ਜਸਪ੍ਰੀਤ ਬੁਮਰਾਹ (ਜਨਮ 6 ਦਸੰਬਰ 1993) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ, ਜੋ ਭਾਰਤੀ ਕ੍ਰਿਕਟ ਟੀਮ ਲਈ ਖੇਡਦਾ ਹੈ। ਉਹ ਸੱਜੇ ਹੱਥ ਦਾ ਤੇਜ਼ ਗੇਦਬਾਜ਼ ਹੈ। 

ਜਸਪ੍ਰੀਤ ਬੁਮਰਾਹ
ਜਸਪ੍ਰੀਤ ਬੁਮਰਾਹ
ਨਿੱਜੀ ਜਾਣਕਾਰੀ
ਪੂਰਾ ਨਾਮ
ਜਸਪ੍ਰੀਤ ਜਸਬੀਰ ਸਿੰਘ ਬੁਮਰਾਹ
ਜਨਮ (1993-12-06) 6 ਦਸੰਬਰ 1993 (ਉਮਰ 30)
ਅਹਿਮਦਾਬਾਦ, ਗੁਜਰਾਤ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥੀਂ
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 210)23 ਜਨਵਰੀ 2016 ਬਨਾਮ ਆਸਟਰੇਲੀਆ
ਆਖ਼ਰੀ ਓਡੀਆਈ19 ਜਨਵਰੀ 2017 ਬਨਾਮ ਇੰਗਲੈਂਡ
ਪਹਿਲਾ ਟੀ20ਆਈ ਮੈਚ (ਟੋਪੀ 57)26 ਜਨਵਰੀ 2016 ਬਨਾਮ ਆਸਟਰੇਲੀਆ
ਆਖ਼ਰੀ ਟੀ20ਆਈ28 ਅਗਸਤ 2016 ਬਨਾਮ ਵੈਸਟ ਇੰਡੀਜ਼
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2012/13–ਵਰਤਮਾਨਗੁਜਰਾਤ
2013–ਵਰਤਮਾਨਮੁੰਬਈ ਇੰਡੀਅਨਜ਼
2016-ਵਰਤਮਾਨਭਾਰਤ
ਕਰੀਅਰ ਅੰਕੜੇ
ਪ੍ਰਤਿਯੋਗਤਾ ਓ.ਡੀ.ਆਈ. ਪ: ਦ: ਕ੍ਰਿਕਟ ਲਿਸਟ ਏ ਟੀ20
ਮੈਚ 9 26 29 21
ਦੌੜਾਂ ਬਣਾਈਆਂ 120 18 0
ਬੱਲੇਬਾਜ਼ੀ ਔਸਤ 25.42 72.00 0.00
100/50 0/0 0/0 0/0 0/0
ਸ੍ਰੇਸ਼ਠ ਸਕੋਰ 16* 5* 0*
ਗੇਂਦਾਂ ਪਾਈਆਂ 471 5014 1557 477
ਵਿਕਟਾਂ 19 89 58 28
ਗੇਂਦਬਾਜ਼ੀ ਔਸਤ 17.26 25.33 18.20 18.82
ਇੱਕ ਪਾਰੀ ਵਿੱਚ 5 ਵਿਕਟਾਂ 0 4 1 0
ਇੱਕ ਮੈਚ ਵਿੱਚ 10 ਵਿਕਟਾਂ 0 0 n/a n/a
ਸ੍ਰੇਸ਼ਠ ਗੇਂਦਬਾਜ਼ੀ 4/22 6/29 5/28 3/10
ਕੈਚਾਂ/ਸਟੰਪ 2/– 9/– 7/- 2/–
ਸਰੋਤ: ESPNcricinfo, ਜਨਵਰੀ 16, 2017

ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਲਈ ਦੋ ਸਾਲ ਤੱਕ, ਅਤੇ ਗੁਜਰਾਤ ਦੀ ਰਣਜੀ ਟੀਮ ਲਈ ਖੇਡਦਾ ਰਿਹਾ, ਜਦੋਂ ਉਸਨੂੰ ਭੁਵਨੇਸ਼ਵਰ ਕੁਮਾਰ ਦੇ ਬਦਲ ਵੱਜੋਂ ਭਾਰਤੀ ਕ੍ਰਿਕਟ ਟੀਮ ਦੇ ਆਸਟ੍ਰੇਲੀਆਈ ਦੌਰੇ ਲਈ ਚੁਣਿਆ ਗਿਆ।[1] ਇਸ ਤਰ੍ਹਾਂ ਉਸਨੇ ਆਪਣੀ ਅੰਤਰਰਾਸ਼ਟਰੀ ਇੱਕ ਦਿਨਾ ਅਤੇ ਟੀ-20 ਪਾਰੀ ਦੀ ਸ਼ੁਰੂਆਤ ਕੀਤੀ। ਉਸਦੇ ਨਾਂਅ ਕਿਸੇ ਇੱਕ ਸਾਲ ਵਿੱਚ ਟੀ-20 ਵਿੱਚ ਸਭ ਤੋਂ ਵੱਧ ਵਿਕਟਾਂ ਆਪਣੇ ਨਾਂਅ ਕਰਨ ਦਾ ਰਿਕਾਰਡ ਵੀ ਦਰਜ ਹੈ।[2]

ਨਿੱਜੀ ਜੀਵਨ

ਸੋਧੋ

ਉਸਦਾ ਜਨਮ ਦਸੰਬਰ 1993 ਵਿੱਚ ਅਹਿਮਦਾਬਾਦ ਵਿਖੇ ਇੱਕ ਪੰਜਾਬੀ ਸਿੱਖ ਪਰਿਵਾਰ ਵਿੱਚ ਹੋਇਆ। ਉਸਨੂੰ ਬਚਪਨ ਤੋਂ ਹੀ ਪੜ੍ਹਾਈ ਨਾਲੋਂ ਵੱਧ ਸ਼ੌਕ ਕ੍ਰਿਕਟ ਖੇਡਣ ਦਾ ਸੀ, ਅਤੇ ਉਸਦੇ ਮਾਪਿਆਂ ਨੇ ਇਸ ਵਿੱਚ ਉਸਦਾ ਸਾਥ ਦਿੱਤਾ। ਉਸਨੇ ਆਪਣੇ ਗੇਦਬਾਜ਼ੀ ਕੈਰੀਅਰ ਦੀ ਸ਼ੁਰੂਆਤ ਗੁਜਰਾਤ ਦੀ ਅੰਡਰ-19 ਟੀਮ ਲਈ ਖੇਡ ਕੇ ਕੀਤੀ। 2013 ਵਿੱਚ ਉਸਨੇ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਪੈਰ ਧਰਿਆ, ਜਿਸ ਤੋਂ ਬਾਅਦ ਉਹ ਭਾਰਤੀ ਕ੍ਰਿਕਟ ਟੀਮ ਲਈ ਚੁਣਿਆ ਗਿਆ।

ਹਵਾਲੇ

ਸੋਧੋ
  1. "Bumrah replaces Shami in T20 squad". ESPNcricinfo. ESPN Sports Media. 18 January 2016. Retrieved 18 January 2016.
  2. "Most wickets in a calendar year".