ਭੀਸ਼ਮ ਸਾਹਨੀ (ਹਿੰਦੀ: भीष्म साहनी; 8 ਅਗਸਤ 1915 – 11 ਜੁਲਾਈ 2003) ਇੱਕ ਭਾਰਤੀ ਲੇਖਕ, ਨਾਟਕਕਾਰ ਅਤੇ ਅਦਾਕਾਰ ਸਨ। ਉਨ੍ਹਾਂ ਨੂੰ ਸਭ ਤੋਂ ਵੱਧ ਮਸ਼ਹੂਰੀ ਆਪਣੇ ਤਮਸ (ਨਾਵਲ) ਲਈ ਮਿਲੀ, ਜਿਸ ਉੱਪਰ ਬਾਅਦ ਵਿੱਚ ਟੀ.ਵੀ. ਫਿਲਮ ਵੀ ਬਣੀ। ਉਹ ਹਿੰਦੀ ਫਿਲਮ ਅਦਾਕਾਰ ਬਲਰਾਜ ਸਾਹਨੀ ਦੇ ਛੋਟੇ ਭਾਈ ਸਨ।

'ਭੀਸ਼ਮ ਸਾਹਨੀ'
Bhishamsahni.jpg
ਜਨਮ: 8 ਅਗਸਤ 1915
ਰਾਵਲਪਿੰਡੀ, ਬਰਤਾਨਵੀ ਭਾਰਤ (ਹੁਣ ਪਾਕਿਸਤਾਨ)
ਮੌਤ:11 ਜੁਲਾਈ 2003
ਦਿੱਲੀ, ਭਾਰਤ
ਕਾਰਜ_ਖੇਤਰ:ਸਾਹਿਤ ਅਤੇ ਰਾਜਨੀਤੀ
ਰਾਸ਼ਟਰੀਅਤਾ:ਹਿੰਦੁਸਤਾਨੀ
ਭਾਸ਼ਾ:ਹਿੰਦੁਸਤਾਨੀ
ਕਾਲ:1955–2003
ਵਿਧਾ:ਨਾਟਕ, ਕਹਾਣੀ, ਨਾਵਲ
ਸਾਹਿਤਕ ਲਹਿਰ:ਸਮਾਜਵਾਦੀ ਯਥਾਰਥਵਾਦ
ਦਸਤਖਤ:Bhisham Sahni.jpg

