ਫਿਲਿਪ ਵੈਰੰਟ ਸਿਮੰਸ (ਜਨਮ 18 ਅਪ੍ਰੈਲ 1963) ਤ੍ਰਿਨੀਦਾਦ ਦਾ ਕ੍ਰਿਕਟ ਕੋਚ ਅਤੇ ਸਾਬਕਾ ਕ੍ਰਿਕਟ ਖਿਡਾਰੀ ਹੈ। ਉਹ ਆਲ-ਰਾਊਂਡਰ ਸੀ ਜੋ ਸਲਾਮੀ ਬੱਲੇਬਾਜ਼, ਮੱਧਮ ਤੇਜ਼ ਗੇਂਦਬਾਜ਼ ਅਤੇ ਇੱਕ ਸਲਿੱਪ ਫੀਲਡਰ ਦੇ ਤੌਰ ਤੇ ਖੇਡਦਾ ਸੀ। ਉਹ ਵੈਸਟਇੰਡੀਜ਼ ਕ੍ਰਿਕਟ ਟੀਮ ਦਾ ਕੋਚ ਵੀ ਰਿਹਾ ਹੈ।

ਫਿਲ ਸਿਮੰਸ
ਨਿੱਜੀ ਜਾਣਕਾਰੀ
ਪੂਰਾ ਨਾਮ
ਫਿਲਿਪ ਵੈਰੰਟ ਸਿਮੰਸ
ਜਨਮ (1963-04-18) 18 ਅਪ੍ਰੈਲ 1963 (ਉਮਰ 61)
ਅਰੀਮਾ, ਤ੍ਰਿਨੀਦਾਦ ਅਤੇ ਤੋਬਾਗੋ
ਬੱਲੇਬਾਜ਼ੀ ਅੰਦਾਜ਼ਸੱਜਾ ਹੱਥ
ਗੇਂਦਬਾਜ਼ੀ ਅੰਦਾਜ਼ਸੱਜਾ ਹੱਥ ਮੱਧਮ
ਭੂਮਿਕਾਆਲ-ਰਾਊਂਡਰ
ਪਰਿਵਾਰਲੈਂਡਲ ਸਿਮੰਸ (ਭਤੀਜਾ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 191)11 ਫ਼ਰਵਰੀ 1988 ਬਨਾਮ ਭਾਰਤ
ਆਖ਼ਰੀ ਟੈਸਟ17 ਨਵੰਬਰ 1997 ਬਨਾਮ ਪਾਕਿਸਤਾਨ
ਪਹਿਲਾ ਓਡੀਆਈ ਮੈਚ (ਟੋਪੀ 51)16 ਅਕਤੂਬਰ 1987 ਬਨਾਮ ਪਾਕਿਸਤਾਨ
ਆਖ਼ਰੀ ਓਡੀਆਈ30 ਮਈ 1999 ਬਨਾਮ ਆਸਟਰੇਲੀਆ
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1983–2001ਤ੍ਰਿਨੀਦਾਦ ਅਤੇ ਤੋਬਾਗੋ
1989–1990ਡਰਹਮ
1992–1993ਬੌਰਡਰ
1994–1998ਲੀਸੈਸਟੀਸ਼ਾਇਰ
1996–2000ਈਸਟਰਨਜ਼
2000–2002ਵੇਲਜ਼ ਮਾਈਨਰ ਕਾਊਂਟੀਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਪਹਿ.ਦ. ਲਿ.ਏ.
ਮੈਚ 26 143 207 306
ਦੌੜਾਂ 1,002 3,675 11,682 8,929
ਬੱਲੇਬਾਜ਼ੀ ਔਸਤ 22.26 28.93 35.61 33.19
100/50 1/4 5/18 24/65 12/54
ਸ੍ਰੇਸ਼ਠ ਸਕੋਰ 110 122 261 166*
ਗੇਂਦਾਂ ਪਾਈਆਂ 624 2,876 13,196 9,616
ਵਿਕਟਾਂ 4 83 214 214
ਗੇਂਦਬਾਜ਼ੀ ਔਸਤ 64.25 34.65 28.68 34.49
ਇੱਕ ਪਾਰੀ ਵਿੱਚ 5 ਵਿਕਟਾਂ 0 0 5 3
ਇੱਕ ਮੈਚ ਵਿੱਚ 10 ਵਿਕਟਾਂ 0 0 0 0
ਸ੍ਰੇਸ਼ਠ ਗੇਂਦਬਾਜ਼ੀ 2/34 4/3 7/49 5/33
ਕੈਚਾਂ/ਸਟੰਪ 26/– 55/– 241/– 137/–
ਸਰੋਤ: Cricinfo, 02 ਜੁਲਾਈ 2019

