ਸਟੈਨ ਸਵਾਮੀ
ਸਟੈਨਿਸਲਸ ਲੌਰਡੂਸਵਾਮੀ (26 ਅਪ੍ਰੈਲ 1937 - 5 ਜੁਲਾਈ 2021), [2] [3] [4] ਪ੍ਰਸਿੱਧ ਸਟੈਨ ਸਵਾਮੀ, ਇੱਕ ਭਾਰਤੀ ਰੋਮਨ ਕੈਥੋਲਿਕ ਪਾਦਰੀ, ਜੋਸਯੂਟ ਆਰਡਰ ਦਾ ਮੈਂਬਰ ਸੀ [5] ਅਤੇ ਕਈ ਦਹਾਕਿਆਂ ਤੋਂ ਕਬਾਈਲੀਆਂ ਦੇ ਅਧਿਕਾਰਾਂ ਲਈ ਕਾਰਜਕਰਤਾ ਸੀ।[6] [7] ਸਵਾਮੀ ਭਾਰਤ ਵਿਚ ਦਹਿਸ਼ਤਗਰਦੀ ਦੇ ਦੋਸ਼ ਵਿੱਚ ਫੜਿਆ ਸਭ ਤੋਂ ਵੱਧ ਉਮਰ ਦਾ ਵਿਅਕਤੀ ਸੀ। [8]
ਸਟੈਨ ਸਵਾਮੀ | |
---|---|
ਜਨਮ | Stanislaus Lourduswamy 26 ਅਪ੍ਰੈਲ 1937 |
ਮੌਤ | 5 ਜੁਲਾਈ 2021[1] | (ਉਮਰ 84)
ਪੇਸ਼ਾ | ਭਾਰਤੀ ਰੋਮਨ ਕੈਥੋਲਿਕ ਪਾਦਰੀ, ਕਾਰਕੁਨ |
ਸਰਗਰਮੀ ਦੇ ਸਾਲ | 1978–2021 |
ਲਈ ਪ੍ਰਸਿੱਧ | ਕਬਾਈਲੀਆਂ ਦੇ ਅਧਿਕਾਰਾਂ ਲਈ ਕਾਰਕੁਨ |
8 ਅਕਤੂਬਰ 2020 ਨੂੰ ਸਵਾਮੀ ਨੂੰ 2018 ਭੀਮ ਕੋਰੇਗਾਓਂ ਹਿੰਸਾ ਵਿੱਚ ਕਥਿਤ ਭੂਮਿਕਾ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਨਾਲ ਸੰਬੰਧ ਹੋਣ ਦੇ ਦੋਸ਼ ਤਹਿਤ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਰਾਸ਼ਟਰੀ ਜਾਂਚ ਏਜੰਸੀ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਵਿਰੁੱਧ ਦੋਸ਼ ਆਇਦ ਕੀਤੇ ਗਏ ਸੀ। [9] ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ [10] ਅਤੇ ਕੇਰਲ ਦੇ ਮੁੱਖ ਮੰਤਰੀ ਪਿਨਾਰਯ ਵਿਜਯਾਨ [11] [12] [13] ਦੋਵਾਂ ਨੇ ਸਵਾਮੀ ਲਈ ਨਿਆਂ ਦੀ ਮੰਗ ਕੀਤੀ।
ਜ਼ਿੰਦਗੀ
ਸੋਧੋਸਵਾਮੀ ਤਾਮਿਲਨਾਡੂ ਦੇ ਤ੍ਰਿਚੀ ਦਾ ਰਹਿਣ ਵਾਲਾ ਸੀ। [14] 1970 ਵਿੱਚ, ਉਸਨੇ ਧਰਮ ਸ਼ਾਸਤਰ ਦਾ ਅਧਿਐਨ ਕੀਤਾ ਅਤੇ ਫਿਲਪੀਨਜ਼ ਵਿੱਚ ਸਮਾਜ ਸ਼ਾਸਤਰ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ, [2] ਜਿੱਥੇ ਉਸਨੂੰ ਪ੍ਰਸ਼ਾਸਨ ਵਿਰੁੱਧ ਕਈ ਵਿਰੋਧ ਪ੍ਰਦਰਸ਼ਨਾਂ ਵਿੱਚ ਭਾਗ ਲਿਆ। ਆਪਣੀ ਅਗਲੀ ਪੜ੍ਹਾਈ ਦੌਰਾਨ, ਉਸਨੇ ਬ੍ਰਾਜ਼ੀਲ ਦੇ ਕੈਥੋਲਿਕ ਆਰਚਬਿਸ਼ਪ ਹੋਲਡਰ ਕੈਮਾਰਾ ਨਾਲ ਦੋਸਤੀ ਕੀਤੀ, ਜਿਸਦੇ ਗ਼ਰੀਬ ਲੋਕਾਂ ਨਾਲ ਕੰਮ ਨੇ ਉਸ ਨੂੰ ਪ੍ਰਭਾਵਤ ਕੀਤਾ ਸੀ।
