ਮਹਿਲਾ ਵਿਸ਼ਵ ਕਬੱਡੀ ਕੱਪ 2012

2012 ਮਹਿਲਾ ਵਿਸ਼ਵ ਕਬੱਡੀ ਕੱਪ, ਪੰਜਾਬ ਵਿੱਚ ਹੋਇਆ ਸੀ ਅਤੇ ਇਸ ਵਿੱਚ 8 ਟੀਮਾਂ ਨੇ ਹਿੱਸਾ ਲਿਆ ਸੀ।

ਮਹਿਲਾ ਵਿਸ਼ਵ ਕਬੱਡੀ ਕੱਪ
Current season, competition or edition:
ਮਹਿਲਾ ਵਿਸ਼ਵ ਕਬੱਡੀ ਕੱਪ 2012
ਖੇਡਕਬੱਡੀ
ਸਥਾਪਿਕ2012
ਪ੍ਰਧਾਨਸੁਖਬੀਰ ਸਿੰਘ ਬਾਦਲ
ਕਮਿਸ਼ਨਰਪਰਗਟ ਸਿੰਘ
ਨੀਤੀ ਵਾਕਖੇਡਾ ਸਦਭਾਵਨਾ ਨਾਲ ਖੇਡੋ
ਉਦਘਾਟਨ ਸਮਾਂ2012
ਟੀਮਾਂ ਦੀ ਗਿਣਤੀ8
ਦੇਸ਼ ਭਾਰਤ
 ਮਲੇਸ਼ੀਆ
 ਇੰਗਲੈਂਡ
 ਡੈੱਨਮਾਰਕ
ਟੀਵੀ ਸੰਯੋਜਕਸੋਨੀ ਸਿਕਸ
ਖਰਚਾ ਕਰਨ ਵਾਲਾਲੀ ਨਿੰਗ (ਕੰਪਨੀ)
ਵੈੱਬਸਾਈਟworldkabaddileague.net

ਮੁੱਢਲੀ ਗੱਲ

ਸੋਧੋ

ਪਿਛਲੇ ਪਹਿਲੇ ਪਰਲਜ਼ ਵਿਸ਼ਵ ਕੱਪ ਸਮੇਂ ਮਹਿਲਾ ਟੀਮਾਂ ਦੀ ਗਿਣਤੀ 4 ਸੀ,ਜਦੋਂ ਕਿ ਇਸ ਵਾਰ ਦੂਜੇ ਵਿਸ਼ਵ ਕੱਪ ਸਮੇਂ ਇਹ ਗਿਣਤੀ 7 ਰਹੀ। ਇਸ ਵਾਰੀ ਦਾ ਇਹ ਦੂਜਾ ਪਰਲਜ਼ ਵਿਸ਼ਵ ਕਬੱਡੀ ਕੱਪ 5 ਦਸੰਬਰ ਤੋਂ 13 ਦਸੰਬਰ ਤੱਕ ਖੇਡਿਆ ਗਿਆ। ਜਦੋਂ ਕਿ ਪੁਰਸ਼ ਵਰਗ ਦੇ ਮੈਚ ਪਹਿਲੀ ਦਸੰਬਰ ਤੋਂ 15 ਦਸੰਬਰ ਤੱਕ ਖੇਡੇ ਗਏ। ਪਹਿਲਾ ਵਿਸ਼ਵ ਕੱਪ ਮਹਿਲਾ ਕਬੱਡੀ ਮੁਕਾਬਲਾ 11 ਨਵੰਬਰ ਤੋਂ 20 ਨਵੰਬਰ 2011 ਤੱਕ ਹੋਇਆ ਅਤੇ ਭਾਰਤ, ਅਮਰੀਕਾ,ਇੰਗਲੈਡ,ਇਰਾਨ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਵਿਸ਼ਵ ਕੱਪ ਦਾ ਉਦਘਾਟਨੀ ਮੈਚ ਸ਼੍ਰੀ ਅੰਮ੍ਰਿਤਸਰ ਵਿਖੇ ਭਾਰਤ ਵੱਲੋਂ ਅਮਰੀਕਾ ਨੂੰ ਮਾਤ ਦੇਣ ਵਾਲਾ ਸੀ। ਫਾਈਨਲ ਭਾਰਤੀ ਟੀਮ ਨੇ ਪ੍ਰਿਯੰਕਾ ਦੇਵੀ ਦੀ ਕਪਤਾਨੀ ਅਧੀਨ ਇੰਗਲੈਂਡ ਨੂੰ 44 - 17 ਨਾਲ ਹਰਾਕੇ ਜਿੱਤਿਆ। ਤੀਜਾ ਸਥਾਨ ਅਮਰੀਕਾ ਨੇ ਤੁਕਮੇਨਿਸਤਾਨ ਤੋਂ ਬਿਹਤਰ ਰਹਿ ਕੇ ਹਾਸਲ ਕੀਤਾ। ਪਿਛਲੇ ਮੁਕਾਬਲੇ ਵਾਂਗ ਇਸ ਵਾਰੀ ਵੀ ਸਾਰੇ ਮੈਚਾਂ ਦਾ ਪ੍ਰਸਾਰਣ ਪੀਟੀਸੀ ਚੈਨਲ ਨੇ ਦਿਖਾਇਆ।[1]

