ਓਰਚਾਤਾ (/ɔːrˈɑːtə/; ਸਪੇਨੀ: [orˈtʃata] ( ਸੁਣੋ)), ਜਾਂ ਓਰਛਾਤਾ (ਕਾਤਾਲਾਨ ਉਚਾਰਨ: [oɾˈʃata]), ਵੱਖ-ਵੱਖ ਤਰ੍ਹਾਂ ਦੇ ਪੇਪਦਾਰਥਾਂ ਲਈ ਵਰਤਿਆ ਜਾਂਦਾ ਸ਼ਬਦ ਹੈ। ਇਹ ਬਦਾਮ, ਚਾਵਲ, ਜੌਂ, ਤਿਲ ਜਾਂ ਚੂਫ਼ਾ ਤੋਂ ਬਣਾਇਆ ਜਾਂਦਾ ਹੈ।

ਵਾਸ਼ਿੰਗਟਨ, ਸੰਯੁਕਤ ਰਾਜ ਅਮਰੀਕਾ ਵਿੱਚ ਠੰਡੇ ਪਾਣੀਆਂ ਦੇ ਦੋ ਵੱਡੇ ਵੱਡੇ ਜਾਰ। ਖੱਬੇ ਪਾਸੇ ਖਮਾਇਆਕਾ ਦਾ ਇੱਕ ਜਾਰ ਅਤੇ ਸੱਜੇ ਪਾਸੇ ਓਰਚਾਤਾ ਦਾ ਜਾਰ ਹੈ।

ਸਪੇਨ ਸੋਧੋ

 
ਓਰਚਾਤਾ ਦਾ ਇੱਕ ਗਲਾਸ, ਸਪੇਨ

ਸਪੇਨ ਵਿੱਚ ਆਮ ਤੌਰ ਉੱਤੇ ਇਸਨੂੰ ਓਰਚਾਤਾ ਦੇ ਚੂਫ਼ਾ ਕਿਹਾ ਜਾਂਦਾ ਹੈ ਅਤੇ ਇਹ ਚੂਫ਼ਾ, ਪਾਣੀ ਅਤੇ ਚੀਨੀ ਤੋਂ ਬਣਾਇਆ ਜਾਂਦਾ ਹੈ।

