1948 ਓਲੰਪਿਕ ਖੇਡਾਂ ਜਾਂ XIV ਓਲੰਪੀਆਡ ਖੇਡਾਂ ਬਰਤਾਨੀਆਂ ਦੀ ਰਾਜਧਾਨੀ ਲੰਡਨ ਵਿੱਖੇ ਹੋਈਆ।ਦੂਜਾ ਸੰਸਾਰ ਜੰਗ ਦੇ ਕਾਰਨ 12 ਸਾਲ ਬਾਅਦ ਓਲੰਪਿਕ ਖੇਡਾਂ ਹੋਈਆ। ਇਹਨਾਂ ਖੇਡਾਂ 'ਚ 59 ਦੇਸ਼ਾਂ ਦੇ 4,104 ਖਿਡਾਰੀਆਂ ਨੇ ਭਾਗ ਲਿਆ। ਇਹਨਾਂ ਖੇਡਾਂ 'ਚ ਜਰਮਨੀ ਅਤੇ ਜਪਾਨ ਨੂੰ ਸੱਦਾ ਨਹੀਂ ਭੇਜਿਆ ਗਿਆ। ਸੋਵੀਅਤ ਯੂਨੀਅਨ ਨੂੰ ਸੱਦਾ ਤਾਂ ਭੇਜਿਆ ਪਰ ਖਿਡਾਰੀ ਨਾ ਭੇਜਨ ਲਈ ਕਿਹਾ। ਦੋ ਬੱਚਿਆ ਦੀ ਮਾਂ ਡੱਚ ਖਿਡਾਰਨ ਫੈਨੀ ਬਲੈਕਰਜ਼ ਕੋਇਨ ਨੇ ਐਥਲੇਟਿਕਸ ਵਿੱਚ ਚਾਰ ਸੋਨ ਤਗਮੇ ਜਿੱਤੇ। ਅਮਰੀਕੀ ਖਿਡਾਰੀ ਬੋਬ ਮੈਥੀਆਸ ਨੇ 17 ਸਾਲ ਦੀ ਉਮਰ 'ਚ ਸੋਨ ਤਗਮੇ ਜਿੱਤ ਕੇ ਸਭ ਤੋਂ ਛੋਟੀ ਉਮਰ ਦਾ ਖਿਡਾਰੀ ਬਣਿਆ। ਫ਼ਿਨਲੈਂਡ ਦੇ ਜਿਮਨਾਸਟਿਕ ਖਿਡਾਰੀ ਨੇ ਸਭ ਤੋਂ ਜ਼ਿਆਦਾ ਤਗਮੇ, ਤਿੰਨ ਸੋਨ, ਇੱਕ ਚਾਂਦੀ ਅਤੇ ਇੱਕ ਕਾਂਸੀ ਤਗਮਾ ਜਿਤਿਆ।

ਇਹਨਾਂ ਖੇਡਾਂ 'ਚ ਸੱਤ ਦੇਸ਼ ਬਰਮਾ, ਸੀਲੋਨ, ਲਿਬਨਾਨ, ਪੁਇਰਤੋ ਰੀਕੋ ਅਤੇ ਸੀਰੀਆ ਨੇ ਪਹਿਲੀ ਵਾਰ ਭਾਗ ਲਿਆ। ਇਹਨਾਂ ਖੇਡਾਂ 'ਚ ਜਿਮਨਾਸਟਿਕ ਵਿੱਚ ਤਿੰਨ ਖਿਡਾਰੀਆਂ ਦੇ ਬਰਾਬਰ ਦੇ ਅੰਕ ਹੋਣ ਕਾਰਨ ਤਿੰਨਾਂ ਨੂੰ ਸੋਨ ਤਗਮਾ ਦਿਤਾ ਗਿਆ ਪਰ ਚਾਂਦੀ ਅਤੇ ਕਾਂਸੀ ਦਾ ਤਗਮਾ ਨਹੀਂ ਦਿਤਾ ਗਿਆ। ਅਤੇ ਇਹਨਾਂ ਖੇਡਾਂ ਵਿੱਚ ਆਦਮੀ ਦੇ ਜਿਮਨਾਸਟਿਕ 'ਚ ਤਿੰਨ ਖਿਡਾਰੀ ਨੇ ਤੀਜਾ ਸਥਾਨ ਗ੍ਰਿਹਣ ਕੀਤਾ ਤੇ ਤਿੰਨਾਂ ਨੂੰ ਕਾਂਸੀ ਦਾ ਤਗਮਾ ਦੇ ਕੇ ਇਸ ਤਰ੍ਹਾਂ ਇਹਨਾਂ ਖੇਡਾਂ 'ਚ ਪੰਜ ਤਗਮੇ ਦਿਤੇ ਗਏ। ਮੈਕਸੀਕੋ ਅਤੇ ਪੇਰੂ ਨੇ ਆਪਣਾ ਪਹਿਲਾ ਸੋਨ ਤਗਮਾ ਜਿੱਤਿਆ।

