ਭਾਰਤ ਦੀ ਵੰਡ ਦੇ ਕਲਾਤਮਕ ਚਿੱਤਰਣ

ਭਾਰਤ ਦੀ ਵੰਡ ਅਤੇ ਸਬੰਧਤ ਖੂਨੀ ਦੰਗਿਆਂ ਨੇ ਇਸ ਘਟਨਾ ਦੀ ਸਾਹਿਤਕ/ਸਿਨੇਮਾਈ ਚਿੱਤਰਣ ਤਿਆਰ ਕਰਨ ਲਈ ਭਾਰਤ ਅਤੇ ਪਾਕਿਸਤਾਨ ਵਿੱਚ ਬਹੁਤ ਸਾਰੇ ਰਚਨਾਤਮਕ ਲੇਖਕਾਂ ਪ੍ਰੇਰਿਤ ਕੀਤਾ।[1] ਕੁਝ ਰਚਨਾਵਾਂ ਵਿੱਚ ਸ਼ਰਨਾਰਥੀ ਮਾਈਗਰੇਸ਼ਨ ਦੌਰਾਨ ਕਤਲੇਆਮ ਦਰਸਾਇਆ ਗਿਆ ਹੈ, ਜਦਕਿ ਹੋਰ ਵੰਡ ਦੇ ਬਾਅਦ ਸਰਹੱਦ ਦੇ ਦੋਨੋਂ ਪਾਸੇ ਦੇ ਸ਼ਰਨਾਰਥੀਆਂ ਨੂੰ ਦਰਪੇਸ਼ ਮੁਸ਼ਕਲਾਂ ਤੇ ਧਿਆਨ ਇਕਾਗਰ ਕੀਤਾ ਗਿਆ। ਹੁਣ ਵੀ, ਵੰਡ ਤੋਂ 60 ਤੋਂ ਵੱਧ ਸਾਲ ਬਾਅਦ, ਅਜਿਹੀਆਂ ਗਲਪ ਰਚਨਾਵਾਂ ਅਤੇ ਫਿਲਮਾਂ ਦੀ ਸਿਰਜਨਾ ਕੀਤੀ ਰਹੀ ਹੈ, ਜੋ ਕਿ ਵੰਡ ਦੀਆਂ ਘਟਨਾਵਾਂ ਦੀ ਬਾਤ ਪਾਉਂਦੀਆਂ ਹਨ। 