ਸਿਮੰਸ ਦਾ ਪਹਿਲਾ ਘਰ ਪੋਰਟ ਆਫ਼ ਸਪੇਨ ਤੋਂ ਕੁਝ ਮੀਲ ਦੂਰ ਅਰੀਮਾ, ਤ੍ਰਿਨੀਦਾਦ ਵਿੱਚ ਸੀ। ਉਹ ਵੈਸਟਇੰਡੀਜ਼ ਦੇ ਸਾਬਕਾ ਬੱਲੇਬਾਜ਼ ਲੈਰੀ ਗੋਮਸ ਤੋਂ ਕੇਵਲ ਦੋ ਘਰ ਦੂਰ ਰਹਿੰਦਾ ਸੀ। ਉਹ ਕਈ ਖੇਡਾਂ ਵਿੱਚ ਨਿਪੁੰਨ ਸੀ, ਪਰ ਉਹ ਕ੍ਰਿਕਟ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਛੇਤੀ ਹੀ ਈਸਟ ਜ਼ੋਨ ਵਿੱਚ ਖੇਡਣ ਲੱਗ ਗਿਆ ਸੀ। ਉਸਨੇ 1983 ਵਿੱਚ ਤ੍ਰਿਨੀਦਾਦ ਅਤੇ ਟੋਬੈਗੋ ਦੀ ਨੁਮਾਇੰਦਗੀ ਕੀਤੀ, ਜਿਸਦੇ ਪਿੱਛੇ ਈਸਟ ਜ਼ੋਨ ਦੇ ਕੋਚ ਰੋਹਨ ਕਨਹਾਈ ਦਾ ਵੱਡਾ ਹੱਥ ਸੀ।

