ਬਾਈਚੁੰਗ ਭੂਟੀਆ
ਬਾਈਚੁੰਗ ਭੂਟੀਆ ਦਾ ਜਨਮ 15 ਦਸੰਬਰ,1976 ਸਿੱਕਮ ਦੇ ਤਿਨਕੀਤਾਮ ਕਸਬੇ ਵਿੱਚ ਹੋਇਆ। ਮਾਤਾ ਫੁਟਬਾਲ ਕੋਚ ਚਾਚੇ ਕਰਮਾ ਭੂਟੀਆ ਤੋਂ ਮਿਲੀ ਸੇਧ ਕਰਕੇ ਬਾਈਚੁੰਗ ਭੂਟੀਆ ਨੇ ਫੁਟਬਾਲ ਨਾਲ ਹੀ ਬਹੁਤਾ ਯਾਰਾਨਾ ਗੰਢਿਆ ਜਿਸ ਕਰਕੇ ਉਸ ਨੂੰ ਨੌਂ ਸਾਲ ਦੀ ਛੋਟੀ ਉਮਰ ’ਚ ਤਾਸ਼ੀ ਨਾਮਗਿਆਲ ਅਕੈਡਮੀ ’ਚ ਸਹਿਜੇ ਹੀ ਦਾਖਲਾ ਮਿਲ ਗਿਆ। ਆਪ ਵਿਰੋਧੀ ਟੀਮਾਂ ਨੂੰ ਮੈਦਾਨ ’ਚ ਅੱਖਰਨ ਵਾਲੇ ਘਾਤਕ ਸਟਰਾਈਕਰ ਹਨ।
ਬਾਈਚੁੰਗ ਭੂਟੀਆ | |
---|---|
ਫੁਟਬਾਲ 'ਚ ਨਾਮ
ਸੋਧੋਵੱਡੇ ਖੇਡ ਅਦਾਰੇ ਸਾਈ ਨੇ ਖੇਡ ਤੋਂ ਪ੍ਰਭਾਵਿਤ ਹੋ ਕੇ ਬਾਈਚੁੰਗ ਭੂਟੀਆ ਨੂੰ ਭਾਰੀ ਖੇਡ ਵਜ਼ੀਫਿਆਂ ਨਾਲ ਲੱਦ ਕੇ ਨਾਮਗਿਆਲ ਅਕਾਦਮੀ ਦਾ ਕਪਤਾਨ ਨਾਮਜ਼ਦ ਕਰਨ ’ਚ ਜ਼ਰਾ ਵੀ ਝਿਜਕ ਨਹੀਂ ਵਿਖਾਈ। ਅਕਾਦਮੀ ਵੱਲੋਂ 1992 ਦੇ ਸੁਬਰੋਤੋ ਫੁਟਬਾਲ ਕੱਪ ’ਚ ਭੂਟੀਆ ਨੇ ਫੁਟਬਾਲ ਦੀ ਅਜਿਹੀ ਆਤਿਸ਼ੀ ਖੇਡ ਪਾਰੀ ਖੇਡੀ ਕਿ ਬੰਗਾਲ ਨਾਲ ਸਬੰਧਤ ਦੇਸ਼ ਦੇ ਸਾਬਕਾ ਗੋੋਲਕੀਪਰ ਗਾਂਗੁਲੀ ਭਾਸਕਰ ਨੇ ਮੁੱਖ ਕੋਚ ਕਰਮਾ ਭੂਟੀਆ ਨੂੰ ਬਾਈਚੁੰਗ ਭੂਟੀਆ ਨੂੰ ਸਥਾਈ ਤੌਰ ’ਤੇ ਦੇਸ਼ ਦੀ ਫੁਟਬਾਲ ਦਾ ਘਰ ਕਹੇ ਜਾਣ ਵਾਲੇ ਸ਼ਹਿਰ ਕਲਕੱਤਾ ’ਚ ਮੂਵ ਕਰਨ ਦਾ ਮਸ਼ਵਰਾ ਦਿੱਤਾ। ਬੰਗਾਲ ਦੇ ਨਾਮੀਂ ਫੁਟਬਾਲ ਕਲੱਬ ਈਸਟ ਬੰਗਾਲ ਨੇ 1993 ’ਚ ਸਿਰਫ਼ 16 ਸਾਲ ਦੀ ਛੋਟੀ ਉਮਰ ’ਚ ਸਾਈਨ ਕਰਕੇ ਬਾਈਚੁੰਗ ਭੂਟੀਆ ਨੂੰ ਕਲੱਬ ਦੀ ਸੀਨੀਅਰ ਟੀਮ ’ਚ ਨਾਮਜ਼ਦ ਕਰ ਲਿਆ। ਉਸ ਦੀ ਈਸਟ ਬੰਗਾਲ ਕਲੱਬ ਵੱਲੋਂ ਖੇਡਣ ਕਰਕੇ ਗੁੱਡੀ ਅਜਿਹੀ ਅਸਮਾਨ ਚੜ੍ਹੀ ਕਿ ਦੇਸ਼ ਦੇ ਨਾਮੀਂ-ਗਰਾਮੀ ਫੁਟਬਾਲ ਕਲੱਬਾਂ ਦੇ ਖੇਡ ਪ੍ਰਬੰਧਕ ਆਪਣੀਆਂ ਟੀਮਾਂ ਨਾਲ ਜੋੜਨ ਲਈ ਤਰਲੇ ਲੈਂਦੇ ਹੱਥ ਧੋੋ ਕੇ ਉਸ ਦੇ ਮਗਰ ਲੱਗ ਪਏ। ਆਖਰ ਪੰਜਾਬ ਦੇ ਕੱਪੜਾ ਮਿੱਲ ਦੇ ਫੁਟਬਾਲ ਅਧਿਕਾਰੀਆਂ ਦੀਆਂ ਬਾਈਚੁੰਗ ਭੂਟੀਆ ਨੂੰ ਬੰਗਾਲ ਦੇ ਈਸਟ ਫੁਟਬਾਲ ਕਲੱਬ ਤੋਂ ਪੁੱਟ ਕੇ ਲਿਆਉਣ ਦੀਆਂ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਨੂੰ ਉਦੋਂ ਬੂਰ ਪਿਆ ਜਦੋਂ ਭੂਟੀਆ ਨੇ 1995 ਤੋਂ 1997 ਦੋ ਸਾਲ ਲਈ ਜੇਸੀਟੀ ਫਗਵਾੜਾ ਦੀ ਫੁਟਬਾਲ ਟੀਮ ਨਾਲ ਖੇਡਣ ਦੇ ਕਰਾਰ ’ਤੇ ਦਸਤਖਤ ਕੀਤੇ। ਮੈਦਾਨ ਵਿੱਚ ਭੂਟੀਆ ਨੇ ਆਪਣੀ ਮੌਜੂਦਗੀ ’ਚ ਕੱਪੜਾ ਮਿੱਲ ਫਗਵਾੜਾ ਦੀ ਟੀਮ ਨੂੰ ਕੌਮੀ ਫੁਟਬਾਲ ਲੀਗ ਦਾ ਚੈਂਪੀਅਨ ਬਣਾ ਕੇ ਪੰਜਾਬ ਦੇ ਫੁਟਬਾਲ ਪ੍ਰਸੰਸਕਾਂ ਨੂੰ ਜਿੱਤ ਦੇ ਨਿੱਘ ਨਾਲ ਨਿਹਾਲ ਵੀ ਕੀਤਾ।
ਖੇਡ ਪ੍ਰਾਪਤੀਆ
ਸੋਧੋ"ਮੈਂ ਪੂਰਬੀ ਬੰਗਾਲ ਦੇ ਆਪਣੇ ਹਮਾਤੀਆਂ ਨੂੰ ਇਹ ਦਸਣਾ ਚਾਹੁੰਦਾ ਹਾਂ ਕਿ ਮੈਂ ਆਪਣਾ ਫੁਟਬਾਲ ਦਾ ਕੈਰੀਅਰ ਖ਼ਤਮ ਕਰ ਰਿਹਾ ਹਾਂ।ਇਹ ਕੁਛ ਮਹੀਨਿਆਂ ਦਾ ਸਫਰ ਨਹੀਂ ਬਲਕੇ ਮੇਰੇ ਬਾਕੀ ਜੀਵਨ ਦੀ ਗੱਲ ਹੈ।"
ਬਾਈਚੁੰਗ ਭੁਟੀਆ, ਪੂਰਬੀ ਬੰਗਾਲ ਨੂੰ ਚੋਥੀ ਵਾਰ ਸਾਈਨ ਕਰਦੇ ਸਮੇਂ।
*ਫੁਟਬਾਲ ਖੇਡ ਨਾਲ ਨਹੁੰ-ਮਾਸ ਦਾ ਰਿਸ਼ਤਾ ਰੱਖਣ ਵਾਲੇ ਬਾਈਚੁੰਗ ਭੂਟੀਆ ਦਾ ਨਾਂ ਉਦੋਂ ਅਸਮਾਨ ’ਚ ਧਰੂ ਤਾਰੇ ਵਾਂਗ ਚਮਕਿਆ ਜਦੋਂ ਇੰਗਲੈਂਡ ਦੇ ਸੈਕਿੰਡ ਕਲਾਸ ਬਰੀ ਫੁਟਬਾਲ ਕਲੱਬ ਨੂੰ ਭੂਟੀਆ ਨੂੰ ਖੇਡਣ ਲਈ ਹਾਕ ਮਾਰਨੀ ਪਈ।
