2010 ਏਸ਼ੀਆਈ ਖੇਡਾਂ ਦੀ ਤਮਗਾ ਸੂਚੀ

2010 ਏਸ਼ੀਆਈ ਖੇਡਾਂ (ਆਧਿਕਾਰਿਕ ਤੌਰ ਉੱਤੇ 16ਵੀਆਂ ਏਸ਼ੀਆਈ ਖੇਡਾਂ) ਇੱਕ ਬਹੁ-ਖੇਡ ਮੁਕਾਬਲੇ ਸੀ ਜੋ ਦੀ ਚੀਨ ਦੇ ਗੁਆਂਗਝੋਊ ਸ਼ਹਿਰ ਵਿੱਚ 12 ਨਵੰਬਰ ਤੋਂ 27 ਨਵੰਬਰ 2010 ਦੇ ਵਿੱਚ ਆਯੋਜਿਤ ਕੀਤੇ ਗਏ ਸੀ। 1990 ਵਿੱਚ ਬੀਜਿੰਗ ਦੇ ਬਾਅਦ ਗੁਆਂਗਝੋਊ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਦੂਜਾ ਚੀਨੀ ਸ਼ਹਿਰ ਸੀ। ਖੇਡਾਂ ਵਿੱਚ 45 ਦੇਸ਼ਾਂ ਦੇ 9,704 ਅਥਲੀਟਾਂ ਨੇ 42 ਖੇਡਾਂ ਵਿੱਚ ਭਾਗ ਲਿਆ।

ਗੁਆਂਗਝੋਊ ਓਲੰਪਿਕ ਸਟੇਡੀਅਮ

ਮੇਜ਼ਬਾਨ ਦੇਸ਼ ਚੀਨ ਨੇ ਲਗਾਤਾਰ ਅੱਠਵੀਂ ਵਾਰ ਏਸ਼ੀਆਈ ਖੇਡਾਂ ਦੀ ਤਮਗਾ ਸੂਚੀ ਵਿੱਚ ਸਰਵੋਤਮ ਸਥਾਨ ਹਾਸਿਲ ਕੀਤਾ। ਚੀਨੀ ਅਥਲੀਟਾਂ ਨੇ ਤਮਗਾ ਸੂਚੀ ਵਿੱਚ ਸਭ ਤੋਂ ਜਿਆਦਾ ਤਮਗੇ ਹਾਸਿਲ ਕੀਤੇ, ਜਿਸ ਵਿੱਚ ਉਹਨਾਂ ਨੇ 199 ਸੋਨਾ, 119 ਚਾਂਦੀ ਅਤੇ 98 ਕਾਂਸੀ ਦੇ ਤਮਗੇ ਜਿੱਤੇ। ਦੱਖਣ ਕੋਰੀਆ ਨੇ ਕੁੱਲ 232 ਤਮਗਿਆਂ (76 ਸੋਨੇ ਦੇ) ਦੇ ਨਾਲ ਤਮਗਾ ਸੂਚੀ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ। ਜਾਪਾਨ 48 ਸੋਨੇ ਦਾ ਅਤੇ ਕੁੱਲ 216 ਤਮਗਿਆਂ ਦੇ ਨਾਲ ਤੀਸਰੇ ਸਥਾਨ ਉੱਤੇ ਰਿਹਾ।

ਤਮਗਾ ਸੂਚੀਸੋਧੋ

 
ਮਲੇਸ਼ਿਆਈ ਖਿਡਾਰੀ ਨਿਕੋਲ ਡੇਵਿਡ ਨੇ ਸਕਵੈਸ਼ ਦੇ ਮਹਿਲਾ ਸਿੰਗਲਸ ਵਿੱਚ ਸੋਨਾ ਜਿੱਤਿਆ ਸੀ
 
ਚੀਨ ਦੇ ਲਿਨ ਡਾਨ ਨੇ ਬੈਡਮਿੰਟਨ ਦੇ ਪੁਰਸ਼ ਸਿੰਗਲਸ ਵਿੱਚ ਸੋਨਾ ਜਿੱਤਿਆ ਸੀ
 
ਭਾਰਤੀ ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਮੱਧ ਭਾਰ ਸ਼੍ਰੇਣੀ (75 ਕਿਲੋਗ੍ਰਾਮ) ਵਿੱਚ ਸੋਨ ਤਮਗਾ ਹਾਸਿਲ ਕੀਤਾ ਸੀ
 
