ਮੁਹੰਮਦ ਰਫ਼ੀ
ਇਹ ਲੇਖ ਦਾ ਅੰਦਾਜ਼ ਵਿਕੀਪੀਡੀਆ ਉੱਤੇ ਵਰਤੇ ਜਾਂਦੇ ਵਿਸ਼ਵਕੋਸ਼ ਅੰਦਾਜ਼ ਨਾਲ ਮੇਲ ਨਹੀਂ ਖਾਂਦਾ ਹੈ। |
ਮੁਹੰਮਦ ਰਫ਼ੀ (24 ਦਸੰਬਰ 1924 - 31 ਜੁਲਾਈ 1980) ਇੱਕ ਭਾਰਤੀ ਪਿੱਠਵਰਤੀ ਗਾਇਕ ਸੀ। ਉਸਨੂੰ ਭਾਰਤੀ ਉਪ ਮਹਾਂਦੀਪ ਦੇ ਸਭ ਤੋਂ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[1][2] ਅਪਣੀ ਆਵਾਜ਼ ਦੀ ਮਿਠਾਸ ਅਤੇ ਉਸ ਦੇ ਦਾਇਰੇ ਕਰਕੇ ਉਨ੍ਹਾਂ ਦੀ ਆਪਣੇ ਸਮਕਾਲੀ ਗਾਇਕਾਂ 'ਚ ਵਖਰੀ ਪਛਾਣ ਸੀ। ਰਫੀ ਸਾਹੇਬ ਨੂੰ ਸ਼ੇਹਨਸ਼ਾਹ-ਏ-ਤਰਨ੍ਨੁਮ ਵੀ ਕਿਹਾ ਜਾਂਦਾ ਹੈ। ਉਹ ਇੱਕ ਸਮਰਪਿਤ ਗਾਇਕ ਸਨ।ਰਫ਼ੀ ਸਾਹੇਬ ਆਪਣੇ ਅਲੱਗ-ਅਲੱਗ ਕਿਸਮ ਦੇ ਗਾਣਿਆਂ ਦੇ ਅੰਦਾਜ ਵਾਸਤੇ ਜਾਣੇ ਜਾਂਦੇ ਨੇ। ਉਹਨਾਂ ਨੇ ਸ਼ਾਸਤਰੀ ਗੀਤਾਂ ਤੋਂ ਲੈ ਕੇ ਦੇਸ਼ ਭਗਤੀ ਦੇ ਗੀਤ, ਉਦਾਸ ਵਿਰਲਾਪ ਤੋਂ ਲੈ ਕੇ ਰੁਮਾਂਸਵਾਦੀ ਗੀਤ, ਗ਼ਜ਼ਲ, ਭਜਨ ਅਤੇ ਕੱਵਾਲੀ ਤੱਕ ਹੱਦਬੰਦੀ ਕੀਤੀ ਸੀ। ਉਹਨਾਂ ਨੂੰ ਫਿਲਮ ਦੇ ਅਦਾਕਾਰਾ ਦੀ ਆਵਾਜ਼ ਨਾਲ ਮਿਲਦੀ ਅਵਾਜ਼ ਵਿੱਚ ਗਾਉਣ ਦੀ ਵਿਲਖਣ ਯੋਗਤਾ ਕਰਕੇ ਜਾਣਿਆ ਜਾਂਦਾ ਸੀ।[3] 1950 ਅਤੇ 1970 ਦੇ ਵਿਚਕਾਰ, ਰਫ਼ੀ ਹਿੰਦੀ ਫਿਲਮ ਉਦਯੋਗ ਵਿੱਚ ਸਭ ਤੋ ਵੱਧ ਮੰਗ ਵਾਲੇ ਗਾਇਕ ਸਨ।[3] ਉਹਨਾਂ ਨੇ ਛੇ ਫਿਲਮਫੇਅਰ ਅਵਾਰਡ ਅਤੇ ਇੱਕ ਨੈਸ਼ਨਲ ਫਿਲਮ ਅਵਾਰਡ ਪ੍ਰਾਪਤ ਕੀਤਾ ਸੀ। 1967 ਵਿੱਚ, ਉਸ ਨੂੰ ਭਾਰਤ ਸਰਕਾਰ ਦੁਆਰਾ ਪਦਮ-ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[4]
ਮੁਹੰਮਦ ਰਫ਼ੀ | |
---|---|
ਜਾਣਕਾਰੀ | |
ਜਨਮ ਦਾ ਨਾਮ | ਮੁਹੰਮਦ ਹਾਜੀ ਅਲੀ ਮੁਹੰਮਦ ਰਫ਼ੀ |
ਜਨਮ | 24 ਦਸੰਬਰ 1924 ਕੋਟਲਾ ਸੁਲਤਾਨ ਸਿੰਘ, ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ |
ਮੌਤ | 31 ਜੁਲਾਈ 1980 (ਉਮਰ 55) ਮੁੰਬਈ, ਮਹਾਰਾਸ਼ਟਰ, ਭਾਰਤ |
ਵੰਨਗੀ(ਆਂ) | ਫ਼ਿਲਮੀ, ਕਲਾਸੀਕਲ, ਗ਼ਜ਼ਲ, ਕੱਵਾਲੀ, ਠੁਮਰੀ |
ਕਿੱਤਾ | ਪਿੱਠਵਰਤੀ ਗਾਇਕ |
ਸਾਲ ਸਰਗਰਮ | 1944–1980 |
ਮੁਹੰਮਦ ਰਫ਼ੀ ਆਮ ਤੌਰ 'ਤੇ ਹਿੰਦੀ ਵਿੱਚ ਗਾਣੇ ਗਾਉਣ ਵਾਸਤੇ ਜਾਣੇ ਜਾਂਦੇ ਸੀ, ਜਿਸ ਉਪਰ ਉਹਨਾਂ ਨੂੰ ਬਹੁਤ ਮੁਹਾਰਤ ਸੀ। ਉਹਨਾਂ ਨੇ ਕਈ ਭਾਸ਼ਾਵਾਂ ਵਿੱਚ ਗਾਣੇ ਗਾਏ ਜਿਸ ਵਿੱਚ ਆਸਾਮੀ, ਕੋਕਣੀ, ਭੋਜਪੁਰੀ, ਉੜੀਆ, ਪੰਜਾਬੀ, ਬੰਗਾਲੀ, ਮਰਾਠੀ, ਸਿੰਧੀ, ਕੰਨੜ, ਗੁਜਰਾਤੀ, ਤੇਲਗੂ, ਮਗਾਹੀ, ਮੈਥਲੀ ਅਤੇ ਉਰਦੂ ਸ਼ਾਮਿਲ ਹਨ। ਭਾਰਤੀ ਭਾਸ਼ਾ ਤੋਂ ਇਲਾਵਾ ਉਹਨਾਂ ਨੇ ਅੰਗਰੇਜ਼ੀ, ਫਾਰਸੀ, ਅਰਬੀ, ਹੈਤੀਆਈ, ਅਤੇ ਡੱਚ ਭਾਸ਼ਾਵਾਂ ਵਿੱਚ ਵੀ ਗਾਣੇ ਗਾਏ ਸਨ।
ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਸੁਜਾਤਾ ਦੇਵੀ ਦੀ ਕਿਤਾਬ-MOHHMAD RAFI-Golden Voice Of The Silver Screen ਦੇ Forward ਵਾਲੇ ਭਾਗ ਵਿੱਚ ਲਿਖਦੇ ਹਨ ਕਿ ਰਫੀ ਸਾਹੇਬ ਕੋਲ ਖੁਦਾ ਦੀ ਐਸੀ ਬਖਸ਼ੀਸ਼ ਸੀ ਕਿ ਓਹ ਫਿਲਮ ਦੇ ਸੀਨ,ਪਾਤਰ ਦੇ ਮੂਡ,ਗਾਨੇ ਦੇ ਲਫਜ਼,ਉਸ ਦੀ ਧੁਨ ਅਤੇ ਪਰਦੇ ਤੇ ਕਿਹੜਾ ਅਦਾਕਾਰ ਹੈ ਦੇ ਹਿਸਾਬ ਨਾਲ ਗੀਤ ਗਾ ਦਿੰਦੇ ਸਨ।
ਉਹਨਾਂ ਦੀ ਅਵਾਜ਼ ਨੂੰ ਖੁਦਾ ਦੀ ਆਵਾਜ਼ ਮੰਨਿਆਂ ਜਾਂਦਾ ਹੈ। ਹਿੰਦੀ ਫਿਲਮ ਉਧਯੋਗ ਦਾ ਕੋਈ ਵੀ ਗਾਇਕ ਉਹਨਾਂ ਦੀ ਰੇੰਜ ਤੱਕ ਅੱਜ ਤੱਕ ਨਹੀਂ ਗਾ ਸਕਿਆ।
ਮੁਢਲੀ ਜ਼ਿੰਦਗੀ
