ਕੁਲਦੀਪ ਮਾਣਕ
ਕੁਲਦੀਪ ਮਾਣਕ ਇੱਕ ਪੰਜਾਬੀ ਗਾਇਕ ਸੀ। ਉਹ ਦੇਵ ਥਰੀਕੇ ਵਾਲ਼ੇ ਦੀ ਲਿਖੀ ਕਲੀ, ‘‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’’ ਗਾਉਣ ਕਰਕੇ ਜਾਣਿਆ ਜਾਂਦਾ ਹੈ ਜਿਸ ’ਤੇ ਪੰਜਾਬੀਆਂ ਨੇ ਉਸਨੂੰ ‘ਕਲੀਆਂ ਦਾ ਬਾਦਸ਼ਾਹ’ ਖ਼ਿਤਾਬ ਦਿੱਤਾ।[3]
ਕੁਲਦੀਪ ਮਾਣਕ | |
---|---|
ਜਾਣਕਾਰੀ | |
ਜਨਮ ਦਾ ਨਾਮ | ਲਤੀਫ਼ ਮੁਹੱਮਦ |
ਮੂਲ | ਜਲਾਲ, ਜ਼ਿਲ੍ਹਾ ਬਠਿੰਡਾ, ਪੰਜਾਬ, ਭਾਰਤ |
ਮੌਤ | 30 ਨਵੰਬਰ 2011[1] | (ਉਮਰ 60)
ਕਿੱਤਾ | ਪੰਜਾਬੀ ਗਾਇਕ |
ਸਾਜ਼ | Tumbi |
ਸਾਲ ਸਰਗਰਮ | 1969-2011 |
ਮੁੱਢਲਾ ਜੀਵਨ
ਸੋਧੋਕੁਲਦੀਪ ਮਾਣਕ ਦਾ ਜਨਮ ਬਤੌਰ ਲਤੀਫ਼ ਮੁਹੰਮਦ (ਉਰਦੂ: لطیف محمد) 15 ਨਵੰਬਰ 1959 ਨੂੰ ਪਿਤਾ ਨਿੱਕਾ ਖਾਨ ਦੇ ਘਰ ਪਿੰਡ ਜਲਾਲ ਨੇੜੇ ਭਾਈ ਰੂਪਾ (ਬਠਿੰਡਾ ਜ਼ਿਲਾ) ਵਿੱਚ ਹੋਇਆ ਜਿੱਥੇ ਉਸਨੂੰ ਸੰਗੀਤ ਵਿਰਾਸਤ ਵਿੱਚ ਮਿਲ਼ਿਆ। ਉਸ ਦੇ ਵੱਡ-ਵਡੇਰੇ ਮਹਾਰਾਜਾ ਨਾਭਾ ਮਹਾਰਾਜਾ ਹੀਰਾ ਸਿੰਘ ਦੇ ਦਰਬਾਰ ਵਿੱਚ ‘ਹਜ਼ੂਰੀ ਰਾਗੀ’ ਸਨ। ਪਿਤਾ ਨਿੱਕਾ ਖਾਨ ਵੀ ਗਾਇਕ ਸੀ, ਇਸ ਲਈ ਗਾਇਕੀ ਵੱਲ ਮਾਣਕ ਦਾ ਝੁਕਾਅ ਬਚਪਨ ਤੋਂ ਹੀ ਸੀ।
ਮਾਣਕ ਦਾ ਵਿਆਹ ਸਰਬਜੀਤ ਕੌਰ ਨਾਲ ਹੋਇਆ ਅਤੇ ਦੋ ਬੱਚੇ ਹਨ; ਬੇਟਾ ਯੁੱਧਵੀਰ ਮਾਣਕ ਅਤੇ ਬੇਟੀ ਸ਼ਕਤੀ। ਯੁੱਧਵੀਰ ਵੀ ਗਾਇਕ ਹੈ।
ਗਾਇਕੀ ਜੀਵਨ
ਸੋਧੋਗਾਇਕੀ ਵੱਲ ਮਾਣਕ ਦਾ ਝੁਕਾਅ ਦੇਖ ਅਧਿਆਪਕਾਂ ਨੇ ਵੀ ਉਸ ਨੂੰ ਪ੍ਰੇਰਿਤ ਕੀਤਾ। ਇਸ ਤੋਂ ਬਾਅਦ ਮਾਣਕ ਨੇ ‘ਉਸਤਾਦ ਖ਼ੁਸ਼ੀ ਮੁਹੰਮਦ ਕੱਵਾਲ (ਫ਼ਿਰੋਜ਼ਪੁਰ)’ ਦਾ ਸ਼ਾਗਿਰਦ ਬਣ ਕੇ ਸੰਗੀਤ ਦੀ ਤਾਲੀਮ ਹਾਸਲ ਕੀਤੀ।[3]
