1989 ਦੇ ਇਨਕਲਾਬ

ਪੂਰਬੀ ਯੂਰਪ ਵਿੱਚ ਕਮਿਊਨਿਸਟ ਸਰਕਾਰਾਂ ਦਾ ਤਖਤਾ ਪਲਟਦਿਆਂ 1989 ਦੇ ਵਿਰੋਧ ਪ੍ਰਦਰਸ਼ਨ ਦੀ ਲੜੀ

1989 ਦੇ ਇਨਕਲਾਬ 1980 ਵਿਆਂ ਅਤੇ ਵਿੱਚ 1990 ਵਿਆਂ ਦੇ ਅਰੰਭ ਵਿੱਚ ਇੱਕ ਇਨਕਲਾਬੀ ਲਹਿਰ ਦਾ ਹਿੱਸਾ ਹਨ ਜਿਸਦਾ ਨਤੀਜਾ ਕੇਂਦਰੀ ਅਤੇ ਪੂਰਬੀ ਯੂਰਪ ਅਤੇ ਇਸ ਤੋਂ ਬਾਹਰ ਕਮਿ ਊਨਿਸਟ ਰਾਜ ਦਾ ਅੰਤ ਹੋਇਆ। ਇਸ ਅਵਧੀ ਨੂੰ ਕਈ ਵਾਰੀ ਰਾਸ਼ਟਰਾਂ ਦੀ ਖਿਜਾਂ ਜਾਂ ਰਾਸ਼ਟਰਾਂ ਦੀ ਪਤਝੜ ਕਿਹਾ ਜਾਂਦਾ ਹੈ,[1][2][3][4][5] ਇਹ ਰਾਸ਼ਟਰਾਂ ਦੀ ਬਹਾਰ ਪਦ ਜੋ ਬਹੁਤ ਵਾਰ 1848 ਦੇ ਇਨਕਲਾਬਾਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ।

ਸੰਪੂਰਨ ਕ੍ਰਾਂਤੀ ਦੀਆਂ ਘਟਨਾਵਾਂ ਪੋਲੈਂਡ ਵਿੱਚ 1989 ਵਿੱਚ ਸ਼ੁਰੂ ਹੋਈਆਂ [6][7] ਅਤੇ ਇਹ ਹੰਗਰੀ, ਪੂਰਬੀ ਜਰਮਨੀ, ਬੁਲਗਾਰੀਆ, ਚੈਕੋਸਲੋਵਾਕੀਆ ਅਤੇ ਰੋਮਾਨੀਆ ਵਿੱਚ ਜਾਰੀ ਰਹੀਆਂ। ਇਨ੍ਹਾਂ ਦੀ ਇੱਕ ਸਾਂਝੀ ਵਿਸ਼ੇਸ਼ਤਾ ਸੀ ਸਿਵਲ ਸੰਘਰਸ਼ ਦੀਆਂ ਮੁਹਿੰਮਾਂ ਦੀ ਵਿਆਪਕ ਵਰਤੋਂ, ਜੋ ਇਕ-ਪਾਰਟੀ ਰਿਆਸਤ ਦੀ ਨਿਰੰਤਰਤਾ ਪ੍ਰਤੀ ਜਨਤਕ ਵਿਰੋਧ ਪਰਗਟਾ ਰਹੀਆਂ ਅਤੇ ਤਬਦੀਲੀ ਲਈ ਦਬਾਅ ਬਣਾਉਣ ਵਿੱਚ ਯੋਗਦਾਨ ਪਾ ਰਹੀਆਂ ਸਨ।[8] ਰੋਮਾਨੀਆ ਇਕੋ ਇੱਕ ਪੂਰਬੀ ਬਲਾਕ ਦੇਸ਼ ਸੀ ਜਿਸ ਦੇ ਨਾਗਰਿਕਾਂ ਨੇ ਇਸਦੀ ਕਮਿਊਨਿਸਟ ਹਕੂਮਤ ਨੂੰ ਹਿੰਸਕ ਢੰਗ ਨਾਲ ਉਲਟਾ ਦਿੱਤਾ।