ਸਲਮਾ ਸੁਲਤਾਨ (ਜਨਮ 16 ਮਾਰਚ 1944) ਇੱਕ ਭਾਰਤੀ ਟੈਲੀਵਿਜ਼ਨ ਪੱਤਰਕਾਰ ਅਤੇ ਨਿਰਦੇਸ਼ਕ ਹੈ। 1967 ਤੋਂ 1997 ਤੱਕ ਦੂਰਦਰਸ਼ਨ ਵਿੱਚ ਨਿਊਜ਼ ਐਂਕਰ ਵਜੋਂ ਕੰਮ ਕਰਨ ਤੋਂ ਬਾਅਦ ਉਹ ਟੈਲੀਵਿਜ਼ਨ ਸ਼ੋਅ ਦੇ ਨਿਰਦੇਸ਼ਨ ਵਿੱਚ ਚਲੀ ਗਈ।[1] ਸੁਲਤਾਨ ਨੇ ਆਪਣੇ ਸਮੇਂ ਦੌਰਾਨ ਇਕ ਰੁਝਾਨ ਸ਼ੁਰੂ ਕੀਤਾ ਸੀ - ਆਪਣੇ ਵਾਲਾਂ ਵਿਚ ਖੱਬੇ ਕੰਨ ਦੇ ਹੇਠਾਂ ਖ਼ਾਸ ਗੁਲਾਬ ਅਤੇ ਆਪਣੀ ਗਰਦਨ ਦੁਆਲੇ ਆਪਣੀ ਸਾੜ੍ਹੀ ਦੇ ਪੱਲੂ ਨੂੰ ਖਿੱਚਣਾ ਜੋ ਬਾਅਦ ਵਿਚ ਇਸ ਨੂੰ ਤਕਰੀਬਨ ਸਾਰੀਆਂ ਖ਼ਬਰਾਂ ਪੜ੍ਹਨ ਵਾਲੀਆਂ ਔਰਤਾਂ ਨੇ ਅਪਣਾਇਆ।[2][3][4] ਉਹ ਹੁਣ ਦੱਖਣੀ ਦਿੱਲੀ ਦੇ ਜੰਗਪੁਰਾ ਖੇਤਰ ਵਿੱਚ ਰਹਿੰਦੀ ਹੈ। ਸਾਦ ਕਿਦਵਈ, ਸਲਮਾ ਦਾ ਬੇਟਾ ਕਟਕ ਓਡੀਸ਼ਾ ਵਿੱਚ ਇਨਕਮਟੈਕਸ ਦਾ ਕਮਿਸ਼ਨਰ ਹੈ।

ਸਲਮਾ ਸੁਲਤਾਨ
ਜਨਮ (1947-03-16) 16 ਮਾਰਚ 1947 (ਉਮਰ 77)
ਰਾਸ਼ਟਰੀਅਤਾਭਾਰਤੀ
ਸਿੱਖਿਆਇੰਦਰਪ੍ਰਸਥ ਕਾਲਜ ਫਾਰ ਵੂਮਨ
ਪੇਸ਼ਾਦੂਰਦਰਸ਼ਨ ਵਿਚ ਨਿਊਜ਼ ਐਂਕਰ
ਸਰਗਰਮੀ ਦੇ ਸਾਲ1967–2005
ਜੀਵਨ ਸਾਥੀਅਮੀਰ ਕਿਦਵਾਈ
ਬੱਚੇ2

ਮੁੱਢਲੀ ਜ਼ਿੰਦਗੀ ਅਤੇ ਸਿੱਖਿਆ

ਸੋਧੋ

ਸਲਮਾ ਸੁਲਤਾਨ ਆਪਣੇ ਘਰ ਦੇ ਦੂਜੇ ਬੱਚੇ ਵਜੋਂ ਪੈਦਾ ਹੋਈ ਸੀ। ਉਸਦੇ ਪਿਤਾ ਵਿਦਵਾਨ ਅਤੇ ਖੇਤੀਬਾੜੀ ਮੰਤਰਾਲੇ ਦੇ ਸਕੱਤਰ ਮੁਹੰਮਦ ਅਸਗਰ ਅੰਸਾਰੀ ਅਤੇ ਮਾਂ ਘਰੇਲੂ ਔਰਤ ਸੀ। ਸਲਮਾ ਦੀ ਇੱਕ ਵੱਡੀ ਭੈਣ ਮੈਮੂਨਾ ਸੁਲਤਾਨ ( ਭੋਪਾਲ ਤੋਂ ਚਾਰ ਵਾਰ ਸੰਸਦ ਮੈਂਬਰ) ਸੀ। ਸਲਮਾ ਅਤੇ ਮੈਮੂਨਾ ਅਫ਼ਗਾਨਿਸਤਾਨ ਦੇ ਸ਼ਾਹ ਸ਼ੁਜਾ ਦੀਆਂ ਮਹਾਨ-ਪੜਪੋਤੀਆਂ ਸਨ। ਸਲਮਾ ਨੇ ਆਪਣੀ ਸਕੂਲੀ ਪੜ੍ਹਾਈ ਮੱਧ ਪ੍ਰਦੇਸ਼ ਦੇ ਸੁਲਤਾਨਪੁਰ ਤੋਂ ਕੀਤੀ ਅਤੇ ਗ੍ਰੈਜੂਏਸ਼ਨ ਭੋਪਾਲ ਤੋਂ ਕੀਤੀ। ਉਸਨੇ ਇੰਦਰਪ੍ਰਸਥ ਕਾਲਜ ਫਾਰ ਵੂਮਨ, ਦਿੱਲੀ ਤੋਂ ਅੰਗਰੇਜ਼ੀ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਅਤੇ ਇਸਦੇ ਨਾਲ ਹੀ 23 ਸਾਲ ਦੀ ਉਮਰ ਵਿੱਚ ਦੂਰਦਰਸ਼ਨ ਲਈ ਆਡੀਸ਼ਨ ਦਿੱਤਾ।[5]

ਕਰੀਅਰ

ਸੋਧੋ

ਪ੍ਰਤਿਮਾ ਪੁਰੀ ਅਤੇ ਗੋਪਾਲ ਕੌਲ ਦੂਰਦਰਸ਼ਨ ਵਿਚ ਉਸ ਸਮੇਂ ਬਾਕਾਇਦਾ ਦਿੱਸਦੇ ਚਿਹਰੇ ਸਨ, ਜਿਨ੍ਹਾਂ ਨੇ ਇਸਦੀ ਸ਼ੁਰੂਆਤ 15 ਸਤੰਬਰ 1959 ਨੂੰ ਕੀਤੀ ਸੀ।[6] ਦੂਰਦਰਸ਼ਨ ਨੇ 1965 ਵਿਚ 5 ਮਿੰਟ ਦੇ ਇਕ ਖ਼ਬਰ ਬੁਲੇਟਿਨ ਦੀ ਸ਼ੁਰੂਆਤ ਕੀਤੀ ਸੀ। ਸਲਮਾ ਸੁਲਤਾਨ ਨੇ 31 ਅਕਤੂਬਰ 1984 ਨੂੰ ਦੂਰਦਰਸ਼ਨ 'ਤੇ ਸ਼ਾਮ ਦੀਆਂ ਖ਼ਬਰਾਂ 'ਚ ਇੰਦਰਾ ਗਾਂਧੀ ਦੀ ਹੱਤਿਆ ਦੀ ਪਹਿਲੀ ਖ਼ਬਰ ਦਿੱਤੀ ਸੀ, ਜਦੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ, ਇਹ ਖ਼ਬਰ ਇਸ ਘਟਨਾ ਤੋਂ 10 ਘੰਟੇ ਤੋਂ ਵੀ ਵੱਧ ਸਮੇਂ ਬਾਅਦ ਦਿੱਤੀ ਗਈ ਸੀ।[7]

ਬਤੌਰ ਨਿਰਦੇਸ਼ਕ

ਸੋਧੋ

ਆਪਣੀ ਸੇਵਾਮੁਕਤੀ ਤੋਂ ਬਾਅਦ ਸਲਮਾ ਸੁਲਤਾਨ ਆਪਣੇ ਪ੍ਰੋਡਕਸ਼ਨ ਹਾਊਸ ਲੈਂਸਵਿਊ ਪ੍ਰਾਈਵੇਟ ਲਿਮਟਿਡ ਦੇ ਅਧੀਨ ਦੂਰਦਰਸ਼ਨ ਲਈ ਸਮਾਜਿਕ ਵਿਸ਼ਿਆਂ 'ਤੇ ਸੀਰੀਅਲ ਨਿਰਦੇਸ਼ਨ ਦਾ ਕੰਮ ਕਰਦੀ ਹੈ।[8][9][10][11][12] ਉਸ ਦੇ ਸੀਰੀਅਲ ਪੰਚਤੰਤਰ ਸੇ, ਸੁਨੋ ਕਾਹਨੀ, ਸਵਰ ਮੇਰੇ ਤੁਮ੍ਹਾਰੇ ਅਤੇ ਜਲਤੇ ਸਵਾਲ ਨੇ ਧਿਆਨ ਖਿੱਚਿਆ ਹੈ। ਪੰਚਤੰਤਰ ਸੇ 1989 ਵਿਚ ਮਹਾਂਭਾਰਤ ਤੋਂ ਜਲਦੀ ਹੀ ਬਾਅਦ ਟੈਲੀਕਾਸਟ ਕੀਤਾ ਜਾਂਦਾ ਸੀ ਅਤੇ ਬਹੁਤ ਵਧੀਆ ਪ੍ਰਦਰਸ਼ਨ ਕਰਦਾ ਸੀ।[13] ਜਲਤੇ ਸਾਵਲ ਔਰਤਾਂ ਦੇ ਮਸਲਿਆਂ 'ਤੇ ਇਕ ਸੀਰੀਅਲ ਸੀ, ਜਿਸ ਦਾ 2004 ਵਿਚ ਡੀਡੀ ਨਿਊਜ਼ 'ਤੇ ਐਤਵਾਰ ਨੂੰ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਜਾਂਦਾ ਸੀ।[14]

ਨਿੱਜੀ ਜ਼ਿੰਦਗੀ

ਸੋਧੋ

ਸਲਮਾ ਸੁਲਤਾਨ ਆਮਿਰ ਕਿਦਵਈ ਦੀ ਵਿਧਵਾ ਹੈ, ਜਿਸ ਨੇ ਇੰਜੀਨੀਅਰ ਇੰਡੀਆ (ਈ.ਆਈ.ਐਲ.) ਲਈ ਕੰਮ ਕੀਤਾ ਸੀ। ਸਲਮਾ ਇਨਕਮ ਟੈਕਸ ਕਮਿਸ਼ਨਰ ਸਾਦ ਕਿਦਵਈ ਅਤੇ ਕੋਰੀਓਗ੍ਰਾਫਰ ਬੇਟੀ ਸਾਨਾ ਦੀ ਮਾਂ ਹੈ। ਸਲਮਾ ਦੇ ਦੋ ਪੋਤੇ ਹਨ।[15] ਸਾਦ ਕਿਦਵਈ ਦਾ ਵਿਆਹ ਗੇਤੀ ਖਾਨ ਕਿਦਵਈ (ਜਨਮ 1978) ਨਾਲ ਹੋਇਆ ਹੈ, ਜੋ ਇੱਕ ਡਿਜ਼ਾਈਨਰ ਹੈ ਅਤੇ ਉਨ੍ਹਾਂ ਦੇ ਦੋ ਬੱਚੇ ਹਨ- ਸਮਰ ਅਤੇ ਮੇਹਰ। ਸਾਦ ਅਤੇ ਗੇਤੀ ਹੁਣ ਬੀ.ਆਰ.ਐਸ. ਨਗਰ, ਲੁਧਿਆਣਾ ਵਿੱਚ ਵਸ ਗਏ ਹਨ।[16][17]