- 1999 ਤੋਂ 2002 ਤੱਕ ਦੋ ਸਾਲ ਲਈ ਭੂਟੀਆ ਵਿਦੇਸ਼ੀ ਧਰਤੀ ’ਤੇ ਯੂਰਪੀਨ ਕਲੱਬ ਲਈ ਪ੍ਰੋਫੈਸ਼ਨਲ ਫੁਟਬਾਲ ਲੀਗ ਖੇਡਿਆ। ਬ੍ਰਿਟੇਨ ਦੇ ਇੰਗਲਿਸ਼ ਬਰੀ ਮਾਨਚੈਸਟਰ ਫੁਟਬਾਲ ਕਲੱਬ ਵੱਲੋਂ 37 ਮੈਚ ਖੇਡ ਕੇ 3 ਗੋਲ ਦਾਗਣ ਵਾਲੇ ਬਾਈਚੁੰਗ ਭੂਟੀਆ ਨੂੰ ਮਲੇਸ਼ੀਅਨ ਐਫ. ਏ. ਪਰਕ ਫੁਟਬਾਲ ਕਲੱਬ ਵੱਲੋਂ ਵੀ ਅੱਠ ਮੈਚ ਖੇਡ ਕੇ ਬਾਲ ਨੂੰ ਚਾਰ ਵਾਰ ਗੋਲ ਦਾ ਰਾਹ ਵਿਖਾਉਣ ਦਾ ਸੁਭਾਗ ਪ੍ਰਾਪਤ ਹੋਇਆ।
- ਆਪਣੇ ਕੌਮਾਂਤਰੀ ਖੇਡ ਕਰੀਅਰ ’ਚ ਬਾਈਚੁੰਗ ਭੂਟੀਆ ਨੂੰ ਜਿੱਥੇ ਦੇਸ਼ ਦੀ ਫੁੱਟਬਾਲ ਟੀਮ ਦੀ ਲੰਮਾ ਸਮਾਂ ਅਗਵਾਈ ਕਰਨ ਦਾ ਮਾਣ ਮਿਲਿਆ ਉਥੇ 1995 ’ਚ ਉਜ਼ਬੇਕਿਸਤਾਨ ਟੀਮ ਖਿਲਾਫ ਨਹਿਰੂ ਕੱਪ ਫੁਟਬਾਲ ਮੁਕਾਬਲੇ ’ਚ ਖੇਡ ਕਰੀਅਰ ਦਾ ਪਹਿਲਾ ਗੋਲ ਟੰਗਣ ਕਰਕੇ ਦੇਸ਼ ਦਾ ਯੰਗ ਸਕੋਰਰ ਬਣਨ ਦਾ ਮਾਣ ਹਾਸਲ ਹੈ।
- ਐਲਜੀ ਕੱਪ- 2002 ’ਚ ਮੇਜ਼ਬਾਨ ਵੀਅਤਨਾਮੀ ਟੀਮ ਨਾਲ ਫਾਈਨਲ ’ਚ ਦੋ ਗੋਲ ਕਰਕੇ ਭੂਟੀਆ ਨੇ ਟੀਮ ਨੂੰ ਜੇਤੂ ਮੰਚ ਨਸੀਬ ਕਰਾਇਆ। ਭਾਰਤੀ ਟੀਮ ਦੇ ਕਪਤਾਨ ਬਾਈਚੁੰਗ ਭੂਟੀਆ ਨੇ 2007 ਤੇ 2009 ’ਚ ਨਵੀਂ ਦਿੱਲੀ ’ਚ ਖੇਡੇ ਗਏ ਨਹਿਰੂ ਕੱਪ ਦੇ ਦੋ ਐਡੀਸ਼ਨਾਂ ’ਚ ਟੀਮ ਨੂੰ ਚੈਂਪੀਅਨਸ਼ਿਪ ਜਿਤਾਉਣ ’ਚ ਪੂਰਾ ਤਾਣ ਲਗਾਇਆ।
- ਚੜ੍ਹਦੀ ਕਲਾ ’ਚ ਫੁਟਬਾਲ ਖੇਡਣ ਦੇ ਬਾਵਜੂਦ ਫੁਟਬਾਲ ਨੂੰ ਕਿੱਕਾਂ ਮਾਰਨ ਤੋਂ ਅਲਵਿਦਾ ਕਹਿ ਚੁੱਕੇ ਨਾਮੀਂ ਫੁਟਬਾਲਰ ਭੂਟੀਆ ਨੇ 1993 ਤੋਂ 2011 ਤੱਕ ਆਪਣੇ ਖੇਡ ਕਰੀਅਰ ’ਚ 109 ਕੌਮਾਂਤਰੀ ਮੈਚ ਖੇਡ ਕੇ, ਅਰਧ-ਸੈਂਕੜੇ ਕਰੀਬ 42 ਗੋਲ ਕਰਨ ਦਾ ਏਸ਼ਿਆਈ ਫੁਟਬਾਲ ’ਚ ਵੱਡਾ ਖੇਡ ਕ੍ਰਿਸ਼ਮਾ ਕਰਕੇ ਅਸਮਾਨੀਂ ਪੈਰ ਟਿਕਾਇਆ ਹੈ। *ਵੱਖ-ਵੱਖ ਨਾਮੀਂ-ਗਰਾਮੀਂ ਫੁਟਬਾਲ ਕਲੱਬਾਂ ਵੱਲੋਂ ਖੇਡਣ ਸਦਕਾ ਭੂਟੀਆ ਦੀ ਕਲੱਬਜ਼ ਖੇਡ ਡਾਇਰੀ ਅਨੁਸਾਰ 209 ਮੈਚਾਂ ’ਚ ਉਹ 91 ਗੋਲਾਂ ਨਾਲ ਸੈਂਚਰੀ ਬਣਾਉਣ ਦੇ ਨੇੜੇ ਜਾ ਢੁੱਕਣ ਜਿਹੀ ਖੇਡ ਪ੍ਰਾਪਤੀ ਵੀ ਹਾਸਲ ਕੀਤੀ।
- ਹਿੰਦ ’ਚ ਖੇਡੀ ਜਾਂਦੀ ਫੁਟਬਾਲ ਲੀਗ ’ਚ ਭੂਟੀਆ ਨੇ ਬੰਗਾਲ ਦੇ ਈਸਟ ਫੁਟਬਾਲ ਕਲੱਬ ਵਲੋਂ ਅਲੱਗ-ਅਲੱਗ ਲੀਗ ਸੀਜ਼ਨ ਤਕਰੀਬਨ ਨੌਂ ਸਾਲ ਦੀ ਲੰਬੀ ਪਾਰੀ ’ਚ 97 ਮੈਚ ਖੇਡ ਕੇ ਵਿਰੋਧੀ ਟੀਮਾਂ ਸਿਰ 52 ਗੋਲ ਦਾਗਣ ਦੀ ਵੱਡੀ ਖੇਡ ਪ੍ਰਾਪਤੀ ਹਾਸਲ ਕੀਤੀ।
- ਤੇਜ਼-ਤਰਾਰ ਸਟਰਾਈਕਰ ਭੂਟੀਆ ਨੂੰ 1997 ਤੋਂ 1999 ਤੱਕ ਪੰਜਾਬ ਦੇ ਮਸ਼ਹੂਰ ਫੁਟਬਾਲ ਕਲੱਬ ਜੇਸੀਟੀ ਵੱਲੋਂ ਹਿੰਦ ਦੀ ਫੁਟਬਾਲ ਲੀਗ ਦੇ 12 ਮੈੈਚ ਖੇਡ ਕੇ 5 ਗੋਲ ਕਰਨ ਦਾ ਹੱਕ ਵੀ ਹਾਸਲ ਹੋਇਆ।
- ਦੋ ਵਾਰ ਬਾਈਚੁੰਗ ਭੂਟੀਆ ਬੰਗਾਲ ਦੇ ਮੋਹਨ ਬਾਗਾਨ ਫੁਟਬਾਲ ਕਲੱਬ ਨਾਲ ਵੀ ਜੁੜਿਆ ਅਤੇ ਬਾਗਾਨ ਵੱਲੋਂ 4 ਸਾਲ ਲੀਗ ਦੇ ਸੈਸ਼ਨ ਖੇਡ ਕੇ 55 ਮੈਚਾਂ ’ਚ 30 ਗੋਲ ਕਰਨ ਦੀ ਗੁੱਡੀ ਲੁੱਟ ਕੇ ਕਲੱਬ ਨੂੰ ਜਿੱਤਾਂ ਨਾਲ ਮਾਲਾ-ਮਾਲ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ।
= ਅੰਤਰਰਾਸ਼ਟਰੀ
ਸੋਧੋਭਾਰਤੀ ਕੌਮੀ ਫੁਟਬਾਲ ਟੀਮ | ||
---|---|---|
ਸਾਲ | ਕੋਸ਼ਿਸ਼ | ਗੋਲ |
1995–2000 | 55 | 25 |
2001 | 5 | 2 |
2002 | 2 | 0 |
2003 | 3 | 2 |