[9] ਤਿਆਨਮਿਨ ਚੌਕ (ਅਪ੍ਰੈਲ – ਜੂਨ 1989) ਵਿਚ ਹੋਏ ਵਿਰੋਧ ਪ੍ਰਦਰਸ਼ਨ, ਚੀਨ ਵਿੱਚ ਵੱਡੀਆਂ ਰਾਜਨੀਤਿਕ ਤਬਦੀਲੀਆਂ ਨੂੰ ਉਤੇਜਿਤ ਕਰਨ ਵਿੱਚ ਅਸਫਲ ਰਹੇ, ਪਰ ਉਸ ਵਿਰੋਧ ਦੌਰਾਨ ਹਿੰਮਤ ਭੜਕਾਉਣ ਵਾਲੀਆਂ ਪ੍ਰਭਾਵਸ਼ਾਲੀ ਤਸਵੀਰਾਂ ਨੇ ਵਿਸ਼ਵ ਦੇ ਹੋਰ ਹਿੱਸਿਆਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਜਨਮ ਦੇਣ ਵਿੱਚ ਸਹਾਇਤਾ ਕੀਤੀ। 4 ਜੂਨ 1989 ਨੂੰ, ਟ੍ਰੇਡ ਯੂਨੀਅਨ ਏਕਤਾ ਨੇ ਪੋਲੈਂਡ ਵਿੱਚ ਅੰਸ਼ਕ ਤੌਰ 'ਤੇ ਆਜ਼ਾਦ ਚੋਣਾਂ ਵਿੱਚ ਭਾਰੀ ਜਿੱਤ ਪ੍ਰਾਪਤ ਕੀਤੀ, ਜਿਸ ਨਾਲ 1989 ਦੀ ਗਰਮੀਆਂ ਵਿੱਚ ਉਸ ਦੇਸ਼ ਵਿੱਚ ਕਮਿਊਨਿਜ਼ਟ ਹਕੂਮਤ ਸ਼ਾਂਤਮਈ ਢੰਗ ਨਾਲ ਢਹਿਢੇਰੀ ਹੋ ਗਈ। ਜੂਨ 1989 ਵਿਚ, ਹੰਗਰੀ ਨੇ ਭੌਤਿਕ ਲੋਹੇ ਦੇ ਪਰਦੇ ਦੇ ਆਪਣੇ ਭਾਗ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਹੰਗਰੀ ਵਿੱਚੋਂ ਪੂਰਬੀ ਜਰਮਨ ਨਿਕਲ ਗਏ, ਜਿਸਨੇ ਪੂਰਬੀ ਜਰਮਨੀ ਨੂੰ ਅਸਥਿਰ ਕਰ ਦਿੱਤਾ। ਇਸ ਨਾਲ ਲਾਈਪਸਿਸ਼ ਜਿਹੇ ਸ਼ਹਿਰਾਂ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ ਅਤੇ ਇਸ ਤੋਂ ਬਾਅਦ ਨਵੰਬਰ 1989 ਵਿੱਚ ਬਰਲਿਨ ਦੀਵਾਰ ਢਾਹ ਦਿੱਤੀ ਗਈ, ਜਿਸ ਨੇ 1990 ਵਿੱਚ ਜਰਮਨ ਪੁਨਰਏਕੀਕਰਨ ਦੇ ਦਰਵਾਜ਼ੇ ਦੇ ਪ੍ਰਤੀਕ ਦਾ ਕੰਮ ਕੀਤਾ।

