੇ ਹਨ।ਹੁਕਮਨਾਮੇ ਗੁਰੂਆਂ ਵਲੋਂ ਜਾ ਗੁਰੂਮਾਤਾਵਾਂ ਵਲੋਂ ਸਿੱਖਾਂ ਨੂੰ ਲਿਖੇ ਗੲੇ ਪੱਤਰ ਹਨ ਜਿਨ੍ਹਾ ਵਿੱਚ ਕੋਈ ਸੂਚਨਾ ਦਿੱਤੀ ਅਤੇ ਫਰਮਾਇਸ਼ ਤੇ ਤਾਕੀਦ ਕੀਤੀ ਗਈ ਹੁੰਦੀ ਹੈ।ਹੁਕਮਨਾਮੇ ਆਕਾਰ ਵਿੱਚ ਅਕਸਰ ਬਹੁਤ ਛੋਟੇ ਹੁੰਦੇ ਹਨ ਤੇ ਬਹੁਤੀ ਵਾਰੀ ਕਿਸੇ ਹੁਕਮਨਾਮੇ ਦੇ ਆਖੀਰ ਤੇ ਉਸ ਦੀਆਂ ਕੁਲ ਸਤਰਾਂ ਦੀ ਗਿਣਤੀ ਵੀ ਲਿਖੀ ਹੁੰਦੀ ਹੈ।

ਕਥਾਵਾਂ ਤੇ ਮਸਲੇ:

ਸੋਧੋ

ਕਥਾਵਾਂ ਤੇ ਮਸਲਿਆਂ ਦੀ ਸ਼ੈਲੀ ਜਾਣੀ-ਪਛਾਣੀ ਕਥ ਵਾਲੀ ਹੀ ਹੈ।ਇਨ੍ਹਾਂ ਵਿੱਚ ਕਿਸੇ ਮਹਾਨ ਪੁਰਸ਼ ਨਾਲ ਸੰਬੰਧਿਤ ਕਿਸੇ ਘਨਾ ਨੂੰ ਸੁਣਾਇਆ ਜਾਂਦਾ ਹੈ।ਵਾਰਤਾਲਾਪ ਤੇ ਬਿਰਤਾਂਤ ਇਨ੍ਹਾਂ ਦਾ ਸਹਿਜ ਅੰਗ ਹੁੰਦੇ ਹਨ।ਬਹੁਤੀ ਵਾਰੀ ਇਹ ਕਥਾਵਾਂ ਕਿਸੇ ਮਿਥਿਹਾਸ ਵਿਚੋਂ ਲਈਆਂ ਗਈਆਂ ਹੁੰਦੀਆਂ ਹਨ।ਪੁਰਾਤਨ ਪੰਜਾਬੀ ਵਾਰਤਕ ਵਿਚ,ਕਥੀ ਆਦਿ ਰਮਾਇਣ ਕੀ,ਨਿਰੰਕਾਰ ਤੇ ਬਿਹੰਗਮ ਦੀ ਕਥਾ,ਮਸਲੇ ਸ਼ੇਖ ਫ਼ਰੀਦ ਕੇ ਬਹੁਤ ਪ੍ਰਚਲੱਤ ਰਹੀਆਂ।

ਸਾਰ:

ਸੋਧੋ

ਪੁਰਾਤਨ ਪੰਜਾਬੀ ਵਾਰਤਕ ਵਿੱਚ 'ਸਾਰ' ਵੀ ਲਿਖੇ ਹੋੲੇ ਮਿਲਦੇ ਹਨ।ਸਾਰ ਜੋ ਮਹਾਨ ਤੇ ਕਠਿਨ ਰਚਨਾਵਾਂ ਨੂੰ ਸੰਖਿਪਤ ਰੂਪ ਵਿੱਚ ਲੋਕ ਭਾਸ਼ਾ ਤੇ ਲੋਕ ਮਨੋਸਥਿਤੀ ਵਿੱਚ ਸਮਝਾਉਂਦੇ ਹਨ।ਸਾਰ ਕਿਸੇ ਦਰਸ਼ਨ ਜਾਂ ਸਿਧਾਂਤ ਦੇ ਤੱਤ ਨੂੰ ਨਿਚੋੜ ਰੂਪ ਵਿੱਚ ਪੇਸ਼ ਕਰਦੇ ਹਨ।ਪੰਜਾਬੀ ਵਿੱਚ 'ਗੀਤਾ ਸਾਰ' ਤੇ 'ਬਿਬੇਕ ਸਾਰ' ਨਾਮ ਦੀਆਂ ਰਚਨਾਵਾਂ ਮਿਲਦੀਆਂ ਹਨ।