ਆਪਣੇ ਸੰਗੀਤਕ ਸਫ਼ਰ ਨੂੰ ਅੱਗੇ ਵਧਾਉਣ ਲਈ ਮਾਣਕ ਬਠਿੰਡਾ ਛੱਡ ਲੁਧਿਆਣੇ ਆ ਗਿਆ ’ਤੇ ਗਾਇਕ ਹਰਚਰਨ ਗਰੇਵਾਲ ਅਤੇ ਸੀਮਾ ਨਾਲ਼ ਸਟੇਜਾਂ ਕਰਨੀਆਂ ਸ਼ੁਰੂ ਕੀਤੀਆਂ। 1968 ਵਿੱਚ ਦਿੱਲੀ ਵਿੱਚ ਮਿਊਜ਼ਿਕ ਕੰਪਨੀ ”ਐਚ.ਐਮ.ਵੀ.” ਨੇ ਉਸਦਾ ਗਾਇਕਾ ਸੀਮਾ ਨਾਲ਼ ਬਾਬੂ ਸਿੰਘ ਮਾਨ ਮਰਾੜਾਂ ਵਾਲ਼ੇ ਦਾ ਲਿਖਿਆ ਗੀਤ, “ਜੀਜਾ ਅੱਖੀਆਂ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ” ਰਿਕਾਰਡ ਕੀਤਾ।[3] ਉਸ ਵੇਲ਼ੇ ਦੋਗਾਣਾ ਗਾਇਕੀ ਦਾ ਜ਼ਿਆਦਾ ਚਲਣ ਸੀ। ਇਹ ਮਾਣਕ ਦਾ ਪਹਿਲਾ ਰਿਕਾਰਡ ਸੀ। ਇਸ ਰਿਕਾਰਡ ਵਿੱਚ ਇੱਕ ਹੋਰ ਗੀਤ “ਲੌਂਗ ਕਰਾ ਮਿੱਤਰਾ, ਮੱਛਲੀ ਪਾਉਣਗੇ ਮਾਪੇ” (ਗੀਤਕਾਰ: ਗੁਰਦੇਵ ਸਿੰਘ ਮਾਨ)’ ਵੀ ਸ਼ਾਮਲ ਸੀ। ਲੋਕਾਂ ਵੱਲੋਂ ਇਸ ਰਿਕਾਰਡ ਨੂੰ ਬਹੁਤ ਪਸੰਦ ਕੀਤਾ ਗਿਆ। ਮਾਣਕ ਮੁਤਾਬਕ ਉਹਨਾਂ ਦੇ ਸ਼ੁਰੂਆਤੀ ਗੀਤਾਂ ਦਾ ਸੰਗੀਤ ਕੇਸਰ ਸਿੰਘ ਨਰੂਲਾ (ਜਸਪਿੰਦਰ ਨਰੂਲਾ ਦੇ ਪਿਤਾ) ਨੇ ਦਿੱਤਾ।
ਆਪਣੀ ਪਹਿਲੀ ਰਿਕਾਰਡਿੰਗ (ਸੀਮਾ ਨਾਲ਼ ਦੋਗਾਣਾ) ਤੋਂ ਬਾਅਦ ਉਸ ਨੇ ਇਕੱਲੇ (Solo) ਗਾਉਣਾ ਸ਼ੁਰੂ ਕੀਤਾ। ਗੀਤਕਾਰ ਹਰਦੇਵ ਦਿਲਗੀਰ (ਦੇਵ ਥਰੀਕੇ ਵਾਲ਼ਾ) ਨੇ ਮਾਣਕ ਨੂੰ ਕਿਸੇ ਸਟੇਜ ’ਤੇ ਗਾਉਦਿਆਂ ਸੁਣਿਆਂ ’ਤੇ ਉਸ ਲਈ ਬਹੁਤ ‘ਲੋਕ ਗਾਥਾਵਾਂ’ ‘ਕਲੀਆਂ’ ਅਤੇ ਗੀਤ ਲਿਖੇ। ਮਾਣਕ ਨੂੰ ‘ਕਲੀਆਂ ਦਾ ਬਾਦਸ਼ਾਹ’ ਦਾ ਦਰਜਾ ਦਵਾਉਣ ਵਾਲ਼ੀ ਕਲੀ ‘ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਆ ਹੀਰ ਦੀ’ ਦੇਵ ਥਰੀਕੇ ਵਾਲ਼ੇ ਦੀ ਹੀ ਲਿਖੀ ਹੋਈ ਐ।
ਮਾਣਕ ਦਾ ਪਹਿਲਾ ਈ.ਪੀ. ਰਿਕਾਰਡ ‘ਪੰਜਾਬ ਦੀਆਂ ਲੋਕ ਗਾਥਾਵਾਂ’ ਐੱਚ.ਐਮ.ਵੀ ਕੰਪਨੀ ਨੇ ਰਿਲੀਜ਼ ਕੀਤਾ।[3] ਸੰਨ 1976 ’ਚ ਮਾਣਕ ਦਾ ਆਪਣਾ ਪਹਿਲਾ ਐੱਲ.ਪੀ. (LP) ਰਿਕਾਰਡ ‘ਇਕ ਤਾਰਾ’ ਰਿਲੀਜ਼ ਹੋਇਆ, ਜਿਸ ਵਿੱਚ ‘ਤੇਰੇ ਟਿੱਲੇ ਤੋਂ’ (ਕਲੀ), ‘ਛੇਤੀ ਕਰ ਸਰਵਣ ਬੱਚਾ’ ਅਤੇ ‘ਗੜ੍ਹ ਮੁਗ਼ਲਾਣੇ ਦੀਆਂ ਨਾਰਾਂ’ ਗੀਤ ਸ਼ਾਮਲ ਸਨ। ਇਸਦਾ ਸੰਗੀਤ ਕੇਸਰ ਸਿੰਘ ਨਰੂਲਾ ਨੇ ਦਿੱਤਾ। ਇਸ ਦੀ ਰਿਕਾਰਡਿੰਗ ਵੇਲੇ ਇੱਕੋ ਤਾਰ ਵਾਲ਼ੇ ਸਾਜ਼ ‘ਤੂੰਬੀ’ ਦੀ ਵਰਤੋਂ ਕਰਨ ਕਰਕੇ ਇਸ ਦਾ ਨਾਮ ‘ਇਕ ਤਾਰਾ’ ਰੱਖਿਆ ਗਿਆ।
