ਮਿਸ਼ੇਲ ਇਕੁਏਮ ਦੇ ਮੌਂਤੀਨ (/mɒnˈtn/;[3] ਫ਼ਰਾਂਸੀਸੀ: [miʃɛl ekɛm mɔ̃tɛɲ]; 28 ਫ਼ਰਵਰੀ 1533 – 13 ਸਤੰਬਰ 1592) ਫ਼ਰਾਂਸੀਸੀ ਪੁਨਰਜਾਗਰਣ ਦਾ ਸਭ ਤੋਂ ਪ੍ਰਭਾਵਸ਼ਾਲੀ ਦਾਰਸ਼ਨਿਕ ਸੀ, ਜਿਸਨੇ ਲੇਖ ਨੂੰ ਸਾਹਿਤ ਦੀ ਇੱਕ ਸ਼ੈਲੀ ਦੇ ਰੂਪ ਵਿੱਚ ਪ੍ਰਚਲਿਤ ਕੀਤਾ। ਉਸਦੇ ਕੰਮਾਂ ਨੂੰ ਸਬੱਬੀ ਕਿਸਿੱਆਂ ਦੇ ਮੇਲ ਵੱਜੋਂ ਜਾਣਿਆ ਜਾਂਦਾ ਹੈ।[4] ਅਤੇ ਉਸਦੀ ਜੀਵਨੀ ਨੂੰ ਬਹੁਤ ਹੀ ਗੰਭੀਰ ਬੁੱਧੀਜੀਵੀ ਅੰਤਰਦ੍ਰਿਸ਼ਟੀ ਨਾਲ ਵੇਖਿਆ ਜਾ ਸਕਦਾ ਹੈ। ਉਸਦੇ ਕੁਝ ਲੇਖਾਂ ਨੂੰ ਦੁਨੀਆ ਵਿੱਚ ਲਿਖੇ ਗਏ ਅੱਜ ਤੱਕ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਾਂ ਦਾ ਦਰਜਾ ਦਿੱਤਾ ਗਿਆ ਹੈ।

ਮਿਸ਼ੇਲ ਦੇ ਮੌਂਤੀਨ
ਮਿਸ਼ੇਲ ਦੇ ਮੌਂਤੀਨ ਦਾ ਚਿੱਤਰ
ਜਨਮ
ਮਿਸ਼ੇਲ ਦੇ ਮੌਂਤੀਨ

28 ਫ਼ਰਵਰੀ 1533
ਮੌਤ13 ਸਤੰਬਰ 1592(1592-09-13) (ਉਮਰ 59)
ਸ਼ਾਤਿਊ ਦੇ ਮੌਂਤੀਨ, ਗੁਯੇਨ, ਫ਼ਰਾਂਸ ਦਾ ਸਾਮਰਾਜ
ਅਲਮਾ ਮਾਤਰਸ਼ਾਤਿਊ ਦੇ ਮੌਂਤੀਨ
ਰੌਇਲ ਕਾਲਜ ਫ਼ਰਾਂਸ
ਟੋਲੂਜ਼ ਦੀ ਯੂਨੀਵਰਸਿਟੀ
ਕਾਲਪੁਨਰਜਾਗਰਣ ਫਲਸਫਾ
ਖੇਤਰਪੱਛਮੀ ਫਲਸਫਾ
ਸਕੂਲਪੁਨਰਜਾਗਰਣ ਮਾਨਵਤਾਵਾਦ, ਪੁਨਰਜਾਗਰਣ ਸੰਦੇਹਵਾਦ
ਮੁੱਖ ਵਿਚਾਰ
ਲੇਖ,
ਮੌਂਤੇਨ ਦੀ ਚੱਕਰ ਦੀ ਦਲੀਲ[1]
ਦਸਤਖ਼ਤ

