ਯੂਨੁਸ ਖ਼ਾਨ (ਪਸ਼ਤੋ, ਉਰਦੂ:ਨਾਸਤਾਲੀਕ:محمد یونس خان) (ਜਨਮ 29 ਨਵੰਬਰ 1977, ਮਾਰਦਾਂ, ਪਾਕਿਸਤਾਨ) ਇੱਕ ਪਾਕਿਸਤਾਨੀ ਕ੍ਰਿਕਟ ਖਿਡਾਰੀ ਹੈ ਅਤੇ ਪਾਕਿਸਤਾਨ ਕ੍ਰਿਕਟ ਟੀਮ ਦਾ ਸਾਬਕਾ ਕਪਤਾਨ ਹੈ।[2][3]ਟੈਸਟ ਕ੍ਰਿਕਟ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਵੱਲੋਂ ਯੂਨੁਸ ਖ਼ਾਨ ਦੀਆਂ ਦੌਡ਼ਾਂ ਸਭ ਤੋਂ ਜਿਆਦਾ ਹਨ ਅਤੇ ਉਹ ਇੱਕਲੌਤਾ ਅਜਿਹਾ ਪਾਕਿਸਤਾਨੀ ਬੱਲੇਬਾਜ਼ ਹੈ, ਜਿਸਦੀਆਂ ਟੈਸਟ ਮੈਚਾਂ ਵਿੱਚ 9,000 ਤੋਂ ਜਿਆਦਾ ਦੌਡ਼ਾਂ ਹਨ। ਉਹ ਅਜਿਹਾ ਤੀਸਰਾ ਪਾਕਿਸਤਾਨੀ ਬੱਲੇਬਾਜ਼ ਹੈ, ਜਿਸਦੀਆਂ ਇੱਕ ਪਾਰੀ ਵਿੱਚ 300 ਜਾਂ ਇਸ ਤੋਂ ਜਿਆਦਾ ਦੌਡ਼ਾਂ ਹਨ।[4] 2009 ਆਈਸੀਸੀ ਵਿਸ਼ਵ ਟਵੰਟੀ20 ਕੱਪ ਨੂੰ ਜਿਤਾਉਣ ਵਿੱਚ ਯੂਨੁਸ ਦਾ ਕਾਫ਼ੀ ਯੋਗਦਾਨ ਸੀ ਅਤੇ ਉਸਨੂੰ ਇਮਰਾਨ ਖ਼ਾਨ ਵਾਂਗ ਹੀ ਪਸੰਦ ਕੀਤਾ ਜਾਂਦਾ ਹੈ। ਇਮਰਾਨ ਖ਼ਾਨ ਵੀ ਅਜਿਹਾ ਹੀ ਬੱਲੇਬਾਜ਼ ਹੈ, ਜਿਸਦੇ ਨਾਂਮ ਪਾਕਿਸਤਾਨ ਟੀਮ ਵੱਲੋਂ ਟੈਸਟ ਕ੍ਰਿਕਟ ਵਿੱਚ ਸਭ ਤੋਂ ਜਿਆਦਾ ਸੈਂਕਡ਼ੇ ਹਨ।