ਬਾਅਦ ਵਿੱਚ ਮਾਣਕ ਨੇ ਸੰਗੀਤਕਾਰ ਚਰਨਜੀਤ ਅਹੂਜਾ ਨਾਲ਼ ਕੰਮ ਕਰਨਾ ਸ਼ੁਰੂ ਕੀਤਾ ਅਤੇ ਇਹ ਕੈਸਿਟਾਂ ਰਿਕਾਰਡ ਕੀਤੀਆਂ।
- ਸਾਹਿਬਾ ਦਾ ਤਰਲਾ (1978)
- ਸਾਹਿਬਾ ਬਣੀ ਭਰਾਵਾਂ ਦੀ (1978)
- ਪੰਜੇਬਾਂ ਪਾ ਕੇ ਨੱਚਦੀ
- ਇੱਛਰਾਂ ਧਾਹਾਂ ਮਾਰਦੀ
- ਯਾਰਾਂ ਦੀ ਕੁੱਲੀ
- ਦਿਲ ਮਿਲਿਆਂ ਦੇ ਮੇਲੇ
- ਜੁਗਨੀ ਯਾਰਾਂ ਦੀ
- ਦਫ਼ਾ ਹੋਜਾ ਨੀ
ਪੰਜਾਬੀ ਫ਼ਿਲਮਾਂ ਵਿਚ
ਸੋਧੋਪੰਜਾਬੀ ਫ਼ਿਲਮਾਂ ਵਿੱਚ ਵੀ ਮਾਣਕ ਨੇ ਕਾਫ਼ੀ ਗੀਤ ਗਾਏ, ਜਿੰਨ੍ਹਾਂ ਵਿੱਚ
- ਬਲਵੀਰੋ ਭਾਬੀ
- ਰੂਪ ਸ਼ੁਕੀਨਣ ਦਾ
- ਬਗ਼ਾਵਤ
- ਵਿਹੜਾ ਲੰਬੜਾਂ ਦਾ
- ਲੰਬੜਦਾਰਨੀ
- ਸੈਦਾਂ ਜੋਗਨ
- ਜੱਟ ਜੋਧੇ
- ਸੱਸੀ ਪੁੰਨੂ
- ਗੀਤਾਂ ਦਾ ਵਣਜਾਰਾ
ਆਦਿ ਫ਼ਿਲਮਾਂ ਸ਼ਾਮਲ ਹਨ। ਫ਼ਿਲਮ ‘ਲੰਬੜਦਾਰਨੀ’ ਦਾ ਗੀਤ ‘ਯਾਰਾਂ ਦਾ ਟਰੱਕ ਬੱਲੀਏ’ ਬੇਹੱਦ ਮਕਬੂਲ ਹੋਇਆ।
ਮਾਣਕ ਤਖ਼ੱਲਸ
ਸੋਧੋ- ਕੁਲਦੀਪ ਮਾਣਕ ਦੇ ਨਾਂ ਨਾਲ਼ ‘ਮਾਣਕ’ ਤਖ਼ੱਲਸ ਜੁੜਨਾ ਇੱਕ ਇੱਤਫ਼ਾਕ ਹੀ ਸੀ। ਮਾਣਕ ਨੇ ਕਿਸੇ ਵਿਆਹ ’ਤੇ ‘ਸਿਹਰਾ’ ਗਾਇਆ, ਇੱਤਫ਼ਾਕਨ ਉਸ ਵਿਆਹ ਵਿੱਚ ਉਸ ਵੇਲ਼ੇ ਦੇ ਪੰਜਾਬ ਦਾ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਵੀ ਆਇਆ ਹੋਇਆ ਸੀ। ਜਦ ਉਸ ਨੇ ਮਾਣਕ ਦਾ ‘ਸਿਹਰਾ’ ਸੁਣਿਆ ਤਾਂ ਕਹਿਣ ਲੱਗੇ, ‘‘ਇਹ ਮੁੰਡਾ ਤਾਂ ਮਾਣਕ ਐ, ਮਾਣਕ!’’ ਉਸ ਤੋਂ ਬਾਅਦ ਤਖ਼ੱਲਸ ‘ਮਾਣਕ’, ਉਸ ਦੇ ਨਾਂ ਨਾਲ਼ ਹਮੇਸ਼ਾ ਲਈ ਜੁੜ ਗਿਆ।[ਹਵਾਲਾ ਲੋੜੀਂਦਾ]
ਟੇਪਾਂ