2004 | 4 | 0 |
2005 | 4 | 2 |
2006 | 7 | 1 |
2007 | 7 | 3 |
2008 | 11 | 5 |
2009 | 5 | 3 |
2010 | 3 | 0 |
2011 | 1 | 0 |
Total | 107 | 43 |
= ਅੰਤਰਰਾਸ਼ਟਰੀ ਗੋਲ
ਸੋਧੋ- ਸਕੋਰ ਅਤੇ ਨਤੀਜ਼ਾ ਲਿਸਟ ਭਾਰਤ ਦੀ ਗੋਲ ਟੈਲੀ[3]
# | ਮਿਤੀ | ਸਥਾਂਨ | ਵਿਰੋਧੀ ਟੀਮ | ਸਕੋਰ | ਨਤੀਜ਼ਾ | ਮੁਕਾਬਲਾ |
---|---|---|---|---|---|---|
1. | 14 ਮਾਰਚ 1995 | ਸਾਟਲ ਲੇਕ ਸਟੇਡੀਅਮ ਕੋਲਕਾਤਾ | ਉਜਬੇਕਿਸਤਾਨ | 1–0 | 1–0 | 1995 ਨਹਿਰੂ ਕੱਪ |
2. | 29 ਮਾਰਚ 1995 | ਸੁਗਾਥਦਾਸਾ ਸਟੇਡੀਅਮ ਕੋਲੰਬੋ | ਸ਼੍ਰੀ ਲੰਕਾ | 1–0 | 2–2 | 1995 ਦੱਖਣੀ ਏਸ਼ੀਆ ਗੋਲਡ ਕੱਪ |
3. | 2–0 | |||||
4. | 6 ਮਾਰਚ 1996 | ਨੈਂਸ਼ਨਲ ਸਟੇਡੀਅਮ ਕੁਆਲਾ ਲੁੰਪੁਰ | ਮਲੇਸ਼ੀਆ | 2–5 | 2–5 | 1996 ਏਐਫਸੀ ਏਸ਼ੀਆ ਕੱਪ |
5. | 8 ਅਪ੍ਰੈਲ 1997 | ਜਵਾਹਰਲਾਲ ਨਹਿਰੂ ਸਟੇਡੀਅਮ ਕੋਚੀ | ਘਾਨਾ | 2–1 | 2–2 | 1997 ਨਹਿਰੂ ਕੱਪ |
6. | 11 ਅਪ੍ਰੇਲ 1997 | ਜਵਾਹਰਲਾਲ ਨਹਿਰੂ ਸਟੇਡੀਅਮ ਕੋਚੀ | ਚੀਨ | 1–2 | 1–2 | 1997 ਨਹਿਰੂ ਕੱਪ |
7. | 7 ਸਤੰਬਰ 1997 | ਦਸਰੱਥ ਰੰਗਸਾਲਾ ਸਟੇਡੀਅਮ ਕਾਠਮਾਂਡੂ | ਬੰਗਲਾਦੇਸ਼ | 3–0 | 3–0 | 1997 ਦੱਖਣੀ ਏਸ਼ੀਆ ਫੁਟਬਾਲ ਫੈਡਰੇਸ਼ਨ ਗੋਲਡ ਕੱਪ |
8. | 9 ਸਤੰਬਰ 1997 | ਦਸਰੱਥ ਰੰਗਸਾਲਾ ਸਟੇਡੀਅਮ ਕਾਠਮਾਂਡੂ | ਮਾਲਦੀਵ | 1–0 | 2–2 | 1997 ਐਸ ਏ ਐਫ ਐਫ ਚੰਪੀਅਨਸ਼ਿਪ |
