ਨਵਤੇਜ ਭਾਰਤੀ
ਨਵਤੇਜ ਭਾਰਤੀ (5 ਫਰਵਰੀ 1938) ਦੀ ਪੰਜਾਬੀ ਕਵੀ ਵਜੋਂ ਪੰਜਾਬੀ ਸਾਹਿਤ ਦੀ ਇੱਕ ਜਾਣੀ ਪਛਾਣੀ ਸ਼ਖ਼ਸੀਅਤ ਹੈ। ੳਸ ਦੇ ਕੰਮ 'ਤੇ ਪੰਜਾਬੀ ਲੋਕ ਮਾਣ ਕਰਦੇ ਹਨ। ਉਹ ਕੈਨੇਡਾ ਦੇ ਸ਼ਹਿਰ ਲੰਡਨ(ਦੁਨੀਆ 'ਤੇ ਤਿੰਨ ਵੱਖ-ਵੱਖ ਦੇਸ਼ਾਂ ਦੀ ਥਾਵਾਂ ਦਾ ਨਾਂ 'ਲੰਡਨ' ਹੈ) ਦਾ ਵਾਸੀ ਹੈ।[1] ਉਸ ਦੀ ਬਹੁਤੀ ਕਾਵਿ-ਰਚਨਾ ਅਜਮੇਰ ਰੋਡੇ ਨਾਲ ਮਿਲ ਕੇ ਲਿਖੀ 1052 ਪੰਨਿਆਂ ਦੀ ਪੁਸਤਕ ‘ਲੀਲਾ’ ਵਿੱਚ ਸ਼ਾਮਿਲ ਹੈ, ਜਿਸ ਨੂੰ ਵੀਹਵੀਂ ਸਦੀ ਦੀਆਂ ਮਹੱਤਵਪੂਰਨ ਕਾਵਿ-ਪੁਸਤਕਾਂ ਵਿੱਚ ਗਿਣਿਆ ਜਾਂਦਾ ਹੈ।
ਨਵਤੇਜ ਭਾਰਤੀ | |
---|---|
ਜਨਮ | 5 ਫ਼ਰਵਰੀ 1938 |
ਕਿੱਤਾ | ਕਵੀ |
ਭਾਸ਼ਾ | ਪੰਜਾਬੀ |
ਪ੍ਰਮੁੱਖ ਕੰਮ | ਲੀਲਾ |
ਜੀਵਨ ਸਾਥੀ | ਸੁਰਦਿੰਰ ਕੌਰ |
ਜੀਵਨ
ਸੋਧੋਨਵਤੇਜ ਭਾਰਤੀ ਦਾ ਜਨਮ 5 ਫ਼ਰਵਰੀ 1938 ਨੂੰ ਪੰਜਾਬ ਦੇ ਪਿੰਡ ਰੋਡੇ ਵਿੱਚ ਹੋਇਆ। ਨਵਤੇਜ ਦੀ ਮਾਤਾ ਦਾ ਨਾਮ ਸ਼ਾਮ ਕੌਰ ਅਤੇ ੳਸ ਦੇ ਪਿਤਾ ਦਾ ਨਾਮ ਕਿਸ਼ਨ ਸਿੰਘ ਸੀ। ਨਵਤੇਜ ਕੈਨੇਡਾ ਦੇ ਸੂਬੇ "ਓਨਟੇਰੀਓ"ਦੇ ਸ਼ਹਿਰ 'ਲੰਡਨ' ਵਿੱਚ ਆਪਣੀ ਪਤਨੀ ਸੁਰਦਿੰਰ ਕੌਰ ਨਾਲ ਰਹਿੰਦਾ ਹੈ। ੳਸ ਦੇ ਦੋ ਬੱਚੇ ਹਨ, ਇੱਕ ਬੇਟੀ ਜਿਸ ਦਾ ਨਾਮ ਸੁਮੀਤ ਹੈ ਅਤੇ ਇੱਕ ਬੇਟਾ ਜਿਸ ਦਾ ਨਾਮ ਸੁਬੋਧ ਹੈ। ਨਵਤੇਜ ਦੀ ਬੇਟੀ ਨਿਊਯਾਰਕ ਵਿੱਚ ਰਹਿੰਦੀ ਹੈ ਅਤੇ ਬੇਟਾ ਟੋਰਾਂਟੋ ਵਿੱਚ ਰਹਿੰਦਾ ਹੈ। 1968 ਈ: 'ਚ ੳਹ ਤੀਹ ਸਾਲ ਦੀ ੳਮਰ ਵਿੱਚ ਕੈਨੇਡਾ ਨੂੰ ਆ ਗਿਆ ਸੀ।