ਸੰਘਰਸ਼ਸ਼ੀਲਤਾ
ਸੋਧੋਸਵਾਮੀ 1975 ਤੋਂ 1986 ਤੱਕ ਜੈਸੀਟ-ਸੰਚਾਲਿਤ ਇੰਡੀਅਨ ਸੋਸ਼ਲ ਇੰਸਟੀਚਿਊਟ, ਬੈਂਗਲੁਰੂ ਦਾ ਸਾਬਕਾ ਡਾਇਰੈਕਟਰ ਸੀ [15] ਉਸਨੇ ਸੰਵਿਧਾਨ ਦੀ ਪੰਜਵੀਂ ਸੂਚੀ ਨੂੰ ਲਾਗੂ ਨਾ ਕਰਨ 'ਤੇ ਸਵਾਲ ਉਠਾਇਆ , ਸੀ, ਜਿਸ ਵਿੱਚ ਰਾਜ ਦੇ ਨਿਰੋਲ ਆਦਿਵਾਸੀ ਭਾਈਚਾਰੇ ਵਿੱਚੋਂ ਮੈਂਬਰ ਲੈ ਕੇ ਉਨ੍ਹਾਂ ਦੀ ਰੱਖਿਆ, ਤੰਦਰੁਸਤੀ ਅਤੇ ਵਿਕਾਸ ਲਈ ਇੱਕ ਜਨਜਾਤੀ ਸਲਾਹਕਾਰ ਪਰਿਸ਼ਦ ਦੀ ਸਥਾਪਨਾ ਕਰਨਾ ਲਾਜ਼ਮੀ ਕੀਤਾ ਗਿਆ ਹੈ। [16]
ਆਪਣੀ ਗ੍ਰਿਫਤਾਰੀ ਤੋਂ ਦੋ ਦਿਨ ਪਹਿਲਾਂ ਜਾਰੀ ਇਕ ਵੀਡੀਓ ਵਿਚ ਸਵਾਮੀ ਨੇ ਸੁਝਾਅ ਦਿੱਤਾ ਸੀ ਕਿ ਉਸ ਦੀ ਗ੍ਰਿਫਤਾਰੀ ਉਸ ਦੇ ਕੰਮ ਨਾਲ ਜੁੜੀ ਹੋਈ ਹੈ, ਕਿਉਂਕਿ ਇਸ ਵਿਚ ਸਰਕਾਰੀ ਨੀਤੀਆਂ ਖ਼ਿਲਾਫ਼ ਅਸਹਿਮਤੀ ਸ਼ਾਮਲ ਹੈ। ਇਸ ਵਿੱਚ ਕਿਹਾ ਗਿਆ ਹੈ,
“ਮੇਰੇ ਨਾਲ ਜੋ ਹੋ ਰਿਹਾ ਹੈ, ਉਹ ਮੇਰੇ ਨਾਲ਼ ਹੋ ਰਹੀ ਕੋਈ ਅਲੋਕਾਰ ਗੱਲ ਨਹੀਂ ਹੈ। ਇਹ ਇਕ ਵਿਆਪਕ ਪ੍ਰਕਿਰਿਆ ਹੈ ਜੋ ਸਾਰੇ ਦੇਸ਼ ਵਿਚ ਹੋ ਰਹੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਉੱਘੇ ਬੁੱਧੀਜੀਵੀ, ਵਕੀਲ ਲੇਖਕ, ਕਵੀ, ਕਾਰਕੁੰਨ, ਵਿਦਿਆਰਥੀ, ਨੇਤਾ, ਸਭ ਨੂੰ ਕਿਵੇਂ ਜੇਲ੍ਹ ਵਿੱਚ ਸੁੱਟਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਅਸਹਿਮਤੀ ਜਤਾਈ ਹੈ ਜਾਂ ਭਾਰਤ ਦੀਆਂ ਸੱਤਾਧਾਰੀ ਤਾਕਤਾਂ ਬਾਰੇ ਸਵਾਲ ਖੜੇ ਕੀਤੇ ਹਨ। ਅਸੀਂ ਪ੍ਰਕਿਰਿਆ ਦਾ ਹਿੱਸਾ ਹਾਂ। ਇੱਕ ਤਰ੍ਹਾਂ ਨਾਲ ਮੈਂ ਇਸ ਪ੍ਰਕਿਰਿਆ ਦਾ ਹਿੱਸਾ ਬਣਕੇ ਖੁਸ਼ ਹਾਂ। ਇੱਕ ਚੁੱਪ ਦਰਸ਼ਕ ਨਹੀਂ, ਬਲਕਿ ਖੇਡ ਦਾ ਹਿੱਸਾ ਹਾਂ, ਅਤੇ ਜੋ ਵੀ ਕੀਮਤ ਹੋਵੇ ਕੀਮਤ ਦੇਣ ਲਈ ਤਿਆਰ ਹਾਂ। " [17]
ਜੇਲ੍ਹ ਵਿੱਚ ਸਰਗਰਮੀ
ਸੋਧੋਤਲੋਜਾ ਕੇਂਦਰੀ ਜੇਲ ਵਿੱਚੋਂ ਆਪਣੇ ਜੇਸੁਯਟ ਸਾਥੀ ਨੂੰ ਲਿਖੀ ਚਿੱਠੀ ਵਿਚ ਸਵਾਮੀ ਨੇ ਕੈਦੀਆਂ ਦੀ ਦੁਰਦਸ਼ਾ ਬਾਰੇ ਦੱਸਿਆ:
,
ਬਹੁਤ ਸਾਰੇ ਅਜਿਹੇ ਗ਼ਰੀਬ ਕੈਦੀ ਇਹ ਵੀ ਨਹੀਂ ਜਾਣਦੇ ਕਿ ਉਨ੍ਹਾਂ 'ਤੇ ਕੀ ਦੋਸ਼ ਲਗਾਏ ਗਏ ਹਨ, ਉਨ੍ਹਾਂ ਨੇ ਆਪਣੀ ਚਾਰਜਸ਼ੀਟ ਨਹੀਂ ਵੇਖੀ ਅਤੇ ਬਿਨਾਂ ਕਾਨੂੰਨੀ ਜਾਂ ਹੋਰ ਸਹਾਇਤਾ ਦੇ ਸਾਲਾਂ ਤੋਂ ਜੇਲ੍ਹ ਵਿੱਚ ਰਹਿ ਰਹੇ ਹਨ।[18]