ਸੋਧੋਮੁੰਹਮਦ ਰਫੀ ਦਾ ਜਨਮ 24 ਦਿਸੰਬਰ 1924 ਨੂੰ ਮੁਹਮੰਦ ਹਾਜੀ ਅਲੀ(ਪਿਤਾ) ਤੇ ਅੱਲਾਰੱਖੀ(ਮਾਤਾ) ਦੇ ਘਰ ਅਮ੍ਰਿਤਸਰ ਦੇ ਕੋਲ ਪਿੰਡ ਕੋਟਲਾ ਸੁਲਤਾਨ ਸਿੰਘ ਵਿੱਚ ਹੋਇਆ ਸੀ। ਕਹਿੰਦੇ ਨੇ ਕਿ ਜਦੋਂ ਰਫੀ ਸਾਹੇਬ ਪੈਦਾ ਹੋਏ ਸੀ ਉਹ ਬਹੁਤ ਹੀ ਜ਼ੋਰ ਦੀ ਰੋਏ ਸੀ ਜਿੰਵੇਂ ਆਪਣੇ ਆਗਮਨ ਦੀ ਸੂਚਨਾ ਦੇ ਰਹੇ ਹੋਣ(ਬਕੌਲ ਸੁਜਾਤਾ ਦੇਵੀ ਅਪਣੀ ਕਿਤਾਬ-MOHHMAD RAFI-Golden Voice Of The Silver Screen)।ਰਫੀ ਸਾਹੇਬ ਅਪਣੇ ਅਠ ਭੈਣ-ਭਰਾਵਾਂ ਵਿੱਚੋਂ ਸਤਵੇਂ ਨੰਬਰ 'ਤੇ ਸੀ।ਰਫ਼ੀ ਸਾਹੇਬ ਦਾ ਕੱਚਾ-ਨਾਂਅ "ਫੀਕੋ" ਸੀ। ਇਹਨਾਂ ਦੀ ਮੁਢਲੀ ਪੜ੍ਹਾਈ ਆਪਣੇ ਜੱਦੀ ਪਿੰਡ ਕੋਟਲਾ ਸੁਲਤਾਨ ਸਿੰਘ ਵਿਖੇ ਹੀ ਹੋਈ ਸੀ। ਰਫ਼ੀ ਦੇ ਪਿਤਾ ਜਿਹੜੇ ਰੋਜ਼ਗਾਰ ਦੇ ਲਈ 1926 ਲਾਹੋਰ ਚਲੇ ਗਏ ਸਨ ਜਿਥੇ ਓਹਨਾਂ ਨੇ ਢਾਬੇ ਦਾ ਕੰਮ ਸ਼ੁਰੂ ਕੀਤਾ ਸੀ, ਉਹ ਆਪਣੇ ਪੂਰੇ ਪਰਿਵਾਰ ਨੂੰ 1936 ਵਿੱਚ ਲਾਹੌਰ ਲੈ ਗਏ। ਸੁਜਾਤਾ ਦੇਵੀ ਦੀ ਕਿਤਾਬ-MOHHMAD RAFI-Golden Voice Of The Silver Screen ਵਿੱਚ ਲਿਖਿਆ ਹੈ ਕਿ ਰਫੀ ਸਾਹੇਬ ਬਚਪਨ ਤੋਂ ਹੀ ਬਹਤ ਜਜ਼ਬਾਤੀ ਅਤੇ ਯਾਰਾਂ ਦੇ ਯਾਰ ਸਨ।
ਇਸ ਕਿਤਾਬ'ਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਰਫੀ ਸਾਹੇਬ ਦੀ ਸਕੂਲੀ ਪੜਾਈ ਸਿਰਫ ਚੌਥੀ ਜਮਾਤ ਤੱਕ ਹੀ ਹੋਈ ਸੀ। ਲਾਹੋਰ ਆ ਕੇ ਰਫੀ ਸਾਹੇਬ, ਆਪਣੇ ਵੱਡੇ ਭਰਾ ਮੁੰਹਮਦ ਦੀਨ, ਜਿਹੜੇ ਉਥੇ ਭੱਟੀ ਗੇਟ ਵਿੱਚ ਨੂਰ ਮਹ੍ਹਲੇ ਵਿੱਚ ਇੱਕ ਪੁਰਸ਼ਾਂ ਦਾ ਸੈਲੂਨ ਚਲਾਉਂਦੇ ਸਨ [5],ਦੇ ਸੈਲੂਨ 'ਚ ਉਸਦਾ ਹੱਥ ਵੰਡਾਉਣ ਲਈ ਜਾਣ ਲੱਗ ਪਏ ਸਨ। ਸੁਜਾਤਾ ਦੇਵੀ ਦੀ ਕਿਤਾਬ-MOHHMAD RAFI-Golden Voice Of The Silver Screen ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਕਿੰਵੇਂ ਇੱਕ ਵਾਰ ਘਰ ਬੈਠਿਆਂ ਰਫੀ ਨੇ ਇੱਕ ਫਕ਼ੀਰ ਦੀ ਆਵਾਜ਼ ਸੁਨ ਕੇ ਉਸ ਫਕ਼ੀਰ ਦਾ ਪਿਛਾ ਕੀਤਾ ਤੇ ਇਹ ਹਰ ਰੋਜ਼ ਹੁੰਦਾ। ਉਹ ਫ੍ਕ਼ੀਰ ਜੋ ਗਾਉਂਦਾ ਸੀ ਰਫੀ ਸਾਹੇਬ ਉਸ ਦੀ ਨਕ਼ਲ ਕਰਦੇ ਹੋਏ ਗਾਉਂਦੇ ਤੇ ਆਪਣੇ ਭਰਾ ਦੀ ਨਾਈ ਦੀ ਦੁਕਾਨ ਤੇ ਆਉਣ ਵਾਲੇ ਗਾਹਕਾਂ ਨੂੰ ਗਾ ਕੇ ਸੁਣਾਉਂਦੇ ਜਿਸ ਨਾਲ ਉਹਨਾਂ ਦੀ ਖੂਬ ਵਾਹਾ-ਵਾਹੀ ਹੁੰਦੀ।ਰਫੀ ਸਾਹੇਬ ਨੇ ਅਪਣੀ ਇੰਟਰਵਿਯੂ ਵਿੱਚ ਦਸਿਆ ਸੀ ਕਿ ਓਹ ਗੀਤ ਸੀ "ਖੇਡਣ ਦੇ ਦਿਨ ਚਾਰ". ਕਿਤਾਬ 'ਚ ਇਹ ਜ਼ਿਕਰ ਵੀ ਆਉਂਦਾ ਹੈ ਕਿ ਉਸ ਫ੍ਕ਼ੀਰ ਨੇ ਰਫੀ ਤੋਂ ਜਦੋਂ ਗਾਨਾ ਸੁਣਿਆ ਸੀ ਤਾਂ ਭਵਿਖਵਾਣੀ ਕੀਤੀ ਸੀ "ਇੱਕ ਦਿਨ ਤੇਰੀ ਆਵਾਜ਼ ਪੂਰੀ ਕਾਇਨਾਤ ਤੇ ਹੁਕੂਮਤ ਕਰੇਗੀ" ਤੇ ਇਹ ਭਵਿਖਵਾਣੀ ਸਚ ਸਾਬਤ ਹੋਈ।
ਰਫ਼ੀ ਦੇ ਵੱਡੇ ਭਰਾ (ਮੁਹੰਮਦ ਦੀਨ) ਦੇ ਇੱਕ ਦੋਸਤ ਅਬਦੁਲ ਹਮੀਦ (ਬਾਅਦ ਵਿੱਚ ਰਫ਼ੀ ਦਾ ਸਾਲਾ) ਨੇ ਲਾਹੌਰ ਵਿੱਚ ਰਫ਼ੀ ਵਿੱਚ ਪ੍ਰਤਿਭਾ ਨੂੰ ਪਛਾਣ ਕੇ ਉਸ ਨੂੰ ਗਾਇਕੀ ਵੱਲ ਉਤਸ਼ਾਹਿਤ ਕੀਤਾ ਸੀ। ਅਬਦੁਲ ਹਮੀਦ ਨੇ ਹੀ ਬਾਅਦ ਵਿੱਚ ਰਫ਼ੀ ਦੇ ਪਰਿਵਾਰ ਦੇ ਬਜ਼ੁਰਗਾਂ ਨੂੰ, ਰਫ਼ੀ ਨੂੰ ਮੁੰਬਈ ਭੇਜਣ ਵਾਸਤੇ ਮਨਾਇਆ ਸੀ ਕਿਓਂਕਿ ਰਫੀ ਦੇ ਪਿਤਾ ਹਾਜੀ ਅਲੀ ਰਫੀ ਦੇ ਸੰਗੀਤ ਦੇ ਰੁਝਾਨ ਨੂੰ ਪਸੰਦ ਨਹੀਂ ਸਨ ਕਰਦੇ। ਉਹਨਾਂ ਨੇ ਰਫੀ ਨੂੰ ਉਸਤਾਦ ਅਬਦੁਲ ਵਾਹਿਦ ਖਾਨ ਤੋਂ ਸੰਗੀਤ ਦੀ ਤਾਲੀਮ ਵੀ ਦੁਆਈ। ਰਫੀ ਸਾਹੇਬ ਨੇ ਉਸਤਾਦ ਛੋਟੇ ਗੁਲਾਮ ਅਲੀ ਖਾਨ,ਬੜੇ ਗੁਲਾਮ ਅਲੀ ਖਾਨ ਤੇ ਬਰਕਤ ਅਲੀ ਖਾਨ,ਪੰਡਿਤ ਜੀਵਨ ਲਾਲ ਮਟੋ ਅਤੇ ਫ਼ਿਰੋਜ਼ ਨਿਜ਼ਾਮੀ ਤੋਂ ਵੀ ਸੰਗੀਤ ਦੀ ਤਾਲੀਮ ਹਾਸਿਲ ਕੀਤੀ। ਰਫ਼ੀ ਨੇ ਸੰਗੀਤ ਦੀ ਸਿਖਿਆ ਉਸਤਾਦ ਅਬਦੁਲ ਖਾਨ, ਤੋਂ ਵੀ ਪ੍ਰਾਪਤ ਕੀਤੀ ਸੀ।[6] ਉਹਨਾਂ ਦਾ ਪਹਿਲਾ ਜਨਤਕ ਪ੍ਰਦਰਸ਼ਨ 13 ਸਾਲ ਦੀ ਉਮਰ ਵਿੱਚ ਕੇ.ਐੱਲ ਸਹਿਗਲ ਦੀ ਮੌਜੂਦਗੀ ਵਿੱਚ ਲਾਹੌਰ ਵਿੱਚ ਹੋਇਆ ਸੀ। ਹੋਇਆ ਇਹ ਸੀ ਕਿ ਸਨ 1941 ਵਿੱਚ ਇੱਕ ਦਿਨ ਆਲ ਇੰਡੀਆ ਲਾਹੋਰ ਲਈ ਪ੍ਰੋਗ੍ਰਾਮ ਕਰਣ ਲਈ ਉਸ ਜਮਾਨੇ ਦੇ ਮਸ਼ਹੂਰ ਗਾਇਕ ਕੇ.ਐੱਲ ਸਹਿਗਲ ਆਏ ਹੋਏ ਸਨ। ਬਿਜਲੀ ਚਲੀ ਜਾਨ ਤੇ ਕੇ.ਐੱਲ ਸਹਿਗਲ ਨੇ ਗਾਉਣ ਤੋਂ ਮਨਾ ਕਰ ਦਿੱਤਾ ਪਰ ਲੋਕਾਂ ਦੀ ਭੀੜ ਬਹੁਤ ਅਸ਼ਾੰਤ ਹੋ ਰਹੀ ਸੀ। ਉਸ ਮੌਕੇ ਦਾ ਫਾਇਦਾ ਲੈਂਦੇ ਹੋਏ ਰਫੀ ਸਾਹੇਬ ਦੇ ਵੱਡੇ ਭਰਾ ਨੇ ਆਯੋਜਕਾਂ ਨੂੰ ਬੇਨਤੀ ਕੀਤੀ ਕਿ ਜਦ ਤੱਕ ਬਿਜਲੀ ਨਹੀਂ ਆਉਂਦੀ ਭੀੜ ਨੂੰ ਸ਼ਾਂਤ ਰਖਣ ਲਈ ਮੇਰੇ ਛੋਟੇ ਭਰਾ ਤੋਂ ਗਾਨੇ ਗਵਾ ਲਵੋ ਤੇ ਫੇਰ ਰਫੀ ਸਾਹੇਬ ਨੇੰ ਕਾਫੀ ਦੇਰ ਤੱਕ ਗਾਇਆ। ਇਹ ਉਹਨਾਂ ਦਾ ਜਨਤਾ ਦੇ ਸਾਹਮਣੇ ਕੀਤਾ ਗਿਆ ਇੱਕ ਪਹਿਲਾ ਪ੍ਰਦਰ੍ਸ਼ਨ ਸੀ। ਸ਼੍ਰੋਤਿਆਂ ਵਿੱਚ ਸ਼ਿਆਮ ਸੁੰਦਰ, ਜੋ ਉਸ ਜਮਾਨੇ ਦੇ ਮਸ਼ਹੂਰ ਸੰਗੀਤਕਾਰ ਸੀ, ਵੀ ਬੈਠੇ ਸਨ ਤੇ ਉਹ ਰਫੀ ਦੀ ਆਵਾਜ਼ ਤੋਂ ਬੇਹਦ ਪ੍ਰਭਾਵਿਤ ਹੋਏ ਤੇ ਉਨਾਂ ਨੇ ਰਫੀ ਸਾਹੇਬ ਨੂੰ ਆਪਣੇ ਗਾਨੇ ਲਈ ਸੱਦਾ ਵੀ ਦਿੱਤਾ। ਗਾਨਾ ਪੰਜਾਬੀ ਫਿਲਮ ਗੁਲ ਬਲੋਚ ਲਈ ਸੀ। ਇਹ ਰਫੀ ਸਾਹੇਬ ਦਾ ਕਿਸੇ ਫਿਲਮ ਲਈ ਪਹਿਲਾ ਗਾਣਾ ਸੀ ਜਿਸਦੇ ਬੋਲ ਸਨ“ਸੋਹਣੀਏ ਨੀਂ, ਹੀਰੀਏ ਨੀਂ” ਜੋ ਕਿ ਜੀਨਤ ਬੇਗਮ ਨਾਲ ਲਾਹੌਰ 'ਚ ਪੰਜਾਬੀ ਫਿਲਮ ਗੁਲ ਬਲੋਚ (1944 ਵਿੱਚ ਜਾਰੀ) ਵਾਸਤੇ ਗਾਇਆ ਗਿਆ ਸੀ। ਇਸ ਦੇ ਨਾਲ ਹੀ ਉਹਨਾਂ ਦੀ ਗਾਇਕ ਦੇ ਤੌਰ 'ਤੇ ਸ਼ੁਰੂਆਤ ਹੋ ਗਈ।[7] ਉਸੇ ਸਾਲ ਵਿੱਚ, ਰਫ਼ੀ ਨੂੰ ਆਲ ਇੰਡੀਆ ਰੇਡੀਓ ਲਾਹੌਰ ਸਟੇਸ਼ਨ ਨੇ ਆਪਣੇ ਵਾਸਤੇ ਗਾਉਣ ਲਈ ਸੱਦਾ ਦਿੱਤਾ ਗਿਆ।[8]
ਮੁੰਹਮਦ ਰਫੀ ਨੇ ਪਹਿਲਾ ਪੰਜਾਬੀ ਗੀਤ ਜ਼ੀਨਤ ਬੇਗ਼ਮਨਾਲ " ਸੋਹਣੀਏ ਨੀ ਹੀਰੀਏ ਨੀ" ਫਿਲਮ ਗੁਲ ਬਲੋਚ ਲਈ ਸ਼ਿਆਮ ਸੁੰਦਰ ਦੇ ਨਿਰਦੇਸ਼ਨ 'ਚ ਸਨ 1944 ਵਿੱਚ ਗਾਇਆ ਸੀ।
ਮੁੰਬਈ ਵਿੱਚ
ਸੋਧੋ1944 ਵਿੱਚ, ਰਫ਼ੀ ਮੁੰਬਈ ਚਲੇ ਗਏ। ਉਹਨਾਂ ਨੇ ਹਮੀਦ ਸਾਹਿਬ ਸਹਿਤ ਭੀੜ-ਭਰੇ ਭਿੰਡੀ ਬਾਜ਼ਾਰ ਖੇਤਰ ਵਿੱਚ ਇੱਕ ਕਮਰਾ ਕਿਰਾਏ 'ਤੇ ਲੈ ਕੇ ਰਹਿਣਾ ਸ਼ੁਰੂ ਕੀਤਾ। ਕਵੀ ਤਨਵੀਰ ਨਕਵੀ ਨੇ ਮੁਹੰਮਦ ਰਫ਼ੀ ਨੂੰ ਫਿਲਮ ਉਤਪਾਦਕ (ਪ੍ਰੋਡੀਊਸਰ) ਅਬਦੁਰ ਰਸ਼ੀਦ ਕਾਰਦਾਰ ਮਹਿਬੂਬ ਖਾਨ ਅਤੇ ਅਭਿਨੇਤਾ–ਨਿਰਦੇਸ਼ਕ (ਡਾਇਰੈਕਟਰ) ਨਜ਼ੀਰ ਨਾਲ ਮਿਲਵਾਇਆ ਸੀ।[5]
ਸੁਜਾਤਾ ਦੇਵੀ ਦੀ ਕਿਤਾਬ-MOHHMAD RAFI-Golden Voice Of The Silver Screen ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਰਫੀ ਸਾਹੇਬ ਨੇ ਲਾਹੋਰ ਦੀਆਂ ਮੇਹਫ਼ਿਲਾਂ ਬਹੁਤ ਵਾਰ ਗਾਇਆ ਸੀ। ਬੰਬਈ ਆ ਕੇ ਹਮੀਦ ਭਾਈ ਤੇ ਰਫੀ ਸਾਹਬ ਕਿਸੇ ਮੇਹਫ਼ਿਲ 'ਚ ਗਾਉਣ ਲਈ ਮੌਕਾ ਤਲਾਸ਼ ਕਰ ਰਹੇ ਸੀ। ਤੇ ਇੱਕ ਦਿਨ ਉਹਨਾਂ ਨੂੰ ਪਤਾ ਲੱਗਾ ਕਿ ਭਿੜੀ ਬਾਜ਼ਾਰ ਤੋਂ ਪੰਜ ਛੇ ਕਿਲੋਮੀਟਰ ਦੂਰ ਇੱਕ ਮੇਹਫ਼ਿਲ ਲੱਗ ਰਹੀ ਹੈ ਜਿਸ ਦੇ ਪ੍ਰਬੰਧਕ ਕਿਸੇ ਸਰਦਾਰ ਜੀ ਹਨ ਅਤੇ ਉਸ ਮੇਹਫ਼ਿਲ ਵਿੱਚ ਮਹਾਨ ਗਾਇਕ ਕੇ.ਐਲ.ਸੇਹਗਲ ਤੇ ਗਜ਼ਲ ਗਾਇਕ ਖਾਨ ਸਾਹੇਬ ਸ਼ਿਰਕਤ ਕਰ ਰਹੇ ਹਨ।ਉਹਨਾਂ ਦੋਨਾਂ ਜਣਿਆਂ ਦੇ ਗਾਉਣ ਤੋਂ ਬਾਦ ਹਮੀਦ ਭਾਈ ਨੇ ਸਰਦਾਰ ਜੀ ਨੂੰ ਬੇਨਤੀ ਕੀਤੀ ਕਿ ਮੇਰੇ ਛੋਟੇ ਭਰਾ ਨੂੰ ਇੱਕ ਮੌਕਾ ਦਿੱਤਾ ਜਾਵੇ।ਸਰਦਾਰ ਜੀ ਨੇ ਖਾਨ ਸਾਹੇਬ ਵੱਲ ਮੰਜੂਰੀ ਲਈ ਤੱਕਿਆ। ਖਾਨ ਸਾਹੇਬ ਨੇ ਰਫੀ ਨੂੰ ਬਹੁਤ ਧਿਆਨ ਨਾਲ ਤੇ ਡੂੰਘੀ ਨਜ਼ਰ ਨਾਲ ਤੱਕਿਆ ਫੇਰ ਹਾਂ ਵਿੱਚ ਸਿਰ ਹਿਲਾ ਦਿੱਤਾ। ਬਸ ਫੇਰ ਰਫੀ ਸਾਹੇਬ ਨੇ ਜੋ ਗਾਇਆ, ਖਾਨ ਸਾਹੇਬ ਸੁਨ ਕੇ ਇੱਕ ਦਮ ਹੱਕੇ-ਬੱਕੇ ਰਹਿ ਗਏ ਕੇ ਕਿ ਰਾਗ ਦਰਬਾਰੀ ਦਾ ਇੱਕ ਇੱਕ ਸੁਰ ਇਹ ਨੌਜਵਾਨ ਕਿੰਨਾ ਸੁਰੀਲਾ ਗਾ ਰਿਹਾ ਹੈ ਉਹ ਵੀ ਕਿੰਨੀ ਸੇਹਜਤਾ ਨਾਲ ਤੇ ਮਖਮਲੀ ਅਵਾਜ਼ ਵਿੱਚ।ਸ਼੍ਰੋਤਿਆਂ ਨੇ ਇੰਨੀ ਵਾਹਾ-ਵਾਹੀ ਕੀਤੀ ਤੇ ਬਹੁਤ ਪੈਸੇ ਲੁਟਾਏ। ਕਿਤਾਬ 'ਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਜਦੋਂ ਨੋਟਾਂ ਨਾਲ ਭਰੇ ਹੋਏ ਥੈਲੇ ਰਫੀ ਸਾਹੇਬ ਨੂੰ ਪੇਸ਼ ਕੀਤੇ ਗਏ ਤਾਂ ਰਫੀ ਸਾਹੇਬ ਤੇ ਹਮੀਦ ਭਾਈ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਇਸ ਤੇ ਖਾਨ ਸਾਹੇਬ ਦਾ ਹੱਕ ਹੈ। ਖਾਨ ਸਾਹੇਬ ਨੇ ਵੀ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੂੰ ਪੈਸੇ ਦੇਣ ਦੀ ਪਰ ਉਹਨਾਂ ਨੇ ਇੱਕ ਰੁਪਇਆ ਵੀ ਨਹੀਂ ਲਿਆ ਜਦ ਕਿ ਉਹਨਾਂ ਕੋਲ ਵਾਪਸ ਜਾਨ ਦਾ ਕਿਰਾਇਆ ਵੀ ਨਹੀਂ ਸੀ ਹੈਗਾ ਅਤੇ ਉਹ ਪੈਦਲ ਹੀ 5-6 ਕਿਲੋਮੀਟਰ ਦੀ ਦੂਰੀ ਤੈ ਕਰਕੇ ਘਰ ਵਾਪਸ ਗਏ। ਖਾਨ ਸਾਹੇਬ ਉਸ ਰਾਤ ਬਿਲਕੁਲ ਨਾ ਸੁੱਤੇ ਤੇ ਅਗਲੇ ਦਿਨ ਫੇਰ ਉਹ ਥੈਲੇ ਲਈ ਕੇ ਉਹਨਾਂ ਦੇ ਘਰ ਗਏ ਪਰ ਉਹਨਾਂ ਨੇ ਬਹੁਤ ਇੱਜ਼ਤ ਨਾਲ ਇਨਕਾਰ ਕੀਤਾ ਤੇ ਸ਼ੁਕ੍ਰਿਯਾ ਅਦਾ ਕੀਤਾ ਕਿ ਮੈਨੂੰ ਸਿਰਫ ਗਾਉਣ ਦਾ ਹੀ ਮੌਕਾ ਚਾਹੀਦਾ ਸੀ।
