ਫਾਟਕ:ਇਲੈਕਟ੍ਰੋਸਟੈਟਿਕਸ/ਇਲੈਕਟ੍ਰਿਕ ਫੀਲਡ

ਵਿਕੀਪੀਡੀਆ ਵਿੱਦਿਆ ਪ੍ਰੋਗਰਾਮ
Main Page
ਮੁੱਖ ਸਫ਼ਾ

ਮੈਂਬਰ
Members
ਮੈਂਬਰ

ਵਿਸ਼ੇ
Subjects
ਵਿਸ਼ੇ

ਨੋਟਿਸਬੋਰਡ
Noticeboard
ਨੋਟਿਸਬੋਰਡ

ਚਰਚਾ
Discussion
ਚਰਚਾ

  ਇਲੈਕਟ੍ਰੋਸਟੈਟਿਕਸ  
  ਇਲੈਕਟ੍ਰਿਕ ਫੀਲਡ  
          Menu         Page 1 of 8


ਇਲੈਕਟ੍ਰਿਕ ਫੀਲਡ ਦੀ ਧਾਰਨਾ

  • ਆਓ ਹੁਣ ਵੈਕੱਮ ਅੰਦਰ ਉਰਿਜਿਨ O ਉੱਤੇ ਰੱਖੇ ਕਿਸੇ ਪੋਆਇੰਟ ਚਾਰਜ Q ਤੇ ਵਿਚਾਰ ਕਰੀਏ! ਜੇਕਰ ਅਸੀਂ O ਤੋਂ r ਦੂਰੀ ਉੱਤੇ ਸਥਿਤ ਕਿਸੇ ਬਿੰਦੂ P ਉੱਤੇ ਇੱਕ ਹੋਰ ਚਾਰਜ q ਰੱਖੀਏ, ਤਾਂ ਚਾਰਜ Q ਇਸ ਨਵੇਂ q ਚਾਰਜ ਉੱਤੇ ਕੂਲੌਂਬ ਦੇ ਨਿਯਮ ਮੁਤਾਬਿਕ ਇੱਕ ਫੋਰਸ ਲਗਾਏਗਾ । ਅਸੀਂ ਇਹ ਸਵਾਲ ਕਰ ਸਕਦੇ ਹਾਂ: ਜੇਕਰ ਚਾਰਜ q ਹਟਾ ਲਿਆ ਜਾਂਦਾ ਹੈ, ਤਾਂ ਇਸਦੇ ਆਲੇ ਦੁਆਲੇ ਕੀ ਬਚੇਗਾ? ਕੀ ਕੁੱਝ ਵੀ ਨਹੀਂ ਬਚੇਗਾ? ਜੇਕਰ ਪੋਆਇੰਟ P ਉੱਤੇ ਕੁੱਝ ਵੀਂ ਨਹੀਂ ਹੁੰਦਾ, ਤਾਂ P ਉੱਤੇ ਚਾਰਜ q ਰੱਖਣ ਨਾਲ ਕੋਈ ਫੋਰਸ ਕਿੱਥੋਂ ਆ ਜਾਂਦਾ ਹੈ? ਅਜਿਹੇ ਸਵਾਲਾਂ ਦਾ ਜਵਾਬ ਦੇਣ ਵਾਸਤੇ, ਸ਼ੁਰੂਆਤੀ ਵਿਗਿਆਨੀਆਂ ਨੇ ਫੀਲਡ ਦੀ ਧਾਰਨਾ ਪੇਸ਼ ਕੀਤੀ ਸੀ। ਇਸਦੇ ਅਨੁਸਾਰ, ਅਸੀਂ ਕਹਿੰਦੇ ਹਾਂ ਕਿ ਚਾਰਜ Q ਆਲੇ ਦੁਆਲੇ ਹਰੇਕ ਸਥਾਨ ਉੱਤੇ ਇੱਕ ਇਲੈਕਟ੍ਰਿਕ ਫੀਲਡ ਪੈਦਾ ਕਰਦਾ ਹੈ। ਜਦੋਂ ਕੋਈ ਹੋਰ ਚਾਰਜ q ਕਿਸੇ ਬਿੰਦੂ P ਉੱਤੇ ਲਿਆਂਦਾ ਜਾਂਦਾ ਹੈ, ਤਾਂ ਉੱਥੇ ਦੀ ਫੀਲਡ ਇਸ ਉੱਤੇ ਕ੍ਰਿਆ ਕਰਦੀ ਹੈ ਅਤੇ ਇੱਕ ਫੋਰਸ ਪੈਦਾ ਕਰਦੀ ਹੈ। ਕਿਸੇ ਬਿੰਦੂ r ਉੱਤੇ ਪੈਦਾ ਕੀਤੀ ਗਈ ਚਾਰਜ Q ਦੁਆਰਾ ਫੀਲਡ ਨੂੰ ਇਸਤਰਾਂ ਪ੍ਰਾਪਤ ਕੀਤਾ ਜਾ ਸਕਦਾ ਹੈ;
  • ਫੀਲਡ ਸ਼ਬਦ ਇਹ ਸਮਝਾਉਂਦਾ ਹੈ ਕਿ ਕਿਵੇਂ ਕੋਈ ਡਿਸਟ੍ਰੀਬਿਊਟ ਕੀਤੀ (ਵੰਡੀ) ਹੋਈ ਕੁਆਂਟਿਟੀ (ਜੋ ਸਕੇਲਰ ਵੀ ਹੋ ਸਕਦੀ ਹੈ ਤੇ ਵੈਕਟਰ ਵੀ ਹੋ ਸਕਦੀ ਹੈ) ਪੁਜੀਸ਼ਨ ਬਦਲਣ ਦੇ ਨਾਲ ਕਿਵੇਂ ਬਦਲਦੀ ਹੈ। ਚਾਰਜ ਦਾ ਅਸਰ ਇਲੈਕਟ੍ਰਿਕ ਫੀਲਡ ਦੀ ਮੌਜੂਦਗੀ ਅੰਦਰ ਸ਼ਾਮਿਲ ਹੁੰਦਾ ਹੈ। ਅਸੀਂ ਕਿਸੇ ਚਾਰਜ Q ਦੁਆਰਾ ਕਿਸੇ ਹੋਰ ਚਾਰਜ q ਉੱਤੇ ਲਗਾਏ ਗਏ ਫੋਰਸ ਨੂੰ ਇਸਤਰਾਂ ਪ੍ਰਾਪਤ ਕਰਦੇ ਹਾਂ;
  • ਧਿਆਨ ਦਿਓ ਕਿ ਚਾਰਜ q ਵੀ ਚਾਰਜ Q ਉੱਤੇ ਇੱਕ ਬਰਾਬਰ ਅਤੇ ਉਲਟ ਫੋਰਸ ਲਗਾਉਂਦਾ ਹੈ। ਦੋਵੇਂ ਚਾਰਜਾਂ ਦਰਮਿਆਨ ਇਲੈਕਟ੍ਰੋਸਟੈਟਿਕ ਫੋਰਸ ਚਾਰਜ q ਅਤੇ Q ਦੀ ਇਲੈਕਟ੍ਰਿਕ ਫੀਲਡ ਦਰਮਿਆਨ ਇੱਕ ਪਰਸਪਰ ਕ੍ਰਿਆ ਦੇ ਤੌਰ ਤੇ ਦੇਖਿਆ ਜਾ ਸਕਦਾ ਹੈ ਅਤੇ ਇਸੇ ਤਰਾਂ ਉਲਟ ਰੂਪ ਵਿੱਚ ਵੀ ਸੱਚ ਹੈ। ਜੇਕਰ ਅਸੀਂ ਚਾਰਜ q ਦੀ ਪੁਜੀਸ਼ਨ ਨੂੰ ਵੈਕਟਰ r ਰਾਹੀਂ ਦਰਸਾਈਏ, ਤਾਂ ਇਹ ਇੱਕ ਫੋਰਸ F ਅਨੁਭਵ ਕਰੇਗਾ ਜੋ q ਦੀ ਲੋਕੇਸ਼ਨ (ਸਥਿਤੀ) ਉੱਤੇ ਇਲੈਕਟ੍ਰਿਕ ਫੀਲਡ E ਦੁਆਰਾ ਚਾਰਜ q ਦੇ ਗੁਣਨਫਲ ਸਮਾਨ ਹੁੰਦਾ ਹੈ। ਇਸਤਰਾਂ,
F(r) = q E(r)
  • ਇਹ ਇਕੁਏਸ਼ਨ ਇਲੈਕਟ੍ਰਿਕ ਫੀਲਡ ਦੀਆਂ S I ਯੂਨਿਟਾਂ ਨੂੰ N/C ਦੇ ਤੌਰ ਤੇ ਪਰਿਭਾਸ਼ਿਤ ਕਰਦੀ ਹੈ। ਇੱਥੇ ਕੁੱਝ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਹਨ:

ਓਪਰੋਕਤ ਇਕੁਏਸ਼ਨਾਂ ਤੋਂ ਅਸੀਂ ਇਹ ਦਖਲ ਅੰਦਾਜ਼ੀ ਕਰ ਸਕਦੇ ਹਾਂ ਕਿ ਜੇਕਰ q ਚਾਰਜ ਇਕਾਈ (ਯੂਨਿਟੀ) ਹੋਵੇ, ਤਾਂ ਕਿਸੇ Q ਕਾਰਣ ਇਲੈਕਟ੍ਰਿਕ ਫੀਲਡ ਸੰਖਿਅਕ ਤੌਰ ਤੇ ਇਸਦੇ ਦੁਆਰਾ ਲਗਾਏ ਗਏ ਫੋਰਸ ਦੇ ਸਮਾਨ ਹੋਵੇਗੀ । ਇਸਤਰਾਂ,

ਕਿਸੇ ਚਾਰਜ Q ਦੁਆਰਾ ਪੈਦਾ ਕੀਤੀ ਗਈ ਇਲੈਕਟ੍ਰਿਕ ਫੀਲਡ ਨੂੰ ਓਸ ਫੋਰਸ ਦੇ ਬਰਾਬਰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜੋ ਕੋਈ ਯੂਨਿਟ ਪੌਜ਼ਟਿਵ ਚਾਰਜ ਅਨੁਭਵ ਕਰੇਗਾ ਜੇਕਰ ਓਸ ਬਿੱਦੂ ਉੱਤੇ ਰੱਖਿਆ ਜਾਵੇ