ਸੋਧੋ- ਹੁਣ ਤੱਕ ਮਾਣਕ ਦੀਆਂ ਤਕਰੀਬਨ 198 ਟੇਪਾਂ ਰਿਕਾਰਡ ਹੋਈਆਂ, ਜਿੰਨ੍ਹਾਂ ਵਿੱਚ ਐੱਲ.ਪੀ. ਰਿਕਾਰਡ, ਈ.ਪੀ. ਰਿਕਾਰਡ ਅਤੇ 41 ਧਾਰਮਿਕ ਕੈਸਿਟਾਂ ਵੀ ਸ਼ਾਮਲ ਨੇ।[ਹਵਾਲਾ ਲੋੜੀਂਦਾ] :- ਬੇਸ਼ੱਕ ਮਾਣਕ ਨੂੰ ‘ਕਲੀਆਂ ਦਾ ਬਾਦਸ਼ਾਹ’ ਕਿਹਾ ਜਾਂਦੈ, ਪਰ ਉਸ ਆਪਣੇ ਗਾਇਕੀ ਜੀਵਨ ਵਿੱਚ ਤਕਰੀਬਨ 13-14 ਕਲੀਆਂ ਹੀ ਗਾਈਆਂ। ਵੇਖੋ: ਕਲੀਆਂ ਦੀ ਲਿਸਟ
ਗੀਤਕਾਰਾਂ ਨਾਲ ਕੰਮ
ਸੋਧੋ- - ਮਾਣਕ ਹੁਣ ਤੱਕ ਤਕਰੀਬਨ 90 ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਅਵਾਜ਼ ਦੇ ਚੁੱਕੈ । ਉਸਦੇ ਗਾਏ ਬਹੁਗਿਣਤੀ ਗੀਤ ਦੇਵ ਥਰੀਕਿਆਂ ਵਾਲੇ ਦੇ ਹੀ ਲਿਖੇ ਸਨ।
ਸੰਗੀਤਕਾਰਾਂ ਨਾਲ ਕੰਮ
ਸੋਧੋ- ਮਾਣਕ ਨੇ ਤਕਰੀਬਨ 26 ਸੰਗੀਤਕਾਰਾਂ ਦੀਆਂ ਧੁਨਾਂ ’ਤੇ ਗਾਇਆ।
ਗਾਇਕੀ ’ਚ ਸਾਥ ਦੇਣ ਵਾਲ਼ੇ
ਸੋਧੋਗਾਇਕਾਂ ’ਚੋਂ ਕਰਤਾਰ ਰਮਲਾ, ਸੁਰਿੰਦਰ ਸ਼ਿੰਦਾ, ਸੁਰਿੰਦਰ ਕੋਹਲੀ, ਕੇਵਲ ਜਲਾਲ (ਭਤੀਜਾ) ਜੈਜੀ ਬੀ ਤੇ ਸਵ. ਸੁਰਜੀਤ ਬਿੰਦਰੱਖੀਆ ਅਤੇ ਗਾਇਕਾਵਾਂ ’ਚੋਂ ਸੀਮਾ, ਗੁਲਸ਼ਨ ਕੋਮਲ, ਸਵ. ਅਮਰਜੋਤ ਕੌਰ, ਸੁਰਿੰਦਰ ਕੌਰ, ਗੁਰਮੀਤ ਬਾਵਾ, ਕੁਲਵੰਤ ਕੋਮਲ, ਪ੍ਰਕਾਸ਼ ਕੌਰ ਸੋਢੀ, ਦਿਲਬਾਗ਼ ਕੌਰ ’ਤੇ ਪ੍ਰਕਾਸ਼ ਸਿੱਧੂ ਨੇ ਮਾਣਕ ਨਾਲ਼ ਗਾਇਆ।
ਪਹਿਲੀ ਵਿਦੇਸ਼ ਫੇਰੀ
ਸੋਧੋ1977-78 ਵਿੱਚ ਪਹਿਲੀ ਵਾਰ ਮਾਣਕ ਵਿਦੇਸ਼ਾਂ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾ ਕੇ ਆਇਆ।[ਹਵਾਲਾ ਲੋੜੀਂਦਾ]
ਦੋਗਾਣਾ ਗੀਤਾਂ ਦੀ ਸੂਚੀ
ਸੋਧੋ- ਸਹਿ-ਗਾਇਕਾ : ਸੁਰਿੰਦਰ ਸੀਮਾ
- ਲੌਂਗ ਕਰਾ ਮਿੱਤਰਾ, ਮੱਛਲੀ ਪਾਉਣਗੇ ਮਾਪੇ (ਗੀਤਕਾਰ-ਗੁਰਦੇਵ ਸਿੰਘ ਮਾਨ)
- ਜੀਜਾ ਅੱਖੀਆਂ ਨਾ ਮਾਰ, ਵੇ ਮੈਂ ਕੱਲ੍ਹ ਦੀ ਕੁੜੀ (ਗੀਤਕਾਰ-ਬਾਬੂ ਸਿੰਘ ਮਾਨ)
- ਸੌਂਹ ਮੈਨੂੰ ਤੇਰੇ ਵੀਰ ਦੀ (ਗੀਤਕਾਰ-ਦਲੀਪ ਸਿੱਧੂ ਕਣਕਵਾਲੀਆ)
- ਕੁੜੀ ਕਬੂਤਰ ਵਰਗੀ (ਗੀਤਕਾਰ-ਗਿੱਲ ਜੱਬੋ ਮਾਜਰੇ ਵਾਲਾ)
- ਨਹੀਂ ਛੱਡਣਾ ਮੁਲਾਹਜਾ ਤੇਰਾ (ਗੀਤਕਾਰ-ਗੁਰਦੇਵ ਸਿੰਘ ਸਫ਼ਰੀ)