ਅੰਤਰਰਾਸ਼ਟਰੀ ਕੈਰੀਅਰ

ਸੋਧੋ

ਭਾਵੇਂ ਉਸਨੂੰ ਉਸ ਤੋਂ ਪਹਿਲਾਂ ਵਾਲੇ ਕ੍ਰਿਕਟ ਖਿਡਾਰੀਆਂ ਵਾਂਗ ਟੈਸਟ ਕ੍ਰਿਕਟ ਦੇ ਪੱਧਰ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਉਹ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਵਧੇਰੇ ਸਫਲ ਹੋਇਆ ਅਤੇ ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ ਹੀ 1987 ਵਿਸ਼ਵ ਕੱਪ ਵਿੱਚ ਦੋ ਅਰਧ ਸੈਂਕੜੇ ਲਗਾਏ ਜਿਸ ਵਿੱਚ ਪਾਕਿਸਤਾਨ ਦੇ ਵਿਰੁੱਧ ਆਪਣੇ ਪਹਿਲੇ ਮੈਚ ਵਿੱਚ 57 ਗੇਂਦਾਂ ਵਿੱਚ 50 ਦੌੜਾਂ ਅਤੇ ਸ਼੍ਰੀਲੰਕਾ ਦੇ ਵਿਰੁੱਧ 126 ਗੇਂਦਾਂ ਵਿੱਚ 89 ਦੌੜਾਂ ਸ਼ਾਮਿਲ ਸਨ।1992 ਵਿਸ਼ਵ ਕੱਪ ਵਿੱਚ ਸਿਮੰਸ ਨੇ 4 ਮੈਚ ਖੇਡੇ ਜਿਸ ਵਿੱਚ ਉਸਨੇ ਜ਼ਿੰਬਾਬਵੇ ਖਿਲਾਫ਼ ਉਸਨੇ 45 ਗੇਂਦਾਂ 'ਤੇ 21 ਦੌੜਾਂ, ਭਾਰਤ ਵਿਰੁੱਧ 22 ਗੇਂਦਾਂ ਵਿੱਚ 20 ਦੌੜਾਂ, ਸ੍ਰੀਲੰਕਾ ਵਿਰੁੱਧ 125 ਗੇਂਦਾਂ ਵਿੱਚ 110 ਦੌੜਾਂ ਬਣਾਈਆਂ,ਆਸਟਰੇਲੀਆ ਵਿਰੁੱਧ ਉਹ ਕੋਈ ਦੌੜ ਨਹੀਂ ਬਣਾ ਸਕਿਆ।1993 ਵਿੱਚਚ ਸ਼ਾਰਜਾਹ ਚੈਂਪੀਅਨਜ਼ ਟਰਾਫੀ ਤਿਕੋਣੀ ਸੀਰੀਜ਼ ਵਿੱਚ ਸਿਮੰਸ ਨੂੰ ਉਸਦੇ ਤਿੰਨ ਅਰਧ ਸੈਂਕੜੇ ਅਤੇ 330 ਦੌੜਾਂ ਦੇ ਕਾਰਨ ਪਲੇਅਰ ਔਫ਼ ਦ ਸੀਰੀਜ਼ ਦਾ ਅਵਾਰਡ ਦਿੱਤਾ ਗਿਆ ਸੀ। 1995/96 ਵਿਸ਼ਵ ਸੀਰੀਜ਼ ਕੱਪ ਵਿੱਚ, ਜਿਸ ਵਿੱਚ ਮੇਜ਼ਬਾਨ ਆਸਟ੍ਰੇਲੀਆ ਅਤੇ ਸ੍ਰੀਲੰਕਾ ਵੀ ਸ਼ਾਮਲ ਸਨ, ਸਿਮੰਸ ਨੇ ਆਪਣੇ ਕਿਸੇ ਵੀ ਪੱਧਰ ਉੱਪਰ ਸਫਲ ਨਹੀਂ ਹੋਇਆ ਜਿਸ ਕਰਕੇ ਉਸਨੂੰ ਪਾਕਿਸਤਾਨ, ਭਾਰਤ ਅਤੇ ਸ਼੍ਰੀਲੰਕਾ ਵਿੱਚ ਹੋ ਰਹੇ ਅਗਲੇ ਵਿਸ਼ਵ ਕੱਪ ਵਿੱਚ ਬਾਹਰ ਹੋਣਾ ਪਿਆ।