1944 ਵਿੱਚ ਰਫੀ ਸਾਹੇਬ ਨੇ ਮਸ਼ਹੂਰ ਸੰਗੀਤ ਨਿਰਦੇਸ਼ਕ ਨੌਸ਼ਾਦ ਸਾਹੇਬ(ਜਿਨ੍ਹਾਂ ਨਾਲ ਬਾਅਦ 'ਚੋਂ ਇਹਨਾਂ ਦੇ ਬਹੁਤ ਹੀ ਗੂੜ੍ਹੇ ਸੰਬਧ ਬਣ ਗਏ ਸੀ) ਦੇ ਨਿਰਦੇਸ਼ਨ ਵਿੱਚ ਸ਼ਿਆਮ ਸੁੰਦਰ ਤੇ ਅਲਾਉਦੀਨ ਨਾਲ 'ਪਹਿਲੇ ਆਪ' ਫਿਲਮ ਵਿੱਚ"ਹਿੰਦੁਸਤਾਨ ਕੇ ਹੈਂ ਹਮ,ਹਿੰਦੁਸਤਾਨ ਹਮਾਰਾ ਹੈ" ਗੀਤ ਗਾਇਆ। ਪਰ ਰਫੀ ਸਾਹੇਬ ਨੂੰ ਪਹਿਚਾਨ ਫਿਲਮ ਅਨਮੋਲ ਘੜੀ 'ਚ ਗਾਏ ਗੀਤ -ਤੇਰਾ ਖਿਲੋਨਾ ਟੂਟਾ ਰੇ ਬਾਲਕ ਤੋਂ ਮਿਲੀ। ਇਹ ਗੀਤ ਵੀ ਨੌਸ਼ਾਦ ਸਾਹੇਬ ਦੇ ਨਿਰਦੇਸ਼ਨ 'ਚ ਹੀ ਸੀ।1946 ਵਿੱਚ ਨੌਸ਼ਾਦ ਸਾਹੇਬ ਨੇ ਰਫੀ ਸਾਹੇਬ ਤੋਂ ਉਸ ਵਕ਼ਤ ਦੇ ਮਸ਼ਹੂਰ ਅਦਾਕਾਰ ਤੇ ਗਾਇਕ ਕੇ.ਐਲ ਸੇਹਗਲ ਦੀ ਫਿਲਮ "ਸ਼ਾਹਜਹਾਨ" ਵਿੱਚ ਕੋਰਸ 'ਚ ਗਵਾਇਆ। ਓਹ ਗੀਤ ਸੀ "ਮੇਰੇ ਸਪਨੋੰ ਕਿ ਰਾਨੀ ਰੂਹੀ ਰੂਹੀ ਰੂਹੀ" ਇਹ ਇੱਕੋ ਗੀਤ ਹੈ ਜਿਹੜਾ ਰਫੀ ਸਾਹੇਬ ਨੇ ਕੇ.ਐਲ ਸੇਹਗਲ ਨਾਲ ਗਾਇਆ। ਪਰ ਜਿਨ੍ਹਾਂ ਗੀਤਾਂ ਨੇ ਰਫੀ ਸਾਹੇਬ ਨੂੰ ਸਭ ਤੋਂ ਵੱਧ ਮਸ਼ਹੂਰ ਕੀਤਾ ਓਹ ਸਨ ਫਿਲਮ ਬੈਜੂ ਬਾਵਰਾ ਦੇ ਗੀਤ ਜਿਹੜੇ ਸਾਰੇ ਦੇ ਸਾਰੇ ਸ਼ਾਸਤਰੀ ਸੰਗੀਤ ਤੇ ਬੇਸਡ ਗੀਤ ਸਨ ਤੇ ਇਹਨਾਂ ਨੂ ਨਿਰਦੇਸ਼ਿਤ ਕੀਤਾ ਸੀ ਨੌਸ਼ਾਦ ਸਾਹੇਬ ਨੇ। ਇਸ ਫਿਲਮ ਨਾਲ ਨੌਸ਼ਾਦ- ਰਫੀ ਤੇ ਸ਼ਕੀਲ ਦੀ ਤਿਕੜੀ ਨੇ ਧਮਾਲ ਮਚਾ ਦਿੱਤੀ ਸੀ। ਇਸ ਸਫਲਤਾ ਤੋਂ ਬਾਦ ਰਫੀ ਸਾਹੇਬ ਨੂੰ ਕਦੀਂ ਪਿਛੇ ਮੁੜ ਕੇ ਨਹੀਂ ਵੇਖਣਾ ਪਿਆ।ਨੌਸ਼ਾਦ ਸਾਹੇਬ ਨਾਲ ਇਹਨਾ ਦਾ ਰਿਸ਼ਤਾ ਬਹੁਤ ਹੀ ਡੂੰਘਾ ਸੀ। ਰਫੀ ਸਾਹੇਬ ਬਾਰੇ ਨੌਸ਼ਾਦ ਸਾਹੇਬ ਨੇ ਇੱਕ ਇੰਟਰਵਿਯੂ'ਚ ਇੱਕ ਸ਼ੇਯਰ ਕਿਹਾ ਸੀ ਕਿ
'ਮੇਰੀ ਸਰਗਮ ਮੇਂ ਤੇਰਾ ਜ਼ਿਕਰ ਹੈ,ਮੇਰੇ ਸਾਜੋੰ ਮੇਂ ਤੇਰੀ ਆਵਾਜ਼ ਹੈ"
ਨੌਸ਼ਾਦ ਸਾਹੇਬ ਦੇ ਨਾਲ ਨਾਲ ਰਫੀ ਸਾਹੇਬ ਹੋਰ ਬਹੁਤ ਸਾਰੇ ਸੰਗੀਤ ਨਿਰਦੇਸ਼ਕਾਂ ਦੀ ਪਹਿਲੀ ਪਸੰਦ ਬਣ ਗਏ ਸਨ ਜਿੰਵੇਂ ਸ਼ੰਕਰ ਜੈਕਿਸ਼ਨ,ਓ ਪੀ ਨੈਯਰ,ਏਸ ਡੀ ਬਰਮਨ,ਮਦਨ ਮੋਹਨ,ਰਵੀ,ਗੁਲਾਮ ਹੈਦਰ,ਸਲਿਲ ਚੌਧਰੀ,ਜੈਦੇਵ ਇਤਿਅਦਿ। ਓ ਪੀ ਨੈਯਰ ਦੇ ਨਿਰਦੇਸ਼ਨ 'ਚ ਰਫੀ ਸਾਹੇਬ ਤੇ ਆਸ਼ਾ ਭੋੰਸਲੇ ਦੇ ਯੁਗਲ ਗੀਤ ਬਹੁਤ ਹੀ ਮਕ਼ਬੂਲ ਹਨ ਤੇ ਅੱਜ ਵੀ ਉੰਨੇ ਹੀ ਸੁਨੇ ਜਾਂਦੇ ਹਨ।ਦਿਲੀਪ ਕੁਮਾਰ,ਦੇਵ ਅਨੰਦ,ਧਰਮੇਂਦਰ, ਸ਼ੰਮੀ ਕਪੂਰ,ਸ਼ਸ਼ੀ ਕਪੂਰ,ਸੰਜੇ ਖਾਨ,ਫ਼ਿਰੋਜ਼ ਖਾਨ,ਵਿਸ਼ਵਜੀਤ,ਰਾਜੇਂਦਰ ਕੁਮਾਰ,ਜ਼ੋਯ ਮੁਖਰਜੀ ,ਜਿਤੇੰਦਰ,ਗੁਰੂ ਦੱਤ, ਬਲਰਾਜ ਸਾਹਨੀ,ਪ੍ਰਦੀਪ ਕੁਮਾਰ,ਜਾਨੀ ਵਾਕਰ ,ਮੇਹਮੂਦ ਆਦਿ ਰਫੀ ਸਾਹੇਬ ਨੇ ਸਭ ਲਈ ਗਾਇਆ। ਸ਼ੰਮੀ ਕਪੂਰ ਤਾਂ ਸਿਰਫ ਰਫੀ ਤੋਂ ਹੀ ਗਵਾਉਂਦੇ ਸਨ।ਜਿੰਵੇਂ ਰਾਜ ਕਪੂਰ ਮੁਕੇਸ਼ ਨੂੰ ਅਪਣੀ ਆਵਾਜ਼ ਮੰਨਦੇ ਸਨ ਉਂਵੇਂ ਹੀ ਸ਼ੰਮੀ ਕਪੂਰ ਰਫੀ ਨੂੰ ਅਪਣੀ ਅਵਾਜ਼ ਮੰਨਦੇ ਸਨ। ਰਫੀ ਸਾਹੇਬ ਦੇ ਇੰਤਕਾਲ ਤੇ ਸ਼ੰਮੀ ਕਪੂਰ ਨੇ ਕਿਹਾ ਸੀ ਕਿ ਅੱਜ ਮੇਰੀ ਆਵਾਜ਼ ਮਰ ਗਈ ਹੈ।
ਰਫੀ ਸਾਹੇਬ ਦਾ ਗਾਉਣ ਦਾ ਸਫਰ
ਰਫੀ ਸਾਹੇਬ ਦਾ ਗਾਉਣ ਦੇ ਸਫ਼ਰ ਦਾ ਸਿਲਸਿਲਾ 1942 ਤੋਂ ਸ਼ੁਰੂ ਹੋਇਆ ਤੇ ਉਹਨਾਂ ਦੀ ਮੌਤ ਵਾਲੇ ਦਿਨ ਤੱਕ ਬਰਕਰਾਰ ਰਿਹਾ।ਕਹਿੰਦੇ ਨੇ ਕਿ ਜਿਸ ਰਾਤ ਰਫੀ ਸਾਹੇਬ੍ਨੂੰ ਦਿਲ ਦਾ ਦੌਰਾ ਪਿਆ ਸੀ ਉਸ ਦਿਨ ਵੀ ਉਹ ਫਿਲਮ ਆਸ-ਪਾਸ ਦੇ ਗਾਨੇ ਦੀ ਰਿਕਾਰਡਿੰਗ ਕਰ ਕੇ ਆਏ ਸਨ।1950 ਤੇ 1960 ਦੇ ਦਹਾਕੇ ਵਿੱਚ ਉਹਨਾਂ ਨੇ ਬਹੁਤ ਗਾਨੇ ਗਾਏ ਜਿਹੜੇ ਬਹੁਤ ਹੀ ਮਕ਼ਬੂਲ ਹੋਏ ਤੇ ਇਹਨਾਂ 'ਚੋਂ ਕਈ ਗਾਣਿਆਂ ਲਈ ਉਹਨਾਂ ਨੂੰ ਅਵਾਰਡ ਵੀ ਮਿਲੇ।1960 ਵਿੱਚ ਫਿਲਮ ਚੌਦਹਵੀਂ ਕਾ ਚਾਂਦ ਦੇ ਗੀਤ "ਚੌਦਹਵੀਂ ਕਾ ਚਾਂਦ ਹੋ ਯਾ ਆਫਤਾਬ ਹੋ"ਲਈ ਉਹਨਾਂ ਨੂੰ ਪਹਿਲਾ ਫਿਲਮ ਫੇਯਰ ਅਵਾਰਡ ਮਿਲਿਆ। ਇਸ ਗੀਤ ਨੂੰ ਸੰਗੀਤਕਾਰ ਰਵੀ ਨੇ ਸੁਰ ਬੱਧ ਕੀਤਾ ਸੀ।ਰਫੀ ਤੇ ਰਵੀ ਦੀ ਜੋੜੀ ਨੇ ਫਿਲਮ ਘਰਾਣਾ(1961),ਕਾਜਲ(1965),ਦੋ ਬਦਨ(1966)ਤੇ ਨੀਲਕਮਲ(1968) ਤੇ ਹੋਰ ਕਈ ਫਿਲਮਾਂ 'ਚ ਬਹੁਤ ਹੀ ਯਾਦਗਾਰ ਗੀਤ ਦਿੱਤੇ।ਰਫੀ ਸਾਹੇਬ ਨੂੰ ਦੂਜਾ ਫਿਲਮ ਫੇਯਰ ਅਵਾਰਡ ਫਿਲਮ ਸਸੁਰਾਲ ਦੇ ਗਾਨੇ "ਤੇਰੀ ਪਿਆਰੀ ਪਿਆਰੀ ਸੂਰਤ" ਤੇ ਮਿਲਿਆ,ਤੀਜਾ ਫਿਲਮ ਫੇਯਰ ਅਵਾਰਡ ਫਿਲਮ 1965 ਵਿੱਚ ਦੋਸਤੀ ਦੇ ਗੀਤ "ਚਾਹੂੰਗਾ ਮੈਂ ਤੁਝੇ ਸਾਂਝ ਸਵੇਰੇ" ਤੇ ਮਿਲਿਆ ਜਿਸ ਨੂੰ ਲਕਸ਼ਮੀ ਕਾੰਤ-ਪਿਆਰੇ ਲਾਲ ਦੀ ਨਵੀਂ ਜੋੜੀ ਨੇ ਸੁਰ ਬੱਧ ਕੀਤਾ ਸੀ। ਲਕਸ਼ਮੀ ਕਾੰਤ-ਪਿਆਰੇ ਲਾਲ ਦੀ ਜੋੜੀ ਨੇ ਆਪਣਾ ਨਿਰਦੇਸ਼ਨ ਰਫੀ ਸਾਹੇਬ ਤੋਂ ਹੀ ਸ਼ੁਰੂ ਕੀਤਾ ਸੀ ਤੇ ਰਫੀ ਸਾਹੇਬ ਨੇ ਆਖਿਰੀ ਗੀਤ ਵੀ ਉਹਨਾਂ ਦੇ ਨਿਰਦੇਸ਼ਨ 'ਚ ਫਿਲਮ ਆਸ-ਪਾਸ ਲਈ ਗਾਇਆ ਸੀ। ਫਿਲਮ ਪਾਰਸਮਨੀ ਦੇ ਗੀਤ " ਸਲਾਮਤ ਰਹੋ" ਤੇ "ਵੋ ਜਬ ਯਾਦ ਆਏ' (ਲਤਾ ਮੰਗੇਸ਼ਕਰ ਨਾਲ ਗਾਇਆ ਯੁਗਲ ਗੀਤ), ਯਾਦਗਾਰ ਗੀਤ ਨੇ।1965 ਵਿੱਚ ਹੀ ਰਫੀ ਸਾਹੇਬ ਨੂੰ ਭਾਰਤ ਸਰਕਾਰ ਨੇ ਪਦਮਸ਼੍ਰੀ ਅਵਾਰਡ ਨਾਲ ਨਵਾਜਿਆ ਸੀ।
1965 ਵਿੱਚ ਸੰਗੀਤਕਾਰ ਜੋੜੀ ਕਲਿਆਣ ਜੀ ਆਨੰਦ ਜੀ ਦੇ ਨਿਰਦੇਸ਼ਨ 'ਚ ਗਾਇਆ ਫਿਲਮ ਜਬ ਜਬ ਫੂਲ ਖਿਲੇ ਦਾ ਗੀਤ "ਪ੍ਰ੍ਦੇਸਿਓਂ ਸੇ ਨਾ ਅਖੀਆਂ ਮਿਲਾਨਾ"ਵੀ ਰਫੀ ਸਾਹੇਬ ਦਾ ਇੱਕ ਯਾਦਗਾਰ ਗੀਤ ਹੈ।ਇੱਸੇ ਜੋੜੀ ਦੇ ਸੁਰ ਬੱਧ ਕੀਤੇ 1966 ਵਿੱਚ ਆਈ ਫਿਲਮ ਸੂਰਜ ਦੇ ਗੀਤ "ਬਹਾਰੋਂ ਫੂਲ ਬਰਸਾਓ" ਲਈ ਰਫੀ ਸਾਹੇਬ ਨੂੰ ਚੌਥਾ ਫਿਲਮ ਫੇਯਰ ਅਵਾਰਡ ਮਿਲਿਆ ਸੀ। ਤੇ ਪੰਜਵਾਂ ਫਿਲਮ ਫੇਯਰ ਅਵਾਰਡ ਸ਼ੰਕਰ ਜੈਕਿਸ਼ਨ ਦੇ ਨਿਰਦੇਸ਼ਿਤ ਫਿਲਮ ਬ੍ਰਹਮਚਾਰੀ ਦੇ ਗੀਤ "ਦਿਲ ਕੇ ਝਰੋਂਖੇ ਮੇਂ ਤੁਝ ਕੋ ਬਿਠਾ ਕੇ", ਲਈ 1968 ਵਿੱਚ ਮਿਲਿਆ।ਉਹਨਾਂ ਨੇ ਦੇਸ਼-ਵਿਧੇਸ਼ ਵਿੱਚ ਕਈ ਪ੍ਰੋਗ੍ਰਾਮ ਕੀਤੇ ਅਤੇ ਖੂਬ ਗਾਇਆ।ਹਿੰਦੁਸਤਾਨੀ ਫੌਜ ਤੇ ਫੌਜੀਆਂ ਲਈ ਉਹਨਾਂ ਦੇ ਦਿਲ ਵਿੱਚ ਖਾਸ ਪ੍ਰੇਮ ਸੀ ਜੋ ਉਹਨਾਂ ਦੇ ਗੀਤਾਂ "ਕਰ ਚਲੇ ਹਮ ਫਿਦਾਂ ਜਾਨ-ਓ-ਤਨ ਸਾਥੀਓ' ਵਿੱਚ ਝਲਕਦਾ ਹੈ। 1962 ਦੀ ਇੰਡੋ-ਚਾਯਿਨਾ ਵਾਰ ਦੇ ਦੌਰਾਨ ਉਹ ਫੌਜ ਦੀ ਹੁੰਸਲਾ ਅਫਜ਼ਾਈ ਲਈ ਅਦਾਕਾਰ ਦਿਲੀਪ ਕੁਮਾਰ ਨਾਲ ਚੀਨ ਬੋਰਡਰ ਤੇ ਗਏ ਤੇ ਉਹਨਾਂ ਗਾਨੇ ਵੀ ਸੁਨਾ ਕੇ ਆਏ। 'ਵਤਨ ਪੇ ਜੋ ਫਿਦਾਂ ਹੋਗਾ','ਜਹਾਂ ਡਾਲ-ਡਾਲ ਪਰ ਸੋਨੇ ਕਿ ਚਿੜੀਆਂ''ਐ ਵਤਨ ਐ ਵਤਨ' ਤੇ ਕਈ ਹੋਰ ਰਫੀ ਸਾਹੇਬ ਦੁਆਰਾ ਗਾਏ ਗਏ ਦੇਸ਼ ਭਗਤੀ ਗੀਤ ਹਨ।ਕਵ੍ਵਾਲੀ ਗਾਉਣ 'ਚ ਫਿਲਮੀ ਗਾਇਕਾਂ 'ਚੋਂ ਰਫੀ ਸਾਹੇਬ ਦਾ ਕੋਈ ਸਾਨੀ ਨਹੀਂ ਸੀ। ਉਹਨਾਂ ਦੁਆਰਾ ਗਈ ਗਈ ਫਿਲਮ ਬਰਸਾਤ ਕਿ ਰਾਤ ਦੀ ਕ਼ਵ੍ਵਾਲੀ 'ਯੇ ਇਸ਼ਕ ਇਸ਼ਕ ਹੈ' ਇੱਕ ਕਮਾਲ ਦੀ ਪੇਸ਼ਕਾਰੀ ਹੈ।ਫਿਲਮ ਅਮਰ ਅਕਬਰ ਐਂਥੋਨੀ ਦੀ ਕ਼ਵ੍ਵਾਲੀ 'ਪਰਦਾ ਹੈ ਪਰਦਾ'ਅੱਜ ਵੀ ਬਹੁਤ ਸੁਣੀ ਜਾਂਦੀ ਹੈ ਤੇ ਫਿਲਮ ਧਰ੍ਮਾ ਦੀ ਕ਼ਵ੍ਵਾਲੀ 'ਇਸ਼ਾਰੋਂ ਕੋ ਅਗਰ ਸਮ੍ਝੋ' ਤੇ ਫਿਲਮ ਹਂਸਤੇ ਜ਼ਖਮ ਦੀ ਕ਼ਵ੍ਵਾਲੀ 'ਯੇ ਮਾਨਾ ਮੇਰੀ ਜਾਂ 'ਅੱਜ ਵੀ ਹਰ ਦਿਲ ਅਜ਼ੀਜ਼ ਹੈ।
ਰਫੀ ਸਾਹੇਬ ਨੇ ਸ਼ਾਸਤਰੀ ਸੰਗੀਤ 'ਚ ਰਾਗ ਬੱਧ ਗੀਤਾਂ ਨੂੰ ਇੰਨੇ ਸੁਰੀਲੇ ਤਰੀਕੇ ਨਾਲ ਗਾਇਆ ਹੈ ਕਿ ਇਸ ਦਾ ਕੋਈ ਸਾਨੀ ਨਹੀਂ।ਫਿਲਮ ਰਾਨੀ ਰੂਪਮਤੀ ਦੇ ਗੀਤ "ਝਨੰਨਨ ਝਨੰਨਨ ਝਨੰਨਨ ਬਾਜੇ ਪਾਯਲਿਆ" ਤੇ ਇੱਸੇ ਫਿਲਮ ਦਾ ਗੀਤ "ਫੁੱਲ ਬਗਿਆ ਮੇਂ ਕੋਇਲ ਬੋਲੇ" ਫਿਲਮ ਕੋਹਿਨੂਰ ਦਾ ਗੀਤ "ਮਧੁਬਨ ਮੇਂ ਰਾਧਿਕਾ " ਬੈਜੂ ਬਾਵਰਾ ਦੇ ਭਜਨ "ਮਨ ਤੜਪਤ ਹੈ ਦਰਸ਼ਨ ਕੋ ਆਜ" ,"ਓ ਦੁਨਿਆ ਕੇ ਰਖਵਾਲੇ" ਫਿਲਮ ਬੇਟੀ ਬੇਟੇ ਦਾ ਗੀਤ "ਰਾਧਿਕੇ ਤੂਨੇ ਬੰਸੁਰੀ ਚੁਰਾਈ " ਫਿਲਮ ਸਵਾਰਨ ਸੁੰਦਰੀ ਦਾ ਗੀਤ "ਕੁਹੂ ਕੁਹੂ ਬੋਲੇ ਕੋਯਲਿਆ".....ਇਤਿਅਦਿ ਉਹਨਾਂ ਦੀ ਸ਼ਾਸਤਰੀ ਸੰਗੀਤ ਦੀ ਡੂੰਘੀ ਸਮਝ ਦਾ ਹੁੰਗਾਰਾ ਭਰਦੇ ਨੇ।
ਉਤਾਰ
ਸੋਧੋ1960 ਦੇ ਦਹਾਕੇ 'ਚ ਉਹਨਾਂ ਦਾ ਕਰਿਅਰ ਬੁਲੰਦੀ ਤੇ ਸੀ ਪਰ ਇਸ ਦਹਾਕੇ ਦੇ ਅੰਤ ਵਿੱਚ ਥੋੜਾ ਉਤਾਰ ਸ਼ੁਰੂ ਹੋ ਗਿਆ ਸੀ।1969 ਵਿੱਚ ਫਿਲਮ ਨਿਰਦੇਸ਼ਕ ਸ਼ਕਤੀ ਸਾਮੰਤ ਰਾਜੇਸ਼ ਖੰਨਾ ਤੇ ਸ਼ਰਮੀਲਾ ਟੈਗੋਰ ਨੂੰ ਲੈ ਕੇ ਫਿਲਮ ਅਰਾਧਨਾ ਬਣਾ ਰਹੇ ਸਨ ਤੇ ਸੰਗੀਤ ਦਾ ਨਿਰਦੇਸ਼ਨ ਏਸ.ਡੀ.ਬਰਮਨ ਦੇ ਹਵਾਲੇ ਸੀ।ਰਫੀ ਸਾਹੇਬ ਬਰਮਨ ਸਾਹੇਬ ਦੀ ਪਹਿਲੀ ਪਸੰਦ ਸਨ। ਪਰ ਬਰਮਨ ਸਾਹੇਬ ਦੇ ਬੀਮਾਰ ਹੋ ਜਾਣ ਕਰਕੇ ਸੰਗੀਤ ਦੀ ਕਮਾਨ ਉਹਨਾਂ ਦ ਸਾਹਿਬਜ਼ਾਦੇ ਆਰ ਡੀ ਬਰਮਨ ਦੇ ਹੱਥ ਆ ਗਈ ਤੇ ਆਰ ਡੀ ਬਰਮਨ ਨੇ ਇਸ ਫਿਲਮ ਦੇ ਗਾਨੇ "ਰੂਪ ਤੇਰਾ ਮਸਤਾਨਾ,ਮੇਰੇ ਸਪਨੋੰ ਕਿ ਰਾਨੀ ,ਕੋਰਾ ਕਾਗਜ਼ ਥਾ ਯੇ ਮਨ ਮੇਰਾ " ਆਪਣੇ ਦੋਸਤ ਕਿਸ਼ੋਰ ਕੁਮਾਰ ਤੋਂ ਗਵਾਏ ਜਿਹੜੇ ਬਹੁਤ ਹੀ ਮਕ਼ਬੂਲ ਹੋਏ। ਇਸ ਨਾਲ ਕਿਸ਼ੋਰ ਕੁਮਾਰ ਰਾਜੇਸ਼ ਖੰਨਾ ਦੀ ਆਵਾਜ਼ ਬਣ ਗਏ ਜਿਹੜਾ ਉਸ ਸਮੇਂ ਪ੍ਰਸਿਧੀ ਦਿਆ ਬੁਲੰਦੀਆਂ ਛੂ ਰਿਹਾ ਸੀ। ਰਫੀ ਸਾਹੇਬ ਦੇ ਹੱਜ ਤੇ ਚਲੇ ਜਾਨ ਕਰਕੇ ਨਿਰਦੇਸ਼ਕ ਕਿਸ਼ੋਰ ਕੁਮਾਰ ਤੋਂ ਗੁਆਉਣ ਲੱਗ ਪਏ ਜਿਸ ਦਾ ਅਸਰ ਰਫੀ ਸਾਹੇਬ ਦੇ ਕੈਰੀਅਰ ਤੇ ਪਿਆ। ਇਸਦੇ ਬਾਵਜੂਦ ਵੀ ਰਫੀ ਸਾਹੇਬ ਨੇ ਸੰਗੀਤਕਾਰ ਮਦਨ ਮੋਹਨ ਦੇ ਨਿਰਦੇਸ਼ਨ ਵਿੱਚ ਕਈ ਹਿਟ ਗੀਤ ਦਿੱਤੇ ਜਿੰਵੇਂ "ਤੁਮ ਜੋ ਮਿਲ ਗਏ ਹੋ(ਫਿਲਮ ਹਂਸਤੇ ਜ਼ਖਮ),ਯੇਹ ਦੁਨੀਆਂ ਯੇਹ ਮੇਹਫ਼ਿਲ(ਫਿਲਮ ਹੀਰ ਰਾਂਝਾ)ਅਤੇ ਹੋਰ ਕਈ ਗੀਤ"ਯੇਹ ਜੋ ਚਿਲਮਨ ਹੈ (ਮੇਹਬੂਬ ਕਿ ਮੇਹੰਦੀ),ਤੇਰੀ ਗਲਿਓਂ ਮੇਂ ਨਾ ਰਖੇਂਗੇ ਕਦਮ (ਫਿਲਮ ਹਵਸ)ਆਦਿ।1977 ਵਿੱਚ ਆਈ ਫਿਲਮ ਹਮ ਕਿਸੀ ਸੇ ਕਮ ਨਹੀਂ ਦੇ ਗੀਤ "ਕ੍ਯਾ ਹੁਆ ਤੇਰਾ ਵਾਦਾ" ਲਈ ਰਫੀ ਸਾਹੇਬ ਨੂੰ ਛੇੰਵਾਂ ਤੇ ਅਖੀਰਲਾ ਫਿਲਮ ਫੇਯਰ ਅਵਾਰਡ ਮਿਲਿਆ। ਰਫੀ ਸਾਹੇਬ ਇੱਕਲੇ ਐਸੇ ਗਾਇਕ ਨੇ ਜਿਨ੍ਹਾਂ ਨੂੰ ਸਭ ਤੋ ਜ਼ਿਆਦਾ ਫਿਲਮ ਫੇਯਰ ਅਵਾਰਡ ਮਿਲੇ ਹਨ।
ਨਿੱਜੀ ਜੀਵਨ
ਸੋਧੋਰਫੀ ਸਾਹੇਬ ਬਹੁਤ ਹੀ ਸਮਰਪਿਤ ਮੁਸਲਮਾਨ,ਕਿਸੇ ਵੀ ਤਰਾਂ ਦੇ ਨਸ਼ੇ ਤੋਂ ਦੂਰ ਅਤੇ ਸ਼ਰਮੀਲੇ ਕਿਸਮ ਦੇ ਇਨਸਾਨ ਸਨ। 14 ਸਾਲ ਦੀ ਉਮਰ 'ਚ ਉਹਨਾਂ ਦਾ ਵਿਆਹ ਆਪਣੇ ਚਾਚੇ ਦੀ ਕੁੜੀ ਬਸ਼ੀਰਾ ਬੀਬੀ ਨਾਲ ਹੋਇਆ ਸੀ। ਜਿਸ ਤੋਂ ਇਹਨਾਂ ਦੇ ਦੋ ਬੱਚੇ ਹੋਏ। ਬਟਵਾਰੇ ਤੋਂ ਬਾਦ ਬਸ਼ੀਰਾ ਬੀਬੀ ਨੇ ਭਾਰਤ ਆ ਕੇ ਰਹਿਣ ਤੋਂ ਇਨਕਾਰ ਕਰ ਦਿੱਤਾ ਪਰ ਰਫੀ ਸਾਹੇਬ ਨੇ ਭਾਰਤ ਆ ਕੇ ਹੀ ਰਹਿਣ ਦਾ ਫੈਸਲਾ ਕੀਤਾ ਤੇ ਭਾਰਤ ਆ ਗਏ। ਇਸ ਕਾਰਣ ਇਹਨਾਂ ਦਾ ਵਿਆਹ ਟੁੱਟ ਗਿਆ।ਸੰਘਰਸ਼ ਦੇ ਦਿਨਾਂ ਦੌਰਾਨ ਇਹਨਾ ਦਾ ਵਿਆਹ ਹਮੀਦ ਭਾਈ ਦੀ ਭੈਣ ਬਿਲਕੀਸ ਬਾਨੋ ਨਾਲ ਹੋਇਆ ਤੇ ਇਹਨਾਂ ਦੇ ਛੇ ਬੱਚੇ ਹੋਏ।ਰਫੀ ਸਾਹੇਬ ਬਹੁਤ ਹੀ ਸਾਦੇ ਤੇ ਪਰਿਵਾਰਿਕ ਕਿਸਮ ਦੇ ਇਨਸਾਨ ਸਨ।
ਸੁਜਾਤਾ ਦੇਵੀ ਦੀ ਕਿਤਾਬ-MOHHMAD RAFI-Golden Voice Of The Silver Screen ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਰਫੀ ਸਾਹੇਬ ਪਤੰਗਬਾਜ਼ੀ ਦੇ ਬਹੁਤ ਹੀ ਸ਼ੌਕੀਨ ਸਨ। ਅਪਣਾ ਸਮਾਂ ਗੁਜਾਰਣ ਲਈ ਤੇ ਆਰਾਮ ਕਰਣ ਲਈ ਪਤੰਗ ਉਡਾਇਆ ਕਰਦੇ ਸਨ ਤੇ ਉਹ ਵੀ ਕਾਲੇ ਰੰਗ ਦੀ ਪਤੰਗ। ਆਮ ਜੀਵਨ 'ਚ ਜਿੰਨੇ ਸਰਲ ਸਨ ਪਤੰਗਬਾਜ਼ੀ ਵਿੱਚ ਉੰਨੇ ਹੀ ਪ੍ਰਤਿਯੋਗੀ। ਜਦੋਂ ਕਦੀ ਉਹਨਾਂ ਦੀ ਪਤੰਗ ਕਦੀਂ ਕੱਟੀ ਜਾਂਦੀ ਤਾਂ ਉਹਨਾਂ ਦਾ ਮੂਡ ਬਹੁਤ ਖਰਾਬ ਹੁੰਦਾ।