- ਲਾਹੁੰਦੀ ਰਹੂੰਗੀ ਉਲਾਂਭਾ ਤੇਰਾ (ਗੀਤਕਾਰ- ਜੱਗਾ ਗਿੱਲ ਨੱਥੋਹੇੜੀ)
- ਦਾਰੂ ਪੀ ਕੇ ਆਵੇਂ ਨਾਲੇ ਕੱਢੇ ਮੈਨੂੰ ਗਾਲ਼ (ਗੀਤਕਾਰ- ਸੁਰਜੀਤ ਸਿੰਘ ਸੀਤਾ)
- ਜੁੱਤੀ ਨਾਲ ਘੁੱਗੀ ਕੁੱਟ ਗਿਆ (ਗੀਤਕਾਰ-ਸੁਰਜੀਤ ਸਿੰਘ ਸੀਤਾ)
- ਛਿੱਕੇ ਚੰਦਰੇ ਜੇਠ ਨੇ ਮਾਰੀ (ਗੀਤਕਾਰ-ਦਲੀਪ ਸਿੰਘ ਸਿੱਧੂ ਕਣਕਵਾਲੀਆ)
- ਹਾਲ਼ੀ ਨੇ ਮਖੋਲ ਕਰਦੇ, ਤੇਰੀ ਆਈ ਨਾ ਦਲੀਪਿਆ ਪਿਆਰੀ-(ਗੀਤਕਾਰ-ਦਲੀਪ ਸਿੰਘ ਸਿੱਧੂ ਕਣਕਵਾਲੀਆ)
- ਮੇਰਾ ਦਿਓਰ ਨੀ ਸ਼ੈਤਾਨ(ਗੀਤਕਾਰ- ਭੋਲਾ ਰਾਮ ਚੰਨ ਗੁਰਾਇਆਂ ਵਾਲਾ)
- ਦਾਰੂ ਪੀਕੇ ਆਂਵਦਾ, ਮਰ ਜਾਣੇ ਨੂੰ ਕਿਵੇਂ ਸਮਝਾਵਾਂ[ਗੀਤਕਾਰ- ਭੋਲਾ ਰਾਮ ਚੰਨ ਗੁਰਾਇਆਂ ਵਾਲਾ]
- ਵੇ ਤੈਨੂੰ ਕਿੱਥੋਂ ਰੰਨ ਲੱਭ ਜਾਊ, ਤੇਰੇ ਪਿਓ ਨੂੰ ਬਹੂ ਨਾ ਥਿਆਈ
- ਨਾ ਰੋਕ ਨਾ ਟੋਕ, ਸਾਂਭ ਲਊ ਛਿੰਦਾ ਵੈਰਨੇ
- ਸਹਿ-ਗਾਇਕਾ: ਗੁਲਸ਼ਨ ਕੋਮਲ
- ਦਾਰੂ ਪੀਣੀ ਕੁੱਕੜ ਖਾਣੇ [ਗੀਤਕਾਰ- ਸੁਰਜੀਤ ਸਿੰਘ ਸੀਤਾ]
- ਚੋਟਾਂ ਇਸ਼ਕ ਦੀਆਂ ਨਰਮ ਕਾਲਜੇ ਸਹਿੰਦੀ [ਗੀਤਕਾਰ-ਕਰਨੈਲ ਸਿੰਘ ਸਿੱਧੂ]
- ਵੇ ਮੁੰਡਿਆ ਹਾਣ ਦਿਆ [ਗੀਤਕਾਰ-ਹਰਦੇਵ ਸਿੰਘ ਦਿਲਗੀਰ]
- ਸੁਣ ਨੀ ਕੁੜੀਏ ਕੱਤਣ ਵਾਲੀਏ [ਗੀਤਕਾਰ-ਹਰਦੇਵ ਸਿੰਘ ਦਿਲਗੀਰ]
- ਘਰੇ ਚੱਲ ਕੱਢੂੰ ਰੜਕਾਂ [ਗੀਤਕਾਰ-ਹਰਦੇਵ ਸਿੰਘ ਦਿਲਗੀਰ]
- ਕੁੰਡਾ ਖੋਹਲ ਬਸੰਤਰੀਏ [ਗੀਤਕਾਰ-ਹਰਦੇਵ ਸਿੰਘ ਦਿਲਗੀਰ]
- ਘਰ ਮੇਰੇ ਜੇਠ ਦੀ ਪੁੱਗੇ [ਗੀਤਕਾਰ-ਹਰਦੇਵ ਸਿੰਘ ਦਿਲਗੀਰ]
- ਬਣ ਠਣ ਕੇ ਤੂੰ ਕੱਤਣ ਬੈਠ ਗਈ [ਗੀਤਕਾਰ-ਹਰਦੇਵ ਸਿੰਘ ਦਿਲਗੀਰ]
- ਜੱਟ ਮਰਜੂ ਬਚਾਲੇ ਨੀ [ਗੀਤਕਾਰ-ਜੱਗਾ ਗਿੱਲ]
- ਸਹਿਤੀ ਹੱਸਦੀ ਹੱਸਦੀ, ਮੂਹਰੇ ਬਹਿ ਗਈ ਜੋਗੀ ਦੇ [ਗੀਤਕਾਰ-ਦਲੀਪ ਸਿੰਘ ਸਿੱਧੂ ਕਣਕਵਾਲੀਆ]
- ਸਹਿ- ਗਾਇਕਾ: ਅਮਰਜੋਤ