9. | 13 ਸਤੰਬਰ 1997 | ਦਸਰੱਥ ਰੰਗਸਾਲਾ ਸਟੇਡੀਅਮ ਕਾਠਮਾਂਡੂ | ਮਾਲਦੀਵ | 2–0 | 5–1 | 1997 ਐਸਏਐਫਐਫ ਚੈਂਪੀਅਨਸ਼ਿਪ |
10. | 26 ਅਪ੍ਰੇਲ 1999 | ਫਟੋਰਦਾ ਸਟੇਡੀਅਮ ਮਰਗਾਓ | ਪਾਕਿਸਤਾਨ | 1–0 | 2–0 | 1999 ਐਸਏਐਫਐਫ ਚੈਂਪੀਅਨਸ਼ਿਪ |
11. | 29 ਅਪ੍ਰੇਲ 1999 | ਨਹਿਰੂ ਸਟੇਡੀੳਮ ਮਰਗਾਉ | ਮਾਲਦੀਵ | 1–0 | 2–1 | 1999 ਐਸਏਐਫਐਫ ਚੈਂਪੀਅਨਸ਼ਿਪ |
12. | 1 ਮਈ 1999 | ਨਹਿਰੂ ਸਟੇਡੀਅਮ ਮਾਰਗਾਓ | ਬੰਗਲਾਦੇਸ਼ | 2–0 | 2–0 | 1999 ਐਸਏਐਫਐਫ ਚੈਂਪੀਅਨਸ਼ਿਪ |
13. | 15 ਅਪ੍ਰੈਲ 2001 | ਬੰਗਲੋਰ ਫੁਟਬਾਲ ਸਟੇਡੀਅਮ | ਯਮਨ | 1–1 | 1–1 | 2002 ਫੀਫਾ ਵਰਡਲ ਕੱਪ ਕੁਆਲੀਫਾਈਇੰਗ |
14. | 20 ਮਈ 2001 | ਬੰਗਲੋਰ ਸਟੇਡੀਅਮ | ਬਰੂਨਾਈ | 3–0 | 5–0 | 2002 ਵਰਲਡ ਕੱਪ ਕੁਆਲੀਫਾਈਇੰਗ |
15. | 29 ਅਕਤੂਬਰ 2003 | ਲਾਲ ਬਹਾਦੁਰ ਸ਼ਾਸਤਰੀ ਸਟੇਡੀਅਮ ਹੈਦਰਾਬਾਦ | ਜ਼ਿੰਬਾਬਵੇ | 3–1 | 5–3 | 2003 ਅਫਰੋ-ਏਸ਼ੀਆ ਗੇਮ |
16. | 5–2 | |||||
17. | 10 ਦਸੰਬਰ 2005 | ਪੀਪਲ ਫੁਟਬਾਲ ਸਟੇਡੀਅਮ ਕਰਾਚੀ | ਭੁਟਾਨ | 1–0 | 3–0 | 2005 ਐਸਏਐਫਐਫ ਚੈਂਪੀਅਨਸ਼ਿਪ |
18. | 17 ਦਸੰਬਰ 2005 | ਜਿਨਾਹ ਸਪੋਰਟਸ ਸਟੇਡੀਅਮ ਇਸਲਾਮਾਬਾਦ | ਬੰਗਲਾਦੇਸ਼ | 2–0 | 2–0 | 2005 ਐਸਏਐਫਐਫ ਚੈਂਪੀਅਨਸ਼ਿਪ |
19. | 18 ਫਰਵਰੀ 2006 | ਹੌਗਕੌਗ ਸਟੇਡੀਅਮ ਸੋ ਕੋਨ ਪੋ | ਹਾਂਗਕਾਂਗ | 2–2 | 2–2 | ਮਿਤਰਤਾਪੁਰਵਿਕ |
