8 ਅਪ੍ਰੈਲ
<< | ਅਪਰੈਲ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | |
7 | 8 | 9 | 10 | 11 | 12 | 13 |
14 | 15 | 16 | 17 | 18 | 19 | 20 |
21 | 22 | 23 | 24 | 25 | 26 | 27 |
28 | 29 | 30 | ||||
2024 |
8 ਅਪ੍ਰੈਲ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 98ਵਾਂ (ਲੀਪ ਸਾਲ ਵਿੱਚ 99ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 267 ਦਿਨ ਬਾਕੀ ਹਨ।
ਵਾਕਿਆ
ਸੋਧੋ- 1775–ਭਾਰਤ 'ਚ ਆਰਡੀਨੈਂਸ ਬੋਰਡ ਦਾ ਗਠਨ।
- 1789–ਅਮਰੀਕਾ ਦੀ ਪਾਰਲੀਮੈਂਟ (ਹਾਊਸ ਆਫ਼ ਕਾਮਨਜ਼) ਦੀ ਪਹਿਲੀ ਮੀਟਿੰਗ ਹੋਈ।
- 1857–1857 ਦੀ ਕ੍ਰਾਂਤੀ ਦੇ ਸਿਪਾਹੀ ਮੰਗਲ ਪਾਂਡੇ ਨੂੰ ਫਾਂਸੀ ਦਿੱਤੀ ਗਈ।
- 1894–ਬੰਗਲਾ ਕਵੀ ਅਤੇ ਲੇਖਕ ਬੰਕਿਮਚੰਦਰ ਚੱਟੋਪਾਧਿਆਏ ਦਾ ਦਿਹਾਂਤ।
- 1913–ਪੀਕਿੰਗ ਚੀਨੀ ਸੰਸਦ ਦੀ ਪਹਿਲੀ ਬੈਠਕ।
- 1929–ਭਗਤ ਸਿੰਘ ਅਤੇ ਬੀ. ਕੇ. ਦੱਤ ਨੇ ਦਿੱਲੀ ਅਸੈਂਬਲੀ (ਪਾਰਲੀਮੈਂਟ) ਵਿੱਚ ਬੰਬ ਸੁਟਿਆ ਤਾਂ ਕਿ ਦੁਨੀਆ ਦਾ ਧਿਆਨ ਭਾਰਤ ਸਰਕਾਰ ਵੱਲ ਖਿਚਣਾ ਸੀ।
- 1938–ਬੱਬਰ ਕਰਮ ਸਿੰਘ ਝਿੰਗੜ ਦੀ ਰਿਹਾਈ ਤੋਂ ਕੁੱਝ ਘੰਟੇ ਪਹਿਲਾਂ ਜੇਲ ਵਿੱਚ ਮੌਤ ਹੋ ਗਈ।
- 1946–ਸੰਯੁਕਤ ਰਾਸ਼ਟਰ ਸੰਘ ਦੀ ਆਖਰੀ ਬੈਠਕ।
- 1956–ਗੁਰੂ ਨਾਨਕ ਦੇਵ ਇੰਜੀਨੀਅਰ ਕਾਲਜ ਲੁਧਿਆਣਾ ਦਾ ਨੀਂਹ ਪੱਥਰ ਰੱਖਿਆ।
- 1979–ਚੀਨ ਕੌਮਾਂਤਰੀ ਓਲੰਪਿਕ ਕਮੇਟੀ ਦਾ ਮੈਂਬਰ ਬਣਿਆ।
- 1982–ਹਰਿਆਣਾ ਦੇ ਇੱਕ ਸਰਹੱਦੀ ਪਿੰਡ ਕਪੂਰੀ ਵਿੱਚ ਇੰਦਰਾ ਗਾਂਧੀ ਨੇ ਸਤਲੁਜ-ਯਮਨਾ ਲਿੰਕ ਨਹਿਰ ਦਾ ਨੀਂਹ ਪੱਥਰ ਰਖਿਆ ਜਿਸ ਦਾ ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤਾ।
- 1985–ਭਾਰਤ ਸਰਕਾਰ ਨੇ ਭੁਪਾਲ ਗੈਸ ਕਾਂਡ ਸਬੰਧੀ ਯੂਨੀਅਨ ਕਾਰਬਾਈਡਜ਼ 'ਤੇ ਮੁਕੱਦਮਾ ਕੀਤਾ।
- 1990–ਨੈਪਾਲ 'ਚ ਰਾਜਾ ਬੀਰੇਂਦਰ ਨੇ ਸਿਆਸੀ ਪਾਰਟੀਆਂ 'ਤੇ 30 ਸਾਲ ਪਹਿਲਾਂ ਲਾਈ ਪਾਬੰਦੀ ਹਟਾਈ।
- 2001–ਮਾਈਕਰੋਸਾਫ਼ਟ ਕਾਰਪੋਰੇਸ਼ਨ ਨੇ ਵਿੰਡੋਜ਼ ਦਾ 6.0 ਰੂਪ (ਵਰਜ਼ਨ) ਜਾਰੀ ਕੀਤਾ।
- 2013–ਬਰਤਾਨੀਆ ਦੀ ਸਾਬਕਾ ਪ੍ਰਧਾਨ ਮੰਤਰੀ ਮਾਰਗਰੈੱਟ ਥੈਚਰ, ਜਿਸ ਨੂੰ ਆਇਰਨ ਲੇਡੀ ਕਿਹਾ ਜਾਂਦਾ ਸੀ, ਦੀ ਮੌਤ ਹੋਈ
- 1990- ਸ਼ਹੀਦੀ ਦਿਨ ਬਾਬਾ ਜੁਗਰਾਜ ਸਿੰਘ ਤੂਫ਼ਾਨ