- ਜਾਗੋ ਛੜਿਓ ਵਿਆਹ ਕਰਵਾ ਲਓ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਲੈ ਗਿਆ ਮੇਰੀ ਜਿੰਦ ਕੱਢਕੇ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਇੱਕ ਤੂੂੰ ਹੋਵੇਂ ਇੱਕ ਮੈਂ ਹੋਵਾਂ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਸ਼ਿਖਰ ਦੁਪਹਿਰੇ ਡੰਗ ਦਿੱਤਾ ਗੱਭਰੂ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਮਛਲੀ ਦਾ ਪੱਤ ਬਣਕੇ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਸਹਿ- ਗਾਇਕਾ: ਸਤਿੰਦਰ ਬੀਬਾ
- ਸੁੱਚਿਆਂ ਰੁਮਾਲਾਂ ਨੂੰ, ਲਾ ਦੇ ਧੰਨ ਕੁਰੇ ਗੋਟਾ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਨਾਲੇ ਬਾਬਾ ਲੱਸੀ ਪੀ ਗਿਆ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਮੁੱਖ ਤੇ ਝਰੀਟਾਂ ਵੱਜੀਆਂ,ਕਿਵੇਂ ਪਾਟ ਗਈ ਤੇਰੀ ਫੁਲਕਾਰੀ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਵੇ ਕਾਲ਼ੀ ਗਾਨੀ ਮਿੱਤਰਾਂ ਦੀ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਵੇ ਜਦੋਂ ਬੰਤੋ ਰੇਲ ਚੜ੍ਹ ਗਈ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਮਿੱਤਰਾਂ ਦੀ ਜਾਕਟ ਤੇ, ਘੁੰਢ ਕੱਢਕੇ ਮੋਰਨੀ ਪਾਵਾਂ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਆਈਆਂ ਜੱਟ ਦੀਆਂ, ਮੇਲ 'ਚ ਸਤਾਰਾਂ ਸਾਲੀਆਂ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਬੰਤੋੋ ਤੇਰੀ ਜੇਬ ਵਿਚਲੇ, ਦਾਣੇ ਲਗਦੇ ਮਖਾਣਿਆਂ ਵਰਗੇ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਅੱਖ ਦੱਬਕੇ ਸ਼ਰਾਬੀ ਜੱਟ, ਸੀਟੀ ਮਾਰਦਾ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਜੱਟ ਨੂੰ ਜਿਉਂਦਾ ਮਾਰਤਾ, ਜਦੋਂ ਹੱਸੀ ਨੀ ਤੂੰ ਖੱਬੀ ਅੱਖ ਦੱਬਕੇ [ ਗੀਤਕਾਰ- ਹਰਦੇਵ ਸਿੰਘ ਦਿਲਗੀਰ]