  • Q ਨੂੰ ਸੋਰਸ ਚਾਰਜ ਕਿਹਾ ਜਾਂਦਾ ਹੈ ਅਤੇ ਇਸਦੇ ਅਸਰ ਨੂੰ ਟੈਸਟ ਕਰਨ ਵਾਲੇ ਚਾਰਜ q ਨੂੰ ਟੈਸਟ ਚਾਰਜ ਕਿਹਾ ਜਾਂਦਾ ਹੈ। ਨੋਟ ਕਰੋ ਕਿ ਚੋਰਸ ਚਾਰਜ Q ਜਰੂਰ ਹੀ ਅਪਣੀ ਮੂਲ ਸਥਿਤੀ ਉੱਤੇ ਟਿਕਿਆ ਰਹਿਣਾ ਚਾਹੀਦਾ ਹੈ। ਫੇਰ ਵੀ, ਜੇਕਰ ਕੋਈ ਚਾਰਜ q ਇਸ ਸੋਰਸ ਚਾਰਜ Q ਦੇ ਆਲ਼ੇ ਦੁਆਲ਼ੇ ਲਿਆਂਦਾ ਜਾਂਦਾ ਹੈ ਤਾਂ ਸੋਰਸ ਚਾਰਜ Q ਅਪਣੇ ਆਪ ਵਿੱਚ ਇਸ ਟੈਸਟ ਚਾਰਜ q ਕਾਰਨ ਪੈਦਾ ਹੋਏ ਇਲੈਕਟ੍ਰੀਕਲ ਫੋਰਸ ਨੂੰ ਅਨੁਭਵ ਕਰਨ ਤੇ ਮਜ਼ਬੂਰ ਹੋ ਜਾਂਦਾ ਹੈ ਅਤੇ ਅਪਣੇ ਸਥਾਨ ਤੋਂ ਹਿੱਲਣ ਵੱਲ ਮਜ਼ਬੂਰ ਹੁੰਦਾ ਜਾਂਦਾ ਹੈ। ਇਸ ਸਮੱਸਿਆ ਨੂੰ ਹੱਲ ਕਰਨ ਵਾਸਤੇ ਟੈਸਟ ਚਾਰਜ ਬਹੁਤ ਹੀ ਮਮੂਲੀ ਜਿਹਾ ਲਿਆ ਜਾਂਦਾ ਹੈ। ਫੇਰ ਫੋਰਸ F ਬਹੁਤ ਸੂਖਮ ਜਿਹਾ ਹੀ ਬਣੇਗਾ ਪਰ ਅਨੁਪਾਤ ਜਾਂ ਰੇਸ਼ੋ F/q ਸੀਮਤ ਰਹਿੰਦੀ ਹੈ ਅਤੇ ਇਲੈਕਟ੍ਰਿਕ ਫੀਲਡ ਪਰਿਭਾਸ਼ਿਤ ਕਰਦੀ ਹੈ:
E = ਲਿਮਿਟ q ➙0 F/q
  • (q ਦੀ ਹਾਜ਼ਰੀ ਕਾਰਨ Q ਨੂੰ ਹਿੱਲਣ ਦੇਣ ਤੋਂ ਰੋਕਣ ਵਾਲੀ) ਸਮੱਸਿਆ ਹੱਲ ਕਰਨ ਦੇ ਨੇੜੇ ਪਹੁੰਚਣ ਦਾ ਇੱਕ ਪ੍ਰੈਕਟੀਕਲ ਰਸਤਾ Q ਨੂੰ ਗੈਰ-ਦਰਸਾਏ ਫੋਰਸਾਂ ਰਾਹੀਂ ਇਸਦੀ ਲੋਕੇਸ਼ਨ ਉੱਤੇ ਬੰਨੀ ਰੱਖਣ ਦਾ ਰਸਤਾ ਹੈ। ਇਹ ਕੁੱਝ ਅਜੀਬ ਲੱਗ ਸਕਦਾ ਹੈ ਪਰ ਦਰਅਸਲ ਪ੍ਰੈਕਟਿਸ ਵਿੱਚ ਇੰਝ ਹੀ ਹੁੰਦਾ ਹੈ। ਜਦੋਂ ਅਸੀਂ ਕਿਸੇ ਚਾਰਜ ਕੀਤੀ ਹੋਈ ਪਲੇਨਰ ਸ਼ੀਟ ਕਾਰਣ ਕਿਸੇ ਟੈਸਟ ਚਾਰਜ q ਉੱਤੇ ਇਲੈਕਟ੍ਰਿਕ ਫੋਰਸ ਤੇ ਵਿਚਾਰ ਕਰਦੇ ਹਾਂ, ਤਾਂ ਸ਼ੀਟ ਉੱਪਰਲੇ ਚਾਰਜ ਸ਼ੀਟ ਅੰਦਰਲੇ ਅਣਪਛਾਤੇ ਚਾਰਜ ਕੀਤੇ ਹੋਏ ਰਚਣਹਾਰਿਆਂ ਕਾਰਨ ਲਗਾਏ ਫੋਰਸਾਂ ਦੁਆਰਾ ਅਪਣੀਆਂ ਲੋਕੇਸ਼ਨਾਂ ਤੇ ਬੰਨੇ ਰਹਿੰਦੇ ਹਨ।
  • ਨੋਟ ਕਰੋ ਕਿ ਚਾਰਜ Q ਕਾਰਨ ਪੈਦਾ ਹੋਈ ਇਲੈਕਟ੍ਰਿਕ ਫੀਲਡ E, ਭਾਵੇਂ ਕਿਸੇ ਟੈਸਟ ਚਾਰਜ q ਦੇ ਨਿਯਮਾਂ ਵਿੱਚ ਓਪਰੇਸ਼ਨ ਦੇ ਤੌਰ ਤੇ ਪਰਿਭਾਸ਼ਿਤ ਕੀਤੀ ਜਾਂਦੀ ਹੈ, ਫੇਰ ਵੀ ਇਹ q ਤੋਂ ਸੁਤੰਤਰ ਰਹਿੰਦੀ ਹੈ। ਅਜਿਹਾ ਇਸਲਈ ਹੁੰਦਾ ਹੈ ਕਿਉਂਕਿ F ਚਾਰਜ q ਦੇ ਅਨੁਪਾਤ ਵਿੱਚ ਹੁੰਦਾ ਹੈ ਜਿਸ ਕਾਰਨ F/q ਮਾਤਰਾ ਚਾਰਜ q ਉੱਤੇ ਨਿਰਭਰ ਨਹੀਂ ਕਰਦੀ । Q ਚਾਰਜ ਕਾਰਨ ਚਾਰਜ q ਤੇ ਲਗਾਇਆ ਗਿਆ ਫੋਰਸ F ਚਾਰਜ q ਦੀ ਵਿਸ਼ੇਸ਼ਤ ਲੋਕੇਸ਼ਨ ਤੇ ਨਿਰਭਰ ਕਰਦਾ ਹੈ ਜਿਸਨੂੰ ਚਾਰਜ Q ਦੇ ਆਲੇ ਦੁਆਲੇ ਦੀ ਸਪੇਸ ਅੰਦਰ ਕਿਸੇ ਵੀ ਮੁੱਲ ਦਾ ਲਿਆ ਜਾ ਸਕਦਾ ਹੈ। ਇਸਤਰਾਂ Q ਕਾਰਨ ਪੈਦਾ ਹੋਈ ਇਲੈਕਟ੍ਰਿਕ ਫੀਲਡ E ਵੀ ਸਪੇਸ ਨਿਰਦੇਸ਼ਾਂਕ r ਉੱਤੇ ਨਿਰਭਰ ਕਰਦੀ ਹੈ।
  • ਸਾਰੀ ਸਪੇਸ ਉੱਤੇ ਚਾਰਜ q ਦੀਆਂ ਵੱਖਰੀਆਂ ਪੁਜੀਸ਼ਨਾਂ ਵਾਸਤੇ, ਅਸੀਂ ਇਲੈਕਟ੍ਰਿਕ ਫੀਲਡ ਦੀਆਂ ਵੱਖਰੀਆਂ ਕੀਮਤਾਂ ਪ੍ਰਾਪਤ ਕਰਦੇ ਹਾਂ । ਤਿੰਨ-ਅਯਾਮੀ (3-ਡਾਇਮੈਨਸ਼ਨਲ) ਸਪੇਸ ਦੇ ਹਰੇਕ ਬਿੰਦੂ ਉੱਤੇ ਇਲੈਕਟ੍ਰਿਕ ਫੀਲਡ ਮੌਜੂਦ ਹੁੰਦੀ ਹੈ।
  • ਕਿਸੇ ਪੌਜ਼ਟਿਵ ਚਾਰਜ ਵਾਸਤੇ, ਇਲੈਕਟ੍ਰਿਕ ਫੀਲਡ ਚਾਰਜ ਤੋਂ ਬਾਹਰ ਵੱਲ ਨੂੰ ਰੇਡੀਅਲ ਤੌਰ ਤੇ ਨਿਰਦੇਸ਼ਿਤ ਹੋਈ ਹੁੰਦੀ ਹੈ। ਦੂਜੇ ਪਾਸੇ, ਜੇਕਰ ਸੋਰਸ ਚਾਰਜ ਨੈਗਟਿਵ ਹੋਵੇ, ਤਾਂ ਹਰੇਕ ਬਿੰਦੂ ਉੱਤੇ, ਇਲੈਕਟ੍ਰਿਕ ਫੀਲਡ ਵੈਕਟਰ, ਰੇਡੀਅਲ ਤੌਰ ਤੇ ਅੰਦਰ ਵੱਲ ਨੂੰ ਇਸ਼ਾਰਾ ਕਰਦਾ ਹੈ।
  • ਕਿਉਂਕਿ ਚਾਰਜ Q ਕਾਰਨ ਚਾਰਜ q ਉੱਤੇ ਲਗਾਏ ਗਏ ਫੋਰਸ F ਦਾ ਮੈਗਨੀਟਿਊਡ ਸੋਰਫ ਚਾਰਜ Q ਤੋਂ ਚਾਰਜ q ਤੱਕ ਦੇ ਡਿਸਟੈਂਸ r ਉੱਤੇ ਡਿਪੈਂਡ (ਨਿਰਭਰ) ਕਰਦਾ ਹੈ, ਇਸਲਈ ਇਲੇਕਟ੍ਰਿਕ ਫੀਲਡ E ਦਾ ਮੈਗਨੀਟਿਊਡ ਵੀ ਡਿਸਟੈਂਸ r ਉੱਤੇ ਹੀ ਨਿਰਭਰ ਕਰੇਗਾ । ਇਸਤਰਾਂ ਚਾਰਜ Q ਤੋਂ ਇੱਕ ਬਰਾਬਰ ਦੂਰੀਆਂ ਉੱਤੇ, ਇਸਦੀ ਇਲੈਕਟ੍ਰਿਕ ਫੀਲਡ E ਓਹੀ (ਇੱਕੋ ਜਿਹੀ) ਰਹੇਗੀ । ਕਿਸੇ ਪੋਆਇੰਟ ਚਾਰਜ ਕਾਰਨ ਪੈਦਾ ਹੋਏ ਇਲੈਕਟ੍ਰਿਕ ਫੀਲਡ ਦਾ ਮੁੱਲ (ਮੈਗਨੀਟਿਊਡ) ਇਸਤਰਾਂ ਕਿਸੇ ਸਫੀਅਰ (ਗੋਲੇ) ਉੱਤੇ ਦੀ ਸਤਹਿ ਉੱਤੇ ਇੱਕੋ ਜਿਹਾ ਰਹਿੰਦਾ ਹੈ ਜੇਕਰ ਚਾਰਜ ਗੋਲੇ ਦੇ ਕੇਂਦਰ ਤੇ ਹੋਵੇ ; ਦੂਜੇ ਸ਼ਬਦਾਂ ਵਿੱਚ, ਇਹ ਇੱਕ ਸਫੈਰੀਕਲ ਸਮਿੱਟਰੀ (ਗੋਲਾਤਮਿਕ ਸਮਰੂਪਤਾ) ਰੱਖਦਾ ਹੈ।