ਯੂਨੁਸ ਖ਼ਾਨ
یونس خان
ਨਿੱਜੀ ਜਾਣਕਾਰੀ
ਪੂਰਾ ਨਾਮ
ਮੁਹੰਮਦ ਯੂਨੁਸ ਖ਼ਾਨ
ਜਨਮ (1977-11-29) 29 ਨਵੰਬਰ 1977 (ਉਮਰ 46)
ਮਾਰਦਾਂ, ਪਾਕਿਸਤਾਨ
ਕੱਦ5 ft 11 in (1.80 m)
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥੀਂ
ਗੇਂਦਬਾਜ਼ੀ ਅੰਦਾਜ਼ਸੱਜੂ (ਮੱਧਮ ਗਤੀ ਨਾਲ)
ਭੂਮਿਕਾਮੱਧਵਰਤੀ ਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 159)26 ਫਰਵਰੀ 2000 ਬਨਾਮ ਸ੍ਰੀ ਲੰਕਾ
ਆਖ਼ਰੀ ਟੈਸਟ21 ਅਕਤੂਬਰ 2016 ਬਨਾਮ ਵੈਸਟ ਇੰਡੀਜ਼
ਪਹਿਲਾ ਓਡੀਆਈ ਮੈਚ (ਟੋਪੀ 131)13 ਫਰਵਰੀ 2000 ਬਨਾਮ ਸ੍ਰੀ ਲੰਕਾ
ਆਖ਼ਰੀ ਓਡੀਆਈ11 ਨਵੰਬਰ 2015 ਬਨਾਮ ਇੰਗਲੈਂਡ
ਓਡੀਆਈ ਕਮੀਜ਼ ਨੰ.75
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1998–2005ਪੇਸ਼ਾਵਰ ਕ੍ਰਿਕਟ ਟੀਮ
1999–ਹਬੀਬ ਬੈਂਕ ਲਿਮਿਟਡ ਕ੍ਰਿਕਟ ਟੀਮ
2005ਨਟਿੰਘਮਸ਼ਿਰ ਕਾਉਂਟੀ ਕ੍ਰਿਕਟ ਕਲੱਬ
2006ਪੇਸ਼ਾਵਰ ਪੈਂਥਰਜ
2007ਯਾਰਕਸ਼ਿਰ ਕਾਉਂਟੀ ਕ੍ਰਿਕਟ ਕਲੱਬ (ਟੀਮ ਨੰ. 75)
2008ਰਾਜਸਥਾਨ ਰੌਇਲਜ਼
2008/09ਦੱਖਣੀ ਆਸਟਰੇਲੀਆ
2010ਸਰੀ ਕਾਉਂਟੀ ਕ੍ਰਿਕਟ ਕਲੱਬ
2005/7 – ਵਰਤਮਾਨਅਬੋਤਾਬਾਦ ਫਾਲਕਨਜ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ ਪਹਿਲਾ ਦਰਜਾ ਕ੍ਰਿਕਟ ਲਿਸਟ ਏ ਕ੍ਰਿਕਟ
ਮੈਚ 110 265 204 335
ਦੌੜਾਂ 9663 7,249 15,374 9,534
ਬੱਲੇਬਾਜ਼ੀ ਔਸਤ 53.98 31.34 51.07 33.33
100/50 33/31 7/48 51/56 12/61
ਸ੍ਰੇਸ਼ਠ ਸਕੋਰ 313 144 313 144
ਗੇਂਦਾਂ ਪਾਈਆਂ 804 284 3,502 1,145
ਵਿਕਟਾਂ 9 3 44 28
ਗੇਂਦਬਾਜ਼ੀ ਔਸਤ 54.55 90.33 49.70 39.25
ਇੱਕ ਪਾਰੀ ਵਿੱਚ 5 ਵਿਕਟਾਂ 0 0 0 0
ਇੱਕ ਮੈਚ ਵਿੱਚ 10 ਵਿਕਟਾਂ 0 n/a 0 n/a
ਸ੍ਰੇਸ਼ਠ ਗੇਂਦਬਾਜ਼ੀ 2/23 1/3 4/52 3/5
ਕੈਚਾਂ/ਸਟੰਪ 110/– 134/– 189/– 177/–
ਸਰੋਤ: [http://www.cricinfo.com/ci/content/player/43652.html ਈਐੱਸਪੀਐੱਨ], 06 ਨਵੰਬਰ 2015
'ਪ੍ਰਦਰਸ਼ਨ ਦੀ ਸ਼ਾਨ' ਐਵਾਰਡ ਪ੍ਰਾਪਤ-ਕਰਤਾ
2010 ਵਿੱਚ ਪ੍ਰਦਰਸ਼ਨ ਦੀ ਸ਼ਾਨ ਐਵਾਰਡ ਪ੍ਰਾਪਤ ਕੀਤਾ[1]
ਮਿਤੀ2010
ਦੇਸ਼ਪਾਕਿਸਤਾਨ ਦਾ ਇਸਲਾਮੀ ਗਣਤੰਤਰ
ਵੱਲੋਂ ਪੇਸ਼ ਕੀਤਾਅਸਿਫ਼ ਅਲੀ ਜ਼ਰਦਾਰੀ