- ਚੱਲੀਏ ਬੀਕਾਨੇਰ, ਮੁਰੱਬਾ ਮਿਲ ਜਾਊਗਾ [ ਦਲੀਪ ਸਿੰਘ ਸਿੱਧੂ]
- ਸਹਿ-ਗਾਇਕਾ:- ਕੁਲਦੀਪ ਕੌਰ
- ਮੈਂ ਤੇਰੇ ਹਾਣ ਦਾ ਮੁੰਡਾ ਨੀ,ਤੇਰਾ ਦਿਲ ਮੰਗਦਾ [ਗੀਤਕਾਰ- ਗੁਰਮੁੱਖ ਸਿੰਘ ਗਿੱਲ]
- ਭੱਤਾ ਲੈ ਕੇ ਮੈਂ ਨਿਕਲੀ, ਮੇਰਾ ਨਰਮ ਕਾਲਜਾ ਡੋਲੇ [ਗੀਤਕਾਰ- ਦਲੀਪ ਸਿੰਘ ਸਿੱਧੂ ਕਣਕਵਾਲੀਆ]
- ਮਾਂ ਜਾਗਦੀ ਖੰਘੂਰੇ ਬਾਪੂ ਮਾਰੇ, ਅੱਜ ਨਈਓ ਖੈਰ ਜਾਪਦੀ [ਗੀਤਕਾਰ- ਜੱਗਾ ਗਿੱਲ ਨੱਥੋਹੇੜੀ ਵਾਲਾ]
- ਤੇਰੇ ਦੁੱਧ ਦੇ ਗਿਲਾਸ ਵਿੱਚ ਮੱਖਣਾ, ਮੈਂ ਘੁਲ ਜਾਵਾਂ ਖੰਡ ਬਣਕੇ [ਗੀਤਕਾਰ- ਜੱਗਾ ਗਿੱਲ ਨੱਥੋਹੇੜੀ ਵਾਲਾ]
- ਇੱਕ ਕੁੜੀ ਕਬੂਤਰ ਵਰਗੀ [ਗੀਤਕਾਰ- ਗੁਰਮੁੱਖ ਸਿੰਘ]
- ਬਣੇ ਤੇਰੇ ਪਿੱਛੇ, ਲੋਕਾਂ ਦਾ ਮਖੌਲ ਹੀਰੀਏ [ਗੀਤਕਾਰ- ਸੁਖਵਿੰਦਰ ਧਾਲੀਵਾਲ]
ਧਾਰਮਿਕ ਗੀਤ
ਸੋਧੋ- ਬੰਦਾ ਸਿੰਘ ਬਹਾਦਰ ਦੀ ਵਾਰ [ਹਰਦੇਵ ਸਿੰਘ ਦਿਲਗੀਰ]
- ਭਾਈ ਮਤੀ ਦਾਸ ਗੁਰੂ ਦਾ ਪਿਆਰਾ, ਮੁੱਖੋਂ ਸਤਿਨਾਮ ਬੋਲਦਾ [ਹਰਦੇਵ ਸਿੰਘ ਦਿਲਗੀਰ]
- ਬਾਬਾ ਦੀਪ ਸਿੰਘ [ਹਰਦੇਵ ਸਿੰਘ ਦਿਲਗੀਰ]
- ਸ਼ਾਮ ਸਿੰਘ ਅਟਾਰੀ ਵਾਲਾ [ਹਰਦੇਵ ਸਿੰਘ ਦਿਲਗੀਰ]
- ਸ਼ਹੀਦ ਭਗਤ ਸਿੰਘ [ਹਰਦੇਵ ਸਿੰਘ ਦਿਲਗੀਰ]
- ਪੰਥ ਖ਼ਾਲਸਾ [ਹਰਦੇਵ ਸਿੰਘ ਦਿਲਗੀਰ]
- ਸਤਿਨਾਮ ਵਾਹਿਗੁਰੂ ਬੋਲ ਸੰਗਤੇ [ਹਰਦੇਵ ਸਿੰਘ ਦਿਲਗੀਰ]
- ਆ ਗਈ ਹੁਣ ਦਿੱਲੀਏ ਅਖੀਰ [ਹਰਦੇਵ ਸਿੰਘ ਦਿਲਗੀਰ]
- ਸਿੱਖੀ ਦਾ ਪਰਖ ਕਰਨੀ [ਹਰਦੇਵ ਸਿੰਘ ਦਿਲਗੀਰ]
- ਮੱਸਾ ਰੰਘੜ [ਹਰਦੇਵ ਸਿੰਘ ਦਿਲਗੀਰ] [ਕਸੈਟ ਓਪੇਰਾ]
- ਸ਼ਹੀਦ ਭਗਤ ਸਿੰਘ [ਹਰਦੇਵ ਸਿੰਘ ਦਿਲਗੀਰ][ਕਸੈਟ]
- ਸਾਰਿਆਂ ਦੁੱਖਾਂ ਦੀ ਦਾਰੂ, ਇੱਕੋ ਗੁਰਬਾਣੀ ਏ [ ਬਖ਼ਸ਼ੀਸ਼ ਸਿੰਘ ਦਿਆਲਪੁਰੀ]
- ਚੜ੍ਹਿਆ ਸੋਧਣ, ਧਰਤ ਲੁਕਾਈ [ ਅਮਰੀਕ ਸਿੰਘ ਤਲਵੰਡੀ][ਕਸੈਟ]