ਕੰਡਕਟਿੰਗ ਮਟੀਰੀਅਲ ਦੇ ਕਿਸੇ ਇਨਫਾਇਨਾਈਟ (ਅਨੰਤ) ਸ਼ੀਟ ਉੱਤੇ ਲਮਕਾਏ ਕਿਸੇ ਪੋਆਇੰਟ ਪੌਜ਼ਟਿਵ ਇਲੈਕਟ੍ਰਿਕ ਚਾਰਜ ਤੋਂ ਉਤਪੰਨ ਹੋ ਰਹੀਆਂ ਇਲੈਕਟ੍ਰਿਕ ਫੀਲਡ ਲਾਈਨਾਂ

ਬਿਜਲੀ ਖੇਤਰ ਉਹ ਖੇਤਰ ਜਿੱਥੇ ਬਿਜਲੀ ਚਾਰਜ ਦਾ ਬਲ ਮਹਿਸੂਸ ਹੁੰਦਾ ਹੈ। ਕੋਈ ਇਲੈਕਟ੍ਰਿਕ ਫੀਲਡ ਇੱਕ ਅਜਿਹੀ ਵੈਕਟਰ ਫੀਲਡ ਹੁੰਦੀ ਹੇ ਜੋ ਸਪੇਸ ਅੰਦਰਲੇ ਹਰੇਕ ਬਿੰਦੂ ਨੂੰ ਕੂਲੌਂਬ ਫੋਰਸ ਨਾਲ ਜੋੜਦੀ ਹੈ ਜੋ ਓਸ ਬਿੰਦੂ ਉੱਤੇ ਰੱਖੇ ਕਿਸੇ ਅਤੀ-ਸੂਖਮ ਟੈਸਟ ਚਾਰਜ ਦੁਆਰਾ ਪ੍ਰਤਿ ਯੂਨਿਟ ਇਲੈਕਟ੍ਰਿਕ ਚਾਰਜ ਅਨੁਭਵ ਕੀਤਾ ਜਾਂਦਾ ਹੈ।[1] ਇਲੈਕਟ੍ਰਿਕ ਫੀਲਡਾਂ ਇਲੈਕਟ੍ਰਿਕ ਚਾਰਜਾਂ ਦੁਆਰਾ ਪੈਦਾ ਹੁੰਦੀਆਂ ਹਨ ਅਤੇ ਸਮੇਂ ਨਾਲ ਤਬਦੀਲ ਹੁੰਦੀਆਂ ਮੈਗਨੇਟਿਕ ਫੀਲਡਾਂ ਦੁਆਰਾ ਇੰਡਿਊਸ ਕੀਤੀਆਂ ਜਾ ਸਕਦੀਆਂ ਹਨ। ਇਲੈਕਟ੍ਰਿਕ ਫੀਲਡ ਮੈਗਨੇਟਿਕ ਫੀਲਡ ਨਾਲ ਮਿਲ ਕੇ ਇਲੈਕਟ੍ਰੋਮੈਗਨੈਟਿਕ ਫੀਲਡ ਰਚਦੀ ਹੈ।

ਪਰਿਭਾਸ਼ਾ

ਕਿਸੇ ਦਿੱਤੇ ਹੋਏ ਪੋਆਇੰਟ ਉੱਤੇ ਇਲੈਕਟ੍ਰਿਕ ਫੀਲਡ , ਓਸ (ਵੈਕਟਰ) ਫੋਰਸ ਦੇ ਤੌਰ ਤੇ ਪਰਿਭਾਸ਼ਿਤ ਕੀਤੀ ਜਾਂਦੀ ਹੈ, ਜੋ ਇਲੈਕਟ੍ਰੋਮੈਗਨੈਟਿਕ ਫੋਰਸਾਂ (ਜਿਵੇਂ ਲੌਰੰਟਜ਼ ਫੋਰਸ) ਦੁਆਰਾ ਯੂਨਿਟ ਚਾਰਜ ਦੇ ਕਿਸੇ ਸਟੇਸ਼ਨਰੀ ਟੈਸਟ ਪਾਰਟੀਕਲ ਉੱਤੇ ਲਗਦਾ ਹੈ। ਚਾਰਜ ਵਾਲ਼ਾ ਕੋਈ ਪਾਰਟੀਕਲ ਇੱਕ ਫੋਰਸ ਦਾ ਸਾਹਮਣਾ ਕਰਦਾ ਹੈ। ਇਸਦੀਆਂ SI ਯੂਨਿਟਾਂ ਨਿਊਟਨ ਪ੍ਰਤਿ ਕੂਲੌਂਬ (N⋅C−1) ਹਨ ਜਾਂ ਇਸਦੇ ਸਮਾਨ ਹੀ, ਵੋਲਟ ਪ੍ਰਤਿ ਮੀਟਰ (V⋅m−1) ਹਨ, ਜੋ SI ਬੇਸ ਯੂਨਿਟਾਂ ਦੇ ਨਿਯਮਾਂ ਮੁਤਾਬਿਕ kg⋅m⋅s−3⋅A−1 ਹਨ।