20. | 17 ਅਗਸਤ 2007 | ਅੰਬੇਡਕਰ ਸਟੇਡੀਅਮ ਨਵੀਂ ਦਿੱਲੀ | ਕੰਬੋਡੀਆ | 2–0 | 6–0 | 2007 ਨਹਿਰੂ ਕੱਪ |
21. | 20 ਅਗਸਤ 2007 | ਅੰਬੇਡਕਰ ਸਟੇਡੀਅਮ ਨਵੀਂ ਦਿੱਲੀ | ਬੰਗਲਾਦੇਸ਼ | 1–0 | 1–0 | 2007 ਨਹਿਰੂ ਕੱਪ |
22. | 26 ਅਗਸਤ 2007 | ਅੰਬੇਡਕਰ ਸਟੇਡੀਅਮ ਨਵੀਂ ਦਿੱਲੀ | ਕਿਰਗਿਜ਼ਸਤਾਨ | 1–0 | 3–0 | 2007 ਨਹਿਰੂ ਕੱਪ |
23. | 3 ਜੂਨ 2008 | ਰਸਮੀ ਧੰਦੂ ਸਟੇਡੀਅਮ ਮਾਲੀ | ਨੇਪਾਲ | 2–0 | 4–0 | 2008 ਐਸਏਐਫਐਫ ਚੈਂਪੀਅਨਸ਼ਿਪ |
24. | 22 ਜੁਲਾਈ 2008 | ਲਾਲ ਬਹਾਦੁਰ ਸ਼ਾਸਤਰੀ ਸਟੇਡੀਅਮ ਹੈਦਰਾਬਾਦ | ਮਲੇਸ਼ੀਆ | 1–0 | 1–1 | ਮਿਤਰਤਾਪੂਰਵਿਕ |
25. | 3 ਅਗਸਤ 2008 | ਗਚੀਬੋਵਲੀ ਅਥੈਲੈਟਿਕਸ ਸਟੇਡੀਅਮ ਹੈਦਰਾਬਾਦ | ਤੁਰਕਮੇਨਸਤਾਨ | 1–0 | 2–1 | 2008 ਏਐਫਸੀ ਚੈਲੰਜ਼ ਕੱਪ |
26. | 2–0 | |||||
27. | 13 ਅਗਸਤ 2008 | ਅੰਬੇਡਕਰ ਸਟੇਡੀਅਮ ਨਵੀਂ ਦਿੱਲੀ | ਤਾਜਿਕਿਸਤਾਨ | 2–0 | 4–1 | 2008 ਏਐਫਸੀ ਚੈਲੰਜ਼ ਕੱਪ |
28. | 14 ਜਨਵਰੀ 2009 | ਹਾਂਗਕਾਂਗ ਸਟੇਡੀਅਮ ਸੋ ਕੋਨ ਪੋ | ਹਾਂਗਕਾਂਗ | 1–1 | 1–2 | ਮਿਤਰਤਾਪੂਰਵਿਕ |
29. | 23 ਅਗਸਤ 2009 | ਅੰਬੇਡਕਰ ਸਟੇਡੀਅਮ ਨਵੀਂ ਦਿੱਲੀ | ਕਿਰਗਿਜ਼ਸਤਾਨ | 1–0 | 2–1 | 2009 ਨਹਿਰੂ ਕੱਪ |
30. | 26 ਅਗਸਤ 2009 | ਅੰਬੇਡਕਰ ਸਟੇਡੀਅਮ ਨਵੀਂ ਦਿੱਲੀ | ਸ਼੍ਰੀ ਲੰਕਾ | 1–0 | 3–1 | 2009 ਨਹਿਰੂ ਕੱਪ |
ਸਨਮਾਨ
