ਮੁਹੰਮਦ ਦੀਨ ਤਾਸੀਰ (28 ਫਰਵਰੀ 1902 – 1 ਦਸੰਬਰ 1950), ਦੀਨ ਮੁਹੰਮਦ ਤਾਸੀਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਐਮਡੀ ਤਾਸੀਰ ਦੇ ਨਾਂ ਨਾਲ ਮਸ਼ਹੂਰ, ਇੱਕ ਪਾਕਿਸਤਾਨੀ ਉਰਦੂ ਕਵੀ, ਲੇਖਕ ਅਤੇ ਸਾਹਿਤਕ ਆਲੋਚਕ ਸੀ। ਉਸਨੂੰ ਉਰਦੂ ਸਾਹਿਤ ਵਿੱਚ ਪ੍ਰਗਤੀਸ਼ੀਲ ਲਹਿਰ ਦੇ ਮੋਢੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਅਰੰਭਕ ਜੀਵਨ ਸੋਧੋ

ਐਮ ਡੀ ਤਾਸੀਰ ਦਾ ਜਨਮ ਅਜਨਾਲਾ, ਅੰਮ੍ਰਿਤਸਰ ਜ਼ਿਲ੍ਹੇ, ਪੰਜਾਬ ਵਿੱਚ 28 ਫਰਵਰੀ 1902 ਨੂੰ ਇੱਕ ਕਸ਼ਮੀਰੀ ਪਰਿਵਾਰ ਵਿੱਚ ਹੋਇਆ ਸੀ। [1] [2] ਉਸਦਾ ਪਿਤਾ, ਮੀਆਂ ਅੱਤਾ ਉਦ ਦੀਨ ਇੱਕ ਕਿਸਾਨ ਸੀ। ਉਸ ਦੀ ਮੌਤ ਉਦੋਂ ਹੋ ਗਈ ਸੀ ਜਦੋਂ ਤਾਸੀਰ ਅਜੇ ਬੱਚਾ ਸੀ, ਅਤੇ ਉਸਦਾ ਪਾਲਣ ਪੋਸ਼ਣ ਉਸਦੇ ਮਾਮੇ ਮੀਆਂ ਨਿਜ਼ਾਮ ਉਦ ਦੀਨ ਨੇ ਲਾਹੌਰ ਵਿੱਚ ਕੀਤਾ ਸੀ। ਉਹ ਬਚਪਨ ਤੋਂ ਹੀ ਅੱਲਾਮਾ ਇਕਬਾਲ ਦਾ ਮਿੱਤਰ ਸੀ।

1933 ਵਿੱਚ ਤਾਸੀਰ ਨੇ ਕਾਰਵਾਂ ਨਾਂ ਦਾ ਸਾਹਿਤਕ ਰਸਾਲਾ ਸ਼ੁਰੂ ਕੀਤਾ। ਆਪਣੀ ਐਮਏ ਤੋਂ ਬਾਅਦ, ਪੰਜਾਬ ਯੂਨੀਵਰਸਿਟੀ, ਲਾਹੌਰ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਨੌਕਰੀ ਕਰਦੇ ਹੋਏ, ਉਹ ਇਕਬਾਲ ਦੇ ਸਿਫਾਰਸ਼ ਪੱਤਰ ਨਾਲ, ਅੰਗਰੇਜ਼ੀ ਸਾਹਿਤ ਵਿੱਚ ਪੀਐਚਡੀ ਲਈ ਕੈਮਬ੍ਰਿਜ ਯੂਨੀਵਰਸਿਟੀ ਗਿਆ। ਉਹ 1933 ਵਿੱਚ ਲੰਡਨ ਪਹੁੰਚਿਆ ਅਤੇ ਪੈਮਬਰੋਕ ਕਾਲਜ, ਕੈਮਬ੍ਰਿਜ ਵਿਖੇ ਐਮ.ਲਿਟ ਸ਼ੁਰੂ ਕੀਤੀ। ਉਸ ਦੇ ਖੋਜ ਸੁਪਰਵਾਈਜ਼ਰ ਸਰ ਆਰਥਰ ਕੁਇਲਰ-ਕਾਉਚ ਦੀ ਸਿਫ਼ਾਰਸ `ਤੇ ਯੂਨੀਵਰਸਿਟੀ ਸੈਨੇਟ ਨੇ ਉਸ ਨੂੰ ਐਮ. ਲਿਟ ਪ੍ਰਾਪਤ ਕੀਤੇ ਬਿਨਾਂ ਸਿੱਧੇ ਪੀਐਚਡੀ 'ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ। ਉਸ ਦੇ ਪੀਐਚਡੀ ਥੀਸਿਸ ਦਾ ਸਿਰਲੇਖ ਸੀ "ਇੰਡੀਆ ਐਂਡ ਦਿ ਨਿਅਰ ਈਸਟ ਇਨ ਇੰਗਲਿਸ਼ ਲਿਟ੍ਰੇਚਰ ਫਰਾਮ ਦਿ ਅਰਲੀਐਸਟ ਟਾਈਮਜ਼ ਟੂ 1924"। ਤਾਸੀਰ ਨੂੰ ਭਾਰਤੀ ਉਪ-ਮਹਾਂਦੀਪ ਦਾ ਪਹਿਲਾ ਵਿਅਕਤੀ ਕਿਹਾ ਜਾਂਦਾ ਹੈ ਜਿਸਨੇ ਇੰਗਲੈਂਡ ਵਿੱਚ ਅੰਗਰੇਜ਼ੀ ਸਾਹਿਤ ਵਿੱਚ ਪੀਐਚਡੀ ਕੀਤੀ, ਪਰ ਇਹ ਸੱਚ ਨਹੀਂ ਹੈ ਕਿਉਂਕਿ ਤਾਸੀਰ ਨੇ 1936 ਵਿੱਚ ਕੈਂਬਰਿਜ ਵਿੱਚ ਆਪਣੀ ਪੀਐਚਡੀ ਪੂਰੀ ਕੀਤੀ ਸੀ, ਜਦੋਂ ਕਿ ਸਈਅਦ ਅਬਦੁਲ ਲਤੀਫ ਨੂੰ ਤਾਸੀਰ ਤੋਂ ਇੱਕ ਦਹਾਕੇ ਪਹਿਲਾਂ ਅੰਗਰੇਜ਼ੀ ਸਾਹਿਤ ਵਿੱਚ ਡਾਕਟਰੇਟ ਨਾਲ਼ ਸਨਮਾਨਿਤ ਕੀਤਾ ਗਿਆ ਸੀ। ਲਤੀਫ਼ ਨੇ 1924 ਵਿੱਚ ਲੰਡਨ ਯੂਨੀਵਰਸਿਟੀ ਤੋਂ ਆਪਣੀ ਪੀਐਚਡੀ ਕੀਤੀ