ਜੀਵਨ

ਸੋਧੋ

ਮੌਂਤੀਨ ਦਾ ਜਨਮ ਦੱਖਣ-ਪੱਛਮ ਫ਼ਰਾਂਸ ਵਿੱਚ ਬੋਰਦੋ ਦੇ ਕੋਲ ਹੋਇਆ ਸੀ। ਉਸਨੇ ਫਲਸਫੇ ਅਤੇ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਉਸਨੂੰ ਸਿੱਖਿਆ ਦੀ ਸ਼ਾਸਤਰੀ ਵਿਧਾ ਵਿੱਚ ਮੁਹਾਰਤ ਹਾਸਿਲ ਸੀ। 24 ਸਾਲਾਂ ਦੀ ਉਮਰ ਤੱਕ ਉਹ ਬੋਰਦੋ ਦੀ ਇੱਕ ਪ੍ਰਤੀਨਿਧ ਸਭਾ ਵਿੱਚ ਸਲਾਹਕਾਰ ਦੇ ਅਹੁਦੇ ਉੱਪਰ ਰਿਹਾ। 1571 ਵਿੱਚ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਕੁਝ ਸਮੇਂ ਤੱਕ ਪੈਰਿਸ ਵਿੱਚ ਰਿਹਾ, ਉਸ ਪਿੱਛੋਂ ਆਪਣੇ ਪਰਿਵਾਰ ਕੋਲ ਵਾਪਿਸ ਆ ਗਿਆ। ਉਸਨੇ ਆਪਣਾ ਬਹੁਤਾ ਸਮਾਂ ਆਪਣੀ ਲਾਇਬ੍ਰੇਰੀ ਅਤੇ ਲੇਖ ਲਿਖਣ ਵਿੱਚ ਬਤੀਤ ਕੀਤਾ। 1580 ਵਿੱਚ ਉਸਦੇ ਲੇਖਾਂ ਦਾ ਸੰਗ੍ਰਹਿ ਐਸੇਜ਼ ਔਫ਼ ਮੌਂਜ਼ਿਅਰ ਮਿਸ਼ੇਲ, ਸਿਨਿਔਰ ਦੇ ਮੌਂਤੇਨ ਦੇ ਨਾਮ ਨਾਲ ਪ੍ਰਕਾਸ਼ਿਤ ਹੋਇਆ। ਉਸਦੇ ਲੇਖ ਨਿੱਜੀ ਹੈਰਾਨੀ ਨਾਲ ਭਰੇ ਹਨ। ਉਸਦਾ ਪਹਿਲਾ ਚਿੰਤਨ ਸਟੋਇਕਵਾਦ ਦੇ ਵੱਲ ਝੁਕਿਆ ਹੋਇਆ ਸੀ ਪਰ ਉਸਦੇ ਦਿਮਾਗ ਦਾ ਕੁਦਰਤੀ ਰੁਝਾਨ ਉਸਨੂੰ ਸ਼ੰਕਾਵਾਦ ਦੇ ਚਿੰਤਨ ਦੇ ਵੱਲ ਲੈ ਗਿਆ। ਉਸਦਾ ਉਦੇਸ਼ ਹੋ ਗਿਆ ਸੀ, 'ਮੈਨੂੰ ਕੀ ਗਿਆਨ ਹੈ?' 1580 ਵਿੱਚ ਮੌਂਤੇਨ ਨੇ ਪੈਰਿਸ, ਸਵਿਟਜ਼ਰਲੈਂਡ, ਦੱਖਣੀ ਜਰਮਨੀ ਅਤੇ ਇਟਲੀ ਦੀਆਂ ਯਾਤਰਾਵਾਂ ਕੀਤੀਆਂ। ਉਸ ਪਿੱਛੋਂ ਉਸਨੂੰ ਬੋਰਦੋ ਦਾ ਮੇਅਰ ਬਣਾ ਦਿੱਤਾ ਗਿਆ। 1588 ਵਿੱਚ ਉਸਨੇ ਆਪਣੇ ਲੇਖਾਂ ਦਾ ਤਿੰਨ ਭਾਗਾਂ ਵਿੱਚ ਨਵਾਂ ਸੰਸਕਰਨ (ਪੰਜਵਾਂ) ਪ੍ਰਕਾਸ਼ਿਤ ਕੀਤਾ।

ਮੌਂਤੇਨ ਦੇ ਫਲਸਫੇ ਦਾ ਸਾਰ ਇਹ ਹੈ ਕਿ ਮੌਤ ਨੂੰ ਜੀਵਨ ਦਾ ਸਹਿਜ ਫਲ ਮਾਨਣਾ ਚਾਹੀਦਾ ਹੈ ਅਤੇ ਕੁਦਰਤ ਦੇ ਅਨੁਸ਼ਾਸਨ ਦਾ ਸਾਵਧਾਨੀ ਨਾਲ ਪਾਲਣ ਕਰਨਾ ਚਾਹੀਦਾ ਹੈ। ਨੀਤੀਸ਼ਾਸਤਰ ਅਤੇ ਸਿੱਖਿਆ ਸ਼ਾਸਤਰੀ ਦੇ ਰੂਪ ਵਿੱਚ ਉਸਦਾ ਯੋਗਦਾਨ ਮਹੱਤਵਪੂਰਨ ਹੈ। 17ਵੀਂ ਅਤੇ 18ਵੀਂ ਸਦੀ ਦੇ ਲੇਖਕਾਂ ਅਤੇ ਵਿਚਾਰਕਾਂ ਵਿੱਚ ਉਸਦਾ ਬਹੁਤ ਪ੍ਰਭਾਵ ਪਿਆ ਸੀ।

ਹਵਾਲੇ

ਸੋਧੋ
  1. Robert P. Amico, The Problem of the Criterion, Rowman & Littlefield, 1995, p. 42. Primary source: Montaigne, Essais, II, 12: "Pour juger des apparences que nous recevons des subjets, il nous faudroit un instrument judicatoire ; pour verifier cet instrument, il nous y faut de la demonstration ; pour verifier la demonstration, un instrument: nous voilà au rouet [To judge of the appearances that we receive of subjects, we had need have a judicatorie instrument: to verifie this instrument we should have demonstration; and to approve demonstration, an instrument; thus are we ever turning round]" (transl. by Charles Cotton).
  2. FT.com "Small Talk: José Saramago". "Everything I’ve read has influenced me in some way. Having said that, Kafka, Borges, Gogol, Montigne, Cervantes are constant companions."
  3. "Montaigne". Random House Webster's Unabridged Dictionary.
  4. His anecdotes are 'casual' only in appearance; Montaigne writes: 'Neither my anecdotes nor my quotations are always employed simply as examples, for authority, or for ornament...They often carry, off the subject under discussion, the seed of a richer and more daring matter, and they resonate obliquely with a more delicate tone,' Michel de Montaigne, Essais, Pléiade, Paris (ed. A. Thibaudet) 1937, Bk. 1, ch.40, p. 252 (tr. Charles Rosen)

ਹੋਰ ਪੜ੍ਹੋ

ਸੋਧੋ

ਬਾਹਰਲੇ ਲਿੰਕ

ਸੋਧੋ