ਜੀਵਨਸੋਧੋ

ਭੀਸ਼ਮ ਸਾਹਨੀ ਦਾ ਜਨਮ 8 ਅਗਸਤ 1915 ਨੂੰ ਰਾਵਲਪਿੰਡੀ (ਪਾਕਿਸਤਾਨ) ਵਿੱਚ ਹੋਇਆ ਸੀ। 1937 ਵਿੱਚ ਗਵਰਨਮੈਂਟ ਕਾਲਜ, ਲਾਹੌਰ ਤੋਂ ਅੰਗਰੇਜ਼ੀ ਸਾਹਿਤ ਵਿੱਚ ਐਮ ਏ ਕਰਨ ਦੇ ਬਾਅਦ ਸਾਹਨੀ ਨੇ 1958 ਵਿੱਚ ਪੰਜਾਬ ਯੂਨੀਵਰਸਿਟੀ ਤੋਂ ਪੀ ਐਚ ਡੀ ਦੀ ਡਿਗਰੀ ਹਾਸਲ ਕੀਤੀ। ਭਾਰਤ ਪਾਕਿਸਤਾਨ ਵੰਡ ਤੋਂ ਪਹਿਲਾਂ ਉਹ ਆਨਰੇਰੀ ਅਧਿਆਪਕ ਹੋਣ ਦੇ ਨਾਲ - ਨਾਲ ਵਪਾਰ ਵੀ ਕਰਦੇ ਸਨ। ਵੰਡ ਦੇ ਬਾਅਦ ਉਨ੍ਹਾਂ ਨੇ ਭਾਰਤ ਆਕੇ ਅਖਬਾਰਾਂ ਵਿੱਚ ਲਿਖਣ ਦਾ ਕੰਮ ਕੀਤਾ। ਬਾਅਦ ਵਿੱਚ ਇਪਟਾ ਨਾਲ ਰਲ ਗਏ। ਇਸ ਦੇ ਬਾਦ ਅੰਬਾਲਾ ਅਤੇ ਅੰਮ੍ਰਿਤਸਰ ਵਿੱਚ ਵੀ ਅਧਿਆਪਕ ਰਹਿਣ ਦੇ ਬਾਅਦ ਦਿੱਲੀ ਯੂਨੀਵਰਸਿਟੀ ਵਿੱਚ ਸਾਹਿਤ ਦੇ ਪ੍ਰੋਫੈਸਰ ਬਣੇ। 1957 ਤੋਂ 1963 ਤੱਕ ਮਾਸਕੋ ਵਿੱਚ ਵਿਦੇਸ਼ੀ ਭਾਸ਼ਾ ਪ੍ਰਕਾਸ਼ਨ ਘਰ ਵਿੱਚ ਅਨੁਵਾਦਕ ਵਜੋਂ ਕੰਮ ਕਰਦੇ ਰਹੇ। ਇੱਥੇ ਉਨ੍ਹਾਂ ਨੇ ਲਿਉ ਤਾਲਸਤਾਏ, ਆਸਤਰੋਵਸਕੀ ਆਦਿ ਲੇਖਕਾਂ ਦੀਆਂ ਕਰੀਬ ਦੋ ਦਰਜਨ ਰੂਸੀ ਕਿਤਾਬਾਂ ਦਾ ਹਿੰਦੀ ਵਿੱਚ ਰੂਪਾਂਤਰਣ ਕੀਤਾ। 1965 ਤੋਂ 1967 ਤੱਕ ਦੋ ਸਾਲਾਂ ਵਿੱਚ ਉਨ੍ਹਾਂ ਨੇ ਨਵੀਆਂ ਕਹਾਣੀਆਂ ਨਾਮਕ ਪੱਤਰਿਕਾ ਦਾ ਸੰਪਾਦਨ ਕੀਤਾ। ਉਹ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਐਫਰੋ - ਏਸ਼ੀਆਈ ਲੇਖਕ ਸੰਘ (ਐਫਰੋ - ਏਸ਼ੀਅਨ ਰਾਈਟਰਜ ਐਸੋਸੀਏਸ਼ਨ) ਨਾਲ ਵੀ ਜੁੜੇ ਰਹੇ। 1993 ਤੋਂ 1997 ਤੱਕ ਉਹ ਸਾਹਿਤ ਅਕਾਦਮੀ ਦੀ ਕਾਰਜਕਾਰੀ ਸੰਮਤੀ ਦੇ ਮੈਂਬਰ ਰਹੇ।

ਭੀਸ਼ਮ ਸਾਹਨੀ ਨੂੰ ਹਿੰਦੀ ਸਾਹਿਤ ਵਿੱਚ ਪ੍ਰੇਮਚੰਦ ਦੀ ਪਰੰਪਰਾ ਦਾ ਆਗੂ ਲੇਖਕ ਮੰਨਿਆ ਜਾਂਦਾ ਹੈ।[1] ਉਹ ਮਾਨਵੀ ਮੁੱਲਾਂ ਦੇ ਹਿਮਾਇਤੀ ਰਹੇ ਅਤੇ ਉਨ੍ਹਾਂ ਨੇ ਵਿਚਾਰਧਾਰਾ ਨੂੰ ਆਪਣੇ ਉੱਤੇ ਕਦੇ ਹਾਵੀ ਨਹੀਂ ਹੋਣ ਦਿੱਤਾ। ਖੱਬੇਪੱਖੀ ਵਿਚਾਰਧਾਰਾ ਦੇ ਨਾਲ ਜੁੜੇ ਹੋਣ ਦੇ ਨਾਲ - ਨਾਲ ਉਹ ਮਾਨਵੀ ਮੁੱਲਾਂ ਨੂੰ ਕਦੇ ਅੱਖੋਂ ਓਝਲ ਨਹੀਂ ਕਰਦੇ ਸਨ। ਆਪਾਧਾਪੀ ਅਤੇ ਉਠਾਪਟਕ ਦੇ ਯੁੱਗ ਵਿੱਚ ਭੀਸ਼ਮ ਸਾਹਨੀ ਦੀ ਸ਼ਖਸੀਅਤ ਬਿਲਕੁੱਲ ਵੱਖ ਸੀ। ਉਨ੍ਹਾਂ ਨੂੰ ਉਨ੍ਹਾਂ ਦੀ ਲੇਖਣੀ ਲਈ ਅਤੇ ਸੁਹਿਰਦਤਾ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਉਨ੍ਹਾਂ ਨੂੰ 1975 ਵਿੱਚ ਤਮਸ ਲਈ ਸਾਹਿਤ ਅਕਾਦਮੀ ਇਨਾਮ, 1975 ਵਿੱਚ ਸ਼ਿਰੋਮਣੀ ਲੇਖਕ ਅਵਾਰਡ (ਪੰਜਾਬ ਸਰਕਾਰ), 1980 ਵਿੱਚ ਐਫਰੋ - ਏਸ਼ੀਅਨ ਰਾਈਟਰਜ ਐਸੋਸੀਏਸ਼ਨ ਦਾ ਲੋਟਸ ਅਵਾਰਡ, 1983 ਵਿੱਚ ਸੋਵੀਅਤ ਲੈਂਡ ਨਹਿਰੂ ਅਵਾਰਡ ਅਤੇ 1998 ਵਿੱਚ ਭਾਰਤ ਸਰਕਾਰ ਦੇ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ।