ਕਜਾਖਿਸਤਾਨ ਦੀ ਓਲਗਾ ਰਇਪਾਕੋਵਾ ਨੇ ਟਰਿਪਲ ਜੰਪ ਵਿੱਚ ਸੋਨਾ ਅਤੇ ਲੰਮੀ ਛਾਲ ਵਿੱਚ ਚਾਂਦੀ ਦਾ ਤਮਗਾ ਜਿੱਤੀਆ ਸੀ

ਇਹਨਾਂ ਖੇਡਾਂ ਵਿੱਚ ਕੁੱਲ 1,577 ਤਮਗੇ (477 ਸੋਨਾ, 479 ਚਾਂਦੀ ਅਤੇ 621 ਕਾਂਸੀ) ਵੰਡੇ ਗਏ ਸਨ।

* ਮੇਜ਼ਬਾਨ ਰਾਸ਼ਟਰ
ਪਿਛਲੀਆਂ ਖੇਡਾਂ ਦੀ ਤੁਲਨਾ ਵਿੱਚ ਆਪਣਾ ਸਥਾਨ ਸੁਧਾਰਨ ਵਾਲੇ ਰਾਸ਼ਟਰ
ਖੇਡਾਂ ਵਿੱਚ ਪਹਿਲੀ ਵਾਰ ਸੋਨਾ ਜਿੱਤਣ ਵਾਲੇ ਰਾਸ਼ਟਰ
ਨੰਬਰ ਰਾਸ਼ਟਰ ਸੋਨਾ ਚਾਂਦੀ ਕਾਂਸੀ ਕੁੱਲ
1 ਚੀਨ (CHN) * 199 119 98 416
2 ਦੱਖਣ ਕੋਰੀਆ (KOR) 76 65 91 232
3 ਜਪਾਨ (JPN) 48 74 94 216
4 ਇਰਾਨ (IRI) ‡ 20 15 24 59
5 ਕਜਾਖ਼ਿਸਤਾਨ (KAZ) 18 23 38 79
6 ਭਾਰਤ (IND) ‡ 14 17 34 65
7 ਚੀਨੀ ਤਾਇਪੇ (TPE) ‡ 13 16 38 67
8 ਉਜ਼ਬੇਕਿਸਤਾਨ (UZB) 11 22 23 56
9 ਥਾਈਲੈਂਡ (THA) 11 9 32 52
10 ਮਲੇਸ਼ੀਆ (MAS) 9 18 14 41
11 ਹਾਂਗ ਕਾਂਗ (HKG) ‡ 8 15 17 40
12 ਉੱਤਰ ਕੋਰੀਆ (PRK) ‡ 6 10 20 36
13 ਸਾਉਦੀ ਅਰਬ (KSA) 5 3 5 13
14 ਬਹਿਰੀਨ (BRN) 5 0 4 9
15 ਇੰਡੋਨੇਸ਼ੀਆ (INA) ‡ 4 9 13 26
16 ਸਿੰਗਾਪੁਰ (SIN) 4 7 6 17
17 ਕੁਵੈਤ ਵਲੋਂ ਖਿਡਾਰੀ (KUW) 4 6 1 11
18 ਕਤਰ (QAT) 4 4 7 16
19 ਫਿਲੀਪੀਂਜ਼ (PHI) 3 4 9 16
20 ਪਾਕਿਸਤਾਨ (PAK) ‡ 3 2 3 8
21 ਮੰਗੋਲੀਆ (MGL) 2 5 9 16
22 ਮਿਆਂਮਾਰ (MYA) ‡ 2 5 3 10
23 ਜਾਰਡਨ (JOR) 2 2 2 6
24 ਵੀਅਤਨਾਮ (VIE) 1 17 15 33
25 ਕਿਰਗਿਜ਼ਸਤਾਨ (KGZ) ‡ 1 2 2 5
26 ਮਕਾਉ (MAC) ‡† 1 1 4 6
27 ਬੰਗਲਾਦੇਸ਼ (BAN) ‡† 1 1 1 3
28 ਤਾਜ਼ਿਕਿਸਤਾਨ (TJK) 1 0 3 4
29 ਸੀਰੀਆ (STR) 1 0 1 2
30 ਸੰਯੁਕਤ ਅਰਬ ਅਮੀਰਾਤ (UAE) 0 4 1 5
31 ਅਫਗਾਨਿਸਤਾਨ (AFG) ‡ 0 2 1 3
32 ਇਰਾਕ (IRQ) 0 1 2 3
32 ਲੇਬਨਾਨ (LIB) 0 1 2 3
34 ਲਾਓਸ (LAO) 0 0 2 2
35 ਨੇਪਾਲ (NEP) 0 0 1 1
35 ਓਮਾਨ (OMA) ‡ 0 0 1 1
ਕੁੱਲ 477 479 621 1577