ਦਸੰਬਰ 1991 ਵਿੱਚ ਸੋਵੀਅਤ ਯੂਨੀਅਨ ਭੰਗ ਹੋ ਗਿਆ, ਨਤੀਜੇ ਵਜੋਂ ਗਿਆਰਾਂ ਨਵੇਂ ਦੇਸ਼ ( ਅਰਮੀਨੀਆ, ਅਜ਼ਰਬਾਈਜਾਨ, ਬੇਲਾਰੂਸ, ਜਾਰਜੀਆ, ਕਜ਼ਾਕਿਸਤਾਨ, ਕਿਰਗਿਸਤਾਨ, ਮਾਲਡੋਵਾ, ਤਜ਼ਾਕਿਸਤਾਨ, ਤੁਰਕਮੇਨਸਤਾਨ, ਯੂਕ੍ਰੇਨ ਅਤੇ ਉਜ਼ਬੇਕਿਸਤਾਨ ) ਬਣੇ, ਜਿਨ੍ਹਾਂ ਨੇ ਸੋਵੀਅਤ ਯੂਨੀਅਨ ਤੋਂ ਆਪਣੀ ਆਜ਼ਾਦੀ ਦਾ ਐਲਾਨ ਕਰਦਿਆਂ ਸਾਲ ਦੇ ਦੌਰਾਨ ਕੀਤਾ ਸੀ, ਜਦੋਂ ਕਿ ਬਾਲਟਿਕ ਰਾਜਾਂ ( ਐਸਟੋਨੀਆ, ਲਾਤਵੀਆ ਅਤੇ ਲਿਥੁਆਨੀਆ ) ਨੇ ਸਤੰਬਰ 1991 ਤੱਕ ਆਪਣੀ ਆਜ਼ਾਦੀ ਵਾਪਸ ਲੈ ਲਈ ਸੀ। ਬਾਕੀ ਸੋਵੀਅਤ ਯੂਨੀਅਨ, ਜੋ ਇਸ ਖੇਤਰ ਦਾ ਵੱਡਾ ਹਿੱਸਾ ਸੀ, ਦਸੰਬਰ 1991 ਵਿੱਚ ਰਸ਼ੀਅਨ ਫੈਡਰੇਸ਼ਨ ਬਣ ਗਿਆ। ਅਲਬਾਨੀਆ ਅਤੇ ਯੂਗੋਸਲਾਵੀਆ ਨੇ 1990 ਅਤੇ 1992 ਦੇ ਵਿਚਕਾਰ ਕਮਿਊਨਿਜ਼ਮ ਨੂੰ ਤਿਆਗ ਦਿੱਤਾ। 1992 ਤਕ, ਯੁਗੋਸਲਾਵੀਆ ਪੰਜ ਉੱਤਰਾਧਿਕਾਰੀ ਰਾਜਾਂ, ਭਾਵ ਬੋਸਨੀਆ ਅਤੇ ਹਰਜ਼ੇਗੋਵਿਨਾ, ਕਰੋਸ਼ੀਆ, ਮੈਸੇਡੋਨੀਆ, ਸਲੋਵੇਨੀਆ ਅਤੇ ਸੰਘੀ ਰਿਪਬਲਿਕ ਆਫ ਯੁਗੋਸਲਾਵੀਆ ਵਿੱਚ ਵੰਡਿਆ ਗਿਆ ਸੀ, ਜਿਸਦਾ ਬਾਅਦ ਨੂੰ 2003 ਵਿੱਚ ਸਰਬੀਆ ਅਤੇ ਮੋਂਟੇਨੇਗਰੋ ਨਾਮ ਰੱਖਿਆ ਗਿਆ ਅਤੇ ਅਖੀਰ 2006 ਵਿੱਚ ਦੋ ਰਾਜਾਂ, ਸਰਬੀਆ ਅਤੇ ਮੋਂਟੇਨੇਗਰੋ ਵਿੱਚ ਵੰਡਿਆ ਗਿਆ। ਉਸ ਤੋਂ ਬਾਅਦ ਸਰਬੀਆ 2008 ਵਿੱਚ ਅੰਸ਼ਕ ਤੌਰ ਤੇ ਮਾਨਤਾ ਪ੍ਰਾਪਤ ਰਾਜ ਕੋਸੋਵੋ ਦੇ ਟੁੱਟਣ ਨਾਲ ਫੇਰ ਦੁਫਾੜ ਹੋ ਗਿਆ ਸੀ। ਕਮਿਊਨਿਸਟ ਸ਼ਾਸਨ ਦੇ ਖ਼ਤਮ ਹੋਣ ਤੋਂ ਤਿੰਨ ਸਾਲ ਬਾਅਦ ਚੈਕੋਸਲੋਵਾਕੀਆ ਭੰਗ ਹੋ ਗਿਆ ਅਤੇ 1992 ਵਿੱਚ ਸ਼ਾਂਤਮਈ ਢੰਗ ਨਾਲ ਚੈਕ ਗਣਰਾਜ ਅਤੇ ਸਲੋਵਾਕੀਆ ਵਿੱਚ ਵਿਚ ਵੰਡਿਆ ਗਿਆ। [10] ਇਨ੍ਹਾਂ ਘਟਨਾਵਾਂ ਦਾ ਪ੍ਰਭਾਵ ਬਹੁਤ ਸਾਰੇ ਸਮਾਜਵਾਦੀ ਦੇਸ਼ਾਂ ਵਿੱਚ ਮਹਿਸੂਸ ਕੀਤਾ ਗਿਆ। ਕੰਬੋਡੀਆ (1991), ਈਥੋਪੀਆ (1990), ਮੰਗੋਲੀਆ (ਜਿਸਨੇ 1990 ਵਿੱਚ ਲੋਕਤੰਤਰੀ ਢੰਗ ਨਾਲ ਕਮਿਊਨਿਸਟ ਸਰਕਾਰ ਚੁਣ ਲਈ ਸੀ ਸੰਨ 1996 ਤੱਕ ਦੇਸ਼ ਚਲਾਇਆ ਸੀ) ਅਤੇ ਦੱਖਣੀ ਯਮਨ (1990) ਵਰਗੇ ਦੇਸ਼ਾਂ ਨੇ ਕਮਿਊਨਿਜ਼ਮ ਨਾਲੋਂ ਦੂਰੀ ਬਣਾ ਲਈ ਸੀ।

ਹਵਾਲੇਸੋਧੋ

  1. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
  2. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
  3. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
  4. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
  5. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
  6. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
  7. Boyes, Roger (4 June 2009). "World Agenda: 20 years later, Poland can lead eastern Europe once again". The Times. UK. Retrieved 4 June 2009. 
  8. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
  9. ਫਰੈਂਡਿਕ ਜੇਮਸਨ: ਸਾਹਿਤ ਸਭਿਆਚਾਰ ਅਤੇ ਹੋਰ ਕਲਾਵਾਂ ਦਾ ਨਵ ਮਾਰਕਸਵਾਦੀ ਵਿਆਖਿਆਕਾਰ
  10. Constitution, CECL, 1992-04-27 .