ਸਾਹਿਤਕ ਕੰਮਸੋਧੋ

ਭੀਸ਼ਮ ਸਾਹਨੀ ਦੀ ਮਹਾਂਕਾਵਿ ਰਚਨਾ ਤਮਸ (ਹਨੇਰਾ, ਅਗਿਆਨਤਾ 1974) 1947 ਭਾਰਤ ਦੀ ਵੰਡ ਦੇ ਦੰਗਿਆਂ 'ਤੇ ਅਧਾਰਤ ਇੱਕ ਨਾਵਲ ਹੈ, ਜੋ ਉਸਨੇ ਰਾਵਲਪਿੰਡੀ ਵਿਖੇ ਦੇਖੇ ਸੀ।[2] ਤਮਸ ਹਿੰਸਾ ਅਤੇ ਨਫ਼ਰਤ ਦੀ ਸੰਵੇਦਹੀਣ ਫਿਰਕੂ ਰਾਜਨੀਤੀ ਦੀ ਭਿਆਨਕਤਾ; ਅਤੇ ਦੁਖਦਾਈ ਨਤੀਜੇ - ਮੌਤ, ਤਬਾਹੀ, ਮਜਬੂਰਨ ਪਰਵਾਸ ਅਤੇ ਇੱਕ ਦੇਸ਼ ਦੀ ਵੰਡ ਨੂੰ ਦਰਸਾਉਂਦਾ ਹੈ। ਇਸਦਾ ਅੰਗਰੇਜ਼ੀ, ਫ੍ਰੈਂਚ, ਜਰਮਨ, ਜਾਪਾਨੀ ਅਤੇ ਬਹੁਤ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ ਹੈ ਜਿਸ ਵਿੱਚ ਤਾਮਿਲ, ਗੁਜਰਾਤੀ, ਮਲਿਆਲਮ, ਕਸ਼ਮੀਰੀ ਅਤੇ ਮਨੀਪੁਰੀ ਵੀ ਸ਼ਾਮਲ ਹਨ। ਤਾਮਸ ਨੇ ਸਾਹਿਤ ਲਈ 1975 ਸਾਹਿਤ ਅਕਾਦਮੀ ਅਵਾਰਡ ਜਿੱਤਿਆ ਅਤੇ ਬਾਅਦ ਵਿੱਚ ਗੋਵਿੰਦ ਨਿਹਲਾਨੀ ਦੁਆਰਾ 1987 ਵਿੱਚ ਇੱਕ ਟੈਲੀਵੀਜ਼ਨ ਫਿਲਮ ਬਣਾਈ ਗਈ। ਉਸ ਦੀਆਂ ਦੋ ਮਾਸਟਰਪੀਸ ਕਹਾਣੀਆਂ, ‘ਪਾਲੀ’ ਅਤੇ ‘ਅੰਮ੍ਰਿਤਸਰ ਆ ਗਿਆ ਹੈ’ ਵੀ ਵੰਡ ‘ਤੇ ਅਧਾਰਤ ਹਨ।