ਆਜ਼ਾਦੀ ਅਤੇ ਵੰਡ ਦੀ ਮਨੁੱਖੀ ਲਾਗਤ ਦੀ ਬਾਤ ਪਾਉਂਦੀਆਂ ਗਲਪ ਰਚਨਾਵਾਂ ਵਿੱਚ Khushwant Singh ਦੀ Train to Pakistan (1956), Saadat Hassan Manto ਦੀ ਟੋਭਾ ਟੇਕ ਸਿੰਘ (ਕਹਾਣੀ) (1955) ਵਰਗੀਆਂ ਬਹੁਤ ਸਾਰੀਆਂ ਨਿੱਕੀਆਂ ਕਹਾਣੀਆਂ,  Faiz Ahmad Faiz  ਸੁਬਹ-ਏ-ਆਜ਼ਾਦੀ (1947) ਵਰਗੀਆਂ ਕਵਿਤਾਵਾਂ, Bhisham Sahni ਦਾ ਤਮਸ (1974), ਮਨੋਹਰ ਮਲਗੋਨਕਰ ਦੇ A Bend in the Ganges (1965), ਅਤੇ ਬਾਪਸੀ ਸਿਧਵਾ ਦਾ Ice-Candy Man (1988) ਵਰਗੇ ਨਾਵਲ ਸ਼ਾਮਲ ਹਨ।[2][3] Salman Rushdie ਦਾ ਨਾਵਲ Midnight's Children (1980), ਜਿਸਨੇ Booker Prize  ਅਤੇ  ਬੁੱਕਰਜ਼ ਦਾ ਬੁੱਕਰ ਜਿੱਤਿਆ, ਦਾ ਤਾਣਾਬਾਣਾ 14 ਅਗਸਤ 1947 ਦੀ ਅੱਧੀ ਰਾਤ ਨੂੰ ਜਾਦੂਈ ਕਾਬਲੀਅਤ ਨਾਲ ਪੈਦਾ ਹੋਏ ਬੱਚਿਆਂ ਦੇ ਆਧਾਰ ਤੇ ਬੁਨਿਆ ਗਿਆ ਹੈ।[3] Freedom at Midnight (1975) ਲੈਰੀ ਕੋਲਿਨਜ ਅਤੇ ਡੋਮੀਨਿਕ ਲਾਪੇਰੇ ਦੀ ਇੱਕ ਗੈਰ-ਗਲਪੀ ਰਚਨਾ ਹੈ, ਜੋ ਕਿ 1947 ਵਿੱਚ ਪਹਿਲੀ ਆਜ਼ਾਦੀ ਦਿਵਸ ਦੇ ਆਲੇ ਦੁਆਲੇ ਵਾਪਰੀਆਂ ਘਟਨਾਵਾਂ ਚਿੱਠਾ ਹੈ। ਆਜ਼ਾਦੀ ਅਤੇ ਵੰਡ ਨਾਲ ਸੰਬੰਧਤ ਫਿਲਮਾਂ ਬਹੁਤੀਆਂ ਨਹੀਂ।[4][5][6] ਆਜ਼ਾਦੀ, ਪਾਰਟੀਸ਼ਨ ਅਤੇ ਬਾਅਦ ਦੇ  ਹਾਲਾਤ ਨਾਲ ਸੰਬੰਧਤ ਸ਼ੁਰੂਆਤੀ ਫਿਲਮਾਂ ਵਿੱਚ ਸ਼ਾਮਲ ਹਨ Nemai Ghosh ਦੀਆਂ Chinnamul (1950),[4] ਧਰਮਪੁਤਰ (1961),[7] Ritwik Ghatak ਦੀਆਂ ਮੇਘੇ ਢਕਾ  ਤਾਰਾ (1960), Komal Gandhar (1961), Subarnarekha (1962);[4][8] ਮਗਰਲੀਆਂ ਹਨ Garm Hava (1973) ਅਤੇ Tamas (1987)।[7] 1990ਵਿਆਂ ਦੇ ਮਗਰਲੇ ਹਿੱਸੇ ਅਤੇ ਉਸ ਤੋਂ ਬਾਅਦ ਦੇ ਅਰਸੇ ਦੌਰਾਨ, ਇਸ ਥੀਮ ਤੇ ਹੋਰ ਫਿਲਮਾਂ ਬਣੀਆਂ ਜਿਨ੍ਹਾਂ ਵਿੱਚ Earth (1998), Train to Pakistan (1998) (ਉਪਰੋਕਤ ਕਿਤਾਬ ਤੇ ਆਧਾਰਿਤ), ਹੇ ਰਾਮ (2000), ਗਦਰ: ਇੱਕ ਪ੍ਰੇਮ ਕਥਾ (2001), Pinjar (2003), ਪਾਰਟੀਸ਼ਨ (2007) ਅਤੇ Madrasapattinam (2010)।[7] ਜੀਵਨੀ-ਆਧਾਰਿਤ ਫਿਲਮਾਂ Gandhi (1982), ਜਿਨਾਹ (1998) ਅਤੇ ਸਰਦਾਰ (1993) ਦੀ ਪਟਕਥਾ ਵਿੱਚ ਵੀ ਆਜ਼ਾਦੀ ਅਤੇ ਵੰਡ ਨੂੰ ਮਹੱਤਵਪੂਰਨ ਘਟਨਾਵਾਂ ਦੇ ਤੌਰ ਤੇਲਿਆ ਗਿਆ ਹੈ।