- ਸ਼ਾਨ ਖ਼ਾਲਸੇ ਦੀ [ਕਸੈਟ]
- ਨਾਮ ਦੇ ਪੁਜਾਰੀ [ਰਵਿਦਾਸ ਭਗਤ] ਕਸੈਟ
- ਮਰਦ ਅਗੰਮੜਾ [ਕਸੈਟ]
- ਜੋਗੀ ਦਾ ਚਾਲਾ [ ਮਹਿਮਾ ਬਾਲਕ ਨਾਥ ਦੀ] ਕਸੈਟ
- ਖ਼ਾਲਸੇ ਪੰਜਾਬ ਦੇ [ਕਸੈਟ]
- ਮਾਣਕ ਦੇ ਸ਼ਬਦ [ਕਸੈਟ]
- ਜੈਕਾਰੇ ਖ਼ਾਲਸੇ ਦੇ [ਕਸੈਟ]
- ਮਾਂ ਨੇ ਸਭ ਨੂੰ ਆਪ ਬੁਲਾਇਆ [ਕਸੈਟ]
- ਉਪਦੇਸ਼ ਬਘੇਲ ਸਿੰਘ ਦਾ [ਕਸੈਟ]
- ਕਰਨੀ ਸੇਵਾ ਪੰਥ ਦੀ [ ਕਸੈਟ]
- ਕਰਨਾ ਕਬਜ਼ਾ ਦਿੱਲੀ ਤੇ [ਕਸੈਟ]
- ਬੱਬਰ ਪੰਜਾਬ ਦੇ [ ਕਸੈਟ]
- ਸਭ ਤੋਂ ਨਿਆਰਾ ਖ਼ਾਲਸਾ [ ਕਸੈਟ]
- ਕੌਤਕ ਬਾਜਾਂ ਵਾਲੇ ਦੇ [ ਕਸੈਟ]
- ਅੱਜ ਸਾਜਣਾ ਮੈਂ ਪੰਥ ਪਿਆਰਾ [ ਕਸੈਟ]
- ਸੰਤ ਸਿਪਾਹੀ [ ਕਸੈਟ]
- ਸਿੱਖੀ ਦਾ ਬੂਟਾ [ ਕਸੈਟ]
- ਆਓ ਜਿਹਨੇ ਨੱਚਣਾ, ਖੰਡੇ ਦੀ ਧਾਰ ਤੇ [ ਕਸੈਟ]
- ਸਿਰ ਦੇ ਕੇ ਮਿਲੀਆਂ ਸਰਦਾਰੀਆਂ [ ਕਸੈਟ]
- ਬੇ-ਅਦਬੀ ਨਾ ਸਹਿਣ ਖ਼ਾਲਸੇ [ ਕਸੈਟ]
- ਸਿੱਖੀ ਦੀਆਂ ਜੜ੍ਹਾਂ [ ਕਸੈਟ]
- ਦੋ ਅਮਰ ਸ਼ਹੀਦ [ ਕਸੈਟ]
- ਖ਼ਾਲਸੇ ਦਾ ਰਾਜ ਹੋ ਗਿਆ [ਕੈਸਟ]
- ਪਰਿਵਾਰ ਵਿਛੋੜਾ [ਕਸੈਟ]
- ਖ਼ਾਲਸਾ ਨਾ ਡੋਲੇ [ਕਸੈਟ]
- ਸੱਚਾ ਸੋਦਾ [ਕਸੈਟ]
- ਅਡੋਲ ਖ਼ਾਲਸਾ [ ਐਲ.ਪੀ]
- ਗੁਰੂ ਮਾਨਿਓ ਗ੍ਰੰਥ [ਕਸੈਟ]
- ਚਮਕੌਰ ਦੀ ਗੜ੍ਹੀ [ਕਸੈਟ]
- ਭਗਤ ਪਿਆਰੇ ਮਾਤਾ ਦੇ [ਕਸੈਟ]
- ਝੰਡੇ ਖ਼ਾਲਸਾ ਰਾਜ ਦੇ [ਕਸੈਟ]
- ਅਮ੍ਰਿਤ ਦੀ ਦਾਤ [ਕਸੈਟ]
- ਜ਼ੁਲਮ ਦੀ ਹੱਦ [ਕਸੈਟ]
ਬਾਹਰੀ ਜੋੜ/ਲਿੰਕ
ਸੋਧੋਹਵਾਲੇ
ਸੋਧੋ- ↑ 1.0 1.1 Singh, Jasmine (1 December 2012). "A VOICE that was..." Chandigarh. The Tribune. Retrieved 4 May 2012.
- ↑ "KULDEEP MANAK". Sa Re Ga Ma. Retrieved 4 May 2012.
- ↑ 3.0 3.1 3.2 3.3 ਇਹ ਹੈ ਕੁਲਦੀਪ ਮਾਣਕ, ਅਲੀ ਰਾਜਪੁਰਾ