ਸਾਹਤਿਕ ਸਫ਼ਰ
ਸੋਧੋਨਵਤੇਜ ਨੇ ਆਪਣੀ ਪਹਲੀ ਕਿਤਾਬ 1968 ਵਿੱਚ ਲਿਖੀ ਸੀ, ਜਿਸ ਦਾ ਨਾਂ ਸਿੰਬਲ ਦੇ ਫੁੱਲ ਹੈ। ਇਹ ਲਿਖਤ ਨਵਤੇਜ ਦੇ ਕੈਨੇਡਾ ਆੳਣ ਤੋ ਪਹਿਲਾਂ ਛਪੀ ਸੀ। ਉਸ ਨੇ ਆਪਣੀ ਅਗਲੀ ਕਿਤਾਬ, ਲੀਲ੍ਹਾ, ਆਪਣੇ ਭਰਾ ਅਜਮੇਰ ਰੋਡੇ ਨਾਲ਼ ਮਿਲ ਕੇ ਲਿਖੀ ਹੈ। ਇਹ ਕਿਤਾਬ 1052 ਸਫ਼ਿਆਂ ਦੀ ਹੈ ਅਤੇ ਇਸ ਨੂੰ ਪੰਜਾਬੀ ਦੀਆਂ ਮਹੱਤਵਪੂਰਨ ਕਾਵਿ-ਪੁਸਤਕਾਂ ਵਿੱਚ ਗਿਣਿਆ ਜਾਂਦਾ ਹੈ। ੳਸ ਦੀ ਕਿਤਾਬ 'ਲਾਲੀ' ਪ੍ਰੋਫ਼ੈਸਰ ਹਰਦਿਲਜੀਤ ਸਿੰਘ ਲਾਲੀ ਬਾਰੇ ਹੈ। ਦੂਜੀਆਂ ਦੋ ਲਿਖਤਾਂ ਦੇ ਨਾਂ ਸਿੰਬਲ ਦੇ ਫੁਲ ਅਤੇ ਐਂਡਲੈੱਸ ਆਈ ਹਨ। ਐਂਡਲੈੱਸ ਆਈ ਅੰਗਰੇਜ਼ੀ ਭਾਸ਼ਾ ਵਿੱਚ ਹੈ ਅਤੇ ਇਸ ਨੂੰ ਕੈਨੇਡੀਅਨ ਪੋਇਟਰੀ ਐਸੋਸੀਏਸ਼ਨ ਨੇ ਛਾਪਿਆ ਹੈ। ਨਵਤੇਜ ਕਈ ਸਾਲ ਲੰਡਨ ਓਨਟੇਰੀਓ ਤੋਂ 'ਥਰਡ ਆਈ ਪਬਲੀਕੇਸ਼ਨਜ਼ ਇਨਕ' ਚਲਾਉਂਦਾ ਰਿਹਾ। ਇਸ ਪਬਲੀਕੇਸ਼ਨਜ਼ ਅਧੀਨ ੳਸ ਨੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਕਈ ਕਿਤਾਬਾਂ ਛਾਪੀਆਂ ਹਨ।
ਸਨਮਾਨ
ਸੋਧੋਨਵਤੇਜ ਭਾਰਤੀ ਨੂੰ ੳਸ ਦੀ ਕੀਤੀ ਮਿਹਨਤ ਲਈ ਕਾਫ਼ੀ ਪੁਰਸਕਾਰ ਮਿਲੇ ਹਨ। 