ਕੁਝ ਕਿਤਾਬਾਂ ਅਤੇ ਫਿਲਮਾਂ ਦੀ ਇੱਥੇ ਚਰਚਾ ਕੀਤੀ ਗਈ ਹੈ। ਪਰ, ਸੂਚੀ ਬਹੁਤ ਵਿਸਤ੍ਰਿਤ ਹੈ।

ਗਲਪ ਸੋਧੋ

ਹੁਸ਼ਿਆਰਪੁਰ ਸੇ ਲਾਹੌਰ ਤੱਕ ਸੋਧੋ

ਹੁਸ਼ਿਆਰਪੁਰ ਸੇ ਲਾਹੌਰ ਤੱਕ  ਉਰਦੂ ਵਿੱਚ ਇੱਕ ਸੱਚੀ  ਕਹਾਣੀ ਹੈ, ਜੋ ਭਾਰਤੀ ਸ਼ਹਿਰ ਹੁਸ਼ਿਆਰਪੁਰ ਤੋਂ ਪਾਕਿਸਤਾਨ ਅੰਦਰ ਲਾਹੌਰ ਤੱਕ ਇੱਕ ਰੇਲਗੱਡੀ ਦੀ ਯਾਤਰਾ ਤੇ ਆਧਾਰਿਤ ਹੈ। ਇਹ ਇੱਕ ਪੁਲੀਸ ਅਫਸਰ ਦੀ ਲਿਖੀ ਹੈ ਜਿਸਨੇ ਇਸ ਗੱਡੀ ਵਿੱਚ ਸਫ਼ਰ ਕੀਤਾ। 

 ਝੂਠਾ ਸੱਚ[9] ਸੋਧੋ

ਅਲੀ ਪੁਰ ਕਾ ਆਇਲੀ ਸੋਧੋ

ਅਲੀ ਪੁਰ ਕਾ ਆਇਲੀ ਉਰਦੂ ਵਿੱਚ ਮੁਮਤਾਜ਼ ਮੁਫਤੀ ਦੀ ਸਵੈਜੀਵਨੀ ਹੈ, ਜਿਸ ਵਿੱਚ ਇੱਕ ਟਰੱਕ ਤੇ ਬਟਾਲਾ ਤੋਂ ਲਾਹੌਰ ਤੱਕ ਆਪਣੇ ਪਰਿਵਾਰ ਨੂੰ ਲਿਆਉਣ ਦੀ  ਉਸ ਦੀ ਵਾਰਤਾ ਵੀ ਸ਼ਾਮਲ ਹੈ।

ਖ਼ਾਕ ਔਰ ਖ਼ੂਨ ਸੋਧੋ

ਖ਼ਾਕ ਔਰ ਖ਼ੂਨ ਨਸੀਮ ਹਿਜਾਜ਼ੀ ਦਾ ਇੱਕ ਇਤਿਹਾਸਕ ਨਾਵਲ ਹੈ, ਜੋ ਕਿ 1947 ਵਿੱਚ ਪਾਰਟੀਸ਼ਨ ਵੇਲੇ ਦੇ ਦੌਰਾਨ ਉਪ-ਮਹਾਦੀਪ ਦੇ ਮੁਸਲਮਾਨਾਂ ਦੇ ਬਲੀਦਾਨਾਂ ਬਾਰੇ ਦੱਸਦਾ ਹੈ।

ਗੁਜਰਾ ਹੂਆ ਜ਼ਮਾਨਾ ਸੋਧੋ

ਗੁਜਰਾ ਹੂਆ ਜ਼ਮਾਨਾ, ਕ੍ਰਿਸ਼ਨ ਬਲਦੇਵ ਵੈਦ ਦਾ ਇੱਕ ਹਿੰਦੀ ਨਾਵਲ ਹੈ, ਜੋ ਪਰਸਪਰ ਮਨਾਹੀਆਂ ਅਤੇ ਕਠੋਰ ਭਾਈਚਾਰਕ ਹੱਦਬੰਦੀਆਂ ਤੇ ਕੇਂਦਰਿਤ ਵੰਡ ਵੱਲ ਜਾ ਰਹੇ ਫੇਜ਼ ਦੌਰਾਨ ਪੱਛਮੀ ਪੰਜਾਬ ਦੇ ਪਿੰਡ ਵਿੱਚ ਮਨੋਵਿਗਿਆਨਕ ਅਤੇ ਸਮਾਜਿਕ ਤਬਦੀਲੀਆਂ ਦੇ ਨਕਸ਼ ਦਿਖਾਉਂਦਾ ਹੈ।

