ਪੰਜਕੋਸੀ
ਪੰਜਕੋਸੀ ਭਾਰਤੀ ਪੰਜਾਬ ਦੇ "ਫਾਜ਼ਿਲਕਾ ਜ਼ਿਲ੍ਹਾ ਦੀ ਤਹਿਸੀਲ ਖੂਈਆਂ ਸਰਵਰ ਦਾ ਇੱਕ ਪਿੰਡ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਫਾਜ਼ਿਲਕਾ ਤੋਂ 33 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਖੂਈਆਂ ਸਰਵਰ ਤੋਂ 7 ਕਿ.ਮੀ. ਰਾਜ ਦੀ ਰਾਜਧਾਨੀ ਚੰਡੀਗੜ੍ਹ ਤੋਂ 312 ਕਿਲੋਮੀਟਰ ਦੂਰ ਹੈ।ਪੰਜਕੋਸੀ ਪਿੰਨ ਕੋਡ 152128 ਹੈ ਅਤੇ ਡਾਕ ਮੁੱਖ ਦਫ਼ਤਰ ਖੂਈਆਂ ਸਰਵਰ ਹੈ।ਪੰਜ ਕੋਸੀ ਪੂਰਬ ਵੱਲ ਅਬੋਹਰ ਤਹਿਸੀਲ, ਉੱਤਰ ਵੱਲ ਫਾਜ਼ਿਲਕਾ ਤਹਿਸੀਲ, ਦੱਖਣ ਵੱਲ ਸ਼੍ਰੀ ਗੰਗਾਨਗਰ ਤਹਿਸੀਲ, ਪੂਰਬ ਵੱਲ ਮਲੋਟ ਤਹਿਸੀਲ ਨਾਲ ਘਿਰਿਆ ਹੋਇਆ ਹੈ। ਖੂਈਆਂ ਸਰਵਰ ਦੇ ਬਲਾਕ ਵਿੱਚ ਪੈਂਦਾ ਹੈ। ਇਹ ਕਾਫੀ ਪੁਰਾਣਾ ਪਿੰਡ ਹੈ।
ਪੰਜਕੋਸੀ | |
---|---|
ਪਿੰਡ | |
ਗੁਣਕ: 30°10′13″N 74°03′48″E / 30.170277°N 74.063453°E | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਫ਼ਾਜ਼ਿਲਕਾ |
ਬਲਾਕ | ਖੂਈਆਂ ਸਰਵਰ |
ਉੱਚਾਈ | 199 m (653 ft) |
ਆਬਾਦੀ (2011 ਜਨਗਣਨਾ) | |
• ਕੁੱਲ | 4.012 |
ਭਾਸ਼ਾਵਾਂ | |
• ਅਧਿਕਾਰਤ | ਪੰਜਾਬੀ ਅਤੇ ਬਾਗੜੀ |
ਸਮਾਂ ਖੇਤਰ | ਯੂਟੀਸੀ+5:30 (ਆਈਐੱਸਟੀ) |
ਡਾਕ ਕੋਡ | 152128 |
ਟੈਲੀਫ਼ੋਨ ਕੋਡ | 01634****** |
ਵਾਹਨ ਰਜਿਸਟ੍ਰੇਸ਼ਨ | PB:61/ PB:22 |
ਨੇੜੇ ਦਾ ਸ਼ਹਿਰ | ਅਬੋਹਰ |
ਨੇੜੇ ਦੇ ਪਿੰਡ
ਸੋਧੋ- ਦੌਲਤਪੁਰਾ (9 KM),
- ਦੀਵਾਨ ਖੇੜਾ (10 KM),
