ਸ਼ਰੀਫ਼ ਕੁੰਜਾਹੀ
ਸ਼ਰੀਫ਼ ਕੁੰਜਾਹੀ (13 ਮਈ 1914 - 20 ਜਨਵਰੀ 2007)[1] ਪੰਜਾਬੀ ਦੇ ਸ਼ਾਇਰ ਤੇ ਲਿਖਾਰੀ ਸਨ। ਉਹ ਪੰਜਾਬ ਯੂਨੀਵਰਸਿਟੀ, ਲਹੌਰ ਵਿੱਚ 1973 ਤੋਂ 1980, ਨਵੇਂ ਸਥਾਪਤ ਪੰਜਾਬੀ ਵਿਭਾਗ ਵਿੱਚ ਸਾਹਿਤ ਅਤੇ ਭਾਸ਼ਾ ਦੇ ਪਹਿਲੇ ਅਧਿਆਪਕ ਸਨ।
ਸ਼ਰੀਫ਼ ਕੁੰਜਾਹੀ | |
---|---|
ਜਨਮ | ਪਿੰਡ ਕੁੰਜਾਹ, ਜ਼ਿਲ੍ਹਾ ਗੁਜਰਾਤ (ਪੰਜਾਬ) | 13 ਮਈ 1914
ਮੌਤ | 20 ਜਨਵਰੀ 2007 (ਪੰਜਾਬ, ਪਾਕਿਸਤਾਨ | (ਉਮਰ 92)
ਕਿੱਤਾ | ਕਵੀ, ਵਾਰਤਕਕਾਰ |
ਭਾਸ਼ਾ | ਪੰਜਾਬੀ |
ਰਾਸ਼ਟਰੀਅਤਾ | ਪਾਕਿਸਤਾਨੀ |
ਸਿੱਖਿਆ | ਐਮ ਏ (ਉਰਦੂ,ਫ਼ਾਰਸੀ) |
ਕਾਲ | 20ਵੀਂ ਸਦੀ |
ਸ਼ੈਲੀ | ਨਜ਼ਮ |
ਵਿਸ਼ਾ | ਸਮਾਜਕ ਅਨਿਆਂ ਅਤੇ ਕਾਣੀ ਵੰਡ ਦੇ ਖਿਲਾਫ਼ |
ਸਾਹਿਤਕ ਲਹਿਰ | ਪ੍ਰਗਤੀਵਾਦੀ |
ਪ੍ਰਮੁੱਖ ਕੰਮ | ਜਗਰਾਤੇ (ਇਹ ਕਾਵਿ-ਸੰਗ੍ਰਹਿ ਸ਼ਾਹਮੁਖੀ ਤੋਂ ਪਹਿਲਾਂ 1958 ਵਿੱਚ ਗੁਰਮੁਖੀ ਵਿੱਚ ਛਪਿਆ) |
ਬੱਚੇ | ਇੱਕ ਧੀ |
ਪਹਿਲਾ ਜੀਵਨ
ਸੋਧੋਸ਼ਰੀਫ਼ ਦਾ ਜਨਮ 13 ਮਈ 1914 ਨੂੰ, ਪਿੰਡ ਕੁੰਜਾਹ, ਜ਼ਿਲ੍ਹਾ ਗੁਜਰਾਤ (ਪੰਜਾਬ) ਵਿੱਚ ਹੋਇਆ। 1930 ਵਿੱਚ ਕੁੰਜਾਹ ਤੋਂ ਮੈਟ੍ਰਿਕ ਤੇ ਜਿਹਲਮ ਤੋਂ ਇੰਟਰ ਕੀਤਾ। ਏਸ ਵੇਲੇ ਦੌਰਾਨ ਉਨ੍ਹਾਂ ਨੇ ਸ਼ਾਇਰੀ ਲਿਖਣੀ ਸ਼ੁਰੂ ਕਰ ਦਿੱਤੀ ਸੀ ਤੇ ਤਰੱਕੀ-ਪਸੰਦ ਤਹਿਰੀਕ ਵਿੱਚ ਸ਼ਾਮਿਲ ਸਨ। ਇੰਡੀਅਨ ਨੈਸ਼ਨਲ ਕਾਂਗਰਸ ਨਾਲ਼ ਉਨ੍ਹਾਂ ਦੀਆਂ ਹਮਦਰਦੀਆਂ ਸਨ। 1943 ਵਿੱਚ ਉਨ੍ਹਾਂ ਨੇ ਮੁਣਸ਼ੀ ਫ਼ਾਜ਼ਲ ਫ਼ਿਰ ਬੀ. ਏ. ਕੀਤੀ ਤੇ ਲਹੌਰ ਤੋਂ ਉਸਤਾਦ ਬਣਨ ਦਾ ਕੋਰਸ ਕੀਤਾ। ਉਨ੍ਹਾਂ ਨੇ ਉਰਦੂ ਤੇ ਫ਼ਾਰਸੀ ਵਿੱਚ ਐਮ. ਏ. ਕੀਤੀ ਤੇ ਗੌਰਮਿੰਟ ਕਾਲਜ ਅਟਕ ਵਿੱਚ ਲੈਕਚਰਾਰ ਲੱਗ ਗਏ।
ਕਾਵਿ-ਸੰਗ੍ਰਹਿ
ਸੋਧੋਨਮੂਨਾ
ਸੋਧੋਭਾਰਤ ਦੀ ਵੰਡ ਬਾਰੇ ਇੱਕ ਨਜ਼ਮ ਵਿੱਚੋਂ
ਵਿੱਛੜੇ ਸੱਜਣ ਜਦੋਂ ਯਾਦ ਆਵਣ।
ਅੱਖ ਵਿੱਚ ਅੱਥਰੂ ਫੇਰੇ ਪਾਵਣ।
ਹਰ ਅੱਥਰੂ ਦੇ ਸ਼ੀਸ਼-ਮਹਲ ਵਿੱਚ,
ਵੱਸਣ ਤਾਂਘਾਂ ਡੱਕੀਆਂ ਹੋਈਆਂ।
ਕੈਦਾਂ ਕੱਟ ਕੱਟ ਥੱਕੀਆਂ ਹੋਈਆਂ।
ਉਹ ਰੋਂਦੇ ਪਏ ਤਰਲੇ ਲੈਂਦੇ।
ਕਾਹਲਾਂ ਕਰਦੇ ਸੌੜੇ ਪੈਂਦੇ।
ਇਹਨਾਂ ਕਾਹਲਾਂ ਸੌੜਾਂ ਹੱਥੋਂ,
ਇਕ ਝਮਕਣ ਵਿਚ
ਸ਼ੀਸ਼-ਮਹਲ ਪਏ ਢਹਿੰਦੇ।
ਹਵਾਲੇ
ਸੋਧੋ- ↑ 1.0 1.1 "ਮਾਂ ਬੋਲੀ ਦਾ ਅਣਥੱਕ ਰਾਹੀ - ਸ਼ਰੀਫ਼ ਕੁੰਜਾਹੀ --- ਦਰਸ਼ਨ ਸਿੰਘ 'ਆਸ਼ਟ' (ਡਾ.)". Archived from the original on 2016-03-05. Retrieved 2013-11-13.
{{cite web}}
: Unknown parameter|dead-url=
ignored (|url-status=
suggested) (help)