ਧਿਆਨ ਚੰਦ ਅਵਾਰਡ
ਧਿਆਨ ਚੰਦ ਅਵਾਰਡ, ਭਾਰਤ ਦਾ ਇੱਕ ਬਹੁਤ ਵੱਡਾ ਅਵਾਰਡ ਹੈ ਜੋ ਖੇਡਾਂ ਵਿੱਚ ਖਿਡਾਰੀ ਦੇ ਜੀਵਨ ਕਾਲ ਦੀ ਪ੍ਰਾਪਤ ਕੀਤੀਆਂ ਪ੍ਰਾਪਤੀਆਂ ਲਈ ਦਿੱਤਾ ਜਾਂਦਾ ਹੈ। ਇਹ ਪੁਰਸਕਾਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ, ਭਾਰਤ ਸਰਕਾਰ ਦੁਆਰਾ ਦਿੱਤਾ ਜਾਂਦਾ ਹੈ।[1] ਇਸ ਅਵਾਰਡ ਦਾ ਨਾਂ ਭਾਰਤੀ ਹਾਕੀ ਟਿਮ ਦੇ ਪ੍ਰਸਿੱਧ ਖਿਡਾਰੀ ਧਿਆਨ ਚੰਦ ਦੇ ਨਾਂ ਉੱਤੇ ਰੱਖਿਆ ਗਿਆ। ਇਸ ਪੁਰਸਕਾਰ ਦੀ ਸ਼ੁਰੂਆਤ 2002 ਵਿੱਚ ਹੋਈ।[1] ਇਸ ਅਵਾਰਡ ਵਿੱਚ ਭਾਰਤੀ 500,000 ਰੂਪਏ, ਇੱਕ ਪਲੈਕ ਅਤੇ ਇੱਕ ਸਕਰੋਲ ਦੁਆਰਾ ਸਨਮਾਨਿਤ ਕੀਤਾ ਜਾਂਦਾ ਹੈ।
ਅਗਸਤ 2013 ਵਿੱਚ, 4 ਖਿਡਾਰੀਆਂ ਨੂੰ ਵੱਖ-ਵੱਖ ਖੇਡਾਂ ਲਈ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ; ਸਯੱਦ ਅਲੀ (ਹਾਕੀ), ਮੈਰੀ ਡਿਸੂਜ਼ਾ (ਐਥਲੈਟਿਕਸ), ਅਨਿਲ ਮਾਨ (ਕੁਸ਼ਤੀ), ਗਿਰੀਰਾਜ ਸਿੰਘ।[2]