ਆਧਾ ਗਾਉਂ ਸੋਧੋ

ਆਧਾ ਗਾਉਂ, ਰਾਹੀ ਮਾਸੂਮ ਰਜ਼ਾ ਦਾ ਇੱਕ ਹਿੰਦੀ ਨਾਵਲ ਹੈ, ਜੋ ਉੱਤਰ ਪ੍ਰਦੇਸ਼ ਦੇ ਨਗਰ ਗਾਜੀਪੁਰ ਤੋਂ ਲੱਗਪਗ ਗਿਆਰਾਂ ਮੀਲ ਦੂਰ ਬਸੇ ਪਿੰਡ ਗੰਗੋਲੀ ਦੇ ਸਮਾਜ ਦੀ, ਉਥੋਂ ਦੇ ਸਬਾਲਟਰਨ ਭਾਰਤੀ ਮੁਸਲਮਾਨਾਂ ਦੀ ਕਹਾਣੀ ਕਹਿੰਦਾ ਹੈ। ਇਹ 1966 ਵਿੱਚ ਪ੍ਰਕਾਸ਼ਿਤ ਹੋਇਆ, ਅਤੇ 'ਉੱਚ ਰਾਜਨੀਤੀ' ਦੇ ਥੋਥੇਪਣ ਬਾਰੇ ਉਨ੍ਹਾਂ ਦੇ ਵਿਲੱਖਣ ਅੰਦਾਜ਼ ਦੀ ਗੱਲ ਕਰਦਾ ਹੈ। ਰਾਹੀ ਨੇ ਆਪਣੇ ਇਸ ਨਾਵਲ ਦਾ ਉਦੇਸ਼ ਸਪਸ਼ਟ ਕਰਦੇ ਹੋਏ ਕਿਹਾ ਸੀ ਕਿ “ਇਹ ਨਾਵਲ ਵਾਸਤਵ ਵਿੱਚ ਮੇਰਾ ਇੱਕ ਸਫਰ ਸੀ। ਮੈਂ ਗਾਜੀਪੁਰ ਦੀ ਤਲਾਸ਼ ਵਿੱਚ ਨਿਕਲਿਆ ਹਾਂ ਲੇਕਿਨ ਪਹਿਲਾਂ ਮੈਂ ਆਪਣੀ ਗੰਗੋਲੀ ਵਿੱਚ ਠਹਿਰੂੰਗਾ। ਜੇਕਰ ਗੰਗੋਲੀ ਦੀ ਹਕੀਕਤ ਪਕੜ ਵਿੱਚ ਆ ਗਈ ਤਾਂ ਮੈਂ ਗਾਜੀਪੁਰ ਦਾ ਐਪਿਕ ਲਿਖਣ ਦਾ ਸਾਹਸ ਕਰਾਂਗਾ”।[10]

ਉਦਾਸ ਨਸਲੇਂ ਸੋਧੋ

ਉਦਾਸ ਨਸਲੇਂ,  ਅਬਦੁੱਲਾ ਹੁਸੈਨ ਦਾ ਇੱਕ ਉਰਦੂ ਨਾਵਲ ਹੈ, ਜੋ ਮੁੱਖ ਪਾਤਰ, ਪਹਿਲੀ ਵਿਸ਼ਵ ਜੰਗ ਦੇ ਇੱਕ ਹੰਢੇ-ਵਰਤੇ ਬੰਦੇ, ਨਈਮ ਦੇ ਅਨੁਭਵਾਂ ਦੁਆਰਾ ਵੰਡ ਪੂਰਵ ਇਤਿਹਾਸ ਦੀ ਉਘਸੁਘ ਪੇਸ਼ ਕਰਦਾ ਹੈ, ਨਈਮ, ਜੋ ਵੰਡ ਦੇ ਅਨਰਥ ਅਤੇ ਅਰਥਹੀਣਤਾ ਦਾ ਸਾਹਮਣਾ ਕਰਦਾ ਹੈ।

