ਫਰਮਾ:ਖ਼ਬਰਾਂ/2015/ਅਕਤੂਬਰ
- ਪਹਿਲਾ ਕੌਮਾਂਤਰੀ ਯੋਗ ਦਿਵਸ ਮਿਤੀ 21 ਜੂਨ 2015 ਨੂੰ ਮਨਾਇਆ ਗਿਆ।
- ਏਬੋ ਮੋਰਾਲਿਸ ਤੀਜੀ ਵਾਰ ਬੋਲੀਵੀਆ ਦਾ ਰਾਸ਼ਟਰਪਤੀ ਚੁਣਿਆ ਗਿਆ।
- ਮਲਾਲਾ ਯੂਸਫਜ਼ਈ ਅਤੇ ਕੈਲਾਸ਼ ਸਤਿਆਰਥੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
- ਪਾਤਰੀਕ ਮੋਦੀਆਨੋ ਨੂੰ 2014 ਵਿੱਚ ਸਾਹਿਤ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
- ਐਰਿਕ ਬੈੱਟਸਿਸ਼, ਸ਼ਟੈਫ਼ਾਨ ਹੈੱਲ ਅਤੇ ਵਿਲੀਅਮ ਮੋਐਰਨਰ ਨੂੰ ਉਕਸਾਏ ਪ੍ਰਕਾਸ਼-ਨਿਕਾਸ ਖਲਾਅ ਖੁਰਦਬੀਨੀ ਅਤੇ ਪ੍ਰਕਾਸ਼-ਸਰਗਰਮ ਸਥਾਨੀਕਰਨ ਖੁਰਦਬੀਨੀ ਉੱਤੇ ਕੀਤੇ ਕੰਮ ਕਰਕੇ ਰਸਾਇਣ ਵਿਗਿਆਨ ਵਿੱਚ ਨੋਬਲ ਇਨਾਮ ਮਿਲਿਆ।
- ਇਸਾਮੂ ਆਕਾਸਾਕੀ, ਹਿਰੋਸ਼ੀ ਅਮਾਨੋ ਅਤੇ ਸ਼ੁਜੀ ਨਾਕਾਮੁਰਾ ਨੂੰ ਊਰਜਾ-ਬਚਾਊ ਬੱਲਬਾਂ ਵਿੱਚ ਵਰਤੇ ਜਾਂਦੇ ਨੀਲੀ ਰੌਸ਼ਨੀ ਛੱਡਣ ਵਾਲ਼ੇ ਡਾਈਓਡਾਂ ਦੀ ਕਾਢ ਕਰਕੇ ਭੌਤਿਕ ਵਿਗਿਆਨ ਵਿੱਚ ਨੋਬਲ ਇਨਾਮ ਮਿਲਿਆ।
- ਜਾਨ ਓਕੀਫ਼, ਮਾਈ-ਬ੍ਰਿਤ ਮੂਸਰ ਅਤੇ ਐਦਵਾਤ ਮੂਸਰ ਨੂੰ ਅਜਿਹੇ ਕੋਸ਼ਾਣੂਆਂ ਦੀ ਖੋਜ ਕਰਕੇ ਸਰੀਰ-ਵਿਗਿਆਨ ਅਤੇ ਦਵਾਈ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ ਜੋ ਦਿਮਾਗ਼ ਵਿੱਚ ਸਾਨੂੰ ਸਾਡੇ ਟਿਕਾਣੇ ਬਾਬਤ ਦੱਸਦੇ ਹਨ।
- ਚੀਨ ਦੀ ਸਰਕਾਰ ਵੱਲੋਂ ਐਲਾਨੀਆਂ ਗਈਆਂ ਚੋਣਾਂ ਸਬੰਧਤ ਤਬਦੀਲੀਆਂ ਖਿਲਾਫ਼ ਪ੍ਰਦਰਸ਼ਨ ਕਰਨ ਵਾਸਤੇ ਹਾਂਗਕਾਂਗ ਵਿਖੇ ਮੁਜ਼ਾਹਰਾਕਾਰੀ ਇਕੱਠੇ ਹੋਏ।
- ਨਾਸਾ ਦਾ ਪੁਲਾੜ ਟਟੋਲ ਮੇਵਨ ਅਤੇ ਇਸਰੋ ਦਾ ਮੰਗਲ ਉਪਗ੍ਰਹਿ ਮਿਸ਼ਨ, ਭਾਰਤ ਦਾ ਪਹਿਲਾ ਅੰਤਰ-ਗ੍ਰਿਹੀ ਮਿਸ਼ਨ, ਦੋਹੇਂ ਹੀ ਮੰਗਲ ਦੁਆਲੇ ਪੰਧ 'ਤੇ ਪਏ।
- ਪੱਛਮੀ ਅਫ਼ਰੀਕਾ ਵਿੱਚ ਇਬੋਲਾ ਵਾਈਰਸ ਦਾ ਕਹਿਰ।