24 ਅਕਤੂਬਰ 2015 ਨੂੰ ਯੂਨੁਸ ਟੈਸਟ ਕ੍ਰਿਕਟ ਵਿੱਚ 9,000 ਦੌਡ਼ਾਂ ਬਣਾਉਣ ਵਾਲਾ ਪਹਿਲਾ ਪਾਕਿਸਤਾਨੀ ਕ੍ਰਿਕਟ ਖਿਡਾਰੀ ਬਣ ਗਿਆ ਸੀ ਅਤੇ ਵਿਸ਼ਵ ਦਾ ਉਹ ਅਜਿਹਾ ਕਰਨ ਵਾਲਾ 14ਵਾਂ ਬੱਲੇਬਾਜ਼ ਸੀ।

10 ਮਾਰਚ 2010 ਨੂੰ ਯੂਨੁਸ ਅਤੇ ਇੱਕ ਹੋਰ ਪਾਕਿਸਤਾਨੀ ਕ੍ਰਿਕਟ ਖਿਡਾਰੀ ਮੁਹੰਮਦ ਯੂਸਫ਼ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਅਨੁਸ਼ਾਸ਼ਣ-ਹੀਣ ਅਤੇ ਟੀਮ ਨੂੰ ਭਡ਼ਕਾਉਣ ਦੇ ਦੋਸ਼ ਤਹਿਤ ਨਿਸ਼ਚਿਤ ਕਾਲ ਤੱਕ ਪਾਕਿਸਤਾਨ ਕ੍ਰਿਕਟ ਟੀਮ ਤੋਂ ਬਾਹਰ ਕਰ ਦਿੱਤਾ ਸੀ।[5]ਇਹ ਰੋਕ ਤਿੰਨ ਮਹੀਨੇ ਤੱਕ ਰਹੀ ਸੀ।

ਟੈਸਟ ਮੈਚਾਂ ਵਿੱਚ ਯੂਨੁਸ ਨੂੰ ਅਹਿਮ ਖਿਡਾਰੀ ਮੰਨਿਆ ਜਾਂਦਾ ਹੈ। 22 ਅਕਤੂਬਰ 2014 ਨੂੰ ਯੂਨੁਸ ਨੇ ਆਸਟਰੇਲੀਆ ਖਿਲਾਫ ਖੇਡਦੇ ਹੋਏ ਪਹਿਲੀ ਪਾਰੀ ਵਿੱਚ ਆਪਣੇ ਟੈਸਟ ਖੇਡ ਜੀਵਨ ਦਾ 25ਵਾਂ ਸੈਂਕਡ਼ਾ ਲਗਾਇਆ ਅਤੇ ਇਸ ਮੈਚ ਦੀ ਹੀ ਦੂਸਰੀ ਪਾਰੀ ਵਿੱਚ ਉਸਨੇ 26ਵਾਂ ਸੈਂਕਡ਼ਾ ਲਗਾ ਦਿੱਤਾ। ਇਹ ਕਿਸੇ ਵੀ ਪਾਕਿਸਤਾਨੀ ਕ੍ਰਿਕਟ ਖਿਡਾਰੀ ਵੱਲੋਂ ਸਭ ਤੋਂ ਜਿਆਦਾ ਸੈਂਕਡ਼ੇ ਲਗਾਉਣਾ ਸੀ ਅਤੇ ਉਹ ਕੇਵਲ ਛੇਵਾਂ ਅਜਿਹਾ ਬੱਲੇਬਾਜ਼ ਬਣਿਆ ਜਿਸਨੇ ਇੱਕ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਸੈਂਕਡ਼ਾ ਲਗਾਇਆ ਹੋਵੇ।[6]25 ਜੂਨ 2015 ਨੂੰ ਯੂਨੁਸ ਪੰਜਵਾਂ ਪਾਕਿਸਤਾਨੀ ਕ੍ਰਿਕਟ ਖਿਡਾਰੀ ਬਣਿਆ ਜਿਸਨੇ 100 ਟੈਸਟ ਮੈਚ ਖੇਡੇ ਹੋਣ ਅਤੇ 13 ਅਕਤੂਬਰ 2015 ਨੂੰ ਉਹ ਪਾਕਿਸਤਾਨ ਵੱਲੋਂ ਟੈਸਟ ਕ੍ਰਿਕਟ ਵਿੱਚ ਜਾਵੇਦ ਮੀਆਂਦਾਦ ਦੇ 8,832 ਦੌਡ਼ਾਂ ਦੇ ਰਿਕਾਰਡ ਨੂੰ ਤੋਡ਼ਦੇ ਹੋਏ, 9,000 ਦੌਡ਼ਾਂ ਬਣਾਉਣ ਵਾਲਾ ਪਹਿਲਾ ਪਾਕਿਸਤਾਨੀ ਕ੍ਰਿਕਟ ਖਿਡਾਰੀ ਬਣ ਗਿਆ ਸੀ।[7][8][9]ਬਾਅਦ ਵਿੱਚ 11 ਨਵੰਬਰ 2015 ਨੂੰ ਉਸਨੇ ਇੰਗਲੈਂਡ ਖਿਲਾਫ਼ ਇੱਕ ਦਿਨਾ ਅੰਤਰਰਾਸ਼ਟਰੀ ਖੇਡ-ਜੀਵਨ ਤੋਂ ਸੰਨਿਆਸ ਲੈ ਲਿਆ ਸੀ।[10]