- ਪੁਰਾਣਾ ਸੂਰਜ ਨਗਰ (16 KM),
- ਬੋਦੀ ਵਾਲਾ ਪੀਠਾ (17 KM) ਪੰਜ ਕੋਸੀ ਦੇ ਨੇੜਲੇ ਪਿੰਡ ਹਨ।
ਨੇੜੇ ਦੇ ਸ਼ਹਿਰ
ਸੋਧੋ- ਅਬੋਹਰ 17 ਕਿਲੋਮੀਟਰ
- ਫਾਜ਼ਿਲਕਾ 33 ਕਿਲੋਮੀਟਰ
- ਸਾਦੁਲਸ਼ਹਿਰ 43 ਕਿਲੋਮੀਟਰ
- ਸ਼੍ਰੀ ਗੰਗਾਨਗਰ 40 ਕਿਲੋਮੀਟਰ ਪੰਜ ਕੋਸੀ ਦੇ ਨੇੜੇ ਦੇ ਸ਼ਹਿਰ ਹਨ।
ਅਬਾਦੀ
ਸੋਧੋਪੰਜਕੋਸੀ 2011 ਦੀ ਮਰਦਮਸ਼ੁਮਾਰੀ ਦੇ ਵੇਰਵੇ ਪੰਜਕੋਸੀ ਸਥਾਨਕ ਭਾਸ਼ਾ ਪੰਜਾਬੀ ਹੈ। ਪੰਜਕੋਸੀ ਪਿੰਡ ਦੀ ਕੁੱਲ ਆਬਾਦੀ 4012 ਹੈ ਅਤੇ ਘਰਾਂ ਦੀ ਗਿਣਤੀ 724 ਹੈ। ਔਰਤਾਂ ਦੀ ਆਬਾਦੀ 48.3% ਹੈ। ਪਿੰਡ ਦੀ ਸਾਖਰਤਾ ਦਰ 54.6% ਹੈ ਅਤੇ ਔਰਤਾਂ ਦੀ ਸਾਖਰਤਾ ਦਰ 22.5% ਹੈ।
ਇਤਿਹਾਸ
ਸੋਧੋਇਹ ਪਿੰਡ ਦਾ ਇਤਿਹਾਸ ਕਾਫੀ ਪੁਰਾਣਾ ਹੈ। ਇਸ ਪਿੰਡ ਵਿੱਚ ਸਾਰੇ ਲੋਕ ਰਾਜਸਥਾਨ ਦੇ ਸ਼ਹਿਰ ਸੀਕਰ ਤੋਂ ਆ ਕੇ ਵੱਸੇ ਹੋਏ ਹਨ। ਇੱਥੇ ਪਿੰਡ ਵਾਸੀਆਂ ਦੇ ਬਜੁਰਗਾਂ ਵੱਲੋ ਜਮੀਨਾਂ ਲਈਆਂ ਗਈਆਂ ਹਨ। ਪਿੰਡ ਦੇ ਵਿੱਚ ਪੁਰਾਣੀਆਂ ਹਵੇਲੀਆਂ ਇਸ ਦੀ ਗਵਾਹੀ ਭਰਦੀਆਂ ਹਨ।
ਬਰਾਦਰੀਆਂ
ਸੋਧੋਪਿੰਡ ਵਿੱਚ ਅੱਧੀ ਗਿਣਤੀ ਜਾਖੜ ਜਾਟਾਂ ਦੀ ਹੈ ਅਤੇ ਇਹ ਤਕਰੀਬਨ ਪਿੰਡ ਦੀ ਸਾਰੀ ਜਮੀਨ ਤੇ ਮਾਲਕੀ ਕਰਦੇ ਹਨ। ਸਾਰਾ ਪਿੰਡ ਹਿੰਦੂ ਧਰਮ ਦੇ ਮੰਨਣ ਵਾਲਿਆਂ ਦਾ ਹੈ। ਪਿੰਡ ਵਿੱਚ ਘੁਮਿਆਰ ਜਾਤੀ ਦੀ ਵੀ ਵਸੋਂ ਹੈ।
ਬੋਲੀ
ਸੋਧੋਇੱਥੇ ਤਕਰੀਬਨ ਸਾਰੇ ਲੋਕ ਹੀ ਬਾਗੜੀ ਬੋਲੀ ਦੀ ਵਰਤੋ ਕਰਦੇ ਹਨ ਪਰ ਦਫ਼ਤਰੀ ਭਾਸ਼ਾ ਪੰਜਾਬੀ ਹੀ ਹੈ।
ਉੱਘੇ ਲੋਕ
ਸੋਧੋਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |