ਵੀ ਐਨ ਤਿਵਾੜੀ
(ਵ. ਨ. ਤਿਵਾੜੀ ਤੋਂ ਮੋੜਿਆ ਗਿਆ)
ਵੀ ਐਨ ਤਿਵਾੜੀ ਆਮ ਕਰਕੇ ਪ੍ਰੋ. ਵਿਸ਼ਵਾਨਾਥ ਤਿਵਾੜੀ (ਜਨਮ-17 ਮਾਰਚ 1936ਤੇ ਮੌਤ-3 ਅਪਰੈਲ 1984) ਦੇ ਨਾਂ ਨਾਲ਼ ਵੀ ਜਾਣਿਆ ਜਾਂਦਾ ਹੈ, ਜੋ ਪੰਜਾਬੀ ਲੇਖਕ, ਸਾਹਿਤ ਅਕੈਡਮੀ ਐਵਾਰਡ ਜੇਤੂ ਕਵੀ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨਾਲ਼ ਸੰਬੰਧਿਤ ਸੰਸਦੀ ਮੈਂਬਰ ਸੀ। ਉਸ ਨੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਵਿੱਚ ਸਾਹਿਤ ਰਚਨਾ ਕੀਤੀ। ਉਹ 1982 'ਚ 'ਰਾਜ ਸਭਾ ਮੈਂਬਰ' ਨਾਮਜ਼ਦ ਹੋਇਆ ਸੀ। ਉਹ ਪੰਜਾਬ ਯੂਨੀਵਰਸਿਟੀ 'ਚ ਪ੍ਰੋਫ਼ੈਸਰ ਰਿਹਾ ਸੀ ਅਤੇ 1984 ਈ: 'ਚ ਦਹਿਸ਼ਤਗਰਦਾਂ ਦੁਆਰਾ ਮਾਰਿਆ ਗਿਆ ਸੀ।[1]
ਵੀ ਐਨ ਤਿਵਾੜੀ(ਵਿਸ਼ਵ ਨਾਥ ਤਿਵਾੜੀ) | |
---|---|
ਜਨਮ | ਭਾਰਤੀ ਪੰਜਾਬ | 17 ਮਾਰਚ 1936
ਮੌਤ | ਚੰਡੀਗੜ੍ਹ | 3 ਅਪ੍ਰੈਲ 1984
ਕਿੱਤਾ | ਲੇਖਕ, ਕਵੀ, ਆਲੋਚਕ, ਸਿਆਸਤਦਾਨ |
ਰਾਸ਼ਟਰੀਅਤਾ | ਭਾਰਤੀ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ |
ਸਾਹਿਤਕ ਲਹਿਰ | ਸੈਕੂਲਰ ਡੈਮੋਕ੍ਰੇਸੀ |
ਪ੍ਰਮੁੱਖ ਕੰਮ | ਡੇਲੀਆ, ਫ਼ੁਟਪਾਥ ਤੋਂ ਗਰਾਜ਼ ਤਕ |
ਜੀਵਨ ਸਾਥੀ | ਡਾ. ਅੰਮ੍ਰਿਤ ਤਿਵਾੜੀ |
ਬੱਚੇ | ਮੁਨੀਸ਼ ਤਿਵਾੜੀ(ਪੁੱਤਰ) |
ਰਚਨਾਵਾਂ
ਸੋਧੋ- ਡੇਲੀਆ (1961)[2]
- ਫ਼ੁਟਪਾਥ ਤੋਂ ਗਰਾਜ਼ ਤਕ (ਕਵਿਤਾ) (1981, ਸਾਹਿਤ ਅਕੈਡਮੀ ਐਵਾਰਡ ਜੇਤੂ)
- ਤਨ ਦੀ ਚਿਖਾ
- ਸਰਦਾਰ
- ਅੱਕ ਦੀ ਅੰਬੀ
- ਨਿੱਕਾ ਜਿਹਾ ਜੀਵ
- ਯਾਦਾਂ ਤੋਂ ਯਾਦਾਂ
- Punjab: A Cultural Profile