ਸੋਧੋ- 1998 ’ਚ ਨੈਸ਼ਨਲ ਫੁਟਬਾਲ ਟੀਮ ਦੀ ਵਾਗਡੋਰ ਸੰਭਾਲਣ ਵਾਲੇ ਭੂੁਟੀਆ ਨੂੰ ਦੇਸ਼ ’ਚ ਖਿਡਾਰੀਆਂ ਲਈ ਮਾਨ-ਸਨਮਾਨ ਦੇਣ ਵਾਲੀ ਖੇਡ ਜਿਊਰੀ ਵੱਲੋਂ 1999 ’ਚ ਵੱਡੇ ਖੇਡ ਇਨਾਮ ਅਰਜੁਨ ਐਵਾਰਡ ਨਾਲ ਨਿਵਾਜਿਆ ਗਿਆ।
- ਦੋ ਦਫਾ 1996 ਤੇ 2008 ’ਚ ਇੰਡੀਅਨ ਫੁਟਬਾਲਰ ਆਫ ਦਾ ਯੀਅਰ ਦਾ ਖਿਤਾਬ ਜਿੱਤਣ ਵਾਲੇ ਬਾਈਚੁੰਗ ਭੂਟੀਆ ਦੇ ਮੱਥੇ ’ਤੇ ਫੁਟਬਾਲ ਲਈ ਘਾਲੀ ਘਾਲਣਾ ਕਰਕੇ 2008 ’ਚ ਖੇਡਾਂ ਦਾ ਸਰਵਉਚ ਪਦਮਸ਼੍ਰੀ ਅਵਾਰਡ ਸਜਾਇਆ ਗਿਆ।
- ਪਹਿਲੀ ਨੈਸ਼ਨਲ ਫੁਟਬਾਲ ਲੀਗ ਜੇਸੀਟੀ ਦੀ ਟੀਮ ਵੱਲੋਂ ਖੇਡਦੇ ਹੋਏ ਭੂਟੀਆ ਨੇ ਵਿਰੋਧੀ ਟੀਮਾਂ ਸਿਰ 14 ਗੋਲਾਂ ਦਾ ਭਾਰ ਪਾ ਕੇ ਬੈਸਟ ਪਲੇਅਰ ਆਫ਼ ਦਾ ਟੂਰਨਾਮੈਂਟ ਬਣਨ ਦਾ ਅਧਿਕਾਰ ਹਾਸਲ ਕੀਤਾ।
- ਆਪਣੀ ਕਮਾਂਡ ’ਚ ਦੇਸ਼ ਦੀ ਝੋਲੀ ’ਚ ਦਿੱਲੀ ’ਚ 2007 ਤੇ 2009 ਦੇ ਦੋ ਐਡੀਸ਼ਨਾਂ ਦੇ ਨਹਿਰੂ ਕੱਪ ਦੇ ਖਿਤਾਬ ਪਾਉਣ ਵਾਲੇ ਭੂਟੀਆ ਨੂੰ ਖੇਡ ਪ੍ਰਬੰਧਕਾਂ ਵੱਲੋਂ ਮੈਦਾਨ ਅੰਦਰ ਆਲਾਮਿਆਰੀ ਫੁਟਬਾਲ ਦਾ ਨਮੂਨਾ ਪੇਸ਼ ਕਰਨ ਕਰਕੇ ਦੋਵੇਂ ਵਾਰ ਟੂਰਨਾਮੈਂਟ ਦੇ ਵਧੀਆ ਪਲੇਅਰ ਦਾ ਹੱਕ ਹਾਸਲ ਹੋਇਆ।
ਹੋਰ ਦੇਖੋ
ਸੋਧੋਹਵਾਲੇ
ਸੋਧੋ- ↑ ਫਰਮਾ:NFT player
- ↑ "World: South Asia Indian striker joins English club". BBC News. British Broadcasting Corporation. 1999-09-30. Retrieved 2011-12-10.
- ↑ Földesi, László. "Baichung Bhutia - International Goals". RSSSF. Retrieved 31 January 2012.