ਇਲੈਕਟ੍ਰਿਕ ਫੀਲਡ ਦੇ ਸੋਰਸ

ਕਾਰਣ ਅਤੇ ਵਿਵਰਣ

ਇਲੈਕਟ੍ਰਿਕ ਫੀਲਡਾਂ ਇਲੈਕਟ੍ਰਿਕ ਚਾਰਜਾਂ ਦੁਆਰਾ ਜਾਂ ਬਦਲ ਰਹੀਆਂ ਚੁੰਬਕੀ ਫੀਲਡਾਂ ਦੁਆਰਾ ਬਣਦੀਆਂ ਹਨ। ਇਲੈਕਟ੍ਰਿਕ ਚਾਰਜ ਵਾਲਾ ਅਸਰ ਗਾਓਸ ਦੇ ਨਿਯਮ ਰਾਹੀਂ ਦਰਸਾਇਆ ਜਾਂਦਾ ਹੈ, ਤੇ ਮੈਗਨੈਟਿਕ ਫੀਲਡਾਂ ਵਾਲਾ ਅਸਰ ਇੰਡਕਸ਼ਨ ਦੇ ਫੈਰਾਡੇ ਦੇ ਨਿਯਮ ਦੁਆਰਾ ਦਰਸਾਇਆ ਜਾਂਦਾ ਹੈ, ਜੋ ਦੋਵੇਂ ਮਿਲ ਕੇ ਇਲੈਕਟ੍ਰਿਕ ਫੀਲਡ ਦੇ ਬੀਹੇਵੀਅਰ ਨੂੰ ਚਾਰਜ ਰੀਪਾਰਟੀਸ਼ਨ ਅਤੇ ਚੁੰਬਕੀ ਫੀਲਡ ਦੇ ਇੱਕ ਫੰਕਸ਼ਨ ਦੇ ਤੌਰ ਤੇ ਪਰਿਭਾਸ਼ਿਤ ਕਰਨ ਲਈ ਕਾਫੀ ਹਨ। ਫੇਰ ਵੀ, ਕਿਉਂਕਿ ਮੈਗਨੇਟਿਕ ਫੀਲਡ ਨੂੰ ਇਲੈਕਟ੍ਰਿਕ ਫੀਲਡ ਦੇ ਹੀ ਇੱਕ ਫੰਕਸ਼ਨ ਦੇ ਤੌਰ ਤੇ ਦਰਸਾਇਆ ਜਾਂਦਾ ਹੈ, ਇਸਲਈ ਦੋਵੇਂ ਫੀਲਡਾਂ ਦੀਆਂ ਇਕੁਏਸ਼ਨਾਂ ਮੇਲ ਲਈਆਂ ਜਾਂਦੀਆਂ ਹਨ ਅਤੇ ਰਲ ਕੇ ਮੈਕਸਵੈੱਲ ਦੀਆਂ ਇਕੁਏਸ਼ਨਾਂ ਰਚਦੀਆਂ ਹਨ ਜੋ ਦੋਵੇਂ ਫੀਲਡਾਂ ਨੂੰ ਚਾਰਜਾਂ ਅਤੇ ਇਲੈਕਟ੍ਰਿਕ ਕਰੰਟਾਂ ਦੇ ਇੱਕ ਫੰਕਸ਼ਨ ਦੇ ਤੌਰ ਤੇ ਦਰਸਾਉਂਦੀਆਂ ਹਨ।

ਕਿਸੇ ਇੱਕਸਾਰ ਅਵਸਥਾ (ਸਟੇਸ਼ਨਰੀ ਚਾਰਜਾਂ ਅਤੇ ਕਰੰਟਾਂ) ਦੇ ਸਪੈਸ਼ਲ ਕੇਸ (ਖਾਸ ਮਾਮਲੇ) ਵਿੱਚ, ਮੈਕਸਵੈੱਲ-ਫੈਰਾਡੇ ਇੰਡਕਟਿਵ ਅਸਰ ਅਲੋਪ ਹੋ ਜਾਂਦਾ ਹੈ। ਨਤੀਜਨ ਦੋਵੇਂ ਇਕੁਏਸ਼ਨਾਂ (ਸਮੀਕਰਨਾਂ) (ਗਾਓਸ ਦਾ ਨਿਯਮ ਅਤੇ ਫੈਰਾਡੇ ਦਾ ਨਿਯਮ ਜਿਸ ਵਿੱਚ ਕੋਈ ਵੀ ਇੰਡਕਸ਼ਨ ਟਰਮ ਨਹੀਂ ਹੁੰਦੀ), ਰਲ ਕੇ ਕੂਲੌਂਬ ਦਾ ਨਿਯਮ ਬਣਾਉਂਦੀਆਂ ਹਨ, ਜਿਸਨੂੰ ਕਿਸੇ ਚਾਰਜ ਡੈਂਸਟੀ ( ਸਪੇਸ ਵਿੱਚ ਪੁਜੀਅਨ ਨੂੰ ਦਰਸਾਉਂਦੀਆਂ ਹਨ) ਵਾਸਤੇ

ਲਿਖਿਆ ਜਾਂਦਾ ਹੈ। ਧਿਆਨ ਦਿਓ ਕਿ ਵੈਕੱਮ ਦੀ ਪਰਮਿਟੀਵਿਟੀ , ਜਰੂਰ ਹੀ ਸਬਸਟੀਟਿਊਟ ਕਰ ਦੇਣੀ ਚਾਹੀਦੀ ਹੈ ਜੇਕਰ ਚਾਰਜਾਂ ਨੂੰ ਗੈਰ-ਖਾਲੀ ਮੀਡੀਆ (ਮਾਧਿਅਮ) ਵਿੱਚ ਲਿਆ ਜਾਂਦਾ ਹੈ।

ਨਿਰੰਤਰ ਬਨਾਮ ਅਨਿਰੰਤਰ ਚਾਰਜ ਰੀਪਾਰਟੀਸ਼ਨ

ਇਲੈਕਟ੍ਰੋਮੈਗਨਟਿਜ਼ਮ ਦੀਆਂ ਸਮੀਕਰਨਾਂ ਨਿਰੰਤਰ ਪ੍ਰਸਤੁਤੀ ਵਿੱਚ ਬੇਹਤਰ ਦਰਸਾਈਆਂ ਜਾਂਦੀਆਂ ਹਨ। ਫੇਰ ਵੀ ਚਾਰਜਾਂ ਨੂੰ ਕਦੇ ਕਦੇ ਸਭ ਤੋਂ ਬੇਹਤਰ ਤੌਰ ਤੇ ਡਿਸਕ੍ਰੀਟ ਬਿੰਦੂਆਂ ਦੇ ਤੌਰ ਤੇ ਦਰਸਾਉਣਾ ਠੀਕ ਰਹਿੰਦਾ ਹੈ; ਉਦਾਹਰਨ ਦੇ ਤੌਰ ਤੇ, ਕੁੱਝ ਮਾਡਲ ਇਲੈਕਟ੍ਰੌਨਾਂ ਨੂੰ ਅਜਿਹੇ ਪੋਆਇੰਸ ਸੋਰਸਾਂ (ਸੋਮਿਆਂ੦ ਦੇ ਤੌਰ ਤੇ ਦਰਸਾ ਸਕਦੇ ਹਨ ਜਿੱਥੇ ਚਾਰਜ ਡੈਂਸਟੀ ਸਪੇਸ ਦੇ ਇੱਕ ਅਤਿਸੂਖਮ ਟੁਕੜੇ ਉੱਤੇ ਅਨੰਤ ਹੁੰਦੀ ਹੈ।