ਫਾਰਮੈਟ

ਸੋਧੋ

ਸ਼ਾਮਲ ਹੋਈਆਂ 7 ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ। ਗਰੁੱਪ ਏ ਵਿੱਚ ਭਾਰਤ, ਡੈਨਮਾਰਕ ਕੈਨੇਡਾ ਦੀਆਂ ਟੀਮਾਂ ਸਨ। ਜਦੋਂ ਕਿ ਗਰੁੱਪ ਬੀ ਵਿੱਚ ਇੰਗਲੈਂਡ, ਤੁਰਕਮਿਨਸਤਾਨ, ਮਲੇਸ਼ੀਆ ਅਤੇ ਅਮਰੀਕਾ ਸ਼ਾਮਲ ਸੀ। ਗਰੁੱਪ ਏ ਵਿੱਚ ਹਰੇਕ ਟੀਮ ਨੇ 2-2 ਅਤੇ ਗਰੁੱਪ ਬੀ ਵਿੱਚ ਹਰੇਕ ਟੀਮ ਨੇ 3-3 ਮੈਚ ਖੇਡੇ। ਰਾਊਡ ਰਾਬਿਨ ਅਤੇ ਨਾਲ ਆਊਟ ਅਧਾਰ ਅਪਣਾਇਆ ਗਿਆ। ਦੋਹਾਂ ਗਰੁੱਪਾਂ ਦੀਆਂ ਸਿਖਰਲੀਆਂ ਦੋ ਦੋ ਟੀਮਾਂ ਨੇ ਸੈਮੀਫਾਈਨਲ ਵਿੱਚ ਦਾਖ਼ਲਾ ਪਾਉਣਾ ਸੀ।

ਇਨਾਮੀ ਰਾਸ਼ੀ

ਸੋਧੋ

ਪਹਿਲੇ ਵਿਸ਼ਵ ਕੱਪ ਤੋਂ ਇਨਾਮੀ ਰਾਸ਼ੀ ਇਸ ਵਾਰੀ ਦੁਗਣੀ ਦਿੱਤੀ ਗਈ। ਪਹਿਲੀ ਵਾਰ ਬੈਸਟ ਧਾਵੀ ਅਤੇ ਬੈਸਟ ਜਾਫ਼ੀ ਨੂੰ ਮੋਟਰ ਸਾਇਕਲ ਦੇਣ ਦੀ ਗੱਲ ਵੀ ਹੋਈ। ਪਿਛਲੀ ਵਾਰ ਜੇਤੂ ਟੀਮ ਨੂੰ 25 ਲੱਖ, ਉਪ ਜੇਤੂ ਨੂੰ 15 ਲੱਖ ਅਤੇ ਤੀਜੇ-ਚੌਥੇ ਸਥਾਨ ਵਾਲੀਆਂ ਟੀਮਾਂ ਨੂੰ 10-10 ਲੱਖ ਮਿਲੇ ਸਨ। ਪਰ ਇਸ ਵਾਰੀ ਜੇਤੂ ਬਣਨ ਵਾਲੀ ਟੀਮ ਲਈ ਇਨਾਮੀ ਰਾਸ਼ੀ 51 ਲੱਖ,ਉਪ ਜੇਤੂ ਲਈ 31 ਲੱਖ, ਤੀਜੇ ਸਥਾਨ ਵਾਲੀ ਟੀਮ ਲਈ 21 ਲੱਖ ਕਰ ਦਿੱਤੀ ਗਈ ਹੈ। ਜਿੱਥੇ ਜਾਂਬਾਜ਼ ਮਸਕਟ ਪੇਸ਼ ਕੀਤਾ ਗਿਆ ਹੈ,ਉੱਥੇ ਲੋਗੋ ਵੀ ਤਬਦੀਲ ਕਰਿਆ ਹੈ।

