ਸਲੀਮ ਕੌਸਰ (Urdu: سلیم کوثر) (ਪਹਿਲਾ ਨਾਂ - ਮੁਹੰਮਦ ਸਲੀਮ) (Urdu: محمد سلیم)[1] (ਜਨਮ ੧੯੪੭) ਇੱਕ ਪਾਕਿਸਤਾਨੀ ਉਰਦੂ ਸ਼ਾਇਰ ਹੈ।[2][3] ਉਸਨੇ ਪੰਜ ਪੁਸਤਕਾਂ ਲਿਖੀਆਂ ਹਨ ਅਤੇ ਕਈ ਟੀਵੀ ਡਰਾਮਿਆਂ ਦੇ ਮੁੱਖ ਗੀਤ ਲਿਖੇ ਹਨ ਅਤੇ ਉਹ ਕਈ ਦੇਸ਼ ਘੁੰਮ ਚੁੱਕਿਆ ਹੈ।[4]

ਸਲੀਮ ਕੌਸਰ
سلیم کوثر
ਜਨਮ
ਮੁਹੰਮਦ ਸਲੀਮ

ਅਗਸਤ 1947
ਪਾਨੀਪਤ, ਭਾਰਤ
ਰਾਸ਼ਟਰੀਅਤਾਪਾਕਿਸਤਾਨ
ਪੇਸ਼ਾਕਵੀ
ਲਈ ਪ੍ਰਸਿੱਧਗ਼ਜ਼ਲ, "ਮੈਂ ਖਯਾਲ ਹੂੰ ਕਿਸੀ ਔਰ ਕਾ"

ਜੀਵਨ

ਸੋਧੋ

ਕੌਸਰ ਦਾ ਜਨਮ ਅਗਸਤ ੧੯੪੭ ਨੂੰ ਪਾਨੀਪਤ, (ਭਾਰਤ) ਵਿੱਚ ਹੋਇਆ। ਭਾਰਤ-ਪਾਕ ਵੰਡ ਤੋਂ ਬਾਅਦ ਉਹ ਅਤੇ ਉਸਦਾ ਪਰਿਵਾਰ ਪਾਕਿਸਤਾਨ ਚਲੇ ਗਏ ਅਤੇ ਖਾਨੇਵਾਲ, ਪੰਜਾਬ ਜਾ ਬਸ ਗਏ। ਉਸਨੇ ਆਪਣੀ ਮੁੱਢਲੀ ਅਤੇ ਸਕੈੰਡਰੀ ਸਿੱਖਿਆ ਇਥੋਂ ਈ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਹ ਕਬੀਰਵਾਲਾ ਚਲਾ ਗਿਆ। ੧੯੭੨ ਵਿੱਚ ਉਹ ਕਰਾਚੀ, ਸਿੰਧ ਵਿੱਚ ਕਈ ਅਖਬਾਰਾਂ ਵਿੱਚ ਕੰਮ ਕਰਦਾ ਰਿਹਾ ਅਤੇ ਅਤੇ ਬਾਅਦ ਵਿੱਚ ਉਹ ਪਾਕਿਸਤਾਨ ਟੈਲੀਵਿਜ਼ਨ (ਪੀਟੀਵੀ) ਨਾਲ ਜੁੜ ਗਿਆ।[4]

ਸਾਹਿਤਕ ਸਫਰ

ਸੋਧੋ

ਕੌਸਰ ਨੇ ਆਪਣਾ ਸਾਹਿਤਕ ਸਫਰ ਕਬੀਰਵਾਲਾ ਤੋਂ ਸ਼ੁਰੂ ਕੀਤਾ ਜਿਥੇ ਉਸ ਦਾ ਕਈ ਕਵੀਆਂ ਨਾਲ ਵਾਹ ਪਿਆ ਅਤੇ ਉਸਦੀ ਉਰਦੂ ਸ਼ਾਇਰੀ ਨਾਲ ਜਾਣ-ਪਛਾਣ ਹੋਈ। ਕਰਾਚੀ ਚਲੇ ਜਾਣ ਤੋਂ ਬਾਅਦ ਉਸਨੇ ਕੁਝ ਉਰਦੂ ਅਖਬਾਰਾਂ ਵਿੱਚ ਕੰਮ ਕੀਤਾ ਅਤੇ ਉਹਨਾਂ ਅਖਬਾਰਾਂ ਵਿੱਚ ਰੋਜਾਨਾ ਉਸਦੀਆਂ ਲਿਖੀਆਂ ਸੱਤਰਾਂ ਛਪਦੀਆਂ। ਉਸਨੇ ਪੰਜ ਕਿਤਾਬਾਂ ਲਿਖੀਆਂ। ਉਹ ਆਪਣੀ ਇੱਕ ਗ਼ਜ਼ਲ " ਮੈਂ ਖਯਾਲ ਹੂੰ ਕਿਸੀ ਔਰ ਕਾ" ਨਾਲ ਚਰਚਾ ਦਾ ਵਿਸ਼ਾ ਬਣ ਗਿਆ ਅਤੇ ੧੯੮੦ ਦੇ ਵਿੱਚ ਆਈ ਇਹ ਗ਼ਜ਼ਲ ਉਸਦੀ ਪਛਾਣ ਬਣ ਗਈ।[5] ਉਸਨੇ ਕਵਿਤਾ ਦੇ ਦਮ ਉੱਪਰ ਹੀ ਕਈ ਦੇਸ਼ਾਂ ਦੀ ਸੈਰ ਕੀਤੀ ਜਿਨ੍ਹਾਂ ਵਿੱਚ ਦੋਹਾ, ਅਮਰੀਕਾ, ਯੂਨਾਇਟੇਡ ਕਿੰਗਡਮ, ਕੈਨੇਡਾ, ਡੇਨਮਾਰਕ, ਮੱਧ ਪੂਰਬ ਅਤੇ ਭਾਰਤ ਸ਼ਾਮਿਲ ਹੈ।[4]

ਉਹ ਕਹਿੰਦਾ ਹੈ

ਪਿਆਰ ਕਰਨੇ ਕੇ ਲੀਏ, ਗੀਤ ਸੁਨਾਨੇ ਕੇ ਲੀਏ
ਇਕ ਖਜ਼ਾਨਾ ਹੈ ਮੇਰੇ ਪਾਸ ਲੂਟਾਨੇ ਕੇ ਲੀਏ

[4]

ਪੁਸਤਕਾਂ

ਸੋਧੋ
  • ਮੁਹੱਬਤ ਏਕ ਸ਼ਜਰ ਹੈ 1994[1][4] محبت اِک شجر ہے
  • ਖਾਲੀ ਹਾਥੋਂ ਮੇਂ ਅਰਜ਼-ਓ-ਸਮਾਂ 1980[1][4]خالی ہاتھوں میں ارض و سماء
  • ਏਹ ਚਿਰਾਗ ਹੈ ਤੂ ਜਲਾ ਰਹੇ 1987[1][4]یہ چراغ ہے تو جلا رہے
  • ਜਰਾ ਮੌਸਮ ਬਦਲਨੇ ਦੋ 1991[1][4]ذرا موسم بدلنے دو
  • ਦੁਨੀਆ ਮੇਰੀ ਆਰਜੂ ਸੇ ਕਮ ਹੈ 2007[1] دنیا مری آرزو سے کم ہے

ਹੋਰ ਦੇਖੋ

ਸੋਧੋ

ਹਵਾਲੇ

ਸੋਧੋ
  1. 1.0 1.1 1.2 1.3 1.4 1.5 "Saleem Kausar-Publications". Bio-Bibliography.com. Retrieved 2013-04-07.
  2. "ادارۂ فکر نو کراچی کی تشکیل نو-Established Literay Org". Daily Jasarat.com. 2013-01-20. Archived from the original on 2013-06-29. Retrieved 2013-04-05. {{cite news}}: Unknown parameter |dead-url= ignored (|url-status= suggested) (help)
  3. "MQM Connecticut Chapter Host an Evening with Famous Urdu Poet Saleem Kausar". Old.MQM USA.com. 2011-12-11. Retrieved 2013-04-05.
  4. 4.0 4.1 4.2 4.3 4.4 4.5 4.6 4.7 "I have a treasure of love and song — Saleem Kausar, By Naseer Ahmad". Daily Dawn. 2008-05-15. Retrieved 2013-04-05.
  5. "Welcome To The Islamic Center Of The North East Valley". Islamic Center.com. 2013-01-27. Archived from the original on 2018-12-25. Retrieved 2013-04-05. {{cite web}}: Unknown parameter |dead-url= ignored (|url-status= suggested) (help)

ਬਾਹਰੀ ਕੜੀਆਂ

ਸੋਧੋ