ਕੈਰੀਅਰ ਸੋਧੋ

1935 ਦੇ ਅੰਤ ਵਿੱਚ ਕੈਮਬ੍ਰਿਜ ਤੋਂ ਵਾਪਸ ਆਉਣ ਤੇ, ਤਾਸੀਰ ਅੰਮ੍ਰਿਤਸਰ ਦੇ ਮੁਸਲਿਮ ਐਂਗਲੋ-ਓਰੀਐਂਟਲ (ਐਮ.ਏ.ਓ.) ਕਾਲਜ ਵਿੱਚ ਬਤੌਰ ਪ੍ਰਿੰਸੀਪਲ ਭਰਤੀ ਹੋ ਗਿਆ। ਫੈਜ਼ ਅਹਿਮਦ ਫੈਜ਼ ਦੇ ਨਾਲ ਉਹ ਪ੍ਰਗਤੀਸ਼ੀਲ ਲੇਖਕਾਂ ਦੀ ਲਹਿਰ ਦੇ ਬਾਨੀਆਂ ਵਿੱਚੋਂ ਇੱਕ ਸੀ।

1941 ਵਿੱਚ, ਤਾਸੀਰ ਨੂੰ ਸ਼੍ਰੀਨਗਰ ਦੇ ਸ਼੍ਰੀ ਪ੍ਰਤਾਪ ਕਾਲਜ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ। 1942 ਵਿੱਚ ਉਹ ਨਵੇਂ ਅਮਰ ਸਿੰਘ ਕਾਲਜ, ਜੋ ਕਿ ਸ੍ਰੀ ਪ੍ਰਤਾਪ ਕਾਲਜ ਦਾ ਇੱਕ ਸ਼ਾਖਾ ਸੀ, ਦਾ ਬਾਨੀ ਪ੍ਰਿੰਸੀਪਲ ਬਣ ਗਿਆ। 1943 ਵਿੱਚ, ਉਸਨੂੰ ਭਾਰਤ ਸਰਕਾਰ ਵਿੱਚ ਜੰਗ ਦੇ ਯਤਨਾਂ ਵਿੱਚ ਮਦਦ ਕਰਨ ਲਈ ਦਿੱਤਾ ਸਨਮਾਨ ਗਿਆ ਸੀ। ਉਸਨੇ ਸ਼ਿਮਲਾ ਅਤੇ ਦਿੱਲੀ ਵਿੱਚ ਕੰਮ ਕੀਤਾ।

ਭਾਰਤ ਦੀ ਵੰਡ ਤੋਂ ਬਾਅਦ, ਉਹ ਪਾਕਿਸਤਾਨ ਚਲਾ ਗਿਆ ਅਤੇ ਲਾਹੌਰ ਵਿੱਚ ਇਸਲਾਮੀਆ ਕਾਲਜ ਦੇ ਪ੍ਰਿੰਸੀਪਲ ਵਜੋਂ ਕੰਮ ਕੀਤਾ।