ਸਾਹਨੀ ਦੇ ਇਕ ਲੇਖਕ ਦੇ ਤੌਰ 'ਤੇ ਕੈਰੀਅਰ ਵਿੱਚ ਛੇ ਹੋਰ ਹਿੰਦੀ ਨਾਵਲ: ਝਰੋਖੇ (1967), ਕਾਦਿਆਂ (1971), ਬਸੰਤੀ (1979), ਮਾਇਆਦਾਸ ਕੀ ਮਾੜੀ (1987), ਕੁੰਤੋ (1993) ਅਤੇ ਨੀਲੂ, ਨੀਲੀਮਾ, ਨੀਲੋਫਰ (2000) ਸ਼ਾਮਲ ਸਨ। ਨਿੱਕੀਆਂ ਕਹਾਣੀਆਂ ਦੇ ਦਸ ਸੰਗ੍ਰਹਿਆਂ ਵਿੱਚ ਸੌ ਤੋਂ ਵੱਧ ਛੋਟੀਆਂ ਕਹਾਣੀਆਂ, (ਜਿਸ ਵਿਚ ਭਾਗਯ ਰੇਖਾ (1953), ਪਹਿਲਾ ਪਾਠ (1956), ਭਟਕਤੀ ਰਾਖ (1966), ਪਤਰੀਆਂ (1973), ਵਾਂਗ ਚੂ (1978), ਸ਼ੋਭਾ ਯਾਤਰਾ (1981), ਨਿਸ਼ਾਚਰ (1983), ਪਾਲੀ (1989), ਅਤੇ ਦਯਾਨ (1996); ‘ਹਨੂਸ਼’, ‘ਕਬੀਰਾ ਖੜਾ ਬਜ਼ਾਰ ਮੇਂ’, 'ਮਾਧਵੀ ’ ,‘ ਮੁਵੇਜ਼ ’ ਸਮੇਤ ਪੰਜ ਨਾਟਕ ',' ਆਲਮਗੀਰ ', ਬੱਚਿਆਂ ਦੀਆਂ ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ "ਗੁਲਾਲ ਕਾ ਕੀਲ"। ਪਰੰਤੂ ਉਸਦਾ ਨਾਵਲ ' ਮਾਇਆਦਾਸ ਕੀ ਮਾੜੀ ' ਉਸਦੀ ਉੱਤਮ ਸਾਹਿਤਕ ਰਚਨਾ ਸੀ। ਇਸ ਬਿਰਤਾਂਤ ਦਾ ਪਿਛੋਕੜ ਇਤਿਹਾਸਕ ਹੈ ਅਤੇ ਉਸ ਸਮੇਂ ਦੀ ਤਸਵੀਰ ਦਰਸਾਉਂਦਾ ਹੈ ਜਦੋਂ ਖ਼ਾਲਸਾ ਰਾਜ ਦੀ ਪੰਜਾਬ ਵਿਚ ਹਾਰ ਹੋ ਗਈ ਸੀ ਅਤੇ ਬ੍ਰਿਟਿਸ਼ ਰਾਜ ਸੰਭਾਲ ਰਹੇ ਸਨ। ਇਹ ਨਾਵਲ ਸਮਾਜਿਕ ਵਿਵਸਥਾ ਦੇ ਬਦਲਣ ਅਤੇ ਨਿਘਰਦੀ ਕਦਰਾਂ ਕੀਮਤਾਂ ਦੀ ਗਾਥਾ ਹੈ। .[3] ਉਸਨੇ ਕੁਮਾਰ ਸ਼ਾਹਨੀ ਦੀ ਫਿਲਮ ਕਸਬਾ (1991) ਲਈ ਸਕ੍ਰੀਨਪਲੇਅ ਲਿਖੀ ਸੀ, ਜੋ ਐਂਤਨ ਚੇਖੋਵ ਦੀ ਕਹਾਣੀ ਘਾਟੀ ਵਿੱਚ ਤੇ ਅਧਾਰਤ ਹੈ।

ਭੀਸ਼ਮ ਸਾਹਨੀ ਨੇ ਆਪਣੀ ਸਵੈ-ਜੀਵਨੀ ਆਜ ਕੇ ਅਤੀਤ (Today's Pasts, Penguin 2016) ਅਤੇ ਆਪਣੇ ਭਰਾ ਬਲਰਾਜ ਸਾਹਨੀ ਦੀ ਜੀਵਨੀ, ਬਲਰਾਜ ਮਾਈ ਬ੍ਰਦਰ (ਅੰਗ੍ਰੇਜ਼ੀ) ਲਿਖੀ ਹੈ।[4]