ਕੋਈ ਚਾਰਜ ਜੋ ਉੱਤੇ ਸਥਿਤ ਹੋਵੇ, ਗਣਿਤਿਕ ਤੌਰ ਤੇ ਇੱਕ ਚਾਰਜ ਡੈਂਸਟੀ ਦੇ ਤੌਰ ਤੇ ਦਰਸਾਇਆ ਜਾ ਸਕਦਾ ਹੈ, ਜਿੱਥੇ (ਤਿੰਨ ਡਾਇਮੈਨਸ਼ਨਾਂ ਅੰਦਰ) ਡੀਰਾਕ ਡੈਲਟਾ ਫੰਕਸ਼ਨ ਵਰਤਿਆ ਜਾਂਦਾ ਹੈ। ਇਸਦੇ ਉਲਟ, ਕਿਸੇ ਚਾਰਜ ਡਿਸਟ੍ਰੀਬਿਊਸ਼ਨ ਨੂੰ ਕਈ ਛੋਟੇ ਪੋਆਇੰਟ ਚਾਰਜਾਂ ਦੁਆਰਾ ਸੰਖੇਪਿਤ ਕੀਤਾ ਜਾ ਸਕਦਾ ਹੈ।

ਸੁਪਰਪੁਜੀਸ਼ਨ ਪ੍ਰਿੰਸੀਪਲ

ਇਲੈਕਟ੍ਰਿਕ ਫੀਲਡਾਂ ਸੁਪਰਪੁਜੀਸ਼ਨ ਪ੍ਰਿੰਸੀਪਲ ਦੀ ਪਾਲਣਾ ਕਰਦੀਆਂ ਹਨ, ਕਿਉਂਕਿ ਮੈਕਸਵੈੱਲ ਇਕੁਏਸ਼ਨਾਂ ਲੀਨੀਅਰ (ਰੇਖਿਕ) ਹੁੰਦੀਆਂ ਹਨ। ਨਤੀਜੇ ਦੇ ਤੌਰ ਤੇ, ਜੇਕਰ ਅਤੇ ਓਹ ਇਲੈਕਟ੍ਰਿਕ ਫੀਲਡਾਂ ਹੋਣ ਜੋ ਚਾਰਜਾਂ ਅਤੇ ਦੀ ਡਿਸਟ੍ਰੀਬਿਊਸ਼ਨ ਤੋਂ ਪੈਦਾ ਹੋਈਆਂ ਹੋਣ, ਤਾਂ ਚਾਰਜਾਂ ਦੀ ਡਿਸਟ੍ਰੀਬਿਊਸ਼ਨ ਇੱਕ ਇਲੈਕਟ੍ਰਿਕ ਫੀਲਡ ਬਣਾਏਗੀ; ਉਦਾਹਰਨ ਦੇ ਤੌਰ ਤੇ, ਕੂਲੌਂਬ ਦਾ ਨਿਯਮ ਵੀ ਚਾਰਜ ਡੈਂਸਟੀ ਅੰਦਰ ਲੀਨੀਅਰ ਹੀ ਰਹਿੰਦਾ ਹੈ।

ਇਹ ਪ੍ਰਿੰਸੀਪਲ ਬਹੁਤ ਬਿੰਦੂ ਚਾਰਜਾਂ ਦੁਆਰਾ ਪੈਦਾ ਕੀਤੀ ਗਈ ਫੀਲਡ ਦਾ ਹਿਸਾਬ ਲਗਾਉਣ ਲਈ ਫਾਇਦੇਮੰਦ ਰਹਿੰਦਾ ਹੈ। ਜੇਕਰ ਚਾਰਜ ਸਪੇਸ ਵਿੱਚ ਉੱਤੇ ਸਟੇਸ਼ਨਰੀ ਹੋਣ, ਤਾਂ ਕਰੰਟਾਂ ਦੀ ਗੈਰ-ਹਾਜ਼ਰੀ ਵਿੱਚ, ਸੁਪਰਪੁਜੀਸ਼ਨ ਪ੍ਰਿੰਸੀਪਲ ਸਾਬਤ ਕਰਦਾ ਹੈ ਕਿ ਨਤੀਜਨ ਫੀਲਡ ਕੂਲੌਂਬ ਦੇ ਨਿਯਮ ਰਾਹੀਂ ਦਰਸਾਏ ਜਾਂਦੇ ਹਰੇਕ ਪਾਰਟੀਕਲ ਦੁਆਰਾ ਪੈਦਾ ਹੋਈਆਂ ਫੀਲਡਾਂ ਦਾ ਜੋੜ ਹੁੰਦਾ ਹੈ:

ਇਲੈਕਟ੍ਰੋਸਟੈਟਿਕ ਫੀਲਡ

ਕਿਸੇ ਪੌਜ਼ਟਿਵ (ਲਾਲ ਰੰਗ) ਅਤੇ ਇੱਕ ਨੈਗਟਿਵ (ਨੀਲਾ ਰੰਗ) ਚਾਰਜ ਦੁਆਲ਼ੇ ਇਲੈਕਟ੍ਰਿਕ ਫੀਲਡ ਸਮਝਾਉਂਦਾ ਚਿੱਤਰ
ਇਲੈਕਟ੍ਰਿਕ ਫੀਲਡ ਰੇਖਾਵਾਂ ਨੂੰ ਸਮਝਾਉਂਦੇ ਪ੍ਰਯੋਗ। ਕਿਸੇ ਇਲੈਕਟ੍ਰੋਸਟੈਟਿਕ ਇੰਡਕਸ਼ਨ ਮਸ਼ੀਨ ਨਾਲ ਜੁੜਿਆ ਇੱਕ ਇਲੈਕਟ੍ਰੋਡ ਕਿਸੇ ਤੇਲ ਨਾਲ ਭਰੇ ਕੰਟੇਨਰ ਵਿੱਚ ਰੱਖਿਆ ਜਾਂਦਾ ਹੈ। ਤੇਲ ਨੂੰ ਇੱਕ ਡਾਇਲੈਕਟ੍ਰਿਕ ਮਾਧਿਅਮ ਮੰਨਦੇ ਹੋਏ, ਜਦੋਂ ਇਲੈਕਟ੍ਰੋਡ ਦੇ ਵਿੱਚੋਂ ਕਰੰਟ ਵਹਿੰਦਾ ਹੈ, ਤਾਂ ਕਣ ਆਪਣੇ ਆਪ ਨੂੰ ਇਸ ਤਰ੍ਹਾਂ ਅਰੇਂਜ ਕਰ ਲੈਂਦੇ ਹਨ ਤਾਂ ਜੋ ਇਲੈਕਟ੍ਰਿਕ ਫੀਲਡ ਲਾਈਨਾਂ ਰੇਖਾਵਾਂ ਦਿਖਾਉਂਦੇ ਲੱਗਣ