ਸਾਦ ਕਿਦਵਈ, ਸਲਮਾ ਦਾ ਬੇਟਾ ਨਵੰਬਰ, 2017 ਤੋਂ ਕਟੱਕ, ਓਡੀਸ਼ਾ ਵਿੱਚ ਇਨਕਮਟੈਕਸ ਦਾ ਕਮਿਸ਼ਨਰ ਹੈ।

ਹਵਾਲੇ

ਸੋਧੋ
  1. "The Doordarshan Divas". The Times of India. Retrieved 13 October 2013.
  2. "Metro Plus Madurai / Miscellany : Gracefully yours!". The Hindu. 25 February 2010. Archived from the original on 15 ਅਕਤੂਬਰ 2013. Retrieved 13 October 2013. {{cite web}}: Unknown parameter |dead-url= ignored (|url-status= suggested) (help)
  3. "The Sultan of news | Culture". Times Crest. 9 October 2010. Archived from the original on 15 ਅਕਤੂਬਰ 2013. Retrieved 13 October 2013. {{cite web}}: Unknown parameter |dead-url= ignored (|url-status= suggested) (help)
  4. "We the eyeballs : Cover Story". India Today. 24 September 2007. Retrieved 13 October 2013.
  5. "Cycling down sepia-toned lanes of Chandni Chowk". The Indian Express. 5 April 1999. Archived from the original on 15 ਅਕਤੂਬਰ 2013. Retrieved 13 October 2013. {{cite web}}: Unknown parameter |dead-url= ignored (|url-status= suggested) (help)
  6. "The Tribune, Chandigarh, India – Himachal PLUS". The Tribune. Retrieved 13 October 2013.
  7. "The riots that could not be televised". The Indian Express. 3 November 2009. Retrieved 13 October 2013.
  8. "Three Doordarshan-era anchors recall what a dignified era of television news looked like".
  9. Rana Siddiqui Zaman (22 February 2010). "Gracefully yours!". The Hindu. Retrieved 13 October 2013.
  10. "Age of innocence". The Hindu. 25 October 2009. Retrieved 13 October 2013.
  11. "Wide Angle Screen". The Indian Express. 22 September 2013. Retrieved 18 July 2014.
  12. "Lost And Found-ANNIVERSARY ISSUE: 30 LOST AND FOUND". India Today. 3 July 2006. Retrieved 3 July 2006.
  13. "The Queen of Roses". The Hindu. 25 March 2004. Archived from the original on 26 ਦਸੰਬਰ 2004. Retrieved 13 October 2013. {{cite web}}: Unknown parameter |dead-url= ignored (|url-status= suggested) (help)
  14. "The Tribune, Chandigarh, India – Punjab". The Tribune. Retrieved 13 October 2013.
  15. "Lost and found-Thirty newsmakers from the pages of Indian history and where they are now: Cover Story – India Today". India Today. 3 July 2006. Retrieved 3 July 2006.
  16. "She brought 'ghararas' to Ludhiana". The Times of India. 18 July 2012. Archived from the original on 16 ਅਕਤੂਬਰ 2013. Retrieved 18 July 2012. {{cite web}}: Unknown parameter |dead-url= ignored (|url-status= suggested) (help)
  17. "Geti wants to design clothes for Aishwarya". The Times of India. 15 January 2012. Archived from the original on 16 ਅਕਤੂਬਰ 2013. Retrieved 15 January 2012. {{cite web}}: Unknown parameter |dead-url= ignored (|url-status= suggested) (help)

ਬਾਹਰੀ ਲਿੰਕ

ਸੋਧੋ