ਜੌਂ-ਫ਼ਰਾਂਸੁਆ ਲਿਓਤਾਰ
(ਜੌਂ-ਫ਼ਰਾਂਸੁਆ ਲਿਓਤਾਖ਼ ਤੋਂ ਮੋੜਿਆ ਗਿਆ)
ਜੌਂ-ਫ਼ਰਾਂਸੁਆ ਲਿਓਤਾਰ (ਫ਼ਰਾਂਸੀਸੀ: [ʒɑ̃ fʁɑ̃swa ljɔtaʁ]; 10 ਅਗਸਤ 1924 – 21 ਅਪਰੈਲ 1998) ਇੱਕ ਫਰਾਂਸੀਸੀ ਦਾਰਸ਼ਨਿਕ, ਸਮਾਜ ਵਿਗਿਆਨੀ ਅਤੇ ਸਾਹਿਤਕ ਸਿਧਾਂਤਕਾਰ ਸੀ। ਇਸਦਾ ਅੰਤਰ-ਅਨੁਸ਼ਾਸਨੀ ਵਿਖਿਆਨ ਗਿਆਨ ਤੇ ਸੰਚਾਰ, ਮਨੁੱਖੀ ਸ਼ਰੀਰ, ਆਧੁਨਿਕ ਤੇ ਉੱਤਰ-ਆਧੁਨਿਕ ਕਲਾ, ਸਾਹਿਤ ਤੇ ਆਲੋਚਤਨਾਤਮਿਕ ਸਿਧਾਂਤ, ਸੰਗੀਤ, ਫ਼ਿਲਮ, ਸਮਾਂ ਤੇ ਯਾਦਦਾਸ਼ਤ ਆਦਿ ਵਿਸ਼ਿਆਂ ਨਾਲ ਸੰਬੰਧਿਤ ਹੈ। ਇਹ 1970ਵਿਆਂ ਵਿੱਚ ਉੱਤਰ-ਆਧੁਨਿਕਤਾਵਾਦ ਅਤੇ ਉੱਤਰ-ਆਧੁਨਿਕਤਾ ਦੇ ਮਨੁੱਖ ਉੱਪਰ ਪਏ ਪ੍ਰਭਾਵਾਂ ਦੀ ਗੱਲ ਕਰਨ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਇਹ ਯਾਕ ਦੇਰਿਦਾ, ਫਰਾਂਸੋਆ ਛਾਤੇਲੇ ਅਤੇ ਯੀਲ ਦੇਲੂਜ਼ ਦੇ ਨਾਲ ਫ਼ਲਸਫ਼ੇ ਦੇ ਅੰਤਰਰਾਸ਼ਟਰੀ ਕਾਲਜ ਦਾ ਸਹਿ-ਸੰਸਥਾਪਕ ਹੈ।
ਜੌਂ-ਫ਼ਰਾਂਸੁਆ ਲਿਓਤਾਰ | |
---|---|
ਜਨਮ | |
ਮੌਤ | 21 ਅਪ੍ਰੈਲ 1998ਲੂਕੇਮੀਆ) ਪੈਰਿਸ, ਫ਼ਰਾਂਸ | (ਉਮਰ 73) (
ਰਾਸ਼ਟਰੀਅਤਾ | ਫਰਾਂਸੀਸੀ |
ਕਾਲ | 20ਵੀਂ-ਸਦੀ ਫ਼ਲਸਫ਼ਾ |
ਖੇਤਰ | ਪੱਛਮੀ ਫ਼ਲਸਫ਼ਾ |
ਸਕੂਲ | ਉੱਤਰ-ਆਧੁਨਿਕਤਾਵਾਦ |
ਅਦਾਰੇ | ਸੋਰਬੋਨ, ਪੈਰਿਸ ਯੂਨੀਵਰਸਿਟੀ VIII, ਕੈਲੀਫੋਰਨੀਆ ਯੂਨੀਵਰਸਿਟੀ, ਇਰਵਿਨ, ਏਮੋਰੀ ਯੂਨੀਵਰਸਿਟੀ, ਫ਼ਲਸਫ਼ੇ ਦਾ ਅੰਤਰਰਾਸ਼ਟਰੀ ਕਾਲਜ, ਪੈਰਿਸ ਯੂਨੀਵਰਸਿਟੀ X, ਯੇਲ |
ਮੁੱਖ ਵਿਚਾਰ | "ਉੱਤਰ-ਆਧੁਨਿਕ ਸਥਿਤੀ" "ਮੈਟਾ-ਬਿਰਤਾਂਤ" ਦਾ ਪਤਨ |
ਪ੍ਰਭਾਵਿਤ ਕਰਨ ਵਾਲੇ | |