ਸ਼ੋਹਰਤ ਤੇ ਪੈਸੇ ਦਾ ਗੁਮਨ ਉਹਨਾਂ ਨੂੰ ਛੂ ਤੱਕ ਨਹੀਂ ਸੀ ਗਿਆ।ਉਹ ਰੱਬ ਨੂੰ ਮੰਨਣ ਵਾਲੇ ਇਨਸਾਨ ਸਨ ਤੇ ਅਪਣੀ ਆਵਾਜ਼ ਤੇ ਹੁਨਰ ਨੂੰ ਖੁਦਾ ਦੀ ਅਮਾਨਤ ਸਮਝਦੇ ਸਨ।ਬੋਲੀਵੁੱਡ ਦੇ ਗਾਇਕ ਮਹੇਂਦਰ ਕਪੂਰ, ਜਿਹੜੇ ਰਫੀ ਸਾਹੇਬ ਨੂੰ ਅਪਣਾ ਗੁਰੂ ਮੰਨਦੇ ਸਨ।
ਰਫੀ ਸਾਹੇਬ ਬਹੁਤ ਹੀ ਜਜ਼ਬਾਤੀ ਇਨਸਾਨ ਸਨ।ਗਾਨੇ ਦੇ ਜਜਬਾਤਾਂ 'ਚ ਓਹ ਵੈਹ ਤੁਰਦੇ ਸਨ।ਗਾਨਾ ਓਹ ਰੂਹ ਤੋਂ ਗਾਉਂਦੇ ਸਨ। ਫਿਲਮ ਨੀਲ ਕਮਲ ਦਾ ਗਾਨਾ "ਬਾਬੁਲ ਕੀ ਦੁਆਏੰ ਲੇਤੀ ਜਾ " ਗਾਉਂਦੇ ਵਕ਼ਤ ਉਹਨਾਂ ਦਾ ਮਨ ਕਈ ਵਾਰ ਭਰਿਆ ਸੀ।
ਅਤਿ ਤਾਰ ਸਪਤਕ 'ਚ ਵੀ ਓਹ ਆਰਾਮ ਨਾਲ ਗਾ ਲੈਂਦੇ ਸਨ। ਫਿਲਮ ਬੈਜੂ ਬਾਵਰੇ ਦਾ ਭਜਨ "ਓਹ ਦੁਨਿਆ ਕੇ ਰਖਵਾਲੇ"ਬਹੁਤ ਉੱਚਾ ਜਾਂਦਾ ਹੈ।ਕਹਿੰਦੇ ਨੇ ਕਿ ਇਸ ਗਾਨੇ ਦੀ ਰਿਕਾਰਡਿੰਗ ਤੋਂ ਬਾਦ ਰਫੀ ਸਾਹੇਬ ਕਾਫੀ ਦਿਨਾਂ ਤੱਕ ਗਾ ਨਹੀਂ ਸੀ ਸਕੇ।
ਮੁੰਹਮਦ ਰਫੀ ਨੂੰ ਉਹਨਾਂ ਦੇ ਨੇਕ ਕੰਮਾ ਲਈ ਵੀ ਬਹੁਤ ਯਾਦ ਕੀਤਾ ਜਾਂਦਾ ਹੈ।ਓਹ ਸਭ ਦੀ ਮਦਦ ਲਈ ਹਮੇਸ਼ਾਂ ਤਿਆਰ ਰਹਿੰਦੇ ਸਨ।ਪੰਜਾਬੀ ਗੀਤ ਗਾਉਣ ਦੇ ਓਹ ਪੈਸੇ ਨਹੀਂ ਸੀ ਲੈਂਦੇ।ਕਈ ਗੀਤ ਉਹਨਾਂ ਨੇ ਨਿਰਦੇਸ਼ਕਾਂ ਤੋਂ ਬਿਨਾ ਪੈਸੇ ਲੀਤੇ ਹੀ ਗਾਏ ਸਨ।ਉਹਨਾਂ ਦੀ ਨੇਕ ਦਿਲੀ ਤੇ ਦਰਿਆ ਦਿਲੀ ਦੇ ਅਨਗਿਣਤ ਕਿੱਸੇ ਹਨ।ਸੰਗੀਤ ਨਿਰਦੇਸ਼ਕ ਦੀ ਆਰਥਿਕ ਤੰਗੀ ਨੂੰ ਸਮਝਦੇ ਹੋਏ ਉਹ ਘੱਟ ਫੀਸ ਲੈਂਦੇ ਸਨ। ਲਕਸ਼ਮੀ ਕਾੰਤ ਪਿਆਰੇ ਲਾਲ ਜਦੋਂ ਸੰਘਰਸ਼ ਕਰ ਰਹੇ ਸੀ ਤਾਂ ਰਫੀ ਸਾਹੇਬ ਨੇ ਉਹਨਾਂ ਤੋਂ ਨਾਮ ਮਾਤਰ ਪੈਸੇ ਹੀ ਲਏ ਸਨ। ਗਾਣਿਆਂ ਦੀ ਰੋਏਲਟੀ ਨੂੰ ਲੈ ਕੇ ਲਤਾ ਮੰਗੇਸ਼ਕਰ ਨਾਲ ਜਿਹੜਾ ਮਨ ਮੁਟਾਵ ਹੋਇਆ ਸੀ ਉਹ ਵੀ ਰਫੀ ਸਾਹੇਬ ਦੀ ਦਰਿਆ ਦਿਲੀ ਤੇ ਨੇਕ ਦਿਲੀ ਦਾ ਸਬੂਤ ਹੈ। ਇਸ ਘਟਨਾ ਤੋਂ ਬਾਦ ਇਨ੍ਹਾਂ ਦੋਨਾ ਨੇ ਕਈ ਸਾਲ ਤੱਕ ਕੋਈ ਯੁਗਲ ਗੀਤ ਨਹੀਂ ਸੀ ਗਾਇਆ ਬਾਅਦ ਵਿੱਚ ਅਭਿਨੇਤਰੀ ਨਰਗਿਸ ਨੇ ਇਹਨਾਂ ਨੂੰ ਇੱਕਠੇ ਗਾਉਣ ਲਈ ਮਨਾਇਆ ਤਾਂ ਫੇਰ ਇਹਨਾਂ ਨੇ ਉਸ ਤੋਂ ਬਾਦ ਫਿਲਮ "ਜਿਉਲ ਥੀਫ" ਵਿੱਚ "ਦਿਲ ਪੁਕਾਰੇ ਆ ਰੇ ਆ ਰੇ ਆ ਰੇ" ਗੀਤ ਗਾਇਆ।ਰਫੀ ਸਾਹੇਬ ਬਹੁਤ ਹੀ ਖੁਸ਼ ਦਿਲ ਇਨਸਾਨ ਸਨ।ਲਤਾ ਮੰਗੇਸ਼ਕਰ ਨਾਲ ਹੋਇਆ ਮਨ ਮੁਟਾਵ,ਇੱਕੋ ਇੱਕ ਘਟਨਾ ਹੈ ਬਾਕੀ ਰਫੀ ਸਾਹੇਬ ਬਾਰੇ ਇਹੋ ਜਹੀ ਕੋਈ ਗੱਲ ਸੁਣਨ ਨੂੰ ਨਹੀਂ ਮਿਲਦੀ। ਰਫੀ ਸਾਹੇਬ ਆਪਣੇ ਸਾਥੀ ਕਲਾਕਾਰਾਂ ਦੀ ਬਹੁਤ ਹੀ ਇੱਜ਼ਤ ਕਰਦੇ ਸਨ ਤੇ ਕਿਸੇ ਨੂੰ ਵੀ ਆਪਣਾ ਵਿਰੋਧੀ ਨਹੀਂ ਸੀ ਸਮਝਦੇ।ਸੁਣਨ 'ਚ ਆਉਂਦਾ ਹੈ ਕਿ ਜਦੋਂ ਸੰਜੇ ਗਾਂਧੀ ਨੇ ਕਿਸ਼ੋਰ ਕੁਮਾਰ ਦੇ ਗਾਣਿਆਂ ਨੂੰ ਆਕਾਸ਼ਵਾਣੀ ਤੋਂ ਪ੍ਰਸਾਰਿਤ ਹੋਣ ਤੇ ਬੈਨ ਲਗਵਾ ਦਿੱਤਾ ਸੀ ਤਾਂ ਰਫੀ ਸਾਹੇਬ ਨੇ ਕਿਸੇ ਨਾਲ ਜ਼ਿਕਰ ਕੀਤੇ ਬਿਨਾ ਆਪ ਦਿੱਲੀ ਜਾ ਕੇ ਉਸ ਸਮੇਂ ਦੀ ਸਰਕਾਰ ਕੋਲ ਸਿਫਾਰਿਸ਼ ਕਰ ਕੇ ਇਹ ਬੈਨ ਹਟਵਾਇਆ ਸੀ ਤੇ ਇਸ ਗੱਲ ਦਾ ਜ਼ਿਕਰ ਉਹਨਾਂ ਨੇ ਕਿਸ਼ੋਰ ਕੁਮਾਰ ਨਾਲ ਵੀ ਨਹੀਂ ਸੀ ਕੀਤਾ। ਇਸ ਗੱਲ ਦਾ ਪਤਾ ਆਪ ਵੀ ਕਿਸ਼ੋਰ ਕੁਮਾਰ ਨੂੰ ਬਹੁਤ ਹੀ ਦੇਰ ਬਾਅਦ ਲੱਗਿਆ ਸੀ। ਇੰਨੇ ਮਹਾਨ ਤੇ ਨੇਕ ਦਿਲ ਸੀ ਰਫੀ ਸਾਹੇਬ ਜਿਨ੍ਹਾਂ ਦੇ ਦਿਲ 'ਚ ਕਿਸੇ ਲਈ ਕੋਈ ਦਵੇਸ਼ਤਾ ਜਾਂ ਵੈਰ ਨਹੀਂ ਸੀ।
ਮੌਤ
ਸੋਧੋਰਫੀ ਸਾਹੇਬ ਦਾ ਦੇਹਾੰਤ ਦਿਲ ਦੀ ਧੜਕਣ ਬੰਦ ਹੋ ਜਾਣ ਕਰਕੇ ਹੋਇਆ ਸੀ। ਉਹਨਾਂ ਦੀ ਮੌਤ ਦੀ ਖ਼ਬਰ ਨਾਲ ਸਾਰਾ ਦੇਸ਼ ਇੱਕ ਦਮ ਸਦਮੇ 'ਚ ਆ ਗਿਆ ਸੀ। ਉਹਨਾਂ ਦੇ ਸਨਮਾਨ 'ਚ ਪੂਰੇ ਦੇਸ਼ ਵਿੱਚ ਸੋਗ ਮਨਾਇਆ ਗਿਆ ਸੀ ਤੇ ਕਈ ਸਕੂਲਾਂ 'ਚ ਛੁਟੀ ਘੋਸ਼ਿਤ ਹੋ ਗਈ ਸੀ।ਉਹਨਾਂ ਦੇ ਜਨਾਜ਼ੇ 'ਚ ਮੋਹਲੇਧਾਰ ਬਾਰਿਸ਼ ਹੋਣ ਦੇ ਬਾਵਜੂਦ ਘੱਟੋ ਘੱਟ ਦਸ ਲਖ ਲੋਕ ਸ਼ਾਮਿਲ ਹੋਏ ਸਨ। ਮਹਾਤਮਾ ਗਾਂਧੀ ਤੇ ਪੰਡਿਤ ਜਵਾਹਰ ਲਾਲ ਨੇਹਰੁ ਦੀ ਮੌਤ ਤੋਂ ਬਾਅਦ ਇੰਨਾ ਵੱਡਾ ਨੜੋਇਆ ਕਿਸੇ ਦੇ ਜਨਾਜ਼ੇ ਦੇ ਨਾਲ ਨਹੀਂ ਸੀ ਵੇਖਿਆ ਗਿਆ। ਇਹ ਰਫੀ ਸਾਹੇਬ ਨੂੰ ਪੂਰੇ ਦੇਸ਼ ਤੇ ਉਹਨਾਂ ਦੇ ਸ਼੍ਰੋਤਿਆਂ ਵੱਲੋਂ ਦਿੱਤੀ ਗਈ ਇੱਕ ਬਹੁਤ ਹੀ ਵੱਡੀ ਸ਼ਰਧਾਂਜਲੀ ਸੀ।ਰਫੀ ਸਾਹੇਬ ਦੀ ਮੌਤ ਦਾ ਸੋਗ ਪਾਕਿਸਤਾਨ ਸਮੇਤ ਪੂਰੀ ਦੁਨੀਆਂ ਵਿੱਚ ਮਨਾਇਆ ਗਿਆ ਸੀ
