ਪ੍ਰਯਾਗਰਾਜ (ਅਲਾਹਾਬਾਦ) ਭਾਰਤ ਦੇ ਸੂਬੇ ਉੱਤਰ-ਪ੍ਰਦੇਸ਼ ਦਾ ਇੱਕ ਸ਼ਹਿਰ ਹੈ। ਅਲਾਹਾਬਾਦ ਯੂ.ਪੀ. ਦਾ 7ਵਾਂ ਸਭ ਤੋਂ ਵੱਧ ਜਨਸੰਖਿਆ ਵਾਲਾ ਸ਼ਹਿਰ ਹੈ। ਅਲਾਹਾਬਾਦ ਨੂੰ ਪ੍ਰਧਾਨ ਮੰਤਰੀਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਕਿਉਂਕਿ ਅਜ਼ਾਦੀ ਤੋਂ ਬਾਅਦ ਹੁਣ ਤੱਕ 13 ਵਿੱਚੋਂ 7 ਪ੍ਰਧਾਨ ਮੰਤਰੀ ਏਥੋਂ ਦੇ ਹੋਏ ਹਨ(ਜਵਾਹਰਲਾਲ ਨਹਿਰੂ, ਲਾਲ ਬਹਾਦੁਰ ਸ਼ਾਸਤਰੀ, ਇੰਦਰਾ ਗਾਂਧੀ, ਰਾਜੀਵ ਗਾਂਧੀ, ਗੁਲਜ਼ਾਰੀਲਾਲ ਨੰਦਾ, ਵਿਸ਼ਵਨਾਥ ਪ੍ਰਤਾਪ ਸਿੰਘ ਅਤੇ ਚੰਦਰ ਸ਼ੇਖਰ)।