ਵਿਕੀਪੀਡੀਆ:ਚੋਣਵੀਆਂ ਵਰ੍ਹੇ-ਗੰਢਾਂ/25 ਦਸੰਬਰ
- ਕ੍ਰਿਸਮਸ ਦਿਵਸ
- 1642 – ਇੰਗਲੈਂਡ ਦੇ ਵਿਗਿਆਨੀ ਆਇਜ਼ਕ ਨਿਊਟਨ ਦਾ ਜਨਮ।
- 1772 – ਭੰਗੀ ਮਿਸਲ ਦੀਆਂ ਫ਼ੌਜਾਂ ਨੇ ਮੁਲਤਾਨ ਉੱਤੇ ਹਮਲਾ ਕਰ ਕੇ ਤੈਮੂਰ ਦੇ ਅਫ਼ਗ਼ਾਨ ਜਰਨੈਲਾਂ ਸ਼ੁਜਾਹ ਖ਼ਾਨ ਅਤੇ ਦੌਪਤਰਾ ਨੂੰ ਹਰਾ ਕੇ ਸ਼ਹਿਰ ਉੱਤੇ ਕਬਜ਼ਾ ਕਰ ਲਿਆ।
- 1861 – ਭਾਰਤੀ ਆਜ਼ਾਦੀ ਕ੍ਰਾਂਤੀਕਾਰੀ, ਸਿੱਖਿਆ ਸ਼ਾਸ਼ਤਰੀ ਮਦਨ ਮੋਹਨ ਮਾਲਵੀਆ ਦਾ ਜਨਮ।
- 1919 – ਭਾਰਤੀ ਸੰਗੀਤਕਾਰ ਨੌਸ਼ਾਦ ਦਾ ਜਨਮ।
- 1924 – ਭਾਰਤ ਦੇ ਪ੍ਰਧਾਨ ਮੰਤਰੀ, ਕਵੀ ਅਟਲ ਬਿਹਾਰੀ ਬਾਜਪਾਈ ਦਾ ਜਨਮ।
- 1925 – ਭਾਰਤ ਦੇ ਚਿੱਤਰਕਾਰ, ਇਮਾਰਤਸਾਜ਼, ਬੁੱਤਕਾਰ ਅਤੇ ਸਕੈਚਕਾਰ ਸਤੀਸ਼ ਗੁਜਰਾਲ ਦਾ ਜਨਮ।
- 1977 – ਬਰਤਾਨਵੀ ਕਮੇਡੀਅਨ, ਅਦਾਕਾਰ ਅਤੇ ਫ਼ਿਲਮ ਨਿਰਦੇਸ਼ਕ ਚਾਰਲੀ ਚੈਪਲਿਨ ਦਾ ਦਿਹਾਂਤ।
- 1991 – ਮਿਖਾਇਲ ਗੋਰਬਾਚੇਵ ਨੇ ਟੀ.ਵੀ. ਤੋਂ ਐਲਾਨ ਕੀਤਾ ਕਿ ਸੋਵੀਅਤ ਯੂਨੀਅਨ ਖ਼ਤਮ ਹੋ ਗਈ ਹੈ, ਇਸ ਕਰ ਕੇ ਮੈਂ ਉਸ ਦੇ ਮੁਖੀ ਦੇ ਅਹੁਦੇ ਤੋਂ ਹਟ ਰਿਹਾ ਹਾਂ।
- 1994 – ਭਾਰਤ ਦੇ 7ਵੇਂ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦਾ ਦਿਹਾਂਤ।
ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 24 ਦਸੰਬਰ • 25 ਦਸੰਬਰ • 26 ਦਸੰਬਰ