2010 ਵਿੱਚ ਨਵਤੇਜ ਨੂੰ ਅਜਮੇਰ ਰੋਡੇ ਦੇ ਨਾਲ 'ਅਨਾਦ ਕਾਵਿ ਸਨਮਾਨ-2010′ ਮਿਲਿਆ ਸੀ ਅਤੇ ੳਸ ਦੇ ਨਾਲ਼ ਦੋ ਲੱਖ ਰੁਪਏ ਦੀ ਰਾਸ਼ੀ ਵੀ ਮਿਲੀ। ਪੰਜਾਬ ਵਿੱਚ ਰਹਿੰਦੇ ਸਮੇਂ ੳਸ ਨੂੰ ਲਗਾਤਾਰ ਤਿੰਨ ਸਾਲਾਂ -1959, 1960, 1961- ਲਈ ਪੰਜਾਬ ਭਾਸ਼ਾ ਵਿਭਾਗ ਵਲੋਂ ਪੰਜਾਬ ਦੇ ਸਭ ਤੋਂ ਬਿਹਤਰੀਨ ਕਵੀ ਦਾ ਇਨਾਮ ਦਿੱਤਾ ਗਿਆ।
ਕਾਵਿ-ਪੁਸਤਕਾਂ
ਸੋਧੋ- ਸਿੰਬਲ ਦੇ ਫੁੱਲ - 1968
- ਲੀਲਾ - (ਅਜਮੇਰ ਰੋਡੇ ਨਾਲ ਮਿਲ ਕੇ), 1999, 2019
- ਲੀਲਾ ਅਜਮੇਰ ਰੋਡੇ ਨਾਲ ਮਿਲ ਕੇ ਲਿਖੀ 1052 ਪੰਨਿਆਂ ਦੀ ਪੁਸਤਕ ਹੈ ਜਿਸ ਨੂੰ ਪੰਜਾਬੀ ਸਾਹਿਤ ਅਕਾਦਮੀ ਅਤੇ ਓਪੀਨੀਅਨ ਮੇਕਰਜ ਨੇ ਰਲ ਕੇ ਪਹਿਲੀ ਵਾਰ ਜਨਵਰੀ 1999 ਵਿੱਚ ਰਿਲੀਜ਼ ਕੀਤਾ ਸੀ।[2] ਇਸ ਕਿਤਾਬ ਦਾ ਦੂਜਾ ਐਡੀਸ਼ਨ 20 ਸਾਲ ਬਾਅਦ 2019 ਵਿੱਚ ਛਪਿਆ ਸੀ।
- ਐਂਡਲੈੱਸ ਆਈ (Endless Eye) - 2002 (ਅੰਗਰੇਜ਼ੀ ਵਿੱਚ)
- ਲਾਲੀ - ਅਸਥੈਟਿਕਸ ਪਬਲੀਕੇਸ਼ਨਜ਼ ਲੁਿਧਆਣਾ, 2012
- ਲਾਲੀ ਕਿਤਾਬ ਨੂੰ ਨਵਤੇਜ ਭਾਰਤੀ ਨੇ ਸ਼ਬਦਾਂ ਨਾਲ਼ ਤੇ ਚਿੱਤਰਕਾਰ ਸਿਧਾਰਥ ਨੇ ਰੇਖਾਵਾਂ ਵਿੱਚ ਲਿਖਿਆ ਹੈ।[3] ਇਹ ਕਿਤਾਬ ਪਟਿਆਲੇ ਦੇ ਭੂਤਵਾੜੇ ਨੂੰ ਸਮਰਪਤ ਹੈ ਜਿਥੇ ਲਾਲੀ, ਸਤਿੰਦਰ ਸਿੰਘ ਨੂਰ, ਗੁਰਭਗਤ ਸਿੰਘ, ਹਰਿੰਦਰ ਮਹਿਬੂਬ, ਨਵਤੇਜ ਭਾਰਤੀ, ਪ੍ਰੇਮ ਪਾਲੀ, ਅਮਰਜੀਤ ਸਾਥੀ ਅਤੇ ਸੁਰਜੀਤ ਲੀ ਸਮੇਤ ਹੋਰ ਅਨੇਕ ਬੁੱਧੀਜੀਵੀ ਰਹਿੰਦੇ ਸਨ।[4]
- ਜੋ ਤੁਰਦੇ ਹਨ - 2014
- ਪੁਠ-ਸਿਧ (2019)- ਵਾਰਤਕ ਪੁਸਤਕ, ਜਿਸ ਵਿੱਚ 50 ਲੇਖ ਸ਼ਾਮਿਲ ਹਨ। ਇਸ ਪੁਸਤਕ ਪ੍ਰੀ-ਪੋਇਟਕ ਦੇ ਸਹਿਯੋਗ ਨਾਲ ਆੱਟਮ ਆਰਟ ਦੁਆਰਾ ਪ੍ਰਕਾਸ਼ਿਤ ਕੀਤੀ ਗਈ।
