ਰਾਮਪੁਰਾ ਫੂਲ ਵਿਧਾਨ ਸਭਾ ਹਲਕਾ ਪੈਪਸੂ ਰਾਜ ਵੇਲੇ ਜ਼ਿਲ੍ਹਾ ਬਰਨਾਲਾ ਦਾ ਹਿੱਸਾ ਸੀ। ਸਾਲ 1954 'ਚ ਇਹ ਹਲਕਾ ਬਠਿੰਡਾ ਜ਼ਿਲ੍ਹੇ ਚ ਸ਼ਾਮਿਲ ਹੋ ਗਿਆ। ਇਹ ਹਲਕਾ ਲੰਬਾਂ ਸਮਾਂ ਲੋਕ ਸਭਾ ਹਲਕਾ ਬਠਿੰਡਾ 'ਚ ਹੀ ਰਹਿਣ ਤੋਂ ਬਾਅਦ 2008 'ਚ ਭਾਰਤ ਸਰਕਾਰ ਨੇ ਇਸ ਹਲਕੇ ਨੂੰ ਰਾਖਵਾਂ ਲੋਕ ਸਭਾ ਹਲਕਾ ਫਰੀਦਕੋਟ 'ਚ ਨੋਟੀਫਾਈਡ ਕਰ ਦਿੱਤਾ। ਨਾਭਾ ਰਿਆਸਤ ਅਤੇ ਪਟਿਆਲਾ ਰਿਆਸਤ ਦਾ ਹਿੱਸਾ ਰਹੇ ਇਸ ਹਲਕੇ 'ਚ ਫੂਲ ਟਾਊਨ ਅੰਦਰ ਤਹਿਸੀਲ ਅਤੇ ਅਦਾਲਤੀ ਕੰਪਲੈਕਸ ਬਣੇ ਹੋਏ ਹਨ। ਇੱਥੇ ਹੀ ਇਤਿਹਾਸਿਕ ਪ੍ਰਾਚੀਨ ਕਿਲ੍ਹਾ ਵੀ ਉਸਰਿਆ ਹੋਇਆ ਹੈ। ਖੇਤਰ ਦੇ ਲੋਕਾਂ ਦਾ ਮੁਖ ਕਿੱਤਾ ਖੇਤੀਬਾੜੀ ਹੈ। ਰਵਾਇਤੀ ਖੇਤੀ ਦੇ ਨਾਲ ਨਾਲ ਆਲੂਆਂ ਦੀ ਕਾਸ਼ਤ 'ਚ ਜਲੰਧਰ ਤੋਂ ਬਾਅਦ ਰਾਮਪੁਰਾ ਫੂਲ ਦਾ ਸੂਬੇ 'ਚ ਦੂਜਾ ਸਥਾਨ ਹੈ। ਸੈਲਰ ਸਨਅਤ ਅਤੇ ਹੋਰਨਾਂ ਉਦਯੋਗਿਕ ਇਕਾਈਆਂ ਨੇ ਵੀ ਸੈਂਕੜੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ। ਹਲਕੇ ਦੀ ਕੁੱਲ ਅਬਾਦੀ ਲੱਖ ਹਜ਼ਾਰ ਹੈ। ਵਿਧਾਨ ਸਭਾ ਹਲਕਾ ਰਾਮਪੁਰਾ ਫੂਲ 37 ਪਿੰਡਾਂ, 5 ਨਗਰ ਪੰਚਾਇਤਾਂ ਅਤੇ ਨਗਰ ਕੌਂਸਲ ਰਾਮਪੁਰਾ ਫੂਲ 'ਚ ਫੈਲਿਆ ਹੋਇਆ ਹੈ। ਹਲਕੇ 'ਚ ਵੋਟਰਾਂ ਦੀ ਗਿਣਤੀ ਲਗਭਗ 1 ਲੱਖ 56 ਹਜ਼ਾਰ ਹੈ। ਮਰਦ ਵੋਟਰ ਲਗਭਗ 83 ਹਜ਼ਾਰ ਅਤੇ 73 ਹਜ਼ਾਰ ਔਰਤ ਵੋਟਰ ਹਨ। 