1947 ਕਸ਼ਮੀਰ ਸੰਘਰਸ਼ ਸੋਧੋ

ਅਕਤੂਬਰ 1947 ਦੇ ਪਹਿਲੇ ਹਫ਼ਤੇ, ਪਾਕਿਸਤਾਨ ਸਰਕਾਰ ਨੇ ਕਥਿਤ ਤੌਰ 'ਤੇ ਉਸ ਨੂੰ, ਫੈਜ਼ ਅਹਿਮਦ ਫੈਜ਼ ਦੇ ਨਾਲ, ਜੰਮੂ ਅਤੇ ਕਸ਼ਮੀਰ ਨੈਸ਼ਨਲ ਕਾਨਫਰੰਸ ਦੇ ਨੇਤਾ ਸ਼ੇਖ ਅਬਦੁੱਲਾ ਨੂੰ ਪਾਕਿਸਤਾਨ ਵਿਚ ਸ਼ਾਮਲ ਹੋਣ ਲਈ ਮਨਾਉਣ ਲਈ ਭੇਜਿਆ ਸੀ। ਅਬਦੁੱਲਾ, ਜਿਸ ਨੂੰ ਮਹਾਰਾਜਾ ਦੀ ਸਰਕਾਰ ਨੇ ਹੁਣੇ-ਹੁਣੇ ਜੇਲ੍ਹ ਤੋਂ ਰਿਹਾ ਕੀਤਾ ਸੀ, ਇਸ ਲਈ ਤਿਆਰ ਨਹੀਂ ਸੀ। ਉਸਨੇ ਮਹਿਸੂਸ ਕੀਤਾ ਕਿ ਜੇਕਰ ਕਸ਼ਮੀਰ ਪਾਕਿਸਤਾਨ ਵਿੱਚ ਸ਼ਾਮਲ ਹੋ ਜਾਂਦਾ ਹੈ, ਤਾਂ "ਉਨ੍ਹਾਂ ਨਾਲ ਉਹੀ ਕੁਝ ਵਾਪਰੇਗਾ ਜੋ ਕਪੂਰਥਲਾ ਨਾਲ ਹੋਇਆ ਸੀ" (ਸੰਭਵ ਤੌਰ 'ਤੇ ਧਾਰਮਿਕ ਘੱਟ ਗਿਣਤੀਆਂ ਨੂੰ ਮਾਰਿਆ ਜਾਵੇਗਾ ਅਤੇ ਭਜਾ ਦਿੱਤਾ ਜਾਵੇਗਾ)। ਉਹ ਆਪਣੇ ਵਿਕਲਪ ਖੁੱਲ੍ਹੇ ਰੱਖਣਾ ਚਾਹੁੰਦਾ ਸੀ। ਅਬਦੁੱਲਾ ਦੇ ਅਨੁਸਾਰ, ਤਾਸੀਰ ਨੇ ਉਸ ਨੂੰ ਕਿਹਾ ਕਿ, ਜੇਕਰ ਕਸ਼ਮੀਰ ਪਾਕਿਸਤਾਨ ਵਿੱਚ ਸ਼ਾਮਲ ਨਹੀਂ ਹੁੰਦਾ, ਤਾਂ ਉਨ੍ਹਾਂ ਨੂੰ "ਹੋਰ ਤਰੀਕਿਆਂ" ਬਾਰੇ ਸੋਚਣਾ ਪਏਗਾ। ਅਬਦੁੱਲਾ ਦਾ ਜਵਾਬ ਸੀ ਕਿ " ਫੈਸਲਾ ਲੋਕਾਂ ਨੂੰ ਖੁਦ ਲੈਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਇਹ ਕਰਨ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ।" [3]

22 ਅਕਤੂਬਰ ਨੂੰ ਕਸ਼ਮੀਰ 'ਤੇ ਪਾਕਿਸਤਾਨੀ ਕਬਾਇਲੀ ਹਮਲੇ ਦੇ ਨਾਲ ਅਬਦੁੱਲਾ ਦੀ ਬੇਰੁਖੀ ਦਾ ਅੰਤ ਹੋ ਗਿਆ। ਉਸਨੇ ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਕਸ਼ਮੀਰ ਦੇ ਰਲੇਵੇਂ ਨੂੰ ਸਵੀਕਾਰ ਕਰਨ ਅਤੇ ਕਸ਼ਮੀਰ ਦੀ ਰੱਖਿਆ ਲਈ ਲੋੜੀਂਦੀ ਫੌਜ ਭੇਜਣ ਲਈ ਕਿਹਾ। [4] [5]

