ਬੰਗਲਾਦੇਸ਼ ਵਿੱਚ ਖੇਡਾਂ
ਬੰਗਲਾਦੇਸ਼ ਵਿੱਚ ਖੇਡਾਂ ਦਾ ਕਾਫੀ ਰੁਝਾਨ ਹੈ ਅਤੇ ਇਹ ਮਨੋਰੰਜਨ ਦੇ ਮੁੱਖ ਸਾਧਨਾਂ ਵਿੱਚੋੰ ਇੱਕ ਹਨ। ਖੇਡਾਂ ਬੰਗਲਾਦੇਸ਼ ਦਾ ਸੱਭਿਆਚਾਰ ਦਾ ਮੁੱਖ ਅੰਗ ਮੰਨੀਆਂ ਜਾਂਦੀਆਂ ਹਨ। ਕਬੱਡੀ ਇੱਥੋਂ ਦੀ ਰਾਸ਼ਟਰੀ ਖੇਡ ਹੈ। ਇਸ ਤੋਂ ਇਲਾਵਾ ਕ੍ਰਿਕਟ ਅਤੇ ਫੁੱਟਬਾਲ ਇੱਥੇ ਸਭ ਤੋਂ ਜਿਆਦਾ ਪਸੰਦ ਕੀਤੀਆਂ ਜਾਂਦੀਆਂ ਹਨ। ਬੰਗਲਾਦੇਸ਼ ਨੇ ਉਸ ਸਮੇਂ ਬਹੁਤ ਵੱਡੀ ਪ੍ਰਾਪਤੀ ਹਾਸਿਲ ਕੀਤੀ ਜਦੋਂ ਬੰਗਲਾਦੇਸ਼ ਕ੍ਰਿਕਟ ਟੀਮ ਨੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ 2015 ਵਿੱਚ ਵਿਸ਼ਵ ਦੀਆਂ ਤਿੰਨ ਚੋਟੀ ਦੀਆਂ ਟੀਮਾਂ ਨੂੰ ਹਰਾ ਦਿੱਤਾ ਸੀ। ਉਸਨੇ ਪਾਕਿਸਤਾਨ ਕ੍ਰਿਕਟ ਟੀਮ ਨੂੰ ਕ੍ਰਿਕਟ ਲੜੀ ਵਿੱਚ 3-0 ਨਾਲ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸ ਤੋ ਬਾਅਦ ਫਿਰ ਇੱਕ ਹੋਰ ਅਜਿਹਾ ਮੌਕਾ ਆਇਆ ਜਦੋਂ ਉਸਨੇ ਭਾਰਤੀ ਕ੍ਰਿਕਟ ਟੀਮ ਨੂੰ ਜੂਨ 2015 ਵਿੱਚ 2-1 ਨਾਲ ਹਰਾ ਕੇ ਕ੍ਰਿਕਟ ਲੜੀ ਜਿੱਤ ਲਈ ਸੀ। ਆਮ ਪ੍ਰਚਲਿਤ ਖੇਡਾਂ ਜਿਵੇਂ ਕਿ ਤੈਰਾਕੀ, ਕਬੱਡੀ, ਬੋਲੀ ਖੇਲਾ, ਲਾਠੀ ਖੇਲਾ ਆਦਿ ਇਹ ਖੇਡਾਂ ਪੇਂਡੂ ਖੇਤਰ ਵਿੱਚ ਬਹੁਤ ਖੇਡੀਆਂ ਜਾਂਦੀਆਂ ਹਨ। ਜਦ ਕਿ ਵਿਦੇਸ਼ੀ ਖੇਡਾਂ ਜਿਵੇਂ ਕਿ ਹਾਕੀ, ਵਾਲੀਬਾਲ, ਹੈਂਡਬਾਲ, ਗੋਲਫ਼, ਬੈਡਮਿੰਟਨ ਆਦਿ ਇਹ ਖੇਡਾਂ ਸ਼ਹਿਰੀ ਖੇਤਰ ਵਿੱਚ ਵਧੇਰੇ ਖੇਡੀਆਂ ਜਾਂਦੀਆਂ ਹਨ। "ਰਾਸ਼ਟਰੀ ਖੇਡ ਸਭਾ" (ਐਨਐਸਸੀ) ਇੱਥੋ ਦੀ ਮੁੱਖ ਸਭਾ ਹੈ ਜੋ ਕਿ ਹੋਰ ਸਾਰੀਆਂ ਖੇਡਾਂ ਨੂੰ ਨਿਯੰਤਰਿਤ ਕਰਦੀ ਹੈ। ਬੰਗਲਾਦੇਸ਼ ਵਿੱਚ 42 ਵੱਖ-ਵੱਖ ਖੇਡ ਸੰਘ ਇਸ ਸਭਾ ਤੋਂ ਮਾਨਤਾ-ਪ੍ਰਾਪਤ ਹਨ। ਇੱਥੇ "ਬੰਗਲਾਦੇਸ਼ ਖੇਡਾਂ" ਨਾਮ ਦਾ ਬਹੁ-ਖੇਡ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀ ਭਾਗ ਲੈਂਦੇ ਹਨ ਅਤੇ ਇਹ ਟੂਰਨਾਮੈਂਟ ਬੰਗਲਾਦੇਸ਼ ਵਿੱਚ ਖੇਡਾਂ ਲਈ ਕਾਫੀ ਉਤਸ਼ਾਹ ਭਰਿਆ ਹੁੰਦਾ ਹੈ।