ਬਚਨ ਤੇ ਸੁਖਨ:

ਸੋਧੋ

ਧਰਮ ਦੇ ਵਿਸ਼ੇ ਨਾਲ ਸੰਬੰਧਿਤ ਪਰ ਸੰਪ੍ਰਦਾਇਕਤਾ ਤੋਂ ਨਿਰਲੇਪ ਇੱਕ ਵੰਨਗੀ ਬਚਨਾਂ ਤੇ ਸੁਖਨਾਂ ਦੀ ਹੈ।ਬਚਨ ਆਮ ਤੌਰ ਤੇ ਹਿੰਦੂ ਸਾਧਾਂ ਦੇ ਹੁੰਦੇ ਤੇ ਸੁਖਨ ਮੁਸਲਮਾਨਾ ਫਕੀਰਾਂ ਦੇ।ਬਚਨ ਤੇ ਸੁਖਨ ਮਨੁੱਖ ਦੇ ਕਲਿਆਣ ਲਈ ਦਿਤੇ ਗੲੇ ਮਹਾਨ ਵਿਚਾਰ ਹਨ।ਇਹ ਇਕ-ਇਕ,ਦੋ-ਦੋ ਵਾਕਾਂ ਵਿੱਚ ਹੁੰਦੇ ਹਨ ਤੇ ਜੀਵਨ ਦੇ ਤੱਤ ਸਮਝਾਉਂਦੇ ਹਨ।ਭਾਵ ਬੜੀ ਸੰਜਮੀ ਸ਼ੈਲੀ ਵਿੱਚ ਲਿਖੇ ਬਚਨ ਤੇ ਸੁਖਨ ਸਿੱਧੇ ਅਧਿਆਤਮਕ ਜੀਵਨ ਨਾਲ ਜੁੜੇ ਹੁੰਦੇ ਹਨ ਤੇ ਸੱਚ ਦੇ ਨਿਚੋੜ ਨਾਲ ਸਾਖਿਆਤਕਾਰ ਕਰਵਾਉਂਦੇ ਹਨ।[37]

ਮਹਾਤਮ:

ਸੋਧੋ

ਪੁਰਾਤਨ ਪੰਜਾਬੀ ਵਾਰਤਕ ਵਿੱਚ ਇੱਕ ਵੰਨਗੀ 'ਮਹਾਤਮ' ਦੀ ਵੀ ਮਿਲਦੀ ਹੈ।ਪੁਰਾਤਨ ਪੰਜਾਬੀ ਵਾਰਤਕ ਵਿੱਚ ਇਸ ਦਾ ਮਹੱਤਵ ਇਸ ਕਰਕੇ ਵੀ ਹੈ ਕਿਉਂ ਕਿ ਕੁਝ ਵਰ੍ਹੇ ਪਹਿਲਾਂ ਡਾ.ਤ੍ਰਿਲੋਚਨ ਸਿੰਘ ਬੇਦੀ ਨੇ ਇੱਕ ਪੁਰਾਤਨ ਵਾਰਤਕ ਦਾ ਨਮੂਨਾ ਖੋਜ ਲੈਣ ਦਾ ਦਾਅਵਾ ਪੇਸ਼ ਕੀਤਾ ਹੈ ਜੋ ਤੇਰ੍ਹਵੀ ਸਦੀ ਦੀ ਮੰਨੀ ਜਾਂਦੀ ਹੈ।ਇਸ ਖੋਜ ਹੋੲੇ ਨਮੂਨੇ ਦਾ ਨਾਮ 'ੲੇਕਾਦਸੀ ਮਹਾਤਮ' ਹੈ।ਮਹਾਤਮ ਦਰਅਸਲ ਉਹ ਰਚਨਾ ਹੈ ਜੋ ਕਿਸੇ ਕਰਮ ਕਰਨ ਦਾ,ਕਿਸੇ ਸਥਾਨ ਦੀ ਯਾਤਰਾ ਕਰਨ ਦਾ,ਕਿਸੇ ਪੂਜਾ ਪਾਠ ਦੇ ਕਰਨ ਦਾ ਜਾਂ ਕਿਸੇ ਵਿਅਕਤੀ ਦੇ ਦਰਸ਼ਨਾਂ ਦਾ ਮਹੱਤਵ ਪ੍ਰਗਟਾੲੇ।

ਕੋਕ ਸ਼ਾਸਤਰ:

ਸੋਧੋ

ਪੁਰਾਤਨ ਪੰਜਾਬੀ ਵਾਰਤਕ ਦੇ ਕੇਂਦਰ ਵਿੱਚ ਧਰਮ ਹੈ।ਧਾਰਮਿਕਤਾ ਦੀ ਸਾਂਝ ਸਮੁੱਚੀ ਪੁਰਾਤਨ ਪੰਜਾਬੀ ਵਾਰਤਕ ਦੀਆਂ ਵੰਨਗੀਆਂ ਵਿੱਚ ਪਛਾਣੀ ਜਾ ਸਕਦੀ ਹੈ। ਇਸ ਸਾਝ ਤੋਂ ਵਿਛੁੰਨਿਆਂ ਇੱਕ ਉਦਾਹਰਣ ਜੋ ਅਸਲੋਂ ਵੱਖਰੀ ਪ੍ਰਕਿਰਤੀ ਰਖਦਾ ਹੈ-ਪੁਰਾਤਨ ਪੰਜਾਬੀ ਵਾਰਤਕ ਦਾ ਅੰਗ ਹੋ ਸਕਦਾ ਹੈ।ਇਹ ਉਦਾਹਰਣ ਇੱਕ ਕੋਕ ਸ਼ਾਸਤਰ (ਹੱਥ ਲਿਖਤ) ਹੈ ਜੋ ਲੇਖਕ ਕਵੀ ਧਰਮ ਸਿੰਘ ਦਾ ਲਿਖਿਆ ਹੋਇਆ ਹੈ ਤੇ ਵਾਰਤਕ ਵਿੱਚ ਹੈ।ਇਹ ਪੁਸਤਕ ਮਰਦ ਇਸਤਰੀ ਦੇ ਸਰੀਰਕ ਸੰਬੰਧਾਂ ਨੂੰ ਸ਼ਾਸਤਰੀ ਰੂਪ ਵਿੱਚ ਵਿਗਿਆਨਕ ਦ੍ਰਿਸ਼ਟੀ ਤੋਂ ਪ੍ਰਗਟਾਉਂਦੀ ਹੈ।ਧਰਮ ਅਤੇ ਵਿਗਿਆਨ ਦੀ ਸ਼ੈਲੀ ਦਾ ਅਨੋਖਾ ਸੰਗਮ ਇਸ ਪੁਸਤਕ ਵਿਚੋਂ ਦੇਖਿਆ ਜਾ ਸਕਦਾ ਹੈ।ਅਸ਼ਲੀਲਤਾ ਜਾਂ ਉਤੇਜਕਤਾ ਇਸ ਪੁਸਤਕ ਦੀ ਸ਼ੈਲੀ ਤੋਂ ਕੋਹਾਂ ਦੂਰ ਹੈ।