ਰੌਚਕ ਗੱਲ

ਸੋਧੋ

ਮਹਿਲਾ ਵਰਗ ਦੀ ਕੈਨੇਡੀਅਨ ਟੀਮ ਵਿੱਚ 3 ਜੋੜੀਆਂ ਮਾਵਾਂ –ਧੀਆਂ ਦੀਆਂ ਖੇਡੀਆਂ। ਇਹਨਾਂ ਖਿਡਾਰਨਾਂ ਵਿੱਚ 48 ਵਰ੍ਹਿਆ ਦੀ ਟੀਮ ਕਪਤਾਨ ਨਰਿੰਦਰ ਕੌਰ ਗਿੱਲ,ਉਸ ਦੀ ਧੀ ਨਵਰੀਤ ਕੌਰ ਗਿੱਲ,ਹਰਪ੍ਰੀਤ ਕੌਰ ਰੰਧਾਵਾ ਅਤੇ ਉਸ ਦੀ ਲਾਡੋ ਰਾਣੀ ਧੀ ਲਵਲੀਨ ਰੰਧਾਵਾ,ਲਖਵੀਰ ਕੌਰ ਖੰਗੂੜਾ ਅਤੇ ਉਸ ਦੀ ਬੇਟੀ ਗੁਨਵੀਰ ਕੌਰ ਖੰਗੂੜਾ ਸ਼ਾਮਲ ਸਨ।

ਭਾਰਤੀ ਟੀਮ

ਸੋਧੋ

ਇਸ ਵਾਰੀ ਵੀ ਭਾਰਤੀ ਮਹਿਲਾ ਕਬੱਡੀ ਟੀਮ ਦੀ ਚੋਣ ਲੁਧਿਆਣਾ ਵਿਖੇ 31 ਵਿੱਚੋਂ 20 ਖਿਡਾਰਨਾਂ ਅਨੁਸਾਰ ਕੀਤੀ ਗਈ ਸੀ। ਜਿੰਨ੍ਹਾ ਵਿੱਚ 6 ਸਟੈਂਡਬਾਈ ਖਿਡਾਰਨਾਂ ਵੀ ਸਨ। ਚੁਣੀਆਂ ਗਈਆਂ ਖਿਡਾਰਨਾ ਦਾ ਦਿੱਲੀ ਵਿੱਚ ਡੋਪ ਟੈਸਟ ਵੀ ਹੋਇਆ। ਧਾਵੀ ਵਜੋਂ ਟੀਮ ਵਿੱਚ ਕੁਲਵਿੰਦਰ ਕੌਰ (ਕਪਤਾਨ) ਪ੍ਰਿਅੰਕਾ ਦੇਵੀ,ਸੁਖਵਿੰਦਰ ਕੌਰ,ਪ੍ਰਿਅੰਕਾ ਪਿਲਾਨੀਆਂ,ਮਨਦੀਪ ਕੌਰ,ਮੀਨਾ ਅਤੇ ਪਿੰਕੀ ਪਿਲਾਨੀਆਂ ਦੇ ਨਾਅ ਸ਼ਾਮਲ ਹਨ। ਜਾਫ਼ੀ ਵਜੌ ਅਨੂ ਰਾਣੀ,ਰੀਨੂੰ,ਮਨਦੀਪ ਕੌਰ,ਜਤਿੰਦਰ ਕੌਰ,ਮਨੀਸ਼ਾ ਗਿੱਲ,ਨੂੰ ਲਿਆ ਗਿਆ ਸੀ। ਸਟੈਂਡਬਾਈ ਧਾਵੀ ਅਤੇ ਜਾਫੀਆਂ ਵਿੱਚ ਜਿਓਤੀ,ਸੁਮਨ,ਸੁਮਨ ਗਿੱਲ,ਸੁਖਦੀਪ ਕੌਰ,ਸੋਨੀਆਂ,ਅਤੇ ਰਣਦੀਪ ਕੌਰ ਦੇ ਨਾਂਅ ਸ਼ਾਮਲ ਸਨ।

