ਛਤਾਵਰ
ਛਤਾਵਰ ਜਿਸ ਨੂੰ ਸੰਸਕ੍ਰਿਤ ਵਿੱਚ ਛਤਾਵਰੀ, ਹਿੰਦੀ ਵਿੱਚ ਛਗਾਵਰ, ਬੰਗਾਲੀ ਵਿੱਚ ਛਾਤਮੂਲੀ ਅਤੇ ਅੰਗਰੇਜ਼ੀ ਵਿੱਚ Wild asparagus ਕਹਿੰਦੇ ਹਨ। ਇਹ ਇੱਕ ਬੇਲ ਹੈ। ਇਸ ਦੀ ਬੇਲ ਸਾਰੇ ਭਾਰਤ ਵਿੱਚ ਪਾਈ ਜਾਂਦੀ ਹੈ ਪਰ ਉੱਤਰੀ ਭਾਰਤ ਵਿੱਚ ਜ਼ਿਆਦਾ ਹੁੰਦਾ ਹੈ। ਇਹ ਬੇਲ ਬਗੀਚਿਆਂ ਵਿੱਚ ਸੁੰਦਰਤਾ ਲਈ ਵੀ ਲਾਈ ਜਾਂਦੀ ਹੈ।
ਹਰੇਕ 100 g (3.5 oz) ਵਿਚਲੇ ਖ਼ੁਰਾਕੀ ਗੁਣ | |
---|---|
ਊਰਜਾ | 85 kJ (20 kcal) |
3.88 g | |
ਸ਼ੱਕਰਾਂ | 1.88 g |
Dietary fibre | 2.1 g |
0.12 g | |
2.2 g | |
ਵਿਟਾਮਿਨ | |
ਵਿਟਾਮਿਨ ਏ | (5%) 38 μg(4%) 449 μg710 μg |
[[ਥਿਆਮਾਈਨ(B1)]] | (12%) 0.143 mg |
[[ਰਿਬੋਫਲਾਵਿਨ (B2)]] | (12%) 0.141 mg |
[[ਨਿਆਸਿਨ (B3)]] | (7%) 0.978 mg |
line-height:1.1em | (5%) 0.274 mg |
[[ਵਿਟਾਮਿਨ ਬੀ 6]] | (7%) 0.091 mg |
[[ਫਿਲਿਕ ਤੇਜ਼ਾਬ (B9)]] | (13%) 52 μg |
ਕੋਲਿਨ | (3%) 16 mg |
ਵਿਟਾਮਿਨ ਸੀ | (7%) 5.6 mg |
ਵਿਟਾਮਿਨ ਈ | (7%) 1.1 mg |
ਵਿਟਾਮਿਨ ਕੇ | (40%) 41.6 μg |
ਥੁੜ੍ਹ-ਮਾਤਰੀ ਧਾਤਾਂ | |
ਕੈਲਸ਼ੀਅਮ | (2%) 24 mg |
ਲੋਹਾ | (16%) 2.14 mg |
ਮੈਗਨੀਸ਼ੀਅਮ | (4%) 14 mg |
ਮੈਂਗਨੀਜ਼ | (8%) 0.158 mg |
ਫ਼ਾਸਫ਼ੋਰਸ | (7%) 52 mg |
ਪੋਟਾਸ਼ੀਅਮ | (4%) 202 mg |
ਸੋਡੀਅਮ | (0%) 2 mg |
ਜਿਸਤ | (6%) 0.54 mg |