ਉਸਨੇ ਪੱਤਰ ਖ਼ਤਮ ਕਰਦਿਆਂ ਕਿਹਾ,
ਪਰ ਅਸੀਂ ਫਿਰ ਵੀ ਮਿਲ਼ ਕੇ ਗਾਵਾਂਗੇ। ਪਿੰਜਰਾ ਵਿੱਚ ਬੰਦ ਪੰਛੀ ਵੀ ਗਾ ਸਕਦਾ ਹੈ।[19]
ਗ੍ਰਿਫਤਾਰ ਅਤੇ ਵਿਰੋਧ ਪ੍ਰਦਰਸ਼ਨ
ਸੋਧੋਸਵਾਮੀ ਨੂੰ 2018 ਭੀਮ ਕੋਰੇਗਾਓਂ ਹਿੰਸਾ ਵਿੱਚ ਫਸਾਇਆ ਗਿਆ ਸੀ, ਜਦੋਂ ਕਿ ਉਸਨੇ ਦਾਅਵਾ ਕੀਤਾ ਕਿ ਉਹ [20]ਉਨ੍ਹਾਂ ਦਿਨਾਂ ਵਿੱਚ ਪੂਨੇ ਵਿੱਚ ਹੀ ਨਹੀਂ ਸੀ, ਅਤੇ ਉਸ ਉੱਤੇ ਮਾਓਵਾਦੀ ਹਮਦਰਦ ਹੋਣ ਦਾ ਦੋਸ਼ ਲਾਇਆ ਗਿਆ ਸੀ। ਇਹ ਦੋਸ਼ ਲਾਇਆ ਗਿਆ ਸੀ ਕਿ ਮਾਓਵਾਦੀਆਂ ਦੇ ਨਾਮ ਦੇ ਲੇਬਲ ਲਗਾਏ ਗਏ ਅਤੇ ਕੈਦ ਕੀਤੇ ਗਏ ਲਗਭਗ 3,000 ਮਰਦਾਂ ਅਤੇ ਔਰਤਾਂ ਦੀ ਰਿਹਾਈ ਲਈ ਲੜਨ ਲਈ ਉਸ ਅਤੇ ਸੁਧਾ ਭਾਰਦਵਾਜ ਵਲੋਂ ਸਥਾਪਿਤ ਕੀਤੀ ਗਈ ਕੈਦੀ ਏਕਤਾ ਕਮੇਟੀ (ਪੀਪੀਐਸਸੀ) [8] ਮਾਓਵਾਦੀ ਫੰਡ ਇਕੱਠਾ ਕਰਨ ਦਾ ਇੱਕ ਮੋਰਚਾ ਸੀ। ਦ ਜੇਸੁਇਟਾਂ ਨੇ ਸਟੈਨ ਸਵਾਮੀ ਮਾਓਵਾਦੀ ਹੋਣ ਦੇ ਦੋਸ਼ ਨੂੰ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਸੀ ਇਹ ਜੇਸਯੂਟ ਦੇ ਅਸੂਲਾਂ ਦੇ ਉਲਟ ਸੀ। [21] ਉਸ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ 8 ਅਕਤੂਬਰ 2020 ਨੂੰ, ਇਕ ਜੈਸੂਇਟ ਸਮਾਜਿਕ ਐਕਸ਼ਨ ਕੇਂਦਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ [22] ਕੇ [23] ਅਤੇ ਗ਼ੈਰਕਾਨੂੰਨੀ ਸਰਗਰਮੀਆਂ (ਰੋਕੂ) ਐਕਟ, 1967 (ਜਿਸ ਦੇ ਤਹਿਤ ਜ਼ਮਾਨਤ ਨਾਮਨਜ਼ੂਰ ਕੀਤਾ ਜਾ ਸਕਦੀ ਹੈ) ਦੇ ਤਹਿਤ ਦੋਸ਼ ਆਇਦ ਕੀਤੇ ਗਏ।
ਇਸ ਕੇਸ ਦੀ ਸ਼ੁਰੂਆਤ ਪੂਨੇ ਪੁਲਿਸ ਨੇ ਕੀਤੀ ਸੀ ਪਰ ਬਾਅਦ ਵਿੱਚ ਉਸਨੂੰ ਐਨਆਈਏ ਦੇ ਹਵਾਲੇ ਕਰ ਦਿੱਤਾ ਗਿਆ। [24] [25] ਇਸ ਤੋਂ ਪਹਿਲਾਂ ਉਸਨੂੰ ਇਸੇ ਤਰ੍ਹਾਂ ਦੇ ਇਲਜ਼ਾਮਾਂ ਤਹਿਤ ਜੂਨ 2018 ਵਿੱਚ ਰਾਂਚੀ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। [26] ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ (ਪੀਯੂਸੀਐਲ), ਆਲ ਇੰਡੀਆ ਕੈਥੋਲਿਕ ਯੂਨੀਅਨ, ਕੈਥੋਲਿਕ ਬਿਸ਼ਪਜ਼ ਕਾਨਫਰੰਸ ਆਫ ਇੰਡੀਆ, ਕੇਰਲ ਕੈਥੋਲਿਕ ਬਿਸ਼ਪਜ਼ ਕਾਨਫਰੰਸ (ਕੇਸੀਬੀਸੀ), ਕੇਰਲ ਲਾਤੀਨੀ ਕੈਥੋਲਿਕ ਐਸੋਸੀਏਸ਼ਨ (ਕੇਐਲਸੀਏ), [27] ਕੇਰਲ ਜੇਸੁਇਟ ਪ੍ਰੋਵਿੰਸ਼ੀਅਲ, [28] ਫੈਡਰੇਸ਼ਨ ਆਫ ਏਸ਼ੀਅਨ ਬਿਸ਼ਪ ਕਾਨਫਰੰਸ (ਐਫਏਬੀਸੀ), [29] ਅਤੇ ਅੰਤਰਰਾਸ਼ਟਰੀ ਜੇਸਯੂਟ ਭਾਈਚਾਰੇ [30] [17] [5] ਵਲੋਂ ਉਸ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਕੀਤੇ ਗਏ। [31] [32] [33] ਰਾਂਚੀ ਕੈਥੋਲਿਕ ਚਰਚ ਨੇ ਵੀ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੇ ਇਹ “ਦੁਖੀ ਅਤੇ ਪ੍ਰੇਸ਼ਾਨ” ਸੀ। [14] ਗ੍ਰਿਫਤਾਰੀਆਂ ਨੂੰ ਆਦੀਵਾਸੀ ਭਾਈਚਾਰੇ ਦਰਮਿਆਨ ਉਸ ਦੇ ਕੰਮ, ਜਬਰ ਦੇ ਸ਼ਿਕਾਰ ਕੈਦੀਆਂ ਨਾਲ਼ ਏਕਤਾ ਕਮੇਟੀ (ਪੀਪੀਐਸਸੀ) ਦੇ ਕਾਰਨ ਰਾਜਨੀਤਿਕ ਤੌਰ ਤੇ ਪ੍ਰੇਰਿਤ ਕਰਾਰ ਦਿੱਤਾ ਗਿਆ ਹੈ। [34] [35] ਹੋਰ ਘੱਟ ਗਿਣਤੀ ਧਰਮਾਂ ਦੇ ਨੇਤਾਵਾਂ ਨੇ ਵੀ ਉਸ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ। [36] 21 ਅਕਤੂਬਰ 2020 ਨੂੰ ਇੱਕ ਵਿਰੋਧ ਵਿੱਚ, ਸ਼ਸ਼ੀ ਥਰੂਰ, ਸੀਤਾਰਾਮ ਯੇਚੁਰੀ, ਡੀ. ਰਾਜਾ, ਸੁਪ੍ਰੀਆ ਸੁਲੇ ਅਤੇ ਕਨੀਮੋਝੀ ਵਰਗੇ ਵਿਰੋਧੀ ਪਾਰਟੀਆਂ ਦੇ ਨੇਤਾ, ਅਰਥ ਸ਼ਾਸਤਰੀ ਜੀਨ ਡਰੇਜ਼, ਡਾ ਜੋਸਫ ਮਾਰੀਅਨਸ ਕੁਜੂਰ, ਰਾਂਚੀ ਸਥਿਤ ਜ਼ੇਵੀਅਰ ਇੰਸਟੀਚਿਊਟ ਦੇ ਡਾਇਰੈਕਟਰ, ਸੋਸ਼ਲ ਸਾਇੰਸਜ਼, ਕਾਰਕੁਨ ਦਯਾਮਨੀ ਬਾਰਲਾ ਅਤੇ ਰੁਪਾਲੀ ਜਾਧਵ ਅਤੇ ਵਕੀਲ ਮਿਹਰ ਦੇਸਾਈ ਨੇ ਸਟੈਨ ਦੀ ਰਿਹਾਈ ਦੀ ਮੰਗ ਕੀਤੀ। [37] [38]
ਜ਼ਮਾਨਤ ਅਤੇ ਜੇਲ
ਸੋਧੋਮੈਡੀਕਲ ਅਧਾਰ 'ਤੇ ਅੰਤਰਿਮ ਜ਼ਮਾਨਤ ਨੂੰ ਵਿਸ਼ੇਸ਼ ਐਨਆਈਏ ਅਦਾਲਤ ਨੇ 23 ਅਕਤੂਬਰ 2020 ਨੂੰ ਰੱਦ ਕਰ ਦਿੱਤਾ। [39] 6 ਨਵੰਬਰ 2020 ਨੂੰ, ਸਵਾਮੀ ਨੇ ਵਿਸ਼ੇਸ਼ ਅਦਾਲਤ ਵਿੱਚ ਇੱਕ ਸਟਰਾਅ ਅਤੇ ਸਿੱਪਰ ਦੀ ਬੇਨਤੀ ਕਰਦਿਆਂ ਇੱਕ ਅਰਜ਼ੀ ਦਾਖਲ ਕੀਤੀ ਕਿਉਂਕਿ ਉਹ ਪਾਰਕਿੰਸਨ ਰੋਗ ਕਾਰਨ ਇੱਕ ਗਲਾਸ ਫੜਨ ਤੋਂ ਅਸਮਰਥ ਸੀ। ਐਨਆਈਏ ਨੇ ਅਰਜ਼ੀ ਦਾ ਜਵਾਬ ਦੇਣ ਲਈ 20 ਦਿਨਾਂ ਦੀ ਬੇਨਤੀ ਕੀਤੀ। [40] 26 ਨਵੰਬਰ 2020 ਨੂੰ, ਐਨਆਈਏ ਨੇ ਜਵਾਬ ਦਿੱਤਾ ਕਿ ਉਨ੍ਹਾਂ ਕੋਲ ਸਵਾਮੀ ਲਈ ਸਟਰਾਅ ਅਤੇ ਸਿੱਪਰ ਨਹੀਂ ਸੀ। ਸਵਾਮੀ ਨੇ ਇਸ ਆਧਾਰ 'ਤੇ ਦੂਜੀ ਵਾਰ ਜ਼ਮਾਨਤ ਲਈ ਵੀ ਅਰਜ਼ੀ ਦਾਇਰ ਕੀਤੀ ਕਿ ਉਹ 83 ਸਾਲ ਦਾ ਹੈ ਅਤੇ ਪਾਰਕਿੰਸਨ ਰੋਗ ਤੋਂ ਪੀੜਤ ਹੈ। [41] ਅਦਾਲਤ ਨੇ ਅਗਲੀ ਸੁਣਵਾਈ 4 ਦਸੰਬਰ 2020 ਤੱਕ ਮੁਲਤਵੀ ਕਰਦਿਆਂ ਜੇਲ੍ਹ ਅਧਿਕਾਰੀਆਂ ਨੂੰ ਸਟਰਾਅ ਅਤੇ ਸਿੱਪਰ ਅਤੇ ਗਰਮ ਸਰਦੀਆਂ ਦੇ ਕੱਪੜਿਆਂ ਦੀ ਉਸ ਦੀ ਬੇਨਤੀ ਦਾ ਜਵਾਬ ਦੇਣ ਲਈ ਨਿਰਦੇਸ਼ ਦਿੱਤੇ। [42] ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਅਤੇ ਨਾਗਰਿਕਾਂ ਦੇ ਜਨਤਕ ਰੋਸ ਦੇ ਤਕਰੀਬਨ 50 ਦਿਨਾਂ ਬਾਅਦ, ਤਲੋਜਾ ਜੇਲ ਦੇ ਅਧਿਕਾਰੀਆਂ ਨੇ ਸਵਾਮੀ ਨੂੰ ਇੱਕ ਸਿਪਰ ਮੁਹੱਈਆ ਕਰਵਾਇਆ ਸੀ। [43] ਕਾਰਕੁਨ ਵਰਵਰ ਰਾਓ, ਵਰਨਨ ਗੋਂਸਲਸ ਅਤੇ ਅਰੁਣ ਫੇਰੇਰਾ ਸਟੈਨ ਸਵਾਮੀ ਦੇ ਨਾਲ ਤਲੋਜਾ ਜੇਲ੍ਹ ਵਿਚ ਬੰਦ ਸਨ। [20]
ਸਵਾਮੀ ਨੇ ਨਵੰਬਰ 2020 ਵਿਚ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਜਿਸ ਨੂੰ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ 22 ਮਾਰਚ 2021 ਨੂੰ ਖਾਰਜ ਕਰ ਦਿੱਤਾ ਸੀ। [44]
28 ਮਈ 2021 ਨੂੰ ਬੰਬੇ ਹਾਈ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਹੁਕਮ ਦਿੱਤਾ ਕਿ ਸਵਾਮੀ ਦੀ ਉਸਦੀ ਤੇਜ਼ੀ ਨਾਲ ਵਿਗੜ ਰਹੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ 15 ਦਿਨਾਂ ਲਈ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕੀਤਾ ਜਾਵੇ, ਹੁਕਮ ਵਾਲ਼ੇ ਦਿਨ ਨੂੰ ਹੀ ਤਰਜੀਹ ਦੇਣ ਨੂੰ ਕਿਹਾ ਗਿਆ ਸੀ। ਉਸ ਨੂੰ ਹੋਲੀ ਫੈਮਲੀ ਹਸਪਤਾਲ, ਬਾਂਦਰਾ ਵਿੱਚ ਦਾਖਲ ਕਰਵਾਇਆ ਗਿਆ ਸੀ। [45]
ਬਿਮਾਰੀ ਅਤੇ ਮੌਤ
ਸੋਧੋਸਵਾਮੀ ਨੂੰ ਪਾਰਕਿੰਸਨ ਰੋਗ ਸੀ ਅਤੇ ਉਮਰ ਨਾਲ ਜੁੜੀਆਂ ਹੋਰ ਬਿਮਾਰੀਆਂ ਵੀ ਸਨ। [3] ਜੇਲ੍ਹ ਵਿੱਚ ਰਹਿੰਦਿਆਂ ਉਹ ਕਈ ਵਾਰ ਡਿੱਗਿਆ। [42] ਉਸ ਨੂੰ ਦੋਨੋ ਕੰਨਾਂ ਤੋਂ ਉੱਚਾ ਸੁਣਦਾ ਸੀ ਅਤੇ ਉਸ ਦੀਆਂ ਸਰਜਰੀਆਂ ਵੀ ਹੋਈਆਂ ਸੀ।[21]
ਨਵੰਬਰ 2020 ਵਿੱਚ, ਸਵਾਮੀ ਲਈ ਸਟਰਾਅ ਅਤੇ ਸਿੱਪਰ ਦਾ ਪ੍ਰਬੰਧ ਕਰਨ ਵਿੱਚ ਦੇਰੀ ਦੇ ਜਵਾਬ ਵਿੱਚ, [46] ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਸਟਰਾਅ ਅਤੇ ਸਿੱਪਰ ਐਨਆਈਏ ਦੇ ਮੁੰਬਈ ਦਫਤਰ ਅਤੇ ਤਲੋਜਾ ਜੇਲ੍ਹ ਵਿੱਚ ਪਹੁੰਚਾਉਣ ਦੇ ਆਉਣ ਲਾਈਨ ਆਰਡਰ ਆਦੇਸ਼ ਦਿੱਤੇ ਸਨ। [47]
18 ਮਈ 2021 ਨੂੰ ਬੰਬੇ ਹਾਈ ਕੋਰਟ ਨੂੰ ਸੌਂਪੇ ਗਏ ਇੱਕ ਨੋਟ ਵਿੱਚ, [48] ਦੱਸਿਆ ਗਿਆ ਕਿ ਸਵਾਮੀ ਜੇਲ੍ਹ ਵਿੱਚ ਬੁਰੀ ਤਰ੍ਹਾਂ ਬਿਮਾਰ ਸੀ। [49] ਅਦਾਲਤ ਨੇ ਸਵਾਮੀ ਦੀ ਜਾਂਚ ਕਰਨ ਲਈ ਇਕ ਮਾਹਰ ਕਮੇਟੀ ਬਣਾਉਣ ਦੇ ਆਦੇਸ਼ ਦਿੱਤੇ। [50] [51] 21 ਮਈ 2021 ਨੂੰ ਵੀਡੀਓ ਕਾਨਫਰੰਸਿੰਗ ਦੌਰਾਨ ਅਦਾਲਤ ਵਿਚ ਪੇਸ਼ ਹੁੰਦੇ ਹੋਏ, ਸਵਾਮੀ ਨੇ ਜੇ ਜੇ ਹਸਪਤਾਲ ਜਾਂ ਕਿਸੇ ਹੋਰ ਹਸਪਤਾਲ ਵਿਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ ਅੰਤਰਿਮ ਜ਼ਮਾਨਤ ਦੀ ਬੇਨਤੀ ਕੀਤੀ ਤਾਂ ਜੋ ਉਹ ਆਪਣੀ ਤੇਜ਼ੀ ਨਾਲ ਵਿਗੜ ਰਹੀ ਸਿਹਤ ਦਾ ਹਵਾਲਾ ਦੇ ਕੇ, ਰਾਂਚੀ ਸਥਿਤ ਆਪਣੇ ਘਰ ਜਾ ਸਕੇ। [52] ਸਵਾਮੀ ਦਾ ਮਈ 2021 ਵਿਚ ਕੋਵਿਡ -19 ਲਈ ਟੈਸਟ ਪਾਜਿਟਿਵ ਆਇਆ ਸੀ।[53]
4 ਜੁਲਾਈ 2021 ਨੂੰ, ਸਵਾਮੀ ਨੂੰ ਹੋਲੀ ਫੈਮਲੀ ਹਸਪਤਾਲ, ਮੁੰਬਈ ਵਿਖੇ ਵੈਂਟੀਲੇਟਰ ਸਹਾਇਤਾ 'ਤੇ ਪਾ ਦਿੱਤਾ ਗਿਆ, ਕਿਉਂਕਿ ਉਸਦੀ ਸਿਹਤ ਵਿਗੜ ਰਹੀ ਸੀ।[54] 5 ਜੁਲਾਈ 2021 ਨੂੰ ਬੰਬੇ ਹਾਈ ਕੋਰਟ ਵਿੱਚ ਜ਼ਮਾਨਤ ਦੀ ਸੁਣਵਾਈ ਤੋਂ ਪਹਿਲਾਂ ਉਸਦੀ ਮੌਤ ਹੋ ਗਈ। [55]
ਅਵਾਰਡ
ਸੋਧੋਜਨਵਰੀ 2021 ਵਿਚ, ਸਵਾਮੀ ਨੂੰ ਮਨੁੱਖੀ ਅਧਿਕਾਰਾਂ ਲਈ ਮੁਕੁੰਦਨ ਸੀ. ਮੈਨਨ ਅਵਾਰਡ 2020 ਨਾਲ ਸਨਮਾਨਤ ਕੀਤਾ ਗਿਆ ਸੀ। [56]
ਹਵਾਲੇ
ਸੋਧੋ- ↑ "Elgar Parishad Case: Activist Stan Swamy, 84, Passes Away Ahead of Hearing on Bail Plea". News18. 5 July 2021. Retrieved 5 July 2021.
- ↑ 2.0 2.1 PM, Tony; Martin, Peter. "Adivasi rights activist Stan Swamy's life and work demonstrate why the powerful want him silenced". Scroll. Retrieved 22 October 2020. ਹਵਾਲੇ ਵਿੱਚ ਗ਼ਲਤੀ:Invalid
<ref>
tag; name "scroll01" defined multiple times with different content - ↑ 3.0 3.1 Thekaekara, Mari Marcel. "The Indomitable Spirit of Father Stan Swamy". The Wire. Retrieved 11 October 2020. ਹਵਾਲੇ ਵਿੱਚ ਗ਼ਲਤੀ:Invalid
<ref>
tag; name "wire" defined multiple times with different content - ↑ "Tribal activist Stan Swamy dies at 84". Scroll.in. 5 July 2021. Retrieved 5 July 2021.
- ↑ 5.0 5.1 "Petition for Fr Stanislaus Lourdusamy". Jesuits in Britain. Retrieved 11 October 2020.[permanent dead link] ਹਵਾਲੇ ਵਿੱਚ ਗ਼ਲਤੀ:Invalid
<ref>
tag; name "britain" defined multiple times with different content - ↑ "NIA court to pass order on Stan Swamy bail on March 22". The Hindu. 16 March 2021 – via www.thehindu.com.
- ↑ Regi, Anjali (9 October 2020). "Fr. Stan Swamy arrested: Widespread protest". Catholic Focus. Retrieved 11 October 2020.
- ↑ 8.0 8.1 Biswas, Soutik (13 October 2020). "Stan Swamy: The oldest person to be accused of terrorism in India". BBC. Retrieved 13 October 2020. ਹਵਾਲੇ ਵਿੱਚ ਗ਼ਲਤੀ:Invalid
<ref>
tag; name "BBC" defined multiple times with different content - ↑ Kaur, Kamaljit. "This is what NIA's Bhima Koregaon chargesheet says about Stan Swamy". India Today (in ਅੰਗਰੇਜ਼ੀ). Retrieved 13 October 2020.
- ↑ ENS (10 October 2020). "Jharkhand CM, Congress back Stan Swamy, question his arrest". New Indian Express. Retrieved 12 October 2020.
- ↑ "'Father Stan Swamy should get justice': Kerala CM Pinarayi Vijayan on activist's arrest". The News Minute. 12 October 2020. Retrieved 12 October 2020.
- ↑ "Tribal Rights Activist Fr Stan Swamy's Arrest Unfortunate:CM". News18. 12 October 2020. Retrieved 12 October 2020.
- ↑ "Tribal Rights Activist Stan Swamy's Arrest Unfortunate: Pinarayi Vijayan". NDTV. 12 October 2020. Retrieved 13 October 2020.
- ↑ 14.0 14.1 "Held by NIA over 'Maoist links', 83-yr-old priest worked for tribals, took on govt policies, and 'even the Church'". The Indian Express (in ਅੰਗਰੇਜ਼ੀ). 11 October 2020. Retrieved 12 October 2020. ਹਵਾਲੇ ਵਿੱਚ ਗ਼ਲਤੀ:Invalid
<ref>
tag; name ":1" defined multiple times with different content - ↑ "Directors, Indian Social Institute". Indian Social Institute. Retrieved 11 October 2020.
- ↑ "Explained: Who is Stan Swamy, the latest to be arrested in the Elgar Parishad-Bhima Koregaon case?". The Indian Express (in ਅੰਗਰੇਜ਼ੀ). 10 October 2020. Retrieved 12 October 2020.
- ↑ 17.0 17.1 "In Solidarity with Fr. Stan Swamy, a 83 year old Jesuit arrested in India". Jesuits Global. Jesuits. Retrieved 12 October 2020. ਹਵਾਲੇ ਵਿੱਚ ਗ਼ਲਤੀ:Invalid
<ref>
tag; name "global" defined multiple times with different content - ↑ Murphy, Gavin T. (26 January 2021). "Fr Stan Swamy SJ – 'A caged bird can still sing'".
- ↑ "Father Stan Swamy pens letter on plight of other undertrials". www.telegraphindia.com.
- ↑ 20.0 20.1 "Elgar Parishad case: 'Humanity is bubbling in Taloja prison'". Mumbai Mirror. 15 November 2020. Retrieved 15 November 2020. ਹਵਾਲੇ ਵਿੱਚ ਗ਼ਲਤੀ:Invalid
<ref>
tag; name "MM15112020" defined multiple times with different content - ↑ 21.0 21.1 Borges, Jane. "'He's a torchbearer of the Constitution' say father Stan Swamy's peers". Mid-Day. Retrieved 1 November 2020. ਹਵਾਲੇ ਵਿੱਚ ਗ਼ਲਤੀ:Invalid
<ref>
tag; name "midday" defined multiple times with different content - ↑ Shantha, Sukanya. "NIA Arrests 83-Year-Old Tribal Rights Activist Stan Swamy in Elgar Parishad Case". The Wire. Retrieved 11 October 2020.
- ↑ "Christians seek Indian leaders' help for bail for jailed priest". Vatican News. 18 November 2020. Retrieved 27 November 2020.
- ↑ "Maharashtra CM Uddhav Thackeray set to withdraw Bhima-Koregaon cases against activists". Retrieved 29 August 2020.
- ↑ "NIA took over the case from State government". Retrieved 29 August 2020.
- ↑ "Fr Stan Swamy, priest arrested in Ranchi: 'False and fabricated' charges against me". Asia News. 9 June 2018. Retrieved 11 October 2020.
- ↑ Barik, Satyasundar (10 October 2020). "'Stan Swamy's arrest a violation of human rights', say civil rights activists". The Hindu. Retrieved 12 October 2020.
- ↑ ENS (11 October 2020). "Various Kerala church sects demand Father Stan Swamy's release". New Indian Express. Retrieved 12 October 2020.
- ↑ "Asian bishops' solidarity with jailed Indian Jesuit". Vatican News. 26 October 2020. Retrieved 29 November 2020.
- ↑ "Jesuits Demand Immediate Release of Fr. Stan Swamy, SJ". jesuits.org. The Jesuits. Retrieved 23 October 2020.
- ↑ "Catholic union calls for Father Stan Swamy's release". Deccan Herald. 10 October 2020. Retrieved 11 October 2020.
- ↑ "PUCL Condemns the Detention and Arrest of Fr. Stan Swamy in Bhima Koregaon Case". Counter Currents. People's Union For Civil Liberties. 8 October 2020.
- ↑ "CBCI seeks release of Stan Swamy". The Indian Express (in ਅੰਗਰੇਜ਼ੀ). 11 October 2020. Retrieved 12 October 2020.
- ↑ and Debmalya, Rajendran Narayanan (3 September 2018). "Father Stan Swamy, Children and the Unholy State". The Wire. Retrieved 12 October 2020.
- ↑ Raj S.J., Fr. J. Felix (12 October 2020). "Stan Swamy's arrest 'politically motivated'". Telegraph India. Retrieved 12 October 2020.
- ↑ Mazumdar, Jhinuk (18 October 2020). "Other brothers behind Stan Swamy". Telegraph India.
- ↑ Dasgupta, Sravasti (21 October 2020). "MPs Tharoor, Sule, Kanizmozhi join 8 others to seek UAPA repeal, release of Stan Swamy". The Print. Retrieved 21 October 2020.
- ↑ ""Time To Break The Silence": Opposition Leaders Condemn Stan Swamy's Arrest". Press Trust of India. 21 October 2020. Retrieved 21 October 2020.
- ↑ "Court rejects bail plea of Stan Swamy". The Hindu. 23 October 2020. Retrieved 24 October 2020.
- ↑ Saigal, Sonam (6 November 2020). "Stan Swamy files plea to allow use of straw, sipper in Taloja jail". The Hindu. Retrieved 16 November 2020.
- ↑ Joshi, Neha (27 November 2020). "[Bhima Koregaon] Not likely to jump bail, arrest malafide: Father Stan Swamy moves Special NIA Court for bail". Bar And Bench. Retrieved 27 November 2020.
- ↑ 42.0 42.1 Roy, Divyanshu Dutta (26 November 2020). "Not Till December. Stan Swamy's Wait For A Straw And Sipper Extended". NDTV. Retrieved 26 November 2020. ਹਵਾਲੇ ਵਿੱਚ ਗ਼ਲਤੀ:Invalid
<ref>
tag; name "ndtv2611" defined multiple times with different content - ↑ Ganapatye, Shruti (29 November 2020). "Stan Swamy gets a sipper, finally". Mumbai Mirror. Retrieved 29 November 2020.
- ↑ Hakim, Sharmeen. "BREAKING : NIA Court Refuses Bail To Stan Swamy In Bhima Koregaon Case". Livelaw. Retrieved 22 March 2021.
- ↑ "Bombay HC directs prison authorities to shift SwamySwamy to Holy Family Hospital". 29 May 2021.
- ↑ "NIA says it didn't seize Stan Swamy's straw and sipper". The Hindu. 2020-11-29. ISSN 0971-751X. Retrieved 2021-07-05.
- ↑ "Why people are posting orders of straws and sippers for arrested tribal activist Stan Swamy". The Indian Express (in ਅੰਗਰੇਜ਼ੀ). 2020-11-28. Retrieved 2021-07-05.
- ↑ Hakim, Sharmeen (19 May 2021). "'Ayurvedic Doctor At Prison Prescribed Allopathic Antipsychotic Drug' :Stan Swamy Tells Bombay High Court". www.livelaw.in.
- ↑ "'Shift jailed Stan Swamy to hospital': Jharkhand rights group to Maharashtra govt". The New Indian Express.
- ↑ "Elgaar Parishad case: Bombay HC directs Stan Swamy's health check-up at J J Hospital". 19 May 2021.
- ↑ Saigal, Sonam (19 May 2021). "Send Stan Swamy to hospital for check-up on Thursday: Bombay High Court". The Hindu – via www.thehindu.com.
- ↑ Hakim, Sharmeen (21 May 2021). "'I Would Rather Suffer, Possibly Die Very Shortly If This Were To Go On' : Stan Swamy Pleads For Interim Bail In Bombay HC". www.livelaw.in.
- ↑ Saigal, Sonam (30 May 2021). "Fr. Stan Swamy tests positive for COVID-19". The Hindu – via www.thehindu.com.
- ↑ "Elgaar Parishad case: Stan Swamy put on ventilator support as health deteriorates". 4 July 2021.
- ↑ "Fr. Stan Swamy passes away". The Hindu (in Indian English). Special Correspondent. 5 July 2021. ISSN 0971-751X. Retrieved 5 July 2021.
{{cite news}}
: CS1 maint: others (link) - ↑ "Award for Fr. Stan Swamy". The Hindu. 25 January 2021 – via www.thehindu.com.