ਨਵਤੇਜ ਭਾਰਤੀ ਬਾਰੇ ਪੁਸਤਕਾਂ
ਸੋਧੋ- ਨਵਤੇਜ ਭਾਰਤੀ ਅਤੇ ਕੈਨੇਡਾ ਦੀ ਪੰਜਾਬੀ ਕਵਿਤਾ - ਡਾ ਤਰਸ਼ਿੰਦਰ ਕੌਰ
ਕਾਵਿ ਨਮੂਨਾ
ਸੋਧੋਅਸਮਾਨ
ਕਿੰਨਾ ਕੁ ਚਿਰ ਸਾਂਭੀ ਜਾਵੇਗਾ ਸਾਡਾ ਸ਼ੋਰ ਸ਼ਰਾਬਾ
ਸੀਮਾ ਹੈ ਇਹਦੀ ਵੀ ਕੋਈ
ਇਕ ਦਿਨ ਇਹਦੇ ਕੰਨ ਪਾਟ ਜਾਣੇ ਹਨ
ਤੇ ਡੁੱਲ ਜਾਣਾ ਹੈ ਸਾਰਾ ਰੌਲਾ
ਓਦੋਂ ਅਸੀਂ ਬੋਲੇ ਹੋ ਜਾਵਾਂਗੇ ਤੇ ਕੰਵਲੇ ਵੀ
ਸਾਡਾ ਹਰ ਸ਼ਬਦ
ਸਾਡੇ ਕੋਲ ਹੀ ਪਰਤ ਆਉਣਾ ਹੈ
ਤੇ ਜਿਹੜੇ ਤੀਰ ਅਸੀਂ ਨਿਤ ਚਲਾਉਂਦੇ ਹਾਂ
ਜਦੋਂ ਪਰਤੇ ਉਹਨਾਂ ਨੂੰ ਸਾਂਭਣ ਜੋਗੀ
ਸਾਡੀ ਛਾਤੀ ਨਹੀਂ ਹੋਣੀ
ਵਾਹ ਲੱਗੇ ਮੈਂ
ਮਾੜੀ ਗਲ ਕਰਨੋਂ ਸੰਕੋਚ ਕਰਦਾ ਹਾਂ
ਅਜ ਰਿਹਾ ਨਹੀਂ ਗਿਆ
ਹੋਰ ਦੇਖੋ
ਸੋਧੋਹਵਾਲੇ
ਸੋਧੋ- ↑ "ਨਵਤੇਜ ਭਾਰਤੀ ਦੀ ਕਾਵਿ-ਟੁਕੜੀ".
- ↑ "LEELA, NAVTEJ BHARATI AJMER RODE". Archived from the original on 2009-10-27. Retrieved 2022-04-07.
{{cite web}}
: Unknown parameter|dead-url=
ignored (|url-status=
suggested) (help) - ↑ ਨਵਤੇਜ ਭਾਰਤੀ. "ਲਾਲੀ". ਅਸਥੈਟਿਕਸ ਪਬਲੀਕੇਸ਼ਨਜ਼, ਲੁਧਿਆਣਾ. p. 130.
- ↑ Amrita Chaudhry (10 April 2012). "Lali immortalised by Canada-based poet". The Indian Express.