ਹਜ਼ਾਰਾਜਾਤ
ਹਜ਼ਾਰਾਜਾਤ (ਫ਼ਾਰਸੀ: ur, ਅੰਗਰੇਜ਼ੀ: Hazarajat, ਹਜ਼ਾਰਗੀ: ur), ਜਿਸ ਨੂੰ ਹਜ਼ਾਰਸਤਾਨ ਵੀ ਕਿਹਾ ਜਾਂਦਾ ਹੈ, ਹਜ਼ਾਰਾ ਲੋਕ ਦੀ ਕੇਂਦਰੀ ਅਫ਼ਗ਼ਾਨਿਸਤਾਨ ਵਿੱਚ ਸਥਿਤ ਮਾਤਭੂਮੀ ਹੈ।[1] ਇਹ ਹਿੰਦੂ ਕੁਸ਼ ਪਰਬਤਾਂ ਦੇ ਪੱਛਮੀ ਭਾਗ ਵਿੱਚ ਕੋਹ-ਏ-ਬਾਬਾ ਲੜੀ ਵਿੱਚ ਪਸਰਿਆ ਹੈ। ਉੱਤਰ ਵਿੱਚ ਬਾਮਯਾਨ ਦਰੋਣੀ, ਦੱਖਣ ਵਿੱਚ ਹੇਲਮੰਦ ਨਦੀ, ਪੱਛਮ ਵਿੱਚ ਫਿਰੋਜਕੋਹ ਪਹਾੜ ਅਤੇ ਪੂਰਬ ਵਿੱਚ ਉਨਈ ਦੱਰਾ ਇਸਦੀਆਂ ਸਰਹੱਦਾਂ ਮੰਨੀਆਂ ਜਾਂਦੀਆਂ ਹਨ। ਪਸ਼ਤੂਨ ਕਬੀਲਿਆਂ ਦੁਆਰਾ ਹਮਲਿਆਂ ਦੇ ਕਾਰਨ ਇਸਦੀਆਂ ਸਰਹਦਾਂ ਸਮੇਂ-ਸਮੇਂ ਬਦਲਦੀਆਂ ਰਹੀਆਂ ਹਨ।[2]ਬਗ਼ਲਾਨ, ਬਾਮੀਆਨ, ਦਾਏਕੁੰਦੀ ਸੂਬੇ ਲੱਗਪੱਗ ਪੂਰੇ-ਦੇ-ਪੂਰੇ ਹਜ਼ਾਰਾਜਾਤ ਵਿੱਚ ਆਉਂਦੇ ਹਨ, ਜਦੋਂ ਕਿ ਹੇਲਮੰਦ, ਗ਼ਜ਼ਨੀ, ਗ਼ੌਰ, ਔਰੋਜ਼ਗਾਨ, ਪਰਵਾਨ, ਸਮੰਗਾਨ, ਸਰ-ਏ-ਪੋਲ ਅਤੇ ਮੈਦਾਨ ਵਰਦਿੱਕ ਸੂਬਿਆਂ ਦੇ ਵੱਡੇ ਹਿੱਸੇ ਵੀ ਇਸਦਾ ਭਾਗ ਮੰਨੇ ਜਾਂਦੇ ਹਨ।[3] ਇਸ ਖੇਤਰ ਨੂੰ ਪਰੋਪਾਮੀਜ਼ਨ ਵੀ ਕਹਿੰਦੇ ਹਨ। ਹਜ਼ਾਰਾਜਾਤ ਨਾਮ ਪਹਿਲੀ ਵਾਰ 16ਵੀਂ ਸਦੀ ਵਿੱਚ ਮੁਗਲ ਸਮਰਾਟ ਬਾਬਰ ਦੇ ਲਿਖੇ ਬਾਬਰ ਨਾਮਾ ਵਿੱਚ ਆਇਆ ਹੈ। ਪ੍ਰਸਿੱਧ ਭੂਗੋਲਵਿਦ ਇਬਨ ਬਤੂਤਾ 1333 ਵਿੱਚ ਅਫਗਾਨਿਸਤਾਨ ਪਹੁੰਚਿਆ, ਉਸ ਨੇ ਦੇਸ਼ ਭਰ ਦੀ ਯਾਤਰਾ ਕੀਤੀ ਪਰ ਕਿਸੇ ਵੀ ਸਥਾਨ ਦਾ ਨਾਮ ਹਜ਼ਾਰਾਜਾਤ ਜਾਂ ਹਜ਼ਾਰਾ ਲੋਕ ਦੇ ਤੌਰ ਤੇ ਰਿਕਾਰਡ ਨਹੀਂ ਕੀਤਾ।[4] ਇਸ ਤੋਂ ਪਹਿਲਾਂ ਦੇ ਭੂਗੋਲਵੇਤਾਵਾਂ, ਇਤਿਹਾਸਕਾਰਾਂ, ਮੁਹਿੰਮਬਾਜ਼ ਯੋਧਿਆਂ ਜਾਂ ਹਮਲਾਵਰਾਂ ਨੇ ਵੀ ਇਸ ਨਾਮ ਦਾ ਜ਼ਿਕਰ ਨਹੀਂ ਕੀਤਾ।
ਹਜ਼ਾਰਾਜਾਤ | |
---|---|
Hazarajat map.jpg | |
ਅਨੁਮਾਨਤ ਖੇਤਰਫਲ਼ | 80,000 ਵਰਗ ਮੀਲ (207,199 ਵਰਗ ਕਿਲੋਮੀਟਰ) |
ਅਨੁਮਾਨਤ ਆਬਾਦੀAfghanistan, The World Factbook, Central Intelligence Agency, Accessed December 14, 2001 | 60 ਲੱਖ |
ਆਬਾਦੀ ਦੀ ਘਣਤਾ | 50 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਜਾਂ 130 ਵਿਅਕਤੀ ਪ੍ਰਤੀ ਮੀਲ |