ਜੀਵਨ ਸੋਧੋ

1937 ਵਿੱਚ ਤਾਸੀਰ ਨੂੰ ਇੱਕ ਬ੍ਰਿਟਿਸ਼ ਸੈਲਾਨੀ ਕ੍ਰਿਸਟੋਬੇਲ ਜਾਰਜ ਨਾਲ ਪਿਆਰ ਹੋ ਗਿਆ ਸੀ। ਉਹ ਵੀ ਕੈਮਬ੍ਰਿਜ ਵਿੱਚ ਵਿਦਿਆਰਥੀ ਸੀ। 1938 ਵਿੱਚ ਉਨ੍ਹਾਂ ਦਾ ਵਿਆਹ ਹੋ ਗਿਆ ਸੀ। ਅੱਲਾਮਾ ਇਕਬਾਲ ਨੇ ਖ਼ੁਦ ਕ੍ਰਿਸਟੋਬਲ ਜਾਰਜ ਲਈ ਤਲਾਕ ਦਾ ਅਧਿਕਾਰ, ਅਤੇ ਕ੍ਰਿਸਟੋਬਲ ਨੇ ਇਸਲਾਮ ਕਬੂਲ ਕਰਨ ਅਤੇ ਬਿਲਕਿਸ ਤਾਸੀਰ ਦਾ ਨਾਮ ਅਪਣਾਉਣ ਸਮੇਤ ਜੋੜੇ ਦੇ ਨਿਕਾਹਨਾਮੇ ਦਾ ਖਰੜਾ ਤਿਆਰ ਕੀਤਾ ਸੀ। ਕ੍ਰਿਸਟੋਬਲ ਦੀ ਭੈਣ ਐਲਿਸ ਫ਼ੈਜ਼ ਨੇ ਫੈਜ਼ ਅਹਿਮਦ ਫੈਜ਼ ਨਾਲ ਵਿਆਹ ਕੀਤਾ।

ਐਮਡੀ ਤਾਸੀਰ ਪੰਜਾਬ ਦੇ 26ਵੇਂ ਗਵਰਨਰ ਸਲਮਾਨ ਤਾਸੀਰ ਦੇ ਪਿਤਾ ਅਤੇ ਆਤਿਸ਼ ਤਾਸੀਰ ਦੇ ਦਾਦਾ ਸਨ। ਉਸ ਦੀ ਧੀ ਸਲਮਾ ਮਹਿਮੂਦ ਨੇ ਉਸ ਦੇ ਜੀਵਨ ਬਾਰੇ ਇੱਕ ਯਾਦਦਾਸ਼ਤ ਦ ਵਿੰਗਜ਼ ਆਫ਼ ਟਾਈਮ ਪ੍ਰਕਾਸ਼ਿਤ ਕੀਤੀ।

ਤਾਸੀਰ ਦੀ ਮੌਤ 30 ਨਵੰਬਰ ਜਾਂ 1 ਦਸੰਬਰ 1950 ਨੂੰ ਦਿਲ ਦਾ ਦੌਰਾ ਪੈਣ ਨਾਲ਼ ਹੋ ਗਈ ।

ਰਚਨਾਵਾਂ ਸੋਧੋ

  • M. D. Taseer; Khurram Khiraam Siddiqui (2009). Articles of Dr. M.D. Taseer. Pakistan Academy of Letters. ISBN 978-969-472-188-0.
  • M. D. Taseer; Afzal Haq Qarshi (1994). Iqbāl kā fikr o fann. Bazm-i Iqbāl.
  • M. D. Taseer (1977). Iqbal: The Universal Poet. Munib Publications.

ਤਾਸੀਰ ਦੇ ਬੋਲ 1942 ਦੀ ਫਿਲਮ ਖਾਨਦਾਨ ਵਿੱਚ ਵਰਤੇ ਗਏ ਸਨ।

ਹਵਾਲੇ ਸੋਧੋ

  1. Basheer, Tariq. "Salmaan Taseer: the future waits" (in English). The Friday Times. Archived from the original on 22 ਜਨਵਰੀ 2016. Retrieved 23 July 2015.{{cite web}}: CS1 maint: unrecognized language (link)
  2. "'To Hell Where They Belong': In conversation with Salmaan Taseer, governor of the Punjab". Newsweek Pakistan. 4 January 2012. Retrieved 6 July 2012.
  3. Taseer, The Kashmir of Sheikh Muhammad Abdullah 1986.
  4. Mahajan, Mehr Chand (1963), Looking Back: The Autobiography of Mehr Chand Mahajan, Former Chief Justice of India, Asia Publishing House, p. 152
  5. Jha, Prem Shankar (2003), The Origins of a Dispute: Kashmir 1947, Oxford University Press, pp. 207–208, ISBN 978-0-19-566486-7