ਕੁਝ ਕਿਤਾਬਾਂ ਅਤੇ ਫਿਲਮਾਂ ਦੀ ਇੱਥੇ ਚਰਚਾ ਕੀਤੀ ਗਈ ਹੈ। ਪਰ, ਸੂਚੀ ਬਹੁਤ ਵਿਸਤ੍ਰਿਤ ਹੈ।

ਹੁਸ਼ਿਆਰਪੁਰ ਸੇ ਲਾਹੌਰ ਤੱਕ ਸੋਧੋ

References ਸੋਧੋ

  1. Cleary, Joseph N. (3 January 2002). Literature, Partition and the Nation-State: Culture and Conflict in Ireland, Israel and Palestine. Cambridge University Press. p. 104. ISBN 978-0-521-65732-7. Retrieved 27 July 2012. The partition of India figures in a goo deal of imaginative writing...
  2. Bhatia, Nandi (1996). "Twentieth Century Hindi Literature". In Natarajan, Nalini (ed.). Handbook of Twentieth-Century Literatures of India. Greenwood Publishing Group. pp. 146–147. ISBN 978-0-313-28778-7. Retrieved 27 July 2012.
  3. 3.0 3.1 Roy, Rituparna (15 July 2011). South Asian Partition Fiction in English: From Khushwant Singh to Amitav Ghosh. Amsterdam University Press. pp. 24–29. ISBN 978-90-8964-245-5. Retrieved 27 July 2012.
  4. 4.0 4.1 4.2 Mandal, Somdatta (2008). "Constructing Post-partition Bengali Cultural Identity through Films". In Bhatia, Nandi; Roy, Anjali Gera (eds.). Partitioned Lives: Narratives of Home, Displacement, and Resettlement. Pearson Education India. pp. 66–69. ISBN 978-81-317-1416-4. Retrieved 27 July 2012.
  5. Dwyer, R. (2010). "Bollywood's India: Hindi Cinema as a Guide to Modern India". Asian Affairs. 41 (3): 381–398. doi:10.1080/03068374.2010.508231.
  6. Sarkar, Bhaskar (29 April 2009). Mourning the Nation: Indian Cinema in the Wake of Partition. Duke University Press. p. 121. ISBN 978-0-8223-4411-7. Retrieved 27 July 2012.
  7. 7.0 7.1 7.2 Vishwanath, Gita; Malik, Salma (2009). "Revisiting 1947 through Popular Cinema: a Comparative Study of India and Pakistan" (PDF). Economic and Political Weekly. XLIV (36): 61–69. Archived from the original (PDF) on 6 ਜੂਨ 2014. Retrieved 27 July 2012. {{cite journal}}: Unknown parameter |dead-url= ignored (help) ਹਵਾਲੇ ਵਿੱਚ ਗਲਤੀ:Invalid <ref> tag; name "vishwanath 2009" defined multiple times with different content
  8. Raychaudhuri, Anindya (2009). "Resisting the Resistible: Re-writing Myths of Partition in the Works of Ritwik Ghatak". Social Semiotics. 19 (4): 469–481. doi:10.1080/10350330903361158.
  9. http://www.penguinbooksindia.com/en/content/not-dawn
  10. {{cite web| title=आधा गाँव, राही मासूम रजा| publisher=pustak.org|url=https://pa.wikipedia.org/w/index.php?title=%E0%A8%86%E0%A8%A7%E0%A8%BE_%E0%A8%97%E0%A8%BE%E0%A8%82%E0%A8%B5&action=edit| date=1 ਜਨਵਰੀ 2009}}