ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
Main Page
ਮੁੱਖ ਸਫ਼ਾ

ਮੈਂਬਰ
Members
ਮੈਂਬਰ

ਵਿਸ਼ੇ
Subjects
ਵਿਸ਼ੇ

ਨੋਟਿਸਬੋਰਡ
Noticeboard
ਨੋਟਿਸਬੋਰਡ

ਚਰਚਾ
Discussion
ਚਰਚਾ

  ਇਲੈਕਟ੍ਰੋਸਟੈਟਿਕਸ  
  ਇਲੈਕਟ੍ਰਿਕ ਚਾਰਜ  
          Menu         Page 13 of 18


ਵੈਕਟਰ ਰੂਪ ਵਿੱਚ ਕੂਲੌਂਬ ਦਾ ਨਿਯਮ

ਜਿਵੇਂ ਅਸੀਂ ਪਹਿਲਾਂ ਪੜਿਆ ਕਿ ਕੁਲੌਂਬ ਦੇ ਨਿਯਮ ਮੁਤਾਬਿਕ, ਦੋ ਚਾਰਜਾਂ ਕਿਆਊ-ਵੱਨ ਅਤੇ ਕਿਆਊ-ਟੂ ਦਰਮਿਆਨ ਪਰਸਪਰ ਕ੍ਰਿਆ ਫੋਰਸ F ਉਹਨਾਂ ਦੇ ਚਾਰਜਾਂ ਦੇ ਗੁਣਨਫਲ ਦੇ ਡਾਇਰੈਕਟਲੀ ਪਰੋਪੋਸ਼ਨਲ ਅਤੇ ਉਹਨਾਂ ਦਰਮਿਆਨ ਡਿਸਟੈਂਸ r ਦੇ ਇਨਵਰਸਲੀ ਪ੍ਰੋਪੋਸ਼ਨਲ ਹੁੰਦਾ ਹੈ। ਯਾਨਿ ਕਿ,

ਕਿਉਂਕਿ ਫੋਰਸ ਇੱਕ ਵੈਕਟਰ ਹੁੰਦਾ ਹੈ, ਇਸਲਈ ਇਸਲਈ ਕੂਲੌਂਬ ਦੇ ਨਿਯਮ ਨੂੰ ਵੈਕਟਰ ਚਿੰਨਾਂ ਵਿੱਚ ਲਿਖਣਾ ਜਿਆਦਾ ਠੀਕ ਹੈ ਜੋ ਇਸਤਰਾਂ ਲਿਖਿਆ ਜਾਂਦਾ ਹੈ;

ਇੱਥੇ

  • ke, (ke = 8,98,75,51,787.3682 N m2 C−2) ਕੁਲੌਂਬ ਕੌਂਸਟੈਂਟ ਹੈ,
  • q1 ਅਤੇ q2 ਚਾਰਜਾਂ ਦੇ ਚਿੰਨ-ਸਮੇਤ ਮੁੱਲ ਹਨ,
  • ਸਕੇਲਰ r ਚਾਰਜਾਂ ਦਰਮਿਆਨ ਡਿਸਟੈਂਸ ਹੈ,
  • ਵੈਕਟਰ r21 = r1r2 ਚਾਰਜਾਂ ਦਰਮਿਆਨ ਵੈਕਟਰਾਤਮਿਕ ਡਿਸਟੈਂਸ (ਦੂਰੀ) ਹੈ, ਅਤੇ
  • 21 = r21/|r21| (q2 ਤੋਂ q1 ਤੱਕ ਇਸ਼ਾਰਾ ਕਰਨ ਵਾਲਾ ਇੱਕ ਯੂਨਿਟ ਵੈਕਟਰ) ।
  • ਇਕੁਏਸ਼ਨ ਦੀ ਵੈਕਟਰ ਕਿਸਮ, q2 ਦੁਆਰਾ q1 ਉੱਤੇ ਲਾਗੂ ਕੀਤਾ ਗਿਆ ਫੋਰਸ F1 ਕੈਲੁਕੁਲੇਟ ਕਰਦੀ ਹੈ।
  • ਜੇਕਰ r12 ਵਰਤਿਆ ਜਾਂਦਾ ਹੈ ਤਾਂ ਇਸਦੀ ਜਗਹ q2 ਉੱਤੇ ਅਸਰ ਖੋਜਿਆ ਜਾ ਸਕਦਾ ਹੈ। ਇਸਨੂੰ ਨਿਊਟਨ ਦੇ ਤੀਜੇ ਨਿਯਮ ਨਾਲ ਵੀ ਕੈਲਕੁਲੇਟ ਕੀਤਾ ਜਾ ਸਕਦਾ ਹੈ: F2 = −F1
  • ਸਮੱਸਿਆ:ਜੇਕਰ ਦੋ ਚਾਰਜਾਂ ਦੀ ਮਾਤਰਾ ਨੂੰ ਦੁੱਗਣਾ ਕਰਕੇ ਉਹਨਾਂ ਦਰਮਿਆਨ ਫਾਸਲਾ ਵੀ ਦੁੱਗਣਾ ਕਰ ਦਿੱਤਾ ਜਾਵੇ ਤਾਂ ਉਹਨਾਂ ਦਰਮਿਆਨ ਫੋਰਸ ਤੇ ਕੀ ਅਸਰ ਪਏਗਾ?
    • ਹੱਲ: ਕੋਈ ਅਸਰ ਨਹੀਂ ਪਏਗਾ ।

ਵਿਕੀਪੀਡੀਆ ਆਰਟੀਕਲ ਲਿੰਕ

ਸ਼ਬਦਾਵਲੀ

ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ

ਪਿਛਲਾ ਸਫ਼ਾ               ਅਗਲਾ ਸਫ਼ਾ