ਲਾਤੀਨੀ ਅਮਰੀਕਾ ਸੋਧੋ

ਲਾਤੀਨੀ ਅਮਰੀਕਾ ਵਿੱਚ ਵੱਖ-ਵੱਖ ਕਿਸਮ ਦੇ ਓਰਚਾਤਾ ਮਿਲਦੇ ਹਨ।

  • ਮੈਕਸੀਕੋ ਅਤੇ ਗੁਆਤੇਮਾਲਾ ਵਿੱਚ ਓਰਚਾਤਾ ਚਾਵਲ ਅਤੇ ਦਾਲਚੀਨੀ ਤੋਂ ਬਣਿਆ ਜਾਂਦਾ ਹੈ ਅਤੇ ਇਸ ਵਿੱਚ ਕਦੇ ਕਦੇ ਵਨੀਲਾ ਵੀ ਪਾਇਆ ਜਾਂਦਾ ਹੈ।
  • ਹਾਂਡੂਰਾਸ ਅਤੇ ਸਾਲਵਾਦੋਰ ਦੇ ਦੱਖਣ ਵਿੱਚ ਓਰਚਾਤਾ ਚਾਵਲ ਦੀ ਥਾਂ ਉੱਤੇ ਮੋਰੋ ਬੀਜਾਂ ਤੋਂ ਬਣਾਇਆ ਜਾਂਦਾ ਹੈ। ਉਸ ਤੋਂ ਬਿਨਾਂ ਇਸ ਵਿੱਚ ਕੋਕੋਆ, ਦਾਲਚੀਨੀ, ਤਿਲ, ਚੂਫ਼ਾ ਅਤੇ ਵਨੀਲਾ ਵੀ ਵਰਿਤਆ ਜਾਂਦਾ ਹੈ। ਬਦਾਮ, ਕਾਜੂ ਆਦਿ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
  • ਨਿਕਾਰਾਗੂਆ ਅਤੇ ਹਾਂਡੂਰਾਸ ਵਿੱਚ ਓਰਚਾਤਾ ਚਾਵਲ ਅਤੇ ਮਸਾਲਿਆਂ ਵਿੱਚ ਜਿਕਾਰੋ ਬੀਜਾਂ ਨੂੰ ਪੀਹ ਕੇ ਅਤੇ ਠੰਡੇ ਦੁੱਧ ਅਤੇ ਖੰਡ ਵਿੱਚ ਘੋਲ ਕੇ ਬਣਾਇਆ ਜਾਂਦਾ ਹੈ। ਨਿਕਾਰਾਗੂਆ ਵੱਲੋਂ ਇਹ ਪੈਦਾਵਾਰ ਹੁਣ ਸੰਯੁਕਤ ਰਾਜ ਅਮਰੀਕਾ ਵਿੱਚ ਨਿਰਯਾਤ ਕੀਤਾ ਜਾਣ ਲੱਗ ਪਿਆ ਹੈ।
  • ਪੁਇਰਤੋ ਰੀਕੋ ਵਿੱਚ ਓਰਚਾਤਾ ਨੂੰ ਕਿਹਾ ਜਾਂਦਾ ਹੈ ਅਤੇ ਇਹ ਤਿਲ ਦੇ ਬੀਜਾਂ ਤੋਂ ਬਣਾਇਆ ਜਾਂਦਾ ਹੈ। ਪਾਣੀ ਵਿੱਚ ਚੀਨੀ, ਵਨੀਲਾ ਅਤੇ ਦਾਲਚੀਨੀ ਨੂੰ ਉਬਾਲਿਆ ਜਾਂਦਾ ਹੈ। ਇੰਝ ਕਰਨ ਤੋਂ ਬਾਅਦ ਇਸ ਪਾਣੀ ਨੂੰ ਤਿਲ ਦੇ ਬੀਜਾਂ ਉੱਤੇ ਪਾਕੇ ਰਾਤ ਭਰ ਲਈ ਛੱਡ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਇਸ ਪਾਣੀ ਨੂੰ ਕਪਾਹ ਦੇ ਕੱਪੜੇ ਵਿੱਚੋਂ ਕੱਢਿਆ ਜਾਂਦਾ ਹੈ। ਕੁਝ ਨੁਸਖ਼ਿਆਂ ਅਨੁਸਾਰ ਚਾਵਲ, ਬਦਾਮ, ਦੁੱਧ, ਨਾਰੀਅਲ ਦਾ ਦੁੱਧ, ਔਲਸਪਾਈਸ ਅਤੇ ਰਮ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਜੌਂ ਅਤੇ ਲਾਈਮ ਦੇ ਛਿੱਲੜ ਦਾ ਓਰਚਾਤਾ ਵੀ ਮਸ਼ਹੂਰ ਹੈ ਪਰ ਸਿਰਫ਼ ਘਰਾਂ ਵਿੱਚ।
  • ਵੈਨੇਜ਼ੁਏਲਾ ਵਿੱਚ ਓਰਚਾਤਾ ਤਿਲ, ਪਾਣੀ ਅਤੇ ਖੰਡ ਨਾਲ ਬਣਾਇਆ ਜਾਂਦਾ ਹੈ।
  • ਏਕੁਆਦੋਰ ਵਿੱਚ ਓਰਚਾਤਾ 18 ਜੜੀਆਂ ਬੂਟੀਆਂ ਨੂੰ ਬਣਾਇਆ ਜਾਂਦਾ ਹੈ ਅਤੇ ਇਹ ਸਭ ਤੋਂ ਵੱਧ ਲੋਖਾ ਸੂਬੇ ਵਿੱਚ ਮਸ਼ਹੂਰ ਹੈ।

ਸੰਯੁਕਤ ਰਾਜ ਸੋਧੋ

  • ਸੰਯੁਕਤ ਰਾਜ ਵਿੱਚ ਕਈ ਲਾਤੀਨੀ ਰੈਸਟੋਰੈਂਟਸ ਵਿੱਚ ਚਾਵਲ ਜਾਂ ਲੌਕੀ ਦੇ ਓਰਚਾਤਾ ਮਿਲ ਜਾਂਦੇ ਹਨ।
  • ਕੁਝ ਕੈਫੇਜ਼ ਵਿੱਚ ਓਰਚਾਤਾ ਫ਼ਰਾਪੇ ਵੀ ਮਿਲ ਜਾਂਦੇ ਹਨ।[1]

ਹਵਾਲੇ ਸੋਧੋ

  1. "McDonald's Testing Horchata Frappes in Southern California". Foodbeast. 2014-05-12. Retrieved 2014-07-15.