ਕ੍ਰਿਕਟ
ਸੋਧੋਬੰਗਲਾਦੇਸ਼ ਰਾਸ਼ਟਰੀ ਕ੍ਰਿਕਟ ਟੀਮ (ਬੰਗਾਲੀ: Lua error in package.lua at line 80: module 'Module:Lang/data/iana scripts' not found.) ਜਿਸਨੂੰ ਕਿ 'ਟਾਈਗਰਜ਼' ਵੀ ਕਿਹਾ ਜਾਂਦਾ ਹੈ, ਇੱਕ ਰਾਸ਼ਟਰੀ ਕ੍ਰਿਕਟ ਟੀਮ ਹੈ ਜੋ ਬੰਗਲਾਦੇਸ਼ ਲਈ ਅੰਤਰਰਾਸ਼ਟਰੀ ਪੱਧਰ 'ਤੇ ਕ੍ਰਿਕਟ ਖੇਡਦੀ ਹੈ। ਇਸ ਟੀਮ ਦਾ ਦੇਖ-ਰੇਖ ਦੀ ਜਿੰਮੇਵਾਰੀ ਬੰਗਲਾਦੇਸ਼ ਕ੍ਰਿਕਟ ਬੋਰਡ ਕਰਦਾ ਹੈ। ਬੰਗਲਾਦੇਸ਼ ਕ੍ਰਿਕਟ ਟੀਮ ਅੰਤਰਰਾਸ਼ਟਰੀ ਕ੍ਰਿਕਟ ਸਭਾ ਦੀ ਪੂਰੀ ਮੈਂਬਰ ਹੈ ਅਤੇ ਇਹ ਟੀਮ ਟੈਸਟ ਕ੍ਰਿਕਟ, ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟਵੰਟੀ ਟਵੰਟੀ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਇਸ ਟੀਮ ਨੇ ਨਵੰਬਰ 2000 ਵਿੱਚ ਭਾਰਤੀ ਕ੍ਰਿਕਟ ਟੀਮ ਖਿਲਾਫ਼ ਢਾਕਾ ਵਿਖੇ ਆਪਣਾ ਪਹਿਲਾ ਟੈਸਟ ਮੈਚ ਖੇਡਿਆ ਸੀ। ਟੈਸਟ ਕ੍ਰਿਕਟ ਖੇਡਣ ਵਾਲੀ ਇਹ ਦਸਵੀਂ ਰਾਸ਼ਟਰੀ ਟੀਮ ਸੀ।
31 ਮਾਰਚ 1986 ਨੂੰ ਬੰਗਲਾਦੇਸ਼ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਕ੍ਰਿਕਟ ਟੀਮ ਖਿਲਾਫ਼ ਆਪਣਾ ਪਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡਿਆ ਸੀ, ਇਹ ਮੈਚ 1986 ਏਸ਼ੀਆ ਕੱਪ ਵਿੱਚ ਹੋ ਰਿਹਾ ਸੀ। ਜਿਆਦਾ ਸਮਾਂ ਬੰਗਲਾਦੇਸ਼ ਵਿੱਚ ਫੁੱਟਬਾਲ ਬਹੁਤ ਪ੍ਰਚਲਿਤ ਰਹੀ ਅਤੇ ਕ੍ਰਿਕਟ ਕੇਵਲ ਸ਼ਹਿਰੀ ਖੇਤਰਾਂ ਵਿੱਚ ਹੀ ਖੇਡੀ ਜਾਂਦੀ ਸੀ। 1990 ਦੇ ਦਹਾਕੇ ਵਿੱਚ ਕ੍ਰਿਕਟ ਨੇ ਫੁੱਟਬਾਲ ਮੁਕਾਬਲੇ ਕਾਫੀ ਲੋਕ-ਪ੍ਰਿਯਤਾ ਹਾਸਿਲ ਕਰ ਲਈ।