ਨਿੱਜੀ ਜ਼ਿੰਦਗੀ

ਸੋਧੋ

ਯੂਨੁਸ ਖ਼ਾਨ ਦਾ ਵਿਆਹ 30 ਮਾਰਚ 2007 ਨੂੰ ਅਮਨਾ ਨਾਲ ਹੋਇਆ ਸੀ। ਉਸਦੇ ਦੋ ਬੱਚੇ ਹਨ: ਇੱਕ ਲਡ਼ਕਾ ਅਤੇ ਇੱਕ ਲਡ਼ਕੀ। ਉਸਦੇ ਲਡ਼ਕੇ ਓਵਾਸ ਦਾ ਜਨਮ 26 ਦਸੰਬਰ 2007 ਨੂੰ ਹੋਇਆ ਸੀ।[11]

ਪ੍ਰਾਪਤੀਆਂ

ਸੋਧੋ
  • ਯੂਨੁਸ ਟੈਸਟ ਕ੍ਰਿਕਟ 9,000 ਤੋਂ ਜਿਆਦਾ ਦੌਡ਼ਾਂ ਬਣਾਉਣ ਵਾਲਾ ਪਹਿਲਾ ਪਾਕਿਸਤਾਨੀ ਖਿਡਾਰੀ ਹੈ।
  • ਯੂਨੁਸ ਦੇ ਨਾਂਮ ਟੈਸਟ ਕ੍ਰਿਕਟ ਵਿੱਚ 33 ਸੈਂਕਡ਼ੇ ਹਨ, ਜੋ ਕਿਸੇ ਵੀ ਹੋਰ ਪਾਕਿਸਤਾਨੀ ਖਿਡਾਰੀ ਦੇ ਨਾਂਮ ਨਹੀਂ ਹਨ।
  • ਯੂਨੁਸ ਅਤੇ ਮੁਹੰਮਦ ਯੂਸਫ਼ ਦੇ ਨਾਂਮ ਪਾਕਿਸਤਾਨ ਵੱਲੋਂ ਸਭ ਤੋਂ ਵੱਧ ਸਾਂਝੇਦਾਰੀਆਂ ਬਣਾਉਣ ਦਾ ਰਿਕਾਰਡ ਹੈ।
  • ਯੂਨੁਸ ਨੇ ਟੈਸਟ ਕ੍ਰਿਕਟ ਵਿੱਚ 6 ਦੋਹਰੇ-ਸੈਂਕਡ਼ੇ ਲਗਾਏ ਹਨ।
  • ਉਹ ਤੀਸਰਾ ਅਜਿਹਾ ਪਾਕਿਸਤਾਨੀ ਖਿਡਾਰੀ ਹੈ, ਜਿਸਨੇ ਤੀਹਰਾ-ਸੈਂਕਡ਼ਾ ਲਗਾਇਆ ਹੈ। ਇਹ ਸੈਂਕਡ਼ਾ ਉਸਨੇ 21 ਫਰਵਰੀ 2009 ਨੂੰ ਸ੍ਰੀ ਲੰਕਾ ਖਿਲਾਫ਼ ਕਰਾਚੀ ਵਿਖੇ ਲਗਾਇਆ ਸੀ, ਇਸ ਪਾਰੀ ਵਿੱਚ ਉਸਨੇ 313 ਦੌਡ਼ਾਂ ਬਣਾਈਆਂ ਸਨ। ਇਸ ਤੋਂ ਬਾਅਦ ਅਜਹਰ ਅਲੀ ਚੌਥਾ ਅਜਿਹਾ ਬੱਲੇਬਾਜ਼ ਬਣ ਗਿਆ ਸੀ।
  • ਉਹ 6 ਮਈ 2015 ਨੂੰ 8,500 ਦੌਡ਼ਾਂ ਬਣਾਉਣ ਵਾਲਾ ਪਾਕਿਸਤਾਨ ਦਾ ਤੀਸਰਾ ਬੱਲੇਬਾਜ਼ ਸੀ ਅਤੇ ਵਿਸ਼ਵ ਦਾ 28ਵਾਂ ਬੱਲੇਬਾਜ਼ ਸੀ।
  • ਯੂਨੁਸ ਨੇ 7,500 ਦੌਡ਼ਾਂ 90 ਮੈਚਾਂ ਵਿੱਚ ਪੂਰੀਆਂ ਕਰ ਲਈਆਂ ਸਨ। ਇੰਨੀ ਤੇਜੀ ਨਾਲ 7,500 ਦੌਡ਼ਾਂ ਬਣਾਉਣ ਵਾਲਾ ਉਹ ਵਿਸ਼ਵ ਦਾ 5ਵਾਂ ਬੱਲੇਬਾਜ਼ ਸੀ।
  • ਟੈਸਟ ਕ੍ਰਿਕਟ ਵਿੱਚ 100 ਕੈਚ ਲੈਣ ਵਾਲਾ ਉਹ ਇਕਲੌਤਾ ਅਤੇ ਪਹਿਲਾ ਪਾਕਿਸਤਾਨੀ ਖਿਡਾਰੀ ਹੈ।
  • 35 ਸਾਲ ਦੀ ਉਮਰ ਤੋਂ ਬਾਅਦ ਯੂਨੁਸ ਦੇ ਨਾਂਮ ਕਿਸੇ ਵੀ ਹੋਰ ਪਾਕਿਸਤਾਨੀ ਖਿਡਾਰੀ ਬਦਲੇ ਸਭ ਤੋਂ ਜਿਆਦਾ ਸੈਂਕਡ਼ੇ (6) ਦਰਜ ਹਨ।
