ਲਾਟ ਪਰਖ ਨਾਲ ਧਾਤਾਂ ਦੀ ਪਰਖ ਕੀਤੀ ਜਾਂਦੀ ਹੈ ਜਦੋਂ ਧਾਤਾਂ ਨੂੰ ਜਲਾਇਆਂ ਜਾਂਦਾ ਹੈ ਤਾਂ ਉਹ ਵੱਖ ਵੱਖ ਰੰਗਾਂ ਦੀਆਂ ਲਾਟਾਂ ਪੈਦਾ ਕਰਦੀਆਂ ਹਨ। ਪਦਾਰਥਾਂ ਨੂੰ ਜਲਾ ਕਿ ਇੱਕ ਖ਼ਾਸ ਧਾਤ ਦਾ ਪਤਾ ਲਗਾਇਆ ਜਾ ਸਕਦਾ ਹੈ। ਉਸ ਚੀਜ਼ ਨੂੰ ਗੈਰ ਪ੍ਰਤੀਕਾਰਕ ਪਲੈਟੀਨਮ ਦੀ ਤਾਰ ਨਾਲ ਪਕੜ ਕੇ ਲਾਟ ਉੱਪਰ ਰੱਖਿਆ ਜਾਂਦਾ ਹੈ।[1]

ਬਨਸਨ ਬਰਨਰ ਦੇ ਵੱਖ ਵੱਖ ਰੰਗ:
1. ਹਵਾ ਵਾਲਵ ਬੰਦ
2. ਹਵਾ ਵਾਲਵ ਬੰਦ ਦੇ ਨੇੜੇ
3. ਹਵਾ ਵਾਲਵ ਅੱਧਾ ਖੁਲਾ
4. ਹਵਾ ਵਾਲਵ ਪੂਰਾ ਖੁਲਾ

ਤੱਤਾਂ ਦੇ ਲਾਟ ਪਰਖ

ਸੋਧੋ
ਸੂਤਰ ਨਾਮ ਲਾਟ ਦਾ ਰੰਗ ਚਿੱਤਰ
As ਆਰਸੈਨਿਕ ਨੀਲਾ  
B ਬੋਰਾਨ ਚਮਕੀਲਾ ਹਰਾ  
Ba ਬੇਰੀਅਮ ਹਰੀ ਲਾਟ  
Ca ਕੈਲਸ਼ੀਅਮ ਲਾਲ  
Cd ਕੈਡਮੀਅਮ ਲਾਲ  
Ce ਸਿਰੀਅਮ ਨੀਲਾ  
Cs ਸੀਜ਼ੀਅਮ ਨੀਲਾ ਜਾਮਣੀ  
Cu(II) ਤਾਂਬਾ ਨੀਲੀ ਹਰੀ ਲਾਟ  
Ge ਜਰਮੇਨੀਅਮ ਹਲਕਾ ਨੀਲਾ  
K ਪੋਟਾਸ਼ੀਅਮ ਕਾਸ਼ਣੀ ਲਾਟ  
Li ਲੀਥੀਅਮ ਗੂੜਾ ਲਾਲ  
Na ਸੋਡੀਅਮ ਪੀਲੀ ਲਾਟ  
Pb ਸਿੱਕਾ (ਧਾਤ) ਨਿਲਾ/ਚਿੱਟਾ  
Rb ਰੁਬੀਡੀਅਮ ਲਾਲ ਜਾਮਣੀ  
Sb ਐਂਟੀਮਨੀ ਹਲਕੀ ਪੀਲੀ  
Sr ਸਟਰੌਂਸ਼ਮ ਕਰਿਮਸਨ  
Zn ਜਿਸਤ ਰੰਗਦਾਰ ਜਾਂ ਨੀਲੀ ਹਰੀ  
ਐਲ ਪੀ ਜੀ ਘਰੇਲੂ ਰਸੋਈ ਗੈਸ ਨੀਲੀ  

ਹਵਾਲੇ

ਸੋਧੋ
  1. Jim Clark (2005). "Flame Tests". Chemguide.