ਸਾਹਿਤਕ ਸ਼ੈਲੀਸੋਧੋ

ਭੀਸ਼ਮ ਸਾਹਨੀ ਹਿੰਦੀ ਸਾਹਿਤ ਦੇ ਸਭ ਤੋਂ ਵੱਧ ਲਿਖਣ ਵਾਲੇ ਲੇਖਕਾਂ ਵਿੱਚੋਂ ਇੱਕ ਸੀ। ਕ੍ਰਿਸ਼ਨ ਬਲਦੇਵ ਵੈਦ ਅਨੁਸਾਰ, "ਇੱਕ ਲੇਖਕ ਅਤੇ ਇੱਕ ਆਦਮੀ ਦੇ ਰੂਪ ਵਿੱਚ, ਉਸਦੀ ਆਵਾਜ਼ ਸ਼ਾਂਤ ਅਤੇ ਸ਼ੁੱਧ ਅਤੇ ਮਨੁੱਖੀ ਭਰੋਸੇ ਨਾਲ ਮੇਲ ਖਾਂਦੀ ਸੀ। ਉਸਦੀ ਅਥਾਹ ਪ੍ਰਸਿੱਧੀ ਅਸ਼ਲੀਲ ਸਵਾਦਾਂ ਨੂੰ ਪੱਠੇ ਪਾਉਣ ਦਾ ਨਤੀਜਾ ਨਹੀਂ ਸੀ, ਬਲਕਿ ਉਸਦੇ ਸਾਹਿਤਕ ਗੁਣਾਂ - ਉਸਦੀ ਤਿੱਖੀ ਬੁੱਧੀ, ਉਸ ਦੀ ਹਲਕੀ ਵਿਅੰਗਾਬਾਜ਼ੀ, ਉਸਦੇ ਸਰਬਵਿਆਪੀ ਹਾਸੇ, ਚਰਿੱਤਰ ਵਿਚਲੀ ਉਸਦੀ ਅੰਦਰੂਨੀ ਸੂਝ, ਟੋਟਕੇਬਾਜ਼ ਵਜੋਂ ਉਸਦੀ ਨਿਪੁੰਨਤਾ ਅਤੇ ਮਨੁੱਖੀ ਦਿਲ ਦੀਆਂ ਰੀਝਾਂ ਬਾਰੇ ਉਸਦੀ ਡੂੰਘੀ ਸਮਝ ਦੇ ਸਦਕਾ ਸੀ। [5]

ਪ੍ਰਮੁੱਖ ਰਚਨਾਵਾਂਸੋਧੋ

ਨਾਵਲਸੋਧੋ

 • ਝਰੋਖੇ
 • ਤਮਸ
 • ਬਸੰਤੀ
 • ਮਾਇਆਦਾਸ ਕੀ ਮਾੜੀ
 • ਕੁੰਤੋ

ਕਹਾਣੀ ਸੰਗ੍ਰਿਹਸੋਧੋ

 • ਮੇਰੀ ਪ੍ਰਿਯ ਕਹਾਨੀਆਂ
 • ਭਾਗਿਆਰੇਖਾ
 • ਵਾਂਗਚੂ
 • ਨਿਸ਼ਾਚਰ‌

ਨਾਟਕਸੋਧੋ

 • ਹਨੂਸ਼ (1977)
 • ਮਾਧਵੀ (1984)
 • ਕਬੀਰਾ ਖੜਾ ਬਜਾਰ ਮੇਂ (1985)
 • ਮੁਆਵਜ਼ੇ (1993)

ਹੋਰਸੋਧੋ

 • ਆਜ ਕੇ ਅਤੀਤ (ਆਤਮਕਥਾ)
 • ਬਲਰਾਜ ਮਾਈ ਬਰਦਰ (ਆਪਣੇ ਭਾਈ ਬਲਰਾਜ ਸਾਹਨੀ ਦੀ ਅੰਗਰੇਜ਼ੀ ਵਿੱਚ ਜੀਵਨੀ)[6]
 • ਬਾਲਕਥਾ - ਗੁਲੇਲ ਕਾ ਖੇਲ
 • ਪਹਲਾ ਪਥ
 • ਭਟਕਤੀ ਰਾਖ
 • ਪਟਰਿਯਾਂ
 • ਸ਼ੋਭਾਯਾਤਰਾ
 • ਪਾਲੀ
 • ਦਯਾਂ
 • ਕੜਿਯਾਂ
 • ਆਜ ਕੇ ਅਤੀਤ।

ਹਵਾਲੇਸੋਧੋ

 1. "प्रेमचंद की परंपरा के लेखक थे भीष्म साहनी". जागरण. 
 2. Tamas Archived 22 October 2006 at the Wayback Machine.
 3. "Archived copy". Archived from the original on 2 August 2014. Retrieved 9 August 2014.  Unknown parameter |url-status= ignored (help)
 4. Bhishma Sahni at U.S. Library of Congress. Loc.gov (8 August 1915). Retrieved on 2018-11-06.
 5. Trailings Of A Lonely Voice. Outlookindia.com (28 July 2003). Retrieved on 2018-11-06.
 6. http://www.loc.gov/acq/ovop/delhi/salrp/bhishamsahni.html