ਗਰੁੱਪ

ਸੋਧੋ

ਸਾਰੀਆਂ ਟੀਮਾਂ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਅਤੇ ਹਰੇਕ ਗਰੁੱਪ ਵਿੱਚ ਚਾਰ-ਚਾਰ ਟੀਮਾਂ ਸਨ।[1]

ਗਰੁੱਪ ਏ ਗਰੁੱਪ ਬੀ ਗਰੁੱਪ ਸੀ ਗਰੁੱਪ ਡੀ
  ਭਾਰਤ   ਥਾਈਲੈਂਡ   ਬੰਗਲਾਦੇਸ਼ ਫਰਮਾ:Country data ਇਰਾਨ
  ਦੱਖਣੀ ਕੋਰੀਆ   ਜਪਾਨ   ਸ੍ਰੀਲੰਕਾ   ਇੰਡੋਨੇਸ਼ੀਆ
ਫਰਮਾ:Country data ਤਾਈਵਾਨ   ਕੈਨੇਡਾ   ਇਟਲੀ   ਨੇਪਾਲ
  ਮੈਕਸੀਕੋ   ਤੁਰਕਮੇਨਿਸਤਾਨ   ਮਲੇਸ਼ੀਆ   ਸੰਯੁਕਤ ਰਾਜ ਅਮਰੀਕਾ

ਪੂਲ ਏ

ਸੋਧੋ
ਟੀਮ ਖੇਡੇ ਜਿੱਤੇ ਸਾਵੇਂ ਹਾਰੇ ਅੰਕ ਲਏ ਅੰਕ ਦਿੱਤੇ ਅੰਕ ਅੰਤਰ ਅੰਕ
ਭਾਰਤ 2 2 0 0 122 33 99 4
ਡੈਨਮਾਰਕ 2 1 0 1 64 76 -12 2
ਕੈਨੇਡਾ 2 0 0 2 32 109 -77 0

ਪੂਲ ਏ ਦੇ ਮੈਚ

ਸੋਧੋ
ਤਾਰੀਖ਼ ਟੀਮਾਂ ਜੇਤੂ ਸਕੋਰ ਖੇਡ ਮੈਦਾਨ
5 ਦਸੰਬਰ ਡੈਨਮਾਰਕ ਬਨਾਮ ਕੈਨੇਡਾ ਡੈਨਮਾਰਕ 47-16 ਦੋਦਾ (ਸ਼੍ਰੀ ਮੁਕਤਸਰ ਸਾਹਿਬ)
6 ਦਸੰਬਰ ਭਾਰਤ ਬਨਾਮ ਡੈਨਮਾਰਕ ਭਾਰਤ 60 -17 ਸੰਗਰੂਰ
9 ਦਸੰਬਰ ਭਾਰਤ ਬਨਾਮ ਕੈਨੇਡਾ ਭਾਰਤ 62-16 ਫ਼ਾਜ਼ਿਲਕਾ

ਪੂਲ ਬੀ

ਸੋਧੋ
ਟੀਮ ਖੇਡੇ ਜਿੱਤੇ ਸਾਵੇਂ ਹਾਰੇ ਅੰਕ ਲਏ ਅੰਕ ਦਿੱਤੇ ਅੰਕ ਅੰਤਰ ਅੰਕ
ਮਲੇਸ਼ੀਆ 3 3 0 0 124 76 48 6
ਇੰਗਲੈਂਡ 3 2 0 1 142 77 65 4
ਅਮਰੀਕਾ 3 1 0 2 90 124 -34 2
ਤੁਰਕਮਿਨਸਤਾਨ 3 0 0 3 67 146 -79 0