ਤਗਮਾ ਸੂਚੀ

ਸੋਧੋ

      ਮਹਿਮਨਾ ਦੇਸ਼ (ਬਰਤਾਨੀਆ)

Rank ਦੇਸ਼ ਸੋਨਾ ਚਾਂਦੀ ਕਾਂਸੀ ਕੁਲ
1   ਸੰਯੁਕਤ ਰਾਜ ਅਮਰੀਕਾ 38 27 19 84
2   ਸਵੀਡਨ 16 11 17 44
3   ਫ਼ਰਾਂਸ 10 6 13 29
4 ਫਰਮਾ:Country data ਹੰਗਰੀ 10 5 12 27
5   ਇਟਲੀ 8 11 8 27
6 ਫਰਮਾ:Country data ਫ਼ਿਨਲੈਂਡ 8 7 5 20
7   ਤੁਰਕੀ 6 4 2 12
8 ਫਰਮਾ:Country data ਚੈੱਕ ਗਣਰਾਜ 6 2 3 11
9 ਫਰਮਾ:Country data ਸਵਿਟਜ਼ਰਲੈਂਡ 5 10 5 20
10 ਫਰਮਾ:Country data ਡੈਨਮਾਰਕ 5 7 8 20
11 ਫਰਮਾ:Country data ਨੀਦਰਲੈਂਡ 5 2 9 16
12 ਫਰਮਾ:Country data ਬਰਤਾਨੀਆ 3 14 6 23
13   ਅਰਜਨਟੀਨਾ 3 3 1 7
14   ਆਸਟਰੇਲੀਆ 2 6 5 13
15 ਫਰਮਾ:Country data ਬੈਲਜੀਅਮ 2 2 3 7
16 ਫਰਮਾ:Country data ਯੂਨਾਨ 2 2 1 5
17   ਮੈਕਸੀਕੋ 2 1 2 5
18   ਦੱਖਣੀ ਅਫਰੀਕਾ 2 1 1 4
19 ਫਰਮਾ:Country data ਨਾਰਵੇ 1 3 3 7
20 ਫਰਮਾ:Country data ਜਮੈਕਾ 1 2 0 3
21   ਆਸਟਰੀਆ 1 0 3 4
22   ਭਾਰਤ 1 0 0 1
  ਪੇਰੂ 1 0 0 1
24 ਫਰਮਾ:Country data ਯੂਗੋਸਲਾਵੀਆ 0 2 0 2
25   ਕੈਨੇਡਾ 0 1 2 3
26   ਪੁਰਤਗਾਲ 0 1 1 2
ਫਰਮਾ:Country data ਉਰੂਗੁਏ 0 1 1 2
28 ਫਰਮਾ:Country data ਸ੍ਰੀ ਲੰਕਾ 0 1 0 1
ਫਰਮਾ:Country data ਕਿਊਬਾ 0 1 0 1
ਫਰਮਾ:Country data ਸਪੇਨ 0 1 0 1
ਫਰਮਾ:Country data ਤ੍ਰਿਨੀਦਾਦ ਅਤੇ ਤੋਬਾਗੋ 0 1 0 1
32   ਦੱਖਣੀ ਕੋਰੀਆ 0 0 2 2
ਫਰਮਾ:Country data ਪਨਾਮਾ 0 0 2 2
34   ਬ੍ਰਾਜ਼ੀਲ 0 0 1 1
ਫਰਮਾ:Country data ਇਰਾਨ 0 0 1 1
ਫਰਮਾ:Country data ਪੋਲੈਂਡ 0 0 1 1
ਫਰਮਾ:Country data ਪੁਇਰਤੋ ਰੀਕੋ 0 0 1 1
ਕੁੱਲ (37 NOCs) 138 135 138 411

ਹਵਾਲੇ

ਸੋਧੋ
ਪਿਛਲਾ
1944 ਓਲੰਪਿਕ ਖੇਡਾਂ
ਦੂਜੀ ਸੰਸਾਰ ਜੰਗ ਕਾਰਨ ਰੱਦ ਹੋਈਆ।
1948 ਓਲੰਪਿਕ ਖੇਡਾਂ
ਲੰਡਨ

XIV ਓਲੰਪਿਆਡ
ਅਗਲਾ
1952 ਓਲੰਪਿਕ ਖੇਡਾਂ