18 ਤੋਂ 19 ਸਾਲ ਦੇ ਨੌਜਵਾਨਾਂ ਦੀ ਵੋਟ 2.08 ਫ਼ੀਸਦੀ ਹੈ। ਰਾਮਪੁਰਾ ਫੂਲ ਹਲਕੇ 'ਚ ਕਈ ਦਹਾਕੇ ਪਹਿਲਾ ਇਸ ਸੀਟ 'ਤੇ ਕਾਮਰੇਡਾਂ ਦਾ ਕਬਜ਼ਾ ਰਿਹਾ। ਪਰ ਸਾਲ 2002 ਦੀਆਂ ਚੋਣਾਂ ਤੋਂ ਬਾਅਦ ਇੱਥੇ ਚੋਣਾਂ ਦੇ ਪਿੜ ਅੰਦਰ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵਿਚਕਾਰ ਹੀ ਹੁੰਦਾ ਆ ਰਿਹਾ ਹੈ। ਸਾਲ 2012 ਦੀਆਂ ਹੋਈਆਂ ਵਿਧਾਨ ਸਭਾ ਚੋਣਾਂ 'ਚ ਪੀਪਲਜ਼ ਪਾਰਟੀ ਤੀਜੀ ਧਿਰ ਬਣੀ ਤਾਂ ਇਸ ਦਾ ਸਿੱਧਾ ਫ਼ਾਇਦਾ ਅਕਾਲੀ ਦਲ ਬਾਦਲ ਦੇ ਉਮੀਦਵਾਰ ਨੂੰ ਮਿਲਿਆ। ਇਸ ਵਾਰ [ਆਮ ਆਦਮੀ ਪਾਰਟੀ]] ਤੀਜੀ ਧਿਰ ਬਣ ਕੇ ਉੱਭਰੀ ਹੈ। ਸ਼ਹਿਰ ਰਾਮਪੁਰਾ ਫੂਲ ਦੀ ਲਗਭਗ 45 ਹਜ਼ਾਰ ਵੋਟ ਦੇ ਨਾਲ ਵੱਡੇ ਪਿੰਡ ਮਹਿਰਾਜ, ਭਗਤਾ ਭਾਈ, ਭਾਈ ਰੂਪਾ, ਕੋਠਾ ਗੁਰੂ, ਮਲੂਕਾ ਪਿੰਡਾਂ ਦੇ ਵੋਟਰਾਂ ਦਾ ਉਮੀਦਵਾਰ ਦੀ ਜਿੱਤ ਵਿਚ ਅਹਿਮ ਰੋਲ ਹੋਵੇਗਾ।[1]
ਉਮੀਦਵਾਰ ਦਾ ਨਾਂ |
ਪਾਰਟੀ ਦਾ ਨਾਮ |
ਵੋਟਾਂ
|
ਗੁਰਪ੍ਰੀਤ ਸਿੰਘ ਕਾਂਗੜ |
ਇੰਡੀਅਨ ਨੈਸ਼ਨਲ ਕਾਂਗਰਸ |
55269
|
ਸਿਕੰਦਰ ਸਿੰਘ ਮਲੂਕਾ |
ਸ਼੍ਰੋਮਣੀ ਅਕਾਲੀ ਦਲ |
44884
|
ਮਨਜੀਤ ਸਿੰਘ ਸਿੱਧੂ |
ਆਮ ਆਦਮੀ ਪਾਰਟੀ |
32693
|
ਪਰਮਜੀਤ ਸਿੰਘ ਸਿੱਧੂ |
ਅਜਾਦ |
666
|
ਅਵਤਾਰ ਸਿੰਘ |
ਬਹੁਜਨ ਸਮਾਜ ਪਾਰਟੀ |
648
|
ਮਨਜੀਤ ਸਿੰਘ |
ਅਜਾਦ |
579
|
ਗੁਰਪ੍ਰੀਤ ਸਿੰਘ ਮਹਿਰਾਜ |
ਅਜਾਦ |
350
|
ਜਸਵੰਤ ਸਿੰਘ ਸਿੱਧੂ |
ਅਜਾਦ |
347
|
ਸਿਕੰਦਰ ਸਿੰਘ |
ਅਜਾਦ |
255
|
ਚਰਨ ਸਿੰਘ |
ਅਜਾਦ |
182
|
ਗੁਰਪ੍ਰੀਤ ਸਿੰਘ |
ਅਜਾਦ |
84
|
ਕਰਮਜੀਤ ਸਿੰਘ |
ਅਜਾਦ |
77
|
ਗੁਰਪ੍ਰੀਤ ਸਿੰਘ |
ਅਜਾਦ |
75
|
ਸਿਮਰਜੀਤ ਸਿੰਘ |
ਅਜਾਦ |
53
|
ੲਿਹਨਾਂ 'ਚ ਕੋੲੀ ਨਹੀਂ |
ਨੋਟਾ |
445
|