| |
ਫ਼ੀਸਦੀਆਂ ਦਾ ਮੋਟਾ-ਮੋਟਾ ਅੰਦਾਜ਼ਾ ਬਾਲਗਾਂ ਵਾਸਤੇ ਅਮਰੀਕੀ ਸਿਫ਼ਾਰਸ਼ਾਂ ਤੋਂ ਲਾਇਆ ਗਿਆ ਹੈ। ਸਰੋਤ: ਯੂ.ਐੱਸ.ਡੀ.ਏ. ਖੁ਼ਰਾਕੀ ਤੱਤ ਡਾਟਾਬੇਸ |
ਬਣਤਰ
ਸੋਧੋਇਹ ਬੇਲ ਦਰੱਖਤਾ ਦਾ ਸਹਾਰਾ ਲੈ ਕਿ ਉੱਪਰ ਚੜ੍ਹਦੀ ਹੈ ਜਿਸ ਤੇ ਬਹੁਤ ਜ਼ਿਆਦਾ ਕੰਡੇ ਹੁੰਦੇ ਹਨ। ਇਸ ਦੀਆਂ ਟਾਹਣੀਆਂ ਚਾਰੇ ਪਾਸੇ ਫੈਲਦੀਆਂ ਹਨ। ਇਸ ਨੂੰ ਝਾੜੀਦਾਰ ਬਣਾ ਦਿੰਦੀਆਂ ਹਨ। ਇਸ ਦੇ ਕੰਡੇ 6 ਤੋਂ 12 ਮਿਲੀਮੀਟਰ ਲੰਬੇ ਹੁੰਦੇ ਹਨ। ਇਸ ਦੇ ਫੁੱਲ ਗੁਛਿਆਂ ਦੇ ਛੋਟੇ ਛੋਟੇ ਜਿਹਨਾਂ ਦਾ ਆਕਾਰ 3 ਤੋਂ 5 ਮਿਲੀਮੀਟਰ ਦਾ ਹੁੰਦੇ ਹਨ। ਇਹਨਾਂ ਦਾ ਫੁੱਲ ਬਹੁਤ ਖੁਸ਼ਬੂਦਾਰ ਹੁੰਦਾ ਹੈ। ਨਵੰਬਰ ਦੇ ਮਹੀਨੇ ਵਿੱਚ ਇਸ ਬੇਲ ਨੂੰ ਹਜ਼ਾਰਾਂ ਫੁੱਲ ਲਗਦੇ ਹਨ। ਇਸ ਦੇ ਫਲ ਗੋਲ ਮਟਰ ਦੇ ਦਾਣਿਆਂ ਦੇ ਆਕਾਰ ਦੇ ਹੁੰਦੇ ਹਨ ਜੋ ਪੱਕਣ ਤੋਂ ਬਾਅਦ ਲਾਲ ਰੰਗ ਦੇ ਲੱਗਦੇ ਹਨ।
ਗੁਣ
ਸੋਧੋ- ਆਯੁਰਵੇਦ ਅਨੁਸਾਰ ਇਹ ਰਸ ਵਿੱਚ ਮਧੁਰ, ਤਿਕਤ, ਗੁਣ ਵਿੱਚ ਭਾਰੀ, ਸਵਾਦ ਭਰਪੂਰ, ਵਿਪਾਕ ਵਿੱਚ ਮਧੁਰ, ਤਾਸੀਰ ਵਿੱਚ ਠੰਡੀ, ਵੀਰਜ ਵਧਾਉ, ਵਾਤ, ਪਿੱਤ ਨੂੰ ਦੂਰ ਕਰਨ ਵਾਲੀ, ਸ਼ੂਲ ਆਦਿ ਹੁੰਦੀ ਹੈ।
- ਇਹ ਦੁਧ ਦੀ ਘਾਟ, ਪ੍ਰਦਰ, ਬਾਂਝਪਨ, ਹਿਸਟੀਰੀਆ, ਪਿੱਤ ਨਾਲ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਗਲਾ, ਜੀਭ, ਆਂਤਕ, ਜੋਨੀ, ਗਰਭ ਆਦਿ ਕਿਸੇ ਵੀ ਅੰਗ ਤੇ ਕੈਂਸਰ ਆਦਿ ਲਈ ਵਰਤਿਆਂ ਜਾਂਦਾ ਹੈ।
ਰਸਾਇਣਿਕ ਬਣਤਰ
ਸੋਧੋਇਸ ਵਿੱਚ 7 ਪ੍ਰਤੀਸ਼ਤ ਸ਼ੱਕਰ ਅਤੇ ਛਲੇਸ਼ਮਕ, ਸੈਪੋਨਿਨ ਅਮੀਨੋ ਤਿਜ਼ਾਬ ਹੁੰਦੇ ਹਨ।