ਵਿਕੀਪੀਡੀਆ:ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਡੀਟਾਥਾਨ (11 - 28 ਫਰਵਰੀ 2018) ਇੱਕ ਆਨਲਾਈਨ ਐਡਿਟਾਥਾਨ ਹੈ ਜੋ ਕਿ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਦੇ ਮੌਕੇ ਉੱਤੇ 11 ਤੋਂ 28 ਫ਼ਰਵਰੀ ਤੱਕ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਆਪਾਂ ਸਭ ਮਿਲਕੇ ਭਾਰਤ ਦੀਆਂ 50 ਜ਼ੁਬਾਨਾਂ ਬਾਰੇ ਪੰਜਾਬੀ ਵਿੱਚ ਲੇਖ ਲਿਖਾਂਗੇ। ਵਧੀਆ ਲੇਖ ਬਣਾਉਣ ਵਾਲੇ ਵਰਤੋਂਕਾਰਾਂ ਨੂੰ ਇਨਾਮ ਦਿੱਤੇ ਜਾਣਗੇ।
ਲੇਖ ਸੁਧਾਰ ਐਡਿਟਾਥਾਨ ਵਿੱਚ ਭਾਗ ਲੇਕੇ ਘੱਟੋ ਘੱਟ ਪੰਜ ਲੇਖਾਂ ਨੂੰ ਸੁਧਾਰ ਕਰਨ ਵਾਲਿਆਂ ਨੂੰ ਵਿਸ਼ੇਸ਼ ਬਾਰਨਸਟਾਰ ਦਿੱਤੇ ਜਾਣਗੇ ਅਤੇ ਸਭ ਤੋਂ ਜਿਆਦਾ ਅੰਕਾਂ ਵਾਲੇ ਪਹਿਲੇ ਪੰਜ ਭਾਗੀਦਾਰਾਂ ਨੂੰ ਇਨਾਮ ਦਿੱਤੇ ਜਾਣਗੇ।
ਇਸ ਐਡਿਟਾਥਾਨ ਵਿੱਚ ਹੁਣੇ ਸ਼ਾਮਿਲ ਹੋਵੋ ਆਪਣੇ ਯੋਗਦਾਨ ਬਾਰੇ ਦੱਸੋ। ਤੁਸੀਂ ਇਸ ਐਡਿਟਾਥਾਨ ਦੇ ਦੌਰਾਨ ਕਿਸੇ ਵੀ ਵਕਤ ਸ਼ਾਮਿਲ ਹੋ ਸਕਦੇ ਹੋ। ਪ੍ਰਬੰਧਕ ਤੁਹਾਡੇ ਯੋਗਦਾਨ ਨੂੰ ਚੈੱਕ ਕਰਨਗੇ।