ਹਜ਼ਾਰਾਜਾਤ ਖੇਤਰ ਵਿੱਚ (ਪੂਰੇ ਜਾਂ ਅਧੂਰੇ) ਸੂਬੇ | ਬਗ਼ਲਾਨ ਬਾਮੀਆਨ ਦਾਏਕੁੰਦੀ ਹੇਲਮੰਦ ਗ਼ਜ਼ਨੀ ਗ਼ੌਰ ਔਰੋਜ਼ਗਾਨ ਪਰਵਾਨ ਸਮਨਗਾਨ ਮੈਦਾਨ ਵਰਦਿੱਕ |
ਜਾਤੀਆਂ | ਹਜ਼ਾਰਾ ਪਸ਼ਤੂਨ |
ਭਾਸ਼ਾਈਂ | ਹਜ਼ਾਰਗੀ ਪਸ਼ਤੋ |
ਇਤਿਹਾਸ
ਸੋਧੋਇਸ ਖੇਤਰ ਨੂੰ ਸੱਫਾਰੀ ਰਾਜਵੰਸ਼ ਵਲੋਂ ਇਸਲਾਮੀ ਬਣਾਉਣ ਅਤੇ ਆਪਣੇ ਸਾਮਰਾਜ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਲੜੀਵਾਰ ਹਖ਼ਾਮਨਸ਼ੀ ਸਲਤਨਤ, ਸਲੋਕੀ ਸਲਤਨਤ, ਮੌਰੀਆ ਸਲਤਨਤ, ਕੁਸ਼ਾਨ, ਅਤੇ ਹਫਥਾਲੀ ਲੋਕਾਂ ਨੇ ਰਾਜ ਕੀਤਾ। ਦਿੱਲੀ ਸਲਤਨਤ ਦਾ ਹਿੱਸਾ ਬਣਨ ਤੋਂ ਪਹਿਲਾਂ ਸਾਮਾਨੀ, ਫਿਰ ਗ਼ਜ਼ਨਵੀ ਅਤੇ ਗੌਰੀ ਰਾਜਵੰਸ਼ਾਂ ਦੇ ਅਧੀਨ ਰਿਹਾ। 13ਵੀਂ ਸਦੀ ਵਿੱਚ ਇਸ ਤੇ ਚੰਗੇਜ ਖਾਨ ਅਤੇ ਉਸ ਦੀ ਮੰਗੋਲ ਫੌਜ ਨੇ ਹਮਲਾ ਕੀਤਾ। ਬਾਅਦ ਵਿੱਚ ਇਹ ਕਰਮਵਾਰ ਤੈਮੂਰ ਰਾਜਵੰਸ਼, ਮੁਗਲ ਸਾਮਰਾਜ ਅਤੇ ਦੁੱਰਾਨੀ ਸਾਮਰਾਜ ਦਾ ਹਿੱਸਾ ਬਣ ਗਿਆ।
ਜਦ ਸਿਕੰਦਰ ਮਹਾਨ ਉੱਤਰ ਵੱਲ (ਹੁਣ ਅਫਗਾਨਿਸਤਾਨ) ਵਿੱਚ ਯਾਤਰਾ ਤੇ ਨਿਕਲਿਆ, "ਉਸ ਦੇ ਇਤਿਹਾਸਕਾਰ ਲਿਖਦੇ ਹਨ ਕਿ ਸਿਕੰਦਰ ਨੂੰ ਇਸ ਖੇਤਰ ਵਿੱਚ ਬੜੇ ਅਜੀਬ ਲੋਕ ਟੱਕਰੇ ਹੋਰਾਂ ਨਾਲੋਂ ਵੱਧ ਝਗੜਾਲੂ ਸਨ। ਕੈਂਟ ਕੋਰਸ ਦਾ ਦੁਆਰਾ ਦਿੱਤਾ ਵੇਰਵਾ ਕਿ ਲੋਕ ਕੱਚੇ ਮਿੱਟੀ ਦੇ ਘਰਾਂ ਵਿੱਚ ਰਹਿੰਦੇ ਸਨ ਅੱਜ ਕੋਈ ਵੀ ਯਾਤਰੀ ਦੇਖ ਸਕਦਾ ਹੈ (ਈਰਾਨ ਦੀ ਸਭਿਅਤਾ, ਪੰਨਾ 422)।
ਹਵਾਲੇ
ਸੋਧੋ- ↑ - Some Hazara prefer to call the area Hazaristan, using the more modern “istan” ending.
- ↑ HAZĀRA i. Historical geography of Hazārajāt, Arash Khazeni, Encyclopedia Iranica, Accessed September 15, 2011
- ↑ [ http://www.indiana.edu/~afghan/maps/afghanistan_ethnolinguistic_map_1997.jpg Archived 2010-03-13 at the Wayback Machine. Afghanistan ethnolinguistic map], Indiana University, 1997
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedBattuta