24 ਦਸੰਬਰ
<< | ਦਸੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | 31 | ||||
2024 |
24 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 358ਵਾਂ (ਲੀਪ ਸਾਲ ਵਿੱਚ 359ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 7 ਦਿਨ ਬਾਕੀ ਹਨ।
ਵਾਕਿਆ
ਸੋਧੋ- 1851 – ਅਮਰੀਕਾ ਦੀ 'ਲਾਇਬਰੇਰੀ ਆਫ਼ ਕਾਂਗਰਸ' ਵਿੱਚ ਅੱਗ ਲੱਗਣ ਨਾਲ 35000 ਕਿਤਾਬਾਂ ਸੜ ਗਈਆਂ।
- 1914 – ਪਹਿਲੀ ਸੰਸਾਰ ਜੰਗ ਦੇ 5 ਲੱਖ 77 ਹਜ਼ਾਰ ਕੈਦੀਆਂ ਨੇ ਜਰਮਨ ਦੀ ਹਿਰਾਸਤ ਵਿੱਚ ਕਿ੍ਸਮਸ ਮਨਾਈ।
- 1914 – ਪੰਡਤ ਮਦਨ ਮੋਹਨ ਮਾਲਵੀਆ ਦੇ ਕਹਿਣ ‘ਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਨੀਂਹ ਸੰਤ ਅਤਰ ਸਿੰਘ ਨੇ ਰੱਖੀ।
- 1954 – ਹਾਰਡ ਡਿਸਕ ਦੀ ਕਾਢ ਹੋਈ।
- 1963 – ਨਿਊਯਾਰਕ ਦੇ ਹਵਾਈ ਅੱਡੇ ਦਾ ਨਾਂ ਸਾਬਕਾ ਰਾਸ਼ਟਰਪਤੀ ਜੌਹਨ ਐਫ ਕੈਨੇਡੀ ਦੇ ਨਾਂ 'ਤੇ ਜੌਨ ਐੱਫ. ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡਾ ਰੱਖਿਆ ਗਿਆ।
- 1974 – ਜਾਪਾਨ ਵਿੱਚ ਇੱਕ ਟੈਂਕਰ ਲੀਕ ਹੋਣ ਨਾਲ ਸਮੁੰਦਰ ਵਿੱਚ 1600 ਵਰਗ ਕਿਲੋਮੀਟਰ ਏਰੀਏ ਵਿੱਚ ਤੇਲ ਫੈਲ ਗਿਆ।
- 1979 – ਰੂਸੀ ਫ਼ੌਜਾਂ ਨੇ ਅਫ਼ਗ਼ਾਨਿਸਤਾਨ 'ਤੇ ਹਮਲਾ ਕਰ ਦਿਤਾ।
- 1999 – ਕਠਮੰਡੂ ਤੋਂ ਦਿੱਲੀ ਆਉਣ ਵਾਲੇ ਇੱਕ ਭਾਰਤੀ ਜਹਾਜ਼ ਨੂੰ ਅਗਵਾ ਕਰ ਕੇ ਅਫ਼ਗ਼ਾਨਿਸਤਾਨ ਲਿਜਾਇਆ ਗਿਆ।
- 2002 – ਦਿੱਲੀ ਮੈਟਰੋ ਸ਼ੁਰੂ ਹੋਈ।
- 2010 – ਨਾਟਕ ਸੰਸਥਾ ਨੇ ਨਾਟਕ ਖੇਤਰ ਦਾ ਵੱਡਾ ਐਵਾਰਡ ‘ਨਾਟਕ ਰਤਨ’ ਨਾਲ ਗੁਰਸ਼ਰਨ ਸਿੰਘ ਸਨਮਾਨਿਤ।
ਜਨਮ
ਸੋਧੋ- 1818 – ਅੰਗਰੇਜ਼ੀ ਭੌਤਿਕ ਵਿਗਿਆਨੀ ਅਤੇ ਬੀਅਰ ਬਣਾਉਣ ਵਾਲਾ ਜੇਮਸ ਪ੍ਰਿਸਕੌਟ ਜੂਲ ਦਾ ਜਨਮ।
- 1880 – ਭਾਰਤੀ ਕਾਂਗਰਸ ਦੇ ਪ੍ਰਧਾਨ, ਗਾਂਧੀਵਾਦ ਦੇ ਆਚਾਰੀਆ ਅਤੇ ਭਾਸ਼ਣਕਾਰ ਪੱਟਾਭੀ ਸੀਤਾਰਮਈਆ ਦਾ ਜਨਮ।
- 1889 – ਅਮਰੀਕੀ ਭੂਗੋਲ ਵਿਗਿਆਨੀ ਕਾਰਲ ਓਰਟਵਿਨ ਸਾਵਰ ਦਾ ਜਨਮ।
- 1907 – ਭਾਰਤੀ ਆਜ਼ਾਦੀ ਘੁਲਾਟੀਆ ਅਤੇ ਪੰਜਾਬੀ ਸਾਹਿਤਕਾਰ ਗੁਰਚਰਨ ਸਿੰਘ ਸਹਿੰਸਰਾ ਦਾ ਜਨਮ।
- 1919 – ਪਾਕਿਸਤਾਨੀ ਉਰਦੂ ਸ਼ਾਇਰ ਕਤੀਲ ਸ਼ਫ਼ਾਈ ਦਾ ਜਨਮ।
- 1924 – ਗਾਂਧੀ ਕਥਾ ਵਾਚਕ ਅਤੇ ਗੁਜਰਾਤ ਵਿਦਿਆਪੀਠ ਦਾ ਸੇਵਾਮੁਕਤ ਚਾਂਸਲਰ ਨਰਾਇਣ ਦੇਸਾਈ ਦਾ ਜਨਮ।
- 1924 – ਗਾਇਕ ਮੁਹੰਮਦ ਰਫ਼ੀ ਦਾ ਜਨਮ।
- 1930 – ਭਾਰਤੀ ਪਰਵਾਸੀ ਹਿੰਦੀ ਸਾਹਿਤਕਾਰ ਊਸ਼ਾ ਪ੍ਰਿਯੰਵਦਾ ਦਾ ਜਨਮ।
- 1940 – ਸੋਵੀਅਤ ਯੂਨੀਅਨ ਦਾ ਤਲਵਾਰਵਾਜ ਖਿਡਾਰੀ ਗ੍ਰਿਗੋਰੀ ਕ੍ਰਿਸ ਦਾ ਜਨਮ।
- 1950 – ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਮੋਹਿੰਦਰ ਅਮਰਨਾਥ ਦਾ ਜਨਮ।
- 1957 – ਪੰਜਾਬੀ ਫਿਲਮੀ ਐਕਟ੍ਰੈਸ ਪ੍ਰੀਤੀ ਸਪਰੂ ਦਾ ਜਨਮ।
- 1957 – ਪੰਜਾਬੀ ਰਸਾਲਾ ਪ੍ਰੀਤਲੜੀ ਦੀ ਮੁੱਖ ਸੰਪਾਦਕ ਪੂਨਮ ਸਿੰਘ ਦਾ ਜਨਮ।
- 1959 – ਪੰਜਾਬੀ ਦਾ ਬਾਲ ਸਾਹਿਤ ਲੇਖਕ ਤੇ ਗਾਇਕ ਕਮਲਜੀਤ ਨੀਲੋਂ ਦਾ ਜਨਮ।
- 1959 – ਹਿੰਦੀ ਫਿਲਮਾਂ ਦਾ ਐਕਟਰ ਅਨਿਲ ਕਪੂਰ ਦਾ ਜਨਮ।
- 1981 – ਓਲੀਵੁੱਡ ਅਤੇ ਬੰਗਾਲੀ ਅਦਾਕਾਰ ਅਤੇ ਉੜੀਸਾ ਦਾ ਸਿਆਸਤਦਾਨ ਅਨੁਭਵ ਮੋਹੰਤੀ ਦਾ ਜਨਮ।
- 1997 – ਭਾਰਤੀ ਟਰੈਕ ਅਤੇ ਫ਼ੀਲਡ ਅਥਲੀਟ ਨੀਰਜ ਚੋਪੜਾ ਦਾ ਜਨਮ।
ਦਿਹਾਂਤ
ਸੋਧੋ- 1524 – ਪੁਰਤਗਾਲੀ ਖੋਜੀ ਵਾਸਕੋ ਦਾ ਗਾਮਾ ਦਾ ਦਿਹਾਂਤ।
- 1863 – ਅੰਗਰੇਜ਼ ਨਾਵਲਕਾਰ ਅਤੇ ਕਵੀ ਵਿਲੀਅਮ ਮੇਕਪੀਸ ਥੈਕਰੇ ਦਾ ਦਿਹਾਂਤ।
- 1911 – ਨਾਭਾ ਰਿਆਸਤ ਦੇ ਮਹਾਰਾਜਾ ਮਹਾਰਾਜਾ ਹੀਰਾ ਸਿੰਘ ਦਾ ਦਿਹਾਂਤ।
- 1953 – ਅਮਰੀਕੀ ਸਭਿਆਚਾਰਕ ਮਾਨਵ ਵਿਗਿਆਨੀ ਰਾਲਫ਼ ਲਿੰਟਨ ਦਾ ਦਿਹਾਂਤ।
- 1982 – ਫਰਾਂਸੀਸੀ ਕਵੀ, ਨਾਵਲਕਾਰ ਅਤੇ ਸੰਪਾਦਕ ਲੂਈ ਆਰਾਗੋਂ ਦਾ ਦਿਹਾਂਤ।
- 1987 – ਪੰਜਾਬੀ ਸਾਹਿਤ ਦਾ ਲੇਖਕ ਕੁਲਵੰਤ ਸਿੰਘ ਵਿਰਕ ਦਾ ਦਿਹਾਂਤ।
- 1987 – ਭਾਰਤੀ ਕਲਾਕਾਰ, ਨਿਰਦੇਸ਼ਕ ਅਤੇ ਤਮਿਲ ਨਾਡੂ ਦੇ ਮੁੱਖ ਮੰਤਰੀ ਐਮ.ਜੀ. ਰਾਮਾਚੰਦਰਨ ਦੀ ਦਿਹਾਂਤ।
- 1988 – ਭਾਰਤ ਦਾ ਹਿੰਦੀ ਲੇਖਕ ਜੈਨੇਂਦਰ ਕੁਮਾਰ ਦਾ ਦਿਹਾਂਤ।
- 1994 – ਇੰਗਲਿਸ਼ ਨਾਟਕਕਾਰ, ਸਕ੍ਰੀਨਲੇਖਕ, ਐਕਟਰ ਜੌਨ ਓਸਬਰਨ ਦਾ ਦਿਹਾਤ।
- 2008 – ਨੋਬਲ ਇਨਾਮ ਜੇਤੂ ਅੰਗਰੇਜ਼ ਨਾਟਕਕਾਰ, ਸਕ੍ਰੀਨਲੇਖਕ, ਨਿਰਦੇਸ਼ਕ ਅਤੇ ਅਦਾਕਾਰ ਹੈਰੋਲਡ ਪਿੰਟਰ ਦਾ ਦਿਹਾਂਤ।
- 2008 – ਸੰਯੁਕਤ ਰਾਜ ਅਮਰੀਕਾ ਦਾ ਰੂੜੀਵਾਦੀ ਸਿਆਸੀ ਵਿਗਿਆਨੀ ਸੈਮੂਅਲ ਪੀ ਹੰਟਿੰਗਟਨ ਦਾ ਦਿਹਾਂਤ।