ਦਸੰਬਰ 1992 ਵਿੱਚ ਬੈਨਸਨ ਐਂਡ ਹੈਜਸ ਵਰਲਡ ਸੀਰੀਜ਼ ਟੂਰਨਾਮੈਂਟ ਦੇ 8ਵੇਂ ਮੈਚ ਦੌਰਾਨ ਸਿਮੰਸ ਨੇ 10 ਓਵਰਾਂ ਵਿੱਚ 8 ਮੇਡਨ ਓਵਰ ਕਰਕੇ, 3 ਦੌੜਾਂ ਦੇ ਕੇ 0.30 ਦੀ ਇਕਾਨਮੀ ਉੱਪਰ 4 ਵਿਕਟਾਂ ਲਈਆਂ। ਉਸਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਸਨੂੰ ਮੈਨ ਔਫ਼ ਦ ਮੈਚ ਦਾ ਅਵਾਰਡ ਦਿੱਤਾ ਗਿਆ। ਪਾਕਿਸਤਾਨ ਵਿਰੁੱਧ ਉਸਦਾ ਇਹ ਪ੍ਰਦਰਸ਼ਨ ਸਭ ਤੋਂ ਵੱਧ ਕਿਫ਼ਾਇਤੀ ਗੇਂਦਬਾਜ਼ੀ ਲਈ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਵਿੱਚ ਵਿਸ਼ਵ ਰਿਕਾਰਡ ਹੈ। 1993 ਵਿੱਚ ਸ਼ਾਰਜਾਹ ਚੈਂਪੀਅਨਜ਼ ਟਰਾਫੀ ਤਿਕੋਣੀ ਸੀਰੀਜ਼ ਵਿੱਚ, ਜਿਸ ਵਿੱਚ ਪਾਕਿਸਤਾਨ ਅਤੇ ਸ਼੍ਰੀਲੰਕਾ ਸ਼ਾਮਲ ਸਨ, ਸਿਮੰਸ ਨੇ 3 ਅੱਰਧ-ਸੈਂਕੜੇ ਲਗਾਏ, ਉਨ੍ਹਾਂ ਵਿੱਚੋਂ 2 ਸ੍ਰੀਲੰਕਾ ਵਿਰੁੱਧ, 161 ਗੇਂਦਾਂ ਵਿੱਚ 92 ਦੌੜਾਂ ਅਤੇ 109 ਗੇਂਦਾਂ ਵਿੱਚ 109 ਦੌੜਾਂ ਅਤੇ 1 ਪਾਕਿਸਤਾਨ ਦੇ ਵਿਰੁੱਧ (94 ਗੇਂਦਾਂ ਵਿੱਚ 81 ਦੌੜਾਂ) ਸੀ। ਸਿਮੰਸ ਨੂੰ ਉਸਦੀਆਂ ਬਣਾਈਆਂ 330 ਦੌੜਾਂ ਦੇ ਲਈ ਪਲੇਅਰ ਔਫ਼ ਦ ਸੀਰੀਜ਼ ਦਾ ਅਵਾਰਡ ਵੀ ਦਿੱਤਾ ਗਿਆ।[1][2]

ਉਹ ਪਹਿਲਾਂ ਅਫ਼ਗਾਨਿਸਤਾਨ ਦੀ ਕੌਮੀ ਕ੍ਰਿਕਟ ਟੀਮ ਦਾ ਬੱਲੇਬਾਜ਼ੀ ਕੋਚ ਸੀ ਅਤੇ ਬਾਅਦ ਵਿੱਚ 2017 ਵਿੱਚ ਉਸ ਨੂੰ ਮੁੱਖ ਕੋਚ ਨਿਯੁਕਤ ਕਰ ਦਿੱਤਾ ਗਿਆ ਸੀ।[3] ਜੂਨ 2019 ਵਿੱਚ ਉਸਨੂੰ 2019 ਗਲੋਬਲ ਟੀ20 ਕੈਨੇਡਾ ਟੂਰਨਾਮੈਂਟ ਲਈ ਬ੍ਰੈਂਪਟਨ ਵਾਲਵਜ਼ ਫ੍ਰੈਂਚਾਈਜੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ।[4]

ਨਿੱਜੀ ਜੀਵਨ

ਸੋਧੋ

ਫਿਲ ਸਿਮੰਸ ਇੰਗਲਿਸ਼ ਫੁੱਟਬਾਲ ਕਲੱਬ ਟੌਟਨਹੈਮ ਹੌਟਸਪੁਰ ਦਾ ਪ੍ਰਸ਼ੰਸਕ ਹੈ।[5] ਉਸ ਦਾ ਭਤੀਜਾ ਲੈਂਡਲ ਸਿਮੰਸ ਵੀ ਵੈਸਟਇੰਡੀਜ਼ ਵੱਲੋਂ ਇੱਕ ਕ੍ਰਿਕਟ ਖਿਡਾਰੀ ਹੈ।[6]

  1. http://www.espncricinfo.com/magazine/content/story/623464.html
  2. http://www.espncricinfo.com/ci/engine/match/65500.html
  3. "The IPL is born". ESPN Cricinfo. Retrieved 18 April 2018.
  4. "Toronto Nationals sign up Yuvraj Singh for Global T20 Canada". ESPN Cricinfo. Retrieved 20 June 2019.
  5. http://www.tottenhamhotspur.com/spurs-tv/features/west-indies-pair-bowled-over-at-the-lane/
  6. http://www.espncricinfo.com/westindies/content/player/53116.html