ਫਿਲਮ ਫੇਯਰ ਅਵਾਰਡ ਵਾਲੇ ਤੇ ਫਿਲਮ ਫੇਯਰ ਅਵਾਰਡ ਲਈ ਭੇਜੇ ਗਏ ਗੀਤਾਂ ਦੀ ਸੂਚੀ-
ਸੋਧੋ- 1960 - ਚੌਦਵੀਂ ਕਾ ਚਾਂਦ ਹੋ (ਫਿਲਮ ਚੌਦਵੀਂ ਕਾ ਚਾਂਦ) -ਜੇਤੂ
- 1961 - ਹੁਸਨ ਵਾਲੇ ਤੇਰਾ ਜਵਾਬ ਨਹੀਂ (ਫਿਲਮ-ਘਰਾਣਾ)
- 1961 - ਤੇਰੀ ਪਿਆਰੀ ਪਿਆਰੀ ਸੂਰਤ ਕੋ (ਫਿਲਮ-ਸਸੁਰਾਲ) -ਜੇਤੂ
- 1962 - ਐ ਗੁਲ ਬਦਨ ਐ ਗੁਲ ਬਦਨ (ਫਿਲਮ-ਪ੍ਰੋਫ਼ੇਸਰ)
- 1963 - ਮੇਰੇ ਮੇਹਬੂਬ ਤੁਝੇ ਮੇਰੀ ਮੁਹੱਬਤ ਕੀ ਕਸਮ (ਫਿਲਮ-मेरे महबूब)
- 1964 -ਚਾਹੂੰਗਾ ਮੈਂ ਤੁਝੇ (ਫਿਲਮ- ਦੋਸਤੀ) -ਜੇਤੂ
- 1965 -ਛੂ ਲੇਨੇ ਦੋ ਨਾਜ਼ੁਕ ਹੋੰਠੋੰ ਕੋ (ਫਿਲਮ-ਕਾਜਲ)
- 1966 - ਬਹਾਰੋਂ ਫੂਲ ਬਰਸਾਓ (फ़िल्म -ਸੂਰਜ) -ਜੇਤੂ
- 1968 - ਮੈਂ ਗਾਊਂ ਤੁਮ ਸੋ ਜਾਉ (ਫਿਲਮ-ਬ੍ਰਹਮਚਾਰੀ)
- 1968 - ਬਾਬੁਲ ਕਿ ਦੁਆਏੰ ਲੇਟੀ ਜਾ(ਫਿਲਮ-ਨੀਲ ਕਮਲ)
- 1968 - ਦਿਲ ਕੇ ਝਰੋਂਖੇ ਮੇਂ ਤੁਝ ਕ ਬਿਠਾ ਕਰ(ਫਿਲਮ-ਬ੍ਰਹਮਚਾਰੀ) ਜੇਤੂ
- 1969 -ਬੜੀ ਮਸਤਾਨੀ ਹੈ ਮੇਰੀ ਮੇਹਬੂਬਾ(ਫਿਲਮ-ਜੀਨੇ ਕਿ ਰਾਹ)
- 1970 -ਖਿਲੋਨਾ ਜਾਨਕਰ ਤੁਮ ਤੋ (ਫਿਲਮ-ਖਿਲੋਨਾ)
- 1973 - ਹਮਕੋ ਤੋ ਜਾਨ ਸੇ ਪਿਆਰੀ ਹੈਂ (ਫਿਲਮ-ਨੈਨਾ)
- 1974 -ਅਛਾ ਹੀ ਹੁਆ ਦਿਲ ਤੂਤ ਗਿਆ(ਫਿਲਮ-ਮਾਂ ਬੇਹਨ ਔਰ ਬੀਵੀ)
- 1977 - ਪਰਦਾ ਹੈ ਪਰਦਾ(ਫਿਲਮ-ਅਮਰ ਅਕਬਰ ਅੰਥੋਨੀ)
- 1977 - ਕਿਆ ਹੁਆ ਤੇਰਾ ਵਾਦਾ (ਫਿਲਮ-ਹਮ ਕਿਸੀ ਸੇ ਕਮ ਨਹੀਂ)ਜੇਤੂ
- 1978 - ਆਦਮੀ ਮੁਸਾਫ਼ਿਰ ਹੈ (ਫਿਲਮ ਅਪਨਾਪਨ)
- 1979 - ਚਲੋ ਰੇ ਡੋਲੀ ਉਠਾਓ ਕਹਾਰ (ਫਿਲਮ -ਜਾਣੀ ਦੁਸ਼ਮਨ)
- 1979 - ਮੇਰੇ ਦੋਸਤ ਕਿੱਸਾ ਯੇ (ਫਿਲਮ-ਦੋਸਤਾਨਾ)
- 1980 -ਦਰਦ-ਏ-ਦਿਲ,ਦਰਦ-ਏ-ਜਿਗਰ(ਫਿਲਮ-ਕਰਜ਼)
- 1980 - ਮੈਨੇ ਪੂਛਾ ਚਾਂਦ ਸੇ (ਫਿਲਮ-ਅਬਦੁੱਲਾ)ਤ
ਭਾਰਤ ਸਰਕਾਰ ਦੁਆਰਾ ਰਫੀ ਸਾਹੇਬ ਨੂੰ 1965 ਵਿੱਚ ਪਦਮਸ਼੍ਰੀ ਨਾਲ ਨਵਾਜ਼ਿਆ ਗਿਆ ਸੀ।
ਇਹ ਵੀ ਦੇਖੋ
ਸੋਧੋਹਵਾਲੇ
ਸੋਧੋ- ↑ To, As Told; To, As Told (25 July 2010). "Remembering Rafi". The Hindu. ISSN 0971-751X. Archived from the original on 12 September 2019. Retrieved 7 April 2018.
- ↑ "Mohd Rafi: The Rough Guide to Bollywood Legends: Mohd Rafi". PopMatters. 20 January 2005. Archived from the original on 2 May 2018. Retrieved 1 May 2018.
- ↑ 3.0 3.1 Students' Britannica India, Volumes 1–5. Encyclopaedia Britannica (India). p. 238. ISBN 0-85229-760-2. Retrieved 9 July 2016.
- ↑ "Padma Shri Awardees". india.gov.in. Retrieved 9 July 2016.
- ↑ 5.0 5.1 Varinder Walia (16 June 2003). "Striking the right chord". The Tribune: Amritsar Plus. Retrieved 9 July 2016.
- ↑ Syed Abid Ali (16 June 2003). "The Way It Was: Tryst With Bollywood". Daily Times, Pakistan. Retrieved 9 July 2016.
- ↑ Amit Puri. "When Rafi sang for Kishore Kumar". The Tribune. Retrieved 9 July 2016.
- ↑ M.L. Dhawan (25 July 2004). "His voice made him immortal". Spectrum (The Tribune). Retrieved 9 July 2016.