ਪੂਲ ਬੀ ਦੇ ਮੈਚ

ਸੋਧੋ
ਤਾਰੀਖ਼ ਟੀਮਾਂ ਜੇਤੂ ਸਕੋਰ ਖੇਡ ਮੈਦਾਨ
6 ਦਸੰਬਰ ਅਮਰੀਕਾ ਬਨਾਮ ਤੁਰਕਮਿਨਸਤਾਨ ਅਮਰੀਕਾ 44-27 ਸੰਗਰੂਰ
7 ਦਸੰਬਰ ਮਲੇਸ਼ੀਆ ਬਨਾਮ ਅਮਰੀਕਾ ਮਲੇਸ਼ੀਆ 47-18 ਰੂਪ ਨਗਰ
8 ਦਸੰਬਰ ਇੰਗਲੈਂਡ ਬਨਾਮ ਅਮਰੀਕਾ ਇੰਗਲੈਂਡ 50– 28 ਚੋਹਲਾ ਸਾਹਿਬ (ਤਰਨ ਤਾਰਨ)
9 ਦਸੰਬਰ ਇੰਗਲੈਂਡ ਬਨਾਮ ਮਲੇਸ਼ੀਆ ਇੰਗਲੈਂਡ 38-29 ਫ਼ਾਜ਼ਿਲਕਾ
10 ਦਸੰਬਰ ਇੰਗਲੈਂਡ ਬਨਾਮ ਤੁਰਕਮਿਨਸਤਾਨ ਇੰਗਲੈਂਡ 63-11 ਗੁਰਦਾਸਪੁਰ
11 ਦਸੰਬਰ ਮਲੇਸ਼ੀਆ ਬਨਾਮਤੁਰਕਮਿਨਸਤਾਨ ਮਲੇਸ਼ੀਆ 39-29 ਮਾਨਸਾ

ਸੈਮੀਫਾਈਨਲ

ਸੋਧੋ
ਤਾਰੀਖ਼ ਟੀਮਾਂ ਜੇਤੂ ਸਕੋਰ ਖੇਡ ਮੈਦਾਨ
12 ਦਸੰਬਰ ਮਲੇਸ਼ੀਆ ਬਨਾਮ ਡੈਨਮਾਰਕ ਮਲੇਸ਼ੀਆ 41-25 ਬਠਿੰਡਾ
12 ਦਸੰਬਰ ਭਾਰਤ ਬਨਾਮ ਇੰਗਲੈਂਡ ਭਾਰਤ 56-07 ਬਠਿੰਡਾ

ਤੀਜੇ ਸਥਾਨ ਲਈ ਮੈਚ

ਸੋਧੋ
13 ਦਸੰਬਰ ਡੈਨਮਾਰਕ ਬਨਾਮ ਇੰਗਲੈਂਡ ਡੈਨਮਾਰਕ 36-28 ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ

ਫਾਈਨਲ

ਸੋਧੋ
13 ਦਸੰਬਰ ਭਾਰਤ ਬਨਾਮ ਮਲੇਸ਼ੀਆ ਭਾਰਤ 72-12 ਗੁਰੂ ਨਾਨਕ ਸਟੇਡੀਅਮ ਲੁਧਿਆਣਾ
  • ਸਰਵੋਤਮ ਧਾਵੀ ਪ੍ਰਿਅੰਕਾ ਦੇਵੀ(13 ਵਾਰ ਧਾਵਾ ਕਰ ਕੇ 13 ਹੀ ਅੰਕ ਲਏ)
  • ਸਰਵੋਤਮ ਜਾਫ਼ੀ ਜਤਿੰਦਰ ਕੌਰ (10 ਦੇ 10 ਜੱਫੇ ਸਫਲਤਾ ਨਾਲ ਲਾਏ)

ਹਵਾਲੇ

ਸੋਧੋ
  1. 1.0 1.1 "Welcome to International Kabaddi Federation". Kabaddiikf.com. 2012-03-04. Archived from the original on 2012-04-21. Retrieved 2013-07-17. {{cite web}}: Unknown parameter |dead-url= ignored (|url-status= suggested) (help)