  • ਯੂਨੁਸ ਦੇ ਨਾਂਮ ਇੱਕ ਸੌ ਤੋਂ ਉੱਪਰ ਦੌਡ਼ਾਂ ਦੀਆਂ 63 ਸਾਂਝੇਦਾਰੀਆਂ ਦਰਜ ਹਨ।

ਹਵਾਲੇ

ਸੋਧੋ
  1. Pride of Performance Awards (2010–2019)#2010
  2. "Younis Khan — Pakistan's greatest ever?".
  3. "Fan-speak: How great is Younis Khan?".
  4. "Cricinfo – Record-eyeing Younis puts team first". Cricinfo. 24 ਫਰਵਰੀ 2009. Retrieved 24 ਫਰਵਰੀ 2009. {{cite web}}: Check date values in: |accessdate= and |date= (help)
  5. "Rana, Malik get one-year bans, Younis and Yousuf axed from teams". Cricinfo. 10 ਮਾਰਚ 2010. Retrieved 10 ਮਾਰਚ 2010.
  6. "Australia tour of United Arab Emirates, 1st Test: Australia v Pakistan at Dubai (DSC), Oct 22–26, 2014". ESPN Cricinfo. Retrieved 22 ਅਕਤੂਬਰ 2014.
  7. "Younis breaks Miandad runs record". Cricinfo. 13 ਅਕਤੂਬਰ 2015. Retrieved 15 ਅਕਤੂਬਰ 2015.
  8. "Younis Khan's hard-earned hundred".
  9. "Most fourth-innings tons, best average in Pak history".
  10. "Younis Khan announces ODI retirement". Cricinfo. Retrieved 2016-06-02.
  11. Warne's captaincy has impressed me Archived 2008-07-10 at the Wayback Machine.. bigstarcricket.com. Retrieved on 6 ਮਈ 2007.