ਹਵਾਲੇ

ਸੋਧੋ
  1. ਡਾ. ਕੁਲਬੀਰ ਸਿੰਘ ਕਾਂਗ,ਪੰਜਾਬੀ ਕਿੱਸਾ ਕਾਵਿ ਦਾ ਇਤਿਹਾਸ,ਪੰਜਾਬੀ ਅਕਾਦਮੀ ਦਿੱਲੀ,2005,ਪੰਨਾ 7,8
  2. ਪੰਜਾਬੀ ਸਾਹਿਤ ਅਲੋਚਨਾ ਦਾ ਇਤਿਹਾਸ,ਡਾ. ਹਰਿਭਜਨ ਸਿੰਘ ਭਾਟੀਆ,ਪੰਜਾਬੀ ਅਕਾਦਮੀ ਦਿੱਲੀ,2005,ਪੰਨਾ 7
  3. ਡਾ.ਕੁਲਬੀਰ ਸਿੰਘ ਕਾਂਗ, ਪੰਜਾਬੀ ਕਿੱਸਾ ਕਾਵਿ: ਇੱਕ ਸੰਖੇਪ ਅਧਿਐਨ, ਅੰਮਿ੍ਤਸਰ, ਨਿਉਲੇਜ਼ ਬੁਕ, 1987
  4. ਡਾ. ਗੰਡਾ ਸਿੰਘ, ਪੰਜਾਬੀ ਵਾਰਾਂ, ਪੰਨਾ 417
  5. ਡਾ. ਸਤਿੰਦਰ ਸਿੰਘ ਨੂਰ, ਪੰਜਾਬੀ ਵਾਰ ਕਾਵਿ ਦਾ ਇਤਿਹਾਸ
  6. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ 538
  7. ਡਾ. ਰਤਨ ਸਿੰਘ ਜੱਗੀ, ਸਾਹਿਤ ਕੋਸ਼, ਪੰਨਾ 543
  8. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿੱਤ ਦਾ ਸਰੋਤ-ਮੂਲਕ ਇਤਿਹਾਸ ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, 1998, ਪੰਨਾ 5
  9. 9.0 9.1 9.2 ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿੱਤ ਦਾ ਸਰੋਤ-ਮੂਲਕ ਇਤਿਹਾਸ ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, 1998, ਪੰਨਾ 12
  10. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿੱਤ ਦਾ ਸਰੋਤ-ਮੂਲਕ ਇਤਿਹਾਸ ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, 1998, ਪੰਨਾ 18
  11. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿੱਤ ਦਾ ਸਰੋਤ-ਮੂਲਕ ਇਤਿਹਾਸ ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, 1998, ਪੰਨਾ 18-19
  12. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿੱਤ ਦਾ ਸਰੋਤ-ਮੂਲਕ ਇਤਿਹਾਸ ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, 1998, ਪੰਨਾ 21-22
  13. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿੱਤ ਦਾ ਸਰੋਤ-ਮੂਲਕ ਇਤਿਹਾਸ ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, 1998, ਪੰਨਾ 89
  14. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿੱਤ ਦਾ ਸਰੋਤ-ਮੂਲਕ ਇਤਿਹਾਸ ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, 1998, ਪੰਨਾ 109
  15. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿੱਤ ਦਾ ਸਰੋਤ-ਮੂਲਕ ਇਤਿਹਾਸ ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, 1998, ਪੰਨਾ 171
  16. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿੱਤ ਦਾ ਸਰੋਤ-ਮੂਲਕ ਇਤਿਹਾਸ ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, 1998, ਪੰਨਾ 200
  17. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿੱਤ ਦਾ ਸਰੋਤ-ਮੂਲਕ ਇਤਿਹਾਸ ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, 1998, ਪੰਨਾ 238
  18. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿੱਤ ਦਾ ਸਰੋਤ-ਮੂਲਕ ਇਤਿਹਾਸ ਭਾਗ ਪਹਿਲਾ, ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ, 1998, ਪੰਨਾ 280
  19. ਪੰਜਾਬੀ ਸਾਹਿਤ ਦਾ ਸਰੋਤਮੂਲਕ ਇਤਿਹਾਸ,ਡਾ. ਰਤਨ ਸਿੰਘ ਜੱਗੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ
  20. ਪੰਜਾਬੀ ਸਾਹਿਤ ਦਾ ਸਰੋਤ ਮੂਲਕ ਇਤਿਹਾਸ ਭਾਗ ਦੂਜਾ, ਡਾ. ਰਤਨ ਸਿੰਘ ਜੱਗੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ ਪਟਿਆਲਾ, 1998,ਪੰਨਾ 1
  21. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 1
  22. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 2
  23. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 10
  24. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 14
  25. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 56
  26. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 65
  27. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 82
  28. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 90
  29. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 108
  30. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 140
  31. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 203
  32. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 223
  33. ਡਾ. ਰਤਨ ਸਿੰਘ ਜੱਗੀ, ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ ਭਾਗ ਦੂਜਾ (ਪੂਰਵ ਮੱਧਕਾਲ), ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1998, ਪੰਨਾ 254
  34. 1) ਡਾ ਰਤਨ ਸਿੰਘ ਜੱਗੀ,ਪੰਜਾਬੀ ਸਾਹਿਤ ਦਾ ਸਰੋਤ-ਮੂਲਕ ਇਤਿਹਾਸ (ਭਾਗ ਤੀਜਾ),ਸੁਦਰਸ਼ਨਾ ਪ੍ਰਿਟਰਜ਼-ਨਵੀਂ ਦਿੱਲੀ,1999, ਪੰਨਾ - 17 2) ਉਹੀ, ਪੰਨਾ -49 3) ਉਹੀ, ਪੰਨਾ -92 4) ਉਹੀ, ਪੰਨਾ -123 5) ਉਹੀ, ਪੰਨਾ -190 6) ਉਹੀ, ਪੰਨਾ -170 7) ਉਹੀ, ਪੰਨਾ 171
  35. ਵਾਰਤਕ ਅੰਕ (ਪੰਜਾਬੀ ਦੁਨੀਆ)ਭਾਸ਼ਾ ਵਿਭਾਗ ਪਟਿਆਲਾ,ਪੰਨਾ-20, ਅਗਸਤ 1955
  36. ਖੁਲ੍ਹੇ ਲੇਖ,ਪੰਜਾਬੀ ਸਾਹਿਤਯ ਪਰ ਕਟਾਖਯ ੩ ਪੰਨਾ-209
  37. ਪੁਰਾਤਨ ਪੰਜਾਬੀ ਵਾਰਤਕ ਦਾ ਇਤਿਹਾਸ(ਕਰਨਜੀਤ ਸਿੰਘ),ਪੰਨਾ-25