ਇਲੈਕਟ੍ਰੋਸਟੈਟਿਕ ਫੀਲਡਾਂ ਅਜਿਹੀਆਂ E-ਫੀਲਡਾਂ ਹੁੰਦੀਆਂ ਹਨ ਜੋ ਵਕਤ ਪਾ ਕੇ ਤਬਦੀਲ ਨਹੀਂ ਹੁੰਦੀਆਂ, ਜੋ ਉਦੋਂ ਵਾਪਰਦੀਆਂ ਹਨ ਜਦੋਂ ਚਾਰਜ ਅਤੇ ਕਰੰਟ ਸਟੇਸ਼ਨਰੀ ਹੁੰਦੇ ਹਨ। ਇਸ ਮਾਮਲੇ ਵਿੱਚ, ਕੂਲੌਂਬ ਦਾ ਨਿਯਮ ਪੂਰੀ ਤਰਾਂ ਫੀਲਡ ਨੂੰ ਦਰਸਾਉਂਦਾ ਹੈ।

ਇਲੈਕਟ੍ਰਿਕ ਪੁਟੈਂਸ਼ਲ

ਜੇਕਰ ਕੋਈ ਸਿਸਟਮ ਸਟੈਟਿਕ ਹੋਵੇ, ਕਿ ਚੁੰਬਕੀ ਫੀਲਡਾਂ ਵਕਤ ਪਾ ਕੇ ਤਬਦੀਲ ਨਾ ਹੋਣ, ਤਾਂ ਫੈਰਾਡੇ ਦੇ ਨਿਯਮ ਮੁਤਾਬਿਕ, ਇਲੈਕਟ੍ਰਿਕ ਫੀਲਡ ਕਰਲ-ਫਰੀ (ਕੁੰਡਲੀ-ਮੁਕਤ) ਹੁੰਦੀ ਹੈ। ਇਸ ਮਾਮਲੇ ਵਿੱਚ, ਇੱਕ ਇਲੈਕਟ੍ਰਿਕ ਪੁਟੈਂਸ਼ਲ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, ਯਾਨਿ ਕਿ, ਇੱਕ ਫੰਕਸ਼ਨ ਕਿ

.[2]

ਇਸ ਦੀ ਤੁਲਨਾ ਗ੍ਰੈਵੀਟੇਸ਼ਨਲ ਪੁਟੈਂਸ਼ਲ ਨਾਲ ਕੀਤੀ ਜਾ ਸਕਦੀ ਹੈ।

ਇਲੈਕਟ੍ਰੋਸਟੈਟਿਕ ਅਤੇ ਗ੍ਰੈਵੀਟੇਸ਼ਨਲ ਫੀਲਡਾਂ ਦਰਮਿਆਨ ਸਮਾਨਤਾਵਾਂ

ਕੂਲੌਂਬ ਦਾ ਨਿਯਮ, ਜੋ ਇਲੈਕਟ੍ਰਿਕ ਚਾਰਜਾਂ ਦੀ ਪਰਸਪਰ ਕ੍ਰਿਆ ਦਰਸਾਉਂਦਾ ਹੈ:

ਨਿਊਟਨ ਦੇ ਬ੍ਰਹਿਮੰਡੀ ਗਰੂਤਾਕਰਸ਼ਨ ਦੇ ਨਿਯਮ ਨਾਲ ਮਿਲਦਾ ਜੁਲਦਾ ਹੈ।

(ਜਿੱਥੇ ). ਇਸ ਤੋਂ ਇਹ ਸੁਝਾਅ ਮਿਲਦਾ ਹੈ ਕਿ ਇਲੈਕਟ੍ਰਿਕ ਫੀਲਡ ਅਤੇ ਗ੍ਰੈਵੀਟੇਸ਼ਨਲ ਫੀਲਡ g ਦਰਮਿਆਨ, ਜਾਂ ਇਹਨਾਂ ਦੇ ਸਬੰਧਤ ਪੁਟੈਂਸ਼ਲਾਂ ਦਰਮਿਆਨ ਸਮਾਂਤ੍ਰਾਤਾਵਾਂ ਹਨ। ਇਸ ਸਮਾਂਤ੍ਰਾਤਮਿਕਤਾ ਕਾਰਨ ਮਾਸ ਨੂੰ ਕਦੇ ਕਦੇ ਗ੍ਰੈਵੀਟੇਸ਼ਨਲ ਚਾਰਜ ਵੀ ਕਿਹਾ ਜਾਂਦਾ ਹੈ। [ਹਵਾਲਾ ਲੋੜੀਂਦਾ] ਇਲੈਕਟ੍ਰੋਸਟੈਟਿਕ ਅਤੇ ਗ੍ਰੈਵੀਟੇਸ਼ਨਲ ਫੋਰਸ ਦੋਵੇਂ ਹੀ ਸੈਂਟਰਲ, ਕੰਜ਼੍ਰਵੇਟਿਵ ਫੋਰਸ ਹਨ ਜੋ ਇਨਵਰਸ ਸਕੁਏਅਰ ਨਿਯਮ ਦੀ ਪਾਲਨਾ ਕਰਦੇ ਹਨ।

ਯੂਨੀਫੌਰਮ ਫੀਲਡਾਂ

ਇੱਕ ਯੂਨੀਫੌਰਮ ਫੀਲਡ ਉਹ ਫੀਲਡ ਹੁੰਦੀ ਹੈ ਜਿਸ ਵਿੱਚ ਹਰੇਕ ਬਿੰਦੂ ਉੱਤੇ ਇਲੈਕਟ੍ਰਿਕ ਫੀਲਡ ਸਥਰ ਰਹਿੰਦੀ ਹੋਵੇ। ਇਸਨੂੰ ਸੰਖੇਪਿਤ ਕਰਨ ਵਾਸਤੇ ਦੋ ਦੋ ਕੰਡਕਟਿੰਗ ਪਲੇਟਾਂ ਨੂੰ ਇੱਕ ਦੂਜੀ ਦੇ ਸਮਾਂਤਰ (ਪੈਰਲਲ) ਰੱਖਿਆ ਜਾਂਦਾ ਹੈ ਅਤੇ ਉਹਨਾਂ ਦਰਮਿਆਨ ਇੱਕ ਵੋਲਟੇਜ (ਪੁਟੈਂਸ਼ਲ ਅੰਤਰ) ਕਾਇਮ ਰੱਖਿਆ ਜਾਂਦਾ ਹੈ; ਹੱਦ ਪ੍ਰਭਾਵਾਂ ਕਾਰਨ ਇਹ ਸਿਰਫ ਇੱਕ ਸੰਖੇਪ ਅਨੁਮਾਨ ਹੀ ਹੁੰਦਾ ਹੈ (ਪਲੇਨਾਂ ਦੇ ਕਿਨਾਰਿਆਂ ਨਜ਼ਦੀਕ, ਇਲੈਕਟ੍ਰਿਕ ਫੀਲਡ ਫਟ ਜਾਂਦੀ ਹੈ ਕਿਉਂਕਿ ਪਲੇਨ ਨਿਰੰਤਰ ਨਹੀਂ ਰਹਿੰਦਾ)। ਅਨੰਤ ਪਲੇਨ ਲੈਂਦੇ ਹੋਏ, ਇਲੈਕਟ੍ਰਿਕ ਫੀਲਡ ਦਾ ਮੈਗਨੀਟਿਊਡ ਇਹ ਬਣੇਗਾ:

ਜਿੱਥੇ Δϕ ਪਲੇਟਾਂ ਦਰਮਿਆਨ ਪੁਟੈਂਸ਼ਲ ਡਿਫ੍ਰੈਂਸ ਹੁੰਦਾ ਹੈ ਅਤੇd ਪਲੇਟਾਂ ਨੂੰ ਨਿਖੇੜਨ ਵਾਲਾ ਫਾਸਲਾ ਹੈ। ਨੈਗਟਿਵ ਚਾਰਜ ਪੈਦਾ ਹੋ ਜਾਂਦਾ ਹੈ ਜਿਵੇਂ ਹੀ ਪੌਜ਼ਟਿਵ ਚਾਰਜ ਪਰਾਂ ਧੱਕਦਾ ਹੈ, ਇਸਲਈ ਇੱਕ ਪੌਜ਼ਟਿਵ ਚਾਰਜ ਵਾਲੀ ਪਲੇਟ ਤੋਂ ਪੌਜ਼ਟਿਵ ਚਾਰਜ ਪਰਾਂ ਵੱਲ ਨੂੰ ਇੱਕ ਫੋਰਸ ਅਨੁਭਵ ਕਰੇਗਾ, ਜੋ ਓਸ ਦਿਸ਼ਾ ਵਿੱਚ ਹੁੰਦਾ ਹੈ ਤਾਂ ਜੋ ਵੋਲਟੇਜ ਵਧ ਸਕੇ। ਮਾਈਕ੍ਰੋ ਅਤੇ ਨੈਨੋ ਐਪਲੀਕੇਸ਼ਨਾਂ ਵਿੱਚ, ਜਿਵੇਂ ਸੇਮੀਕੰਡਕਟਰਾਂ ਦੇ ਸਬੰਧ ਵਿੱਚ, ਕਿਸੇ ਇਲੈਕਟ੍ਰਿਕ ਫੀਲਡ ਦਾ ਕੋਈ ਵਿਸ਼ੇਸ਼ ਸੰਖਿਅਕ ਮੁੱਲ (ਮੈਗਨੀਟਿਊਡ) 106 V⋅m−1 ਦੇ ਲੱਗਪਗ ਹੰਦਾ ਹੈ, ਜੋ 1 µm ਦੂਰ ਰੱਖੇ ਹੋਏ ਕੰਡਕਟਰਾਂ ਦਰਮਿਆਨ 1 ਵੋਲਟ ਦੇ ਦਰਜੇ ਦੀ ਵੋਲਟੇਜ ਲਾਗੂ ਕਰਨ ਨਾਲ ਸਾਂਭਿਆ ਜਾਂਦਾ ਹੈ।

ਇਲੈਕਟ੍ਰੋਡਾਇਨਾਮਿਕ ਫੀਲਡਾਂ

ਇਲੈਕਟ੍ਰੋਡਾਇਨਾਮਿਕ ਫੀਲਡਾਂ ਓਹ ਇਲੈਕਟ੍ਰਿਕ ਫੀਲਡਾਂ ਹੁੰਦੀਆਂ ਹਨ ਜੋ ਵਕਤ ਬੀਤਣ ਤੇ ਬਦਲਦੀਆਂ ਨਹੀਂ, ਜਿਵੇਂ ਜਦੋਂ ਚਾਰਜ ਗਤੀਸ਼ੀਲ ਹੁੰਦੇ ਹਨ।

ਇਲੈਕਟ੍ਰਿਕ ਫੀਲਡ ਓਸ ਮਾਮਲੇ ਵਿੱਚ ਚੁੰਬਕੀ ਫੀਲਡ ਦੀ ਫੀਲਡ ਦੇ ਤੌਰ ਤੇ ਸੁਤੰਤਰ ਤੌਰ ਤੇ ਨਹੀਂ ਦਰਸਾਈ ਜਾ ਸਕਦੀ। ਜੇਕਰ A ਮੈਗਨੈਟਿਕ ਵੈਕਟਰ ਪੁਟੈਂਸ਼ਲ ਹੋਵੇ, ਜੋ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੋਵੇ ਕਿ

,

ਤਾਂ ਅਜੇ ਵੀ ਇੱਕ ਇਲੈਕਟ੍ਰਿਕ ਪੁਟੈਂਸ਼ਲ ਇਸਤਰਾੰ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਕਿ:

ਇਸ ਸਮੀਕਰਨ ਦੀ ਕਰਲ ਲੈਂਦੇ ਹੋਏ ਫੈਰਾਡੇ ਦਾ ਇੰਡਕਸ਼ਨ ਨਿਯਮ ਰਿਕਵਰ ਕੀਤਾ ਜਾ ਸਕਦਾ ਹੈ:[3]

ਜੋ ਇੱਕ ਬਾਦ ਵਿੱਚ ਅਨੁਮਾਨਿਤ ਕੀਤੂ ਗਈ ਇਲੈਕਟ੍ਰਿਕ ਫੀਲਡ ਵਾਸਤੇ ਪੁਰਾਣੀ ਕਿਸਮ ਦਾ ਸਪਸ਼ਟੀਕਰਨ ਕਰਦੀ ਹੈ।

ਆਹ ਵੀ ਵੇਖੋ

ਹਵਾਲੇ

  1. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000002F-QINU`"'</ref>" does not exist.
  2. gwrowe (8 October 2011). "Curl & Potential in Electrostatics". physicspages.com. Archived from the original on 24 ਅਕਤੂਬਰ 2016. Retrieved 21 January 2017. {{cite web}}: Unknown parameter |dead-url= ignored (|url-status= suggested) (help)
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000032-QINU`"'</ref>" does not exist.[permanent dead link]
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.

ਬਾਹਰੀ ਲਿੰਕ

ਵਿਕੀਪੀਡੀਆ ਆਰਟੀਕਲ ਲਿੰਕ

ਸ਼ਬਦਾਵਲੀ

ਅਗਲੇ ਸਫ਼ੇ ਤੇ ਜਾਣ ਵਾਸਤੇ ਹੇਠਲਾ ਫਾਰਵਰਡ ਤੀਰ ਦਬਾਓ

              ਅਗਲਾ ਸਫ਼ਾ